Showing posts with label ਵਿਵਾਦ. Show all posts
Showing posts with label ਵਿਵਾਦ. Show all posts

Sunday, February 10, 2013

ਅਫਜਲ ਗੁਰੂ ਨੂੰ ਫਾਂਸੀ ਤੋਂ ਬਾਅਦ

ਅਫਜਲ ਨੂੰ ਫਾਂਸੀ-ਕੀ ਹੋਵੇਗਾ ਬਾਕੀਆਂ ਤੇ ਅਸਰ 
ਅਫਜਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਮਗਰੋਂ  ਮਿਲੇ ਜੁਲੇ ਪ੍ਰਤੀਕਰਮ ਜਾਰੀ ਹਨ। ਮਹਾਤਮਾ ਗਾਂਧੀ ਦੇ ਪੋਤੇ ਤੁਸ਼ਾਰ ਗਾਂਧੀ ਨੇ ਵੀ ਫਾਂਸੀ ਦੀ ਵਿਰੋਧਤਾ ਕੀਤੀ ਹੈ। ਕਈ ਹੋਰ ਸੰਗਠਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਦੂਜੇ ਪਾਸੇ ਕਈਆਂ ਨੇ ਇਸ ਖਬਰ ਤੋਂ ਬਾਅਦ ਖੁਸ਼ੀਆਂ ਮਨਾਈਆਂ ਹਨ ਅਤੇ ਮਠਿਆਈ ਵੀ ਵੰਡੀ ਹੈ।ਹੋਲੀ ਖੇਡੇ ਜਾਣ ਦਾ ਵੀ ਪਤਾ ਲੱਗਿਆ ਹੈ। ਵਿਰੋਧ ਅਤੇ ਸੁਆਗਤ ਦੀਆਂ ਇਹਨਾਂ  ਸਾਰੀਆਂ ਆਵਾਜ਼ਾਂ ਤੋਂ ਹਟ ਕੇ ਪੰਜਾਬੀ ਟ੍ਰਿਬਿਊਨ ਨੇ ਇੱਕ ਵਾਰ ਫਿਰ ਭਵਿੱਖ ਵਿੱਚ ਦੇਖਣ ਅਤੇ ਭਾਂਪਣ ਵਾਲੀ ਖਬਰ ਪ੍ਰਕਾਸ਼ਿਤ ਕੀਤੀ ਹੈ। ਅਖਬਾਰ ਦੇ ਇੱਕ ਸੀਨੀਅਰ ਪੱਤਰਕਾਰ  ਜਗਤਾਰ ਸਿੰਘ ਲਾਂਬਾ ਨੇ ਆਪਣੀ ਇੱਕ ਖਬਰ ਲਿਖਤ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੇ  ਭਵਿਖ ਦੀ ਚਰਚਾ  ਕੀਤੀ ਹੈ  ਬਹੁਤ ਹੀ ਸੰਖੇਪ ਅਤੇ ਸੰਤੁਲਿਤ ਸ਼ਬਦਾਂ ਵਿੱਚ।                --ਰੈਕਟਰ ਕਥੂਰੀਆ 
ਅਫ਼ਜ਼ਲ ਦੀ ਫਾਂਸੀ ਮਗਰੋਂ ਰਾਜੋਆਣਾ ਤੇ ਭੁੱਲਰ ‘ਤੇ ਲਟਕੀ ਖਤਰੇ ਦੀ ਤਲਵਾਰ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਬਲਵੰਤ ਸਿੰਘ, ਦਵਿੰਦਰਪਾਲ ਸਿੰਘ, ਸਰਬਜੀਤ ਸਿੰਘ
ਅੰਮ੍ਰਿਤਸਰ, 9 ਫਰਵਰੀ:26/11 ਮੁੰਬਈ ਹਮਲੇ ਅਤੇ 2001 ‘ਚ ਸੰਸਦ ‘ਤੇ ਹੋਏ ਹਮਲੇ ਦੇ ਵੱਖ-ਵੱਖ ਮਾਮਲਿਆਂ ‘ਚ ਲਗਪਗ ਤਿੰਨ ਮਹੀਨਿਆਂ ਵਿਚ ਉਤੋਡ਼ਿਤੀ ਪਹਿਲਾਂ ਅਜਮਲ ਅਮੀਰ ਕਸਾਬ ਅਤੇ ਹੁਣ ਅਫਜ਼ਲ ਗੁਰੂ ਨੂੰ ਸਰਕਾਰ ਵਲੋਂ ਚੁੱਪ ਚਪੀਤੇ ਫਾਂਸੀ ਦਿੱਤੇ ਜਾਣ ਤੋਂ ਬਾਅਦ ਹੁਣ ਖ਼ਤਰੇ ਦੀ ਤਲਵਾਰ ਬਲਵੰਤ ਸਿੰਘ ਰਾਜੋਆਣਾ ਤੇ ਦਵਿੰਦਰ ਸਿੰਘ ਭੁੱਲਰ ‘ਤੇ ਵੀ ਲਟਕ ਗਈ ਹੈ। ਇਸ ਨੂੰ ਲੈ ਕੇ ਉਨ੍ਹਾਂ ਦੇ ਸਮਰਥਕ ਅਤੇ ਸਿੱਖ ਹਲਕਿਆਂ ਵਿਚ ਚਿੰਤਾ ਹੈ। ਇਸੇ ਤਰ੍ਹਾਂ ਲਾਹੌਰ ਵਿਖੇ ਕੋਟ ਲੱਖਪਤ ਜੇਲ੍ਹ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਰਬਜੀਤ ਸਿੰਘ ਅਤੇ ਕ੍ਰਿਪਾਲ ਸਿੰਘ ਦੇ ਸਮਰਥਕ ਵੀ ਇਸ ਕਾਰਵਾਈ ਨੂੰ ਖ਼ਤਰੇ ਦੀ ਘੰਟੀ ਵਜੋਂ ਦੇਖ ਰਹੇ ਹਨ।
ਬਲਵੰਤ ਸਿੰਘ ਰਾਜੋਆਣਾ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੀ ਯੋਜਨਾ ‘ਚ ਸ਼ਾਮਲ ਹੋਣ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਿਸ ਖ਼ਿਲਾਫ਼ ਉਸ ਵਲੋਂ ਉਪਰਲੀ ਅਦਾਲਤ ਵਿਚ ਅਪੀਲ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ ਗਈ ਸੀ। ਪਿਛਲੇ ਵਰ੍ਹੇ ਮਾਰਚ ਮਹੀਨੇ ਵਿਚ ਜਦੋਂ ਅਦਾਲਤ ਨੇ ਉਸਨੂੰ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਸੀ ਤਾਂ ਉਸ ਵੇਲੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਫਾਂਸੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਸ ਵੇਲੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਅਤੇ ਸ਼ੋ੍ਰਮਣੀ ਕਮੇਟੀ ਨੇ ਵੀ ਫਾਂਸੀ ਦੀ ਸਜ਼ਾ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਪੰਜ ਸਿੰਘ ਸਾਹਿਬਾਨਾਂ ਨੇ ਭਾਈ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖ਼ਿਤਾਬ ਵੀ ਦਿੱਤਾ ਸੀ।ਇਸ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਉਸਦੇ ਹੱਕ ਵਿਚ ਰਾਸ਼ਟਰਪਤੀ ਅੱਗੇ ਰਹਿਮ ਦੀ ਅਪੀਲ ਵੀ ਦਾਇਰ ਕੀਤੀ ਗਈ ਸੀ, ਜਿਸ ਦੇ ਸਿੱਟੇ ਵਜੋਂ ਉਸਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਗਈ ਸੀ। ਇਸੇ ਤਰ੍ਹਾਂ ਦਿੱਲੀ ਦੀ ਤਿਹਾਡ਼ ਜੇਲ੍ਹ ਵਿਚ ਬੰਦ ਦਵਿੰਦਰ ਪਾਲ ਸਿੰਘ ਭੁੱਲਰ, ਜਿਸ ਨੂੰ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਤੇ ਬੰਬ ਧਮਾਕੇ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ, ਦੀ ਰਹਿਮ ਸਬੰਧੀ ਅਪੀਲ ਸਾਬਕਾ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਵਲੋਂ 26 ਮਈ, 2011 ਨੂੰ ਰੱਦ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਉਸਨੂੰ ਬਚਾਉਣ ਲਈ ਉਸ ਵੇਲੇ ਸ਼ੋ੍ਰਮਣੀ ਕਮੇਟੀ ਵਲੋਂ ਮੁਡ਼ ਰਹਿਮ ਦੀ ਅਪੀਲ ਦਾਇਰ ਕੀਤੀ ਗਈ ਸੀ। ਕਸਾਬ ਅਤੇ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ  ਬਾਅਦ ਸਿੱਖ ਹਲਕਿਆਂ ਨੇ  ਰਾਜੋਆਣਾ ਨੂੰ ਵੀ ਚੁੱਪ ਚਪੀਤੇ ਅਚਨਚੇਤੀ ਫਾਂਸੀ ਦਿੱਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ।  ਉਨ੍ਹਾਂ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਆਖਿਆ ਕਿ ਫਾਂਸੀ ਦੇਣਾ ਇਕ ਅਣਮਨੁੱਖੀ ਕਾਰਾ ਹੈ। ਅਫ਼ਜਲ ਗੁਰੂ ਨੂੰ ਫਾਂਸੀ ਦੇਣ ਦਾ ਫੈਸਲਾ ਨਿਰੋਲ ਰਾਜਨੀਤਕ ਹੈ, ਜੋ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮੌਕੇ ਇਕ ਫਿਰਕੇ ਦੀ ਵੋਟ ਬੈਂਕ ਨੂੰ ਆਪਣੇ ਹੱਕ ਵਿਚ ਭੁਗਤਾਉਣ ਦੀ ਸੋਚ ਵਿਚੋਂ ਨਿਕਲਿਆ ਜਾਪਦਾ ਹੈ।
ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਰਾਜੋਆਣਾ ਨੂੰ ਬਚਾਉਣ ਲਈ ਕਾਨੂੰਨੀ ਚਾਰਾਜੋਈ ਤੋਂ ਇਲਾਵਾ ਰਾਸ਼ਟਰਪਤੀ ਕੋਲ ਅਪੀਲ ਦਾਇਰ ਕੀਤੀ ਹੋਈ ਹੈ। ਇਸ ਸਬੰਧੀ ਫੈਸਲਾ ਹੁਣ ਕੇਂਦਰ ਸਰਕਾਰ ਨੇ ਕਰਨਾ ਹੈ। ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਕਸਾਬ ਅਤੇ ਅਫਜ਼ਲ ਗੁਰੂ ਦਾ ਮਾਮਲਾ ਰਾਜੋਆਣਾ ਨਾਲ ਜੋਡ਼ ਕੇ ਨਹੀਂ ਦੇਖਿਆ ਜਾ ਸਕਦਾ।
ਸਰਬਜੀਤ ਸਿੰਘ ਦੇ ਕੇਸ ਦੀ ਪਾਕਿਸਤਾਨ ਵਿਚ ਪੈਰਵਾਈ ਕਰ ਰਹੇ ਉਸਦੇ ਵਕੀਲ ਅਵੈਸ਼ ਸ਼ੇਖ ਨੇ ਗੱਲਬਾਤ ਕਰਦਿਆਂ ਆਖਿਆ ਕਿ ਅਫਜ਼ਲ ਗੁਰੂ ਦੇ ਮਾਮਲੇ ਨੂੰ ਸਰਬਜੀਤ ਨਾਲ ਨਹੀਂ ਜੋਡ਼ਿਆ ਜਾ ਸਕਦਾ। ਉਨ੍ਹਾਂ ਆਖਿਆ ਕਿ ਸਰਬਜੀਤ ਦਾ ਕੇਸ ਗਲਤ ਸ਼ਨਾਖਤ ਨਾਲ ਜੁਡ਼ਿਆ ਹੋਇਆ ਹੈ। ਉਸਦਾ ਨਾਂ ਐਫ.ਆਈ.ਆਰ. ਵਿਚ ਦਰਜ ਨਹੀਂ ਹੈ। ਇਸੇ ਤਰ੍ਹਾਂ ਉਥੇ ਇਕ ਹੋਰ ਕਿਰਪਾਲ ਸਿੰਘ, ਜੋ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ, ਦੇ ਸਮਰਥਕਾਂ ਵਲੋਂ ਵੀ ਇਸ ਕਾਰਵਾਈ ਨੂੰ ਖ਼ਤਰੇ ਦੀ ਘੰਟੀ ਵਜੋਂ ਦੇਖਿਆ ਜਾ ਰਿਹਾ ਹੈ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ) 

Thursday, March 01, 2012

ਪੰਥ ਅਤੇ ਵਿਵਾਦ: ਮੀਡੀਆ ਦੀ ਨਜ਼ਰ ਵਿੱਚ

ਪਸ਼ਚਾਤਾਪ ਸਮਾਗਮ ਵਿੱਚ ਨੰਦਗਡ਼੍ਹ ਅਤੇ ਦਾਦੂਵਾਲ ਆਹਮੋ-ਸਾਹਮਣੇ
ਧਾਰਮਿਕ ਇਸ਼ਤਿਹਾਰ ਵਿੱਚ ‘ਦਾਦੂ ਸਾਹਿਬ’ ਲਿਖਣ ਤੋਂ ਵਿਵਾਦ
ਸਮਾਗਮ ਦੌਰਾਨ ਸੰਤ ਬਲਜੀਤ ਸਿੰਘ ਦਾਦੂਵਾਲ ਆਪਣੀ ਭਡ਼ਾਸ ਕੱਢਦੇ ਹੋਏ, ਇਸ਼ਤਿਹਾਰ ਦੀ ਸ਼ਬਦਾਵਲੀ ਦਾ ਵਿਰੋਧ ਕਰਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗਡ਼੍ਹ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 29 ਫਰਵਰੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਸਬੰਧੀ ਇਥੇ ਸਿੱਖਾਂ ਵਾਲੀ ਢਾਣੀ ਵਿੱਚ ਕਰਵਾਇਆ ਪਸ਼ਚਾਤਾਪ ਸਮਾਗਮ ਧਾਰਮਿਕ ਆਗੂਆਂ ਦੇ ਆਪਸੀ ਖਹਿਬਾਜ਼ੀ ਦੀ ਭੇਟ ਚਡ਼੍ਹ ਗਿਆ।
ਸਮਾਗਮ ਵਿੱਚ ਮਾਹੌਲ ਉਸ ਸਮੇਂ ਤਲਖ ਹੋ ਗਿਆ, ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗਡ਼੍ਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਕ ਧਾਰਮਿਕ ਸਮਾਗਮ ਦੇ ਇਸ਼ਤਿਹਾਰ ਵਿੱਚ ਤਖ਼ਤ ਦਮਦਮਾ ਸਾਹਿਬ ਲਿਖਣ ਦੀ ਬਜਾਏ ਮਹਿਜ ਤਲਵੰਡੀ ਸਾਬੋ ਲਿਖਣ ਅਤੇ ਆਪਣੇ ਗੁਰਦੁਆਰੇ ਨਾਲ ਸਬੰਧਤ ਪਿੰਡ ਦਾਦੂ ਨੂੰ ਦਾਦੂ ਸਾਹਿਬ ਲਿਖਣ ਦਾ ਵਿਰੋਧ ਕੀਤਾ। ਉਨ੍ਹਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸੰਤ ਦਾਦੂਵਾਲ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਮੰਗ ਕੀਤੀ। ਸਮਾਰੋਹ ਵਿੱਚ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਸੰਬੋਧਨ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ, ਜਿਸ ਤੋਂ ਰੋਹ ਵਿੱਚ ਆਏ ਸੰਤ ਦਾਦੂਵਾਲ ਆਪਣੇ ਸਮਰਥਕਾਂ ਸਮੇਤ ਸਟੇਜ ਤੋਂ ਚਲੇ ਗਏ।
ਸਮਾਗਮ ਵਿੱਚ ਜਥੇਦਾਰ ਨੰਦਗਡ਼੍ਹ ਨੇ ਇਸ਼ਤਿਹਾਰ ਵਿਖਾਉਂਦਿਆਂ ਕਿਹਾ ਕਿ ਬਲਜੀਤ ਸਿੰਘ ਦਾਦੂ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਮਹਿਜ਼ ਤਲਵੰਡੀ ਸਾਬੋ ਲਿਖਿਆ ਹੈ, ਜਦੋਂ ਕਿ ਆਪਣੇ ਸਰਪ੍ਰਸਤੀ ਵਾਲੇ ਗੁਰਦੁਆਰੇ ਦੇ ਪਿੰਡ ਨੂੰ ਦਾਦੂ ਸਾਹਿਬ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਸਥਾਨ ਬਰਾਬਰ ਹਨ ਪਰ ਤਖ਼ਤ ਸ੍ਰੀ ਦਮਦਮਾ ਸਾਹਿਬ ਉਹ ਪਵਿੱਤਰ ਸਥਾਨ ਹੈ, ਜਿਥੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਮਹੱਤਵਪੂਰਨ ਸਮਾਂ ਬਿਤਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵੀ ਇਸ ਸਥਾਨ ’ਤੇ ਹੋਈ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਸਥਾਨ ਦਾ ਰੁਤਬਾ ਘੱਟ ਕਰਕੇ ਦਾਦੂਵਾਲ ਨੇ ਆਪਣੇ ਆਪ ਨੂੰ ਵੱਡਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਸਮਾਗਮ ਤੋਂ ਪਹਿਲਾਂ ਜਾ ਚੁੱਕੇ ਸੰਤ ਦਾਦੂਵਾਲ ਮੁਡ਼ ਆਪਣੇ ਸਮਰਥਕਾਂ ਸਮੇਤ ਪੰਡਾਲ ਵਿੱਚ ਪਹੰੁਚ ਗਏ ਅਤੇ ਉਨ੍ਹਾਂ ਜਥੇਦਾਰ ਨੰਦਗਡ਼੍ਹ ’ਤੇ ਨਿੱਜੀ ਰੰਜ਼ਿਸ਼ ਰੱਖਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਨਾਂ ਦੇ ਪਿੱਛੇ ਨਹੀਂ, ਸਗੋਂ ਗੁਰਦੁਆਰੇ ਦੇ ਪਿੱਛੇ ਸਾਹਿਬ ਲਾਇਆ ਹੈ ਅਤੇ ਦੇਸ਼ ਭਰ ਵਿੱਚ ਹੋਰ ਗੁਰਦੁਆਰਿਆਂ ਦੇ ਪਿੱਛੇ ਵੀ ਸਾਹਿਬ ਲੱਗਿਆ ਹੋਇਆ ਹੈ। ਜੇ ਕੋਈ ਸ਼ਿਕਾਇਤ ਸੀ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ’ਤੇ ਤਲਬ ਕਰਕੇ ਜਵਾਬ ਮੰਗਣਾ ਚਾਹੀਦਾ ਸੀ, ਨਾ ਕਿ ਸਟੇਜ ਤੋਂ ਇਸ ਤਰ੍ਹਾਂ ਬਿਆਨਬਾਜ਼ੀ ਹੋਣੀ ਚਾਹੀਦੀ ਸੀ।
ਦੋਵਾਂ ਧਿਰਾਂ ਦੇ ਤਲਖ ਵਤੀਰੇ ਕਾਰਨ ਧਾਰਮਿਕ ਸਮਾਗਮ ਦੌਰਾਨ ਵਿਵਾਦ ਕਾਫੀ ਭਖ ਗਿਆ। ਮਾਮਲੇ ਨੂੰ ਵਧਦਾ ਦੇਖ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਖੁੱਲ੍ਹੀ ਸਟੇਜ ’ਤੇ ਲਿਆਉਣ ਦੀ ਬਜਾਏ ਬੰਦ ਕਮਰੇ ਵਿੱਚ ਬੈਠ ਕੇ ਨਿਬੇਡ਼ਨੇ ਚਾਹੀਦੇ ਹਨ। ਸੰਤ ਦਾਦੂਵਾਲ ਨੂੰ ਅਕਾਲ ਤਖ਼ਤ ’ਤੇ ਬੁਲਾਉਣ ਦੀ ਮੰਗ ’ਤੇ ਉਨ੍ਹਾਂ ਕਿਹਾ ਕਿ ਇਹ ਸਮਾਂ ਆਪਸੀ ਲਡ਼ਾਈ ਦਾ ਨਹੀਂ, ਸਗੋਂ ਸਮਾਜ ਅਤੇ ਪੰਥ ਦੀ ਚਡ਼੍ਹਦੀ ਕਲਾ ਨੂੰ ਕਾਇਮ ਰੱਖਣ ਦਾ ਹੈ। ਉਨ੍ਹਾਂ ਸੰਤ ਬਲਜੀਤ ਸਿੰਘ ਨੂੰ ਮਰਿਆਦਾ ਦਾ ਧਿਆਨ ਰੱਖਣ ਲਈ ਕਿਹਾ। ਇਸ ਦੌਰਾਨ ਪ੍ਰਬੰਧਕਾਂ ਨੇ ਸ੍ਰੀ ਆਨੰਦ ਸਾਹਿਬ ਦਾ ਪਾਠ ਕਰਕੇ ਸਮਾਰੋਹ ਨੂੰ ਸੰਪੂਰਨ ਕਰਨ ਦਾ ਯਤਨ ਕੀਤਾ ਅਤੇ ਮਾਈਕ ਹਟਾ ਦਿੱਤਾ ਪਰ ਸਟੇਜ ਖਾਲੀ ਹੋਣ ਤੋਂ ਬਾਅਦ ਵੀ ਦਾਦੂਵਾਲ ਪੰਡਾਲ ਵਿੱਚ ਬੈਠੇ ਰਹੇ ਅਤੇ ਆਪਣੀ ਗੱਡੀ ’ਤੇ ਲੱਗੇ ਸਪੀਕਰ ਨਾਲ ਮੌਕੇ ’ਤੇ ਜਮ੍ਹਾਂ ਸੰਗਤ ਨੂੰ ਆਪਣੀ ਪੰਥਕ ਲਹਿਰ ਦੀ ਜਾਣਕਾਰੀ ਦਿੱਤੀ ਅਤੇ ਡੇਰਾ ਵਿਵਾਦ ਵਿੱਚ ਉਨ੍ਹਾਂ ਵੱਲੋਂ ਨਿਭਾਈ ਭੂਮਿਕਾ ਕਾਰਨ ਦਰਜ ਹੋਏ ਮਾਮਲਿਆਂ ਦਾ ਵੇਰਵਾ ਦਿੱਤਾ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਇਸ ਘਟਨਾ ਨੂੰ ਪੰਥਕ ਮਰਿਆਦਾ ਲਈ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਵਰਤਾਰੇ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ) 

Saturday, December 03, 2011

ਸਾਰਾ ਜ਼ੋਰ ਮੁਕਾਬਲੇ ਨੂੰ ਸੱਚਾ ਸਾਬਤ ਕਰਨ ‘ਤੇ

ਉੰਨੀ-ਇੱਕੀ ਦੇ ਫ਼ਰਕ ਨਾਲ ਫਿਰ ਦੁਹਰਾਈ ਗਈ ਉਹੀ ਪੁਰਾਣੀ ਕਹਾਣੀ
ਕਿਸ਼ਨਜੀ ਦੀ ਮੌਤ ਨਾਲ ਜੁਡ਼ੇ ਸਵਾਲ       --ਬੂਟਾ ਸਿੰਘ ਦਾ ਵਿਸ਼ੇਸ਼ ਲੇਖ 
ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ਦੇ ਬੁਰਸੋਲੀ ਜੰਗਲਾਂ ਵਿਚ ਸੁਰੱਖਿਆ ਤਾਕਤਾਂ ਨਾਲ ਮੁਕਾਬਲੇ ‘ਚ ਚੋਟੀ ਦਾ ਮਾਓਵਾਦੀ ਆਗੂ ਐੱਮ ਕੋਟੇਸ਼ਵਰ ਰਾਓ ਉਰਫ਼ ਕਿਸ਼ਨਜੀ ਮਾਰਿਆ ਗਿਆ। ਪੁਲਿਸ ਵਲੋਂ ਉਹੀ ਮੁਕਾਬਲੇ ਦੀ ਕਹਾਣੀ ਪੇਸ਼ ਕੀਤੀ ਗਈ ਜੋ ਉਨੀ-ਇੱਕੀ ਦੇ ਫ਼ਰਕ ਨਾਲ ਦਹਾਕਿਆਂ ਤੋਂ ਆਏ ਦਿਨ ਦੁਹਰਾਈ ਜਾਂਦੀ ਹੈ, ਸੁਰੱਖਿਆ ਬਲਾਂ ਨਾਲ ਭਾਰੀ ਮੁਕਾਬਲਾ, ਚੋਟੀ ਦੇ ਦਹਿਸ਼ਤਗ਼ਰਦ ਦੀ ਲਾਸ਼ ਮਿਲੀ। ਇਸ ਘਟਨਾ ਨੂੰ ਲੋਕਤੰਤਰ ਦੇ ਚੈਂਪੀਅਨਾਂ ਨੇ ਅਰਾਮ ਨਾਲ ਹੀ ਸਵੀਕਾਰ ਵੀ ਕਰ ਲਿਆ ਅਤੇ ਹਜ਼ਮ ਵੀ। ਇਸ ਘਟਨਾ ਵਿਚ ਨਾ ਕਿਸੇ ਨੂੰ ਕਾਨੂੰਨ ਦੀ ਉਲੰਘਣਾ ਨਜ਼ਰ ਆਈ, ਨਾ ਕਿਸੇ ਆਗੂ ਨੂੰ ਲੋਕਤੰਤਰ ਦੀ ਚਿੰਤਾ ਨੇ ਸਤਾਇਆ। ਉਲਟਾ ਲਗਦਾ ਇਹ ਸੀ ਕਿ ਸਭ ਨੇ ਰਾਹਤ ਮਹਿਸੂਸ ਕੀਤੀ ਹੈ ਕਿ ‘ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡੇ ਖ਼ਤਰੇ’ ਦਾ ਇਕ ਮੁੱਖ ਸਰਗਨਾ ਗਲੋਂ ਲਹਿ ਗਿਆ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੋਂ ਲੈਕੇ ਮੁੱਖ ਮੰਤਰੀਆਂ ਤੱਕ ਜਿਨ੍ਹਾਂ ਆਗੂਆਂ ਨੇ ਸ਼ਰਦ ਪਵਾਰ ਦੇ ਮੂੰਹ ‘ਤੇ ਪਏ ਥੱਪਡ਼ ਦਾ ਦਰਦ ਮਹਿਸੂਸ ਕਰਦਿਆਂ ਉਸ ਦਾ ਹਾਲ ਚਾਲ ਪੁੱਛਣ ਲਈ ਤੁਰੰਤ ਫ਼ੋਨ ਖਡ਼ਕਾ ਦਿੱਤੇ ਪਰ ਇਸ ਸਿਆਸੀ ਕਤਲ ਬਾਰੇ ਖ਼ਾਮੋਸ਼ ਰਹਿਣਾ ਹੀ ਬਿਹਤਰ ਸਮਝਿਆ।
ਇਹ ਕਾਂਡ ਉਸ ਸਮੇਂ ਵਾਪਰਿਆ ਹੈ ਜਦੋਂ ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਸਰਕਾਰ ਹੈ ਜੋ ਸੂਬੇ ਦੇ ਨਕਸਲ ਪ੍ਰਭਾਵਿਤ ਖੇਤਰਾਂ ਵਿਚੋਂ ਸੁਰੱਖਿਆ ਤਾਕਤਾਂ ਵਾਪਸ ਬੁਲਾਉਣ, ਲੋਕਾਂ ਉੱਪਰ ਪੁਲਿਸ ਜਬਰ ਬੰਦ ਕਰਨ, ਨਿਰਦੋਸ਼ ਲੋਕਾਂ ‘ਤੇ ਬਣਾਏ ਝੂਠੇ ਪੁਲਿਸ ਕੇਸ ਵਾਪਸ ਲੈਣ, ਮਾਓਵਾਦੀਆਂ ਨਾਲ ਗੱਲਬਾਤ ਕਰਕੇ ਲੋਕਾਂ ਦੇ ਮਸਲਿਆਂ ਦਾ ਸਿਆਸੀ ਹੱਲ ਕਰਨ ਵਗੈਰਾ ਦੇ ਨਾਅਰੇ ਦੇਕੇ ਸੱਤਾ ‘ਚ ਆਈ ਸੀ। ਜਿਸ ਵਲੋਂ ਵਾਰ ਵਾਰ ਐਲਾਨ ਕੀਤੇ ਜਾ ਰਹੇ ਹਨ ਕਿ ਪੁਲਿਸ ਤੇ ਸੁਰੱਖਿਆ ਤਾਕਤਾਂ ਵਲੋਂ ਇਨ੍ਹਾਂ ਇਲਾਕਿਆਂ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।  ਸਰਕਾਰ ਵਲੋਂ ਛੇ ਮੈਂਬਰੀ ਸਾਲਸੀ ਕਮੇਟੀ ਬਣਾਈ ਹੋਈ ਹੈ ਜਿਸ ਵਿਚ ਬੰਗਾਲ ਦੇ ਨਾਮੀ ਬੁੱਧੀਜੀਵੀ ਸ਼ਾਮਲ ਹਨ ਜੋ ਦੋਵਾਂ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਗੱਲਬਾਤ ਸ਼ੁਰੂ ਕਰਾਉਣ ਦਾ ਅਮਲ ਚਲਾ ਰਹੇ ਹਨ। ਅਜਿਹੇ ਅਹਿਮ ਸਿਆਸੀ ਮੋਡ਼ ਉੱਪਰ ਮਾਓਵਾਦੀਆਂ ਦੇ ਚੋਟੀ ਦੇ ਆਗੂ ਨੂੰ ਮੁਕਾਬਲੇ ‘ਚ (ਜੇ ਮੁਕਾਬਲਾ ਸੱਚਾ ਵੀ ਹੋਵੇ) ਮਾਰਨ ਤੋਂ ਕੀ ਸੰਕੇਤ ਮਿਲਦਾ ਹੈ? ਐਨ ਅਜਿਹੇ ਮੌਕੇ ਹੀ 2 ਜੁਲਾਈ 2010 ਨੂੰ ਸੁਰੱਖਿਆ ਤਾਕਤਾਂ ਨੇ ਮਾਓਵਾਦੀ ਪਾਰਟੀ ਦੇ ਬੁਲਾਰੇ ਅਤੇ ਚੋਟੀ ਦੇ ਆਗੂ ਚੇਰੂਕੁਰੀ ਰਾਜਕੁਮਾਰ ਉਰਫ਼ ਆਜ਼ਾਦ ਨੂੰ ਮੁਕਾਬਲੇ ‘ਚ ਕਤਲ ਕਰ ਦਿੱਤਾ ਸੀ, ਜਦੋਂ ਉਹ ਭਾਰਤ ਦੇ ਗ੍ਰਹਿ ਮੰਤਰੀ ਵਲੋਂ ਗੱਲਬਾਤ ਦੀ ਪੇਸ਼ਕਸ਼ ਪ੍ਰਵਾਨ ਕਰਕੇ ਗੱਲਬਾਤ ਦਾ ਅਮਲ ਚਲਾਉਣ ਦੀਆਂ ਸੰਜੀਦਾ ਕੋਸ਼ਿਸ਼ਾਂ ਕਰ ਰਿਹਾ ਸੀ। ਗੱਲਬਾਤ ‘ਚ ਸਾਲਸ ਦੀ ਭੂਮਿਕਾ ਨਿਭਾ ਰਹੇ ਸਵਾਮੀ ਅਗਨੀਵੇਸ਼ ਵੱਲੋਂ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਕੇ ਆਜ਼ਾਦ ਦਾ ਮੁਕਾਬਲਾ ਬਣਾਏ ਜਾਣ ਦੀ ਸਫ਼ਾਈ ਮੰਗੀ ਗਈ ਪਰ ਸਿਵਾਏ ਟਾਲਮਟੋਲ ਤੋਂ ਉਸ ਦੇ ਹੱਥ ਕੁਝ ਨਾ ਲੱਗਿਆ। ਸਿਰਫ਼ ਕਾਨੂੰਨੀ ਚਾਰਾਜ਼ੋਈ ਤੋਂ ਬਾਅਦ ਹੀ ਅਦਾਲਤ ਵਲੋਂ ਆਜ਼ਾਦ ਦੇ ਮੁਕਾਬਲੇ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ। ਉਸ ਦਾ ਵੀ ਹਾਲੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ।

ਨਿਜ਼ਾਮ ਵਿਰੁੱਧ ਅੰਦੋਲਨਾਂ ਨੂੰ ਕਾਨੂੰਨ ਦੇ ਪਾਬੰਦ ਰਹਿਣ ਦੇ ਉਪਦੇਸ਼ ਦੇਣ ਵਾਲੇ ਭਾਰਤੀ ਹੁਕਮਰਾਨ ਨਾ ਤਾਂ ਆਪ ਕਾਨੂੰਨ ਦੇ ਪਾਬੰਦ ਹਨ ਅਤੇ ਨਾ ਹੀ ਰਾਜ ਮਸ਼ੀਨਰੀ ਨੂੰ ਇਸ ਦੀ ਪਾਬੰਦ ਬਣਾਉਂਦੇ ਹਨ। 1996 ‘ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੁਲਿਸ ਮੁਕਾਬਲਿਆਂ ਬਾਰੇ ਨਿਰਦੇਸ਼ ਜਾਰੀ ਕੀਤਾ ਸੀ ਕਿ ਮੁਕਾਬਲਿਆਂ ਦੇ ਕੁਲ ਮਾਮਲੇ ਓਦੋਂ ਤੱਕ ਅਪਰਾਧ ਮੰਨੇ ਜਾਣਗੇ ਜਦੋਂ ਤੱਕ ਪੁਲਿਸ ਦੇ ਪੱਖ ਦੀ ਕਿਸੇ ਆਜ਼ਾਦਾਨਾ ਪਡ਼ਤਾਲੀਆ ਏਜੰਸੀ ਰਾਹੀਂ ਪੁਸ਼ਟੀ ਨਹੀਂ ਹੁੰਦੀ। ਪਰ ਜਦੋਂ ਵੀ ਇਥੇ ਕੋਈ ਪੁਲਿਸ ਮੁਕਾਬਲਾ ਵਾਪਰਦਾ ਹੈ ਨਾ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਨਾ ਅਦਾਲਤੀ ਨਿਰਦੇਸ਼ਾਂ ਦੀ। ਇਸ ਤੋਂ ਉਲਟ ਹੁਕਮਰਾਨ ਸਾਰਾ ਜ਼ੋਰ ਮੁਕਾਬਲੇ ਨੂੰ ਸੱਚਾ ਸਾਬਤ ਕਰਨ ‘ਤੇ ਲਾ ਦਿੰਦੇ ਹਨ।
ਕੀ ਇਸ ਦਾ ਅਰਥ ਇਹ ਬਣਦਾ ਹੈ ਕਿ ਚਾਹੇ ਕੋਈ ਵੀ ਪਾਰਟੀ ਸੱਤਾਧਾਰੀ ਹੋਵੇ ਉਹ ਮਸਲੇ ਦਾ ਸਿਆਸੀ ਹੱਲ ਕਰਨ ਲਈ ਸੰਜੀਦਾ ਨਹੀਂ ਹਨ? ਕੀ ਉਹ ਗੁਪਤਵਾਸ ਆਗੂਆਂ ਦਾ ਸ਼ਿਕਾਰ ਖੇਡਣ ਲਈ ਗੱਲਬਾਤ ਦਾ ਚੋਗਾ ਪਾਉਂਦੀਆਂ ਹਨ? 2004 ‘ਚ ਆਂਧਰਾ ਦੀ ਰਾਜਸ਼ੇਖਰ ਰੈੱਡੀ ਸਰਕਾਰ ਨਾਲ ਨਕਸਲੀ ਜਥੇਬੰਦੀਆਂ ਦੀ ਗੱਲਬਾਤ ਦੇ ਅਮਲ ਤੋਂ ਲੈਕੇ ਹੁਣ ਤੱਕ ਨਕਸਲੀ ਲਹਿਰ ਨਾਲ ਗੱਲਬਾਤ ਦੀਆਂ ਪਹਿਲਕਦਮੀਆਂ ਤੋਂ ਤਾਂ ਇਹੀ ਸਿੱਟਾ ਨਿਕਲਦਾ ਹੈ ਕਿ ਅਸਲ ਵਿਚ ਹੁਕਮਰਾਨ ਜਮਾਤ ਹਥਿਆਰਬੰਦ ਲੋਕ ਲਹਿਰਾਂ ਨੂੰ ਸਿਰਫ਼ ਅਮਨ-ਕਾਨੂੰਨ ਦਾ ਮਸਲਾ ਹੀ ਸਮਝਦੀ ਹੈ ਅਤੇ ਇੰਞ ਹੀ ਨਜਿੱਠਦੀ ਹੈ, ਸਿਆਸੀ ਲਾਹੇ ਲੈਣ ਅਤੇ ਗੱਲਬਾਤ ਰਾਹੀਂ ਮਸਲੇ ਦੇ ਹੱਲ ਉੱਪਰ ਜ਼ੋਰ ਦੇਣ ਵਾਲੇ ਸਮਾਜ ਦੇ ਜਾਗਰੂਕ ਹਿੱਸਿਆਂ ਨੂੰ ਗੁਮਰਾਹ ਕਰਨ ਲਈ ਇਹ ਐਲਾਨ ਜੋ ਮਰਜ਼ੀ ਕਰਦੀ ਰਹੇ।
ਨਕਸਲੀ ਜਾਂ ਮਾਓਵਾਦੀ ਬਗ਼ਾਵਤ ਦੀ ਜੰਮਣ ਭੋਂਇ ਦੇਸ਼ ਦਾ ਉਹ ਸਮਾਜੀ-ਆਰਥਕ ਪ੍ਰਬੰਧ ਹੈ ਜਿਸ ਦੀ ਜਮਾਂਦਰੂ ਫ਼ਿਤਰਤ ਸਮਾਜਿਕ ਨਾਬਰਾਬਰੀ ਹੈ ਅਤੇ ਢਾਂਚਾਗਤ ਹਿੰਸਾ ਜਿਸ ਦਾ ਦਸਤੂਰ ਹੈ। ਜਿੱਥੇ 77 ਫ਼ੀਸਦੀ ਆਬਾਦੀ ਰੋਜ਼ਾਨਾ ਸਿਰਫ਼ ਵੀਹ ਰੁਪਏ ਨਾਲ ਗੁਜ਼ਾਰਾ ਕਰਦੀ ਹੈ। ਜਿੱਥੇ ਆਏ ਸਾਲ 20 ਲੱਖ ਬੱਚੇ ਪੰਜਵਾਂ ਜਨਮ ਦਿਨ ਆਉਣ ਤੋਂ ਪਹਿਲਾਂ ਦਮ ਤੋਡ਼ ਜਾਂਦੇ ਹਨ। ਜਿੱਥੇ ਮਹਿਜ਼ 100 ਘਰਾਣੇ ਦੇਸ਼ ਦੀ ਕੁਲ ਘਰੇਲੂ ਉਪਜ (ਜੀ ਡੀ ਪੀ) ਦੇ ਚੌਥੇ ਹਿੱਸੇ ਦੇ ਮਾਲਕ ਹਨ। ਜਿੱਥੇ ਹੁਕਮਰਾਨ ਆਜ਼ਾਦੀ ਦੇ 64 ਸਾਲ ਬਾਅਦ ਵੀ ਦੇਸ਼ ਦੇ ਲੋਕਾਂ ਨੂੰ ਗੁਜ਼ਾਰੇਯੋਗ ਰੁਜ਼ਗਾਰ, ਮੁੱਢਲੀ ਸਿੱਖਿਆ, ਇਲਾਜ, ਪੀਣ ਯੋਗ ਪਾਣੀ ਅਤੇ ਰਹਿਣ ਲਈ ਛੱਤ ਵੀ ਮੁਹੱਈਆ ਨਹੀਂ ਕਰ ਸਕੇ ਸਨਮਾਨ ਯੋਗ ਜ਼ਿੰਦਗੀ ਦੀ ਤਾਂ ਗੱਲ ਹੀ ਛੱਡੋ। ਜਿੱਥੇ ਅਵਾਮ ਦੀ ਕੀਮਤ ‘ਤੇ ਹੁਕਮਰਾਨ ਦਹਿ ਹਜ਼ਾਰਾਂ ਕਰੋਡ਼ ਰੁਪਏ ਦੇ ਘੁਟਾਲੇ ਕਰਦੇ ਹਨ। ਜਿਸ ਦੇਸ਼ ਦੇ ਹੁਕਮਰਾਨਾਂ ਨੂੰ ਗ਼ਰੀਬੀ ਦੇ ਅੰਕਡ਼ੇ ਘਟਾਉਣ ਲਈ ਗ਼ਰੀਬੀ ਦੀ ਪ੍ਰੀਭਾਸ਼ਾ ਬਦਲਣੀ ਪੈ ਰਹੀ ਹੈ। ਜਿਸ ਨੇ ਕਾਨੂੰਨ ਦਾ ਰਾਜ ( ਅਸਲ ਵਿਚ ਕੁਲੀਨ ਵਰਗ ਦਾ ਗ਼ਲਬਾ ਬਰਕਰਾਰ ਰੱਖਣ) ਲਾਗੂ ਕਰਨ ਦੇ ਨਾਂ ਹੇਠ ਅਵਾਮ ਵਿਰੁੱਧ ਥੋਕ ਹਿੰਸਾ ਦੀ ਧਡ਼ਵੈਲ ਜ਼ਮੀਨ ਉਸਾਰ ਰੱਖੀ ਹੈ। ਇਸ ਸਮਾਜੀ-ਹਕੀਕਤ ‘ਚ ਜੇ ਸਮਾਜ ਦੇ ਸੰਵੇਦਨਸ਼ੀਲ ਹਿੱਸੇ ਭਾਰਤੀ ਹੁਕਮਰਾਨਾਂ ਵਾਂਗ ਖ਼ੁਦਗਰਜ਼, ਬੇਈਮਾਨ, ਘੁਟਾਲੇਬਾਜ਼ ਅਤੇ ਇਖ਼ਲਾਕਹੀਣ ਬਨਣ ਦੀ ਬਜਾਏ ਨਿੱਜੀ ਭਵਿੱਖ ਨੂੰ ਲੱਤ ਮਾਰਕੇ ਸਮਾਜ ਦੇ ਸਭ ਤੋਂ ਦੱਬੇ–ਕੁਚਲੇ ਅਤੇ ਘੋਰ ਪਿਛਡ਼ੇਵੇਂ ਦਾ ਸ਼ਿਕਾਰ ਹਿੱਸਿਆਂ ‘ਚ ਵਿਚਰਕੇ ਉਨ੍ਹਾਂ ਦੀ ਨਰਕ ਸਮਾਨ ਜ਼ਿੰਦਗੀ ਦੀ ਕਾਇਆਕਲਪ ਕਰਨ ਲਈ ਜਾਨ ਹੂਲਵੀਂ ਲਡ਼ਾਈ ਲਡ਼ਦੇ ਹਨ ਤਾਂ ਹਾਸ਼ੀਏ ‘ਤੇ ਧੱਕੇ ਲੋਕ ਉਨ੍ਹਾਂ ਦਾ ਸਾਥ ਨਹੀਂ ਦੇਣਗੇ ਤਾਂ ਹੋਰ ਕੀ ਕਰਨਗੇ। ਮਾਓਵਾਦੀਆਂ ਦੇ ਰਾਜਸੀ ਏਜੰਡੇ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਪਰ ਇਹ ਅਕੱਟ ਸਚਾਈ ਹੈ ਕਿ ਮਾਓਵਾਦੀ ਲਹਿਰ ਮਹਿਜ਼ ਖ਼ੂਨ-ਖਰਾਬੇ ਦੀ ਲਹਿਰ ਨਹੀਂ ਹੈ ਜਿਵੇਂ ਦੇਸ਼ ਦੇ ਹੁਕਮਰਾਨ ਅਤੇ ਮੀਡੀਆ ਦੇ ਕੁਝ ਹਿੱਸੇ ਇਸਨੂੰ ਪੇਸ਼ ਕਰਦੇ ਹਨ। ਇਸ ਨੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਦੱਬੇ-ਕੁਚਲੇ ਅਵਾਮ ਨੂੰ ਮੁੱਢਲੀਆਂ ਸਿਹਤ ਤੇ ਸਿਖਿਆ ਸਹੂਲਤਾਂ, ਲੁੱਟ ਅਤੇ ਦਾਬੇ ਤੋਂ ਮੁਕਤੀ ਅਤੇ ਮਾਣ-ਸਨਮਾਨ ਵਾਲੀ ਜ਼ਿੰਦਗੀ ਦਿੱਤੀ ਹੈ। ਬੇਸ਼ੁਮਾਰ ਵਸੀਲਿਆਂ ਦੇ ਬਾਵਜੂਦ ਭਾਰਤੀ ਰਾਜ ਸਾਢੇ ਛੇ ਦਹਾਕਿਆਂ ਦੌਰਾਨ ਇਹ ਕਿਓਂ ਨਹੀਂ ਕਰ ਸਕਿਆ? ਕੀ ਸੰਜੀਦਾ ਸਿਆਸੀ ਪਹੁੰਚ ਅਪਣਾਏ ਬਗ਼ੈਰ ਅਤੇ ਨਬਰਾਬਰੀ ਤੇ ਹੋਰ ਸਮਾਜੀ ਅਲਾਮਤਾਂ ਨੂੰ ਦੂਰ ਕਰਨ ਦਾ ਠੋਸ ਪ੍ਰੋਗਰਾਮ ਲਏ ਤੋਂ ਬਿਨਾਂ ਬਗ਼ਾਵਤਾਂ ਦੇ ਕੁਝ ਆਗੂਆਂ ਦੇ ਸਿਆਸੀ ਕਤਲ ਕਰਕੇ ਅਵਾਮ ਦੇ ਮਨ ਜਿੱਤੇ ਜਾ ਸਕਦੇ ਹਨ?
ਕੀ ਹਿੰਸਾ ਸਿਰਫ਼ ਹਥਿਆਰਬੰਦ ਟਕਰਾਵਾਂ ‘ਚ ਮਨੁੱਖੀ ਖ਼ੂਨ ਡੋਲ੍ਹਣਾ ਹੀ ਹੁੰਦੀ ਹੈ? ਕੀ ਉਹ ਢਾਂਚਾਗਤ ਹਿੰਸਾ ਹਿੰਸਾ ਨਹੀਂ ਹੈ ਜੋ ਇਹ ਨਿਜ਼ਾਮ ਆਪਣੇ ਲੋਕਾਂ ਉੱਪਰ ਆਰਥਕ ਨੀਤੀਆਂ ਰਾਹੀਂ ਨਿੱਤ ਦਿਨ ਢਾਹ ਰਿਹਾ ਹੈ? ਜਿਸ ਵਿਚ ਦਿਨੋ ਦਿਨ ਵਾਧਾ ਹੀ ਹੋ ਰਿਹਾ ਹੈ। ਜਿਉਂ ਜਿਉਂ ਦੇਸ਼ ਦੇ ਹੁਕਮਰਾਨ ਨਵ-ਉਦਾਰਵਾਦ ਦਾ ਕਾਰਪੋਰੇਟ ਏਜੰਡਾ ਦੇਸ਼ ਉੱਪਰ ਹੋਰ ਵੱਧ ਥੋਪਦੇ ਜਾਣਗੇ ਇਹ ਆਰਥਕ ਤਬਾਹੀ ਅਤੇ ਢਾਂਚਾਗਤ ਹਿੰਸਾ ਹੋਰ ਭਿਆਨਕ ਰੂਪ ਅਖ਼ਤਿਆਰ ਕਰੇਗੀ। ਇਨ੍ਹਾਂ ਹਾਲਾਤ ‘ਚ ਅਵਾਮ ਨੂੰ ਕਾਨੂੰਨ ਦੇ ਪਾਬੰਦ ਰਹਿਣ ਦੇ ਹਕੂਮਤੀ ਉਪਦੇਸ਼ ਕਿੰਨਾ ਕੁ ਧਰਵਾਸ ਦੇ ਸਕਣਗੇ ਜਿਸ ਕਾਨੂੰਨ ਅਤੇ ਸੰਵਿਧਾਨ ਦੀ ਹੁਕਮਰਾਨ ਆਪ ਕਦੇ ਪ੍ਰਵਾਹ ਹੀ ਨਹੀਂ ਕਰਦੇ? ਇਸ ਵਿਚੋਂ ਜਾਂ ਤਾਂ ਸ਼ਰਦ ਪਵਾਰ ਦੇ ਥੱਪਡ਼ ਮਾਰੇ ਜਾਣ ਵਰਗੇ ਆਪਮੁਹਾਰੇ ਇਜ਼ਹਾਰ ਸਾਹਮਣੇ ਆਉਣਗੇ ਜਾਂ ਮਾਓਵਾਦੀ ਬਗ਼ਾਵਤ ਵਰਗੇ ਜਥੇਬੰਦ ਯਤਨ। ਭਾਰਤੀ ਹੁਕਮਰਾਨ ਬੰਦੂਕ ਦੀ ਤਾਕਤ ਵਰਤਕੇ ਇਨ੍ਹਾਂ ਇਜ਼ਹਾਰਾਂ ਨੂੰ ਖ਼ਤਮ ਨਹੀਂ ਕਰ ਸਕਦੇ।  ਇਸ ਲਈ ਸੰਜੀਦਾ ਸਿਆਸੀ ਪਹੁੰਚ ਅਪਣਾਏ ਜਾਣ ਦੀ ਜ਼ਰੂਰਤ ਹੈ। ਕਿਸ਼ਨਜੀ ਦੇ ਮਾਰੇ ਜਾਣ ‘ਤੇ ਖੁਸ਼ ਹੋਣ ਦੀ ਬਜਾਏ ਇਸ ਕਾਂਡ ਦੀ ਨਿਰਪੱਖ ਜਾਂਚ ਕਰਾਉਣ ਅਤੇ ਇਸ ਲਾਕਾਨੂੰਨੀ ਕਤਲ ਦੇ ਦੋਸ਼ੀਆਂ ਨੂੰ ਕਤਲ ਦੇ ਇਲਜ਼ਾਮ ‘ਚ ਅਦਾਲਤ ਦੇ ਕਟਹਿਰੇ ‘ਚ ਖਡ਼੍ਹਾ ਕਰਨ ਦੀ ਲੋਡ਼ ਹੈ। ਹੁਕਮਰਾਨ ਜਿੰਨਾ ਛੇਤੀ ਇਸ ਸਚਾਈ ਨੂੰ ਸਮਝ ਲੈਣਗੇ ਓਨਾ ਹੀ ਬਿਹਤਰ ਹੈ।
 (ਸੂਹੀ ਸਵੇਰ ਚੋੰ ਧੰਨਵਾਦ ਸਹਿਤ) 
ਸੰਪਰਕ:  94634-74342

Sunday, October 09, 2011

ਅਮਨ ਇਨਸਾਫ਼ ਨਾਲ ਆਉਂਦਾ ਹੈ

ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ
ਫਾਂਸੀ ਦੇ ਤਖ਼ਤੇ ਤੋਂ ……ਮੁਹੰਮਦ ਅਫ਼ਜ਼ਲ        ਮੁਲਾਕਾਤੀ : ਵਿਨੋਦ ਕੇ ਜੋਸ਼  
(13 ਦਿਸੰਬਰ 2001 ਨੂੰ ਭਾਰਤੀ ਸੰਸਦ ਉੱਤੇ ਹਮਲੇ ਦੇ ਦੋਸ਼ ਵਿਚ ਫਾਂਸੀ ਦੀ ਉਡੀਕ ਕਰ ਰਹੇ ਕਸ਼ਮੀਰੀ ਨਾਗਰਿਕ ਮੁਹੰਮਦ ਅਫ਼ਜ਼ਲ ਨਾਲ ਇਹ ਮੁਲਾਕਾਤ ਵਿਨੋਦ ਕੇ ਜੋਸ਼, ਜੋ ਕਿ ਰੇਡੀਓ ਪੈਸਿਫਿਕ ਅਮਰੀਕਾ ਦੇ ਵਿਦੇਸ਼ ਪ੍ਰਤੀਨਿਧੀ ਹਨ, ਵੱਲੋਂ ਕੀਤੀ ਗਈ ਸੀ। ਮੂਲ ਰੂਪ ਵਿਚ ਇਹ ਮੁਲਾਕਾਤ ਅੰਗਰੇਜ਼ੀ ਵਿਚ ਛਪੀ ਹੋਣ ਕਾਰਨ ਇਹ ਜਿਆਦਾ ਪਾਠਕਾਂ ਤੱਕ ਨਹੀਂ ਪਹੁੰਚ ਸਕੀ। ਪੰਜਾਬ, ਜਿਸ ਨੇ ਕਿ ਖ਼ੁਦ ਇਹ ਬੇਇਨਸਾਫੀ ਤੇ ਤਸ਼ੱਦਦ ਆਪਣੇ ਪਿੰਡੇ ’ਤੇ ਸਹਾਰਿਆ ਹੈ, ਭਾਰਤ ਅਤੇ ਪਾਕਿਸਤਾਨ ਤੋਂ ਆਜ਼ਾਦੀ ਮੰਗ ਰਹੇ ਕਸ਼ਮੀਰ ਦੇ ਦਰਦ ਨੂੰ ਪੰਜਾਬ ਤੋਂ ਚੰਗੀ ਤਰ੍ਹਾਂ ਹੋਰ ਕੌਣ ਸਮਝ ਸਕਦਾ ਹੈ। ਸੋ ਅਸੀਂ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਮੁਲਾਕਾਤ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤੇ ਇਹ ਤੁਹਾਡੀ ਕਚਿਹਰੀ ਵਿਚ ਪੇਸ਼ ਹੈ। ਆਸ ਹੈ ਕਿ ਇਨਸਾਫ਼ ਪਸੰਦ ਲੋਕ ਜ਼ਰੂਰ ਬੇਕਸੂਰ ਫਾਂਸੀਆਂ ’ਤੇ ਲਟਕਾਏ ਜਾ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਮੁਹੰਮਦ ਅਫ਼ਜ਼ਲ ਵਰਗਿਆਂ ਦੀ ਬੰਦ ਖਲਾਸੀ ਲਈ ਅੱਗੇ ਆਉਣਗੇ। ਆਸ ਹੈ ਕਿ ਕਸ਼ਮੀਰੀ ਅਫ਼ਜ਼ਲ ਦੀ ਫੋਟੋ ਨਾਲ ਭਾਈ ਦਵਿੰਦਰ ਪਾਲ ਸਿੰਘ ਦੀ ਤੇ ਪੰਜਾਬੀ ਭਾਈ ਸਾਹਿਬ ਦੀ ਫੋਟੋ ਨਾਲ ਮੁਹੰਮਦ ਅਫ਼ਜ਼ਲ ਦੀ ਫੋਟੋ ਚੁੱਕ ਕੇ ਆਵਾਜ਼ ਉਠਾਉਣਗੇ। ਅਨੁਵਾਦ: ਜਗਦੀਪ ਸਿੰਘ ਫਰੀਦਕੋਟ)
ਇੱਕ ਜੰਗਾਲ ਖਾਧੀ ਮੇਜ਼ ਤੇ ਉਸਦੇ ਪਿੱਛੇ ਵਰਦੀ ਵਿੱਚ ਇੱਕ ਆਦਮੀਂ ਹੱਥ ਵਿੱਚ ਇੱਕ ਚਮਚਾ ਫਡ਼੍ਹੀ ਖਡ਼੍ਹਾ ਸੀ। ਮੁਲਾਕਾਤੀ, ਸਾਰੇ ਇਸ ਦੇ ਆਦੀ ਦਿਸ ਰਹੇ ਸਨ। ਕਤਾਰ ’ਚ, ਖਾਣੇ ਦੇ ਪਲਾਸਟਿਕ ਦੇ ਲਿਫਾਫੇ ਦਿਖਾਉਣ ਲਈ, ਖਡ਼੍ਹੇ ਸਨ ਕਿ ਉਹ (ਪੁਲਸ ਵਾਲਾ) ਖਾਣੇ ਨੂੰ ਸੁੰਘੇ ਤੇ ਕਦੇ-ਕਦੇ ਸੁਆਦ ਵੀ ਚੱਖ਼ ਲਵੇ। ਸੁਰੱਖਿਆ ਕਰਮਚਾਰੀ ਦਾ ਚਮਚਾ ਮਲਾਈ ਕੋਫ਼ਤੇ, ਸ਼ਾਹੀ ਪਨੀਰ, ਆਲੂ ਬੈਂਗਣ ਤੇ ਹੋਰ ਰਲੀਆਂ ਮਿਲੀਆਂ ਸਬਜ਼ੀਆਂ ਦੀ ਤਰੀ ਵਿੱਚੋਂ ਗੋਤਾ ਮਾਰ ਕੇ ਬਾਹਰ ਆਉਂਦਾ। ਮੁਲਾਕਾਤੀ, ਸਬਜ਼ੀਆ ਦੇ ਛੋਟੇ-ਛੋਟੇ ਲਿਫਾਫੇ ਖੋਲ੍ਹਦੇ ਤਾਂ ਚਮਚਾ ਸਬਜੀ ਦੇ ਇੱਕ-ਇੱਕ ਟੁਕਡ਼ੇ ਨੂੰ ਟੋਹ ਕੇ ਵੇਖਦਾ। ਇੱਕ ਅਧਖਡ਼ ਉਮਰ ਦੀ ਬੀਬੀ ਦੇ ਖਾਣੇ ਨੂੰ ‘ਖੰਗਾਲ’ ਕੇ ਕੋਲ ਹੀ ਰੱਖੇ ਪਾਣੀ ਦੇ ਭਰੇ ਹੋਏ ਸਟੀਲ ਦੇ ਕੌਲੇ ਵਿੱਚ ਚਮਚੇ ਨੇ ਇਸ਼ਨਾਨ ਕੀਤਾ ਤੇ ਫੇਰ ਉਹ ਲਾਈਨ ਵਿੱਚ ਅੱਗੇ ਖਡ਼੍ਹੇ 14-15 ਸਾਲਾਂ ਦੇ ਮੁੰਡੇ ਦੇ ਪਲਾਸਟਿਕ ਦੇ ਲਿਫਾਫਿਆਂ ਵੱਲ ਵੱਧ ਗਿਆ। ਹੁਣ ਤੱਕ ਸਟੀਲ ਦੇ ਕੌਲੇ ਵਿਚਲਾ ਪਾਣੀ ਕਈ ਰੰਗ ਬਦਲ ਚੁੱਕਾ ਸੀ। ਉਸ ਪਾਣੀ ਉੱਤੇ ਤੈਰ ਰਹੇ ਤੇਲ ਉੱਤੇ ਸਰਦੀ ਦੇ ਢੱਲਦੇ ਸੂਰਜ ਦੀਆਂ ਕਿਰਨਾਂ ਪੈ ਕੇ ਸਤਰੰਗੀ ਪੀਂਘ ਬਣਾ ਰਹੀਆਂ ਸਨ।
ਲਗਭਗ ਸਾਢੇ ਚਾਰ ਵਜੇ ਮੇਰੀ ਵਾਰੀ ਆਈ। ਚਮਚੇ ਵਾਲੇ ਦੇ ਖੱਬੇ ਪਾਸੇ ਖਡ਼੍ਹੇ ਆਦਮੀਂ ਨੇ ਚਾਰ-ਪੰਜ ਵਾਰ ਸਿਰ ਤੋਂ ਪੈਰਾਂ ਤੱਕ ਮੇਰੀ ਤਲਾਸ਼ੀ ਲਈ ਤੇ ਜਦੋਂ ਉਹਨਾਂ ਦੇ ਮੈਟਲ ਡਿਟੈਕਟਰ ਨੇ ਚੀਕਾਂ ਜਹੀਆਂ ਮਾਰਨੀਆ ਸ਼ੁਰੂ ਕਰ ਦਿੱਤੀਆਂ ਤਾਂ ਮੈਨੂੰ ਆਪਣੀ ਬੈਲਟ, ਸਟੀਲ ਦੇ ਬੈਚ ਤੇ ਚਾਬੀਆਂ ਵੀ ਬਾਹਰ ਕੱਢ ਕੇ ਰੱਖਣੀਆਂ ਪਈਆਂ। ਤਾਮਿਲਨਾਡੂ ਸਪੈਸ਼ਲ ਪੁਲਸ ਦਾ ਬੈਚ ਲਾ ਕੇ ਡਿਊਟੀ ’ਤੇ ਖਡ਼੍ਹਾ ਆਦਮੀਂ ਹੁਣ ਸੰਤੁਸ਼ਟ ਲੱਗ ਰਿਹਾ ਸੀ ਤੇ ਮੈਨੂੰ ਅੰਦਰ ਜਾਣ ਦੀ ਆਗਿਆ ਮਿਲ ਗਈ।
ਤਿਹਾਡ਼ ਦੀ ਜ਼ੇਲ੍ਹ ਨੰਬਰ ਤਿੰਨ ਦੇ ਹਾਈ ਰਿਸਕ ਵਾਰਡ ਵਿਚ ਜਾਣ ਲਈ ਮੈਂ ਚੌਥੀ ਵਾਰ ਸੁਰੱਖਿਆ ਜਾਲ ਵਿਚੋਂ ਲੰਘਿਆ ਸਾਂ। ਮੈਂ ਮੁਹੰਮਦ ਅਫ਼ਜ਼ਲ ਨੂੰ ਮਿਲਣ ਜਾ ਰਿਹਾ ਸੀ, ਉਹੀ ਅਫ਼ਜ਼ਲ ਜਿਸਦੀ ਅੱਜ-ਕੱਲ੍ਹ ਬਹੁਤ ਚਰਚਾ ਹੈ।
ਛੋਟੇ-ਛੋਟੇ ਕਮਰਿਆਂ (ਖ਼ਾਨਿਆਂ ਵਰਗੇ) ਵਾਲਾ ਇੱਕ ਵੱਡਾ ਕਮਰਾ, ਮੁਲਾਕਾਤੀ ਅਤੇ ਕੈਦੀਆਂ ਵਿਚਕਾਰ ਇੱਕ ਮੋਟੇ ਕੱਚ ਦੀ ਕੰਧ ਅਤੇ ਲੋਹੇ ਦੀਆਂ ਸਲਾਖਾਂ ਹੁੰਦੀਆਂ ਹਨ। ਦੋਨਾਂ ਦੀ ਗੱਲਬਾਤ ਲਈ ਇਕ ਮਾਈਕ ਹੁੰਦਾ ਹੈ ਅਤੇ ਦੀਵਾਰ ਤੇ ਇੱਕ ਸਪੀਕਰ ਲੱਗਿਆ ਹੁੰਦਾ ਹੈ। ਬਹੁਤ ਥੋਡ਼੍ਹੀ ਆਵਾਜ਼ ਆਉਂਦੀ ਹੈ, ਕੱਚ ਦੀ ਕੰਧ ਦੇ ਦੋਵੇਂ ਪਾਸੇ ਬੈਠੇ ਆਦਮੀਂ ਕੰਧ ਉੱਪਰ ਕੰਨ੍ਹ ਲਗਾ ਕੇ ਪੂਰੀ ਕੋਸ਼ਿਸ਼ ਨਾਲ ਇੱਕ ਦੂਜੇ ਦੀ ਗੱਲ ਸੁਣਦੇ ਹਨ। ਮੁਹੰਮਦ ਅਫ਼ਜ਼ਲ ਛੋਟੇ ਕਮਰੇ ਦੇ ਦੂਜੇ ਪਾਸੇ ਪਹਿਲਾਂ ਹੀ ਮੌਜੂਦ ਸੀ। ਉਸ ਦੇ ਚਿਹਰੇ ਉੱਪਰ ਮੈਨੂੰ ਬਹੁਤ ਸ਼ਾਂਤੀ ਨਜ਼ਰ ਆਈ। ਪੈਂਤੀਆਂ ਨੂੰ ਢੁੱਕੇ ਇਸ ਮਧਰੇ ਜਹੇ ਆਦਮੀਂ, ਜਿਸਨੇ ਚਿੱਟਾ ਕੁਡ਼੍ਹਤਾ ਪਜਾਮਾ ਪਾਇਆ ਹੋਇਆ ਸੀ ਤੇ ਜਿਸਦੀ ਜੇਬ ਵਿੱਚ ‘ਰੋਨਾਲਡ’ ਦਾ ਪੈੱਨ ਲੱਗਿਆ ਹੋਇਆ ਸੀ ਨੇ ਬਹੁਤ ਸਾਫ਼ ਆਵਾਜ਼ ਤੇ ਉਤਸ਼ਾਹ ਨਾਲ ਮੇਰਾ ਸਵਾਗਤ ਕੀਤਾ, “ਕੀ ਹਾਲ ਹੈ ਜਨਾਬ।”
ਮੈਂ ਕਿਹਾ “ਮੈਂ ਠੀਕ ਹਾਂ।”
ਕੀ ਮੌਤ ਦੀ ਦਹਿਲੀਜ਼ ਖਡ਼੍ਹੇ ਆਦਮੀਂ ਨੂੰ ਮੈਨੂੰ ਵੀ ਇਹੋ ਹੀ ਸਵਾਲ ਪੁੱਛਣਾ ਚਾਹੀਦਾ ਹੈ। ਇਕ ਪਲ ਲਈ ਮੈਂ ਉਲਝਣ ਵਿੱਚ ਪੈ ਗਿਆ, ਫੇਰ ਮੈਂ ਪੁੱਛ ਹੀ ਲਿਆ ਤੁਹਾਡਾ “ਕੀ ਹਾਲ ਹੈ?” “ਬਹੁਤ ਵਧੀਆ ਹੈ, ਧੰਨਵਾਦ ਜਨਾਬ।” ਉਸ ਨੇ ਗਰਮਜੋਸ਼ੀ ਨਾਲ ਕਿਹਾ। ਸਾਡੀ ਗੱਲਬਾਤ ਤਕਰੀਬਨ ਇੱਕ ਘੰਟਾ ਚੱਲੀ। ਅਸੀਂ ਦੋਵੇਂ ਹੀ ਉਸ ਸੀਮਤ ਸਮੇਂ ਵਿੱਚ ਵੱਧ ਤੋਂ ਵੱਧ ਗੱਲਬਾਤ ਕਰਨਾ ਚਾਹੁੰਦੇ ਸੀ। ਮੈਂ ਆਪਣੀ ਛੋਟੀ ਜਿਹੀ ਡਾਇਰੀ ਵਿੱਚ ਉਸਦੇ ਜਵਾਬ ਦਰਜ ਕਰਦਾ ਗਿਆ। ਉਹ ਇਸ ਤਰ੍ਹਾਂ ਦਾ ਆਦਮੀਂ ਲਗ ਰਿਹਾ ਸੀ ਜੋ ਦੁਨੀਆਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦਾ ਸੀ। ਪਰ ਫਾਂਸੀ ਦੀ ਸਜ਼ਾ ਮਿਲੇ ਵਿਅਕਤੀ ਹੋਣ ਦੀ ਸਥਿਤੀ ਵਿੱਚ ਲੋਕਾਂ ਤੱਕ ਪਹੁੰਚਣ ਦੀ ਆਪਣੀ ਮਜ਼ਬੂਤੀ ਨੂੰ ਉਹ ਵਾਰ-ਵਾਰ ਦੁਹਰਾ ਰਿਹਾ ਸੀ।
ਪ੍ਰਸ਼ਨ: ਅਫ਼ਜ਼ਲ ਦੀਆਂ ਬਹੁਤ ਸਾਰੀਆਂ ਵਿਰੋਧੀ ਤਸਵੀਰਾਂ ਹਨ ਮੈਂ ਕਿਸ ਅਫ਼ਜ਼ਲ ਨਾਲ ਮਿਲ ਰਿਹਾ ਹਾਂ?
ਉੱਤਰ: ਕੀ ਇਸੇ ਤਰ੍ਹਾਂ ਹੈ? ਪਰ ਜਿੱਥੋਂ ਤੱਕ ਮੈਨੂੰ ਲਗਦਾ ਹੈ ਬਸ ਇਕ ਹੀ ਅਫ਼ਜ਼ਲ ਹੈ ਉਹ ਮੈਂ ਹਾਂ।
ਪ੍ਰ. ਉਹ ਅਫ਼ਜ਼ਲ ਕੌਣ ਹੈ?
ੳ. ਇਕ ਪਲ ਦੀ ਖਾਮੋਸ਼ੀ। ਅਫ਼ਜ਼ਲ ਇੱਕ ਨੌਜਵਾਨ ਦੇ ਤੌਰ ’ਤੇ ਉਤਸ਼ਾਹੀ, ਬੁੱਧੀਮਾਨ ਤੇ ਆਦਰਸ਼ਵਾਦੀ ਹੈ। ਕਸ਼ਮੀਰ ਦਾ ਅਫ਼ਜ਼ਲ ਵਾਦੀ ਦੇ 1990 ਦੇ ਦਹਾਕੇ ਦੇ ਰਾਜਨੀਤਿਕ ਮਾਹੌਲ ਤੋਂ ਪ੍ਰਭਾਵਿਤ ਦੂਜੇ ਹਜ਼ਾਰਾਂ ਲੋਕਾਂ ਵਾਂਗ ਸੀ, ਜੋ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੈਂਬਰ ਸੀ ਤੇ ਜੋ ਸਰਹੱਦ ਪਾਰ ਕਸ਼ਮੀਰ ਦੇ ਦੂਜੇ ਹਿੱਸੇ ਵਿੱਚ ਚਲਾ ਗਿਆ ਸੀ। ਪਰ ਕੁਝ ਹੀ ਹਫ਼ਤਿਆਂ ਵਿੱਚ ਉਸ ਦਾ ਮੋਹ ਭੰਗ ਹੋ ਗਿਆ ਅਤੇ ਉਹ ਵਾਪਸ ਆ ਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਲੱਗਾ ਪਰ, ਸੁਰੱਖਿਆ ਏਜੰਸੀਆਂ ਨੇ ਮੈਨੂੰ ਇਸ ਦੀ ਇਜ਼ਾਜਤ ਨਹੀਂ ਦਿੱਤੀ। ਉਹ ਜਦੋਂ ਜੀਅ ਕਰਦਾ ਮੈਨੂੰ ਚੁੱਕ ਕੇ ਲੈ ਜਾਂਦੇ, ਬੁਰੀ ਤਰ੍ਹਾਂ ਤਸੀਹੇ ਦਿੰਦੇ, ਬਿਜਲੀ ਦੇ ਝਟਕੇ ਲਾਉਂਦੇ, ਬਰਫ਼ੀਲੇ ਪਾਣੀ ਵਿੱਚ ਜਮਾਉਂਦੇ, ਪੈਟਰੋਲ ਵਿੱਚ ਡੁਬੋਂਦੇ, ਮਿਰਚਾਂ ਦਾ ਧੂੰਆਂ ਦਿੰਦੇ ’ਤੇ ਹੋਰ ਵੀ ਕਈ ਤਰੀਕੇ ਦੇ ਤਸ਼ੱਦਦ… ਤੇ ਅੰਤ ਉਹਨਾਂ ਨੇ ਇੱਕ ਝੂਠੇ ਕੇਸ ਵਿਚ ਫਸਾ ਦਿੱਤਾ। ਬਿਨ੍ਹਾਂ ਵਕੀਲ ਬਿਨ੍ਹਾਂ ਨਿਰਪੱਖ ਮੁਕੱਦਮੇ ਦੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪੁਲਿਸ ਨੇ ਜੋ ਝੂਠ ਪੈਦਾ ਕੀਤੇ, ਉਹਨਾਂ ਨੂੰ ਮੀਡੀਆ ਵਿੱਚ ਤੁਸੀਂ, ਲੋਕਾਂ ਨੂੰ ਵੱਡੇ ਕਰ-ਕਰ ਦਿਖਾਇਆ ’ਤੇ ਇਸੇ ਨੇ ਸ਼ਾਇਦ ਉਹ ਮਾਹੌਲ ਪੈਦਾ ਕੀਤਾ ਜਿਸ ਨੂੰ ਸੁਪਰੀਮ ਕੋਰਟ ਨੇ ‘ਰਾਸ਼ਟਰ ਦੀ ਸਮੂਹਿਕ ਚੇਤਨਾ’ ਕਿਹਾ ਸੀ, ਤੇ ਉਸ ‘ਸਮੂਹਿਕ ਚੇਤਨਾ’ ਨੂੰ ਸੰਤੁਸ਼ਟ ਕਰਨ ਲਈ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਹੈ ਮੁਹੰਮਦ ਅਫ਼ਜ਼ਲ ਜਿਸ ਨੂੰ ਤੁਸੀਂ ਮਿਲ ਰਹੇ ਹੋ। ਇਕ ਪਲ ਦੀ ਖਾਮੋਸ਼ੀ ਤੋਂ ਬਾਅਦ ਉਹ ਫਿਰ ਬੋਲਿਆ, ਪਰ ਮੈਨੂੰ ਨਹੀਂ ਪਤਾ ਕਿ ਬਾਹਰ ਦੀ ਦੁਨੀਆਂ ਨੂੰ ਇਸ ਅਫ਼ਜ਼ਲ ਬਾਰੇ ਕੁਝ ਪਤਾ ਹੈ ਕਿ ਨਹੀਂ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕੀ ਮੈਨੂੰ ਆਪਣੀ ਕਹਾਣੀ ਦੱਸਣ ਦਾ ਮੌਕਾ ਦਿੱਤਾ ਗਿਆ? ਤੁਹਾਨੂੰ ਲੱਗਦਾ ਹੈ ਇਹ ਇਨਸਾਫ਼ ਹੋਇਆ? ਕੀ ਤੁਸੀਂ ਕਿਸੇ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਤੇ ਲਟਕਾਉਣਾ ਚਾਹੋਗੇ? ਬਿਨ੍ਹਾਂ ਨਿਰਪੱਖ ਮੁਕੱਦਮੇ ਦੇ। ਬਿਨ੍ਹਾਂ ਇਹ ਸੁਣੇ ਕਿ ਉਸ ਨੂੰ ਜ਼ਿੰਦਗੀ ਵਿੱਚ ਕੀ-ਕੀ ਭੁਗਤਣਾ ਪਿਆ ਹੈ। ਲੋਕਤੰਤਰ ਦਾ ਮਤਲਬ ਇਹ ਤਾਂ ਨਹੀਂ ਨਾ?
ਪ੍ਰ. ਤੁਹਾਡੀ ਜ਼ਿੰਦਗੀ ਤੋਂ ਹੀ ਗੱਲ ਸ਼ੁਰੂ ਕਰੀਏ, ਇਸ ਤੋਂ ਪਹਿਲਾਂ ਦੀ ਤੁਹਾਡੀ ਜ਼ਿੰਦਗੀ....?
ੳ. ਜਦੋਂ ਮੈਂ ਵੱਡਾ ਹੋ ਰਿਹਾ ਸੀ ਉਸ ਸਮੇਂ ਕਸ਼ਮੀਰ ਵਿੱਚ ਜ਼ਬਰਦਸਤ ਗਡ਼ਬਡ਼ੀ ਚਲ ਰਹੀ ਸੀ। ਮਕਬੂਲ ਭੱਟ ਨੂੰ ਫਾਂਸੀ ਹੋ ਗਈ ਸੀ। ਹਾਲਾਤ ਵਿਸਫੋਟਕ ਸਨ। ਕਸ਼ਮੀਰ ਦੇ ਲੋਕਾਂ ਨੇ ਇਕ ਵਾਰ ਫਿਰ ਕਸ਼ਮੀਰ ਮਸਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਲਈ ਚੋਣਾ ਰਾਹੀਂ ਜੰਗ ਲਡ਼ਨ ਦਾ ਇਰਾਦਾ ਕੀਤਾ। ਕਸ਼ਮੀਰ ਮਸਲੇ ਦੇ ਅੰਤਮ ਨਿਪਟਾਰੇ ਲਈ ਕਸ਼ਮੀਰੀ ਮੁਸਲਮਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ‘ਮੁਸਲਿਮ ਯੂਨਾਈਟਡ ਫਰੰਟ’ ਬਣਾ ਦਿੱਤਾ ਗਿਆ ਸੀ। ਇਸ ਫਰੰਟ ਨੂੰ ਮਿਲ ਰਹੇ ਭਾਰੀ ਸਮਰਥਨ ਨੂੰ ਵੇਖ ਕੇ ਦਿੱਲੀ ਦਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਅਤੇ ਨਤੀਜਾ ਇਹ ਹੋਇਆ ਕਿ ਚੋਣਾ ਵਿਚ ਅਸੀਂ ਵੱਡੇ ਪੱਧਰ ਤੇ ਧਾਂਦਲੀ ਹੁੰਦੀ ਵੇਖੀ। ਜਿੰਨ੍ਹਾਂ ਲੀਡਰਾਂ ਨੇ ਚੋਣਾ ਵਿਚ ਹਿੱਸਾ ਲਿਆ ਸੀ ਅਤੇ ਭਾਰੀ ਬਹੁਮਤ ਨਾਲ ਜਿੱਤੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬੇਇੱਜ਼ਤ ਕੀਤਾ ਗਿਆ ਤੇ ਜ਼ੇਲ੍ਹਾਂ ਵਿੱਚ ਡੱਕ ਦਿੱਤੇ ਗਏ ’ਤੇ ਇਸ ਤੋਂ ਬਾਅਦ ਉਹਨਾਂ ਲੀਡਰਾਂ ਨੇ ਹੀ ਵਿਰੋਧ ਵਿੱਚ ਹਥਿਆਰ ਚੁੱਕਣ ਦਾ ਫੈਸਲਾ ਕਰ ਲਿਆ ਤੇ ਹਜ਼ਾਰਾਂ ਨੌਜਵਾਨਾਂ ਨੇ ਉਹਨਾਂ ਨਾਲ ਹੀ ਹਥਿਆਰ ਚੁੱਕ ਲਏ। ਮੈਂ ਵੀ ਸ਼੍ਰੀਨਗਰ ਦੇ ਜੇਹਲਮ ਮੈਡੀਕਲ ਕਾਲਜ ਵਿਚ ਆਪਣੀ ਐਮ.ਬੀ.ਬੀ.ਐਸ. ਵਿੱਚੇ ਛੱਡ ਦਿੱਤੀ। ਮੈਂ ਵੀ ਉਹਨਾਂ ਨੌਜਵਾਨਾਂ ਵਿਚ ਸ਼ਾਮਲ ਸੀ, ਜੋ ਜੇ.ਕੇ.ਐਲ.ਐਫ. (ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ) ਦੇ ਮੈਂਬਰ ਵਜੋਂ ਸਰਹੱਦ ਪਾਰ ਚਲੇ ਗਏ, ਪਰ ਪਾਕਿਸਤਾਨੀ ਲੀਡਰਾਂ ਦਾ ਕਸ਼ਮੀਰੀਆਂ ਨਾਲ ਹਿੰਦੋਸਤਾਨੀ ਲੀਡਰਾਂ ਵਰਗਾ ਵਰਤਾਅ (ਵਿਵਹਾਰ) ਦੇਖ ਕੇ ਮੇਰੀਆਂ ਅੱਖਾਂ ਤੋਂ ਪਰਦਾ ਹਟ ਗਿਆ। ਕੁਝ ਹੀ ਹਫ਼ਤਿਆਂ ਵਿੱਚ ਮੈਂ ਵਾਪਸ ਆ ਗਿਆ। ਸੁਰੱਖਿਆ ਬਲਾਂ ਦੇ ਸਾਹਮਣੇ ਮੈਂ ਆਤਮ ਸਮਰਪਣ ਕਰ ਦਿੱਤਾ ਤੇ ਬੀ.ਐਸ.ਐਫ. ਨੇ ਮੈਨੂੰ ਆਤਮ ਸਮਰਪਿਤ ਅੱਤਵਾਦੀ ਦਾ ਸਰਟੀਫਿਕੇਟ ਦੇ ਦਿੱਤਾ। ਹੁਣ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਡਾਕਟਰ ਤਾਂ ਨਹੀਂ ਬਣ ਸਕਿਆ, ਪਰ ਕਮਿਸ਼ਨ ਬੇਸਿਸ ’ਤੇ ਦਵਾਈਆਂ ਤੇ ਮੈਡੀਕਲ ਨਾਲ ਸੰਬੰਧਿਤ ਡੀਲਰ ਬਣ ਗਿਆ (ਹੱਸ ਪੈਂਦਾ ਹੈ)। 'ਜੋ ਥੋਡ਼੍ਹੀ ਬਹੁਤ ਕਮਾਈ ਸੀ ਉਸ ਵਿੱਚ ਮੈਂ ਇੱਕ ਸਕੂਟਰ ਖਰੀਦ ਲਿਆ ਤੇ ਵਿਆਹ ਵੀ ਕਰਵਾ ਲਿਆ, ਪਰ ਇੱਕ ਦਿਨ ਵੀ ਐਸਾ ਨਹੀਂ ਬੀਤਿਆ ਜਦੋਂ “ਰਾਸ਼ਟਰੀ ਰਾਈਫਲਜ” ਤੇ “ਐਸ.ਟੀ.ਐਫ” ਦੇ ਜਵਾਨਾਂ ਦੇ ਤੰਗ ਕਰਨ ਦੇ ਭੈਅ ਵਿੱਚੋਂ ਅਜ਼ਾਦ ਹੋਇਆ ਹੋਵਾਂ। ਕਸ਼ਮੀਰ ਵਿੱਚ ਕੋਈ ਵੀ ਹਮਲਾ ਹੁੰਦਾ ਤਾਂ ਉਹ ਆਮ ਲੋਕਾਂ ਨੂੰ ਫਡ਼੍ਹ ਲੈਂਦੇ ਤੇ ਬੁਰੀ ਤਰ੍ਹਾਂ ਕੁਟਦੇ ਤੇ ਮੇਰੇ ਵਰਗੇ ਸਮਰਪਨ ਕਰ ਚੁੱਕੇ ਅੱਤਵਾਦੀਆਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਸੀ। ਉਹ ਸਾਨੂੰ ਹਫ਼ਤਿਆਂ ਬੱਧੀ ਬੰਦ ਰੱਖਦੇ, ਝੂਠੇ, ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੰਦੇ ਤੇ ਉਦੋਂ ਹੀ ਛੱਡਦੇ ਜਦੋਂ ਉਨ੍ਹਾਂ ਨੂੰ ਚੰਗੀ ਰਿਸ਼ਵਤ ਮਿਲ ਜਾਂਦੀ ਸੀ। ਮੈਨੂੰ ਕਈ ਵਾਰ ਇਹ ਝੱਲਣਾ ਪਿਆ। 22ਵੀਂ ਰਾਸ਼ਟਰੀ ਰਾਈਫਲ ਦੇ ਮੇਜਰ ਰਾਮ ਮੋਹਨ ਨੇ ਮੇਰੇ ਗੁਪਤ ਅੰਗਾਂ ’ਤੇ ਬਿਜਲੀ ਦੇ ਝਟਕੇ ਦਿੱਤੇ। ਪਤਾ ਨਹੀਂ ਮੈਨੂੰ ਕਿੰਨੀ ਵਾਰ ਟੱਟੀਆਂ ਸਾਫ਼ ਕਰਨੀਆਂ ਪਈਆਂ। ਉਨ੍ਹਾਂ ਦੇ ਕੈਂਪਾਂ ਵਿੱਚ ਝਾਡ਼ੂ ਮਾਰਨਾ ਪਿਆ। ਇੱਕ ਵਾਰੀ ਤਾਂ ਮੈਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਰਿਸ਼ਵਤ ਦੇਣੀ ਪਈ ਤਾਂ ਕਿ ਮੈਂ ਹੁਮਹੁਮਾ ਸਥਿਤ ਐਸ.ਟੀ.ਐਫ. ਦੇ ਤਸ਼ੱਦਦ ਸੈਂਟਰ ਤੋਂ ਬਚ ਸਕਾਂ। ਡੀ.ਐਸ.ਪੀ. ਵਿਨੈ ਗੁਪਤਾ ਅਤੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਹ ਜ਼ਾਲਮਾਂਨਾ ਤਸ਼ੱਦਦ ਕੀਤੇ ਜਾਂਦੇ ਸਨ। ਉਹਨਾਂ ਦੇ ਇਕ ਤਜ਼ਰਬੇਕਾਰ ਇੰਸਪੈਕਟਰ ਸ਼ਾਂਤੀ ਸਿੰਘ ਨੇ ਮੈਨੂੰ ਤਿੰਨ ਘੰਟੇ ਤੱਕ ਬਿਜਲੀ ਦੇ ਕਰੰਟ ਦਿੱਤੇ, ਤੇ ਉਸ ਨੇ ਹਾਲਾਂ ਵੀ ਨਹੀਂ ਹੱਟਣਾ ਸੀ ਇਹ ਤਾਂ ਮੈਂ ਇਕ ਲੱਖ ਰੁਪਏ ਰਿਸ਼ਵਤ ਦੇਣ ਲਈ ਰਜ਼ਾਮੰਦ ਹੋ ਗਿਆ ਸੀ। ਮੇਰੀ ਪਤਨੀ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਬਾਕੀ ਪੈਸੇ ਲਈ ਮੇਰਾ ਸਕੂਟਰ ਵੀ ਵੇਚਣਾ ਪਿਆ। ਬਾਹਰ ਆਉਣ ਵੇਲੇ ਤੱਕ ਮੈਂ ਦਿਮਾਗ਼ੀ ਤੇ ਆਰਥਿਕ ਦੋਵਾਂ ਤਰ੍ਹਾਂ ਨਾਲ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। 6 ਮਹੀਨੇ ਤੱਕ ਮੈਂ ਘਰੋਂ ਨਾ ਨਿਕਲ ਸਕਿਆ। ਆਪਣੇ ਜ਼ਖਮਾਂ ਦੀ ਵਿਆਖਿਆ ਕਰਦਿਆਂ ਅਫ਼ਜ਼ਲ ਦੇ ਚਿਹਰੇ ਤੇ ਇੱਕ ਪ੍ਰਸ਼ਨਾਤਮਿਕ ਸ਼ਾਂਤੀ ਛਾਈ ਹੋਈ ਸੀ। ਉਹ ਸ਼ਾਇਦ ਮੈਨੂੰ ਆਪਣੇ ਉੱਪਰ ਹੋਏ ਜ਼ੁਲਮਾਂ ਦੀ ਲੰਬੀ ਦਾਸਤਾਂ ਸੁਣਾਉਣਾ ਚਾਹੁੰਦਾ ਸੀ। ਪਰ ਮੇਰੇ ਦਿੱਤੇ ਟੈਕਸ ਦੇ ਪੈਸਿਆਂ ਨਾਲ ਚੱਲਣ ਵਾਲੇ ਸੁਰੱਖਿਆ ਬਲਾਂ ਦੀਆਂ ਭਿਆਨਕ ਕਾਰਗੁਜ਼ਾਰੀਆਂ ਨੂੰ ਮੈਂ ਹੋਰ ਨਹੀਂ ਸੁਣ ਸਕਿਆ। ਮੈਂ ਉਸ ਦੀ ਗੱਲ ਵਿਚ ਹੀ ਕੱਟ ਕੇ ਪੁੱਛਿਆ।
ਪ੍ਰ. ਇਸ ਕੇਸ ਦੀ ਗੱਲ ਕਰੀਏ? ਸੰਸਦ ਉੱਪਰ ਹਮਲੇ ਪਿੱਛੇ ਕੀ ਘਟਨਾਵਾਂ ਸਨ?
ੳ. ਐਸ.ਟੀ.ਐਫ. ਕੈਂਪ ਵਿੱਚ ਮੈਂ ਇਹ ਸਬਕ ਸਿੱਖਿਆ ਕਿ ਜਾਂ ਤਾਂ ਵਿਰੋਧ ਕਰਨ ਦੇ ਨਤੀਜੇ ਵਜੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਬੇ-ਤਹਾਸ਼ਾ ਜੁਲਮ ਸਹੋ ਤੇ ਜਾਂ ਫਿਰ ਬਿਨ੍ਹਾਂ ਸਵਾਲ ਕੀਤੇ ਐਸ.ਟੀ.ਐਫ. ਦੀ ਗੱਲ ਮੰਨਦੇ ਰਹੋ। ਜਦੋਂ ਡੀ.ਐਸ.ਪੀ. ਦਵਿੰਦਰ ਸਿੰਘ ਨੇ ਮੈਨੂੰ ਇੱਕ ਛੋਟਾ ਜਿਹਾ ਕੰਮ ਕਰਨ ਲਈ ਕਿਹਾ ਤਾਂ ਮੇਰੇ ਕੋਲ ਦੂਜਾ ਕੋਈ ਹੋਰ ਰਸਤਾ ਨਹੀਂ ਸੀ। ਉਸ ਨੇ ਇਹ ਹੀ ਕਿਹਾ ਸੀ, “ਛੋਟਾ ਜਿਹਾ ਕੰਮ”। 'ਉਸ ਨੇ ਕਿਹਾ ਕਿ ਮੈਂ ਇਕ ਆਦਮੀਂ ਨੂੰ ਦਿੱਲੀ ਲੈ ਜਾਵਾਂ, ਉਸਨੂੰ ਉੱਥੇ ਕਿਰਾਏ ਤੇ ਇਕ ਘਰ ਦਿਵਾਉਣਾ ਸੀ। ਮੈਂ ਉਸ ਆਦਮੀਂ ਨੂੰ ਪਹਿਲੀ ਵਾਰ ਮਿਲਿਆ ਸੀ। ਉਹ ਕਸ਼ਮੀਰੀ ਨਹੀਂ ਬੋਲ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਉਹ ਬਾਹਰ ਦਾ ਆਦਮੀਂ ਸੀ। ਉਸ ਨੇ ਆਪਣਾ ਨਾਂ ਮੁਹੰਮਦ ਦੱਸਿਆ (ਸੰਸਦ ਉੱਪਰ ਹਮਲਾ ਕਰਨ ਵਾਲੇ ਪੰਜ ਲੋਕਾਂ ਵਿਚੋਂ ਇਕ ਦੀ ਸ਼ਨਾਖਤ ਪੁਲਿਸ ਨੇ ਮੁਹੰਮਦ ਵਜੋਂ ਕੀਤੀ ਸੀ। ਇਨ੍ਹਾਂ ਪੰਜਾਂ ਨੂੰ ਸੁਰੱਖਿਆ ਬਲਾਂ ਵੱਲੋਂ ਮਾਰ ਦਿੱਤਾ ਗਿਆ ਸੀ।)। 'ਦਿੱਲੀ ਵਿੱਚ ਸਾਡੇ ਕੋਲ ਦਵਿੰਦਰ ਸਿੰਘ ਦੇ ਫੋਨ ਆਉਂਦੇ ਹੀ ਰਹਿੰਦੇ ਸਨ। ਮੁਹੰਮਦ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਸੀ। ਕਾਰ ਖਰੀਦਣ ਤੋਂ ਬਾਅਦ ਉਸ ਨੇ ਮੇਰੇ ਵਾਪਸ ਜਾਣ ਲਈ ਕਿਹਾ ਅਤੇ 35 ਹਜ਼ਾਰ ਰੁਪਏ ਵੀ ਦਿੱਤੇ। ਉਸ ਨੇ ਕਿਹਾ ਕਿ ਇਹ ਤੇਰੇ ਲਈ ਤੋਹਫ਼ਾ ਹੈ। ਈਦ ਲਈ ਮੈਂ ਕਸ਼ਮੀਰ ਚਲਾ ਗਿਆ। ਸ੍ਰੀਨਗਰ ਅੱਡੇ ਤੇ ਪਹੁੰਚਦਿਆਂ ਹੀ ਮੈਨੂੰ ਗ੍ਰਿਫ਼ਤਾਰ ਕਰ ਕੇ ਪਰੀਮਪੋਰਾ ਥਾਣੇ ਲੈ ਗਏ। ਤਸੀਹਿਆਂ ਦਾ ਦੌਰ ਫਿਰ ਸ਼ੁਰੂ ਹੋਇਆ। ਐਸ.ਟੀ.ਐਫ. ਹੈੱਡਕੁਆਟਰ ਤੋਂ ਮੈਨੂੰ ਦਿੱਲੀ ਲੈ ਆਏ ਦਿੱਲੀ ਪੁਲਿਸ ਦੇ ਤਸੀਹਾ ਸੈਂਟਰ ਵਿੱਚ ਮੈਂ ਉਹਨਾਂ ਨੂੰ ਜੋ ਕੁਝ ਮੈਨੂੰ ਮੁਹੰਮਦ ਬਾਰੇ ਪਤਾ ਸੀ, ਸਭ ਦੱਸ ਦਿੱਤਾ। ਪਰ ਉਹ ਜ਼ੋਰ ਦੇ ਰਹੇ ਸਨ ਕਿ ਮੈਂ ਇਹ ਕਹਾਂ ਕਿ ਇਸ ਮਾਮਲੇ ਵਿਚ ਮੇਰੇ ਚਾਚੇ ਦਾ ਮੁੰਡਾ ਸ਼ੌਕਤ, ਉਸ ਦੀ ਪਤਨੀ ਨਵਜੋਤ, ਐਸ.ਏ.ਆਰ. ਗਿਲਾਨੀ ਤੇ ਮੈਂ ਸ਼ਾਮਿਲ ਸਾਂ। ਉਹ ਚਾਹੁੰਦੇ ਸਨ ਕਿ ਮੈਂ ਮੀਡੀਆ ਦੇ ਸਾਹਮਣੇ ਇਹ ਬਿਆਨ ਦੇਵਾਂ। ਮੈਂ ਵਿਰੋਧ ਕੀਤਾ। ਪਰ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਉਹਨਾਂ ਦੇ ਕਬਜ਼ੇ ਵਿਚ ਹੈ ਤੇ ਉਹ (ਪੁਲਸ) ਮੇਰੇ ਪਰਿਵਾਰ ਨੂੰ ਮਾਰ ਦੇਣਗੇ ਤਾਂ ਮੇਰੇ ਕੋਲ ਉਹਨਾਂ ਦੀ ਗੱਲ ਮੰਨਣ ਤੋਂ ਬਿਨ੍ਹਾਂ ਦਜਾ ਕੋਈ ਰਸਤਾ ਨਹੀਂ ਬਚਿਆ। ਮੇਰੇ ਤੋਂ ਕੋਰੇ ਕਾਗਜ਼ਾਂ ’ਤੇ ਸਾਈਨ ਕਰਵਾਏ ਗਏ ਤੇ ਮੀਡੀਆ ਨੂੰ, ਜੋ ਪੁਲਸ ਨੇ ਕਿਹਾ ਸੀ, ਉਹੀ ਕਹਿਣ ਲਈ ਤੇ ਹਮਲੇ ਬਾਰੇ ਆਪਣੀ ਜਿੰਮੇਵਾਰੀ ਕਬੂਲਨ ਲਈ ਮਜ਼ਬੂਰ ਕੀਤਾ ਗਿਆ। ਜਦ ਇੱਕ ਪੱਤਰਕਾਰ ਨੇ ਮੈਨੂੰ ਐਸ.ਏ.ਆਰ. ਗਿਲਾਨੀ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਗਿਲਾਨੀ ਬੇਕਸੂਰ ਹੈ। ਐਸ.ਪੀ. ਰਾਜਬੀਰ ਸਿੰਘ ਸਾਰੇ ਮੀਡੀਆ ਦੇ ਸਾਹਮਣੇ ਮੇਰੇ ਉੱਤੇ ਚੀਕਿਆ ਕਿ ਮੈਂ ਸਿਖਾਈਆਂ ਗਈਆਂ ਗੱਲਾਂ ਤੋਂ ਅੱਡ ਕੁਝ ਵੀ ਕਿਉਂ ਕਿਹਾ। ਉਹ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ ਕਿਉਂਕਿ ਮੈਂ ਉਹਨਾਂ ਦੀ ਕਹਾਣੀ ਬਦਲ ਦਿੱਤੀ ਸੀ। ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਗਿਲਾਨੀ ਦੀ ਬੇਗੁਨਾਹੀ ਬਾਰੇ ਕਹੀ ਮੇਰੀ ਗੱਲ ਨੂੰ ਉਹ ਅੱਗੇ ਨਾ ਲਿਆਉਣ। ਅਗਲੇ ਦਿਨ ਰਾਜਬੀਰ ਸਿੰਘ ਨੇ ਮੇਰੀ ਗੱਲ ਮੇਰੀ ਪਤਨੀ ਨਾਲ ਕਰਵਾਈ ਤੇ ਨਾਲ ਕਿਹਾ ਕਿ ਜੇ ਮੈਂ ਉਹਨਾਂ ਨੂੰ ਜਿਉਂਦੇ ਦੇਖਣਾ ਚਾਹੁੰਦਾ ਹਾਂ ਤਾਂ ਮੈਂ ਪੁਲਸ ਨਾਲ ਸਹਿਯੋਗ ਕਰਾਂ। ਪਰਿਵਾਰ ਦੀ ਜਾਨ ਬਚਾਉਣ ਲਈ ਉਹਨਾਂ ਦੀਆਂ ਗੱਲਾਂ ਮੰਨਣਾ ਮੇਰੇ ਲਈ ਆਖਰੀ ਰਸਤਾ ਸੀ। ਕੁਝ ਅਫ਼ਸਰਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਮੇਰਾ ਕੇਸ ਕਮਜ਼ੋਰ ਕਰ ਦੇਣਗੇ ਜਿਸ ਨਾਲ ਮੈਂ ਕੁਝ ਦੇਰ ਪਿੱਛੋਂ ਛੁੱਟ ਜਾਵਾਂਗਾ।
ਸੰਸਦ ਉੱਤੇ ਹਮਲੇ ਦੇ ਮਾਸਟਰ ਮਾਈਂਡ ਲੱਭਣ ਵਿੱਚ ਆਪਣੀ ਕਮਜ਼ੋਰੀ ਲਕੋਣ ਲਈ ਪੁਲਸ ਨੇ ਮੈਨੂੰ ਬਲੀ ਦਾ ਬਕਰਾ ਬਣਾ ਦਿੱਤਾ। ਆਮ ਜਨਤਾ ਨੂੰ ਬੇਵਕੂਫ ਬਣਾਇਆ ਗਿਆ। ਲੋਕ ਅਜੇ ਤੱਕ ਇਹ ਨਹੀਂ ਜਾਣਦੇ ਕਿ ਸੰਸਦ ਉੱਤੇ ਹਮਲਾ ਕਰਵਾਉਣ ਦਾ ਵਿਚਾਰ ਕਿਸਦਾ ਸੀ। ਮੈਨੂੰ ਇਸ ਮਾਮਲੇ ਵਿਚ ਕਸ਼ਮੀਰ ਦੀ ਐਸ.ਟੀ.ਐਫ. ਨੇ ਫਸਾਇਆ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੈਨੂੰ ਦਬੋਚ ਲਿਆ।
ਮੀਡੀਆ ਨੇ ਵਾਰ-ਵਾਰ ਉਹ ਟੇਪ(ਸੰਸਦ ਉੱਤੇ ਹਮਲੇ ਦੀ) ਵਿਖਾਈ। ਪੁਲਸ ਅਫ਼ਸਰਾਂ ਨੇ ਇਨਾਮ ਹਾਸਲ ਕੀਤੇ ਤੇ ਮੈਨੂੰ ਸਜਾਏ ਮੌਤ ਮਿਲੀ।
ਪ੍ਰ. ਤੁਸੀਂ ਆਪਣਾ ਕਾਨੂੰਨੀ ਬਚਾ ਕਿਉਂ ਨਹੀਂ ਕੀਤਾ?
ੳ. ਮੈਂ ਕੀਹਦਾ ਮੂੰਹ ਵੇਖਦਾ। ਮੁਕੱਦਮੇ ਦੇ ਪਹਿਲੇ ਛੇ ਮਹੀਨੇ ਮੈਂ ਆਪਣੇ ਘਰ ਵਾਲਿਆਂ ਦੀ ਸ਼ਕਲ ਨਹੀਂ ਵੇਖੀ ਤੇ ਫੇਰ ਜੇ ਮੈਂ ਉਹਨਾਂ ਨੂੰ ਪਟਿਆਲਾ ਕੋਰਟ ਵਿੱਚ ਮਿਲਿਆ ਵੀ ਤਾਂ ਕੁਝ ਪਲਾਂ ਲਈ। ਮੇਰੇ ਲਈ ਵਕੀਲ ਕਰਨ ਵਾਲਾ ਕੋਈ ਨਹੀਂ ਸੀ। ਇਸ ਦੇਸ਼ ਵਿੱਚ ਕਾਨੂੰਨੀ ਸਹਾਇਤਾ ਮੂਲ ਅਧਿਕਾਰ ਹੈ, ਇਸ ਲਈ ਮੈਂ ਆਪਣੀ ਪੈਰਵੀ ਕਰਨ ਲਈ ਚਾਰ ਵਕੀਲਾਂ ਦੇ ਨਾਮ ਦਿੱਤੇ। ਪਰ ਜੱਜ ਐਸ.ਐਨ. ਢੀਂਗਰਾ ਨੇ ਕਿਹਾ ਕਿ ਚਾਰਾਂ ਨੇ ਮੇਰੀ ਪੈਰਵੀਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਅਦਾਲਤ ਨੇ ਜੋ ਵਕੀਲ ਮੈਨੂੰ ਦਿੱਤੀ, ਉਹ ਠੀਕ ਕੰਮ ਨਹੀਂ ਕਰ ਰਹੀ ਸੀ। ਉਸ ਨੇ ਮੇਰੇ ਤੋਂ ਸੱਚਾਈ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਫੇਰ ਉਹ ਇਸੇ ਕੇਸ ਨਾਲ ਜੁਡ਼ੇ ਕਿਸੇ ਦੂਜੇ ਮੁਜ਼ਰਿਮ ਦਾ ਕੇਸ ਵੇਖਣ ਲੱਗ ਪਈ। ਇਹ ਹੈ ਮੇਰਾ ਕੇਸ, ਜੋ ਮੁਕੱਦਮੇ ਦੇ ਸਭ ਤੋਂ ਮਹੱਤਵਪੂਰਨ ਦੌਰ ਵਿੱਚ ਪੂਰੀ ਤਰ੍ਹਾਂ ਬਿਨ੍ਹਾਂ ਪੈਰਵੀਂ ਤੋਂ ਰਿਹਾ। ਸੱਚ ਇਹ ਹੈ ਕਿ ਮੇਰਾ ਕੋਈ ਵਕੀਲ ਨਹੀਂ ਸੀ ਤੇ ਇਹੋ ਜਹੇ ਕਿਸੇ ਮਾਮਲੇ ਵਿਚ ਵਕੀਲ ਨਾ ਹੋਣ ਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ। ਜੇ ਮੈਨੂੰ ਫਾਂਸੀ ਦੇਣੀ ਹੀ ਸੀ ਤਾਂ ਏਨੀ ਲੰਬੀ ਕਾਨੂੰਨੀ ਪ੍ਰਕ੍ਰਿਆ ਦੀ ਕੀ ਲੋਡ਼ ਸੀ, ਜੋ ਕਿ ਮੇਰੇ ਲਈ ਪੂਰੀ ਤਰ੍ਹਾਂ ਬੇਈਮਾਨੀ ਸੀ।ਪ੍ਰ. ਤੁਸੀਂ ਦੁਨੀਆਂ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ?
ੳ. ਮੈਂ ਕੋਈ ਵਿਸ਼ੇਸ਼ ਅਪੀਲ ਨਹੀਂ ਕਰਨੀ। ਜੋ ਕੁਝ ਕਹਿਣਾ ਸੀ, ਉਹ ਮੈਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਆਪਣੀ ਅਪੀਲ ਵਿਚ ਕਹਿ ਚੁੱਕਾ ਹਾਂ। ਮੇਰੀ ਤਾਂ ਸਧਾਰਨ ਜਹੀ ਸਿਰਫ ਇਹੀ ਅਪੀਲ ਹੈ ਕਿ ਅੰਨ੍ਹੀ ਦੇਸ਼ਭਗਤੀ ਤੇ ਗ਼ਲਤ ਨਜ਼ਰੀਏ ਦੇ ਆਧਾਰ ’ਤੇ ਆਪਣੇ ਸਾਥੀ ਦੇਸ਼ ਵਾਸੀਆਂ ਦੇ ਅਧਿਕਾਰਾਂ ਨੂੰ ਨਾ ਕੁਚਲੋ। ਮੈਂ ਐਸ.ਏ.ਆਰ. ਗਿਲਾਨੀ ਦੀ ਗੱਲ ਨੂੰ ਹੀ ਦੁਹਰਾਵਾਂਗਾ, ਜੋ ਉਸ ਨੇ ਟਰਾਇਲ ਕੋਰਟ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਕਹੀ ਸੀ, ਉਸਨੇ ਕਿਹਾ ਸੀ, “ਅਮਨ ਇਨਸਾਫ ਨਾਲ ਆਉਂਦਾ ਹੈ। ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ।” ਸ਼ਾਇਦ ਹੁਣ ਮੈਂ ਵੀ ਇਹੀ ਕਹਿਣਾ ਚਾਹੂੰਗਾ। ਤੁਸੀਂ ਮੈਨੂੰ ਫਾਂਸੀ ਦੇਣਾ ਚਾਹੁੰਦੇ ਹੋ, ਤਾਂ ਦੇ ਦਿਉ, ਪਰ ਯਾਦ ਰੱਖੋ ਕਿ ਇਹ ਹਿੰਦੋਸਤਾਨ ਦੀ ਨਿਆ ਪਾਲਿਕਾ ਦੇ ਮੱਥੇ ਤੇ ਕਲੰਕ ਹੋਵੇਗਾ। ਪ੍ਰ. ਜ਼ੇਲ ਵਿਚ ਕੀ ਹਾਲਤ ਹੈ?
ੳ. ਮੈਨੂੰ ਹਾਈ ਰਿਸਕ ਸੈੱਲ ਵਿੱਚ ਇਕੱਲੇ ਨੂੰ ਰੱਖਿਆ ਗਿਆ ਹੈ। ਦੁਪਹਿਰ ਵੇਲੇ ਕੁਝ ਸਮੇਂ ਲਈ ਮੈਨੂੰ ਕੋਠੀ ਤੋਂ ਬਾਹਰ ਕੱਢਿਆ ਜਾਂਦਾ ਹੈ। ਨਾ ਰੇਡੀਓ, ਨਾ ਟੀ.ਵੀ.। 'ਅਖ਼ਬਾਰ ਜਿਹਡ਼ੇ ਮੈਂ ਮੰਗਵਾਉਂਦਾ ਹਾਂ, ਉਹ ਪਾਟੇ ਹੋਏ ਮਿਲਦੇ ਹਨ। ਮੇਰੇ ਬਾਰੇ ਕੋਈ ਖ਼ਬਰ ਲੱਗੀ ਹੋਵੇ ਤਾਂ ਅਖ਼ਬਾਰ ਦਾ ਉਹ ਹਿੱਸਾ ਕੱਟ ਲਿਆ ਜਾਂਦਾ ਹੈ।
ਪ੍ਰ. ਆਪਣੇ ਭਵਿੱਖ ਬਾਰੇ ਅਨਿਸਚਿਤਤਾ ਤੋਂ ਬਿਨ੍ਹਾਂ ਤੁਹਾਡੀ ਸਭ ਤੋਂ ਵੱਡੀ ਫ਼ਿਕਰ ਕੀ ਹੈ? ੳ. ਹਾਂ, ਮੈਨੂੰ ਬਹੁਤ ਸਾਰੇ ਫ਼ਿਕਰ ਹਨ। ਅਨੇਕਾਂ ਜ਼ੇਲ੍ਹਾਂ ਵਿੱਚ ਸੈਂਕਡ਼ੇ ਕਸ਼ਮੀਰੀ ਬੰਦ ਹਨ, ਬਿਨ੍ਹਾਂ ਵਕੀਲ, ਬਿਨ੍ਹਾਂ ਮੁਕੱਦਮੇ ਤੇ ਬਿਨ੍ਹਾਂ ਕਿਸੇ ਹੱਕ ਦੇ। ਕਸ਼ਮੀਰ ਦੀਆਂ ਸਡ਼ਕਾਂ ’ਤੇ ਚੱਲ ਰਹੇ ਆਮ ਆਦਮੀਂ ਦੀ ਜ਼ਿੰਦਗੀ ਵੀ ਕੈਦੀਆਂ ਨਾਲੋਂ ਕੁਝ ਵੱਖਰੀ ਨਹੀਂ।
ਵਾਦੀ ਆਪਣੇ ਆਪ ਵਿੱਚ ਇਕ ਖੁਲ੍ਹੀ ਜ਼ੇਲ ਹੈ ਇਨ੍ਹੀਂ ਦਿਨੀਂ ਤਾਂ ਝੂਠੇ ਮੁਕਾਬਲਿਆਂ ਦੀਆਂ ਖ਼ਬਰਾਂ ਵੀ ਬਾਹਰ ਆ ਰਹੀਆਂ ਹਨ, ਪਰ ਇਹ ਤਾਂ ਇੱਕ ਬਹੁਤ ਵੱਡੇ ਬਰਫੀਲੇ ਪਹਾਡ਼ ਦੀ ਚੋਟੀ ਮਾਤਰ ਹੈ। ਕਸ਼ਮੀਰ ਵਿੱਚ ਉਹ ਸਭ ਕੁਝ ਹੋ ਰਿਹਾ ਹੈ ਜੋ ਤੁਸੀਂ ਇੱਕ ਸਭਿਅਕ ਦੇਸ਼ ਵਿੱਚ ਕਦੇ ਦੇਖਣਾ ਨਹੀਂ ਚਾਹੋਗੇ। ਕਸ਼ਮੀਰੀ ਜ਼ੁਲਮ ਦਾ ਸਾਹ ਲੈਂਦੇ ਹਨ, ਅਨਿਆਂ ਵਿੱਚ ਜਿਉਂਦੇ ਹਨ।
(ਇੱਕ ਪਲ ਲਈ ਉਹ ਰੁਕਿਆ)
ਇਸ ਤੋਂ ਬਿਨ੍ਹਾਂ ਵੀ ਕਈ ਗੱਲਾਂ ਮੇਰੇ ਦਿਮਾਗ਼ ਵਿੱਚ ਆਉਂਦੀਆਂ ਹਨ। ਬੇ-ਘਰ-ਬਾਰ ਹੋਏ ਕਿਸਾਨ, ਉਹ ਦੁਕਾਨਦਾਰ, ਜਿਨ੍ਹਾਂ ਦੀਆਂ ਦੁਕਾਨਾਂ ਦਿੱਲੀ ਵਿੱਚ ਸੀਲ ਹੋ ਗਈਆਂ ਹਨ, ਵਗੈਰਾ-ਵਗੈਰਾ……। 'ਅਨਿਆਂ ਦੇ ਕਿੰਨੇ ਹੀ ਚਿਹਰੇ ਤੁਸੀਂ ਵੇਖ ਸਕਦੇ ਹੋ, ਪਛਾਣ ਵੀ ਸਕਦੇ ਹੋ, ਕੀ ਇਹ ਸਭ ਝੂਠ ਹੈ?
ਕਦੀ ਸੋਚਿਆ ਹੈ ਉਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਜੋ ਇਸ ਸਭ ਨਾਲ ਪ੍ਰਭਾਵਿਤ ਹੋਣਗੇ ਉਨ੍ਹਾਂ ਦੀ ਰੋਜ਼ੀ ਰੋਟੀ ਉਨ੍ਹਾਂ ਦੇ ਪ੍ਰੀਵਾਰਾਂ.....?

ਇਹ ਸਭ ਗੱਲਾਂ ਵੀ ਮੈਨੂੰ ਫ਼ਿਕਰਮੰਦ ਕਰਦੀਆਂ ਹਨ।
(ਫਿਰ ਕੁਝ ਪਲਾਂ ਦੀ ਖਮੋਸ਼ੀ)
ਅਤੇ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਹੈ, ਸੱਦਾਮ ਹੁਸੈਨ ਦੀ ਫਾਂਸੀ ਦੀ ਖ਼ਬਰ ਨਾਲ ਮੈਨੂੰ ਬਹੁਤ ਦੁੱਖ ਹੋਇਆ। ਇਨ੍ਹੇ ਖੁਲ੍ਹੇਆਮ ਅਤੇ ਬੇਹਯਾਈ ਨਾਲ ਬੇਇਨਸਾਫੀ ਹੋਈ ਹੈ। ਇਰਾਕ, ਮੈਸੋਪਟਾਮੀਆਂ ਦੀ ਧਰਤੀ, ਦੁਨੀਆਂ ਦੀ ਸਭ ਤੋਂ ਅਮੀਰ ਸਭਿਅਤਾ, ਜਿਸ ਨੇ ਗਣਿਤ ਦਾ ਗਿਆਨ ਦਿੱਤਾ। 60 ਮਿੰਟ ਦੀ ਘਡ਼ੀ, 24 ਘੰਟੇ ਦਾ ਦਿਨ ਦਿੱਤਾ, ਉਸ ਨੂੰ ਅਮਰੀਕੀ ਧੂਡ਼ ਵਿੱਚ ਮਿਲਾ ਰਹੇ ਹਨ। ਅਸਲ ਵਿੱਚ ਅਮਰੀਕੀ ਦੂਜੀਆਂ ਸਾਰੀਆਂ ਸੱਭਿਅਤਾਵਾਂ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਹੁਣ ਇਹ ਅਖੌਤੀ ਅਤਿਵਾਦ ਦੇ ਖਿਲਾਫ਼ ਜੰਗ ਸਿਰਫ਼ ਨਫ਼ਰਤ ਵਧਾਏਗੀ ਅਤੇ ਬਰਬਾਦੀ ਹੀ ਕਰੇਗੀ। ਮੈਂ ਤਾਂ ਕਹਿੰਦਾ ਹੀ ਜਾਵਾਂਗਾ ਕਿ ਮੈਨੂੰ ਕੀ ਕੀ ਫ਼ਿਕਰ ਹੈ।
ਪ੍ਰ. ਅੱਜ ਕੱਲ੍ਹ ਕੀ ਪਡ਼੍ਹ ਰਹੇ ਹੋ?
ੳ. ਹੁਣੇ ਅਰੁੰਧਤੀ ਰਾਇ ਨੂੰ ਪਡ਼੍ਹ ਕੇ ਹਟਿਆ ਹਾਂ। ਹੁਣ ਹੋਂਦ ਦੇ ਸੰਘਰਸ਼ ਉੱਤੇ ਸਾਰਤਰ ਦੀ ਕਿਤਾਬ ਪਡ਼੍ਹ ਰਿਹਾ ਹਾਂ। ਜੇਲ੍ਹ ਦੀ ਲਾਇਬ੍ਰੇਰੀ ਕੋਈ ਬਹੁਤੀ ਚੰਗੀ ਨਹੀਂ। ਇਸ ਲਈ ਮੈਨੂੰ ਨਜ਼ਰਬੰਦਾਂ ਅਤੇ ਕੈਦੀਆਂ ਦੇ ਅਧਿਕਾਰਾਂ ਲਈ ਬਣੀ ਹੋਈ ਕਮੇਟੀ ਦੇ ਮੈਂਬਰਾਂ ਨੂੰ ਕਿਤਾਬ ਮੰਗਵਾਉਣ ਲਈ ਬੇਨਤੀ ਕਰਨੀ ਪੈਂਦੀ ਹੈ।
ਪ੍ਰ. ਤੁਹਾਡੇ ਬਚਾਅ ਲਈ ਇੱਕ ਮੁਹਿੰਮ ਚੱਲ ਰਹੀ ਹੈ.......
ੳ. ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਂ ਅਹਿਸਾਨ-ਮੰਦ ਵੀ ਹਾਂ ਕਿ ਹਜ਼ਾਰਾਂ ਲੋਕ ਸਾਹਮਣੇ ਆ ਕੇ ਕਹਿ ਰਹੇ ਹਨ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਹੈ। ਵਕੀਲ, ਵਿਦਿਆਰਥੀ, ਲੇਖਕ, ਬੁੱਧੀਜੀਵੀ ਅਤੇ ਬਾਕੀ ਲੋਕ ਇਸ ਬੇਇਨਸਾਫੀ ਵਿਰੁੱਧ ਆਵਾਜ਼ ਉਠਾ ਕੇ ਵੱਡਾ ਕੰਮ ਕਰ ਰਹੇ ਹਨ।
ਸ਼ੁਰੂ ਵਿੱਚ, 2001 ਵਿੱਚ ਮੁਕੱਦਮੇ ਦੇ ਸ਼ੁਰੂਆਤੀ ਦਿਨਾਂ ਦੇ ਹਾਲਾਤ ਐਸੇ ਸਨ ਕਿ ਇਨਸਾਫ਼ ਪਸੰਦ ਲੋਕਾਂ ਲਈ ਅੱਗੇ ਆਉਣਾ ਨਾ ਮੁਮਕਿਨ ਸੀ। ਜਦੋਂ ਹਾਈਕੋਰਟ ਨੇ ਐਸ.ਏ.ਆਰ. ਗਿਲਾਨੀ ਨੂੰ ਬਰੀ ਕਰ ਦਿੱਤਾ ਤਾਂ ਲੋਕਾਂ ਨੇ ਪੁਲਿਸ ਦੀ ਕਹਾਣੀ ’ਤੇ ਸਵਾਲ ਉਠਾਉਣੇ ਸ਼ੁਰੁ ਕੀਤੇ ਅਤੇ ਜਿਵੇਂ-2 ਲੋਕਾਂ ਨੂੰ ਮੁਕੱਦਮੇ ਦੇ ਬਿਊਰੇ ਅਤੇ ਤੱਥਾਂ ਦੀ ਜਾਣਕਾਰੀ ਹੁੰਦੀ ਗਈ ਤਾਂ ਉਨ੍ਹਾਂ ਨੂੰ ਸਰਕਾਰੀ ਝੂਠ ਦਾ ਪਰਲਾ ਪਾਸਾ ਦਿਖਾਈ ਦੇਣ ਲੱਗਾ। ਫਿਰ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ। ਇਹ ਸੁਭਾਵਿਕ ਸੀ ਕਿ ਇਨਸਾਫ ਪਸੰਦ ਲੋਕ ਬੋਲਣਗੇ ਅਤੇ ਕਹਿਣਗੇ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਤੇ ਇਹ ਸੱਚ ਵੀ ਹੈ।

ਪ੍ਰ. ਤੁਹਾਡੇ ਪਰਵਾਰਿਕ ਮੈਂਬਰਾਂ ਦੀ ਇਸ ਕੇਸ ਬਾਰੇ ਵਿਰੋਧੀ ਰਾਇ ਕਿਉਂ ਹੈ?
ੳ. ਮੇਰੀ ਪਤਨੀ ਨੇ ਹਮੇਸ਼ਾ ਕਿਹਾ ਹੈ ਕਿ ਮੈਨੂੰ ਇਸ ਕੇਸ ਵਿੱਚ ਗਲਤ ਫਸਾ ਲਿਆ ਗਿਆ ਹੈ। ਉਸ ਨੇ ਵੇਖਿਆ ਹੈ ਕਿ ਕਿਸ ਤਰ੍ਹਾਂ ਐਸ.ਟੀ.ਐਫ. ਨੇ ਮੇਰੇ ਉੱਤੇ ਅੰਨਾ ਤਸ਼ੱਦਦ ਢਾਇਆ ਅਤੇ ਮੈਨੂੰ ਇੱਕ ਆਮ ਜ਼ਿੰਦਗੀ ਨਹੀਂ ਜਿਉਣ ਦਿੱਤੀ। ਉਹ ਇਹ ਵੀ ਜਾਣਦੀ ਹੈ ਕਿ ਉਨ੍ਹਾਂ ਨੇ ਮੈਨੂੰ ਕਿਸ ਤਰ੍ਹਾਂ ਇਸ ਕੇਸ ਵਿੱਚ ਫਸਾਇਆ। ਉਹ ਚਾਹੁੰਦੀ ਹੈ ਕਿ ਮੈਂ ਸਾਡੇ ਪੁੱਤਰ ਗਾਲਿਬ ਨੂੰ ਵੱਡਾ ਹੁੰਦਾ ਦੇਖਾਂ। ਮੇਰਾ ਇਕ ਵੱਡਾ ਭਰਾ ਹੈ ਜੋ ਜ਼ਾਹਿਰ ਹੈ ਕਿ ਐਸ.ਟੀ.ਐਫ. ਦੇ ਦਬਾ ਕਰਕੇ ਮੇਰੇ ਵਿਰੁੱਧ ਬੋਲ ਰਿਹਾ ਹੈ। ਇਹ ਬਦਕਿਸਮਤੀ ਹੈ ਕਿ ਉਹ ਇਸ ਤਰ੍ਹਾਂ ਕਰ ਰਿਹਾ ਹੈ। ਮੈਂ ਤਾਂ ਇਹ ਹੀ ਕਹਿ ਸਕਦਾ ਹਾਂ।
ਵੇਖੋ ਅੱਜ ਕਸ਼ਮੀਰ ਦੀ ਸਚਾਈ ਇਹ ਹੈ, ਜਿਸ ਨੂੰ ਤੁਸੀਂ ਕਾਊਂਟਰ ਇਨਸਰਜੈਂਸੀ ਓਪਰੇਸ਼ਨ ਕਹਿੰਦੇ ਹੋ, ਉਹ ਕੋਈ ਵੀ ਗੰਦੀ ਸ਼ਕਲ ਅਖ਼ਤਿਆਰ ਕਰ ਸਕਦੇ ਹਨ। ਉਹ ਭਰਾ ਨੂੰ ਭਰਾ ਦੇ ਖਿਲਾਫ਼ ਤੇ ਗੁਆਂਢੀ ਨੂੰ ਗੁਆਂਢੀ ਦੇ ਖਿਲਾਫ਼ ਖਡ਼੍ਹਾ ਕਰ ਸਕਦੇ ਹਨ। ਆਪਣੀਆਂ ਗੰਦੀਆਂ ਚਾਲਾਂ ਦੇ ਨਾਲ ਉਹ ਸਮਾਜ ਨੂੰ ਤੋਡ਼ ਰਹੇ ਹਨ। ਜਿੱਥੋਂ ਤੱਕ ਮੁਹਿੰਮ ਦਾ ਸਵਾਲ ਹੈ ਮੈਂ ਗਿਲਾਨੀ ਅਤੇ ਬਾਕੀ ਕਾਰਕੁੰਨਾਂ ਦੁਆਰਾ ਚਲਾਈ ਜਾ ਰਹੀ ਨਜ਼ਰਬੰਦਾਂ ਤੇ ਕੈਦੀਆਂ ਦੇ ਅਧਿਕਾਰਾਂ ਦੇ ਕਮੇਟੀ ਨੂੰ ਗੁਜਾਰਿਸ਼ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਲਈ ਆਗਾਹ ਕੀਤਾ ਸੀ।

ਪ੍ਰ. ਜਦੋਂ ਤੁਸੀਂ ਆਪਣੇ ਬੇਟੇ ਗਾਲਿਬ ਅਤੇ ਪਤਨੀ ਤਬੱਸੁਮ ਬਾਰੇ ਸੋਚਦੇ ਹੋ ਤਾਂ ਦਿਮਾਗ਼ ਵਿਚ ਕੀ ਆਉਂਦਾ ਹੈ?
ੳ. ਇਸ ਸਾਲ ਸਾਡੇ ਨਿਕਾਹ ਨੂੰ ਦਸ ਸਾਲ ਹੋ ਜਾਣਗੇ। ਅੱਧਾ ਸਮਾਂ ਤਾਂ ਮੇਰਾ ਜ਼ੇਲ ਵਿੱਚ ਹੀ ਬਤਿਆ ਹੈ ਤੇ ਓਦੂ ਪਹਿਲਾਂ ਵੀ, ਬਹੁਤ ਵਾਰ ਮੈਨੂੰ ਕਸ਼ਮੀਰ ਵਿਚ ਹਿੰਦੋਸਤਾਨੀ ਫੋਰਸਾਂ ਨੇ ਨਜ਼ਰਬੰਦ ਰੱਖਿਆ ਤੇ ਤਸੀਹੇ ਦਿੱਤੇ। ਤਬੱਸੁਮ ਮੇਰੇ ਜਿਸਮਾਨੀ ਤੇ ਦਿਮਾਗ਼ੀ ਜ਼ਖ਼ਮਾਂ ਦੀ ਗਵਾਹ ਹੈ। ਕਈ ਵਾਰ ਜਦੋਂ ਮੈਂ ਪੁਲਸ ਦੇ ਬੁੱਚਡ਼-ਖਾਨਿਆਂ ਵਿਚੋਂ ਮੁਡ਼ਦਾ ਤਾਂ ਖਡ਼੍ਹਾ ਵੀ ਨਹੀਂ ਹੋ ਸਕਦਾ ਸੀ। ਅਨੇਕ ਤਰ੍ਹਾਂ ਦੇ ਜ਼ੁਲਮ ਹੋਏ। ਗੁਪਤ ਅੰਗਾਂ ਤੇ ਵੀ ਕਰੰਟ ਲਗਾਏ ਗਏ। ਏਸ ਮੁਸ਼ਕਿਲ ਵਕਤ ਵਿਚ ਤਬੱਸੁਮ ਨੇ ਮੈਨੂੰ ਜ਼ਿੰਦਾ ਰਹਿਣ ਦੀ ਉਮੀਦ ਦਿੱਤੀ। ਅਸੀਂ ਚੈਨ ਦੀ ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਮਾਣਿਆ। ਅਣਗਿਣਤ ਕਸ਼ਮੀਰੀ ਜੋਡ਼ਿਆਂ ਦੀ ਇਹੀ ਕਹਾਣੀ ਹੈ। ਹਰੇਕ ਕਸ਼ਮੀਰੀ ਘਰ ਵਿਚ ਇੱਕ ਡਰ ਦਾ ਪਰਛਾਵਾਂ ਹਰ ਵਕਤ ਮੰਡਰਾਉਂਦਾ ਰਹਿੰਦਾ ਹੈ। ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਬਹੁਤ ਖੁਸ਼ ਸੀ। ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਨਾਮ ’ਤੇ ਅਸੀਂ ਉਸ ਦਾ ਨਾਂ ਰੱਖਿਆ। ਮੇਰੀ ਰੀਝ ਸੀ ਕਿ ਮੈਂ ਉਸਨੂੰ ਵੱਡੇ ਹੁੰਦੇ ਵੇਖਾਂ। ਪਰ ਮੈਂ ਉਸ ਨਾਲ ਬਹੁਤ ਘੱਟ ਰਹਿ ਸਕਿਆ। ਉਸਦੇ ਦੂਜੇ ਜਨਮ ਦਿਨ ਤੇ ਹੀ ਮੈਨੂੰ ਇਸ ਕੇਸ ਵਿੱਚ ਫਸਾ ਦਿੱਤਾ ਗਿਆ।
ਪ੍ਰ. ਤੁਸੀਂ ਕੀ ਚਾਹੁੰਦੇ ਹੋ ਕਿ ਉਹ ਵੱਡਾ ਹੋ ਕਿ ਕੀ ਬਣੇ?
ੳ. ਪੇਸ਼ੇਵਰ ਤੌਰ ’ਤੇ ਪੁੱਛ ਰਹੇ ਹੋ ਤਾਂ ਡਾਕਟਰ ਕਿਉਂਕਿ ਇਹ ਮੇਰਾ ਅਧੂਰਾ ਸੁਪਨਾ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਬੇਖੌਫ ਵੱਡਾ ਹੋਵੇ। ਮੈਂ ਚਾਹੁੰਦਾ ਹਾਂ ਕਿ ਉਹ ਬੇਇਨਸਾਫ਼ੀ ਦੇ ਖਿਲਾਫ ਆਵਾਜ ਉਠਾਵੇ। ਮੈਨੂੰ ਯਕੀਨ ਹੈ ਕਿ ਉਹ ਇਸੇ ਤਰ੍ਹਾਂ ਹੀ ਕਰੇਗਾ। ਬੇਇਨਸਾਫੀ ਦੀ ਕਹਾਣੀ ਮੇਰੀ ਪਤਨੀ ਤੇ ਬੇਟੇ ਤੋਂ ਬਿਹਤਰ ਕੌਣ ਸਮਝ ਸਕਦਾ ਹੈ।
ਪ੍ਰ. ਕਸ਼ਮੀਰ ਮੁੱਦੇ ਨੂੰ.... ਤੁਹਾਡੇ ਖਿਆਲ ਨਾਲ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?
ੳ. ਸਭ ਤੋਂ ਪਹਿਲਾਂ ਤਾਂ ਸਰਕਾਰ ਕਸ਼ਮੀਰੀ ਅਵਾਮ ਪ੍ਰਤੀ ਸੰਜੀਦਾ ਹੋਵੇ ਤੇ ਫੇਰ ਉਹ ਕਸ਼ਮੀਰ ਦੇ ਅਸਲੀ ਪ੍ਰਤੀਨਿਧੀਆਂ ਨਾਲ ਗੱਲਬਾਤ ਸ਼ੁਰੂ ਕਰੇ। ਮੇਰਾ ਯਕੀਨ ਕਰੋ, ਕਸ਼ਮੀਰ ਦੇ ਅਸਲੀ ਪ੍ਰਤੀਨਿਧ ਇਸ ਮਸਲੇ ਨੂੰ ਸੁਲਝਾ ਸਕਦੇ ਹਨ। ਪਰ ਜੇ ਸਰਕਾਰ ਆਪਣੇ ਕੀਤੇ ਜਾ ਰਹੇ ਉਪਾਵਾਂ (ਜਿਹਨਾਂ ਵਿਚ ਜਿਆਦਾਤਰ ਅਣਮਨੁੱਖੀ ਹਨ) ਨਾਲ ਹੀ ਸ਼ਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਇਸ ਸਮੱਸਿਆ ਦਾ ਹੱਲ ਕਦੇ ਨਹੀ ਹੋਵੇਗਾ। ਹੁਣ ਸਮਾਂ ਹੈ ਕਿ ਇਸ ਮਸਲੇ ਤੇ ਸੰਜੀਦਗੀ ਵਿਖਾਈ ਜਾਵੇ।
ਪ੍ਰ. ......ਤੇ ਉਹ ਅਸਲੀ ਪ੍ਰਤਨਿਧ ਕੌਣ ਹਨ?
ੳ. ਕਸ਼ਮੀਰੀ ਅਵਾਮ ਦੇ ਜਜ਼ਬਾਤ ਤੋਂ ਪਤਾ ਲਗਾਓ। ਮੈਂ ਕਿਸੇ ਵਿਅਕਤੀ ਦਾ ਨਾਮ ਨਹੀਂ ਲਵਾਂਗਾ। ਮੈਂ ਹਿੰਦੋਸਤਾਨੀ ਮੀਡੀਆਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਹਾਂ, ਤੁਸੀਂ ਪ੍ਰਾਪੇਗੰਡਾ ਦਾ ਜ਼ਰੀਆ ਨਾ ਬਣੋ। ਸੱਚਾਈ ਦੱਸੋ। ਆਪਣੀ ਲੱਛੇਦਾਰ ਭਾਸ਼ਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਖ਼ਬਰਾ ਨਾਲ ਉਹ (ਮੀਡੀਆ) ਸੱਚ ਨੂੰ ਤੋਡ਼-ਮਰੋਡ਼ ਦਿੰਦੇ ਹਨ, ਅਧੂਰੀਆਂ ਰਿਪੋਰਟਾਂ ਦਿੰਦੇ ਹਨ, ਅੱਤਵਾਦੀਆਂ ਨੂੰ ਜਨਮ ਦਿੰਦੇ ਹਨ। ਉਹ ਅਸਾਨੀ ਨਾਲ ਖੂਫੀਆਂ ਏਜੰਸੀਆਂ ਦੇ ਖੇਡ ਵਿੱਚ ਫੱਸ ਜਾਂਦੇ ਹਨ। ਥੋਥੀ ਪੱਤਰਕਾਰਤਾ ਨਾਲ ਉਹ ਸਮੱਸਿਆ ਨੂੰ ਵਧਾ ਰਹੇ ਹਨ। ਕਸ਼ਮੀਰ ਬਾਰੇ ਗ਼ਲਤ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ।
ਹਿੰਦੁਸਤਾਨੀਆਂ ਨੂੰ ਕਸ਼ਮੀਰ ਸੰਘਰਸ਼ ਦਾ ਪੂਰਾ ਇਤਿਹਾਸ ਜਾਨਣ ਦਿਉ, ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਦਿਉ। ਸੱਚੇ ਪਰਜਾਤੰਤਰੀ ਸੱਚ ਨੂੰ ਦਬਾਉਣਗੇ ਨਹੀਂ। ਜੇ ਹਿੰਦੋਸਤਾਨੀ ਸਰਕਾਰ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਨਹੀਂ ਸਮਝੇਗੀ ਤਾਂ ਸਮੱਸਿਆ ਕਦੇ ਹੱਲ ਨਹੀਂ ਹੋਵੇਗੀ ਤੇ ਸੰਘਰਸ਼ ਕਸ਼ਮੀਰ ਵਿਚ ਸਦਾ ਚੱਲਦਾ ਰਹੇਗਾ।
ਮੈਨੂੰ ਇਹ ਵੀ ਦੱਸੋ ਕਿ ਤੁਸੀਂ ਕਸ਼ਮੀਰੀਆਂ ਵਿੱਚ ਭਰੋਸੇ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਕਰ ਸਕਦੇ ਹੋ ਜਦ ਕਿ ਤੁਸੀਂ ਉਹਨਾਂ ਨੂੰ ਇਹ ਸੰਦੇਸ਼ ਦੇ ਰਹੇ ਹੋ ਕਿ ਹਿੰਦੋਸਤਾਨ ਦੀ ਨਿਆਇਕ ਪ੍ਰਕਿਰਿਆ ਲੋਕਾਂ ਨੂੰ ਬਿਨ੍ਹਾਂ ਵਕੀਲ ਦਿੱਤੇ, ਬਿਨਾਂ ਨਿਰਪੱਖ ਸੁਣਵਾਈ ਦੇ ਫਾਂਸੀ ਦੇ ਦਿੰਦੀ ਹੈ? ਦੱਸੋ, ਜਦੋਂ ਹਜ਼ਾਰਾਂ ਕਸ਼ਮੀਰੀ ਜ਼ੇਲ੍ਹਾਂ ਵਿੱਚ ਬੰਦ ਨੇ, ਜ਼ਿਆਦਾਤਰ ਕੋਲ ਵਕੀਲ ਨਹੀਂ, ਇਨਸਾਫ਼ ਦੀ ਕੋਈ ਉਮੀਦ ਨਹੀਂ, ਤਾਂ ਤੁਸੀਂ ਕਸ਼ਮੀਰੀਆਂ ਵਿੱਚ ਹਿੰਦੋਸਤਾਨੀ ਸਰਕਾਰ ਦੇ ਖਿਲਾਫ਼ ਬੇਭਰੋਸਗੀ ਹੋਰ ਨਹੀਂ ਵਧਾ ਰਹੇ? ਤੁਹਾਨੂੰ ਲੱਗਦਾ ਹੈ ਕਿ ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਤੇ ਸੁਧਾਰ ਦੀ ਕੋਸ਼ਿਸ਼ ਕਰਨ ਤੋਂ ਬਿਨ੍ਹਾਂ ਵੀ ਕਸ਼ਮੀਰ ਮੁੱਦੇ ਨੂੰ ਸੁਲਝਾ ਲਉਗੇ? ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਪਾਕਿਸਤਾਨ ਦੀਆਂ ਲੋਕਤੰਤਰਿਕ ਸੰਸਥਾਵਾਂ ਕੁਝ ਸੰਜੀਦਗੀ ਦਿਖਾਉਣ, ਨੇਤਾ, ਸੰਸਦ ਨਿਆਪਾਲਿਕਾ, ਮੀਡੀਆ, ਬੁੱਧੀਜੀਵੀ.... ਸਾਰੇ।

ਪ੍ਰ. ਸੰਸਦ ਉੱਤੇ ਹਮਲੇ ਵਿੱਚ ਨੌ ਸੁਰੱਖਿਆ ਜਵਾਨ ਮਾਰੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ੳ. ਅਸਲ ਵਿੱਚ, ਮੈਂ ਉਹਨਾਂ ਲੋਕਾਂ ਦਾ ਦਰਦ ਵੰਡਾਉਦਾ ਹਾਂ, ਜਿਹਨਾਂ ਦੇ ਆਪਣੇ ਇਸ ਹਮਲੇ ਵਿੱਚ ਮਾਰੇ ਗਏ। ਪਰ ਮੈਨੂੰ ਦੁੱਖ ਹੁੰਦਾ ਹੈ ਕਿ ਉਹਨਾਂ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਮੇਰੇ ਵਰਗੇ ਬੇਗੁਨਾਹ ਦੀ ਮੌਤ ਨਾਲ ਉਹਨਾਂ ਨੂੰ ਸੰਤੋਸ਼ ਮਿਲੇਗਾ। ਦੇਸ਼-ਭਗਤੀ ਦੇ ਸਭ ਤੋਂ ਭੈਡ਼ੀ ਮਿਸਾਲ ਵਿੱਚ ਉਹਨਾਂ ਨੂੰ ਪਿਆਦੇ ਵਾਂਗ ਵਰਤਿਆ ਜਾ ਰਿਹਾ ਹੈ। ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਸਾਹਮਣੇ ਆ ਕੇ ਸੱਚਾਈ ਨੂੰ ਦੇਖਣ।
ਪ੍ਰ. ਆਪਣੀ ਜ਼ਿੰਦਗੀ ਦੀ ਕੀ ਪ੍ਰਾਪਤੀ ਮੰਨਦੇ ਹੋ?
ੳ. ਮੇਰੀ ਸਭ ਤੋਂ ਵੱਡੀ ਪ੍ਰਾਪਤੀ ਸ਼ਾਇਦ ਇਹੀ ਹੈ ਕਿ ਮੇਰੇ ਕੇਸ ਅਤੇ ਮੇਰੇ ਨਾਲ ਹੋਈ ਬੇਇਨਸਾਫੀ ਦੇ ਵਿਰੁੱਧ ਮੁਹਿੰਮ ਨਾਲ ਐਸ.ਟੀ.ਐਫ. ਦੁਆਰਾ ਕੀਤੀਆਂ ਗਈਆਂ ਜ਼ਿਆਦਤੀਆਂ ਸਾਹਮਣੇ ਆਈਆਂ ਹਨ। ਮੈਨੂੰ ਖੁਸ਼ੀ ਹੈ ਕਿ ਹੁਣ ਲੋਕ ਸੁਰੱਖਿਆ ਬਲਾਂ ਦੁਆਰਾ ਆਮ ਆਦਮੀਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ, ‘ਮੁਕਾਬਲਿਆਂ’ ਵਿੱਚ ਹੋਈਆਂ ਮੌਤਾਂ, ਲੋਕਾਂ ਦੇ ਲਾਪਤਾ ਹੋਣ, ਟਾਰਚਰ ਸੈਂਟਰਾਂ ਬਾਰੇ ਗੱਲਾਂ ਕਰ ਰਹੇ ਹਨ.....। 'ਇੱਕ ਕਸ਼ਮੀਰੀ ਇਹਨਾਂ ਹਕੀਕਤਾਂ ਨਾਲ ਹੀ ਵੱਡਾ ਹੁੰਦਾ ਹੈ। ਕਸ਼ਮੀਰ ਤੋਂ ਬਾਹਰ ਬੈਠੇ ਲੋਕਾਂ ਨੂੰ ਰੱਤੀ ਭਰ ਵੀ ਇਲਮ ਨਹੀਂ ਕਿ ਸੁਰੱਖਿਆ ਬਲ ਕਸ਼ਮੀਰ ਵਿਚ ਕੀ-ਕੀ ਕਰ ਰਹੇ ਹਨ।
ਮੇਰਾ ਗੁਨਾਹ ਨਾ ਹੁੰਦੇ ਹੋਏ ਵੀ ਭਾਵੇਂ ਮੈਨੂੰ ਮਾਰ ਦਿੱਤਾ ਜਾਏ, ਪਰ ਐਸਾ ਇਸ ਲਈ ਹੋਵੇਗਾ ਕਿ ਉਹ ਸੱਚਾਈ ਨੂੰ ਬਦਰਾਸ਼ਤ ਨਹੀਂ ਕਰ ਸਕਦੇ। ਇੱਕ ਕਸ਼ਮੀਰੀ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਉੱਤੇ ਲਟਕਾ ਦੇਣ ਨਾਲ ਉੱਠਣ ਵਾਲੇ ਸਵਾਲਾਂ ਦਾ ਉਹ ਸਾਹਮਣਾ ਨਹੀਂ ਕਰ ਸਕਦੇ।
(ਕੰਨਾਂ ਨੂੰ ਪਾਡ਼ਦੀ ਹੋਈ ਘੰਟੀ ਵੱਜ ਉੱਠੀ। ਆਸੇ ਪਾਸੇ ਦੇ ਮੁਲਾਕਾਤੀ ਜਲਦੀ-ਜਲਦੀ ਗੱਲਾਂ ਕਰਨ ਲੱਗੇ। ਅਫ਼ਜ਼ਲ ਨੂੰ ਇਹ ਮੇਰਾ ਆਖ਼ਰੀ ਸਵਾਲ ਸੀ)

ਪ੍ਰ. ਤੁਸੀਂ ਕਿਸ ਤਰ੍ਹਾਂ ਜਾਣੇ-ਜਾਣਾ ਚਾਹੁੰਦੇ ਹੋ?
ੳ. (ਉਸਨੇ ਇੱਕ ਪਲ ਸੋਚ ਕੇ ਜਵਾਬ ਦਿੱਤਾ) ਅਫ਼ਜ਼ਲ, ਮੁਹੰਮਦ ਅਫ਼ਜ਼ਲ ਦੀ ਤਰ੍ਹਾਂ। ਕਸ਼ਮੀਰੀਆਂ ਦੇ ਲਈ ਮੈਂ ਅਫ਼ਜ਼ਲ ਹਾਂ ਤੇ ਹਿੰਦੋਸਤਾਨੀਆਂ ਦੇ ਲਈ ਵੀ। ਪਰ ਦੋਵਾਂ ਅਵਾਮਾਂ ਵਿਚ ਮੇਰੇ ਵਜ਼ੂਦ ਨੂੰ ਲੈ ਕੇ ਵੱਖ-ਵੱਖ ਨਜ਼ਰੀਏ ਹਨ। ਕੁਦਰਤੀ ਤੌਰ ’ਤੇ ਮੈਂ ਕਸ਼ਮੀਰੀ ਲੋਕਾਂ ਦੇ ਫੈਸਲੇ ਉੱਤੇ ਭਰੋਸਾ ਕਰਾਂਗਾ, ਨਾ ਸਿਰਫ ਇਸ ਲਈ ਕਿ ਮੈਂ ਕਸ਼ਮੀਰੀ ਹਾਂ, ਸਗੋਂ ਇਸ ਲਈ ਵੀ ਕਿ ਉਹ (ਕਸ਼ਮੀਰੀ ਲੋਕ) ਉਸ ਹਕੀਕਤ ਨੂੰ ਬਾਖੂਬੀ ਜਾਣਦੇ ਹਨ, ਜਿਸ ਵਿੱਚੋਂ ਮੈਂ ਗੁਜ਼ਰਿਆ ਹਾਂ ਅਤੇ ਉਹ ਇਤਿਹਾਸ ਜਾਂ ਕਿਸੇ ਘਟਨਾ ਦੇ ਤੋਡ਼ੇ-ਮਰੋਡ਼ੇ ਬਿਆਨ ’ਤੇ ਯਕੀਨ ਨਹੀਂ ਕਰਨਗੇ।
ਅਫ਼ਜ਼ਲ ਦੇ ਇਸ ਅੰਤਮ ਜਵਾਬ ਉੱਤੇ ਮੈਂ ਥੋਡ਼ਾ ਜਿਹਾ ਉਲਝ ਗਿਆ, ਪਰ ਧਿਆਨ ਨਾਲ ਸੋਚਿਆਂ ਮੈਨੂੰ ਉਸਦੀ ਗੱਲ ਦਾ ਮਤਲਬ ਸਮਝ ਆਇਆ। ਇੱਕ ਕਸ਼ਮੀਰੀ ਦੀ ਜ਼ੁਬਾਨੀ ਕਸ਼ਮੀਰ ਦੇ ਇਤਿਹਾਸ ਅਤੇ ਕਿਸੇ ਘਟਨਾ ਦੇ ਵੇਰਵੇ ਨੂੰ ਸੁਣ ਕੇ ਕਿਸੇ ਵੀ ਭਾਰਤੀ ਨੂੰ ਸਦਮਾਂ ਲੱਗਦਾ ਹੈ, ਕਿਉਂਕਿ ਕਸ਼ਮੀਰ ਦੇ ਬਾਰੇ ਵਿੱਚ ਆਮ ਭਾਰਤੀ ਦੀ ਜਾਣਕਾਰੀ ਦਾ ਜ਼ਰੀਆ ਸਕੂਲੀ/ਕਾਲਜੀ ਕਿਤਾਬਾਂ ਜਾਂ ਮੀਡੀਆ ਰਿਪੋਰਟਾਂ ਹੀ ਰਹੀਆਂ ਹਨ। ਅਫ਼ਜ਼ਲ ਨੇ ਮੇਰੇ ਨਾਲ ਵੀ ਇਹੀ ਕੀਤਾ।
ਦੋ ਘੰਟੀਆਂ ਹੋਰ ਵੱਜੀਆਂ। ਮੁਲਾਕਾਤ ਖ਼ਤਮ ਕਰਨ ਦਾ ਸਮਾਂ ਹੋ ਗਿਆ। ਪਰ ਲੋਕ ਅਜੇ ਵੀ ਗੱਲੀਂ ਲੱਗੇ ਹੋਏ ਸਨ।ਮਾਈਕ ਬੰਦ ਕਰ ਦਿੱਤੇ ਗਏ। ਸਪੀਕਰ ਖ਼ਾਮੋਸ਼ ਹੋ ਗਏ। ਪਰ ਕੰਨਾਂ ’ਤੇ ਜ਼ੋਰ ਦੇ ਕੇ ਅਤੇ ਬੁੱਲ੍ਹਾਂ ਦੇ ਹਿੱਲਣ ਤੋਂ ਬੋਲ ਅਜੇ ਵੀ ਸਮਝੇ ਜਾ ਸਕਦੇ ਸਨ। ਗਾਰਡਾਂ ਨੇ ਸਖ਼ਤੀ ਨਾਲ ਮੁਲਾਕਾਤੀਆਂ ਨੂੰ ਜਾਣ ਦੀਆਂ ਹਦਾਇਤਾਂ ਕੀਤੀਆਂ। ਜਦੋਂ ਉਹ ਨਹੀਂ ਗਏ ਤਾਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਤੇ ਮੁਲਾਕਾਤ ਦਾ ਕਮਰਾ ਹਨ੍ਹੇਰੇ ਵਿੱਚ ਡੁੱਬ ਗਿਆ।
ਤਿਹਾਡ਼ ਜੇਲ ਦੇ ਅਹਾਤੇ ਵਿਚ ਜ਼ੇਲ੍ਹ ਨੰਬਰ 3 ਤੋਂ ਮੁੱਖ ਸਡ਼ਕ ਤੱਕ ਜਾਂਦੇ ਲੰਬੇ ਰਸਤੇ ਉੱਤੇ ਚੱਲਦੇ ਹੋਏ ਮੈਂ ਖ਼ੁਦ ਨੂੰ ਦੋ-ਤਿੰਨ ਤਰੀਕੇ ਦੇ ਲੋਕਾਂ ਦੇ ਝੁੰਡਾਂ ਵਿੱਚ ਚੱਲਦਾ ਮਹਿਸੂਸ ਕੀਤਾ। ਮਾਂ, ਬੀਵੀ ਅਤੇ ਬੇਟੀ, ਭਾਈ, ਭੈਣ ਤੇ ਬੀਵੀ ਜਾਂ ਦੋਸਤ ਤੇ ਭਰਾ। ਹਰ ਝੁੰਡ ਵਿੱਚ ਦੋ ਸਮਾਨਤਾਵਾਂ ਸਨ। ਉਹਨਾਂ ਕੋਲ ਖਾਲੀ ਸੂਤੀ ਝੋਲੇ ਸਨ। ਉਹਨਾਂ ਝੋਲਿਆਂ ਉੱਤੇ ਮਲਾਈ ਕੋਲ਼ਤੇ, ਮਿਕਸਡ-ਵੈਜੀਟੇਬਲ ਤੇ ਸ਼ਾਹੀ ਪਨੀਰ ਦੇ ਧੱਬੇ ਸਨ, ਜੋ ਅਕਸਰ ਟੀ.ਐਸ.ਪੀ. ਦੇ ਜਵਾਨ ਦੇ ਚਮਚੇ ਨਾਲ ਜਲਦਬਾਜ਼ੀ ਵਿੱਚ ਕੀਤੀ ਗਈ ਜਾਂਚ ਨਾਲ ਛਲਕ ਜਾਂਦੇ ਸਨ। ਦੂਜੀ ਗੱਲ ਜੋ ਮੈਂ ਵੇਖੀ ਉਹ ਇਹ ਕਿ ਸਭ ਨੇ ਸਸਤੇ ਗਰਮ ਕੱਪਡ਼ੇ ਤੇ ਪਾਟੇ-ਪੁਰਾਣੇ ਬੂਟ ਪਾਏ ਹੋਏ ਸਨ। ਉਹ ਗੇਟ ਨੰਬਰ 3 ਦੇ ਬਾਹਰ 588 ਨੰਬਰ ਦੀ ਤਿਲਕ ਨਗਰ- ਨਹਿਰੂ ਸਟੇਡੀਅਮ ਦੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਜੋ ਸ਼ਾਇਦ ਉਹਨਾਂ ਨੂੰ ਧੌਲਾ ਕੂਆਂ ਚੌਂਕ ਤੱਕ ਛੱਡ ਦੇਵੇਗੀ। ਉਹ ਇਸ ਦੇਸ਼ ਦੀ ਗਰੀਬ ਜਨਤਾ ਹੈ। ਯਾਦ ਆਇਆ ਰਾਸ਼ਟਰਪਤੀ ਅਬਦੁਲ ਕਲਾਮ ਦਾ ਕਹਿਣਾ ਕਿ ਕਿਵੇਂ ਗਰੀਬ ਲੋਕ ਮੌਤ ਦੀ ਸਜ਼ਾ ਦੇ ਹੱਕਦਾਰ ਬਣਦੇ ਹਨ। ਜਿਸ ਨਾਲ ਮੈਂ ਗੱਲਬਾਤ ਕੀਤੀ, ਉਹ ਵੀ ਗਰੀਬ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਕੋਲ ਕਿੰਨੇ ਟੋਕਣ (ਜ਼ੇਲ੍ਹ ਵਿੱਚ ਚੱਲਣ ਵਾਲੀ ਕਰੰਸੀ) ਹਨ, ਤਾਂ ਉਸ ਨੇ ਕਿਹਾ, “ਜਿਉਂਦੇ ਰਹਿਣ ਜੋਗੇ।”   (ਬਲਾਗ ਜਗਦੀਪ ਸਿੰਘ ਫਰੀਦਕੋਟ ਤੋਂ ਧੰਨਵਾਦ ਸਹਿਤ)

Wednesday, September 14, 2011

ਕਿਤੇ ਪੰਜਾਬ ਦੀਆਂ ਜਮੀਨੀ ਸਚਾਈਆਂ ਅਣਗੋਲੀਆਂ ਨਾਂ ਰਹਿ ਜਾਣ

ਕੁਲਵੰਤ ਸਿੰਘ ਢੇਸੀ,
ਕਾਵੈਂਟਰੀ, ਯੂ ਕੇ
*ਸਿੱਖ ਮੈਰਿਜ ਐਕਟ ਤੋਂ ਮੁੱਕਰੀ ਸਰਕਾਰ
*ਭਾਰਤ ਵਿਚ ਕੀ ਹੈ ਸਿੱਖਾਂ ਦਾ ਧਾਰਮਕ ਰੁਤਬਾ?
*ਕੀ ਭਾਰਤੀ ਆਜ਼ਾਦੀ ਨੇ ਸਿੱਖਾਂ ਨੂੰ ਗੁਲਾਮ ਬਣਾ ਦਿਤਾ?
*ਬੰਸਰੀ ਵਜਾ ਰਹੇ ਨੇ ਪੰਜਾਬ ਦੇ ਨੀਰੋ

ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਭਾਰਤ ਸਰਕਾਰ ਦੀ ਦਖਲ ਅੰਦਾਜੀ ਹਰ ਸਿੱਖ ਨੂੰ ਦੁੱਖ ਦੇਣ ਵਾਲੀ ਹੈ। ਪਹਿਲਾਂ ਸਰਕਾਰ ਵਲੋਂ ਸਿੱਖ ਮੈਰਿਜ ਐਕਟ ਨੂੰ ਪ੍ਰਵਾਨ ਕਰਨ ਤੋਂ ਲਗਾਤਾਰ ੬੦ ਵਰ੍ਹੇ ਘੇਸਲ ਵੱਟੀ ਰੱਖਣਾਂ ਅਤੇ ਹੁਣ ਕੇਂਦਰੀ ਕਾਨੂੰਨ ਮੰਤ੍ਰੀ ਖੁਰਸ਼ੀਦ ਆਲਮ ਵਲੋਂ ਰਾਜ ਸਭਾ ਵਿਚ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਇਹ ਕਹਿਣਾਂ ਕਿ ਸਰਕਾਰ ਨੇ ਅਨੰਦ ਕਾਰਜ ਐਕਟ ੧੯੦੯ ਵਿਚ ਸੋਧ ਕਰਕੇ ਇਸ ਨੂੰ ਲਾਗੂ ਕਰਨ ਪ੍ਰਤੀ ਮਨ ਬਦਲ ਲਿਆ ਹੈ ਕੁਝ ਐਸੀ ਖਬਰ ਸੀ ਜਿਸ ਨੇ ਸਿੱਖਾਂ ਨੂੰ ਇਹ ਮਹਿਸੂਸ ਕਰਨ ਲਈ ਮਜ਼ਬੂਰ ਕੀਤਾ ਹੈ ਕਿ ਭਾਰਤ ਵਿਚ ਉਹਨਾਂ ਦੇ ਧਾਰਮਕ ਰੁਤਬੇ ਦੀ ਕੀ ਅਹਿਮੀਅਤ ਹੈ?
ਆਮ ਆਦਮੀਂ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਜਦੋਂ ਹਰ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਅਨੰਦ ਕਾਰਜ ਕਰਨ ਦਾ ਹੱਕ ਹੈ ਤਾਂ ਅਨੰਦ ਕਾਰਜ ਐਕਟ ਦੀ ਅਪ੍ਰਵਾਨਗੀ ਦਾ ਕੀ ਮਸਲਾ ਹੈ।

ਮਸਲਾ ਇਹ ਹੈ ਕਿ ਇੱਕ ਸਿੱਖ ਵਿਅਕਤੀ ਵਿਆਹ ਭਾਵੇਂ ਅਨੰਦ ਕਾਰਜ ਦੀ ਰਸਮ ਅਨੁਸਾਰ ਹੀ ਕਰੇ ਪਰ ਉਸ ਦੀ ਰਜਿਸਟਰੇਸ਼ਨ ਹਿੰਦੂ ਮੈਰਿਜ ਐਕਟ ਅਨੁਸਾਰ ਹੁੰਦੀ ਹੈ। ਸਿੱਖ ਦਾ ਵਿਆਹ ਹਿੰਦੂ ਮੈਰਿਜ ਐਕਟ ਅਨੁਸਾਰ ਇਸ ਕਰਕੇ ਹੁੰਦਾ ਹੈ ਕਿਓਂਕਿ ਵਿਧਾਨ ਅਨੁਸਾਰ ਉਸ ਦਾ ਧਰਮ ਹਿੰਦੂ ਧਰਮ ਤੋਂ ਕੋਈ ਵਖਰਾ ਧਰਮ ਨਹੀਂ ਹੈ ਸਗੋਂ ਭਾਰਤੀ ਸੰਵਿਧਾਨ ਦੀ ਧਾਰਾ ੨੫ (੨) ਅਨੁਸਾਰ ਸਿੱਖ ਧਰਮ ਹਿੰਦੂਆਂ ਦਾ ਹੀ ਇੱਕ ਫਿਰਕਾ ਹੈ। ਭਾਰਤੀ ਸੰਵਿਧਾਨ ਵਿਚ ਸਿੱਖ ਧਰਮ ਦਾ ਰੁਤਬਾ ਹਿੰਦੂਆਂ , ਮੁਸਲਮਾਨਾਂ ਜਾਂ ਇਸਾਈਆਂ ਵਾਂਗ ਵਖਰੇ ਧਰਮ ਜਾਂ ਅਜ਼ਾਦ ਧਰਮ ਦਾ ਨਹੀਂ ਹੈ ਸਗੋਂ ਧਾਰਮਕ ਤੌਰ ਤੇ ਉਹ ਹਿੰਦੂਆਂ ਦਾ ਹੀ ਹਿੱਸਾ ਹਨ। ਹੁਣ ਜੇਕਰ ਸਿੱਖਾਂ ਦੇ ਅਨੰਦ ਕਾਰਜ ਐਕਟ ਨੂੰ ਪ੍ਰਵਾਨਗੀ ਮਿਲਦੀ ਹੈ ਤਾਂ ਇਸ ਨਾਲ ਸਿੱਖ ਇੱਕ ਵੱਖਰਾ ਧਰਮ ਵੀ ਮੰਨਣਾਂ ਪੈਂਦਾ ਹੈ ਅਤੇ ਸਿੱਖਾਂ ਦੇ ਵਖਰੇ ਧਾਰਮਕ ਰੁਤਬੇ ਤੋਂ ਭਾਰਤੀ ਆਗੂਆਂ ਨੂੰ ਸਿੱਖਾਂ ਦੀ ਆਜ਼ਾਦੀ ਦੀ ਬੋ ਆਉਂਦੀ ਹੋਣ ਕਾਰਨ ਉਹ ਸਿੱਖਾਂ ਨਾਲ ਸਰਾਸਰ ਨਿਹੱਕ ਅਤੇ ਸਰਾਸਰ ਧੱਕਾ ਕਰਨ ਲਈ ਬਜ਼ਿਦ ਹਨ। ਇਹ ਧੱਕਾ ਪਿਛਲੇ ੬੪ ਸਾਲਾਂ ਤੋਂ ਭਾਰਤੀ ਸਟੇਟ ਵਲੋਂ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਅਨੇਕਾਂ ਵਧੀਕੀਆਂ ਦਾ ਹੀ ਇੱਕ ਹਿੱਸਾ ਹੈ। 
ਅਜੇਹੇ ਹਾਲਾਤਾਂ ਵਿਚ ਇੱਕ ਆਮ ਸਿੱਖ ਨੂੰ ਇਹ ਸਮਝ ਨਹੀਂ ਲੱਗਦੀ ਕਿ ਉਹ ਜਾਵੇ ਤਾਂ ਕਿਥੇ ਜਾਵੇ ਕਰੇ ਤਾਂ ਕੀ ਕਰੇ। ਸਾਡੀ ਆਪਣੀ ਨਰਮ ਜਾਂ ਗਰਮ ਲੀਡਰਸ਼ਿਪ ਆਪਣੇ ਤੰਗ ਹਿੱਤਾਂ ਤੋਂ ਉਪਰ ਉਠ ਕੇ ਸਮੁੱਚੀ ਕੌਮ ਦੇ ਹਿੱਤਾਂ ਲਈ ਜੂਝਣ ਲਈ ਸੁਹਿਰਦ ਨਹੀਂ ਹੈ। ਸਿੱਖ ਹਿੱਤਾਂ ਲਈ ਜੂਝਣ ਦਾ ਇਤਹਾਸ ਸਿਰਜਣ ਵਾਲਾ ਅਕਾਲੀ ਦਲ ਹੁਣ ਆਪਣੇ ਰਾਜਨੀਤਕ ਲਾਹੇ ਲਈ ਭਾਰਤੀ ਜਨਤਾ ਪਾਰਟੀ ਨਾਲ ਬਗਲਗੀਰ ਹੋਣ ਦੇ ਨਾਲ ਨਾਲ ਉਸ ਅਖੌਤੀ ਸੰਤ ਸਮਾਜ ਨਾਲ ਵੀ ਜੋਟੀ ਪਾ ਬੈਠਾ ਹੈ ਜਿਸ ਦਾ ਅਸਲਾ ( ਰਹਿਤ ਮਰਿਯਾਦਾ ਦੇ ਪ੍ਰਸੰਗ ਵਿਚ) ਮਹੰਤਾਂ ਵਾਲਾ ਹੈ ਅਤੇ ਹੁਣ ਬਹੁਤ ਸਾਰਾ ਸੰਤ ਸਮਾਜ ਬਾਦਲ ਅਕਾਲੀ ਦਲ ਦੇ ਬੇੜੇ ਵਿਚ ਛਾਲਾਂ ਮਾਰ ਚੁੱਕਾ ਹੈ। ਉਹਨਾਂ ਦੇ ਮੁਕਾਬਲੇ ਪੰਥਕ ਆਖੇ ਜਾਣ ਵਾਲੇ ਦਲ ਕੋਈ ਖਾਸ ਰਾਜਨੀਤਕ ਅਧਾਰ ਨਾਂ ਰੱਖਦੇ ਹੋਣ ਕਾਰਨ ਅਤੇ ਆਪਸੀ ਖਿਚੋਤਾਣ ਕਾਰਨ ਕੋਈ ਅਹਿਮ ਭੂਮਿਕਾ ਅਦਾ ਕਰਨ ਦੇ ਸਮਰੱਥ ਨਹੀਂ ਦਿਸਦੇ।

ਅੱਜ ਸੰਸਾਰ ਭਰ ਦਾ ਸਿੱਖ ਕਿਰਦਾਰ ਪੰਥਕ ਤੌਰ ਤੇ ਹੀਣਾਂ ਹੀਣਾਂ ਅਤੇ ਦੁਖੀ ਦੁਖੀ ਮਹਿਸੂਸ ਕਰ ਰਿਹਾ ਹੈ ਭਾਵੇਂ ਕਿ ਰਾਜਨੀਤਕ ਅਤੇ ਧਾਰਮਕ ਪਿੜ ਵਿਚ ਉਸ ਦਲ ਦਾ ਬੋਲਬਾਲਾ ਹੈ ਜੋ ਆਪਣੇ ਆਪ ਨੂੰ ਅਕਾਲੀ ਦਲ ਹੀ ਅਖਵਾਉਂਦਾ ਹੈ ਅਤੇ ਉਸ ਦੇ ਸਹਿਯੋਗੀ ਉਸ ਟਕਸਾਲ ਵਾਲੇ ਹਨ ਜੋ ਖੁਦ ਨੂੰ ਸੰਤ ਭਿੰਡਰਾਂਵਾਲਿਆਂ ਦੇ ਵਾਰਸ ਦੱਸਦੀ ਹੈ। ਪੰਜਾਬ ਦੇ ਇਹਨਾਂ ਰਾਜਨੀਤਕ ਅਤੇ ਧਾਰਮਕ ਅਮਲਾਂ ਨੂੰ ਲੈ ਕੇ ਅੱਜ ਕੌਮਾਂਤਰੀ ਪੱਧਰ ਦਾ ਸਿੱਖ ਭਾਈਚਾਰਾ ਗੁਲਾਮੀ ਅਤੇ ਗਿਲਾਨੀ ਭਾਵ ਪੀੜਤ ਹੈ । ਭਾਰਤੀ ਕਾਨੂੰਨ ਦੀ ਕਿਤਾਬ ਵਿਚ ਸਿੱਖਾਂ ਦੀ ਆਪਣੀ ਕੋਈ ਨਿਵੇਕਲੀ ਹੋਂਦ ਨਹੀਂ ਹੈ ਅਤੇ ਆਲਮੀ ਪੱਧਰ ਤੇ ਸਿੱਖਾਂ ਨੇ ਆਪਣੀ ਨਿਰਾਲੀ ਹੋਂਦ ਅਤੇ ਸਿਧਾਂਤਕ ਉਚਤਾ ਦਾ ਆਪਸੀ ਖਹਿ ਬਾਜੀ ਅਤੇ ਜਥੇਬੰਦਕ ਟਕਰਾਓ ਕਾਰਨ ਸ਼ਮਲਾ ਉਚਾ ਨਹੀਂ ਹੋਣ ਦਿੱਤਾ। ਇਹ ਹੀ ਕਾਰਨ ਹੈ ਕਿ ਅੱਜ ਸਭ ਕੁਝ ਹੁੰਦੇ ਹੋਏ ਵੀ ਸਿੱਖਾਂ ਵਿਚ ਨਿਰਾਸ਼ਾ ਅਤੇ ਆਤਮਕ ਪੀੜਾ ਦਾ ਪ੍ਰਛਾਵਾਂ ਬਹੁਤ ਦੁੱਖ ਦੇਣ ਵਾਲਾ ਹੈ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿਚ ਹੁਣੇ ਹੁਣੇ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਹਿਜਧਾਰੀ ਸਿੱਖ ਵੋਟਰਾਂ ਦੇ ਮੁੱਦੇ ਤੇ ਭਾਰਤ ਦੇ ਸਿੱਖ ਪ੍ਰਧਾਂਨ ਮੰਤ੍ਰੀ ਨੂੰ ਤਲਬ ਕੀਤੇ ਜਾਣ ਦਾ ਬਿਆਨ ਦਿੱਤਾ ਤਾਂ ਕੇਂਦਰ ਨੇ ਕਿਸੇ ਹਰਭਗਵਾਨ ਨਾਮੀ ਵਕੀਲ ਦੇ ਸਿਰ ਭਾਂਡਾ ਭੰਨ ਕੇ ਮੌਜੂਦਾ ਪ੍ਰਸਿਥਤੀ ਚੋਂ ਭੱਜਣਾਂ ਹੀ ਠੀਕ ਸਮਝਿਆ। ਹੁਣ ਤਕ ਦੀ ਖਬਰ ਇਹ ਹੈ ਕਿ ਚੋਣਾਂ ਮਿਥੇ ਸਮੇਂ ਤੇ ਹੀ ਹੋਣਗੀਆਂ ਅਤੇ ਸਹਿਜਧਾਰੀ ਵਾਲਾ ਨੋਟੀਫਿਕੇਸ਼ਨ ਪਹਿਲਾਂ ਦੀ ਤਰਾਂ ਜਾਰੀ ਰਹੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਟੈਂਡ ਤੋਂ ਯਰਕ ਕੇ ਕੇਂਦਰ ਵਲੋਂ ਲਏ ਗਏ ਯੂ ਟਰਨ ਨੇ ਇੱਕ ਆਮ ਸਿੱਖ ਨੂੰ ਇਹ ਸੋਚਣ ਤੇ ਮਜਬੂਰ ਕੀਤਾ ਹੈ ਕਿ ਕਾਸ਼ ਸਾਡੇ ਜਥੇਦਾਰ ਪੰਜਾਬ ਦੀ ਰਾਜਨਿਤੀ ਅਤੇ ਸਿੱਖ ਧਰਮ ਵਿਚ ਮੁਖ ਮੰਤ੍ਰੀ ਪੰਜਾਬ ਵਲੋਂ ਕੀਤੀਆਂ ਜਾਂਦੀਆਂ ਬੇਨਿਯਮੀਆਂ ਸਬੰਧੀ ਵੀ ਦ੍ਰਿੜ ਸਟੈਂਡ ਲੈ ਸਕਣ ਤਾਂ ਸਾਡੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਹਨ। ਅੱਜ ਸਿੱਖਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਖੌਤੀ ਅਕਾਲੀ ਰਾਜਨੀਤਕ ਦਾਬੇ ਤੋਂ ਮੁਕਤ ਕਰਨ ਦੀ ਲੋੜ ਮੁੜ ਤੋਂ ਮਹਿਸੂਸ ਹੋਣ ਲੱਗੀ ਹੈ ਕਿਓਂਕਿ ਸ੍ਰੀ ਅਕਾਲ ਤਖਤ ਤੋਂ ਆਏ ਹੁਕਮਾਂ ਨਾਲ ਸਿੱਖ ਭਾਈਚਾਰਾ ਨਾਂ ਕੇਵਲ ਪੰਜਾਬ ਦੇ ਹਿੱਤਾਂ ਲਈ ਹੀ ਸਗੋਂ ਸਮੁੱਚੇ ਹਿੰਦੋਸਤਾਨ ਅਥਵਾਂ ਮਨੁੱਖਤਾ ਦੇ ਹਿੱਤਾਂ ਲਈ ਸੰਘਰਸ਼ ਬੜੀ ਕਾਮਯਾਬੀ ਨਾਲ ਕਰ ਸਕਦਾ ਹੈ।

*ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕੌਣ ਕਿੰਨੇ ਪਾਣੀ ਵਿਚ
*ਬਾਦਲ ਦਾ ਬਾਬਿਆਂ ਤੇ ਚਲ ਗਿਆ ਜਾਦੂ
*ਸਿੱਖ ਕੌਮ ਹੁਣ ਦੋ, ਦਸ ਅਤੇ 108 ਨੰਬਰੀਆਂ ਦੇ ਰਹਿਮ ਤੇ

ਸ: ਗੁਰਿੰਦਰ ਸਿੰਘ ਕੋਟਕਪੁਰਾ ਦੇ ਸਪੈਕਟਰਮ ਵਿਚ ਹੁਣੇ ਹੁਣੇ ਛਪੇ ਲੇਖ ਵਿਚ ਉਹਨਾਂ ਸਨਸਨੀ ਖੇਜ਼ ਇੰਕਸ਼ਾਂਫ ਕੀਤੇ ਹਨ। ਉਹ ਕਹਿੰਦੇ ਹਨ-'ਇਹ ਸੱਚਾਈ ਹੈ ਕਿ ਆਉਣ ਵਾਲੀ 18 ਸਤੰਬਰ ਨੂੰ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੈਦਾਨ 'ਚ ਉਤਾਰੇ ਦਾੜ੍ਹੀ ਰੰਗਣ ਵਾਲੇ 14 ਉਮੀਦਵਾਰ, ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ 17 ਉਮੀਦਵਾਰ, ਬਿਨਾਂ ਅੰਮ੍ਰਿਤ ਛਕੇ ਬਾਹਰੋਂ ਗਾਤਰੇ ਪਾਉਣ ਵਾਲੇ 14 ਉਮੀਦਵਾਰ, ਪਤਿੱਤ ਔਲਾਦ ਦੇ ਮਾਤਾ-ਪਿਤਾ 68 ਉਮੀਦਵਾਰ ਤੇ ਕਿਸੇ ਵੀ ਢੰਗ ਨਾਲ ਨਸ਼ਾ ਕਰਦੇ ਰਹੇ 32 ਉਮੀਦਵਾਰਾਂ ਨੂੰ ਗੁੰਮਰਾਹ ਹੋਏ ਜਾਂ ਨਿੱਜੀ ਗਰਜਾਂ 'ਚ ਫਸੇ ਵੋਟਰ ਵੋਟਾਂ ਪਾ ਦੇਣਗੇ ਪਰ ਸਾਫ-ਸੁਥਰੇ ਕਿਰਦਾਰ ਵਾਲੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪੂਰੀ ਆਸਥਾ ਰੱਖਣ ਵਾਲੇ ਪੰਥਕ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ---। ਸ: ਗੁਰਿੰਦਰ ਸਿੰਘ ਅੱਗੇ ਜਾ ਕੇ ਬੜੇ ਹੈਰਾਨੀਜਨਕ ਤੱਥ ਬਿਆਨ ਕਰਦੇ ਲਿਖਦੇ ਹਨ---'ਉਕਤ ਵਰਤਾਰੇ ਦਾ ਦਿਲਚਸਪ, ਦੁਖਦਾਇਕ ਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਬਾਦਲ ਦਲ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ, ਜੋ ਦੇਹਧਾਰੀਆਂ ਦੇ ਸਮਾਗਮਾਂ 'ਚ ਸ਼ਾਮਲ ਹੋਣ, ਅੰਮ੍ਰਿਤਧਾਰੀ ਹੋ ਕੇ ਸ਼ਿਵਲਿੰਗ ਦੀ ਪੂਜਾ, ਹਵਨ ਕਰਾਉਣ ਤੇ ਜਗਰਾਤਿਆਂ, ਝੰਡਿਆਂ ਆਦਿ 'ਚ ਸ਼ਾਮਲ ਹੋ ਕੇ ਗੁਰਮਤਿ ਸਿਧਾਂਤ ਨਾਲ ਸ਼ਰੇਆਮ ਖਿਲਵਾੜ ਕਰਨ 'ਚ ਮੋਹਰੀ ਰੋਲ ਨਿਭਾਉਂਦੇ ਰਹੇ ਹਨ'।
ਸੱਚ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸੰਤ ਸਮਾਜ ਦੇ ਵਡੇਰੇ ਹਿੱਸੇ ਨੂੰ ਆਪਣੇ ਨਾਲ ਗੰਢ ਕੇ ਸ: ਬਾਦਲ ਨੇ ਇੱਕ ਕਰਿਸ਼ਮਾਂ ਕਰ ਵਿਖਾਇਆ ਹੈ। ਇਹ ਕਰਿਸ਼ਮਾਂ ਇਸ ਕਰਕੇ ਵੀ ਹੈ ਕਿ ਸੰਤ ਜਰਨੈਲ ਸਿੰਘ ਦੇ ਵਾਰਸਾਂ ਤੋਂ ਤਾਂ ਇਹ ਉਮੀਦ ਉਕਾ ਨਹੀਂ ਸੀ ਕੀਤੀ ਜਾਂਦੀ ਕਿ ਉਹ ਖਾਲਿਸਤਾਨ ਦੇ ਨਾਅਰੇ ਮਾਰਦੇ ਮਾਰਦੇ ਅਤੇ ਨੌਜਵਾਨਾਂ ਨੂੰ ਸ਼ਹੀਦੀਆਂ ਲਈ ਉਕਸਾਉਂਦੇ ਇੱਕ ਦਿਨ ਬਾਦਲ ਦੀ ਝੋਲੀ ਵਿਚ ਵੀ ਡਿੱਗ ਸਕਦੇ ਹਨ। ਕਦੀ ਸਿੱਖ ਨੌਜਵਾਨ ਭਾਈ ਜਸਵੀਰ ਸਿੰਘ ਚੋਂ ਸੰਤਾਂ ਦਾ ਅਕਸ ਦੇਖਿਆ ਕਰਦੇ ਸਨ ਜਿਸ ਦੇ ਨਾਮ ਤੇ ਬਣੀ ਜਥੇਬੰਦੀ ਖੁਦ ਨੂੰ ਅੱਜ ਵੀ ਇੱਕੋ ਇੱਕ ਟਕਸਾਲੀ ਖਾਲਿਸਤਾਨੀ ਜਥੇਬੰਦੀ ਐਲਾਨ ਕਰ ਰਹੀ ਹੈ। ਸੰਤ ਕਿਹਾ ਕਰਦੇ ਸਨ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਏਗਾ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਅਤੇ ਉਹ ਕਹਿੰਦੇ ਸਨ ਕਿ ਸ਼ਰੀਰਕ ਮੌਤ ਨੂੰ ਉਹ ਮੌਤ ਨਹੀਂ ਮੰਨਦੇ ਪਰ ਜ਼ਮੀਰ ਦੀ ਮੌਤ ਵਾਕਈ ਮੌਤ ਹੈ। ਹੁਣ ਸੰਤਾਂ ਦੇ ਪੈਰੋਕਾਰ ਕੀ ਇਹਨਾਂ ਗੱਲਾਂ ਦਾ ਕੋਈ ਮਤਲਬ ਸਮਝਦੇ ਹਨ?
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਧਰਮ ਯੁੱਧ ਮੋਰਚੇ ਦੌਰਾਨ ਕਰੜਾ ਸਟੈਂਡ ਕੇਵਲ ਕੇਂਦਰ ਸਰਕਾਰ ਦੇ ਖਿਲਾਫ ਹੀ ਨਹੀਂ ਸੀ ਲਿਆ ਸਗੋਂ ਸੰਤਾਂ ਦਾ ਸਟੈਂਡ ਪੰਜਾਬ ਦੇ ਉਹਨਾਂ ਅਕਾਲੀ ਅਖਵਾਉਂਦੇ ਆਗੂਆਂ ਖਿਲਾਫ ਵੀ ਸੀ ਜਿਹਨਾਂ ਨੂੰ ਸੰਤ ਨਿਕਰਧਾਰੀ ਕਿਹਾ ਕਰਦੇ ਸਨ ਅਤੇ ਜਿਹਨਾਂ ਦੀ ਮੋਰਚਾ ਲਾਉਣ ਦੀ ਹਿਰਸ ਪੰਜਾਬ ਜਾਂ ਪੰਥ ਦੇ ਹਿੱਤਾਂ ਲਈ ਘੱਟ ਅਤੇ ਕੁਰਸੀ ਲਈ ਵਧੇਰੇ ਸੀ। ਬਾਦਲ ਵਲੋਂ ਟਕਸਾਲੀਆਂ ਨੂੰ ਵਲਣ ਦਾ ਇਹ ਕਰਿਸ਼ਮਾਂ ਇਸ ਕਰਕੇ ਵੀ ਹੈ ਕਿ ਸੰਤਾਂ ਦੇ ਵਾਰਸ ਅਖਵਾਉਣ ਵਾਲੇ ਇਹ ਲੋਕ ਇਹ ਜਾਣਦੇ ਹੋਏ ਵੀ ਕਿ ਬਾਦਲ ਨਾਲ ਜੋਟੀ ਪਾ ਕੇ ਟੁਰਨ ਦਾ ਮਤਲਬ ਉਹਨਾਂ ਭਾਜਪਾਈਆਂ ਦੇ ਥੱਲੇ ਲਗ ਕੇ ਜਿਊਣਾਂ ਹੈ ਜਿਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਅਤੇ ਸੰਤਾਂ ਦੀ ਸ਼ਹੀਦੀ ਤੇ ਲੱਡੂ ਵੰਡੇ ਸਨ ਅਤੇ ਇੰਦਰਾਂ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ। ਅੱਜ ਭਾਜਪਾਈਆਂ ਦੇ ਚੇਲੇ ਬਾਲਕੇ ਇਹ ਗੱਲ ਸ਼ਰੇਆਮ ਕਹਿ ਰਹੇ ਹਨ ਕਿ ਜੇਕਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੇਣ ਲਈ ਕੋਈ ਕਸਾਈ ਨਹੀਂ ਮਿਲਦਾ ਤਾਂ ਉਹਨਾਂ ਦੇ ਆਗੂ ਇਹ ਕੰਮ ਕਰਨ ਲਈ ਤਿਆਰ ਹਨ। ਹੁਣ ਟਕਸਾਲੀ ਅਤੇ ਭਾਜਪਾਈ ਇੱਕੋ ਸਟੇਜ ਤੇ ਰੱਬ ਜਾਣੇ ਕਿਹੜਾ ਮੂੰਹ ਲੈ ਕੇ ਬੈਠਿਆ ਕਰਨਗੇ ਅਤੇ ਆਪਣੇ ਆਪ ਨੂੰ ਇਹ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਲੀ ਦਮਦਮੀ ਟਕਸਾਲ ਦੇ ਵਾਰਸ ਜਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਦੇ ਵਾਰਸ ਪਤਾ ਨਹੀਂ ਕਿਹੜੇ ਮੂੰਹ ਨਾਲ ਅਖਵਾਉਣਗੇ!! ਬਾਦਲ ਦਾ ਇੱਕ ਕਰਿਸ਼ਮਾਂ ਇਹ ਵੀ ਹੈ ਕਿ ਉਸ ਨੇ ਬਾਬਿਆਂ ਨੂੰ ਸ਼੍ਰੋਮਣੀ ਕਮੇਟੀ ਲਈ 30 ਸੀਟਾਂ ਦੀ ਗਾਜਰ ਵਿਖਾ ਕੇ ਕੇਵਲ ਪੰਜ ਸੱਤ ਸੀਟਾਂ ਨਾਲ ਹੀ ਉਹਨਾਂ ਦਾ ਮੂੰਹ ਧੋ ਦਿੱਤਾ ਹੈ। ਇਹ ਗੱਲ ਹਰਗਿਜ਼ ਹੀ ਕਰਿਸ਼ਮੇ ਤੋਂ ਘੱਟ ਨਹੀਂ ਹੈ ਕਿ ਬਾਬਿਆਂ ਦੇ ਕੋਟੇ ਵਿਚ ਅਨੇਕਾਂ ਥਾਂਈਂ ਉਮੀਦਵਾਰ ਬਾਦਲ ਦੇ ਹਨ ਅਤੇ ਚੋਣਾਂ ਦਾ ਡੌਰੂ ਬਾਬਿਆਂ ਨੇ ਖੜਕਾਉਣਾਂ ਹੈ। ਇਹ ਡੌਰੂ ਖੜਕਾ ਕੇ ਬਾਬਿਆਂ ਨੇ ਸੀਟਾਂ ਦੀ ਝੂਠੀ ਦਾਅਵੇਦਾਰੀ ਨਾਲ ਹੀ ਪਰਚ ਜਾਣਾਂ ਹੈ। ਇਸ ਵੇਰ ਦੀਆਂ ਚੋਣਾਂ ਨੇ ਸਿੱਖ ਭਾਈਚਾਰੇ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜਿਵੇਂ ਕਦੀ ਮਸੰਦ ਸੰਸਥਾ ਦਾ ਹਾਲ ਹੋਇਆ ਸੀ ਕੀ ਹੁਣ ਰਾਜਨੀਤੀ ਦੀ ਹਿਰਸ ਵਿਚ ਉਹਨਾਂ ਦੇ ਆਗੂ ਨਾਮੀ ਗਿਰਾਮੀ ਸੰਸਥਾਵਾਂ ਨੂੰ ਉਸੇ ਪਾਸੇ ਵੱਲ ਤਾਂ ਨਹੀਂ ਧੱਕ ਰਹੇ? ਪਹਿਲਾਂ ਲਗਾਤਾਰ ਵੀਹ ਸਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਸਬੰਧੀ ਸੰਗਤਾਂ ਨੂੰ ਗੁਮਰਾਹ ਕਰਨ ਵਾਲੇ, ਫਿਰ ਹਿੰਦੂ ਸਾਧਣੀਆਂ ਨਾਲ ਹਵਨਾਂ ਵਿਚ ਸ਼ਾਮਲ ਹੋਣ ਵਾਲਿਆਂ ਨੇ ਅਖੀਰ ਸਭ ਪੜਦੇ ਲਾਹ ਦਿੱਤੇ ਹਨ। ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਜਿਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਇੱਕ ਟਰਮ ਵਿਚ ਪੌਣੇ ਦੋ ਕਰੋੜ ਰੁਪਏ ਦਾ ਤੇਲ ਛਕਦੀ ਹੈ ਉਥੇ ਹੋਰ ਅਨੇਕਾਂ ਧਾਂਦਲੀਆਂ ਪ੍ਰਤੀ ਇਹ ਟਕਸਾਲੀ ਅਤੇ ਸੰਤ ਬਾਬੇ ਕੀ ਸਟੈਂਡ ਲੈਂਦੇ ਹਨ? 

ਇਸ ਵਿਚ ਕੋਈ ਛੱਕ ਨਹੀਂ ਕਿ ਪੰਜਾਬ ਦੇ ਘਾਗ ਸਿਆਸਤਦਾਨ ਸ: ਬਾਦਲ ਨੇ ਦੇਹਧਾਰੀਆਂ ਅਤੇ ਡੇਰੇਦਾਰਾਂ ਅਤੇ ਟਕਸਾਲੀਆਂ ਨੂੰ ਕੁਝ ਇਸ ਤਰਾਂ ਆਪਣੇ ਕਲਾਵੇ ਵਿਚ ਲਿਆ ਹੈ ਕਿ ਉਸ ਦੀ ਬੁੱਕਲ ਵਿਚ ਨਾਂ ਤਾਂ ਸਿੱਖ ਸਿਧਾਂਤ ਸਾਹ ਲੈ ਸਕਦਾ ਹੈ ਅਤੇ ਨਾਂ ਹੀ ਇਸ ਜੱਫੇ ਅੱਗੇ ਕਿਸੇ ਹੋਰ ਜਥੇਬੰਦੀ ਦੀ ਕੋਈ ਵੁੱਕਤ ਹੈ। ਅੱਜ ਧਰਮ ਦੇ ਨਾਮ ਤੇ ਕੀਤੀ ਜਾ ਰਹੀ ਸਿਆਸਤ ਦੋ ਨੰਬਰੀਆਂ, ਦਸ ਨੰਬਰਆਂ ਅਤੇ ੧੦੮(ਅਖੌਤੀ) ਨੰਬਰੀਆਂ ਦੇ ਵਸ ਦਾ ਰੋਗ ਹੀ ਰਹਿ ਗਿਆ ਹੈ ਕਿਓਂਕਿ ਇਹਨਾਂ ਕੋਲ ਧਰਮ ਦੇ ਨਾਮ ਤੇ ਸਿਆਸਤ ਕਰਨ ਲਈ ਲੋਹੜੇ ਦਾ ਪੈਸਾ ਹੈ ਅਤੇ ਚੋਣਾਂ ਦਾ ਡੌਰੂ ਖੜਕਾਉਣ ਲਈ ਚੇਲੇ ਬਾਲਕਿਆਂ ਦੀ ਭੀੜ ਹੈ। ਕਈ ਦੂਰ ਅੰਦੇਸ਼ ਸਿਖ ਚਿੰਤਕ ਇਸ ਮੋੜ ਨੂੰ ਸ਼੍ਰੋਮਣੀ ਕਮੇਟੀ ਦਾ ਮਹੰਤਾਂ ਦੇ ਦੌਰ ਵਲ ਸਰਕ ਜਾਣਾਂ ਕਹਿ ਰਹੇ ਹਨ ਕਿਓਂਕਿ ਇਹਨਾਂ ਚੋਣਾਂ ਤੋਂ ਬਾਅਦ ਬੜੀਆਂ ਕੁਰਬਾਨੀਆਂ ਪਿਛੋਂ ਬਣਾਈ ਹੋਈ ਸਿੱਖ ਰਹਿਤ ਮਰਿਯਾਦਾ ਨੂੰ ਮੌਕਾ ਪ੍ਰਸਤਾਂ ਮੁਤਾਬਿਕ ਬਦਲ ਦਿੱਤਾ ਜਾਏਗਾ ਅਤੇ ਸਿੱਖ ਕੌਮ ਦੇ ਆਜਾਦ ਅਤੇ ਨਿਰਾਲੇ ਧਾਰਮਕ ਰੁਤਬੇ ਦਾ ਹਿੰਦੂਕਰਨ ਕਰ ਦਿੱਤਾ ਜਾਵੇਗਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਅਸਿੱਧੇ ਤਰੀਕੇ ਨਾਲ ਚੈਲੰਜ ਕਰਨ ਲਈ ਇਹ ਲੋਕ ਪਹਿਲਾਂ ਹੀ ਮਰਨ ਮਾਰਨ ਤੇ ਹੋਏ ਫਿਰਦੇ ਹਨ ਅਤੇ ਹੁਣ ਇਹਨਾਂ ਹੱਥ ਰਾਜਸੀ ਤਾਕਤ ਆਉਣ ਨਾਲ ਦੇਖੋ ਇਹ ਕੌਮ ਨੂੰ ਕਿਧਰ ਨੂੰ ਤੋਰਦੇ ਹਨ?

*ਸੱਚੇ ਸਿੱਕੇ ਬਨਾਮ ਖੋਟੇ ਸਿੱਕੇ
*ਹੁਣ ਤੱਤ ਖਾਲਸਾ ਹੀ ਬਚੇਗਾ
*ਬੰਸਰੀ ਵਜਾ ਰਹੇ ਨੇ ਪੰਜਾਬ ਦੇ ਨੀਰੋ

ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਦਾ ਸਿੱਧਾ ਸਬੰਧ ਉਸ ਟਕਸਾਲ ਨਾਲ ਜੋੜਿਆ ਹੈ ਜਿਸ ਦਾ ਮਾਲਕ ਆਪ ਅਕਾਲ ਪੁਰਖ ਹੈ। ਇਸ ਟਕਸਾਲ ਵਿਚ ਜਿਸ ਵਿਅਕਤੀ ਦੀ ਘਾੜਤ ਹੁੰਦੀ ਹੈ ਉਹ ਫਿਰ ਆਪਣੀਆਂ ਅੱਖਾਂ ਤੇ ਝੂਠੇ ਧੜੇ ਦੀ ਐਨਕ ਲਗਾ ਕੇ ਨਹੀਂ ਟੁਰਦਾ ਸਗੋਂ ਜੀਵਨ ਭਰ ਸੱਚ ਦੇ ਰੂਬਰੂ ਰਹਿੰਦਾ ਹੈ। ਐਸਾ ਵਿਅਕਤੀ ਰੰਗ, ਨਸਲ,ਫਿਰਕਾ, ਸੰਪਰਦਾ ਅਤੇ ਜਾਤਪਾਤ ਦੇ ਵਿਤਕਰਿਆਂ ਤੋਂ ਉਪਰ ਉਠ ਜਾਂਦਾ ਹੈ ਅਤੇ ਸਾਰੀ ਕਾਇਨਾਤ ਨਾਲ ਹੀ ਉਸ ਦੀ ਬਣ ਆਉਂਦੀ ਹੈ। ਅਫਸੋਸ ਕਿ ਅੱਜ ਸਿੱਖੀ ਵਿਚ ਨਾਨਾ ਪ੍ਰਕਾਰ ਦੀ ਧੜੇਬੰਦੀ ਹੈ ਅਤੇ ਇਹ ਧੜੇ ਆਪੋ ਆਪਣੇ ਅੰਦਾਜ ਵਿਚ ਖੁਦ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਦਾਅਵੇਦਾਰ ਅਖਵਾਉਂਦੇ ਹਨ।
ਹੁਣ ਜਦੋਂ ਕਿ ਮਨੁੱਖ ਦੀ ਬੌਧਿਕ ਜਾਣਕਾਰੀ ਬੜੀ ਹੀ ਵਸੀਹ ਹੋ ਗਈ ਹੈ ਅਤੇ ਬਿਜਲਈ ਤੰਤਰ ਰਾਂਹੀਂ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਸਿੱਖੀ ਦੇ ਨਾਮ ਤੇ ਕੀਤੇ ਜਾ ਰਹੇ ਦੁਰ ਵਿਵਹਾਰ ਦੀ ਖਬਰ ਰਾਤੋ ਰਾਤ ਕੁਲ ਦੁਨੀਆਂ ਵਿਚ ਫੈਲ ਜਾਂਦੀ ਹੈ ਤਾਂ ਇਸ ਪ੍ਰਗਟਾ ਨਾਲ ਖੋਟੇ ਸਿੱਕਿਆ ਨੂੰ ਆਪਣੇ ਖੋਟੇਪਣ ਦੀ ਹੀਨ ਭਾਵਨਾਂ ਅੰਦਰ ਹੀ ਅੰਦਰ ਏਨੀ ਰੜਕਦੀ ਹੈ ਕਿ ਉਹ ਗੱਲ ਗੱਲ ਤੇ ਮਰਨ ਮਾਰਨ ਨੂੰ ਫਿਰਦੇ ਹਨ। ਉਹ ਧੱਕੇ ਨਾਲ ਆਪਣੀ ਅਡੰਬਰੀ ਸਿੱਖੀ ਦੂਸਰਿਆਂ ਤੇ ਥੋਪ ਕੇ ਆਪਣੀ ਸ਼੍ਰੇਸ਼ਟਤਾ ਅਤੇ ਗੁਰੂ ਦੀ ਸੱਚੀ ਟਕਸਾਲ ਤੇ ਇਜਾਰੇਦਾਰੀ ਕਾਇਮ ਕਰਨ ਦੀ ਨਿਹਫਲ ਕੋਸ਼ਿਸ਼ ਵਿਚ ਹਨ।
ਲੰਬੇ ਸਮੇਂ ਤੋਂ ਧਾਰਮਕ ਸੰਸਥਾਵਾਂ ਤੇ ਕਾਬਜ ਇਹਨਾਂ ਲੋਕਾਂ ਕੋਲ ਏਨੀ ਕੁ ਸੰਪਤੀ ਅਤੇ ਸੁਖ ਸਾਧਨ ਹਾਸਲ ਹੋ ਗਏ ਹਨ ਕਿ ਉਹ ਕਿਸੇ ਵੀ ਸੱਚ ਦੀ ਗੱਲ ਕਰਨ ਵਾਲੇ ਨੂੰ ਲਲਕਾਰਨ ਦੀ ਹਿੰਮਤ ਪਏ ਕਰਦੇ ਨੇ ਭਾਵੇਂ ਕਿ ਸੱਚ ਨੇ ਕਿਸੇ ਵੀ ਝੂਠ ਨਾਲ ਮਿਟਣਾਂ ਨਹੀਂ ਹੁੰਦਾ । ਵਿਕਰਾਲ ਤੋਂ ਵਿਕਰਾਲ ਹਨੇਰਿਆਂ ਨੇ ਵੀ ਚਾਨਣ ਦੀ ਇੱਕੋ ਕਿਰਨ ਨਾਲ ਦਮ ਤੋੜ ਜਾਣਾਂ ਹੁੰਦਾ ਹੈ।
ਨਿਊਯਾਰਕ ਤੋਂ A।ੰ।ੌ ਦੇ ਆਗੂਆਂ ਨੇਂ ਅਜੋਕੇ ਮੌਕਾ ਪ੍ਰਸਤ ਆਗੂਆਂ ਤੋਂ ਟਕਸਾਲ ਨੂੰ ਬਚਾਉਣ ਲਈ ਜੋ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਉਹ ਅਸੀਂ ਹਰ ਮਾਈ ਭਾਂਈ ਨੂੰ ਗੌਰ ਕਰਨ ਲਈ ਬੇਨਤੀ ਕਰਾਂਗੇ। ਉਹ ਕਹਿੰਦੇ ਹਨ-ਜਿਸ ਬਾਦਲ ਨਾਲ ਆਪਣੇ ਕਾਰਜਕਾਲ ਦੌਰਾਨ ਸੰਤ ਜਰਨੈਲ ਸਿੰਘ ਜੀ ਦਾ ਸਿਧਾਂਤਕ ਵਿਰੋਧ ਰਿਹਾ, ਅੱਜ ਦਾ ਅਜੋਕਾ ਮੁੱਖੀ ਹਰਨਾਮ ਸਿੰਘ ਧੁੰਮਾਂ ਤੋਂ ਉਸ ਹੀ ਬਾਦਲ ਦਾ ਝੋਲੀ ਚੁੱਕ ਬਣ ਚੁੱਕਾ ਹੈ ਜੋ ਟਕਸਾਲ ਦੇ ਮਾਣਮੱਤੇ ਅਤੇ ਸੁਨਿਹਰੀ ਇਤਿਹਾਸ ਤੇ ਕਲੰਕ ਹੈ । ਸੋ ਅਸੀਂ ਦੇਸ਼-ਵਿਦੇਸ਼ ਵੱਸਦੀ ਸਮੁੱਚੀ ਸਿੱਖ ਕੌਂਮ ਨੂੰ ਅਪੀਲ ਕਰਦੇ ਹਾਂ ਜਿਥੇ ਸ਼ੋਮਣੀ ਕਮੇਟੀ ਦੀਆ ਚੋਣਾਂ ਅੰਦਰ ਅਜਿਹੇ ਲੋਕਾਂ ਨੂੰ ਨਕਾਰਿਆ ਜਾਵੇ ਉਥੇ ਬਾਬੇ ਧੁੰਮੇਂ ਦੀਆਂ ਟਕਸਾਲ ਵਿਰੋਧੀ ਕਾਰਗੁਜਾਰੀਆਂ ਨੂੰ ਮੱਦੇਨਜਰ ਰੱਖਦਿਆਂ ਇਸਦਾ ਗੰਭੀਰਤਾ ਨਾਲ ਵਿਰੋਧ ਕੀਤਾ ਜਾਵੇ ਤਾਂ ਕਿ ਕੌਂਮ ਲਈ ਸਿਰਲੱਥ ਸੂਰਮੇਂ ਪੈਦਾ ਕਰਨ ਵਾਲੀ ਦਮਦਮੀ ਟਕਸਾਲ ਦੇ ਮਾਣਮੱਤੇ ਇਤਿਹਾਸ ਨੂੰ ਕਲੰਕਤ ਹੋਣੋ ਬਚਾਇਆ ਜਾ ਸਕੇ'।
ਸ੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਹੁਤ ਮਾਣ ਮੱਤੇ ਅਦਾਰੇ ਹਨ। ਇਹਨਾਂ ਅਦਾਰਿਆਂ ਨੂੰ ਉਸ ਰਾਜਸੀ ਜੱਫੇ ਤੋਂ ਮੁਕਤ ਕਰਨਾ ਅਤਿਅੰਤ ਜਰੂਰੀ ਹੈ ਜਿਸ ਨੂੰ ਕਿ ਬਿਪਰਵਾਦੀ ਖੋਟੇ ਸਿੱਕਿਆਂ ਦੀ ਸ਼ਹਿ ਪ੍ਰਾਪਤ ਹੈ। ਰਾਜਸੀ ਲਾਲਸਾ, ਬਿਪਰੀ ਭਰਮ ਵਾਲਾ ਧਰਮ, ਪਦਾਰਥਵਾਦ,ਤਲਚੱਟ ਸਭਿਆਚਾਰ ਅਤੇ ਕੁਰਸੀ ਦੇ ਝੂਠੇ ਵਣਜਾਰੇ ਕੁਝ ਐਸੇ ਮਲੀਨ ਅਨਸਰ ਹਨ ਜਿਨਾਂ ਨੂੰ ਲਲਕਾਰ ਅਤੇ ਦੁਰਕਾਰ ਕੇ ਤਤਖਾਲਸੇ ਨੇ ਗੁਰੂ ਦੀ ਸੱਚੀ ਟਕਸਾਲ ਨੂੰ ਮੁੜ ਪਰਗਟ ਕਰਨਾਂ ਹੈ। ਅੱਜ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਤੱਤ ਗੁਰਮਤ ਅਸੂਲਾਂ ਨੂੰ ਪਿੱਠ ਦੇਣ ਵਾਲਿਆਂ ਦੀ ਭੀੜ ਭਾਵੇਂ ਕਿੰਨੀ ਵੀ ਵੱਡੀ ਕਿਓਂ ਨਾਂ ਹੋਵੇ ਪਰ ਇਹ ਭੀੜ ਤੱਤ ਖਾਲਸੇ ਦੇ ਪਰਗਟ ਹੁੰਦਿਆਂ ਹੀ ਕਾਫੂਰ ਹੋ ਜਾਣੀ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਤੱਤ ਗੁਰਮਤ ਅਸੂਲਾਂ ਦੇ ਪਹਿਰੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੋਟੇ ਸਿੱਕਿਆਂ ਦੀ ਭੀੜ ਤੋਂ ਕਿਵੇਂ ਆਜ਼ਾਦ ਕਰਵਾਉਂਦੇ ਹਨ? ਅੱਜ ਸਿੱਖ ਕੌਮ ਨੂੰ ਐਸੇ ਪ੍ਰਚਾਰਕਾਂ ਦੀ ਲੋੜ ਹੈ ਜੋ ਕਿ ਕੌਮ ਨੂੰ ਫਰੇਬੀ ਲੋਕਾਂ ਕੋਲੋਂ ਜਗਾ ਸਕਣ। ਜੋ ਪ੍ਰਚਾਰਕ ਸੰਤਾਂ ਦੀ ਸ਼ਹਾਦਤ ਸਬੰਧੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬਾਹਾਂ ਉਲਾਰ ੳਲਾਰ ਕੇ ਕੋਰਾ ਝੂਠ ਬੋਲ ਸਕਦੇ ਹਨ ਇਹਨਾਂ ਦੀ ਸੇਧ ਅਸਲ ਵਿਚ ਭੇਟਾਂ ਗਾਉਣ ਵਾਲਿਆਂ ਵਿਚ ਸ਼ਾਮਲ ਹੋਣ ਦੀ ਹੈ ਅਤੇ ਇਹਨਾਂ ਲੋਕਾਂ ਦਾ ਪੰਥਕ ਸਟੇਜਾਂ ਤੋਂ ਮੁਕੰਮਲ ਬਾਈਕਾਟ ਲਾਜ਼ਮੀ ਹੈ। ਜੇਕਰ ਅੱਜ ਕੌਮ ਇਹਨਾਂ ਫੈਸਲਾਕੁਨ ਪਲਾਂ ਸਬੰਧੀ ਨਾ ਜਾਗਰਤ ਹੋਈ ਤਾਂ ਇਹ ਸਦੀਆਂ ਦੀ ਸਜ਼ਾ ਬਣ ਜਾਏਗੀ। ਹੁਣ ਸਮਾਂ ਹੈ ਕਿ ਤੱਤ ਖਾਲਸਾ ਸਾਡੀ ਕੌਮ ਦੀ ਕਮਾਨ ਸੰਭਾਲੇ।

ਬੰਸਰੀ ਵਜਾ ਰਹੇ ਨੇ ਪੰਜਾਬ ਦੇ ਨੀਰੋ
ਇੰਟਰਨੈਟ ਤੇ ਛਪੇ ਅਮਰੀਕੀ ਦੂਤ ਘਰ ਦੇ ਪੰਜਾਬ ਸਬੰਧੀ ਲੀਕ ਹੋਏ ਖਤ ਵਿਚ ਪੰਜਾਬ ਦੀ ਤਰਸਯੋਗ ਹਾਲਤ ਦਾ ਜ਼ਿਕਰ ਹੈ ਜਿਸ ਵਿਚ ਹੇਠ ਲਿਖੇ ਤੱਥ ਬਿਆਨ ਕੀਤੇ ਗਏ ਹਨ-
• ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਜੀਵਨ ਦੇ ਹਰ ਪਹਿਲੂ ਵਿਚ ਬੁਹੱਦ ਪੱਛੜ ਗਿਆ ਹੈ।
• ਬੇਰੁਜ਼ਗਾਰੀ ਅਤੇ ਨਸ਼ਾਖੋਰੀ ਸਿੱਖਰਾਂ ਤੇ ਹੈ।
• ਸਿਹਤ ਅਤੇ ਸਿੱਖਿਆ ਸਹੂਲਤਾਂ ਨਾ ਹੋਣ ਬਰਾਬਰ ਹਨ।
• ਪੰਜਾਬ ਦੀ ਨਿੱਜੀ ਸਨਅਤ ਦਾ ਪਤਨ ਹੋ ਰਿਹਾ ਹੈ ਅਤੇ ਨਿਵੇਸ਼ਕਾਰ ਬਿਹਤਰ ਸਹੂਲਤਾਂ ਲਈ ਗੁਆਂਢੀ ਰਾਜਾਂ ਵਿਚ ਚਲੇ ਗਏ ਹਨ।
• ਬਾਦਲ ਪੁੱਤਰ ਮੋਹ ਵਿਚ ਫਸ ਗਿਆ ਹੈ ਅਤੇ ਪੁੱਤਰ ਦੀ ਸ਼ਖਸੀਅਤ ਪ੍ਰਸ਼ਨ ਚਿੰਨ੍ਹ ਵਾਲੀ ਹੈ।
• ਜੇਕਰ ਅਕਾਲੀ ਸਰਕਾਰ ਨੇ ਤਤਕਾਲੀ ਵਿਕਸਤ ਰੂਝਾਂਨ ਨਾਂ ਪੈਦਾ ਕੀਤੇ ਤਾਂ ਕਾਂਗਰਸ ਦਾ ਪਰਤਣਾਂ ਯਕੀਨੀ।
ਇਹ ਸਾਰੇ ਮੁੱਦੇ ਪੰਜਾਬ ਅਤੇ ਪੰਥ ਦਰਦੀਆਂ ਨੂੰ ਕੁਝ ਸੋਚਣ ਲਈ ਅਪੀਲ ਕਰਦੇ ਹਨ। ਅੱਜ ਪੰਜਾਬ ਵਿਕਾਸ ਦੇ ਹਰ ਪੱਖ ਤੋਂ ਪਛੜਦਾ ਜਾ ਰਿਹਾ ਹੈ ਪਰ ਇਸ ਦੇ ਨੀਰੋ ਰਾਜਨੀਤੀ ਹੰਢਾਉਣ ਦੀ ਮੌਜ ਵਿਚ ਹੈ। ਪੰਜਾਬ ਦੇ ਵਿਕਾਸ ਲਈ ਕਰੋੜਾਂ ਰੁਪਏ ਵਾਪਸ ਚਲੇ ਜਾਂਦੇ ਹਨ ਅਤੇ ਸਿੱਖ ਮੁੱਦਿਆਂ ਤੇ ਵੇਲੇ ਸਿਰ ਕਾਨੂੰਨੀ ਚਾਰਾਜੋਈ ਨਾਂ ਹੋਣ ਕਾਰਨ ਸਾਡੇ ਉਹ ਮੁੱਦੇ ਲਟਕਦੇ ਚਲੇ ਜਾ ਰਹੇ ਹਨ। ਇੱਕ ਦੰਦ ਕਥਾ ਇਹ ਵੀ ਹੈ ਕਿ ਪੰਜਾਬ ਦੀ ਵਾਗ ਡੋਰ ਸਾਂਭਣ ਲਈ ਸੁਖਬੀਰ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਲਾਇਕ ਉਤਰ ਅਧਿਕਾਰੀ ਸਾਬਤ ਹੁੰਦਾ ਵਿਖਾਈ ਨਹੀਂ ਦੇ ਰਿਹਾ।
ਪੰਜਾਬ ਦੇ ਸਿੱਖ ਹਮੇਸ਼ਾਂ ਹੀ ਅਕਾਲੀ ਦਲ ਨੂੰ ਪੰਜਾਬ ਦੀ ਵਾਰਸ ਪਾਰਟੀ ਵਜੋਂ ਦੇਖਦੇ ਰਹੇ ਹਨ ਜੋ ਕਿ ਆਪਣੇ ਇਤਹਾਸਕ ਪ੍ਰਸੰਗ ਵਿਚ ਵਾਕਈ ਪੰਜਾਬ ਦੇ ਹਿੱਤਾਂ ਲਈ ਜੂਝਣ ਵਾਲੀ ਰਾਜਨੀਤਕ ਅਤੇ ਧਾਰਮਕ ਪਾਰਟੀ ਰਹੀ ਹੈ। ਹੁਣ ਦਿਨ ਬਦਿਨ ਇਸ ਦਾ ਹੇਜ ਲੋਕਾਂ ਦੇ ਦਿਲਾਂ ਵਿਚੋਂ ਮੱਧਮ ਹੁੰਦਾ ਜਾ ਰਿਹਾ ਹੋਣ ਕਾਰਨ ਸ: ਬਾਦਲ ਦੇਹਧਾਰੀਆਂ ਅਤੇ ਸੰਤ ਸਮਾਜ ਕੋਲੋਂ ਸਹਾਇਤਾ ਦੀ ਭੀਖ ਮੰਗਦੇ ਨਜ਼ਰ ਪਏ ਆਉਂਦੇ ਹਨ। ਚੰਗਾ ਹੋਵੇ ਜੇਕਰ ਉਹ ਰਾਜਨਿਤਕ ਹਿੱਤਾਂ ਲਈ ਜੋੜ ਤੋੜ ਕਰਨ ਵਾਲੇ ਛਾਤਰ ਰਾਜਨੀਤਕ ਸਾਬਤ ਹੋਣ ਨਾਲੋਂ ਪੰਜਾਬ ਦੇ ਹਿੱਤਾਂ ਦਾ ਮਸੀਹਾ ਸਾਬਤ ਹੋਣ ਦੀ ਕੋਸ਼ਿਸ਼ ਕਰਨ। ਪੰਜਾਬ ਦਾ ਮੁੱਕ ਰਿਹਾ ਪਾਣੀ, ਪੰਜਾਬ ਦਾ ਜਮੀਨੀ ਅਤੇ ਜਿਸਮਾਨੀ ਕੈਂਸਰ, ਪੰਜਾਬ ਦਾ ਡਿਗ ਰਿਹਾ ਵਿਦਿਅੱਕ ਮਿਆਰ ਅਤੇ ਅਨੇਕਾਂ ਹੋਰ ਐਸੇ ਮੁੱਦੇ ਹਨ ਜੋ ਕਿ ਇੱਕ ਲਾਇਕ ਅਤੇ ਬਹਾਦਰ ਰਾਜਨੀਤਕ ਦੇ ਨਜਿੱਠਣ ਵਾਲੇ ਹਨ। ਆਉਣ ਵਾਲੀ ਟਰਮ ਵਿਚ ਕਾਂਗਰਸ ਦੇ ਪਰਤਣ ਦੀ ਦੰਦ ਕਥਾ ਅਤੇ ਸ; ਬਾਦਲ ਦੇ ਆਪਣੇ ਭਤੀਜੇ ਵਲੋਂ ਕੁਰਸੀ ਲਈ ਹੋ ਰਹੀਆਂ ਕੋਸ਼ਿਸ਼ਾਂ ਕੁਝ ਅਜੇਹੇ ਚੈਲੰਜ ਹਨ ਜਿਹਨਾਂ ਦਾ ਨਿਭਾ ਕੇਵਲ ਅਤੇ ਕੇਵਲ ਪੰਜਾਬ ਦੇ ਵਿਕਾਸ ਪ੍ਰਤੀ ਪੰਜਾਬੀਆਂ ਦੇ ਮਨ ਜਿੱਤਣ ਨਾਲ ਹੀ ਹੋ ਸਕਦਾ ਹੈ। ਸਾਨੂੰ ਡਰ ਹੈ ਕਿ ਸ: ਬਾਦਲ ਜੋੜ ਤੋੜ ਦੇ ਫੋਕੇ ਕਰਿਸ਼ਮਿਆਂ ਵਿਚ ਪਰਚ ਕੇ ਕਿਧਰੇ ਪੰਜਾਬ ਦੇ ਜਨ ਜੀਵਨ ਦੀਆਂ ਜ਼ਮੀਨੀ ਸਚਾਈਆਂ ਨੂੰ ਅਣਗੋਲਿਆਂ ਨਾਂ ਕਰ ਦੇਣ।

ਸੰਪਰਕ:ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
ਈਮੇਲ ਪਤਾ:Kulwantsinghdhesi@hotmail.com

Saturday, July 23, 2011

ਪਹਿਲਾਂ ਹਜੂਰ ਸਹਿਬ ਤੇ ਪਟਨਾ ਸਹਿਬ ਵਿਖੇ ਦਸਮ ਦਾ ਪ੍ਰਕਾਸ ਬੰਦ ਕਰਕੇ ਆਉ

ਹਰਦੀਪ ਸਿੰਘ ਧਾਲੀਵਾਲ ਨੇ ਦੱਸੇ ਵਿਰੋਧੀਆਂ ਨੂੰ ਤਿੰਨ ਕਰਨ ਵਾਲੇ ਕੰਮ 'ਤੇ ਨਾਲ ਹੀ ਕੀਤਾ ਸ਼ਾਲੀਨਤਾ ਤੇ ਸੁਆਲ                                                    
 ਮੈ ਇਕ ਕਹਾਣੀ ਪਡ਼ੀ ਹੈ ਕੇ ਇਕ 22 ਸਾਲ ਦੇ ਬਚੇ ਨੇ ਦੋ ਕੁਤੇ ਰਖ ਲਏ ਜਿਹਨਾਂ ਨੂੰ ਉਹ ਬਹੁਤ ਸੌਕ ਨਾਲ ਪਾਲਦਾ ਸੀ। ਇਕ ਦਿਨ ਉਹ ਆਪਨੇ ਨਾਨਕੇ ਚਲਿਆ ਤਾ ਇਕ ਕੁਤੇ ਨੂੰ ਆਪਣੇ ਨਾਲ ਲੈ ਗਿਆ। ਊਸ ਦੇ ਮਾਮੇ ਨੂੰ ਕੁਤਿਆ ਤੋ ਬਹੁਤ ਨਫਰਤ ਸੀ ,ਉਸ ਨੇ ਕਿਹਾ ਪੁਤ ਵੇਖ ਤੂੰ ਕੁਤੇ ਨੁੰ ਨਾਲ ਲੈ ਆਇਆ ਹੈ ਪਰ ਮੇਰੇ ਘਰ ਚ ਇਹ ਕੁਤਾ ਭੌਂਕਣਾ ਨਹੀ ਚਹੀਦਾ ਜੋ ਮਰਜੀ ਇਸ ਨੁੰ ਖੁਵਾ ਲੈ ਰਜਾ ਲੈ, ਜੇ ਇਹ ਭੋਕਿਆ ਤਾ ਮੈ ਤੈਨੁੰ ਵੀ ਘਰੋ ਕਢ ਦੇਨਾ ਹੈ। ਹੁਣ ਕੁਤਾ ਭੋਕਨ ਤੋ ਬਿਨਾ ਰਹਿ ਨਹੀ ਸਕਦਾ. ਬੱਚੇ ਨੂੰ ਬਹੁਤ ਫਿਕਰਕੇ ਕੀ ਕੀਤਾ ਜਾਵੇ ਉਸ ਨੇ ਕੁਤੇ ਨੂੰ ਚੰਗੀ ਤਰਾ ਰਜ੍ਹਾ ਕੇ ਮੂੰਹ ਬੰਨ ਤਾ। ਸਾਰੀ ਮੂੰਹ ਬੰਦ ਰਿਹਾ ਸਵੇਰੇ ਆਪਣੇ ਘਰ ਆ ਗਿਆ। ਦੂਜੇ ਕੁਤੇ ਨੇ ਪੁਛਿਆ ਹਾ ਬਈ ਦਸ ਚੰਗੀ ਸੇਵਾ ਹੋਈ ਪ੍ਰਹੋਨਚਾਰੀ ਚੋ ਆਇਆ ਹੈ, ਉਸ ਕੁਤੇ ਨੇ ਕਿਹਾ ਖਾਣ ਨੁੰ ਤਾ ਬਹੁਤ ਕੁਝ ਮਿਲਿਆ ਪਰ ਸਵਾਦ ਨਹੀ ਆਇਆ, ਹੈਰਾਨ ਹੋ ਕਿ ਪੁਛਿਆ ਖਾਣ ਨੂੰ ਬਹੁਤ ਕੁਝ ਮਿਲਿਆ ਫਿਰ ਸਵਾਦ ਕਿਉ ਨਹੀ ਆਇਆ? ਉਸ ਨੇ ਦੱਸਿਆ ਕਿ ਯਾਰ ਸਾਰੀ ਰਾਤ ਭੌਂਕਣ ਤੋ ਬਿਨਾ ਰਿਹਾ ਹਾ ਇਸ ਲਈ ਸਵਾਦ ਨਹੀ ਆਇਆ।
ਮੈਨੁੰ ਲਗਦਾ ਦਸਮ ਵਿਰੋਧੀਆ ਦਾ ਵੀ ਇਹੀ ਹਾਲ ਹੈ ਇਹਨਾ ਨੁੰ ਭੌਂਕਣ ਦੀ ਆਦਤ ਪੈ ਗਈ ਹੈ ਹੋਰ ਕੋਈ ਮਤਲਬ ਨਹੀ ਹੈ। ਅੱਜ ਤੱਕ ਇਹਨਾ ਦਸਮ ਦੇ ਵਿਰੋਧ 'ਚ ਭੌਂਕਣ ਤੋ ਬਿਨਾ ਹੋਰ ਕੀ ਕੀਤਾ ਹੈ ਮੇਰੀ ਬੇਨਤੀ ਹੈ ਕਿ ਜੇ ਤੁਸੀ ਇਸ ਮੁਦੇ ਤੇ ਸੁਹਿਰਦ ਹੋ ਤਾ ਤਿੰਨ ਕੰਮ ਕਰਨੇ ਬਣਦੇ ਹਨ ਤੁਹਾਨੂੰ। ਪਹਿਲਾ ਕੰਮ: ਹਜੂਰ ਸਹਿਬ ਤੇ ਪਟਨਾ ਸਹਿਬ ਵਿਖੇ ਦਸਮ ਦਾ ਪ੍ਰਕਾਸ ਬੰਦ ਕਰਕੇ ਆਉ ਭਾਵੇ ਤੁਹਾਡੇ 10-20 ਬੰਦੇ ਮਰ ਵੀ ਕਿਉ ਨਾ ਜਾਣ। ਦੂਜਾ ਕੰਮ: ਸਾਰੀਆ ਪ੍ਰੈਸਾ ਬੰਦ ਕਰਾਉ ਜਿਥੇ ਦਸਮ ਛਪਦਾ ਹੈ। ਤੀਜਾ ਕੰਮ: ਇਕ ਮੋਰਚਾ ਲਾਉ ਗ੍ਰਿਫਤਾਰੀਆ ਦੇਵੋ ਸਰਕਾਰ ਤੋ ਇਹ ਕਨੂੰਨ ਬਾਣਵਾਉ ਕੇ ਦਸਮ ਗ੍ਰੰਥ ਤੇ ਪਾਤਸਾਹੀ ੧੦ ਨਹੀ ਲਿਖਿਆ ਜਾਣਾ ਚਹੀਦਾ। ਤੁਸੀ ਕਹਿਦੇ ਹੋ ਕੇ ਦਸਮ 'ਚ ਗੰਦ ਲਿਖਿਆ ਹੈ ਮੈਨੂੰ ਲਗਦਾ ਲੁਚੇ ਤੁਸੀ ਹੋ ਜੋ ਸਵਾਦ ਲੈ ਲੈ ਕੇ ਲਿਖਦੇ ਹੋ.
ਤੁਹਾਡਾ ਇਹ ਰੌਲਾ ਸੁਣ-ਸੁਣ ਕੇ ਲੋਕ ਅੱਕ ਗਏ ਹਨ ਕਿ ਦਸਮ ਗ੍ਰੰਥ ਵਿਚ ਅਸ਼ਲੀਲਤਾ ਹੈ। ਜੇ ਇਸ ਵਿਚ ਅਸ਼ਲੀਲਤਾ ਹੈ, ਤਾਂ ਫਿਰ ਤੁਸੀਂ ਇਸ ਅਸ਼ਲੀਲਤਾ ਦੇ ਪ੍ਰਚਾਰਕ ਹੋ, ਕਿਉਂਕਿ ਚੁਣ-ਚੁਣ ਕੇ ਉਹੋ ਪੰਕਤੀਆਂ ਲਿਖਦੇ, ਬੋਲਦੇ ਅਤੇ ਪ੍ਰਕਾਸ਼ਿਤ ਕਰਦੇ ਹੋ, ਜਿਨ੍ਹਾਂ ਨੂੰ ਅਸ਼ਲੀਲ ਕਹਿੰਦੇ ਹੋ। ਜੇ ਇਹ ਪੰਕਤੀਆਂ ਵਾਸਤਵ ਵਿਚ ਅਸ਼ਲੀਲ ਹਨ, ਤਾਂ ਅਸ਼ਲੀਲ ਬਚਨ ਲਿਖਣ ਤੋਂ ਗ਼ੁਰੇਜ਼ ਕਰੋ। ਅਸਲ ਵਿਚ ਤੁਸੀਂ ਆਪ ਕਦੋਂ ਸ਼ਾਲੀਨ ਪੁਰੁਸ਼ ਹੋ? ਤੁਹਾਡੇ ਹਿਰਦੇ ਵਿਚ ਕੰਜਰ-ਕੰਜਰੀਆਂ ਵਸੀਆਂ ਹੋਈਆਂ ਹਨ, ਜਿਸ ਕਰ ਕੇ ਕੰਜਰ-ਕੰਜਰ ਦਾ ਨਿਤਨੇਮ ਕਰਦਿਆਂ ਤੁਹਾਨੂੰ ਲੱਜਾ ਨਹੀਂ ਆਉਂਦੀ। ਸਿਖਾਂ ਨੂੰ ਕੋਝੀਆਂ ਗਾਹਲਾਂ ਕਢਣਾ, ਉਨ੍ਹਾਂ ਨੂੰ ਝੂਠੋ-ਝੂਠ ਸਰਕਾਰੀ ਸਿਖ ਕਹਿਣਾ ਇਹ ਕਿਹਡ਼ੀ ਸ਼ਾਲੀਨਤਾ ਹੈ? ਜੇ ਦਸਮ ਗ੍ਰੰਥ ਵਿਚ ਅਸ਼ਲੀਲਤਾ ਹੁੰਦੀ, ਤਾਂ ਉਸ ਅਸ਼ਲੀਲਤਾ ਨੂੰ ਜਿਵੇਂ ਤੁਸੀਂ ਉਭਾਰ ਉਭਾਰ ਕੇ ਲਿਖਦੇ ਹੋ ਹੁਣ ਤਕ ਸਰਕਾਰ ਤੁਹਾਨੂੰ ਅਸ਼ਲੀਲ ਸਾਹਿਤ ਰਚਣ ਦੇ ਦੋਸ਼ ਵਿਚ ਜੇਲ੍ਹ ਦਾ ਰਾਹ ਜ਼ਰੂਰ ਵਿਖਾ ਦੇਂਦੀ। ਤੁਸਾਂ ਮੈਨੂੰ ਸਵਾਲ ਕੀਤਾ ਹੈ ਕਿ ਦਸਮ ਗ੍ਰੰਥ ਦੇ ਇਹ ਪਦ ਕਦੇ ਆਪਣੀ ਕੁਡ਼ੀ ਨੂੰ ਸੁਣਾਏ ਹਨ। ਮੈਂ ਤੁਹਾਡੇ ਜਿਹਾ ਅਗਿਆਨੀ ਨਹੀਂ। ਮੈਂ ਦਸਮ ਸਾਹਿਬ ਦੇ ਬਚਨਾਂ ਤੋਂ ਇਹ ਜਾਣ ਲਿਆ ਹੈ ਕਿ ਚਰਿਤਰ-ਉਪਖਿਆਨਾਂ ਦੇ ਪਹਿਲੇ ਅਤੇ ਅੰਤਲੇ ਭਾਗਾਂ ਨੂੰ ਛਡ ਕੇ ਬਾਕੀ ਕਥਾਵਾਂ ਇਕ ਸੂਝਵਾਨ ਅਤੇ ਵਫ਼ਾਦਾਰ ਮੰਤ੍ਰੀ ਦੀ ਆਪਣੇ ਕਾਮ-ਵੱਸ ਹੋਏ ਰਾਜੇ ਨੂੰ ਦਿੱਤੀ ਮੰਤ੍ਰਣਾ ਹੈ, ਜਿਸ ਨੂੰ ਇਸਤ੍ਰੀਆਂ ਵਿਚ ਬਹਿ ਕੇ ਪਡ਼੍ਹਨਾ ਜ਼ਰੂਰੀ ਨਹੀਂ। ਪਰ ਇਹ ਉਪਕਾਰ ਤੁਸੀਂ ਆਪਣੀਆਂ ਬਹੂ-ਬੇਟੀਆਂ ਤੇ ਤਾਂ ਕਰ ਹੀ ਰਹੇ ਹੋ, ਜਦੋਂ ਤੁਸੀਂ ਆਪਣੀ ਭੱਦੀ ਸ਼ਬਦਾਵਲੀ ਵਿਚ ਚਰਿਤ੍ਰਾਂ ਦੇ ਅੰਸ਼ ਲੇਖਾਂ ਵਿਚ ਲਿਖਦੇ ਹੋ, ਤਾਂ ਤੁਹਾਡੇ ਸੰਬੰਧੀਆਂ ਦਾ ਇਨ੍ਹਾਂ ਨੂੰ ਧਿਆਨ ਨਾਲ ਪਡ਼੍ਹਨਾ ਲਾਜ਼ਮੀ ਹੋ ਜਾਂਦਾ ਹੈ, ਕਿਉਂਕਿ ਵਿਦਵਤਾ ਦੀਆਂ ਡੀਂਗਾਂ ਮਾਰਨ ਵਾਸਤੇ ਤੁਸੀਂ ਆਪਣੇ ਅਭੱਦਰ ਲੇਖ ਘਰ ਵਿਚ ਜ਼ਰੂਰ ਵਿਖਾਂਦੇ ਹੋਵੋਗੇ। 
ਹਰਦੀਪ ਸਿੰਘ ਧਾਲੀਵਾਲ