Showing posts with label Dvinder Singh Bhullar. Show all posts
Showing posts with label Dvinder Singh Bhullar. Show all posts

Friday, August 23, 2013

ਭਾਈ ਭਿਉਰਾ ਪੁਲਿਸ ਦੇ ਸਖਤ ਸੁਰਖਿਆ ਹੇਠ ਅਦਾਲਤ 'ਚ ਪੇਸ਼

Thu, Aug 22, 2013 at 10:50 PM
ਜੇ ਪ੍ਰੋ. ਭੁੱਲਰ ਨੂੰ ਫਾਂਸੀ ਹੋਈ ਤਾਂ ਜ਼ਰੂਰੀ ਹੋ ਜਾਵੇਗਾ ਖਾਲਿਸਤਾਨ
ਨਵੀਂ ਦਿੱਲੀ: 22 ਅਗੱਸਤ 2013:(ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਇਥੋਂ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ ,307 ਅਤੇ 186 ਅਧੀਨ ਮਾਨਨੀਯ ਜੱਜ ਸ਼੍ਰੀ ਰਾਜ ਕਪੂਰ ਦੀ ਕੋਰਟ ਵਿਚ ਸਮੇਂ ਤੋਂ ਤਕਰੀਬਨ ਇਕ ਘੰਟਾ ਦੇਰੀ ਨਾਲ ਪੇਸ਼ ਕੀਤਾ ਗਿਆ।ਇਸ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ।ਅਜ ਕੋਰਟ ਵਿਚ ਤਕਰੀਬਨ ਅੱਧੇ ਘੰਟੇ ਤਕ ਚਲੀ ਬਹਿਸ ਵਿਚ ਗਵਾਹਾਂ ਨੇ ਹਾਜਿਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ । ਭਾਈ ਭਿਉਰਾ ਦੇ ਵਕੀਲ ਵਿਕਾਸ ਪਢੋਰਾ ਨੇ ਅਜ ਵੀ ਗਵਾਹਾਂ ਨਾਲ ਜੋਰਦਾਰ ਕਰਾਸ ਬਹਿਸ  ਕਰਦਿਆਂ ਪਹਿਲਾਂ ਵਾਂਗ ਉਨ੍ਹਾਂ ਨੂੰ ਕਈ ਪਖੋਂ ਨਿਰੁਤਰ ਕਰਕੇ ਬਗਲੇ ਝਾਂਕਣ ਨੂੰ ਮਜਬੂਰ ਕਰਦਿਆਂ ਮਾਮਲੇ ਵਿਚ ਅਪਣੀ ਪਕਡ਼ ਬਣਾ ਲਈ ਹੈ। ਭਾਈ ਭਿਉਰਾ ਨੇ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਰਾਹੀ ਕਿਹਾ ਕਿ 31 ਅਗਸਤ ਨੂੰ ਕੌਮੀ ਸ਼ਹੀਦ ਅਤੇ ਪਹਿਲੇ ਮਨੁੱਖੀ ਬੰਬ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਸਿੱਖ ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੱਧ ਤੋਂ ਵੱਧ ਆਪਣੀਆਂ ਹਾਜ਼ਰੀਆਂ ਲਗਵਾਉਣ। ਪ੍ਰੋ. ਭੁੱਲਰ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣਾ ਵੋਟ ਬੈਂਕ ਪੱਕਾ ਕਰਨ ਵਾਸਤੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫਾਂਸੀ ਚੜ੍ਹਾਉਂਦੀ ਹੈ ਤਾਂ ਇਹ 
ਸਾਡੇ ਸਾਰਿਆਂ ਵਾਸਤੇ ਸਹਿਣ ਯੋਗ ਨਹੀ ਹੋਵੇਗਾ ਅਤੇ ਇਸ ਨਾਲ ਸਿੱਖਾਂ ਦਾ ਇਸ ਦੇਸ਼ ਵਿਚ ਬਣ ਰਹੇ ਵਿਸ਼ਵਾਸ ਨੂੰ ਗਹਿਰਾ ਧੱਕਾ ਲੱਗੇਗਾ ਜਿਸ ਨਾਲ ਸਿੱਖ ਕੌਮ ਵਲੋਂ ਆਪਣਾ ਘਰ ਖਾਲਿਸਤਾਨ ਬਣਾਉਣਾ ਜਰੂਰੀ ਹੋ ਜਾਵੇਗਾ। ਸਿੱਖ ਕੌਮ ਦੇ ਸਮੂਹ ਲੀਡਰਾਂ ਸਣੇ ਜੱਥੇਦਾਰ ਸਾਹਿਬਾਨਾਂ ਦਾ ਇਹ ਫ਼ਰਜ ਬਣਦਾ ਹੈ ਕਿ ਸਮੇਂ ਸਿਰ ਕਦਮ ਚੁੱਕ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਬਚਾਉਣ ਲਈ ਯਤਨ ਕੀਤੇ ਜਾਣ । ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ 
ਭਾਈ ਜਰਨੈਲ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਭਾਈ ਭਿਉਰਾ ਵਲੋਂ ਅਜ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਅਤੇ ਚਮਨ ਚੋਧਰੀ ਹਾਜਰ ਹੋਏ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ  ਨੂੰ ਹੋਵੇਗੀ।

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

Thursday, August 22, 2013

ਸੁਪਰੀਮ ਕੋਰਟ ਨੇ ਸ਼ਿਵੂ ਅਤੇ ਜਦੇਸਵਾਮੀ ਦੀ ਫ਼ਾਂਸੀ ‘ਤੇ ਲਾਈ ਰੋਕ

ਪ੍ਰੋ ਭੁੱਲਰ ਦੀ ਫਾਂਸੀ ਸੰਬੰਧੀ ਅੰਦੇਸ਼ਾ ਵੀ ਕੁਝ ਦੇਰ ਲਈ ਫੇਰ ਟਲਿਆ 
ਨਵੀਂ ਦਿੱਲੀ, 21 ਅਗਸਤ:(ਇੰਟ.): ਪ੍ਰੋਫੈਸਰ ਭੁੱਲਰ ਦੀ ਫਾਂਸੀ ਰੁਕਵਾਉਣ ਲਈ ਸਰਗਰਮ ਧਿਰਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਉਸ ਵੇਲੇ ਆਪਣੇ ਅਗਲੇ ਸੰਘਰਸ਼ ਲਈ ਇੱਕ ਹੋਰ ਸੁਨਹਿਰੀ ਮੌਕਾ ਮਿਲ ਗਿਆ ਜਦੋਂ ਸੁਪਰੀਮ ਕੋਰਟ ਨੇ ਸ਼ਿਵੂ ਅਤੇ ਜਦੇ ਸਵਾਮੀ ਦੀ ਫਾਂਸੀ ਤੇ ਰੋਕ ਲਾ ਦਿੱਤੀ। ਇਸ ਰੋਕ ਨਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਸਬੰਧੀ ਪੈਦਾ ਹੋਇਆ ਤੌਖਲਾ ਫਿਲਹਾਲ ਕੁੱਝ ਦੇਰ ਲਈ ਫੇਰ ਟੱਲ ਗਿਆ ਹੈ। ਵੇਰਵੇ ਮੁਤਾਬਿਕ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸਬੰਧੀ 1 ਹੋਰ ਕੇਸ ਤੇ ਫੈਸਲਾ ਦਿੰਦਿਆਂ ਇਹਨਾਂ ਦੋਹਾਂ ਦੋਸ਼ੀਆਂ ਦੀ ਫਾਂਸੀ ਤੇ ਫਿਲਹਾਲ ਰੋਕ ਲਾ ਦਿੱਤੀ। ਜਦੋਂ ਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਉਕਤ ਦੋਸ਼ੀਆਂ ਨੂੰ 22 ਅਗਸਤ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਪ੍ਰੋ. ਭੁੱਲਰ ਨੂੰ ਕਿਸੇ ਵੀ ਵੇਲੇ ਫਾਂਸੀ ਦਿੱਤੀ ਜਾ ਸਕਦੀ ਹੈ। ਹੁਣ ਸਪਸ਼ਟ ਰੂਪ ਵਿੱਚ ਸੁਪਰੀਮ ਕੋਰਟ ਨੇ ਕਰਨਾਟਕ ‘ਚ 2 ਦੋਸ਼ੀਆਂ ਨੂੰ ਕੱਲ੍ਹ ਦਿੱਤੇ ਜਾਣ ਵਾਲੀ ਫਾਂਸੀ ‘ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਵਿਚੋਂ ਇਕ ਨੇ ਜੇਲ੍ਹ ‘ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਸ਼ਿਵੂ ਮੁਨੀਸ਼ੇਟੀ ਅਤੇ ਜਾਦੇਸਵਾਮੀ ਰੰਗਾਸ਼ੈਟੀ, ਜਿਨ੍ਹਾਂ ਨੂੰ ਸੰਨ 2001 ਦੌਰਾਨ ਇਕ ਨਾਬਾਲਗ ਕੁੜੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਮਾਰ ਦੇਣ ਦੇ ਦੋਸ਼ ‘ਚ ਫਾਂਸੀ ਦਾ ਸਜ਼ਾ ਸੁਣਾਈ ਗਈ ਸੀ। ਇਸ ਦੋਸ਼ੀ ਨੇ ਰਾਸ਼ਟਰਪਤੀ ਵੱਲੋਂ ਰਹਿਮ ਦੀ ਅਪੀਲ ਰੱਦ ਕੀਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਚੀਫ਼ ਜਸਟਿਸ ਸ੍ਰੀ ਪੀ. ਸਥਾਸਿਵਮ ਦੀ ਅਗਵਾਈ ਵਾਲੇ ਬੈਂਚ ਨੇ ਕਰਨਾਟਕ ਪੁਲਿਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਸ਼ਿਵੂ ਅਤੇ ਜਾਦੇਸਵਾਮੀ ਨੂੰ ਚਮਾਰਾਜਨਗਰ ਦੀ ਪੁਲਿਸ ਨੇ 15 ਅਕਤੂਬਰ, 2001 ਨੂੰ ਇਕ 18 ਸਾਲਾਂ ਦੀ ਲੜਕੀ ਨਾਲ ਜਬਰ ਜਨਾਹ ਕਰ ਕੇ ਉਸ ਦੀ ਹੱਤਿਆ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਦੋਵਾਂ ਨੂੰ 25 ਜੁਲਾਈ, 2005 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਕਰਨਾਟਕ ਹਾਈ ਕੋਰਟ ਨੇ ਅਕਤੂਬਰ, 2005 ਨੂੰ ਇਹ ਸਜ਼ਾ ਬਰਕਰਾਰ ਰੱਖੀ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ 2007 ‘ਚ ਸਹੀ ਕਰਾਰ ਦੇ ਦਿੱਤਾ ਸੀ। ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਇਸ ਮਹੀਨੇ ਹੀ ਉਨ੍ਹਾਂ ਦੀ ਰਹਿਮ ਦੀ ਅਪੀਲ ਰੱਦ ਕੀਤੀ ਸੀ। ਹੁਣ ਦੇਖਣਾ ਹੈ ਫਾਂਸੀ ਰੁਕਵਾਉਣ ਲਈ ਸਰਗਰਮ ਧਿਰਾਂ ਕੀ ਚਾਰਾਜੋਈ ਕਰਦਿਆਂ ਹਨ। ਕਾਬਿਲੇ ਜ਼ਿਕਰ ਹੈ ਕਿ ਪ੍ਰੋਫੈਸਰ ਭੁੱਲਰ ਦੀ ਪਤਨੀ ਨਵਨੀਤ ਇਸ ਫਾਂਸੀ ਨੂੰ ਰੁਕਵਾਉਣ ਲਗਾਤਾਰ ਸਰਗਰਮ ਹੈ। ਉਸਨੇ ਅੱਤ ਦੇ ਨਿਰਾਸ਼ਾ ਵਾਲੇ ਹਾਲਾਤ ਵਿੱਚ ਵੀ ਦਿਲ ਨਹੀਂ ਸੀ ਛੱਡਿਆ।

ਕੁਝ ਹੋਰ ਜ਼ਰੂਰੀ ਲਿੰਕ:


ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ






Wednesday, August 21, 2013

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ

* ਫਾਂਸੀ ਰੁਕਵਾਉਣ ਲਈ ਐਮਨੈਸਟੀ ਇੰਟਰਨੈਸ਼ਨਲ ਇੱਕ ਵਾਰ ਫੇਰ ਹੋਈ ਸਰਗਰਮ 
* ਭਾਰਤ ਸਰਕਾਰ ਨੂੰ ਕੀਤੀ ਫਾਂਸੀ ਤੁਰੰਤ ਰੋਕਣ ਦੀ ਅਪੀਲ
*ਕਈ ਹੋਰ ਸੰਗਠਨ ਵੀ ਸਰਗਰਮ 
*ਫੇਸਬੁਕ ਅਤੇ ਹੋਰ ਸੋਸ਼ਲ ਮੀਡੀਆ ਤੇ ਵੀ ਇਸੇ ਖਬਰ ਦੀ ਚਰਚਾ 
ਸਿੱਖ ਕੌਮ ਵੀ ਇੱਕ ਵਾਰ ਫੇਰ ਨਿਰਾਸ਼ ਹੋ ਸਕਦੀ ਹੈ ਅਤੇ ਅਜੇ ਤੱਕ ਇਨਸਾਫ਼ ਦੀ ਆਸ ਲਾ ਕੇ ਬੈਠਾ ਪ੍ਰੋਫੈਸਰ ਭੁੱਲਰ ਦਾ ਪਰਿਵਾਰ ਵੀ ਕਿਓਂਕਿ  ਸਰਕਾਰ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਭਲਕੇ 22 ਅਗਸਤ ਵਾਲੇ ਦਿਨ ਫਾਂਸੀ ਦੇਣ ਦਾ ਮਨ ਬਣਾ ਲਿਆ ਹੈ। ਇਸ ਮਕਸਦ ਲਈ ਐਮਨੈਸਟੀ ਇੰਟਰਨੈਸ਼ਨਲ ਵੀ ਇੱਕ ਵਾਰ ਫੇਰ ਹੋਰ ਸਰਗਰਮ ਹੋਈ ਹੈ ਅਤੇ ਕਈ ਹੋਰ ਸੰਗਠਨ ਵੀ ਦੇਖੋ ਸਰਕਾਰ ਤੇ ਕੀ ਅਸਰ ਹੁੰਦਾ ਹੈ।
ਇੰਟਰਨੈਟ ਤੇ ਵੱਖ ਸਰੋਤਾਂ ਅਤੇ ਵੱਖ ਮੰਚਾਂ ਤੇ ਇਸ ਇੱਕੋ ਸੁਰ ਦੀਆਂ ਖਬਰਾਂ ਆ ਰਹੀਆਂ ਹਨ। ਕਲ੍ਹ ਤੋਂ ਇਸ ਸਿਲਸਿਲੇ ਵਿੱਚ ਜਿਆਦਾ ਤੇਜ਼ੀ ਆਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਮਨੁੱਖੀ ਅਧਿਕਾਰਾਂ ਲਈ ਸਰਗਰਮ ਹੋਈ ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਸ਼ਿਵੂ ਅਤੇ ਜਡੇਸਵਾਮੀ ਦੀ ਫਾਂਸੀ ਦੀ ਸਜ਼ਾ ਤੁਰੰਤ ਰੋਕੀ ਜਾਵੇ।
ਐਮਨੈਸਟੀ ਇੰਟਰਨੈਸ਼ਨਲ ਦੀ ਮੀਡੀਆ ਅਫਸਰ ਦੁਰਗਾ ਨੰਦਿਨੀ ਵਲੋਂ ਮੀਡੀਆ ਨੂੰ ਜਾਰੀ ਕੀਤੀ ਗਈ ਮੇਲ ਵਿਚ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ 22 ਅਗਸਤ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਇਸ ਵਿਚ ਦਲੀਲ ਦਿੱਤੀ ਗਈ ਕਿ ਸੁਪਰੀਮ ਕੋਰਟ ਨੇ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਰੋਕਣ ਵਿਰੁੱਧ ਪਟੀਸ਼ਨ 14 ਅਗਸਤ ਨੂੰ ਖਾਰਜ ਕਰ ਦਿੱਤੀ ਹੈ ਅਤੇ ਭਾਰਤ ਦੇ ਰਾਸ਼ਟਰਪਤੀ ਨੇ ਬਾਕੀ ਦੋਵਾਂ ਵਿਅਕਤੀਆਂ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਹੈ, ਇਸ ਲਈ 22 ਅਗਸਤ ਨੂੰ ਇਨ੍ਹਾਂ ਨੂੰ ਫਾਂਸੀ ਦਿੱਤੇ ਜਾਣ ਦਾ ਖਦਸ਼ਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸਿੱਖ ਜਗਤ ਵਿੱਚ ਇਸ ਦੇਸ਼ ਨਾਲ ਬੇਗਾਨਗੀ ਦੀ ਭਾਵਨਾ ਇੱਕ ਵਾਰ ਫੇਰ ਵਧ ਜਾਵੇਗੀ।
ਕਾਬਿਲੇ ਜ਼ਿਕਰ ਹੈ ਕਿ ਆਪਣੀ ਮੇਲ ਵਿਚ ਐਮਨੈਸਟੀ ਨੇ ਪ੍ਰੋ. ਭੁੱਲਰ ਦੇ ਕੇਸ ਨਾਲ ਸਬੰਧਤ ਸਾਰੀ ਹੀ ਜਾਣਕਾਰੀ ਪ੍ਰਦਾਨ ਕਰਦਿਆਂ ਉਨ੍ਹਾਂ ਖਿਲਾਫ ਹੋਏ ਫੈਸਲੇ 'ਤੇ ਪਟੀਸ਼ਨਾਂ ਰੱਦ ਹੋਣ ਦੇ ਸਾਰੇ ਵੇਰਵੇ ਨਸ਼ਰ ਕੀਤੇ ਹਨ। ਐਮਨੈਸਟੀ ਨੇ ਆਖਿਆ ਹੈ ਕਿ ਪ੍ਰੋ. ਭੁੱਲਰ ਦੀ ਮਾਨਸਿਕ ਦਸ਼ਾ ਠੀਕ ਨਹੀਂ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਕ ਮਾਨਸਿਕ ਅਪੰਗਤਾ ਤੋਂ ਪੀਡ਼ਤ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇਣੀ ਵਰਜਿਤ ਹੈ। ਸ਼ਿਵੂ ਤੇ ਜਡੇਸਵਾਮੀ ਦਾ ਕੇਸ ਕਰਨਾਟਕਾ ਸੂਬੇ ਨਾਲ ਸਬੰਧਤ ਹੈ, ਜਿਨ੍ਹਾਂ ਨੂੰ 2001 ਵਿਚ ਇਕ ਮਹਿਲਾ ਨਾਲ ਜਬਰ-ਜ਼ਨਾਹ ਕਰਨ ਅਤੇ ਉਸਦਾ ਕਤਲ ਕਰਨ ਦੇ ਕੇਸ ਵਿਚ ਜੁਲਾਈ 2005 ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

Executions have been reportedly scheduled for 22 August

ਕੁਝ ਹੋਰ ਜ਼ਰੂਰੀ ਲਿੰਕ:

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ






Tuesday, May 28, 2013

ਵੋਹ ਸੁਬਹ ਕਭੀ ਤੋ ਆਏਗੀ!

ਜੇਲ੍ਹੋ ਕੇ ਬਿਨਾ ਜਬ ਦੁਨੀਆ ਕੀ ਸਰਕਾਰ ਚਲਾਈ ਜਾਏਗੀ 
ਵੋਹ ਸੁਭਾ ਕਭੀ ਤੋ ਆਏਗੀ!
ਕਿਸੇ ਵੇਲੇ ਸਾਹਿਰ ਲੁਧਿਆਣਵੀ ਸਾਹਿਬ ਨੇ ਆਖਿਆ ਸੀ---
ਜੇਲ੍ਹੋ ਕੇ ਬਿਨਾ ਜਬ ਦੁਨੀਆ ਕੀ ਸਰਕਾਰ ਚਲਾਈ ਜਾਏਗੀ
ਵੋਹ ਸੁਭਾ ਕਭੀ ਤੋ ਆਏਗੀ!
ਪਰ ਇਹ ਸੁਪਨੇ ਲਗਾਤਾਰ ਟੁੱਟਦੇ ਰਹੇ। ਨਵੀਆਂ ਜੇਹਲਾਂ ਦੇ ਨਾਲ ਨਾਲ ਪੁਰਾਣੀਆਂ ਜੇਹਲਾਂ ਦੇ ਆਕਾਰ ਵੀ ਵਧਦੇ ਰਹੇ। ਹੁਣ ਇੱਕ ਵਾਰ ਫੇਰ ਸਾਹਮਣੇ ਆਈ ਹੈ ਨਵਨੀਤ ਦੀ ਕਹਾਣੀ---ਭੁੱਲਰ ਦੀ ਕਹਾਨੀ ! ਇਸਨੂੰ ਮੂਲ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਹੈ ਬਹੁਤ ਹੀ ਵੱਕਾਰੀ ਅਤੇ ਦਲੇਰ ਆਖੇ ਜਾਂਦੇ ਪਰਚੇ ਇੰਡੀਅਨ ਐਕਸਪ੍ਰੈਸ ਨੇ। ਇਸਦਾ ਸੰਖੇਪ ਜਿਹਾ ਪੰਜਾਬੀ ਰੂਪਾਂਤਰਨ ਪ੍ਰਕਾਸ਼ਿਤ ਕੀਤਾ ਗਿਆ ਚੜ੍ਹਦੀਕਲਾ ਨਿਊਜ਼ ਗਰੁੱਪ ਵੱਲੋਂ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਹੈ ਨਿਰਮਲ ਕੌਰ ਅਤੇ ਮਨੁੱਖੀ ਹੱਕਾਂ ਲਈ ਲੰਮੇ ਅਰਸੇ ਤੋਂ ਸਰਗਰਮ ਡੀ ਐਸ ਗਿੱਲ ਹੁਰਾਂ ਵੱਲੋਂ। ਪੰਜਾਬ ਨਾਲ ਵਾਪਰ ਰਹੀਆਂ ਹੋਣੀਆਂ ਦੀ ਇੱਕ ਛੋਟੀ ਜਹੀ ਝਲਕ ਦੇਣ ਵਾਲੀ ਇਸ ਲਿਖਤ ਨੂੰ ਅਸੀਂ ਵੀ ਇਥੇ ਪ੍ਰਕਾਸ਼ਿਤ ਕਰ ਰਹੇ ਹਾਂ--ਇੰਡੀਅਨ ਐਕਸਪ੍ਰੈਸ ਅਤੇ ਚੜ੍ਹਦੀ ਕਲਾ ਨਿਊਜ਼ ਗਰੁੱਪ ਦੋਹਾਂ ਦੇ ਧੰਨਵਾਦ ਸਹਿਤ। -ਰੈਕਟਰ ਕਥੂਰੀਆ
‘ਸਾਡੀ ਜ਼ਿੰਦਗੀ ਦੀ ਕਹਾਣੀ ਦਾ ਅੰਤ ਜ਼ਰੂਰ ਖੁਸ਼ਨੁਮਾ ਹੋਵੇਗਾ’
ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਵੱਲੋਂ ਉਸ ਦੀ ਰਿਹਾਈ ਲਈ ਲਗਾਤਾਰ ਅਣਥੱਕ ਯਤਨ ਜਾਰੀ ਹਨ ਪ੍ਰੰਤੂ ਅੱਜ ਭੁੱਲਰ ਦੀ ਹਾਲਤ ਇਹ ਹੈ ਕਿ ਉਹ ਆਪਣੀ ਪਤਨੀ ਨੂੰ ਵੀ ਨਹੀਂ ਪਛਾਣਦਾ। ਅਖਬਾਰ ‘ਦਿ ਇੰਡੀਅਨ ਐਕਸਪ੍ਰੈਸ’ ਵਿਚ ਛਪੇ ਇਕ ਫੀਚਰ ਵਿਚ ਨਵਨੀਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਗਲਤੀ ਸਿਰਫ ਏਨੀ ਹੈ ਕਿ ਉਹ ਇੰਜੀਨੀਅਰ ਸੀ ਅਤੇ ਪੰਜਾਬ ਵਿਚ ਕਾਲੇ ਦਿਨਾਂ ਦੌਰਾਨ ‘ਲਾਪਤਾ’ ਹੋਣ ਵਾਲੇ ਆਪਣੇ ਵਿਦਿਆਰਥੀਆਂ ਪ੍ਰਤੀ ਹਮਦਰਦੀ ਰੱਖਦਾ ਸੀ ਜੋ ਕਿਸੇ ਤੋਂ ਵੀ ਲੁਕੀ ਛੁਪੀ ਨਹੀਂ ਸੀ।"
ਨਵਨੀਤ ਉਦੋਂ 26 ਵਰ੍ਹਿਆਂ ਦੀ ਸੀ ਜਦੋਂ 1991 ਵਿਚ ਉਸ ਦਾ ਵਿਆਹ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਮਕੈਨੀਕਲ ਇੰਜੀਨੀਅਰ ਦੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨਾਲ ਹੋਇਆ। ਉਚੇ ਲੰਮੇ ਕੱਦ ਦਾ ਭੁੱਲਰ ਬਹੁਤ ਹੀ ਸਾਊ ਅਤੇ ਮਿੱਠਬੋਲੜਾ ਨੌਜਵਾਨ ਸੀ। ਨਵਨੀਤ ਨੇ ਦੱਸਿਆ ਕਿ ਪੰਜਾਬ ਵਿਚ ਇਹ ਉਹ ਵੇਲਾ ਸੀ ਜਦੋਂ ਆਏ ਦਿਨ ਸਿੱਖ ਨੌਜਵਾਨਾਂ ਨੂੰ ਖਾਲਿਸਤਾਨੀ ਹੋਣ ਦੇ ਦੋਸ਼ਾਂ ਹੇਠ ਪੁਲੀਸ ਵੱਲੋਂ ਚੁੱਕ ਲਿਆ ਜਾਂਦਾ ਸੀ। ਨਵਨੀਤ ਨੇ ਦੱਸਿਆ ਕਿ ਭੁੱਲਰ ਉਥੋਂ ਨਿਕਲਣਾ ਚਾਹੁੰਦਾ ਸੀ ਅਤੇ ਬਾਹਰ ਨੌਕਰੀ ਦੀ ਤਲਾਸ਼ ਕਰ ਰਿਹਾ ਸੀ। ਉਸ ਵੇਲੇ ਚੰਡੀਗੜ੍ਹ ਤੋਂ ਇਕ ਚੰਗੀ ਕੰਪਨੀ ਨੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਵੀ ਕੀਤੀ। ਨਵਨੀਤ ਵੀ ਚਾਹੁੰਦੀ ਸੀ ਕਿ ਉਸ ਦਾ ਪਤੀ ਲੁਧਿਆਣੇ ਤੋਂ ਬਾਹਰ ਨਿਕਲ ਜਾਵੇ। ਉਨ੍ਹਾਂ ਦੇ ਵਿਆਹ ਨੂੰ ਅਜੇ ਮਸਾਂ ਤਿੰਨ ਮਹੀਨੇ ਹੀ ਹੋਏ ਸਨ ਕਿ ਭੁੱਲਰ ਨੂੰ ਪੰਜਾਬ ਦੇ ਮੌਜੂਦਾ ਪੁਲੀਸ ਮੁਖੀ ਸੁਮੇਧ ਸਿੰਘ ਸੈਣੀ, ਜੋ ਉਸ ਵੇਲੇ ਚੰਡੀਗੜ੍ਹ ਦੇ ਐਸ.ਐਸ.ਪੀ. ਸਨ, ’ਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਮੁਲਜ਼ਮ ਐਲਾਨ ਦਿੱਤਾ।
ਨਵਨੀਤ ਦਾ ਕਹਿਣਾ ਹੈ ਕਿ ਸੁਮੇਧ ਸੈਣੀ ’ਤੇ ਕੀਤੇ ਗਏ ਹਮਲੇ ਨਾਲ ਭੁੱਲਰ ਦਾ ਕੋਈ ਸਬੰਧ ਨਹੀਂ ਸੀ। ਉਹ ਆਪਣੇ ਕਾਲਜ ਦੇ ‘ਲਾਪਤਾ’ ਹੋਏ ਸਿੱਖ ਨੌਜਵਾਨਾਂ ਪ੍ਰਤੀ ਹਮਦਰਦੀ ਰੱਖਦਾ ਸੀ ਜਿਸ ਕਰਕੇ ਉਹ ਉਸ ਦਾ ਮੂੰਹ ਬੰਦ ਕਰਨਾ ਚਾਹੁੰਦੇ ਸਨ। ਭੁੱਲਰ ਕਿਉਂਕਿ ਇੰਜੀਨੀਅਰ ਸੀ, ਇਸ ਲਈ ਉਨ੍ਹਾਂ ਉਸ ਉੱਤੇ ਰਿਮੋਟ ਕੰਟਰੋਲ ਵਾਲੇ ਬੰਬਾਂ ਦੀ ਸੈਟਿੰਗ ਕਰਨ ਦਾ ਦੋਸ਼ ਲਾਇਆ। ਉਸ ਨੇ ਦੱਸਿਆ ਕਿ ਪੁਲੀਸ ਨੇ ਭੁੱਲਰ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਘਰ ਛਾਪਾ ਮਾਰਿਆ ਜਦੋਂ ਉਹ ਨਾ ਮਿਲਿਆ ਤਾਂ ਪੁਲੀਸ ਉਸ ਦੇ ਪਿਤਾ ਬਲਵੰਤ ਸਿੰਘ, ਚਾਚੇ ਮਨਜੀਤ ਸਿੰਘ ਅਤੇ ਰਿਸ਼ਤੇ ਦੇ ਭਰਾ ਨੂੰ ਚੁੱਕ ਕੇ ਲੈ ਗਈ। ਇਨ੍ਹਾਂ ਤਿੰਨਾਂ ਦੀ ਮੁੜ ਕੇ ਕੋਈ ਉੱਘ-ਸੁੱਘ ਨਹੀਂ ਨਿਕਲੀ। ਸਾਫ ਸੀ ਕਿ ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ  ਮਾਰ ਮੁਕਾਇਆ ਸੀ ਇਨ੍ਹਾਂ ਤਿੰਨਾਂ ਨੂੰ ਬਿਨਾਂ ਕਿਸੇ ਐਫ.ਆਈ.ਆਰ. ਅਤੇ ਅਦਾਲਤ ਦੇ ਹੁਕਮਾਂ ਦੇ ਬਗੈਰ ਹੀ ਗ੍ਰਿਫਤਾਰ ਕੀਤਾ ਗਿਆ ਸੀ। ਬਲਵੰਤ ਸਿੰਘ ਅਤੇ ਮਨਜੀਤ ਸਿੰਘ ਸਰਕਾਰੀ ਮੁਲਾਜ਼ਮ ਸਨ।
ਭਰੀਆਂ ਅੱਖਾਂ ਨਾਲ ਨਵਨੀਤ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਵੀ ਪੁਲੀਸ ਨੇ ਚੁੱਕ ਲਿਆ ਸੀ ਪ੍ਰੰਤੂ ਡੇਢ ਮਹੀਨੇ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਉਸ ਦਾ ਕਹਿਣਾ ਸੀ, ‘‘ਪੁਲੀਸ ਨੇ ਮੇਰੇ ਪਿਤਾ ’ਤੇ ਅੰਨ੍ਹਾ ਤਸ਼ੱਦਦ ਕੀਤਾ। ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ। ਉਨ੍ਹਾਂ ਦੀ ਹਾਲਤ ਅਜਿਹੀ  ਸੀ ਕਿ ਉਨ੍ਹਾਂ ਕੋਲੋਂ ਤੁਰਿਆ ਵੀ ਨਹੀਂ ਜਾਂਦਾ ਸੀ। ਗ੍ਰਿਫਤਾਰੀ ਤੋਂ ਮਗਰੋਂ ਜਦੋਂ ਉਹ ਛੁੱਟ ਕੇ ਆਏ ਤਾਂ ਮੇਰੇ ਪਿਤਾ ਪਹਿਲਾਂ  ਵਰਗੇ ਨਾ ਰਹੇ।
ਦਵਿੰਦਰ ਇਸ ਤੋਂ ਮਗਰੋਂ ਤਿੰਨ ਸਾਲ ਰੂਪੋਸ਼ ਰਿਹਾ। ਉਸ ਨੂੰ ਡਰ ਸੀ ਕਿ ਜੇਕਰ ਉਹ ਪੁਲੀਸ ਦੇ ਹੱਥ ਚੜ੍ਹ ਗਿਆ ਤਾਂ ਉਸ ਦੀ ਹੋਣੀ ਵੀ ਉਸ ਦੇ ਪਿਤਾ ਵਾਲੀ ਹੋਵੇਗੀ। ਨਵਨੀਤ ਨੇ ਦੱਸਿਆ, ‘‘ਇਸ ਸਮੇਂ ਦੌਰਾਨ ਨਾ ਤਾਂ ਅਸੀਂ ਕਦੇ ਮਿਲੇ ਅਤੇ ਨਾ ਹੀ ਸਾਡੀ ਕਦੇ ਕੋਈ ਗੱਲਬਾਤ ਹੋਈ। ਉਸ ਨੇ ਡਰਦਿਆਂ ਕਦੇ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਉਸ ਨੂੰ ਖਦਸ਼ਾ ਸੀ ਕਿ ਅਜਿਹਾ ਕਰਨ ਦੀ ਸੂਰਤ ਵਿਚ ਪੁਲੀਸ ਉਸ ਨੂੰ ਮਾਰ ਮੁਕਾਏਗੀ।
ਨਵਨੀਤ ਨੂੰ ਇਸੇ ਸਮੇਂ ਦੌਰਾਨ ਆਪਣੇ ਗੁਜ਼ਾਰੇ ਲਈ ਹੋਸਟਲ ਵਾਰਡਨ ਦੀ ਨੌਕਰੀ ਕਰਨੀ ਪਈ। ਇਸ ਤੋਂ ਬਾਅਦ 1993 ਵਿਚ ਜਦੋਂ ਦਿੱਲੀ ’ਚ ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ’ਤੇ ਹਮਲਾ ਹੋ ਗਿਆ ਜਿਸ ਵਿਚ ਨੌਂ ਵਿਅਕਤੀ ਮਾਰੇ ਗਏ ਅਤੇ ਬਿੱਟਾ ਜ਼ਖਮੀ ਹੋ ਗਿਆ। ਇਹ ਬੰਬ ਧਮਾਕਾ ਵੀ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਸੀ। ਭੁੱਲਰ ਦੇ ਇੰਜੀਨੀਅਰ ਹੋਣ ਕਾਰਨ ਇਹ ਧਮਾਕਾ ਵੀ ਉਸ ਦੇ ਸਿਰ ਲਾ ਦਿੱਤਾ ਗਿਆ। ਇਸ ਮਾਮਲੇ ’ਚ ਭੁੱਲਰ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਾ ਮਿਲਣ ਦੇ ਬਾਵਜੂਦ ਕਿਹਾ ਗਿਆ ਕਿ ਇਹ ਧਮਾਕਾ ਵੀ 1991 ਵਿਚ ਰਿਮੋਟ ਨਾਲ ਹੋਏ ਬੰਬ ਧਮਾਕੇ ਵਰਗਾ ਹੈ ਜਿਸ ਕਾਰਨ ਇਸ ਧਮਾਕੇ ’ਚ ਵੀ ਪ੍ਰੋ. ਦਵਿੰਦਰਪਾਲ ਭੁੱਲਰ ਦੀ ਸ਼ਮੂਲੀਅਤ ਹੈ।
ਦਿੱਲੀ ਦੀ ਹੇਠਲੀ ਅਦਾਲਤ ਨੇ 2001 ਵਿਚ ਦਵਿੰਦਰ ਨੂੰ ਇਸ ਕੇਸ ਵਿਚ ਦੋਸ਼ੀ ਮੰਨਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਕੀਤੀ ਗਈ ਅਪੀਲ ’ਤੇ ਫੈਸਲਾ ਸੁਣਾਉਂਦਿਆਂ ਟੁੱਟਵਾਂ ਫੈਸਲਾ ਦਿੱਤਾ। ਇਸ ਕੇਸ ਲਈ ਕਾਇਮ ਕੀਤੇ ਤਿੰਨ ਮੈਂਬਰੀ ਬੈਂਚ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਐਮ.ਬੀ.ਸ਼ਾਹ ਨੇ ਉਸ ਨੂੰ ਬਰੀ ਕਰ ਦਿੱਤਾ ਅਤੇ ਦੂਜੇ ਦੋ ਜੱਜਾਂ ਨੇ ਉਸ ਨੂੰ ਦੋਸ਼ੀ ਮੰਨਿਆ। ਮਈ 2011 ਵਿਚ ਰਾਸ਼ਟਰਪਤੀ ਨੇ ਉਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ।
1994 ਵਿਚ ਤਿੰਨ ਸਾਲਾਂ ਦੇ ਵਿਛੋੜੇ ਮਗਰੋਂ ਦੋਹੇਂ ਪਤੀ-ਪਤਨੀ ਨੇ ਕੈਨੇਡਾ ਵਿਚ ਇਸ ਆਸ ਨਾਲ ਮਿਲਣ ਦਾ ਪ੍ਰਬੰਧ ਕੀਤਾ ਕਿ ਉਹ ਇਕ ਵਾਰ ਫੇਰ ਨਵੇਂ ਸਿਰਿਓਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਨਵਨੀਤ ਨੇ ਦੱਸਿਆ, ‘‘ਮੈਂ ਸੁਰੱਖਿਅਤ ਵੈਨਕੂਵਰ ਪਹੁੰਚ ਗਈ ਪ੍ਰੰਤੂ ਉਹ ਫਰੈਂਕਫਰਟ ਵਿਚ ਉਸ ਵੇਲੇ ਫੜਿਆ ਗਿਆ ਜਦੋਂ ਉਸ ਨੇ ਜਹਾਜ਼ ਬਦਲਣਾ ਸੀ। ਉਸ ਕੋਲ ਸਹੀ ਦਸਤਾਵੇਜ਼ ਨਹੀਂ ਸਨ। ਮੈਨੂੰ ਲੱਗਿਆ ਕਿ ਜਿਵੇਂ ਮੇਰੇ ਉੱਤੇ ਫੇਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮੈਂ ਆਪਣੇ ਪਤੀ ਨੂੰ ਮਿਲਣ ਹੀ ਵਾਲੀ ਸੀ ਕਿ ਹੋਣੀ ਇਕ ਵਾਰੀ ਫੇਰ ਉਸ ਨੂੰ ਮੇਰੇ ਤੋਂ ਦੂਰ ਲੈ ਗਈ ਸੀ।’’ 1995 ਵਿਚ ਦਵਿੰਦਰਪਾਲ ਭੁੱਲਰ ਨੂੰ ਜਰਮਨੀ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ।
ਅਗਲੇ ਛੇ ਸਾਲਾਂ ਦੌਰਾਨ ਜਿੱਥੇ ਦਵਿੰਦਰਪਾਲ ਭੁੱਲਰ ਵੱਖ-ਵੱਖ ਅਦਾਲਤਾਂ ਵਿਚ ਆਪਣੇ ਖਿਲਾਫ ਪਾਏ ਗਏ ਇਨ੍ਹਾਂ ਕੇਸਾਂ ਦਾ ਸਾਹਮਣਾ ਕਰਦਾ ਰਿਹਾ, ਉੱਥੇ ਨਵਨੀਤ ਨੇ ਕੈਨੇਡਾ ਵਿਚ ਸਿਫਰ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਸ ਨੇ ਦੱਸਿਆ, ‘‘ਮੈਂ ਆਪਣੇ ਮਾਪਿਆਂ ਨੂੰ ਵੀ ਉਧਰ ਹੀ ਬੁਲਾ ਲਿਆ ਅਤੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਲੰਬੀ ਉਡੀਕ ਕੀਤੀ ਅਤੇ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ। ਉੱਥੇ ਉਸ ਨੇ ਨਰਸਿੰਗ ਦਾ ਕੋਰਸ ਕੀਤਾ ਅਤੇ ਪ੍ਰੋ. ਦਵਿੰਦਰਪਾਲ ਭੁੱਲਰ ਨੂੰ ਜੇਲ੍ਹ ਵਿਚ ਮਿਲਣ ਲਈ ਭਾਰਤ ਆਉਣ ਖਾਤਰ ਪੈਸਿਆਂ ਦਾ ਪ੍ਰਬੰਧ ਕਰਨ ਲਈ ਦੂਹਰੀ ਸ਼ਿਫਟ ਵਿਚ ਕੰਮ ਕਰਨਾ ਪਿਆ। ਇਸੇ ਦੌਰਾਨ ਦਵਿੰਦਰਪਾਲ ਦੀ ਮਾਂ ਵੀ ਆਪਣੇ ਛੋਟੇ ਪੁੱਤਰ ਨਾਲ ਅਮਰੀਕਾ ਪਹੁੰਚ ਗਈ। ਨਵਨੀਤ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਦਵਿੰਦਰਪਾਲ ਭੁੱਲਰ ਦੇ ਕੇਸ ਦਾ ਖਹਿੜਾ ਛੱਡ ਕੇ ਉਸ ਨੂੰ ਨਵੇਂ ਸਿਰਿਓਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਜ਼ੋਰ ਪਾਇਆ ਪ੍ਰੰਤੂ ਉਹ ਨਾ ਮੰਨੀ।
ਅਖੀਰ 2001 ਵਿਚ ਨਵਨੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਉਸ ਨਾਲ ਤਿਹਾੜ ਜੇਲ੍ਹ ਵਿਚ ਮੁਲਾਕਾਤ ਕਰ ਸਕੀ। ਉਸ ਨੇ ਦੱਸਿਆ ਕਿ ਭੁੱਲਰ ਨੇ ਉਸ ਨੂੰ ਕਿਹਾ ਸੀ ਕਿ ਇਸ ਮਾਮਲੇ ਵਿਚ ਉਸ ਨੂੰ ਛੇਤੀ ਰਿਹਾਈ ਦੀ ਉਮੀਦ ਹੈ ਕਿਉਂਕਿ ਇਸ ਕੇਸ ਵਿਚ ਉਸ ਦੇ ਖਿਲਾਫ ਕੋਈ ਗਵਾਹੀ ਹੀ ਨਹੀਂ ਹੈ ਅਤੇ ਪੁਲੀਸ ਨੇ ਤਸ਼ੱਦਦ ਕਰਕੇ ਉਸ ਕੋਲੋਂ ਜਬਰੀ ਇਕਬਾਲੀਆ ਬਿਆਨਾਂ ’ਤੇ ਦਸਤਖਤ ਕਰਵਾਏ ਹਨ। ਸੰਨ 2006 ਵਿਚ ਭੁੱਲਰ ਨੂੰ ਸੁਮੇਧ ਸੈਣੀ ’ਤੇ ਹੋਏ ਹਮਲੇ ਸਬੰਧੀ ਕੇਸ ’ਚੋਂ ਬਰੀ ਕਰ ਦਿੱਤਾ ਗਿਆ ਪ੍ਰੰਤੂ 1993 ਦੇ ਬੰਬ ਧਮਾਕਿਆਂ ਸਬੰਧੀ ਉਹ ਜੇਲ੍ਹ ਵਿਚ ਹੀ ਰਿਹਾ।
ਨਵਨੀਤ ਨੇ ਦੱਸਿਆ ਕਿ ਭੁੱਲਰ ਇਸ ਗੱਲੋਂ ਬਹੁਤ ਦੁਖੀ ਸੀ ਕਿ ਉਸ ਨੂੰ ਜੇਲ੍ਹ ਵਿਚ ਰਹਿ ਕੇ ਪੱਤਰ ਵਿਹਾਰ ਰਾਹੀਂ ਐਮ.ਬੀ.ਏ. ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਲਗਦਾ ਸੀ ਕਿ ਜੇਕਰ ਉਸ ਨੂੰ ਪੜ੍ਹਨ ਦੀ ਆਗਿਆ ਦੇ ਦਿੱਤੀ ਗਈ ਤਾਂ ਉਸ ਦਾ ਸਾਰਾ ਧਿਆਨ ਪੜ੍ਹਨ ਲਿਖਣ ਵੱਲ ਲੱਗ ਜਾਵੇਗਾ ਅਤੇ ਦਿਮਾਗੀ ਤੌਰ ’ਤੇ ਉਸ ਉੱਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਅਤੇ ਇਸੇ ਕਰਕੇ ਉਸ ਨੂੰ ਪੜ੍ਹਨ ਦੀ ਆਗਿਆ ਨਾ ਦਿੱਤੀ ਗਈ।
ਸੰਨ 2000 ਦੇ ਅੱਧ ’ਚੋਂ ਉਸ ਦਾ ਦਿਮਾਗੀ ਸੰਤੁਲਨ ਵਿਗੜਨ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ। ਨਵਨੀਤ ਨੇ ਫੌਰੀ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਲਈ ਰੀਵਿਊ ਪਟੀਸ਼ਨ ਦਾਇਰ ਕੀਤੀ ਤੇ ਇਸ ਮੁੱਦੇ ਸਬੰਧੀ ਵੱਖ-ਵੱਖ ਸਿਆਸਤਦਾਨਾਂ ਤੱਕ ਪਹੁੰਚ ਕੀਤੀ। ਸਿੱਖ ਭਾਈਚਾਰੇ ਦੇ ਪਤਵੰਤਿਆਂ ਨੂੰ ਇਹ ਮਾਮਲਾ ਵੱਖ-ਵੱਖ ਕੌਮੀ, ਕੌਮਾਂਤਰੀ ਮੰਚਾਂ ਅਤੇ ਕੈਨੇਡਾ ਅਤੇ ਜਰਮਨੀ ਦੀ ਸੰਸਦ ਵਿਚ ਉਠਾਉਣ ਲਈ ਆਖਿਆ। ਜਰਮਨੀ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੋ ਵਾਰੀ ਭਾਰਤ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ ਕਿ ਪ੍ਰੋ. ਦਵਿੰਦਰਪਾਲ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਜਾਵੇ। ਜਰਮਨੀ ਨੇ ਭੁੱਲਰ ਨੂੰ ਭਾਰਤ ਹਵਾਲੇ ਕੀਤਾ ਸੀ ਅਤੇ ਇਹ ਅਜਿਹਾ ਦੇਸ਼ ਹੈ ਜੋ ਫਾਂਸੀ ਦੀ ਸਜ਼ਾ ਦੇ ਖਿਲਾਫ ਹੈ।
ਭੁੱਲਰ ਇਸ ਵੇਲੇ ਦਿੱਲੀ ਦੇ ‘ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਿਜ਼’ ਵਿਚ ਨਿਰਾਸ਼ਾ ਦੀ ਬਿਮਾਰੀ ਦੇ ਇਲਾਜ ਲਈ ਦਾਖਲ ਹੈ। ਨਵਨੀਤ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ, ‘‘ਪ੍ਰੋ. ਭੁੱਲਰ ਦਾ ਭਾਰ ਏਨਾ ਘਟ ਗਿਆ ਹੈ ਕਿ ਉਹ ਹੁਣ ਹੱਡੀਆਂ ਦੀ ਮੁੱਠ ਨਜ਼ਰ ਆਉਂਦੇ ਹਨ। ਉਹ ਨਾ ਕੁਝ ਖਾਂਦੇ ਹਨ ਅਤੇ ਨਾ ਨਹਾਉਂਦੇ ਹਨ। ਇਸ ਵੇਲੇ ਉਨ੍ਹਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੌਣ ਹਨ। ਉਹ ਏਦਾਂ ਗੱਲ ਕਰਦੇ ਹਨ ਜਿਵੇਂ ਉਹ ਕੋਈ ਮੰਤਰੀ ਹਨ ਅਤੇ ਫੇਰ ਉਹ ਆਪਣਾ ਹੈਲੀਕਾਪਟਰ ਲਿਆਉਣ ਲਈ ਕਹਿਣ ਲੱਗ ਜਾਂਦੇ ਹਨ।’’
ਨਵਨੀਤ ਨੇ ਦੱਸਿਆ, ‘‘ਪ੍ਰੋ. ਭੁੱਲਰ ਹਮੇਸ਼ਾ ਹੀ ਬਹੁਤ ਜ਼ਹੀਨ ਵਿਅਕਤੀ ਰਹੇ ਹਨ। ਹਾਲ ਵਿੱਚ ਹੀ ਮੈਂ ਜਦੋਂ ਹਸਪਤਾਲ ਵਿੱਚ ਭੁੱਲਰ ਨੂੰ ਮਿਲਣ ਗਈ ਤਾਂ ਉਨ੍ਹਾਂ ਭੂਚਾਲ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਭੂਚਾਲ ਨਾਲ ਬਹੁਤ ਜਾਨੀ ਨੁਕਸਾਨ ਹੋ ਸਕਦਾ ਹੈ। ਮੈਂ ਜਦੋਂ ਹਸਪਤਾਲ ਤੋਂ ਬਾਹਰ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਦਿਨ ਰਾਜਧਾਨੀ ਵਿੱਚ ਭੂਚਾਲ ਆਇਆ ਸੀ। ਭਾਵੇਂ ਮੇਰੇ ਨਾਲ ਭੁੱਲਰ ਨੇ ਇਹ ਗੱਲ ਬਿਨਾਂ ਕਿਸੇ ਸੰਦਰਭ ’ਚ ਕੀਤੀ ਸੀ, ਪ੍ਰੰਤੂ ਮੈਨੂੰ ਲੱਗਿਆ ਕਿ ਉਸ ਅੰਦਰ ਅਜੇ ਵੀ ਪੁਰਾਣਾ ਪ੍ਰੋਫੈਸਰ ਭੁੱਲਰ ਜਿਊਂਦਾ ਹੈ। ਇਸ ਮਾਮਲੇ ਦੇ ਦੋ ਪਹਿਲੂ ਹਨ, ਕਾਨੂੰਨੀ ਤੇ ਮਨੁੱਖੀ ਅਤੇ ਸਾਨੂੰ ਇਨ੍ਹਾਂ ਦੋਵਾਂ ’ਤੇ ਹੀ ਜਿੱਚ ਕੀਤਾ ਗਿਆ ਹੈ। ਕਾਨੂੰਨੀ ਤੌਰ ’ਤੇ ਇਸ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਬਾਰੇ ਬੈਂਚ ਦੇ ਟੁੱਟਵੇਂ ਫ਼ੈਸਲੇ ਦੇ ਮੱਦੇਨਜ਼ਰ ਮਾਮਲੇ ’ਤੇ ਮੁਡ਼ ਨਜ਼ਰਸਾਨੀ ਲਈ ਰੀਵਿਊ ਬੈਂਚ ਕਾਇਮ ਨਹੀਂ ਕੀਤਾ ਗਿਆ। ਜੇਕਰ ਮਨੁੱਖੀ ਪਹਿਲੂ ਤੋਂ ਦੇਖਿਆ ਜਾਵੇ ਤਾਂ ਭੁੱਲਰ, ਜੋ ਮਾਨਸਿਕ ਪੱਖੋਂ ਬਿਮਾਰ ਹੈ, ਦੀ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ’ਤੇ ਕਈ ਵਰ੍ਹੇ ਫ਼ੈਸਲਾ ਨਹੀਂ ਗਿਆ। ਇਨ੍ਹਾਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਜੇਕਰ ਪ੍ਰੋ. ਭੁੱਲਰ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਸਾਖ਼ ਨੂੰ ਬਹੁਤ ਵੱਟਾ ਲੱਗੇਗਾ।’’
ਅੱਜ ਭਾਵੇਂ ਦਵਿੰਦਰਪਾਲ ਸਿੰਘ ਭੁੱਲਰ ਨਵਨੀਤ ਨੂੰ ਪਛਾਣਦਾ ਵੀ ਨਹੀਂ, ਪ੍ਰੰਤੂ ਉਸ ਵੱਲੋਂ ਉਸ ਦੀ ਰਿਹਾਈ ਲਈ ਯਤਨ ਲਗਾਤਾਰ ਜਾਰੀ ਹਨ। ਨਵਨੀਤ ਨੇ ਦੱਸਿਆ, ‘‘ਭੁੱਲਰ ਦੀ ਰਹਿਮ ਦੀ ਅਪੀਲ ਇਸੇ ਅਪਰੈਲ ਵਿੱਚ ਰੱਦ ਹੋਣ ਮਗਰੋਂ ਹੁਣ  ਮੈਨੂੰ ਭੁੱਲਰ ਨਾਲ ਸਿਰਫ਼ ਦਸ ਮਿੰਟ ਲਈ ਮੁਲਾਕਾਤ ਕਰਨ ਦਿੱਤੀ ਜਾਂਦੀ ਹੈ, ਜਦੋਂਕਿ ਪਹਿਲਾਂ ਮੈਂ ਘੰਟਿਆਂ ਬੱਧੀ ਹਸਪਤਾਲ ਦੇ ਕਮਰੇ ਵਿੱਚ ਬੈਠ ਕੇ ਉਸ ਨੂੰ ਦੇਖਦੀ ਰਹਿੰਦੀ ਸੀ ਅਤੇ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦੀ ਰਹਿੰਦੀ ਸੀ। ਮੈਨੂੰ ਪਤਾ ਹੈ ਕਿ ਹੁਣ ਉਹ ਨਹੀਂ ਜਾਣਦਾ ਕਿ ਉਹ ਕੌਣ ਹੈ, ਪਰ ਮੈਂ ਚਾਹੁੰਦੀ ਹਾਂ ਕਿ ਉਹ ਸਲਾਮਤ ਰਹੇ।’’
ਭਾਵੇਂ ਨਵਨੀਤ ਦੀ ਜ਼ਿੰਦਗੀ ਦਾ ਉਹ ਵੇਲਾ ਲੰਘ ਗਿਆ, ਜਦੋਂ ਉਹ ਦੋਵੇਂ ਆਪਣਾ ਘਰ ਵਸਾ ਕੇ ਬੱਚੇ ਪੈਦਾ ਕਰ ਸਕਦੇ ਸਨ, ਪਰ ਉਸ ਦਾ ਕਹਿਣਾ ਹੈ, ‘‘ਮੈਂ ਭੁੱਲਰ ਖ਼ਾਤਰ ਬਹੁਤ ਲੰਬੀ ਲੜਾਈ ਲੜੀ ਹੈ ਅਤੇ ਮੈਨੂੰ ਆਸ ਹੈ ਕਿ ਜ਼ਿੰਦਗੀ ਸਾਨੂੰ ਆਪਣਾ ਬੁਢਾਪਾ ਇਕੱਠਿਆਂ ਕੱਟਣ ਦਾ ਮੌਕਾ ਜ਼ਰੂਰ ਦੇਵੇਗੀ। ਏਦਾਂ ਫ਼ਿਲਮਾਂ ਵਿੱਚ ਹੀ ਵਾਪਰਦਾ ਹੈ, ਪ੍ਰੰਤੂ ਮੈਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਦੀ ਕਹਾਣੀ ਦਾ ਅੰਤ ਜ਼ਰੂਰ ਖੁਸ਼ਨੁਮਾ ਹੋਵੇਗਾ।’’
                                     ####

ਹਮ ਪਰ ਤੁਮ੍ਹਾਰੀ ਚਾਹ ਕਾ ਇਲਜ਼ਾਮ ਹੀ ਤੋ ਹੈ 
ਦੁਸ਼ਨਾਮ ਤੋ ਨਹੀਂ ਹੈ ਯੇਹ ਇਕਰਾਮ ਹੀ ਤੋ ਹੈ !
ਦਿਲ ਨਾਉਮੀਦ ਤੋ ਨਹੀਂ ਨਾਕਾਮ ਹੀ ਤੋ ਹੈ, 
ਲੰਬੀ ਹੈ ਗਮ ਕੀ ਸ਼ਾਮ ਮਗਰ ਸ਼ਾਮ ਹੀ ਤੋ ਹੈ!     --ਜਨਾਬ ਫੈਜ਼ ਅਹਿਮਦ ਫੈਜ਼ 

Sunday, February 10, 2013

ਅਫਜਲ ਗੁਰੂ ਨੂੰ ਫਾਂਸੀ ਤੋਂ ਬਾਅਦ

ਅਫਜਲ ਨੂੰ ਫਾਂਸੀ-ਕੀ ਹੋਵੇਗਾ ਬਾਕੀਆਂ ਤੇ ਅਸਰ 
ਅਫਜਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਮਗਰੋਂ  ਮਿਲੇ ਜੁਲੇ ਪ੍ਰਤੀਕਰਮ ਜਾਰੀ ਹਨ। ਮਹਾਤਮਾ ਗਾਂਧੀ ਦੇ ਪੋਤੇ ਤੁਸ਼ਾਰ ਗਾਂਧੀ ਨੇ ਵੀ ਫਾਂਸੀ ਦੀ ਵਿਰੋਧਤਾ ਕੀਤੀ ਹੈ। ਕਈ ਹੋਰ ਸੰਗਠਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਦੂਜੇ ਪਾਸੇ ਕਈਆਂ ਨੇ ਇਸ ਖਬਰ ਤੋਂ ਬਾਅਦ ਖੁਸ਼ੀਆਂ ਮਨਾਈਆਂ ਹਨ ਅਤੇ ਮਠਿਆਈ ਵੀ ਵੰਡੀ ਹੈ।ਹੋਲੀ ਖੇਡੇ ਜਾਣ ਦਾ ਵੀ ਪਤਾ ਲੱਗਿਆ ਹੈ। ਵਿਰੋਧ ਅਤੇ ਸੁਆਗਤ ਦੀਆਂ ਇਹਨਾਂ  ਸਾਰੀਆਂ ਆਵਾਜ਼ਾਂ ਤੋਂ ਹਟ ਕੇ ਪੰਜਾਬੀ ਟ੍ਰਿਬਿਊਨ ਨੇ ਇੱਕ ਵਾਰ ਫਿਰ ਭਵਿੱਖ ਵਿੱਚ ਦੇਖਣ ਅਤੇ ਭਾਂਪਣ ਵਾਲੀ ਖਬਰ ਪ੍ਰਕਾਸ਼ਿਤ ਕੀਤੀ ਹੈ। ਅਖਬਾਰ ਦੇ ਇੱਕ ਸੀਨੀਅਰ ਪੱਤਰਕਾਰ  ਜਗਤਾਰ ਸਿੰਘ ਲਾਂਬਾ ਨੇ ਆਪਣੀ ਇੱਕ ਖਬਰ ਲਿਖਤ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੇ  ਭਵਿਖ ਦੀ ਚਰਚਾ  ਕੀਤੀ ਹੈ  ਬਹੁਤ ਹੀ ਸੰਖੇਪ ਅਤੇ ਸੰਤੁਲਿਤ ਸ਼ਬਦਾਂ ਵਿੱਚ।                --ਰੈਕਟਰ ਕਥੂਰੀਆ 
ਅਫ਼ਜ਼ਲ ਦੀ ਫਾਂਸੀ ਮਗਰੋਂ ਰਾਜੋਆਣਾ ਤੇ ਭੁੱਲਰ ‘ਤੇ ਲਟਕੀ ਖਤਰੇ ਦੀ ਤਲਵਾਰ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਬਲਵੰਤ ਸਿੰਘ, ਦਵਿੰਦਰਪਾਲ ਸਿੰਘ, ਸਰਬਜੀਤ ਸਿੰਘ
ਅੰਮ੍ਰਿਤਸਰ, 9 ਫਰਵਰੀ:26/11 ਮੁੰਬਈ ਹਮਲੇ ਅਤੇ 2001 ‘ਚ ਸੰਸਦ ‘ਤੇ ਹੋਏ ਹਮਲੇ ਦੇ ਵੱਖ-ਵੱਖ ਮਾਮਲਿਆਂ ‘ਚ ਲਗਪਗ ਤਿੰਨ ਮਹੀਨਿਆਂ ਵਿਚ ਉਤੋਡ਼ਿਤੀ ਪਹਿਲਾਂ ਅਜਮਲ ਅਮੀਰ ਕਸਾਬ ਅਤੇ ਹੁਣ ਅਫਜ਼ਲ ਗੁਰੂ ਨੂੰ ਸਰਕਾਰ ਵਲੋਂ ਚੁੱਪ ਚਪੀਤੇ ਫਾਂਸੀ ਦਿੱਤੇ ਜਾਣ ਤੋਂ ਬਾਅਦ ਹੁਣ ਖ਼ਤਰੇ ਦੀ ਤਲਵਾਰ ਬਲਵੰਤ ਸਿੰਘ ਰਾਜੋਆਣਾ ਤੇ ਦਵਿੰਦਰ ਸਿੰਘ ਭੁੱਲਰ ‘ਤੇ ਵੀ ਲਟਕ ਗਈ ਹੈ। ਇਸ ਨੂੰ ਲੈ ਕੇ ਉਨ੍ਹਾਂ ਦੇ ਸਮਰਥਕ ਅਤੇ ਸਿੱਖ ਹਲਕਿਆਂ ਵਿਚ ਚਿੰਤਾ ਹੈ। ਇਸੇ ਤਰ੍ਹਾਂ ਲਾਹੌਰ ਵਿਖੇ ਕੋਟ ਲੱਖਪਤ ਜੇਲ੍ਹ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਰਬਜੀਤ ਸਿੰਘ ਅਤੇ ਕ੍ਰਿਪਾਲ ਸਿੰਘ ਦੇ ਸਮਰਥਕ ਵੀ ਇਸ ਕਾਰਵਾਈ ਨੂੰ ਖ਼ਤਰੇ ਦੀ ਘੰਟੀ ਵਜੋਂ ਦੇਖ ਰਹੇ ਹਨ।
ਬਲਵੰਤ ਸਿੰਘ ਰਾਜੋਆਣਾ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੀ ਯੋਜਨਾ ‘ਚ ਸ਼ਾਮਲ ਹੋਣ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਿਸ ਖ਼ਿਲਾਫ਼ ਉਸ ਵਲੋਂ ਉਪਰਲੀ ਅਦਾਲਤ ਵਿਚ ਅਪੀਲ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ ਗਈ ਸੀ। ਪਿਛਲੇ ਵਰ੍ਹੇ ਮਾਰਚ ਮਹੀਨੇ ਵਿਚ ਜਦੋਂ ਅਦਾਲਤ ਨੇ ਉਸਨੂੰ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਸੀ ਤਾਂ ਉਸ ਵੇਲੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਫਾਂਸੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਸ ਵੇਲੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਅਤੇ ਸ਼ੋ੍ਰਮਣੀ ਕਮੇਟੀ ਨੇ ਵੀ ਫਾਂਸੀ ਦੀ ਸਜ਼ਾ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਪੰਜ ਸਿੰਘ ਸਾਹਿਬਾਨਾਂ ਨੇ ਭਾਈ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖ਼ਿਤਾਬ ਵੀ ਦਿੱਤਾ ਸੀ।ਇਸ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਉਸਦੇ ਹੱਕ ਵਿਚ ਰਾਸ਼ਟਰਪਤੀ ਅੱਗੇ ਰਹਿਮ ਦੀ ਅਪੀਲ ਵੀ ਦਾਇਰ ਕੀਤੀ ਗਈ ਸੀ, ਜਿਸ ਦੇ ਸਿੱਟੇ ਵਜੋਂ ਉਸਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਗਈ ਸੀ। ਇਸੇ ਤਰ੍ਹਾਂ ਦਿੱਲੀ ਦੀ ਤਿਹਾਡ਼ ਜੇਲ੍ਹ ਵਿਚ ਬੰਦ ਦਵਿੰਦਰ ਪਾਲ ਸਿੰਘ ਭੁੱਲਰ, ਜਿਸ ਨੂੰ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਤੇ ਬੰਬ ਧਮਾਕੇ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ, ਦੀ ਰਹਿਮ ਸਬੰਧੀ ਅਪੀਲ ਸਾਬਕਾ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਵਲੋਂ 26 ਮਈ, 2011 ਨੂੰ ਰੱਦ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਉਸਨੂੰ ਬਚਾਉਣ ਲਈ ਉਸ ਵੇਲੇ ਸ਼ੋ੍ਰਮਣੀ ਕਮੇਟੀ ਵਲੋਂ ਮੁਡ਼ ਰਹਿਮ ਦੀ ਅਪੀਲ ਦਾਇਰ ਕੀਤੀ ਗਈ ਸੀ। ਕਸਾਬ ਅਤੇ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ  ਬਾਅਦ ਸਿੱਖ ਹਲਕਿਆਂ ਨੇ  ਰਾਜੋਆਣਾ ਨੂੰ ਵੀ ਚੁੱਪ ਚਪੀਤੇ ਅਚਨਚੇਤੀ ਫਾਂਸੀ ਦਿੱਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ।  ਉਨ੍ਹਾਂ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਆਖਿਆ ਕਿ ਫਾਂਸੀ ਦੇਣਾ ਇਕ ਅਣਮਨੁੱਖੀ ਕਾਰਾ ਹੈ। ਅਫ਼ਜਲ ਗੁਰੂ ਨੂੰ ਫਾਂਸੀ ਦੇਣ ਦਾ ਫੈਸਲਾ ਨਿਰੋਲ ਰਾਜਨੀਤਕ ਹੈ, ਜੋ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮੌਕੇ ਇਕ ਫਿਰਕੇ ਦੀ ਵੋਟ ਬੈਂਕ ਨੂੰ ਆਪਣੇ ਹੱਕ ਵਿਚ ਭੁਗਤਾਉਣ ਦੀ ਸੋਚ ਵਿਚੋਂ ਨਿਕਲਿਆ ਜਾਪਦਾ ਹੈ।
ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਰਾਜੋਆਣਾ ਨੂੰ ਬਚਾਉਣ ਲਈ ਕਾਨੂੰਨੀ ਚਾਰਾਜੋਈ ਤੋਂ ਇਲਾਵਾ ਰਾਸ਼ਟਰਪਤੀ ਕੋਲ ਅਪੀਲ ਦਾਇਰ ਕੀਤੀ ਹੋਈ ਹੈ। ਇਸ ਸਬੰਧੀ ਫੈਸਲਾ ਹੁਣ ਕੇਂਦਰ ਸਰਕਾਰ ਨੇ ਕਰਨਾ ਹੈ। ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਕਸਾਬ ਅਤੇ ਅਫਜ਼ਲ ਗੁਰੂ ਦਾ ਮਾਮਲਾ ਰਾਜੋਆਣਾ ਨਾਲ ਜੋਡ਼ ਕੇ ਨਹੀਂ ਦੇਖਿਆ ਜਾ ਸਕਦਾ।
ਸਰਬਜੀਤ ਸਿੰਘ ਦੇ ਕੇਸ ਦੀ ਪਾਕਿਸਤਾਨ ਵਿਚ ਪੈਰਵਾਈ ਕਰ ਰਹੇ ਉਸਦੇ ਵਕੀਲ ਅਵੈਸ਼ ਸ਼ੇਖ ਨੇ ਗੱਲਬਾਤ ਕਰਦਿਆਂ ਆਖਿਆ ਕਿ ਅਫਜ਼ਲ ਗੁਰੂ ਦੇ ਮਾਮਲੇ ਨੂੰ ਸਰਬਜੀਤ ਨਾਲ ਨਹੀਂ ਜੋਡ਼ਿਆ ਜਾ ਸਕਦਾ। ਉਨ੍ਹਾਂ ਆਖਿਆ ਕਿ ਸਰਬਜੀਤ ਦਾ ਕੇਸ ਗਲਤ ਸ਼ਨਾਖਤ ਨਾਲ ਜੁਡ਼ਿਆ ਹੋਇਆ ਹੈ। ਉਸਦਾ ਨਾਂ ਐਫ.ਆਈ.ਆਰ. ਵਿਚ ਦਰਜ ਨਹੀਂ ਹੈ। ਇਸੇ ਤਰ੍ਹਾਂ ਉਥੇ ਇਕ ਹੋਰ ਕਿਰਪਾਲ ਸਿੰਘ, ਜੋ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ, ਦੇ ਸਮਰਥਕਾਂ ਵਲੋਂ ਵੀ ਇਸ ਕਾਰਵਾਈ ਨੂੰ ਖ਼ਤਰੇ ਦੀ ਘੰਟੀ ਵਜੋਂ ਦੇਖਿਆ ਜਾ ਰਿਹਾ ਹੈ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)