Showing posts with label ਕਰਿਸ਼ਮੇ. Show all posts
Showing posts with label ਕਰਿਸ਼ਮੇ. Show all posts

Tuesday, June 14, 2011

ਯੂਪੀ ਸਰਕਾਰ ਨੇ ਪਛਾਣੀਆਂ ਫੇਸਬੁਕ ਦੀਆਂ ਖੂਬੀਆਂ

ਹੁਣ ਜਦੋਂ ਕਿ ਫੇਸਬੁੱਕ ਦੇ ਜਾਦੂ ਨੂੰ ਪੂਰੀ ਦੁਨੀਆ ਪ੍ਰਵਾਨ ਕਰ ਚੁੱਕੀ ਹੈ ਇਸਦੇ ਬਾਵਜੂਦ ਅੱਜ ਵੀ ਫੇਸਬੁਕ ਤੇ ਚਲਦੀਕਿਸੇ ਬਹਿਸ ਜਾਂ ਵਿਚਾਰਕ ਵਿਰੋਧ ਦੌਰਾਨ ਅਕਸਰ ਕਿਸੇ ਨਾ ਕਿਸੇ ਧਿਰ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਜੇਰ ਇਹ ਤਾਂ ਫੇਸ੍ਬੁੱਕੀਏ ਹਨ ਇਹ ਤਾਂ ਫੇਸ੍ਬੁਕੀ ਲੇਖਕ ਹਨ ਇਹਨਾਂ ਨੂੰ ਅਸਲੀ ਦੁਨੀਆ ਵਿੱਚ ਕੌਣ ਜਾਣਦਾ ਹੈ  ਜਦਕਿ ਹਕੀਕਤ ਵਿੱਚ  ਫੇਸਬੁੱਕ ਰਾਹੀਂ ਮਿਲਦੇ ਪਾਠਕਾਂ ਦੀ ਗਿਣਤੀ ਬਹੁਤ ਹੀ ਵਿਸ਼ਾਲ ਵੀ ਹੈ ਅਤੇ ਕਈ ਕਿਸਮਾਂ ਦੀ ਵੀ. ਇਹਨਾਂ ਕਿਸਮਾਂ ਵਿੱਚ ਪੜ੍ਹੇ ਲਿਖੇ, ਅਮੀਰ. ਮਧ ਵਰਗੀ, ਵੱਖ ਜੁਬਾਨਾਂ ਵਾਲੇ, ਵੱਖ ਜਾਤਾਂ ਵਾਲੇ, ਵੱਖ ਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਸ਼ਾਮਿਲ ਹਨ ਇਹਨਾਂ ਖੂਬੀਆਂ ਨੂੰ ਕੋਈ ਹੋਰ ਪਛਾਣੇ  ਜਾਂ ਨਾ ਪਛਾਣੇ ਪਰ ਸੱਤਾ ਤੇ ਬੈਠੇ ਲੋਕ ਬੜੀ ਤੇਜ਼ੀ ਨਾਲ ਪਛਾਣ ਰਹੇ ਹਨ. 
 ਲਖਨਊ ਦੀ ਇੱਕ ਖਬਰ ਮੁਤਾਬਿਕ ਵਿਭਾਗੀ ਕੰਮਾ ‘ਚ ਪਾਰਦਰਸ਼ਿਤਾ ਲਿਆਉਣ ਅਤੇ ਵਰਕਰਾਂ ਦੇ ਸੰਵਾਦ ‘ਚ ਮਦਦ ਲਈ ਉੱਤਰ ਪ੍ਰਦੇਸ਼ ਦੇ ਫੂਡ ਅਤੇ ਸਿਵਲ ਸਪਲਾਈ ਵੀਬ ਹਾਗ ਨੇ ਸੋਸ਼ਲ ਨੈਟਵਰਕਿੰਗ ਵੈਬਸਾਇਟ ਅਰਥਾਤ ਹਰਮਨ ਪਿਆਰੀ ਹੋ ਰਹੀ ‘ਫੇਸਬੁਕ’ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ. ਮਹਿਕਮੇ ਦੇ ਕਮਿਸ਼ਨਰ ਸੰਤੋਸ਼ ਯਾਦਵ ਨੇ ਕਿਹਾ ਹੈ ਕਿ ਹੁਣ ਹਰ ਖੇਤਰ ਦੇ ਫੂਡ ਇੰਸਪੈਕਟਰ ਨੂੰ ਫੇਸਬੁਕ ‘ਤੇ ਵਖਰੇ ਪੇਜ਼ ਖੋਲਨ ਲਈ ਕਿਹਾ ਗਿਆ ਹੈ.
ਫੇਸਬੁਕ ਦੇ ਇਹਨਾਂ ਪੇਜਾਂ ‘ਤੇ ਉਨ੍ਹਾਂ ਨੂੰ ਆਪਣੇ ਕੰਮ ਸੰਬੰਧੀ ਸਟੇਟਸ ਨੂੰ ਲਗਾਤਾਰ ਅਪਡੇਟ ਕਰਨਾ ਪਵੇਗਾ. ਕਮਿਸ਼ਨਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਬਾਕੀ ਅਦ੍ਸ਼ਿਕਾਰੀਆਂ ਨੂੰ ਵੀ ਨੂੰ ਵੀ ਆਪਣੇ ਸਹਿਯੋਗੀਆਂ ਦੇ ਸੰਪਰਕ ‘ਚ ਬਣੇ ਰਹਿਣ ਲਈ ਇਸ ਵੈਬਸਾਈਟ ਦਾ ਇਸਤੇਮਾਲ ਕਰਨ ਵਾਸਤੇ ਕਿਹਾ ਗਿਆ ਹੈ. ਉਨ੍ਹਾਂ ਇਹ ਵੀ ਦਸਿਆ ਕਿ ਵਿਭਾਗ ਵੱਲੋਂ ਇਸ ਮਕਸਦ ਲਈ ਇੱਕ ਡੇਟਾ ਕਾਰਡ ਵੀ ਹਰ ਫੂਡ ਇੰਸਪੈਕਟਰ  ਨੂੰ ਮੁਹਈਆ ਕਰਵਾਇਆ ਜਾਵੇਗਾ ਤਾਂ ਕਿ ਉਹ ਸੰਪਰਕ ‘ਚ ਰਹਿਣ ਅਤੇ ਉਸ ਵਿਚ ਹੋ ਰਹੀਆਂ ਸਾਰੀਆਂ ਸਰਗਰਮੀਆਂ ਬਾਰੇ ਲਗਾਤਾਰ ਜਾਣਕਾਰੀ ਪ੍ਰਾਪਤ ਕਰ ਸਕਣ. ਇਸ ਮਕਸਦ ਲਈ ਤਕਨੀਕੀ ਪੱਖ ਵੱਲ ਵੇ ਪੂਰਾ ਧੀਆਂ ਦਿੱਤਾ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ  ਕੰਪਿਉਟਰ ਚਲਾਉਣ ਤੋਂ ਅਨਜਾਣ  ਅਧਿਕਾਰੀਆਂ ਨੂੰ ਕੰਪਿਉਟਰ ਚਲਾਉਣ  ਦੀ ਟ੍ਰੈਨਿੰਗ ਲਈ ਇਕ ਮਹੀਨੇ ਦਾ ਸਮਾਂ ਵੀ ਦਿੱਤਾ ਗਿਆ ਹੈ.  ਹੁਣ ਦੇਖਣਾ ਇਹ ਹੈ ਕਿ ਯੂਪੀ ਸਰਕਾਰ ਦੇ ਇਸ ਕਦਮ ਦਾ ਆਮ ਲੋਕਾਂ ਨੂ ਕਿੰਨਾ ਕੁ ਫਾਇਦਾ ਪਹੁੰਚਦਾ ਹੈ ਅਤੇ ਹੋਰ ਕਿੰਨੇ ਕੁ ਸੂਬਿਆਂ ਦੀਆਂ ਸਰਕਾਰਾਂ ਫੇਸਬੁਕ ਨੂੰ ਏਸੇ ਸ਼ਿੱਦਤ ਨਾਲ ਅਪਣਾਉਂਦੀਆਂ ਹਨ.  --ਰੈਕਟਰ ਕਥੂਰੀਆ 

Monday, April 18, 2011

ਇਸ ਨੇੜਤਾ ਨਾਲ ਵਧ ਤੋਂ ਵਧ ਲੋਕ-ਵਧ ਤੋਂ ਵਧ ਲੋਕਾਂ ਦੀ ਮਦਦ ਕਰਨਗੇ

ਲੁਧਿਆਣਾ: ਕੋਈ ਵੇਲਾ ਸੀ ਜਦੋਂ ਥੈਲੇਸੀਮਿਆ ਵਰਗੀ ਬਿਮਾਰੀ ਦੇ ਸ਼ਿਕਾਰ ਛੋਟੇ ਛੋਟੇ ਮਾਸੂਮ ਬੱਚੇ ਇਲਾਜ ਖੁਣੋਂ ਦਮ ਤੋੜ ਜਾਂਦੇ ਸਨ. ਕਦੇ ਉਹਨਾਂ ਨੂੰ ਲੋੜ ਵੇਲੇ ਖੂਨ ਨਹੀਂ ਸੀ ਮਿਲਦਾ ਅਤੇ ਕਦੇ ਖੂਨ ਚੜ੍ਹਾਉਣ ਲਈ ਹਸਪਤਾਲ ਵਿੱਚ ਦਾਖਲ ਹੋਣਾ ਮੁਸ਼ਕਿਲ ਹੁੰਦਾ ਸੀ. ਹੋਲੀ ਹੋਲੀ ਜਾਗਰੂਕਤਾ ਆਈ ਅਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਵਾਂਗ ਦੇਸ਼ ਵਿੱਚ ਵੀ ਕਈ ਸੰਸਥਾਵਾਂ ਬਣ ਗਈਆਂ ਅਤੇ ਸੂਬਿਆਂ ਵਿੱਚ ਵੀ. ਪੰਜਾਬ ਵਿੱਚ ਅਜਿਹੇ ਮਰੀਜ਼ਾਂ ਦੀ ਜਿੰਦਗੀ ਬਚਾਉਣ ਲਈ ਜਿੱਥੇ  ਸਲਾਮ ਜ਼ਿੰਦਗੀ ਫਾਊਂਡੇਸ਼ਨ ਵਰਗੀਆਂ ਫਖਰਯੋਗ  ਸੰਸਥਾਵਾਂ ਨੇ ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਉਥੇ ਸ਼ਹਿਰ ਵਿਚ ਚੱਲ ਰਹੇ ਨਿਊ ਅਗਰਵਾਲ ਪੀਰਖਾਨਾ ਟਰੱਸਟ ਵਰਗੀਆਂ ਧਾਰਮਿਕ ਸੰਸਥਾਵਾਂ ਨੇ ਵੀ ਇਸ ਸ਼ੁਭ ਕਾਰਜ ਵਿੱਚ ਪੂਰੀ ਤਨਦੇਹੀ ਨਾਲ ਸਹਿਯੋਗ ਦਿੱਤਾ.ਇਹਨਾਂ ਦੋਹਾਂ ਸੰਸਥਾਵਾਂ ਨੇ ਜਦੋਂ  ਪਿਛਲੇ ਸਾਲ ਅਗਸਤ ਮਹੀਨੇ ਦੌਰਾਨ 29ਵਾਂ ਖੂਨ ਦਾਨ ਕੈਂਪ ਲਾਇਆ ਤਾਂ ਲੋਕ ਵੀ ਵਧ ਚੜ੍ਹ ਕੇ ਅੱਗੇ ਆਏ. ਕੈਂਪ ਦਾ ਉਦਘਾਟਨ ਪੀਰਖਾਨਾ ਦੇ ਗੱਦੀ ਨਸ਼ੀਨ ਬੰਟੀ ਬਾਬਾ ਵੱਲੋਂ ਕੀਤਾ ਗਿਆ. ਇਸ ਕੈੰਪ ਨੇ ਆਮ ਲੋਕਾਂ ਦੇ ਨਾਲ ਨਾਲ ਸੰਸਥਾਵਾਂ ਨੂੰ ਵੀ ਇਸ ਮਕਸਦ ਲਈ ਉਤਸ਼ਾਹਿਤ ਕੀਤਾ. ਵਿਦਿਅਕ ਅਦਾਰੇ ਵੀ ਇਸ ਖੂਨਦਾਨ ਲਈ ਬੜੇ ਜੋਸ਼ੋ ਖ਼ਰੋਸ਼ ਨਾਲ ਅੱਗੇ ਆਏ.  
ਸਲਾਮ ਜਿੰਦਗੀ ਦਾ ਇੱਕ ਪ੍ਰੋਗਰਾਮ
ਇਸ ਮੌਕੇ ਕੈਂਪ ਵਿਚ ਆਪਣੇ ਸਕੂਲ ਇੰਡੀਅਨ ਪਬਲਿਕ ਸਕੂਲ ਲੁਹਾਰਾ ਤੋਂ ਖੂਨਦਾਨੀ ਵਲੰਟੀਅਰਾਂ ਦੀ ਟੀਮ ਲੈ ਕੇ ਪੁੱਜੇ ਪ੍ਰਿੰਸੀਪਲ ਸੁਰਿੰਦਰ ਗਰਗ ਨੇ ਸੰਸਥਾ ਦੇ ਕਾਰਜ ਦੀ ਸ਼ਲਾਘਾ ਕੀਤੀ. ਖੂਨਦਾਨ ਕੈਂਪ ਮੌਕੇ 130 ਯੂਨਿਟ ਖੂਨ ਇਕੱਤਰ ਕਰਨ ਦਾ ਕੰਮ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਆਈ ਡਾ. ਅਮਰਜੀਤ ਕੌਰ ਅਤੇ ਉਹਨਾਂ ਦੇ ਨਾਲ ਹੀ ਡਾ. ਪੁਨੀਤ ਦੀ ਟੀਮ ਨੇ ਕੀਤਾ/ ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਜੀਤ ਸੈਣੀ, ਕੌਂਸਲਰ ਰਾਕੇਸ਼ ਸ਼ਰਮਾ, ਦਲੀਪ ਥਾਪਰ, ਰਵੀ ਗੋਇਲ, ਪ੍ਰੇਮ ਬਾਂਸਲ, ਵਿਨੋਦ ਗੋਇਲ, ਅਨਿਲ ਧਮੀਜਾ ਅਤੇ ਗੁਰਮਿੰਦਰ ਸਿੰਘ ਸਮੇਤ ਕਈ ਉਘੀਆਂ ਸ਼ਖਸੀਅਤਾਂ ਹਾਜ਼ਰ ਸਨ. ਏਸੇ ਤਰਾਂ ਪੀਰਖਾਨਾ ਵੱਲੋਂ ਅੱਖਾਂ ਦਾ ਕੈੰਪ ਵੀ ਲਗਾਇਆ ਗਿਆ ਅਤੇ ਕਈ ਹੋਰ ਉਪਰਾਲੇ ਵੀ ਕੀਤੇ ਗਏ. 
ਜਦੋਂ ਇਹ ਕੈੱਪ ਨਹੀਂ ਵੀ ਲੱਗਦੇ ਉਦੋਂ ਵੀ ਇਹ ਧਾਰਮਿਕ ਸੰਸਥਾਨ ਸਰਗਰਮ ਰਹਿੰਦਾ ਹੈ ਕਦੇ ਕਿਸੇ ਲੋੜਵੰਦ ਮਰੀਜ਼ ਨੂੰ ਦਵਾਈ ਲਈ ਕੇ ਦੇਣ ਲਈ , ਕਦੇ ਕਿਸੇ ਸਕੂਲ ਵਿੱਚ ਲੋੜਵੰਦ ਬੱਚੇ ਦੀ ਫੀਸ ਜਮਾਂ ਕਰਾਉਣ ਲਈ ਅਤੇ ਕਦੇ ਕਿਸੇ ਗਰੀਬ ਘਰ ਦੀ ਧੀ ਧਿਆਣੀ ਦੇ ਵਿਆਹ ਦੀ ਰਸਮ ਤੇ ਆਉਂਦਾ ਖਰਚਾ ਅਦਾ ਕਰਨ ਲਈ. 
ਇਸ ਅਸਥਾਨ ਤੇ ਆਉਣ ਵਾਲੇ ਸ਼ਰਧਾਲੂਆਂ ਵਿੱਚ ਸਾਰੇ ਮਜ਼ਹਬਾਂ ਦੇ ਲੋਕ ਸ਼ਾਮਿਲ ਹਨ. ਪੀਰਖਾਨਾ ਦੇ ਗੱਦੀ ਨਸ਼ੀਨ ਬੰਟੀ ਬਾਬਾ ਆਖਦੇ ਹਨ  ਕੀ ਤੁਹਾਡਾ ਮਜ਼ਹਬ ਕੋਈ ਵੀ ਹੋਵੇ, ਤੁਹਾਡੀ ਪਾਰਟੀ ਕੋਈ ਵੀ ਹੋਵੇ, ਤੁਹਾਡੀ ਪੋਜੀਸ਼ਨ ਕੋਈ ਵੀ ਹੋਵੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ. ਪੀਰਖਾਨਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਰ ਉਹਨਾਂ ਨੂੰ ਸਭ ਤੋਂ ਪਹਿਲਾਂ ਗਲੇ ਲਗਾਇਆ ਜਾਵੇਗਾ ਜਿਹੜੇ ਕਿਸੇ ਨਾ ਕਿਸੇ ਲੋੜਵੰਦ ਦੀ ਸਹਾਇਤਾ ਕਰਦੇ ਹਨ. ਧਾਰਮਿਕ ਅਤੇ ਸਮਾਜਿਕ ਸੰਸਥਾਨਾਂ ਵਿੱਚ ਵਧ ਰਹੀ ਨੇੜਤਾ ਇੱਕ ਅਜਿਹਾ ਸ਼ੁਭ ਸ਼ਗਨ ਹੈ ਜਿਸ ਨਾਲ ਦੁਨੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੀਆਂ ਆਸਾਂ ਉਮੀਦਾਂ  ਇੱਕ ਵਾਰ ਫੇਰ ਮਜਬੂਤ ਹੋਈਆਂ ਹਨ. ਇਸ ਨੇੜਤਾ ਨਾਲ ਵਧ ਤੋਂ ਵਧ ਲੋਕ ਵਧ ਤੋਂ ਵਧ ਲੋਕਾਂ ਦੀ ਮਦਦ ਕਰਨਗੇ.
ਵੱਖ ਵੱਖ  ਗਾਇਕ, ਵੱਖ ਵੱਖ ਕਲਾਕਾਰ ਪ੍ਰਸਿਧ ਕਵਾਲ ਇਸ ਅਸਥਾਨ ਤੇ ਸਜਦਾ ਕਰਨ ਲਈ ਦੂਰੋਂ ਦੂਰੋਂ ਪਹੁੰਚਦੇ ਹਨ. ਗੀਤ ਸੰਗੀਤ ਦੀ ਇਸ ਮਸਤੀ ਵਿੱਚ ਲੋਕ ਇੱਕ ਵਾਰ ਆਪਣਾ ਆਪ ਭੁੱਲ ਜਾਂਦੇ ਹਨ ਅਤੇ ਜੁੜਦੇ ਹਨ ਸਿਰਫ ਉਸ ਨਾਲ ਜਿਹੜਾ ਸਭ ਥਾਂ ਹੈ ਅਤੇ ਸਭ ਦੀ ਸੁਣਦਾ ਹੈ. ਬਿਨਾ ਕਿਸੇ ਵਿਤਕਰੇ ਦੇ ਬਿਨਾ ਕਿਸੇ ਦੇਰ ਦੇ. ਪੇਰ੍ਖਾਨਾ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਨੂੰ ਵੀ ਬੰਟੀ ਬਾਬਾ ਇਹੀ ਸਮਝਾਉਂਦੇ ਹਨ ਸੱਚੇ ਇਨਸਾਨ ਬਾਨੋ. ਹਰ ਧਰਮ ਦਾ ਆਦਰ ਕਰੋ, ਕਦੇ ਕਿਸੇ ਦਾ ਦਿਲ ਨਾ ਦੁਖਾਓ. --ਵਿਸ਼ਾਲ ਗਰਗ ( ਫੋਟੋ: ਸੰਜੈ ਸੂਦ)


ਉਦਾਸੀ ਨੂੰ ਵੀ ਆਨੰਦ ਵਿੱਚ ਬਦਲਣ ਦਾ ਭੇਦ ਸਮਝਾਉਂਦੇ ਨੇ ਬੰਟੀ ਬਾਬਾ


Saturday, August 14, 2010

ਇੱਕ ਅਨੋਖਾ ਗਾਊਨ

ਜਾਦੂ, ਟੂਣਾ, ਮੰਤਰ, ਤੰਤਰ ਬੜਾ ਹੀ ਪੇਚੀਦਾ ਜਿਹਾ ਵਿਸ਼ਾ ਹੈ. ਇਸ ਬਾਰੇ ਕਾਫੀ ਕੁਝ ਕਿਹਾ ਜਾ ਚੁੱਕਿਆ ਹੈ. ਭਾਵੇਂ ਅਜੇ ਤੱਕ ਕੋਈ ਵੀ ਜਾਦੂਗਰ, ਤਾਂਤ੍ਰਿਕ ਜਾਂ ਕੋਈ ਹੋਰ ਪਹੁੰਚਿਆ ਹੋਇਆ ਵਿਅਕਤੀ ਤਰਕਸ਼ੀਲਾਂ ਦੀ ਚੁਨੌਤੀ ਸਾਹਮਣੇ ਕਦੇ ਵੀ ਸਫਲ ਨਹੀਂ ਹੋ ਸਕਿਆ ਪਰ ਫਿਰ ਵੀ ਉਹਨਾਂ ਲੋਕਾਂ ਦੀ ਗਿਣਤੀ ਅਜੇ ਵੀ ਬਹੁਤ ਜ਼ਿਆਦਾ ਹੈ ਜੋ ਉਸ ਵਿੱਚ ਵੱਧ ਯਕੀਨ ਰੱਖਦੇ ਨੇ ਜੋ ਕਦੇ ਉਹਨਾਂ ਸਾਹਮਣੇ ਸਾਬਿਤ ਹੀ ਨਹੀਂ ਹੋ ਸਕਿਆ. ਹੁਣ ਵੀ ਬਹੁਤ ਸਾਰੇ ਇਲਾਕੇ ਹਨ ਜਿਹਨਾਂ ਵਿੱਚ ਅਜਿਹੇ ਲੋਕਾਂ ਦੀ ਭਰਮਾਰ ਹੈ. ਭੂਤਾਂ ਪ੍ਰੇਤਾਂ ਦੇ ਵਹਿਮਾਂ ਭਰਮਾਂ ਚ ਗਲਤਾਨ ਹੋਏ ਇਹ ਲੋਕ ਆਪਣੀ ਜ਼ਿੰਦਗੀ ਵੀ ਨਰਕ ਬਣਾਉਂਦੇ ਹਨ ਆਪਣੇ ਪਰਿਵਾਰ ਦੀ ਵੀ ਅਤੇ ਆਲੇ ਦੁਆਲੇ ਦੇ ਹੋਰ ਲੋਕਾਂ ਦੀ ਵੀ. ਏਥੇ ਮੈਂ ਉਹਨਾਂ ਲੋਕਾਂ ਦਾ ਜ਼ਿਕਰ ਬਿਲਕੁਲ ਨਹੀਂ ਕਰ ਰਿਹਾ ਜਿਹੜੇ ਇਸਨੂੰ ਇੱਕ ਵਿਗਿਆਨ ਵਜੋਂ ਲੈਂਦੇ ਹਨ ਅਤੇ ਇਸਦੀਆਂ ਤਰਕੀਬਾਂ ਦੀ ਵਰਤੋਂ ਲੋਕਾਂ ਦੇ ਭਲੇ ਲਈ ਕਰਦੇ ਹਨ. ਇਸ ਵਿਸ਼ੇ ਬਾਰੇ ਕਿਸੇ ਵੇਲੇ ਵਿਸਥਾਰਤ ਚਰਚਾ ਦਾ ਵਾਅਦਾ ਕਰਦਿਆਂ ਫਿਲਹਾਲ ਮੈਂ ਜ਼ਿਕਰ ਕਰ ਰਿਹਾ ਹਾਂ ਜੋ ਇੱਕ ਬਹੁਤ ਵੱਡੇ ਵਰਗ ਲਈ ਇੱਕ ਖੁਸ਼ਖਬਰੀ ਵੱਜੋਂ ਆਈ ਹੈ. ਖੁਸ਼ਖਬਰੀ ਵਰਗੀ ਇਹ ਖਬਰ ਆਈ ਹੈ ਉਹਨਾਂ ਲੋਕਾਂ ਲਈ ਜਿਹਨਾਂ ਨੇ ਹੈਰੀ ਪਾਟਰ ਦੀਆਂ ਫਿਲਮਾਂ ਨੂੰ ਦੀਵਾਨਗੀ ਦੀ ਹੱਦ ਤੱਕ ਦੇਖਿਆ ਹੈ. ਇਹਨਾਂ ਕਿਤਾਬਾਂ ਨੂੰ ਨਾ ਸਿਰਫ ਆਪ ਪੜ੍ਹਿਆ ਹੈ ਬਲਕਿ ਦੋਸਤਾਂ ਨੂੰ ਇਸਦੀਆਂ ਸੌਗਾਤਾਂ ਵੀ ਦਿੱਤੀਆਂ. ਇਸ ਖਬਰ ਵਿੱਚ ਦੱਸਿਆ ਗਿਆ ਹੈ ਕਿ ਹੁਣ ਇੱਕ ਅਜਿਹਾ ਗਾਊਨ ਤਿਆਰ ਕੀਤਾ ਗਿਆ ਹੈ ਜੋ ਹੈਰੀ ਪਾਤਰ ਵਾਂਗ ਗਾਇਬ ਕਰ ਸਕਣ ਦਾ ਕ੍ਰਿਸ਼ਮਾ ਵੀ ਕਰਕੇ ਦਿਖਾ ਸਕੇਗਾ. ਇਸ ਅਨੋਖੇ ਗਾਊਨ ਨੂੰ ਬਣਾਇਆ ਹੈ ਟਫ਼ਟਸ  ਐਂਡ ਬੋਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ. ਇਸਦਾ ਪੂਰਾ ਵੇਰਵਾ ਤੁਸੀਂ ਪੜ੍ਹ ਸਕਦੇ ਹੋ ਜਗ ਬਾਣੀ ਦੀ ਇਸ ਖਬਰ ਨੂੰ ਇਸ ਥਾਂ ਤੇ ਕਲਿੱਕ ਕਰਕੇ. ਜੇ ਕੋਈ ਦਿੱਕਤ ਆਵੇ ਤਾਂ ਤੁਸੀਂ ਇਸ ਖਬਰ ਨਾਲ ਛਪੀ ਹੋਈ ਤਸਵੀਰ ਤੇ ਵੀ ਕਲਿੱਕ ਕਰ ਸਕਦੇ ਹੋ. ਕਿਓਂ ਹੈ ਨਾ ਵਿਗਿਆਨ ਦਾ ਕਮਾਲ. ਜੇ ਤੁਹਾਡੇ ਕੋਲ ਵੀ ਅਜਿਹੀ ਹੀ ਕੋਈ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਭੇਜੋ ਅਸੀਂ ਉਸਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕਰਾਂਗੇ. --ਰੈਕਟਰ ਕਥੂਰੀਆ 

Tuesday, March 30, 2010

ਦੇਖੋ ਓਹ ਮੌਤ ਦੇ ਮੂੰਹੋਂ ਮੁੜ ਆਏ.....!


ਸਮੁੰਦਰ ਵਿੱਚ ਸੋਮਾਲੀਆ ਦੇ ਕਿਨਾਰੇ ਤੋਂ ਬਹੁਤ ਦੂਰ.ਛੋਟੀ ਜਹੀ ਬੇੜੀ ਜਾਂ ਫਿਰ ਡੋਂਗਾ ਜਿਹਾ ਕਹਿ ਲਓ. ਉਸ ਵਿੱਚ ਓਹ ਕੁੱਲ ਤੀਹ ਜਣੇ ਸਨ. ਇਹਨਾਂ ਤੀਹਾਂ ਜਣਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ.  ਜਿਊਂ ਹੀ ਉਹਨਾਂ ਨੇ ਕਿਨਾਰਾ ਛੱਡ ਕੇ ਖੁੱਲੇ ਸਮੁੰਦਰ ਚ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਕੋਈ ਖਰਾਬੀ ਜਹੀ ਪੇਸ਼ ਆ ਰਹੀ ਹੈ. ਏਹੋ ਜਹੀਆਂ ਗੱਲਾਂ ਕਿਓਂਕਿ ਸਮੁੰਦਰ 'ਚ ਆਮ ਵਾਪਰਦੀਆਂ ਹਨ ਇਸ ਲਈ ਕਿਸੇ ਨੇ ਇਸ ਪਾਸੇ ਕੋਈ ਖਾਸ ਧਿਆਨ ਨਾ ਦਿੱਤਾ.  ਖ਼ਰਾਬੀ ਹੋਰ ਗੰਭੀਰ ਹੋਈ ਤਾਂ ਪਤਾ ਲੱਗਿਆ ਕਿ ਇਸ ਦੇ ਦੋਵੇਂ ਇੰਜਣ ਫੇਲ ਹੋ ਚੁੱਕੇ ਹਨ. ਇਸ ਮੁਸੀਬਤ ਦਾ ਮਾਮਲਾ ਅਜੇ ਵਿੱਚੇ ਹੀ ਸੀ ਕਿ ਇੱਕ ਹੋਰ ਚਿੰਤਾ ਸਾਹਮਣੇ ਆ ਖੜੋਤੀ. ਬੇੜੀ ਵਿਚ ਪੀਣ ਵਾਲਾ ਪਾਣੀ ਵੀ ਸਿਰਫ ਏਨਾ ਕੁ ਹੀ ਬਚਿਆ ਸੀ ਕਿ ਉਸ ਨਾਲ ਮਸਾਂ ਚਾਰ ਕੁ ਦਿਨ ਹੀ ਨਿੱਕਲ ਸਕਦੇ ਸਨ ਅਤੇ ਭੋਜਨ ਤਾਂ ਬਿਲਕੁਲ ਹੀ ਖਤਮ ਹੋ ਚੁੱਕਿਆ ਸੀ.  ਚਾਰੋ ਪਾਸੇ ਪਾਣੀ ਹੀ ਪਾਣੀ ਸੀ ਸਮੁੰਦਰ ਦਾ ਖਾਰਾ  ਪਾਣੀ ਅਤੇ ਕਿਨਾਰਾ ਓਹ ਬਹੁਤ ਦੂਰ ਛਡ ਆਏ ਸਨ. ਖਰਾਬ ਇੰਜਨਾਂ ਨਾਲ ਵਾਪਸੀ ਦੀ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ. ਪਰ ਆਖਦੇ ਨੇ ਕਿ ਰੱਖੇ ਰੱਬ ਤਾਂ ਮਾਰੇ ਕੌਣ ? ਬਸ ਕੁਝ ਏਹੋ ਜਿਹਾ ਕ੍ਰਿਸ਼ਮਾ ਇਹਨਾਂ ਨਾਲ ਵੀ ਵਾਪਰਿਆ. ਉਹਨਾਂ ਦੀਆਂ ਦੁਆਵਾਂ ਸੁਣੀਆਂ ਗਈਆਂ. ਉਸ ਵੇਲੇ ਅਦਨ ਦੀ ਖਾੜੀ ਵਿੱਚ ਅਮਰੀਕਨ ਨੇਵੀ ਦਾ ਜਹਾਜ਼ ਆਪਣੀ ਰੂਟੀਨ ਗਸ਼ਤ ਤੇ ਸੀ. ਸਮੁੰਦਰੀ ਲੁਟੇਰਿਆਂ ਅਤੇ ਡਾਕੂਆਂ ਦੇ ਮੁਕਾਬਲੇ ਲਈ ਦਿਨ ਰਾਤ ਸਮੁੰਦਰੀ  ਰਾਖੀ ਤੇ ਨਿਯੁਕਤ ਇਸ ਜਹਾਜ਼ ਦੇ ਉਚ ਅਧਿਕਾਰੀਆਂ ਨੇ ਦੇਖਿਆ ਕਿ ਸਮੁੰਦਰ ਵਿੱਚ ਦੂਰ ਕਿਤੇ ਇੱਕ ਧੱਬਾ ਜਿਹਾ ਹਿਲ ਜੁਲ ਰਿਹਾ ਹੈ. ਹੋਰ ਗਹੁ ਨਾਲ ਦੂਰਬੀਨ ਰਾਹੀਂ ਦੇਖਿਆ ਤਾਂ ਪਤਾ ਲੱਗਿਆ ਕਿ ਅਸਲ ਵਿੱਚ ਇਹ ਕੋਈ ਛੋਟੀ ਜਹੀ ਬੇੜੀ ਸੀ. ਜਹਾਜ਼  ਨੂੰ ਪੂਰੀ ਤਿਆਰੀ ਦੇ ਨਾਲ ਇਸ ਪਾਸੇ ਤੋਰਿਆ ਗਿਆ ਕਿਓਂਕਿ ਇਸ ਵਿੱਚ ਸਮੁੰਦਰੀ ਲੁਟੇਰੇ ਵੀ ਤਾਂ ਹੋ ਸਕਦੇ ਸਨ. ਪੂਰੀ ਚੌਕਸੀ ਨਾਲ ਅਸਲੀਅਤ ਨੂੰ ਸਮਝਣ ਤੋਂ ਬਾਅਦ  ਜਦੋਂ ਜਹਾਜ਼ ਦੇ ਅਧਿਕਾਰੀ ਇਹਨਾਂ ਦੇ ਨੇੜੇ ਪੁੱਜੇ ਤਾਂ ਉਹਨਾਂ ਨੇ ਦੇਖਿਆ ਕਿ ਇਹ ਵਿਚਾਰੇ ਤਾਂ ਬਹੁਤ ਹੀ ਮੁਸੀਬਤ 'ਚ ਸਨ. ਨਾ ਉਹਨਾਂ ਕੋਲ ਪੀਣ ਵਾਲਾ ਪਾਣੀ ਸੀ, ਨਾ ਹੀ ਭੋਜਨ ਅਤੇ ਨਹੀ ਕੋਈ ਦਵਾ ਦਾਰੂ. ਉਹਨਾਂ ਦੀ ਨਿੱਕੀ ਜਿਹੀ ਬੇੜੀ ਦੇ ਦੋਵੇਂ ਇੰਜਣ ਜੁਆਬ ਦੇ ਚੁੱਕੇ ਸਨ. ਇਹ ਸਭ ਕੁਝ 25 ਮਾਰਚ 2010 ਨੂੰ ਹੋਇਆ. ਬਚੇ ਗਏ ਇਹਨਾਂ ਸਾਰੇ ਵਿਅਕਤੀਆਂ ਨੂੰ ਤੁਰੰਤ ਮੁਢਲੀ ਸਹਾਇਤਾ ਦਿੱਤੀ ਗਈ. ਭੋਜਨ ਅਤੇ ਕੰਬਲ ਦੇ ਕੇ ਉਹਨਾਂ ਨੂੰ ਆਰਾਮ ਦੀ ਨੀਂਦ ਲੈਣ ਦਾ ਮੌਕਾ ਦਿੱਤਾ ਗਿਆ ਅਤੇ ਇਸ ਤਰਾਂ ਢਾਈ ਦਿਨਾਂ ਦੇ ਸਫ਼ਰ ਤੋਂ ਬਾਅਦ 27 ਮਾਰਚ 2010 ਨੂੰ ਇਹਨਾਂ ਸਾਰਿਆਂ ਨੂੰ ਹੀ ਉਹਨਾਂ ਦੇ ਪਿੰਡ ਸੀਲਾਇਆ ਵਿੱਚ ਪਹੁੰਚਾ ਦਿੱਤਾ ਗਿਆ. ਮੌਤ ਨੂੰ ਐਨ ਨੇੜਿਓਂ ਦੇਖ ਕੇ ਆਏ ਇਹਨਾਂ ਖੁਸ਼ਕਿਸਮਤਾਂ ਦੇ ਇੱਕ ਆਗੂ ਅਬਦੁਲ ਰਹਿਮਾਨ ਅਲੀ ਨੇ ਦਸਿਆ ਕਿ ਅਸੀਂ ਤਾਂ ਜਿਊਂਦੇ ਬਚਣ ਦੀ ਆਸ ਹੀ ਲਾਹ ਚੁੱਕੇ ਸਾਂ. ਇਸ ਤਰਾਂ ਇਹ ਸਾਰਾ ਮਾਮਲਾ ਬਚਾਓ ਦੇ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਬਣ ਕੇ ਜੁੜ ਗਿਆ. ਮੈਨੂੰ ਇਹ ਸਾਰਾ ਵੇਰਵਾ ਪੂਰੇ ਵਿਸਥਾਰ ਨਾਲ ਭੇਜਿਆ ਹੈ  Combined Maritime Forces  ਲਈ  ਆਪਣੀ ਡਿਊਟੀ ਨਿਭਾ ਰਹੇ ਅਮਰੀਕਾ ਦੇ Navy Ensign Colleen M. Flynn ਨੇ ਅਤੇ ਅਮਰੀਕਾ ਦੀ ਜਲ ਸੈਨਾ ਲਈ ਇਹਨਾਂ ਪਲਾਂ ਨੂੰ ਕੈਮਰੇ 'ਚ ਕੈਦ ਕੀਤਾ ਹੈ Petty Officer 3rd Class Cory Phelps ਨੇ. ਤੁਹਾਨੂੰ ਇਹ ਪੰਜਾਬੀ ਰੂਪ ਕਿਹੋ ਜਿਹਾ ਲੱਗਿਆ, ਦਸਣਾਂ ਨਾ ਭੁੱਲਣਾ.                                    --ਰੈਕਟਰ ਕਥੂਰੀਆ 

 

Friday, February 12, 2010

ਜਿਸ ਨੂੰ ਰੱਬ ਰੱਖੇ ਉਹਨੂੰ ਕੌਣ ਮਾਰੇ..!

ਬਰਫੀਲੇ ਤੂਫਾਨਾਂ ਨੇ ਅਫਗਾਨਿਸਤਾਨ ਵਿੱਚ ਵੀ ਆਪਣਾ ਕਹਿਰ ਦਿਖਾਇਆ. ਜਿੱਥੇ ਬਰਫਬਾਰੀ ਨਾਲ ਕਈ ਲੋਕ ਦੱਬੇ ਗਏ ਉੱਥੇ ਬਰਫ ਦੇ ਤੌਦੇ ਡਿੱਗਣ ਨਾਲ ਵੀ ਇਸ ਤੂਫ਼ਾਨ ਦੀ ਮਾਰ ਕਈ ਗੁਣਾ ਵਧ ਗਈ. ਬਹੁਤ ਸਾਰੇ ਲੋਕ ਆਪਣੀਆਂ ਮੋਟਰ ਗੱਡੀਆਂ ਸਮੇਤ ਹੀ ਪਹਾੜੀ ਚੱਟਾਨਾਂ ਖਿਸਕਣ ਨਾਲ ਖੱਡਾਂ ਵਿੱਚ ਜਾ ਡਿੱਗੇ. ਖਬਰਾਂ ਦੇ ਮੁਤਾਬਕ ਭਾਵੇਂ 2500 ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਫਿਰ ਵੀ ਮਰਨ ਵਾਲਿਆਂ ਦੀ ਗਿਣਤੀ 150 ਤੋਂ  ਟੱਪ ਚੁੱਕੀ ਹੈ. ਪਰ ਕਹਿੰਦੇ ਨੇ ਜਿਸ ਨੂੰ ਰੱਬ ਰੱਖੇ ਉਹਨੂੰ ਕੌਣ ਮਾਰੇ...! ਇਹ ਕਰਿਸ਼ਮਾ ਇੱਕ ਵਾਰ ਫਿਰ ਨਜ਼ਰ ਆਇਆ ਹੈ ਅਫਗਾਨਿਸਤਾਨ ਵਿੱਚ. ਬਰਫ ਦੇ ਇਸ ਕਹਿਰੀ ਤੂਫ਼ਾਨ ਵਿੱਚ ਜਿਹੜੇ ਲੋਕ ਬਚ ਗਏ ਉਹਨਾਂ ਵਿੱਚ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ. ਇਸ ਦਾ ਸਿਹਰਾ ਜਾਂਦਾ ਹੈ ਫੌਰੀ ਤੌਰ ਤੇ ਚੁੱਕੇ ਗਏ ਉਹਨਾਂ ਕਦਮਾਂ ਨੂੰ ਜਿਹਨਾਂ ਸਦਕਾ ਦੇਖਦਿਆਂ ਹੀ ਦੇਖਦਿਆਂ ਬਰਫ ਵਿੱਚ ਦੱਬੇ ਹੋਏ ਅਤੇ ਤੂਫ਼ਾਨ ਵਿੱਚ ਘਿਰੇ ਹੋਏ ਲੋਕਾਂ ਨੂੰ ਫਟਾ ਫੱਟ ਕਢਣ  ਦੇ ਉਪਰਾਲੇ ਅਮਲ ਵਿੱਚ ਲਿਆਂਦੇ ਗਏ. ਅਫਗਾਨਿਸਤਾਨ ਦੇ ਡਾਕਟਰਾਂ ਅਤੇ ਕੋਲੀਸ਼ਨ ਫੋਰਸ ਦੇ ਅਧਿਕਾਰੀਆਂ ਨੇ ਸਾਂਝੇ ਤੌਰ ਤੇ ਵਿਓਂਤਬੰਦੀ  ਕਰਕੇ ਬਚਾਓ ਕਾਰਜਾਂ ਨੂੰ ਤੂਫ਼ਾਨ ਵਰਗੀ ਤੇਜ਼ੀ ਨਾਲ ਸਿਰੇ ਚਾੜਿਆ. ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਇਸ ਬਰਫੀਲੇ ਤੂਫ਼ਾਨ ਦੇ ਕਹਿਰ ਚੋਂ ਬਚੇ ਹੋਏ  ਮਾਸੂਮ ਬੱਚੇ ਨੂੰ--ਜਿਸ ਨੂੰ ਏਅਰ ਫੋਰਸ ਦੇ ਇੱਕ ਅਧਿਕਾਰੀ Air Force Master Sgt. Jan Fink ਦੀ ਗੋਦ ਵਿੱਚ ਅਤੇ ਅਮਰੀਕੀ ਏਅਰ ਫੋਰਸ ਲਈ ਇਹਨਾਂ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ  Tech. Sgt. Jeromy K. Cross ਨੇ. 
     ਇਸ ਮੌਕੇ ਦੀ ਹੀ ਇੱਕ ਹੋਰ ਤਸਵੀਰ ਜਿਸ ਵਿੱਚ ਨਜ਼ਰ ਆ ਰਹੇ ਹਨ ਡਾਕਟਰ ਅਬਦੁਲ ਰਸ਼ੀਦ ਅਤੇ ਏਅਰ ਫੋਰਸ ਦੀ ਹੀ ਇੱਕ ਸੀਨੀਅਰ ਅਧਿਕਾਰੀ Katrevious Swift ਬਰਫੀਲੇ ਤੂਫਾਨ ਦੇ ਕਹਿਰ 'ਚ ਬਚੇ ਹੋਏ ਇਕ ਹੋਰ ਖੁਸ਼ਕਿਸਮਤ ਅਫਗਾਨ ਨਾਗਰਿਕ ਦੇ ਨਾਲ ਗੱਲਬਾਤ ਕਰਕੇ ਉਸ ਕੋਲੋਂ  ਉਸਦਾ ਅਤੇ ਉਸਦੇ ਪਰਿਵਾਰ ਦਾ ਹਾਲ ਚਾਲ ਪੁਛਦੇ ਹੋਏ.  ਇਹ ਤਸਵੀਰ 9 ਫ਼ਰਵਰੀ 2010 ਨੂੰ ਅਮਰੀਕੀ ਏਅਰ ਫੋਰਸ ਲਈ Tech. Sgt. Jeromy K. Cross ਨੇ Bagram Airfield, Afghanistan ਦੇ  Craig Joint Theater Hospital ਵਿੱਚ ਖਿੱਚੀ.        --ਰੈਕਟਰ ਕਥੂਰੀਆ