On 14th June 2026 Regarding Medical Camp at Dhanwantri Garden Ludhiana
ਡਾ. ਵਿਸ਼ਵ ਵਿਜੇ ਸ਼ਰਮਾ ਅੱਜ ਵੀ ਅਣਗਿਣਤ ਮਰੀਜ਼ਾਂ ਦਾ ਇਲਾਜ ਕਰਦੇ ਹਨ
ਲੁਧਿਆਣਾ: 15 ਜੂਨ 2026: (ਮਨਪ੍ਰੀਤ ਸਿੰਘ//ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::
ਇਹ ਗੱਲ ਕੁਝ ਦਹਾਕੇ ਪੁਰਾਣੀ ਹੈ। ਪੰਜਾਬ ਵਿੱਚ ਕਤਲੋਗਾਰਤ ਦੀ ਅੱਗ ਦੇ ਬਾਵਜੂਦ ਸਹਿਣਸ਼ੀਲਤਾ ਬਣੀ ਹੋਈ ਸੀ। ਬਸਾਂ ਵਿੱਚੋਂ ਇੱਕ ਫਿਰਕੇ ਦੇ ਯਾਤਰੀਆਂ ਨੂੰ ਕੱਢ ਕੇ ਮਾਰਨ ਦੀਆਂ ਅਣਮਨੁੱਖੀ ਘਟਨਾਵਾਂ ਦੇ ਬਾਵਜੂਦ ਸਮਾਜ ਵਿੱਚ ਅਮਨ ਅਮਾਨ ਅਜੇ ਕਾਇਮ ਸੀ। ਸਿਰਫ ਇਹੀ ਨਹੀਂ ਬਲਕਿ ਸ਼ਾਮਾਂ ਵੇਲੇ ਕੁਝ ਸਾਹਿਤਿਕ ਅਤੇ ਸੱਭਿਆਚਾਰਕ ਆਯੋਜਨ ਵੀ ਹੋਣ ਲੱਗ ਪਏ ਸਨ। ਪੀਏਯੂ ਦਾ ਸਟੂਡੈਂਟਸ ਹੋਮ ਕੁਝ ਦੂਰ ਪੈਂਦਾ ਸੀ ਇਸ ਲਈ ਇਹੋ ਜਿਹੇ ਕੁਝ ਪ੍ਰੋਗਰਾਮ ਉਦੋਂ ਪੁਰਾਣੀ ਕਚਹਿਰੀ ਚੌਂਕ ਨੇੜੇ ਸਥਿਤ ਐਕਸਟੈਨਸ਼ਨ ਲਾਇਬ੍ਰੇਰੀ ਵਿੱਚ ਵੀ ਹੋਇਆ ਕਰਦੇ ਸਨ। ਸਰਬ ਸਾਂਝੀਵਾਲਤਾ ਵਾਲੀ ਭਾਵਨਾ ਇਹਨਾਂ ਸਮਾਗਮ ਦੇ ਆਯੋਜਨਾਂ ਵਿੱਚ ਉਭਰ ਕੇ ਸਾਹਮਣੇ ਆਉਂਦੀ ਸੀ।
ਮੰਚ ਸੰਚਾਲਨ ਮੌਕੇ ਹਿੰਦੀ ਪੰਜਾਬੀ ਅਤੇਰ ਉਰਦੂ ਦਾ ਰਲਵਾਂ ਮਿਲਵਾਂ ਰੰਗ ਵੀ ਮਹਿਸੂਸ ਹੁੰਦਾ ਸੀ। ਸਟੇਜ ਤੋਂ ਹੁੰਦੇ ਐਲਾਨਾਂ ਦੇ ਦਰਮਿਆਨ ਸ਼ਿਅਰੋ ਸ਼ਾਇਰੀ ਵਾਲਾ ਰੰਗ ਵੀ ਹੁੰਦਾ ਸੀ। ਹੁਣ ਵੀ ਸ਼ਾਇਦ ਅਜਿਹੇ ਪ੍ਰੋਗਰਾਮ ਹੁੰਦੇ ਹੋਣਗੇ ਪਰ ਮੈਨੂੰ ਕਾਫੀ ਸਮੇਂ ਤੋਂ ਪਤਾ ਨਹੀਂ ਲੱਗਿਆ। ਸ਼ਾਇਦ ਮੈਨੂੰ ਕਿਸੇ ਨੇ ਨਿਮੰਤ੍ਰਿਤ ਨਾ ਕੀਤਾ ਹੋਵੇ।
ਮੈਂ ਅੱਜ ਜਿਸ ਪ੍ਰੋਗਰਾਮ ਦੀ ਯਾਦ ਸਾਂਝੀ ਕਰ ਰਿਹਾ ਹਾਂ ਉਸ ਵਿੱਚ ਉਹਨਾਂ ਵੇਲਿਆਂ ਵਿੱਚ ਪ੍ਰਸਿੱਧ ਲੇਖਕ ਅਤੇ ਬੁਧੀਜੀਵੀ ਡਾਕਟਰ ਗਿਆਨ ਸਿੰਘ ਮਾਨ ਵੀ ਸ਼ਾਮਲ ਸਨ ਜਿਹਨਾਂ ਦੀ ਪ੍ਰਸਿੱਧੀ ਇੱਕ ਤਾਂਤਰਿਕ ਵੱਜੋਂ ਵੀ ਅਸਮਾਨਾਂ 'ਤੇ ਸੀ। ਇਹਨਾਂ ਸਮਾਗਮਾਂ ਵਿੱਚ ਨਾਰੀ ਸ਼ਕਤੀ ਵੀ ਵੱਧ ਚੜ੍ਹ ਕੇ ਸ਼ਾਮਲ ਹੋਈ ਹੁੰਦੀ ਸੀ।
ਇਸ ਮੌਕੇ ਇੱਕ ਵੈਦ ਵੱਜੋਂ ਪ੍ਰਸਿੱਧ ਵੇਣੀ ਪ੍ਰਸਾਦ ਜੀ ਵੀ ਸਨ ਜਿਹਨਾਂ ਦੇ ਪਰਿਵਾਰ ਵੱਲੋਂ ਧਨਵੰਤਰੀ ਗਾਰਡਨ ਹੁਣ ਵੀ ਟੈਗੋਰ ਨਗਰ ਵਿੱਚ ਇੱਕ ਬਹੁਤ ਹੀ ਹਰਮਨਪਿਆਰੀ ਥਾਂ ਹੈ। ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਸਤਾਏ ਲੋਕ ਹੁਣ ਵੀ ਇਸ ਥਾਂ ਜ਼ਰੂਰ ਪਹੁੰਚਦੇ ਹਨ। ਇਲਾਜ ਤਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੁੰਦਾ ਹੈ ਪਰ ਸਾਹ ਅਤੇ ਦਮੇ ਦੇ ਰੋਗੀ ਬਹੁਤਾਤ ਵਿੱਚ ਹੁੰਦੇ ਹਨ - -ਕਈ ਵਾਰ ਇੱਕ ਦਿਨ ਵਾਲੇ ਨਿਸਚਿਤ ਕੈਂਪ ਵਿੱਚ ਕੁਝ ਹਜ਼ਾਰ ਮਰੀਜ਼। ਮਰੀਜ਼ ਆਈ ਜਾਂਦੇ ਅਤੇ ਡਾਕਟਰ ਸਾਹਿਬ ਆਪਣੇ ਸਹਾਇਕ ਅਤੇ ਮਿੱਤਰ ਬੱਸੀ ਸਾਹਿਬ ਨਾਲ ਉਹਨਾਂ ਨੂੰ ਦਵਾਈ ਵਾਲੀ ਪੁੜੀ ਜਾਂ ਦੋ ਤਿੰਨ ਕੈਪਸੂਲ ਵੀ ਦੇਈ ਜਾਂਦੇ ਅਤੇ ਅੱਖਾਂ ਮੀਤ ਕੇ ਨਾਲ ਦੀ ਨੱਕ ਕੋਈ ਮੰਤਰ ਜਿਹਾ ਵੀ ਪੜ੍ਹੀ ਜਾਂਦੇ........!
ਮੈਂ ਪੁੱਛਿਆ ਵੀ ਕਿ ਇਹ ਕਿਹੜਾ ਮੰਤਰ ਹੈ ਜਿਹੜਾ ਤੁਸੀਂ ਆਪਣੀ ਆਵਾਜ਼ ਉੱਚੀ ਕੀਤੇ ਬਿਨਾ ਪੜ੍ਹਦੇ ਹੋ . .? ਉਹਨਾਂ ਮੇਰੇ ਸੁਆਲ ਨੂੰ ਮੁਸਕਰਾ ਕੇ ਟਾਲ ਦਿੱਤਾ........! ਜਦੋਂ ਮੈਂ ਪੁੱਛਿਆ ਕਿ ਤੁਸੀਂ ਕਿਸੇ ਦੀ ਬਿਮਾਰੀ ਵੀ ਨਹੀਂ ਪੁੱਛਦੇ ਸਿੱਧਾ ਉਸ ਨੂੰ ਦਵਾਈ ਹੀ ਫੜਾ ਦੇਂਦੇ ਹੋ ਤਾਂ ਉਦੋਂ ਵੀ ਉਹ ਸਿਰਫ ਮੁਸਕਰਾਏ ਪਰ ਉਹਨਾਂ ਦੇ ਨਾਲ ਖੜੋਤੇ ਜਨਾਬ ਐਮ ਪੀ ਬੱਸੀ ਕਿ ਇਹ ਖਾਸ ਦਵਾਈ ਡਾਕਟਰ ਸਾਹਿਬ ਦਾ ਇੱਕ ਬਹੁਤ ਪੁਰਾਣਾ ਅਤੇ ਖਾਸ ਰਾਜ਼ ਹੈ। ਬਲਕਿ ਇਹ ਕਹਿ ਲਓ ਕਿ ਇਹਨਾਂ ਦੇ ਪਿਤਾ ਮਾਣਯੋਗ ਕਵੀਰਾਜ ਵੇਣੀ ਪ੍ਰਸ਼ਾਦ ਜੀ ਦਾ ਰਾਜ਼ ਹੈ ਜਿਸ ਦਾ ਲਾਹਾ ਲੱਖਾਂ ਕਰੋੜਾਂ ਲੋਕਾਂ ਨੇ ਉਠਾਇਆ। ਅੱਜ ਵੀ ਡਾਕਟਰ ਵਿਸ਼ਵ ਵਿਜੇ ਸ਼ਰਮਾ ਹੁਰਾਂ ਕੋਲੋਂ ਦਵਾਈ ਲੈਣ ਲਈ ਕੁਝ ਹਜ਼ਾਰ ਮਰੀਜ਼ ਆਏ ਸਨ। ਜਨਾਬ ਐਮ ਪੀ ਬੱਸੀ ਡਾਕਟਰ ਵਿਸ਼ਵ ਵਿਜੇ ਸ਼ਰਮਾ ਦੇ ਗੁਆਂਢੀ ਵੀ ਹਨ ਅਤੇ ਬੈਂਕ ਵਿੱਚੋਂ ਰਿਟਾਇਰ ਹੋਏ ਹਨ। ਦੋਹਾਂ ਮਿੱਤਰਾਂ ਦਾ ਪ੍ਰੇਮ ਪਿਆਰ ਏਨਾ ਜ਼ਿਆਦਾ ਹੈ ਕਿ ਦੋਵੇਂ ਦਿਨ ਦਾ ਕਾਫੀ ਹਿੱਸਾ ਇਕੱਠੇ ਹੀ ਰਹਿੰਦੇ ਹਨ। ਬੱਸੀ ਸਾਹਿਬ ਡਾਕਟਰ ਸਾਹਿਬ ਦੇ ਮਰੀਜ਼ਾਂ ਨੂੰ ਦੇਖਦੇ ਹਨ ਅਤੇ ਉਂਣਦੇ ਇਲਾਜ ਵਿਚ ਡਾਕਟਰ ਸਾਹਿਬ ਦੇ ਸਹਾਇਕ ਦੀ ਭੂਮਿਕਾ ਬੜੀ ਜ਼ਿੰਮੇਦਾਰੀ ਨਾਲ ਨਿਭਾਉਂਦੇ ਹਨ।
ਅਸਲ ਵਿੱਚ ਆਪਣੇ ਪਿਤਾ ਕਵੀਰਾਜ ਸ਼੍ਰੀ ਵੇਣੀ ਪ੍ਰਸ਼ਾਦ ਦੀ ਤਰ੍ਹਾਂ ਹੁਣ ਉਹਨਾਂ ਦੇ ਬੇਟੇ ਡਾਕਟਰ ਵਿਸ਼ਵ ਵਿਜੇ ਸ਼ਰਮਾ ਜੀ ਕੋਲ ਵੀ ਚਿਹਰਾ ਦੇਖਦਿਆਂ ਹੀ ਬਿਮਾਰੀ ਦਾ ਪਤਾ ਲਾ ਲੈਣ ਦੀ ਚਮਤਕਾਰੀ ਮੌਜੂਦ ਹੈ। ਲੋਕ ਉਹਨਾਂ ਨੂੰ ਅੰਤਰਜਾਮੀ ਆਖਦੇ ਹਨ। ਉਹ ਬਿਨਾ ਕੁਝ ਪੁੱਛਿਆਂ ਬੜੀ ਸਫਲਤਾ ਨਾਲ ਲੋਕਾਂ ਦਾ ਇਲਾਜ ਕਰਦੇ ਹਨ। ਉਹਨਾਂ ਕੋਲੋਂ ਲਈ ਸਿੱਖਿਆ ਦਿੱਖਿਆ ਹੁਣ ਵੀ ਵਧਫੁੱਲ ਰਹੀ ਹੈ।
14 ਜੂਨ ਵਾਲੇ ਕੈਂਪ ਮੌਕੇ ਵੀ ਬਹੁਤ ਸਾਰੇ ਲੋਕਾਂ ਨੇ ਫਾਇਦਾ ਉਠਾਇਆ ਅਤੇ ਹੁਣ ਦੂਜਾ ਵਿਸ਼ੇਸ਼ ਕੈਂਪ 20 ਜੁਲਾਈ 2026 ਨੂੰ ਅਤੇ ਤੀਜਾ ਕੈਂਪ 23 ਨਵੰਬਰ ਤੋਂ 27 ਨਵੰਬਰ 2026 ਤੱਕ ਲਾਇਆ ਜਾਏਗਾ।

No comments:
Post a Comment