Showing posts with label Banwarilal Purohit. Show all posts
Showing posts with label Banwarilal Purohit. Show all posts

Saturday, August 26, 2023

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ? ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ!

ਮੁੱਖ ਮੰਤਰੀ ਦਫ਼ਤਰ, ਪੰਜਾਬ Saturday 26th August 2023 at 4:33 PM

ਮੁੱਖ ਮੰਤਰੀ ਨੇ ਅੰਕੜਿਆਂ ਨਾਲ ਦਿੱਤਾ ਰਾਜਪਾਲ ਨੂੰ ਮੋੜਵਾਂ ਜਵਾਬ

*ਅਸੀਂ ਹੁਣ ਤੱਕ 23518 ਨਸ਼ਾ ਤਸਕਰ ਗ੍ਰਿਫਤਾਰ ਕੀਤੇ, 17623  ਐਫ.ਆਈ.ਆਰ ਦਰਜ ਕੀਤੀਆਂ ਅਤੇ 1627 ਕਿਲੋ ਹੈਰੋਇਨ ਬਰਾਮਦ ਕੀਤੀ-ਮੁੱਖ ਮੰਤਰੀ

*ਰਿਪੋਰਟ ਮੁਤਾਬਕ ਬਿਹਤਰ ਕਾਨੂੰਨ ਵਿਵਸਥਾ ਵਾਲੇ ਸੂਬਿਆਂ 'ਚ ਪੰਜਾਬ ਦੂਜੇ ਨੰਬਰ 'ਤੇ  

*ਸਾਡੀ ਸਰਕਾਰ 'ਚ ਹੁਣ ਤੱਕ ਹੋਇਆ 50871 ਕਰੋੜ ਰੁਪਏ ਦਾ ਨਿਵੇਸ਼ ਚੰਗੇ ਮਾਹੌਲ ਦਾ ਨਤੀਜਾ

*ਕੇਂਦਰੀ ਮੰਤਰੀ ਨੇ ਰਾਜ ਸਭਾ 'ਚ ਮੰਨਿਆ ਕਿ ਐਮ.ਐਸ.ਐਮ.ਈ. ਰਜਿਸਟ੍ਰੇਸ਼ਨ 'ਚ ਪੰਜਾਬ ਉੱਤਰੀ ਭਾਰਤ 'ਚ ਮੋਹਰੀ

*ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ ਤੇ ਗਵਰਨਰ ਆਪਣੇ ਆਕਾਵਾਂ ਲਈ-ਮੁੱਖ ਮੰਤਰੀ

ਚੰਡੀਗੜ੍ਹ: 26 ਅਗਸਤ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਉਂਝ ਤਾਂ ਦਹਾਕਿਆਂ ਤੋਂ ਇਹ ਸਿਲਸਿਲਾ ਜਾਰੀ ਹੈ। ਕੇਂਦਰ ਅਤੇ ਸੂਬਿਆਂ ਦਰਮਿਆਨ ਸੁਖਾਵੇਂ ਸੰਬੰਧਾਂ ਦੀਆਂ ਮਿਸਾਲਾਂ ਬਹੁਤ ਘੱਟ ਹੀ ਮਿਲਦੀਆਂ ਹਨ। ਮਨੀਪੁਰ ਅਤੇ ਹਰਿਆਣਾ ਵਰਗੇ ਜਿਹਨਾਂ ਸੂਬਿਆਂ ਵਿੱਚ ਡਬਲ ਇੰਜਣ ਸਰਕਾਰਾਂ ਵੀ ਹਨ ਉੱਥੇ ਕਿਹੜਾ ਹਾਲਾਤ ਚੰਗੇ ਰਹੇ। ਇਹਨਾਂ ਵਿਵਾਦਾਂ ਅਤੇ ਟਕਰਾਵਾਂ ਕਰ ਕੇ ਹੀ ਫੈਡਰਲ ਢਾਂਚੇ ਦੀਆਂ ਮੰਗਾਂ ਵੀ ਖੜੀਆਂ ਹੁੰਦੀਆਂ ਰਹੀਆਂ ਹਨ। ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਵੀ ਅਜਿਹੇ ਹਾਲਾਤਾਂ ਦੀ ਹੀ ਉਪਜ ਸੀ ਜਿਸ  ਨੂੰ ਕਦੇ ਵੱਖਵਾਦੀ ਕਹਿ ਕੇ ਬਦਨਾਮ ਕੀਤਾ ਗਿਆ ਅਤੇ ਕਦੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ। ਹੁਣ ਹਾਲਾਤ ਫੇਰ ਨਾਜ਼ੁਕ ਹਨ। ਕੀ ਕਾਂਗਰਸ, ਆਮ ਆਦਮੀ ਪਾਰਟੀ, ਕਾਲੀ ਦਲ ਅਤੇ ਖੱਬੀਆਂ ਧਿਰਾਂ ਹੁਣ ਦੇ ਮੌਜੂਦਾ ਹਾਲਾਤ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਡੇਮਮੁੱਦੇ ਹੇਠ ਇੱਕਜੁੱਟ ਹੋਣਗੀਆਂ? ਵੈਸੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਰ ਹੁਣ ਪਹਿਲਾਂ ਨਾਲੋਂ ਸਖਤ ਹੋਈ ਲੱਗਦੀ ਹੈ। 

ਰਾਜਪਾਲ ਵੱਲੋਂ ਆਪਣੀ ਚਿੱਠੀ ਵਿੱਚ ਚੁੱਕੇ ਗਏ ਸੂਬੇ ਦੇ ਵੱਖ-ਵੱਖ ਮੁੱਦਿਆਂ ਦਾ ਅੰਕੜਿਆਂ ਨਾਲ ਜਵਾਬ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ।

ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਮਨ-ਕਾਨੂੰਨ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਿਆਪਕ ਪੱਧਰ ਉਤੇ ਕਦਮ ਚੁੱਕੇ ਹਨ। ਸੂਬੇ ਦੇ ਸੁਖਾਵੇਂ ਮਾਹੌਲ ਦੀ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2022 ਤੋਂ ਸੂਬੇ ਵਿਚ 50871 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਅਤੇ 3420 ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟਾਟਾ ਸਟੀਲ ਵੱਲੋਂ ਦੇਸ਼ ਦਾ ਦੂਜਾ ਸਟੀਲ ਪਲਾਂਟ ਲੁਧਿਆਣਾ ਵਿਚ ਸਥਾਪਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਨਾਥਨ, ਨੈਸਲੇ, ਨਾਭਾ ਪਾਵਰ ਪਲਾਂਟ ਵੱਲੋਂ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਦੀ ਰਿਕਾਰਡ 2.70 ਲੱਖ ਰਜਿਸਟ੍ਰੇਸ਼ਨ ਹੋਈ ਹੈ ਅਤੇ ਉੱਤਰੀ ਭਾਰਤ ਵਿੱਚੋਂ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਇਹ ਅੰਕੜੇ ਵੀ ਭਾਰਤ ਸਰਕਾਰ ਨੇ ਰਾਜ ਸਭਾ ਵਿਚ ਪੇਸ਼ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਇਕ ਮੋਹਰੀ ਮੈਗਜ਼ੀਨ ਨੇ ਆਪਣੀ ਅਮਨ-ਕਾਨੂੰਨ ਦੀ ਬਿਹਤਰ ਵਿਵਸਥਾ ਬਾਰੇ ਜਾਰੀ ਕੀਤੀ ਰਿਪੋਰਟ ਵਿਚ ਪੰਜਾਬ ਨੂੰ ਦੂਜਾ ਸਥਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਸਕੀਮਾਂ ਲਾਗੂ ਕਰਨ ਲਈ ਕੰਮ ਕਰ ਰਹੀ ਹੈ ਜਦਕਿ ਰਾਜਪਾਲ ਅਜਿਹੀਆਂ ਚਿੱਠੀਆਂ ਰਾਹੀਂ ਆਪਣੇ ਆਕਾਵਾਂ ਨੂੰ ਖੁਸ਼ ਕਰ ਰਹੇ ਹਨ।

ਇਸ ਸਰਹੱਦੀ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ਬਾਰੇ ਰਾਜਪਾਲ ਵੱਲੋਂ ਚੁੱਕੇ ਸਵਾਲ ਦੇ ਜਵਾਬ ਵਿੱਚ ਅੰਕੜੇ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ਼ ਜੰਗ ਵਿੱਢੀ ਹੋਈ ਹੈ। ਹੁਣ ਤੱਕ 23518 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, 17623 ਐਫ.ਆਈ.ਆਰਜ਼ ਦਰਜ ਕੀਤੀਆਂ, 1627 ਕਿਲੋ ਹੈਰੋਇਨ ਫੜੀ, ਤਸਕਰਾਂ ਪਾਸੋਂ 13.29 ਕਰੋੜ ਰੁਪਏ ਬਰਾਮਦ ਕੀਤੇ ਅਤੇ 66 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ ਅਤੇ ਬਾਕੀਆਂ ਦੀ ਜ਼ਬਤ ਕਰਨ ਲਈ ਕਾਰਵਾਈ ਚੱਲ ਰਹੀ ਹੈ। ਸੂਬੇ ਵਿਚ ਗੈਂਗਸਟਰਵਾਦ ਖਿਲਾਫ਼ ਕੀਤੀ ਕਾਰਵਾਈ ਦਾ ਜ਼ਿਕਰ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਅਤੇ ਹੁਣ ਤੱਕ 753 ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਡੀ ਮਾਤਰਾ ਵਿਚ ਹਥਿਆਰ ਅਤੇ ਵਾਹਨ ਫੜੇ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਪੁੱਟਣ ਲਈ ਹੋਰ ਸਖ਼ਤ ਕਦਮ ਚੁੱਕ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ 90 ਫੀਸਦੀ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਦੇ 31,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 12000 ਤੋਂ ਵੱਧ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਤਾਂ ਕਿ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ। ਕਿਸਾਨਾਂ ਦੀ ਭਲਾਈ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਸਹਿਕਾਰੀ ਖੰਡ ਮਿੱਲ ਨੇ ਗੰਨਾ ਉਤਪਾਦਕਾਂ ਦਾ ਸਾਰਾ ਬਕਾਇਆ ਅਦਾ ਕਰ ਦਿੱਤਾ ਹੈ।  

ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਨੁਕਤੇ ਅਤੇ ਮੁੱਦੇ ਹਨ ਜਿਹਨਾਂ ਬਾਰੇ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਆਰ-ਪਾਰ ਦੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਜਾਪਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, August 25, 2023

ਕੀ 31 ਸਾਲਾਂ ਮਗਰੋਂ ਪੰਜਾਬ ਵਿਚ ਫਿਰ ਰਾਸ਼ਟਰਪਤੀ ਰਾਜ ਦੀ ਤਿਆਰੀ?

ਰਾਜਪਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਮਗਰੋਂ ਚਰਚਾ ਜ਼ੋਰਾਂ 'ਤੇ 


ਚੰਡੀਗੜ੍ਹ//ਮੋਹਾਲੀ: 25 ਅਗਸਤ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ):: 

ਪੰਜਾਬ ਦੇ ਰਾਜਪਾਲ ਜਨਾਬ ਬਨਵਾਰੀ ਲਾਲ ਪੁਰੋਹਿਤ ਦੀ ਚਿੱਠੀ ਸਾਹਮਣੇ ਆਉਣ ਮਗਰੋਂ ਇੱਕ ਵਾਰ ਫਿਰ ਤੋਂ ਕਿਆਸਰਾਈਆਂ ਦਾ ਜ਼ੋਰ ਹੈ। ਲੋਕ ਗੱਲਾਂ ਕਰਦੇ ਸੁਣੇ ਜਾ ਰਹੇ ਹਨ ਕਿ ਹੁਣ ਪੰਜਾਬ ਵਿੱਚ ਕਿਸੇ ਵੀ ਵੇਲੇ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਹੈ। ਕੀ ਸਚਮੁਚ 31 ਸਾਲਾਂ ਮਗਰੋਂ ਪੰਜਾਬ ਵਿੱਚ ਫਿਰ ਰਾਸ਼ਟਰਪਤੀ ਰਾਜ ਦੀ ਤਿਆਰੀ ਹੈ? ਜਿਹੜੇ ਬੱਚੇ ਸੰਨ 1992 ਵਿੱਚ ਰਾਸ਼ਟਰਪਤੀ ਰਾਹ ਹਟਣ ਤੋਂ ਬਾਅਦ ਜੰਮੇ ਹੋਣਗੇ ਉਹ ਵੀ ਹੁਣ ਭਰ ਜੁਆਨ ਹੋ ਚੁੱਕੇ ਹਨ। ਇਹਨਾਂ ਬੱਚਿਆਂ ਨੇ ਪਹਿਲਾਂ ਕਦੇ ਵੀ ਪੰਜਾਬ ਵਿਚ ਰਾਸ਼ਟਰਪਤੀ ਰਾਜ ਨਹੀਂ ਦੇਖਿਆ। ਅਖਬਾਰਾਂ ਵਿੱਚੋਂ ਦੂਜੇ ਸੂਬਿਆਂ ਦੀਆਂ ਖਬਰਾਂ ਪੜ੍ਹਕੇ ਜਾਂ ਟੀ ਵੀ ਦੇਖ ਕੇ ਜਿੰਨਾ ਕੁ ਅੰਦਾਜ਼ਾ ਲਾਇਆ ਹੋਣਾ ਹੈ ਉਨ੍ਹਾਂ ਕੁ ਹੀ ਜਾਣਦੇ ਹੋਣਗੇ।  ਕੀ ਇਸ ਪੀੜ੍ਹੀ ਨੇ ਵੀ ਦੇਖਣਾ ਹੈ ਪੰਜਾਬ ਦਾ ਅਜਿਹਾ ਹਾਲ?

ਉੰਝ ਇਥੇ ਇਹ ਵੀ ਜ਼ਿਕਰ ਜ਼ਰੂਰੀ ਹੈ ਕਿ ਸੰਨ 1947 ਵਾਲੀ ਆਜ਼ਾਦੀ ਮਗਰੋਂ ਪੰਜਾਬ ਵਿਚ ਸਭ ਤੋਂ ਪਹਿਲਾਂ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਸੀ ਉਹ 20 ਜੂਨ 1951 ਵਾਲੇ ਦਿਨ ਲਾਇਆ ਗਿਆ ਸੀ ਜਿਹੜਾ 17 ਅਪ੍ਰੈਲ 1952 ਤੱਕ ਚੱਲਿਆ। ਇੱਕ ਸਾਲ ਤੋਂ ਥੋਹੜਾ ਜਿਹਾ ਘੱਟ ਸਮਾਂ ਅਰਥਾਤ 302 ਦਿਨਾਂ ਤੱਕ। ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਸ਼ਾਸਨ ਵਿਧਾਨ ਸਭਾ ਨੂੰ ਸਸਪੈਂਡ ਕਰ ਕੇ 9 ਮਹੀਨੇ 28 ਦਿਨਾਂ ਤੱਕ ਜਾਰੀ ਰੱਖਿਆ ਸੀ। ਪੰਜਾਬ ਵਿੱਚ ਸਭ ਤੋਂ ਲੰਮੇ ਸਮੇਂ ਤੱਕ 1 ਮਈ 1987 ਵਾਲਾ ਗਵਰਨਰੀ ਰਾਜ ਹੀ ਚੱਲਿਆ ਜਿਹੜਾ 25 ਫਰਵਰੀ 1992 ਨੂੰ ਹਟਾਇਆ ਗਿਆ ਸੀ ਅਰਥਾਤ ਚਾਰ ਸਾਲ ਅਤੇ 259 ਦਿਨਾਂ ਮਗਰੋਂ। ਇਸਤਰ੍ਹਾਂ ਤਕਰੀਬਨ ਪੰਜਾਂ ਸਾਲਾਂ ਵਰਗਾ ਅਰਸਾ ਹੀ ਹੋ ਗਿਆ ਸੀ।  

ਪੰਜਾਬ ਵਿੱਚ ਕਈ ਵਾਰ ਰਾਸ਼ਟਰਪਤੀ ਰਾਜ ਲੱਗਦਾ ਰਿਹਾ ਹੈ। ਅੱਸੀਵਿਆਂ ਦੌਰਾਨ ਜਦੋਂ ਖਾੜਕੂਵਾਦ ਜ਼ੋਰਾਂ 'ਤੇ ਸੀ ਉਦੋਂ ਇਸਦੀ ਵਰਤੋਂ ਸਭ ਤੋਂ ਵਧ ਵਾਰ ਹੋਈ। ਸੰਨ 1950  ਲੈ ਕੇ ਹੁਣ ਤੱਕ ਇਸ ਦੀ ਵਰਤੋਂ ਅੱਠ ਵਾਰ ਹੋਈ ਹੈ। ਅੱਠ ਵਾਰਾਂ ਵਿੱਚ ਲੱਗੇ ਰਾਸ਼ਟਰਪਤੀ ਦੀ ਕੁਲ ਮਿਆਦ ਕਰੀਬ ਦਸ ਸਾਲ ਬਣਦੀ ਹੈ ਅਰਥਾਤ 3510 ਦਿਨਾਂ ਦਾ ਅਰਸਾ। ਆਖ਼ਿਰੀ ਵਾਰ ਭਾਰਤੀ ਪੰਜਾਬ ਵਿੱਚ 11 ਮਈ 1987 ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਸੀ ਜਿਹੜਾ 25 ਫਰਵਰੀ 1992 ਤੱਕ ਚੱਲਿਆ। ਪੰਜਾਬ ਦੀ ਗੱਲ ਕਰਦਿਆਂ ਇਥੇ ਇਹ ਜ਼ਿਕਰ ਵੀ ਜ਼ਰੂਰੀ ਹੈ ਕਿ ਪੈਪਸੂ ਵਿੱਚ 5 ਮਾਰਚ 1953 ਨੂੰ ਗਵਰਨਰੀ ਰਾਜ ਲਾਗੂ ਕੀਤਾ ਗਿਆ ਸੀ ਜੇਸਨ ਸੰਤ ਗਿਆਨ ਸਿੰਘ ਰਾੜੇਵਾਲਾ  ਦੀ ਅਗਵਾਈ ਵਾਲੀ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਸੀ। ਇਹ ਸ਼ਾਸਨ ਇੱਕ ਸਾਲ ਤਿੰਨ ਦਿਨਾਂ ਤੱਕ ਚੱਲਿਆ ਸੀ ਅਰਥਾਤ 368 ਦਿਨਾਂ ਤੀਕ। ਪੈਪਸੂ ਵਿੱਚੋਂ ਇਹ ਰਾਸ਼ਟਰਪਤੀ ਰਾਜ 8 ਮਾਰਚ 1954 ਨੂੰ ਹਟਾ ਲਿਆ ਗਿਆ ਸੀ। ਪੰਜਾਬ ਬਾਅਦ ਵਿੱਚ ਵੀ ਇਸਦੇ ਅਸਰ ਹੇਠ ਕਈ ਵਾਰ ਆਇਆ। ਹੋਰਨਾਂ ਸੂਬਿਆਂ ਵਿੱਚੋਂ ਵੀ ਬਹੁਤ ਸਾਰੇ ਇਸ ਰਾਜ ਦੀ ਵਰਤੋਂ ਅਤੇ ਇਸਦੇ ਅਸਰ ਨੂੰ ਦੇਖ ਚੁੱਕੇ ਹੋਏ ਹਨ। 

ਪੰਜਾਬ ਦੇ ਉਂਝ ਤਾਂ ਕਈ ਮਸਲੇ ਪੇਚੀਦਾ ਬਣਦੇ ਜਾ ਰਹੇ ਹਨ ਪਰ ਰਾਜਪਾਲ ਅਤੇ ਮੁਖਮੰਤਰੀ ਦਰਮਿਆਨ ਚੱਲ ਰਹੀ ਖਿੱਚੋਤਾਣ ਦੇ ਚੱਲਦਿਆਂ ਹਾਲਾਤ ਇੱਕ ਵਾਰ ਫੇਰ ਨਾਜ਼ੁਕ ਜਿਹੇ ਬਣਦੇ ਵੀ ਮਹਿਸੂਸ ਹੋ ਰਹੇ ਹਨ। ਕੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੀਆਂ ਤਿਆਰੀਆਂ ਹਨ? ਕੀ ਤੋੜ ਦਿੱਤੀ ਜਾਏਗੀ ਆਮ ਆਦਮੀ ਪਾਰਟੀ ਦੀ ਚੁਣੀ ਹੋਈ ਸਰਕਾਰ? ਅਜਿਹੇ ਕਈ ਸੁਆਲ ਅਜਕਲਜ ਚਰਚਾ ਵਿਚ ਹਨ। ਰਾਜਪਾਲ ਵੱਲੋਂ ਮੁੱਖ ਮੰਤਰੀ ਵੱਲ ਲਿਖੀ ਇੱਕ ਹੋਰ ਚਿਠੀ ਵੀ ਚਰਚਾ ਵਿੱਚ ਹੈ ਜਿਸਦੀ ਸੁਰ ਅਤੇ ਸੁਨੇਹਾ ਕਾਫੀ ਸਖਤ ਜਿਹੇ ਲੱਗਦੇ ਹਨ। ਇਹ ਚਿੱਠੀ 15 ਅਗਸਤ ਨੂੰ ਲਿਖੀ ਦੱਸੀ ਜਾਂਦੀ ਹੈ ਪਰ ਮੀਡੀਆ ਸਾਹਮਣੇ ਇਹ ਹੁਣ ਸ਼ੁੱਕਰਵਾਰ 25 ਅਗਸਤ ਨੂੰ ਹੀ ਆਈ ਹੈ। ਮੀਡੀਆ ਨੇ ਇਸਨੂੰ ਬੰਦੀ ਥਾਂ ਵੀ ਦਿੱਤੀ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਹੁਰਦਾਂ ਦੀ ਪਾਰਟੀ ਦਾ ਪੱਖ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ। 

ਚੇਤਾਵਨੀ ਪੱਤਰ ਨੁਮਾ ਇਸ ਇਸ ਚਿੱਠੀ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦੇ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਹੈ, ਜਿਸ ਵਿੱਚ ਅਸਫਲ ਰਹਿਣ 'ਤੇ ਪੁਰੋਹਿਤ ਨੇ ਕਿਹਾ ਕਿ ਉਹ ਰਾਸ਼ਟਰਪਤੀ ਨੂੰ ਪੱਤਰ ਲਿਖਣ ਲਈ ਮਜਬੂਰ ਹੋਣਗੇ। ਅਜਿਹਾ ਪੱਤਰ ਲਿਖਣ ਦਾ ਮਤਲਬ ਸਾਰੇ ਆਸਾਨੀ ਨਾਲ ਸਮਝ ਸਕਦੇ ਹਨ। ਜ਼ਾਹਿਰ ਹੈ ਕਿ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਖਿਚੋਤਾਣ ਸਿਖਰਾਂ ਵੱਲ ਵਧ ਰਹੀ ਹੈ। ਇਸ ਲਈ ਕਿਹੜੇ ਵੇਲੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲੱਗ ਜਾਏ ਕੁਝ ਕਿਹਾ ਨਹੀਂ ਜਾ ਸਕਦਾ। 

ਗਵਰਨਰ ਪੁਰੋਹਿਤ ਨੇ ਮੁੱਖ ਮੰਤਰੀ ਮਾਨ ਨੂੰ ਲਿਖੀ ਆਪਣੀ ਤਾਜ਼ਾ ਚਿੱਠੀ ਵਿੱਚ ਕਿਹਾ ਹੈ ਕਿ ਮੈਨੂੰ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਇਹ ਮੰਨਣ ਦਾ ਕਾਰਨ ਹੈ ਕਿ ਰਾਜ ਵਿੱਚ ਸੰਵਿਧਾਨਕ ਮਸ਼ੀਨਰੀ  ਬੁਰੀ ਤਰ੍ਹਾਂ ਅਸਫਲਤਾ ਵਾਲੀ ਸਥਿਤੀ ਵਿੱਚ ਹੈ। ਪੁਰੋਹਿਤ ਨੇ ਕਿਹਾ ਕਿ ਉਹ ਰਾਸ਼ਟਰਪਤੀ ਨੂੰ ਪੱਤਰ ਲਿਖਣ ਬਾਰੇ ਸੋਚ ਰਹੇ ਹਨ। ਉਹਨਾਂ ਅੱਗੇ ਕਿਹਾ ਕੀ ਇਸ ਤੋਂ ਪਹਿਲਾਂ ਕਿ ਮੈਂ ਸੰਵਿਧਾਨਕ ਵਿਧੀ ਦੀ ਅਸਫਲਤਾ ਬਾਰੇ ਧਾਰਾ 356 ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਰਿਪੋਰਟ ਭੇਜਣ ਅਤੇ ਆਈਪੀਸੀ ਦੀ ਧਾਰਾ 124 ਦੇ ਤਹਿਤ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਬਾਰੇ ਕੋਈ ਫੈਸਲਾ ਲੈਣ ਬਾਰੇ ਅੰਤਿਮ ਫੈਸਲਾ ਲੈਣ ਜਾ ਰਿਹਾ ਹਾਂ।  ਜੇ ਤੁਸੀਂ ਮੇਰੇ ਵੱਲੋਂ ਮੰਗੀ ਗਈ ਜਾਣਕਾਰੀ ਦੇਣ ਲਈ ਨਹੀਂ ਭੇਜਦੇ ਤਾਂ ਮੇਰੇ ਕੋਲ ਐਕਸ਼ਨ ਤੋਂ ਬਿਨਾ ਕੋਈ ਰਸਤਾ ਨਹੀਂ ਬਚੇਗਾ। ਮੇਰੇ ਪੱਤਰਾਂ ਦੇ ਤਹਿਤ ਮੰਗੀ ਗਈ ਲੋੜੀਂਦੀ ਜਾਣਕਾਰੀ ਵਿੱਚ ਜੋ ਜੋ ਪੁਛਿਆ ਗਿਆ ਹੈ ਉਸ ਵਿੱਚ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਤੁਹਾਡੇ ਵੱਲੋਂ ਚੁੱਕੇ ਗਏ ਕਦਮਾਂ ਦਾ ਮਾਮਲਾ ਵੀ ਸ਼ਾਮਲ ਹੈ। ਇਹ ਜਾਣਕਾਰੀ ਦੇਣ ਵਿੱਚ ਅਸਫਲ ਰਹਿਣ ਦੀ ਸੂਰਤ ਵਿੱਚ ਮੇਰੇ ਕੋਲ ਕਾਨੂੰਨ ਅਤੇ ਸੰਵਿਧਾਨ ਅਨੁਸਾਰ ਕਾਰਵਾਈ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹੇਗਾ। 

ਰਾਜਪਾਲ ਨੇ ਯਾਦ ਕਰਾਇਆ ਕਿ ਮੈਂ ਸੰਵਿਧਾਨ ਦੇ ਅਧੀਨ ਰਾਜਪਾਲ 'ਤੇ ਲਗਾਏ ਗਏ ਫਰਜ਼ ਦੁਆਰਾ ਪਾਬੰਦ ਹਾਂ ਇਹ ਦੇਖਣ ਲਈ ਕਿ ਪ੍ਰਸ਼ਾਸਨ ਨੂੰ ਉਸ ਪੱਧਰ 'ਤੇ ਚਲਾਇਆ ਜਾਂਦਾ ਹੈ ਕਿ ਨਹੀਂ ਜਿਸ ਨੂੰ ਚੰਗਾ, ਕੁਸ਼ਲ, ਨਿਰਪੱਖ ਅਤੇ ਇਮਾਨਦਾਰ ਮੰਨਿਆ ਜਾਵੇ। ਇਸ ਲਈ ਮੈਂ ਤੁਹਾਨੂੰ ਸਲਾਹ ਦੇ ਰਿਹਾ ਹਾਂ, ਤੁਹਾਨੂੰ ਚੇਤਾਵਨੀ ਦੇ ਰਿਹਾ ਹਾਂ ਅਤੇ ਤੁਹਾਨੂੰ ਉਪਰੋਕਤ ਜ਼ਿਕਰ ਕੀਤੇ ਮੇਰੇ ਪੱਤਰਾਂ ਦਾ ਜਵਾਬ ਦੇਣ ਅਤੇ ਮੇਰੇ ਦੁਆਰਾ ਮੰਗੀ ਗਈ ਜਾਣਕਾਰੀ ਦੇਣ ਲਈ ਕਹਾਂਗਾ। ਪੱਤਰ ਵਿੱਚ ਆਪਣੇ ਸਵਾਲਾਂ ਦੇ ਜਵਾਬ ਮੰਗਦਿਆਂ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਤੁਸੀਂ ਅਜੇ ਤੱਕ ਮੇਰੇ ਵੱਲੋਂ ਮੰਗੀ ਜਾਣਕਾਰੀ ਨਹੀਂ ਦਿੱਤੀ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਮੇਰੇ ਦੁਆਰਾ ਮੰਗੀ ਗਈ ਜਾਣਕਾਰੀ ਦੇਣ ਤੋਂ ਜਾਣਬੁੱਝ ਕੇ ਇਨਕਾਰ ਕਰ ਰਹੇ ਹੋ। 

ਮੈਨੂੰ ਇੱਥੇ ਇਹ ਨੋਟ ਕਰਦੇ ਹੋਏ ਅਫਸੋਸ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 167 ਦੇ ਸਪੱਸ਼ਟ ਉਪਬੰਧਾਂ ਦੇ ਬਾਵਜੂਦ ਜੋ ਮੁੱਖ ਮੰਤਰੀ ਲਈ ਰਾਜ ਦੇ ਮਾਮਲਿਆਂ ਦੇ ਪ੍ਰਸ਼ਾਸਨ ਨਾਲ ਸਬੰਧਤ ਅਜਿਹੀ ਸਾਰੀ ਜਾਣਕਾਰੀ ਪ੍ਰਦਾਨ ਕਰਨਾ ਲਾਜ਼ਮੀ ਬਣਾਉਂਦਾ ਹੈ, ਜਿਵੇਂ ਕਿ ਰਾਜਪਾਲ ਮੰਗ ਸਕਦਾ ਹੈ, ਤੁਸੀਂ ਮੇਰੇ ਦੁਆਰਾ ਮੰਗੀ ਗਈ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਹੋ।  ਰਾਜਪਾਲ ਨੇ ਮਾਨ ਨੂੰ 28 ਫਰਵਰੀ, 2023 ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਵੀ ਯਾਦ ਦਿਵਾਈ, ਜਿਸ ਵਿੱਚ ਸੁਪਰੀਮ ਕੋਰਟ ਨੇ ਨਿਰੀਖਣ ਕੀਤਾ ਕਿ ਮੁੱਖ ਮੰਤਰੀ ਅਤੇ ਰਾਜਪਾਲ ਦੋਵੇਂ ਸੰਵਿਧਾਨਕ ਕਾਰਜਕਰਤਾ ਹਨ ਜਿਨ੍ਹਾਂ ਦੀਆਂ ਭੂਮਿਕਾਵਾਂ ਨਿਰਧਾਰਤ ਹਨ।ਸੰਵਿਧਾਨ ਦੁਆਰਾ ਨਿਰਧਾਰਿਤ ਜ਼ਿੰਮੇਵਾਰੀਆਂ ਵੀ ਨਿਸਚਿਤ ਹਨ। ਇਹ ਕਿ ਰਾਜਪਾਲ ਨੂੰ ਅਨੁਛੇਦ 167 (ਬੀ) ਦੇ ਅਨੁਸਾਰ ਰਾਜ ਦੇ ਮਾਮਲਿਆਂ ਦੇ ਪ੍ਰਸ਼ਾਸਨ ਅਤੇ ਕਾਨੂੰਨ ਬਣਾਉਣ ਦੇ ਪ੍ਰਸਤਾਵਾਂ ਨਾਲ ਸਬੰਧਤ ਮਾਮਲਿਆਂ ਬਾਰੇ ਮੁੱਖ ਮੰਤਰੀ ਤੋਂ ਜਾਣਕਾਰੀ ਲੈਣ ਦਾ ਅਧਿਕਾਰ ਹੈ। ਮੇਰੇ ਦੁਆਰਾ ਮੰਗੀ ਗਈ ਜਾਣਕਾਰੀ ਦੀ ਪੂਰਤੀ ਕਰਦੇ ਹੋਏ, ਤੁਸੀਂ ਕਿਰਪਾ ਅਤੇ ਮਰਿਆਦਾ ਦੀ ਅਣਹੋਂਦ ਦਾ ਪ੍ਰਦਰਸ਼ਨ ਕੀਤਾ ਹੈ ਜਦੋਂ ਤੁਸੀਂ ਬੇਲੋੜੇ ਅਤੇ ਗੈਰ-ਜ਼ਰੂਰੀ ਨਿਰੀਖਣਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਪ੍ਰਦਰਸ਼ਿਤ ਕਰਦੇ ਹੋ ਜਿਸ ਨੂੰ ਸਿਰਫ ਮੇਰੇ ਨਾਲ, ਰਾਜਪਾਲ ਦੇ ਦਫਤਰ ਦੇ ਨਾਲ-ਨਾਲ ਨਿੱਜੀ ਤੌਰ 'ਤੇ ਬਹੁਤ ਜ਼ਿਆਦਾ ਦੁਸ਼ਮਣੀ ਅਤੇ ਨਿੱਜੀ ਪੱਖਪਾਤ ਵਜੋਂ ਦਰਸਾਇਆ ਜਾ ਸਕਦਾ ਹੈ। ਇਹ ਗੱਲ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਦੇ ਨਿਰੀਖਣ ਦੇ ਸਾਹਮਣੇ ਵੀ ਆਉਂਦੀ ਹੈ ਕਿ 'ਹਾਲਾਂਕਿ ਇਹ ਅਦਾਲਤ ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਮਹੱਤਤਾ ਅਤੇ ਧਾਰਾ 19(1)(ਏ) ਦੇ ਮੂਲ ਮੁੱਲ ਤੋਂ ਜਾਣੂ ਹੈ, ਇਸ 'ਤੇ ਜ਼ੋਰ ਦੇਣਾ ਜ਼ਰੂਰੀ ਹੋ ਜਾਂਦਾ ਹੈ। 

 ਮੁੱਖ ਮੰਤਰੀ ਵਿਰੁੱਧ ਕਾਰਵਾਈ ਲਈ ਆਧਾਰ ਬਣਾਉਂਦੇ ਹੋਏ, ਪੁਰੋਹਿਤ ਨੇ ਕਿਹਾ, "ਇਸ ਤੋਂ ਇਲਾਵਾ, ਤੁਸੀਂ ਆਪਣੀਆਂ ਅਪਮਾਨਜਨਕ ਟਿੱਪਣੀਆਂ ਰਾਹੀਂ, ਤੁਸੀਂ ਮੈਨੂੰ ਧਾਰਾ 167 ਦੇ ਤਹਿਤ ਦਿੱਤੇ ਗਏ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਸੰਵਿਧਾਨ ਦੇ. ਕੀ ਮੈਨੂੰ ਅਜਿਹਾ ਕਰਨ ਦੀ ਚੋਣ ਕਰਨੀ ਚਾਹੀਦੀ ਹੈ, ਅਜਿਹੀ ਕਾਰਵਾਈ ਭਾਰਤੀ ਦੰਡ ਵਿਧਾਨ ਦੀ ਧਾਰਾ 124 ਦੇ ਤਹਿਤ ਕਾਰਵਾਈ ਲਈ ਆਧਾਰ ਵੀ ਪ੍ਰਦਾਨ ਕਰ ਸਕਦੀ ਹੈ। ਧਾਰਾ 167 (ਬੀ) ਦੇ ਅਨੁਸਾਰ ਮੁੱਖ ਮੰਤਰੀ ਸ. ਇਹ ਵਿਵਹਾਰ ਦਰਸਾਉਂਦਾ ਹੈ ਕਿ ਤੁਸੀਂ ਨਾ ਸਿਰਫ਼ ਭਾਰਤ ਦੇ ਸੰਵਿਧਾਨ ਦੇ ਉਪਬੰਧਾਂ ਦੀ ਉਲੰਘਣਾ ਕੀਤੀ ਹੈ, ਸਗੋਂ ਅਜਿਹੇ ਢੰਗ ਨਾਲ ਕੰਮ ਕੀਤਾ ਹੈ ਜਿਸ ਨੂੰ ਵਾਰ-ਵਾਰ ਅਤੇ ਜਾਣਬੁੱਝ ਕੇ ਭਾਰਤ ਦੀ ਸੁਪਰੀਮ ਕੋਰਟ ਦੇ ਨਿਰੀਖਣਾਂ ਦੀ ਅਣਦੇਖੀ ਅਤੇ ਨਿਰਾਦਰ ਕਰਕੇ ਮਾਣਯੋਗ ਸੁਪਰੀਮ ਕੋਰਟ ਦਾ ਅਪਮਾਨ ਕੀਤਾ ਜਾ ਸਕਦਾ ਹੈ। 

ਧਾਰਾ 167 (ਬੀ) ਦੇ ਸੰਦਰਭ ਵਿੱਚ 'ਸੰਵਿਧਾਨਕ ਕਰਤੱਵ ਦੀ ਅਣਗਹਿਲੀ' ਦਾ ਕੀ ਅਰਥ ਹੋਵੇਗਾ, ਮਾਣਯੋਗ ਸੁਪਰੀਮ ਕੋਰਟ ਦੇ ਨਿਰੀਖਣਾਂ ਦੀ ਰੌਸ਼ਨੀ ਵਿੱਚ, ਮੈਨੂੰ ਇਹ ਦੱਸਦਿਆਂ ਦੁੱਖ ਹੁੰਦਾ ਹੈ ਕਿ ਇਹ ਮੰਨਣ ਦਾ ਕਾਰਨ ਹੈ ਕਿ ਸੰਵਿਧਾਨਕ ਮਸ਼ੀਨਰੀ ਦੀ ਅਸਫਲਤਾ ਹੈ। ਰਾਜ ਵਿੱਚ,” ਪੁਰੋਹਿਤ ਨੇ ਅੱਗੇ ਕਿਹਾ। ਸ਼ੁੱਕਰਵਾਰ ਦੇ ਪੱਤਰ ਵਿੱਚ, ਰਾਜਪਾਲ ਨੇ ਰਾਜ ਵਿੱਚ ਨਸ਼ਿਆਂ ਦੀ ਸਪਲਾਈ ਬਾਰੇ ਵੀ ਸਵਾਲ ਉਠਾਏ ਹਨ। “ਮੈਨੂੰ ਪੰਜਾਬ ਵਿੱਚ ਨਸ਼ਿਆਂ ਦੀ ਵਿਆਪਕ ਉਪਲਬਧਤਾ ਅਤੇ ਦੁਰਵਰਤੋਂ ਬਾਰੇ ਵੱਖ-ਵੱਖ ਏਜੰਸੀਆਂ ਤੋਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਇਹ ਆਮ ਜਾਣਕਾਰੀ ਹੈ ਕਿ ਉਹ ਕੈਮਿਸਟ ਦੀਆਂ ਦੁਕਾਨਾਂ ਵਿੱਚ ਉਪਲਬਧ ਹਨ, ਇੱਕ ਨਵਾਂ ਰੁਝਾਨ ਦੇਖਿਆ ਗਿਆ ਹੈ ਕਿ ਉਹ ਸਰਕਾਰ ਦੁਆਰਾ ਨਿਯੰਤਰਿਤ ਸ਼ਰਾਬ ਦੇ ਠੇਕਿਆਂ ਵਿੱਚ ਵੇਚੇ ਜਾ ਰਹੇ ਹਨ-ਪੁਰੋਹਿਤ ਨੇ ਕਿਹਾ।

ਕੇਂਦਰ ਵਿਚ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਹੈ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਦੋਹਾਂ ਵਿੱਚ ਆਪੋ ਆਪਣੇ ਨਿਸ਼ਾਨੀਆਂ ਪ੍ਰਤੀ ਜ਼ਿਦ ਵੀ ਹੈ। ਹੁਣ ਦੇਖਣਾ ਹੈ ਕਿ ਕਿਸਦੇ ਤਾਕਤ ਦਾ ਪੱਲੜਾ ਭਾਰੀ ਬੈਠਦਾ ਹੈ ਅਤੇ ਪੰਜਾਬ ਦੀ ਕਿਸਮਤ ਵਿਚ ਹੁਣ ਕੀ ਲਿਖਿਆ ਸਾਹਮਣੇ ਆਉਂਦਾ ਹੈ? 

Sunday, December 19, 2021

ਡਾ. ਅਰਵਿੰਦਰ ਸਿੰਘ ਭੱਲਾ ਦੀ ਪੁਸਤਕ ਰਾਜਭਵਨ ਵਿੱਚ ਰਿਲੀਜ਼

19th December 2021 at 11:49 AM

ਡਾ. ਅਰਵਿੰਦਰ ਸਿੰਘ ਭੱਲਾ ਦੀ ਇਹ ਗਿਆਰਵੀਂ ਪੁਸਤਕ


ਚੰਡੀਗੜ੍ਹ
//ਲੁਧਿਆਣਾ: 19 ਦਸੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜਨਰਲ ਸਿਲੇਬਸ ਦੇ ਨਾਲ ਨਾਲ ਜੇ ਕੁਝ ਅਦਾਰੇ ਕਿਤਾਬ ਕਲਚਰ ਨੂੰ ਪ੍ਰਫੁੱਲਿਤ ਕਰ ਰਹੇ ਹਨ ਤਾਂ ਉਹਨਾਂ ਵਿੱਚ ਲੁਧਿਆਣਾ ਦਾ ਜੀ ਜੀ ਐਨ ਖਾਲਸਾ ਕਾਲਜ ਵੀ ਇੱਕ ਹੈ ਜਿੱਥੇ ਕੋਈ ਨ ਕੋਈ ਕਿਤਾਬ ਅਕਸਰ ਰਿਲੀਜ਼ ਹੁੰਦੀ ਹੀ ਰਹਿੰਦੀ ਹੈ। ਇਥੋਂ ਦੀਆਂ ਪੁਸਤਕ ਸੱਭਿਆਚਾਰ ਨਾਲ ਨਾਲ ਸਬੰਧਤ  ਸਰਗਰਮੀਆਂ ਕਈ ਵਾਰ ਤਾਂ ਪੰਜਾਬੀ ਭਵਨ ਨੂੰ ਵੀ ਪਿਛੇ ਛੱਡਦੀਆਂ ਮਹਿਸੂਸ ਹੁੰਦੀਆਂ ਹਨ। ਅੱਜ ਇੱਕ ਹੋਰ ਪੁਸਤਕ ਰਿਲੀਜ਼ ਹੋਣ ਦੀ ਖਬਰ ਵੀ ਆਈ ਹੈ। ਇਹ ਪੁਸਤਕ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵੱਲੋਂ ਲਿਖੀ ਗਈ ਹੈ ਅਤੇ ਰਾਜ ਭਵਨ ਵਿਖੇ ਚੰਡੀਗੜ੍ਹ ਵਿਖੇ ਰਿਲੀਜ਼ ਕੀਤੀ ਗਈ ਹੈ। 

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਮੁੱਚੇ ਸੰਸਾਰ ਨੂੰ ਦਿਤੇ ਗਏ  ਸਰਵਸਾਂਝੀਵਾਲਤਾ,  ਮਨੁੱਖੀ ਏਕਤਾ, ਆਪਸੀ ਪਿਆਰ, ਵਿਸ਼ਵ ਸ਼ਾਂਤੀ,  ਪ੍ਰਸਪਰ ਸਹਿਯੋਗ ਤੇ ਪਰਉਪਕਾਰਤਾ ਦੇ ਇਲਾਹੀ ਸੰਦੇਸ਼ ਨੂੰ ਨੌਜਵਾਨ ਪੀੜ੍ਹੀ ਤੱਕ ਪਹੁਚਾਉਣ ਅਤੇ ਸ੍ਰੀ  ਗੁਰੂ ਨਾਨਕ ਦੇਵ ਜੀ ਦੀਆਂ ਵਿਸ਼ਵ ਵਿਆਪੀ ਸਿਖਿਆਵਾਂ ਦੀ ਰੋਸ਼ਨੀ ਵਿੱਚ ਵਰਤਮਾਨ ਸਮੇਂ ਵਿੱਚ ਸੰਪਰਦਾਇਕਤਾਵਾਦ, ਸੰਕਰੀਣ ਸੋਚ, ਮਨੁੱਖੀ ਅਧਿਕਾਰਾਂ ਦੀ ਬੇਹੁਰਮਤੀ, ਘੱਟ ਗਿਣਤੀਆਂ ਵਿਚ ਪਾਈ ਜਾਂਦੀ ਅਸੁਰੱਖਿਆ ਦੀ ਭਾਵਨਾ ਅਤੇ ਸਮਾਜਿਕ-ਸਭਿਆਚਾਰਕ ਵਖਰੇਵਿਆਂ ਪ੍ਰਤੀ ਤੰਗਦਿਲ ਸੋਚ ਵਰਗੀਆਂ ਪਾਈਆਂ ਜਾਂਦੀਆਂ ਗੁੰਝਲਦਾਰ ਸਮਸਿਆਵਾਂ ਦਾ ਸਾਰਥਕ ਤੇ ਸ਼ਾਂਤੀਪੂਰਵਕ ਹੱਲ ਕੱਢਣ ਦੇ ਮੰਤਵ ਨਾਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ 'ਗੁਰੂ ਨਾਨਕ ਦੇ ਬਹੁਸਭਿਆਚਾਰਕ ਸਮਾਜ ਅਤੇ ਸ਼ਾਂਤਮਈ ਸਹਿਹੋਦ ਦੇ ਸੰਕਲਪ' ਵਿਸ਼ੇ ਉਪਰ ਲਿਖੀ ਗਈ ਪੁਸਤਕ ਅੱਜ  ਪੰਜਾਬ ਦੇ ਗਵਰਨਰ ਮਾਣਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਲੋਕ ਅਰਪਿਤ ਕੀਤੀ ਗਈ ।

ਇਸ ਮੌਕੇ ਉਪਰ ਪੰਜਾਬ ਦੇ ਮਾਣਯੋਗ ਗਵਰਨਰ  ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਦੇ ਸਮਾਜਿਕ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਪਹਿਲੂਆਂ ਉਪਰ ਨਿਰੰਤਰ ਖੋਜ ਕਰ ਰਹੇ ਹਨ । ਉਹਨਾਂ ਦੀ ਇਹ ਪੁਸਤਕ ਨਿਸ਼ਚਿਤ ਰੂਪ ਵਿਚ ਅਜੋਕੇ ਸਮੇਂ ਦੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਜਾਤ, ਧਰਮ, ਰੰਗ, ਰੂਪ, ਭਾਸ਼ਾ, ਖਿੱਤੇ ਆਦਿ ਦੇ ਅਧਾਰ ਉਤੇ ਕੀਤੇ ਜਾਂਦੇ ਭੇਦਭਾਵਾਂ ਨਾਲ ਜੁੜੀਆਂ ਸਮਸਿਆਵਾਂ ਦਾ ਸਦੀਵੀਂ ਹੱਲ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਗਏ ਮਾਰਗ ਉਪਰ ਚਲਣ ਲਈ ਸਾਨੂੰ ਸਭ ਨੂੰ ਪ੍ਰੇਰਿਤ ਕਰੇਗੀ । ਉਹਨਾਂ ਡਾ. ਅਰਵਿੰਦਰ ਸਿੰਘ ਭੱਲਾ ਦੀ ਪੁਸਤਕ ਦੀ  ਸ਼ਲਾਘਾ ਕਰਦਿਆਂ ਕਿਹਾ ਕਿ ਅਕਾਦਮਿਕ ਖੇਤਰ ਵਿਚ ਡਾ. ਭੱਲਾ ਦੀ ਪੁਸਤਕ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਅਤੇ ਬਾਣੀ ਉਪਰ ਖੋਜ ਕਾਰਜਾਂ ਨਾਲ ਜੁੜੇ ਹੋਏ ਸਮੂਹ ਵਿਦਵਾਨਾਂ ਅਤੇ ਖੋਜ ਵਿਦਿਆਰਥੀਆਂ ਲਈ ਵੀ ਬੇਹੱਦ ਸਾਰਥਕ ਸਿੱਧ ਹੋਵੇਗੀ । ਇਸ ਮੌਕੇ ਉਪਰ ਡਾ. ਸੁਭਾਸ਼ ਸ਼ਰਮਾ, ਸਾਬਕਾ ਸੈਨਿਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਗੁਰਮੀਤ ਸਿੰਘ, ਸੈਨਿਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪ੍ਰੋ. ਨਵਪ੍ਰੀਤ ਕੌਰ, ਮੁੱਖੀ ਅਰਥ ਸ਼ਾਸਤਰ ਵਿਭਾਗ, ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ ਆਦਿ  ਵਿਸ਼ੇਸ਼ ਤੌਰ ਉਪਰ ਹਾਜ਼ਰ ਸਨ ।

ਡਾ. ਭੱਲਾ ਨੇ ਆਪਣੀ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਤੋਂ 552 ਵਰ੍ਹੇ ਪਹਿਲਾਂ ਮਨੁੱਖੀ ਸਵੈਮਾਣ ਤੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨ; ਭਾਈਚਾਰਕ ਸਾਂਝ ਤੇ ਵਿਸ਼ਵ ਸ਼ਾਂਤੀ ਕਾਇਮ ਕਰਨ;  ਸਮਾਜਿਕ-ਸਭਿਆਚਾਰਕ ਭਿੰਨਤਾਵਾਂ ਨੂੰ  ਖੁੱਲੇ ਦਿਲ ਨਾਲ ਸਵੀਕਾਰ ਕਰਨ; ਅਤੇ ਮਨੁੱਖੀ ਏਕਤਾ ਤੇ ਰੱਬੀ ਏਕਤਾ ਦੇ ਸੰਕਲਪ ਰਾਹੀਂ  ਬਹੁ-ਸਭਿਆਚਾਰਕ ਸਮਾਜ ਕਾਇਮ ਕਰਨ ਅਤੇ ਸ਼ਾਂਤਮਈ  ਸਹਿਹੋਦ ਨੂੰ ਬੜਾਵਾ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਸਾਨੀ ਤੇ ਕ੍ਰਾਂਤੀਕਾਰੀ ਸੰਦੇਸ਼ ਦੇਕੇ ਇਕ ਅਜਿਹੇ ਬਹੁਸਭਿਆਚਾਰਕ ਸਮਾਜ ਦਾ ਸੰਕਲਪ ਪੇਸ਼ ਕੀਤਾ, ਜਿਥੇ ਹਰੇਕ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਤੇ ਬਿਨਾਂ ਕਿਸੇ ਭੇਦ-ਭਾਵ ਦੇ ਜੀਵਨ ਦੇ ਹਰ ਖੇਤਰ ਵਿਚ ਵਿਚ ਵਿਕਾਸ ਦੇ ਬਰਾਬਰ ਮੌਕੇ ਪ੍ਰਾਪਤ ਹੋਣ ਅਤੇ ਸਮਾਜਿਕ ਸਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਅਤੇ ਮਨੁੱਖੀ ਸਵੈਮਾਣ ਦਾ ਸਤਿਕਾਰ ਹੋਵੇ । ਡਾ. ਭੱਲਾ ਨੇ ਇਹ ਵੀ ਕਿਹਾ ਕਿ ਜਦੋਂ ਪੱਛਮ ਵਿਚ ਲੋਕਤੰਤਰ  ਵਿਚਾਰਾਧਾਰਾ ਦੇ ਰੂਪ ਵਿਚ ਅਜੇ ਹੋਂਦ ਵਿਚ ਵੀ ਨਹੀਂ ਆਇਆ ਸੀ, ਜਦੋਂ ਕਿ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਲੋਂ ਦਿਤੇ ਗਏ ਸਮਾਜਿਕ ਅਤੇ ਅਧਿਆਤਮਿਕ ਫ਼ਲਸਫ਼ੇ ਵਿਚੋਂ ਸਾਨੂੰ ਅਜੋਕੇ ਯੁਗ ਵਿਚ ਪ੍ਰਚਾਰੀਆਂ ਜਾਂਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਦਾ ਸੰਕਲਪ ਸਾਫ਼ ਅਤੇ ਸਪੱਸ਼ਟ ਦਿਖਾਈ ਦਿੰਦਾ ਹੈ ।  ਡਾ. ਭੱਲਾ ਨੇ  ਡਾ. ਐਚ. ਐਸ. ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼, ਧਰਮਸ਼ਾਲਾ,  ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ,  ਅੰਮ੍ਰਿਤਸਰ ਅਤੇ ਪ੍ਰੋ. ਪਿ੍ਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ-ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ਉਪਰ ਧੰਨਵਾਦ ਕੀਤਾ ਅਤੇ ਕਿਹਾ ਇਹਨਾਂ ਸ਼ਖ਼ਸੀਅਤਾਂ ਦੇ ਵਲੋਂ ਮਿਲੇ ਸਹਿਯੋਗ ਅਤੇ ਮਾਰਗ ਦਰਸ਼ਨ ਸਦਕਾ ਹੀ ਇਹ ਪੁਸਤਕ ਲਿਖਣੀ ਸੰਭਵ ਹੋ ਸਕੀ ਹੈ ।

ਇਥੇ ਇਹ ਵਿਸ਼ੇਸ਼ ਤੌਰ ਉਪਰ ਜ਼ਿਕਰਯੋਗ ਹੈ ਕਿ ਡਾ. ਅਰਵਿੰਦਰ ਸਿੰਘ ਭੱਲਾ ਦੀ ਇਹ ਗਿਆਰਵੀਂ ਪੁਸਤਕ ਹੈ ਅਤੇ ਇਸ ਤੋਂ ਇਲਾਵਾ ਉਹ ਹੁਣ ਤੱਕ ਅੱਸੀਂ ਤੋਂ ਵਧੇਰੇ ਖੋਜ ਪਰਚੇ ਲਿਖਣ ਦੇ ਨਾਲ-ਨਾਲ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ, ਨਵੀਂ ਦਿੱਲੀ ਵਲੋਂ ਪ੍ਰਵਾਨਤ ਖੋਜ ਕਾਰਜ ਮੁਕੰਮਲ ਕਰ ਚੁੱਕੇ ਹਨ । ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਸੰਸਥਾਵਾਂ ਦੇ ਮੈਂਬਰ ਡਾ. ਭੱਲਾ ਨੂੰ ਆਪਣੇ ਖੋਜ ਕਾਰਜਾਂ, ਉਚੇਰੀ ਸਿੱਖਿਆ ਅਤੇ ਸਮਾਜ ਸੇਵਾ  ਦੇ ਖੇਤਰ ਵਿਚ ਪਾਏ ਗਏ ਯੋਗਦਾਨ ਦੇ ਅਧਾਰ 'ਤੇ ਉਨ੍ਹਾਂ ਨੂੰ ਹੁਣ ਤੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ । ਹਾਲ ਹੀ ਵਿੱਚ ਭਾਰਤ ਦੇ ਉਪਰਾਸ਼ਟਰਪਤੀ ਦੁਆਰਾ ਉਨ੍ਹਾਂ ਦੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਮੁੱਖ ਰੱਖਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸੈਨਿਟ ਲਈ ਨਾਮਜ਼ਦ ਵੀ ਕੀਤਾ ਗਿਆ ਹੈ ।