Thursday, October 03, 2024

ਸੰਗਤਾਂ ਨੂੰ ਪੰਜ ਗੁਰਧਾਮਾਂ ਦੇ ਦਰਸ਼ਨ ਕਰਵਾਏ ਗਏ

 Thursday:3rd October 2024 at 16:54 WhatsApp

ਗੁ: ਮਾਤਾ ਗੁਜਰੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲਾ 


ਲੁਧਿਆਣਾ: 3 ਅਕਤੂਬਰ 2024:(ਗੁਰਦੇਵ ਸਿੰਘ//ਪੰਜਾਬ ਸਕਰੀਨ ਡੈਸਕ)::

ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਅਕਸਰ  ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ। ਹੁਣ  ਵੀ ਇਸ ਪਾਸੇ ਉਚੇਚ ਨਾਲ ਜਤਨਸ਼ੀਲ ਰਹਿੰਦੀਆਂ ਹਨ। ਇਸਦੇ ਬਾਵਜੂਦ  ਇਸਤੋਂ ਵਾਂਝੇ ਰਹਿ ਜਾਂਦੇ ਹਨ। ਇਸ ਗੱਲ ਨੂੰ ਦੇਖਦਿਆਂ ਹੀ ਗੁਰਦੁਆਰਾ ਮਾਤਾ ਗੁਜਰੀ ਸਾਹਿਬ, ਪ੍ਰੀਤ ਨਗਰ ਗਲੀ ਨੰਬਰ 8 ਨੇੜੇ ਦੁਸਹਿਰਾ ਗਰਾਉਂਡ ਸਿਮਲਾਪੁਰੀ ਪ੍ਰਬੰਧਕ ਕਮੇਟੀ ਵੀ ਇਸ  ਹੈ। ਇਸ ਕਮੇਟੀ ਨੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਹਨ।  

ਇਸ ਕਮੇਟੀ ਦੀ ਨਿਗਰਾਨੀ ਹੇਠ ਪੰਜ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਅਤੇ ਬੱਸ ਦੇ ਸਫਰ ਦੌਰਾਨ ਖਾਣ ਪੀਣ ਦਾ ਵੀ ਉਪਰਾਲਾ ਕੀਤਾ ਗਿਆ। ਗੁਰਦੁਆਰਾ ਸਾਹਿਬ ਤੋਂ ਸਵੇਰ ਵੇਲੇ ਯਾਤਰਾ ਦੀ ਸੁਰੂਆਤ ਕਰਦਿਆਂ ਗੁ: ਸਾਹਿਬ ਦੇ ਹੈੱਡ ਗ੍ਰੰਥੀ ਸਵਰਨ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਯਾਤਰਾ ਅਰੰਭ ਕੀਤੀ ਗਈ । ਸੰਗਤਾਂ ਗੁਰੂ ਜੱਸ ਕਰਦੀਆਂ ਹੋਈਆਂ ਗੁ: ਬਾਬਾ ਬੁੱਢਾ ਜੀ, ਗੁ ਤਰਨਤਾਰਨ ਸਾਹਿਬ , ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਗੁ: ਬਾਬਾ ਬਕਾਲਾ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਦੇਰ ਰਾਤ ਨੂੰ ਵਾਪਸੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ। 

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਬੂਟਾ ਸਿੰਘ ਜੀ ਨੇ ਦੂਰੋਂ ਨੇੜੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਸੁਖੀ ਸਾਂਦੀ ਵਾਪਿਸੀ ਤੇ ਰੱਬ ਦਾ ਸ਼ੁਕਰਾਨਾ ਵੀ ਕੀਤਾ। 

ਯਾਤਰਾ ਦੌਰਾਨ ਸੰਗਤਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਮੇਂ ਵਿੱਚੋਂ ਸਮਾਂ ਕੱਢ ਕੇ ਮੁੜ ਦੁਬਾਰਾ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਉਪਰਾਲਾ ਨਿਰੰਤਰ ਜਾਰੀ ਰੱਖਿਆ ਜਾਵੇ ਤਾਂ ਜੋ ਗੁਰੂ ਸਾਹਿਬਾਨਾਂ ਦੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ।  

ਇਸ ਮੌਕੇ ਪ੍ਰਧਾਨ ਬੂਟਾ ਸਿੰਘ, ਕਾਰਜ ਸਿੰਘ, ਸੁਖਵਿੰਦਰ ਸਿੰਘ ਰੇਲਵੇ ਵਾਲੇ, ਦੀਦਾਰ ਸਿੰਘ , ਬਲਿਹਾਰ ਸਿੰਘ,ਜਗਦੀਸ਼ ਸਿੰਘ, ਸੁਖਵਿੰਦਰ ਸਿੰਘ ਕਲਸੀ, ਬਲਵਿੰਦਰ ਸਿੰਘ ਭਾਗਰੱਥ,ਸੰਤ ਸਿੰਘ,ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਸੋਨਾ, ਸੁਖਵਿੰਦਰ ਸਿੰਘ, ਪ੍ਰਧਾਨ ਬੀਬੀ ਮਨਜੀਤ ਕੌਰ,ਸੁਖਵਿੰਦਰ ਕੌਰ ਸੁੱਖੀ , ਰਜਿੰਦਰ ਕੌਰ,ਸੁਰਜੀਤ ਕੌਰ ਪਨੇਸਰ,  ਉਦੇ ਸਿੰਘ ,ਮੇਜਰ ਸਿੰਘ, ਪ੍ਰੀਤ, ਗੁਰਜੀਤ ਸਿੰਘ, ਅੰਤਰਿ ਸਿੰਘ, ਅਮਰਜੀਤ ਸਿੰਘ ਕਲਸੀ, ਅਜਮੇਰ ਸਿੰਘ ਕਲਸੀ, ਬੀਬੀ ਜੱਸੀ, ਬੀਬਾ ਬਲਦੀਪ ਕੌਰ , ਇੰਦਰਜੀਤ ਸਿੰਘ , ਕੁਲਦੀਪ ਸਿੰਘ, ਅਮਰੀਕ ਸਿੰਘ ਲਿਬੜਾ, ਬਲਵੰਤ ਸਿੰਘ ਅਤੇ ਹੋਰ ਵੀ ਪਰਿਵਾਰਾਂ ਨੇ ਗੁਰਧਾਮਾਂ ਦੇ ਦਰਸ਼ਨ ਕੀਤੇ।

No comments: