Saturday, August 14, 2010

ਇੱਕ ਅਨੋਖਾ ਗਾਊਨ

ਜਾਦੂ, ਟੂਣਾ, ਮੰਤਰ, ਤੰਤਰ ਬੜਾ ਹੀ ਪੇਚੀਦਾ ਜਿਹਾ ਵਿਸ਼ਾ ਹੈ. ਇਸ ਬਾਰੇ ਕਾਫੀ ਕੁਝ ਕਿਹਾ ਜਾ ਚੁੱਕਿਆ ਹੈ. ਭਾਵੇਂ ਅਜੇ ਤੱਕ ਕੋਈ ਵੀ ਜਾਦੂਗਰ, ਤਾਂਤ੍ਰਿਕ ਜਾਂ ਕੋਈ ਹੋਰ ਪਹੁੰਚਿਆ ਹੋਇਆ ਵਿਅਕਤੀ ਤਰਕਸ਼ੀਲਾਂ ਦੀ ਚੁਨੌਤੀ ਸਾਹਮਣੇ ਕਦੇ ਵੀ ਸਫਲ ਨਹੀਂ ਹੋ ਸਕਿਆ ਪਰ ਫਿਰ ਵੀ ਉਹਨਾਂ ਲੋਕਾਂ ਦੀ ਗਿਣਤੀ ਅਜੇ ਵੀ ਬਹੁਤ ਜ਼ਿਆਦਾ ਹੈ ਜੋ ਉਸ ਵਿੱਚ ਵੱਧ ਯਕੀਨ ਰੱਖਦੇ ਨੇ ਜੋ ਕਦੇ ਉਹਨਾਂ ਸਾਹਮਣੇ ਸਾਬਿਤ ਹੀ ਨਹੀਂ ਹੋ ਸਕਿਆ. ਹੁਣ ਵੀ ਬਹੁਤ ਸਾਰੇ ਇਲਾਕੇ ਹਨ ਜਿਹਨਾਂ ਵਿੱਚ ਅਜਿਹੇ ਲੋਕਾਂ ਦੀ ਭਰਮਾਰ ਹੈ. ਭੂਤਾਂ ਪ੍ਰੇਤਾਂ ਦੇ ਵਹਿਮਾਂ ਭਰਮਾਂ ਚ ਗਲਤਾਨ ਹੋਏ ਇਹ ਲੋਕ ਆਪਣੀ ਜ਼ਿੰਦਗੀ ਵੀ ਨਰਕ ਬਣਾਉਂਦੇ ਹਨ ਆਪਣੇ ਪਰਿਵਾਰ ਦੀ ਵੀ ਅਤੇ ਆਲੇ ਦੁਆਲੇ ਦੇ ਹੋਰ ਲੋਕਾਂ ਦੀ ਵੀ. ਏਥੇ ਮੈਂ ਉਹਨਾਂ ਲੋਕਾਂ ਦਾ ਜ਼ਿਕਰ ਬਿਲਕੁਲ ਨਹੀਂ ਕਰ ਰਿਹਾ ਜਿਹੜੇ ਇਸਨੂੰ ਇੱਕ ਵਿਗਿਆਨ ਵਜੋਂ ਲੈਂਦੇ ਹਨ ਅਤੇ ਇਸਦੀਆਂ ਤਰਕੀਬਾਂ ਦੀ ਵਰਤੋਂ ਲੋਕਾਂ ਦੇ ਭਲੇ ਲਈ ਕਰਦੇ ਹਨ. ਇਸ ਵਿਸ਼ੇ ਬਾਰੇ ਕਿਸੇ ਵੇਲੇ ਵਿਸਥਾਰਤ ਚਰਚਾ ਦਾ ਵਾਅਦਾ ਕਰਦਿਆਂ ਫਿਲਹਾਲ ਮੈਂ ਜ਼ਿਕਰ ਕਰ ਰਿਹਾ ਹਾਂ ਜੋ ਇੱਕ ਬਹੁਤ ਵੱਡੇ ਵਰਗ ਲਈ ਇੱਕ ਖੁਸ਼ਖਬਰੀ ਵੱਜੋਂ ਆਈ ਹੈ. ਖੁਸ਼ਖਬਰੀ ਵਰਗੀ ਇਹ ਖਬਰ ਆਈ ਹੈ ਉਹਨਾਂ ਲੋਕਾਂ ਲਈ ਜਿਹਨਾਂ ਨੇ ਹੈਰੀ ਪਾਟਰ ਦੀਆਂ ਫਿਲਮਾਂ ਨੂੰ ਦੀਵਾਨਗੀ ਦੀ ਹੱਦ ਤੱਕ ਦੇਖਿਆ ਹੈ. ਇਹਨਾਂ ਕਿਤਾਬਾਂ ਨੂੰ ਨਾ ਸਿਰਫ ਆਪ ਪੜ੍ਹਿਆ ਹੈ ਬਲਕਿ ਦੋਸਤਾਂ ਨੂੰ ਇਸਦੀਆਂ ਸੌਗਾਤਾਂ ਵੀ ਦਿੱਤੀਆਂ. ਇਸ ਖਬਰ ਵਿੱਚ ਦੱਸਿਆ ਗਿਆ ਹੈ ਕਿ ਹੁਣ ਇੱਕ ਅਜਿਹਾ ਗਾਊਨ ਤਿਆਰ ਕੀਤਾ ਗਿਆ ਹੈ ਜੋ ਹੈਰੀ ਪਾਤਰ ਵਾਂਗ ਗਾਇਬ ਕਰ ਸਕਣ ਦਾ ਕ੍ਰਿਸ਼ਮਾ ਵੀ ਕਰਕੇ ਦਿਖਾ ਸਕੇਗਾ. ਇਸ ਅਨੋਖੇ ਗਾਊਨ ਨੂੰ ਬਣਾਇਆ ਹੈ ਟਫ਼ਟਸ  ਐਂਡ ਬੋਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ. ਇਸਦਾ ਪੂਰਾ ਵੇਰਵਾ ਤੁਸੀਂ ਪੜ੍ਹ ਸਕਦੇ ਹੋ ਜਗ ਬਾਣੀ ਦੀ ਇਸ ਖਬਰ ਨੂੰ ਇਸ ਥਾਂ ਤੇ ਕਲਿੱਕ ਕਰਕੇ. ਜੇ ਕੋਈ ਦਿੱਕਤ ਆਵੇ ਤਾਂ ਤੁਸੀਂ ਇਸ ਖਬਰ ਨਾਲ ਛਪੀ ਹੋਈ ਤਸਵੀਰ ਤੇ ਵੀ ਕਲਿੱਕ ਕਰ ਸਕਦੇ ਹੋ. ਕਿਓਂ ਹੈ ਨਾ ਵਿਗਿਆਨ ਦਾ ਕਮਾਲ. ਜੇ ਤੁਹਾਡੇ ਕੋਲ ਵੀ ਅਜਿਹੀ ਹੀ ਕੋਈ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਭੇਜੋ ਅਸੀਂ ਉਸਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕਰਾਂਗੇ. --ਰੈਕਟਰ ਕਥੂਰੀਆ 

No comments: