Tuesday, April 19, 2011

ਉਦਾਸੀ ਨੂੰ ਵੀ ਆਨੰਦ ਵਿੱਚ ਬਦਲਣ ਦਾ ਭੇਦ ਸਮਝਾਉਂਦੇ ਨੇ ਬੰਟੀ ਬਾਬਾ

ਜ਼ਿੰਦਗੀ ਆਮ ਵਾਂਗ ਬਹੁਤ ਹੀ ਵਧੀਆ ਚੱਲ ਰਹੀ ਸੀ.  ਨਾਂ ਕੋਈ ਗਮ ਸੀ ਨਾਂ ਕੋਈ ਚਿੰਤਾ. ਹਰ ਤਰਾਂ ਦਾ ਸੁੱਖ, ਹਰ ਤਰਾਂ ਦਾ  ਆਰਾਮ, ਹਰ ਤਰਾਂ ਦੀ ਸਹੂਲਤ..ਸਭ ਕੁਝ ਮੌਜੂਦ ਸੀ ਪਰ ਦਿਲ ਉਦਾਸ ਹੋਇਆ ਤਾਂ ਲਗਾਤਾਰ ਉਦਾਸ ਹੀ ਹੁੰਦਾ ਚਲਾ ਗਿਆ. ਉਦਾਸੀ ਵਧੀ ਤਾਂ ਅਜਿਹੀ ਕਿ ਦਿਲ ਪੂਰੀ ਦੁਨੀਆ ਤੋਂ ਹੀ ਉਪਰਾਮ ਹੋ ਗਿਆ. ਜੇ ਕਿਤੇ ਜਾ ਕੇ ਸਕੂਨ ਦੇ ਦੋ  ਚਾਰ ਪਲ ਮਿਲਦੇ ਤਾਂ ਉਹ ਥਾਂ ਸੀ ਮਲੇਰ ਕੋਟਲੇ ਵਿੱਚ ਪੀਰ ਬਾਬਾ ਹੈਦਰ ਸ਼ੇਖ ਦਾ ਦਰਬਾਰ. ਨਿੱਤ ਨਵੇਂ ਰੰਗਾਂ ਦੀਆਂ ਮਸਤੀਆਂ ਵਿੱਚ  ਮਦਹੋਸ਼ ਰਹਿਣ ਵਾਲੀ ਉਮਰੇ ਜਿਹੜਾ ਨੌਜਵਾਨ ਇਸ ਦਰਬਾਰ ਵਿੱਚ  ਆ ਕੇ ਸਕੂਨ ਲਭ ਰਿਹਾ ਸੀ ਉਸਦਾ ਜਨਮ ਹੋਇਆ ਸੀ ਜ਼ਿਲਾ ਮਾਨਸਾ ਦੇ  ਪ੍ਰਸਿਧ ਇਲਾਕੇ ਭੀਖੀ ਵਿੱਚ.20 ਸਤੰਬਰ 1979 ਵਾਲੇ ਦਿਨ. ਇਹ ਨੌਜਵਾਨ ਖੁਦ ਹੈਰਾਨ ਸੀ ਕਿ ਉਹ ਉਦਾਸ ਕਿਓਂ ਹੈ. ਉਸਨੇ ਦੁਨੀਆ ਵੱਲ ਦੇਖਿਆ ਤਾਂ ਦੁਨੀਆ ਦਾ ਬੁਰਾ ਹਾਲ ਸੀ. ਦੁਨੀਆ ਤਾਂ ਤੜਫ ਰਹੀ ਸੀ ਤਰਾਂ ਤਰਾਂ ਦੇ ਦੁੱਖਾਂ ਵਿੱਚ. ਕਿਸੇ ਨੂੰ ਕੋਈ ਭਿਆਨਕ ਰੋਗ ਸੀ ਤੇ ਕਿਸੇ ਕੋਲ ਅੱਤ ਦੀ ਗਰੀਬੀ ਸੀ. ਕਿਸੇ ਦਾ ਵਿਆਹ ਨਹੀਂ ਸੀ ਹੋ ਰਿਹਾ ਅਤੇ ਕਿਸੇ ਕੋਲ ਕੋਈ ਔਲਾਦ ਨਹੀਂ ਸੀ. ਕੋਈ ਘਰ ਅਜਿਹਾ ਨਹੀਂ ਸੀ, ਕੋਈ ਪਰਿਵਾਰ  ਅਜਿਹਾ ਨਹੀਂ ਸੀ, ਕੋਈ ਵਿਅਕਤੀ ਅਜਿਹਾ ਨਹੀਂ ਸੀ ਜਿਸਨੂੰ ਕੋਈ ਦੁੱਖ ਨਹੀਂ ਸੀ. ਉਹ ਦੁਨੀਆ ਵੱਲ ਦੇਖਦਾ ਤਾਂ ਹੋਰ ਉਦਾਸ ਹੋ ਜਾਂਦਾ. ਦਿਲ ਕਰਦਾ ਸਭਦਾ ਦੁੱਖ ਖੁਦ ਲੈ ਲਾਵੇ ਪਰ ਇਹ ਤਾਂ ਹੋ ਨਹੀਂ ਸੀ ਸਕਦਾ.  ਉਦਾਸੀ ਦੇ ਇਸ ਆਲਮ ਵਿੱਚ ਹੀ ਉਹ ਇੱਕ ਦਿਨ ਹੋਰ ਉਦਾਸ ਹੋ ਗਿਆ. ਦਰਬਾਰ ਵਿੱਚ ਜਾ ਕੇ ਸਜਦਾ ਕੀਤਾ ਤਾਂ ਕੰਨਾਂ ਚ ਕੋਈ ਆਵਾਜ਼ ਪਈ. ਉਠ ਕੇ ਦੇਖਿਆ ਤਾਂ ਕਿਤੇ ਕੋਈ ਨਹੀਂ ਸੀ. ਫਿਰ ਸਜਦਾ ਕੀਤਾ ਤਾਂ ਫਿਰ ਉਹੀ ਆਵਾਜ਼. ਇਸ ਵਾਰ ਧਿਆਨ ਨਾਲ ਸੁਣਿਆ.  
ਫੱਕਰਾਂ ਨੂੰ ਫਿਕਰ ਕਾਹਦਾ, 
ਫੱਕਾ ਮਾਰ ਕੇ ਫਿਕਰਾਂ ਨੂੰ ਖਾ ਜਾਂਦੇ, 
ਵਾਰੇ ਵਾਰੇ ਜਾਈਏ ਇਹਨਾਂ ਫੱਕਰਾਂ ਦੇ,
ਲੌ ਕੇ ਕੱਖ ਜਾਂਦੇ, ਦੇ ਕੇ ਲੱਖ ਜਾਂਦੇ ! 
ਇਸ ਨੌਜਵਾਨ ਨੂੰ ਆਪਣੇ ਸੁਆਲ ਦਾ ਜੁਆਬ ਮਿਲ ਗਿਆ, ਉਪਰਾਮ ਹੋਈ ਜ਼ਿੰਦਗੀ ਦੀਆਂ ਘੁੰਮਣ ਘੇਰੀਆਂ  ਵਿੱਚ ਰਸਤਾ ਮਿਲ ਗਿਆ ਸੀ. ਸੰਘਣੇ ਹਨੇਰੇ ਵਿੱਚ ਚਾਨਣ ਨਜ਼ਰ ਆ ਗਿਆ ਸੀ. ਦੁਨੀਆ ਦੇ ਦੁੱਖ ਦੂਰ ਕਰਨ ਦਾ ਹੀਲਾ ਵਸੀਲਾ ਲਭ ਗਿਆ ਸੀ. ਇਹ ਨੌਜਵਾਨ ਸਾਧਨਾ ਵਿੱਚ ਡੁੱਬ ਗਿਆ, ਸਾਧਨਾ, ਸਾਧਨਾ ਅਤੇ ਸਿਰਫ ਸਾਧਨਾ ਹੀ ਸਾਧਨਾ. ਦਿਨ ਰਾਤ ਦੀ ਤੱਪਸਿਆ ਤੋਂ ਬਾਅਦ ਦਰਬਾਰ ਵੱਲੋਂ ਹੁਕਮ ਹੋਇਆ ਕਿ ਹੁਣ ਇਸ ਸਾਧਨਾ  ਦਾ ਪ੍ਰਸ਼ਾਦ ਸਾਰੀ ਦੁਨੀਆ ਨੂੰ ਵੰਡੋ. ਇਸ ਹੁਕਮ ਤੋਂ ਬਾਅਦ ਦੁਨੀਆ ਸਾਹਮਣੇ ਆਇਆ ਉਹ ਸਰੂਪ ਜਿਸਨੂੰ ਅੱਜ ਤੁਸੀਂ ਸਾਰੇ ਬੰਟੀ ਬਾਬਾ ਦੇ ਨਾਮ ਨਾਲ ਜਾਣਦੇ ਹੋ. ਮਜਹਬਾਂ ਦੀਆਂ ਦੀਵਾਰਾਂ ਨੂੰ ਤੋੜਦਿਆਂ ਬੰਟੀ ਬਾਬਾ ਨੇ ਵੀਰਵਾਰ ਨੂੰ ਵੀ ਪੀਰਾਂ ਦੇ ਦਰਬਾਰ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ ਮੰਗਲਵਾਰ ਨੂੰ ਵੀ. ਲੁਧਿਆਣਾ ਦੀ ਕਾਕੋਵਾਲ ਰੋਡ ਤੇ ਸਥਿਤ ਨਿਊ ਪੀਰਖਾਨਾ ਵਿਖੇ ਲੱਗਦੇ ਇਸ ਦਰਬਾਰ ਵਿੱਚ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਹੈ. ਲੁਧਿਆਣਾ  ਵਿੱਚ  ਜਿਸ ਥਾਂ ਤੇ ਅੱਜ ਕੱਲ ਪੀਰਖਾਨਾ ਮੌਜੂਦ ਹੈ ਉਥੇ ਦਰਬਾਰ ਦੀ ਸ਼ੁਰੂਆਤ ਤਾਂ ਹੋ ਗਈ ਸੀ 14 ਦਸੰਬਰ 2006 ਨੂੰ ਪਰ ਨੀਂਹ ਪਥਰ  ਰੱਖਿਆ ਗਿਆ 25 ਮਾਰਚ 2007 ਨੂੰ. ਇਸਤੋਂ ਪਹਿਲਾਂ ਬੰਟੀ ਬਾਬਾ ਦੀ ਸਾਧਨਾ ਘਰ ਵਿੱਚ ਹੀ ਚਲਦੀ ਸੀ. 
ਇੱਕ ਦਿਨ ਦਰਬਾਰ ਵਿੱਚ ਬੈਠਿਆਂ ਇੱਕ ਬਜੁਰਗ ਪਰਿਵਾਰ ਆਇਆ. ਬਹੁਤ ਹੀ ਪਰੇਸ਼ਾਨ. ਹੰਝੂ ਰੁਕਣ ਦਾ ਨਾਮ ਨਹੀ ਸਨ ਲੈ ਰਹੇ. ਦੋ ਬੇਟੀਆਂ ਸਨ, ਆਰਥਿਕ ਤੰਗੀਆਂ ਵੀ ਬਹੁਤ ਸਨ ਅਤੇ ਕੋਈ ਯੋਗ ਵਰ ਨਹੀ ਸੀ ਲਭ ਰਿਹਾ. ਜਦੋਂ ਦਰਬਾਰ ਵਿੱਚ ਆ ਕੇ ਮੱਥਾ ਟੇਕਿਆ ਉਸ ਵੇਲੇ ਬੰਟੀ ਬਾਬਾ ਧਿਆਨ ਮਗਨ ਸਨ. ਚੋਂਕੀ ਆਈ ਹੋਈ ਸੀ. ਉਹਨਾਂ ਆਪਣੀ ਦਿਬ ਦ੍ਰਿਸ਼ਟੀ ਨਾਲ ਉਸਦੇ ਘਰ ਦਾ ਸਾਰਾ ਨਜ਼ਾਰਾ ਦੇਖਿਆ. ਬੰਟੀ ਬਾਬਾ ਨੇ ਦਰਬਾਰ ਦੀ ਮਰਜ਼ੀ ਪਤਾ ਕਰਨ ਲਈ ਪੁਛਿਆ ਤਾਂ ਜੁਆਬ ਮਿਲਿਆ ਕਿ ਅਜੇ ਇਸਦੀਬੇਟੀ ਦਾ ਵਿਆਹ ਨਹੀਂ ਕਰਨਾ. ਪਹਿਲਾਂ ਇਹਨਾਂ ਘਰ ਇੱਕ ਬੇਟਾ ਆਵੇਗਾ. ਬੰਟੀ ਬਾਬਾ ਨੇ ਸ਼੍ਰੀ ਲੱਖਦਾਤਾ  ਪੀਰ ਦਾ ਹੁਕਮ ਸਭ ਦੇ ਸਾਹਮਣੇ ਉਸਨੂੰ ਸੁਣਾ ਦਿੱਤਾ. ਸਾਰੇ ਹੈਰਾਨ ਸਨ. ਪਰਿਵਾਰ ਬਜੁਰਗ ਸੀ. ਬੇਟਾ ਕਿਵੇਂ ਆ ਸਕਦਾ ਸੀ ਪਰ ਉਸ ਔਰਤ ਨੇ ਜਲਦੀ ਹੀ 65 ਸਾਲਾਂ ਦੀ ਉਮਰ ਵਿੱਚ ਇਕ ਬੇਟੇ ਨੂੰ ਜਨਮ ਦਿੱਤਾ. ਇਸ ਤਰਾਂ ਦੀਆਂ ਕਈ ਕਹਾਣੀਆਂ ਸ਼ਰਧਾਲੂਆਂ ਕੋਲੋਂ ਵੀ ਸੁਣੀਆਂ ਜਾ ਸਕਦੀਆਂ ਹਨ. ਕਈਆਂ ਨੂੰ ਇਸ ਥਾਂ ਆ ਕੇ ਰਾਹਤ ਮਿਲੀ. ਕਈਆਂ ਨੂੰ ਆਪਣੀਆਂ ਮੁਸ਼ਕਿਲਾਂ ਦੇ ਹਲ ਮਿਲੇ. 
ਇਸ ਅਸਥਾਨ ਨੇ ਮੈਡੀਕਲ ਕੈਂਪਾਂ  ਵਿੱਚ ਵੀ ਸਹਿਯੋਗ ਦਿੱਤਾ. ਭਾਵੇਂ ਖੂਨਦਾਨ ਦਾ ਸੁਆਲ ਸੀ ਤੇ ਭਾਵੇਂ ਆਮ ਮੈਡੀਕਲ ਕੈੰਪ. ਇਸ ਅਸਥਾਨ ਦੇ ਪੈਰੋਕਾਰ ਵਧ ਚੜ੍ਹ ਕੇ ਸ਼ਾਮਿਲ ਹੋਏ. ਵਪਾਰ ਅਤੇ ਕਾਰੋਬਾਰ ਨਾਲ ਜੁੜੇ ਹੋਏ ਬੰਟੀ ਬਾਬਾ ਆਪਣੀ ਆਮਦਨ ਵਿਚੋਂ ਇਸ ਅਸਥਾਨ ਲਈ ਵੀ ਲਗਾਤਾਰ ਖਰਚਾ ਕਰਦੇ ਹਨ. ਕਿਸੇ ਸ਼ਰਧਾਲੂ ਦੀ ਕਦੇ ਕੋਈ ਪਰਚੀ ਨਹੀਂ ਕੱਟੀ ਜਾਂਦੀ. ਇਹ ਸਾਰੇ ਖਰਚੇ ਸ਼੍ਰੀ ਲੱਖ ਦਾਤਾ ਪੀਰ ਊਨਾ ਵਾਲਿਆਂ ਅਤੇ ਮਲੇਰਕੋਟਲਾ ਦਰਬਾਰ ਵਾਲੇ ਬਾਬਾ ਹੈਦਰ ਸ਼ੇਖ ਦੀ ਕਿਰਪਾ ਨਾਲ ਲਗਾਤਾਰ ਚੱਲ ਰਹੇ ਹਨ.ਉਹਨਾਂ ਇਹ ਵੀ ਕਿਹਾ ਕੀ ਧਰਮ ਜੋੜਦਾ ਹੈ ਤੋੜਦਾ ਨਹੀਂ ਇਸ ਲਈ ਧਰਮ ਜਾਂ ਮਜ਼ਹਬ ਦੇ ਨਾਮ ਥੱਲੇ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ ਜਾਣਾ ਚਾਹੀਦਾ. ਸਾਖੀ ਸਰਵਰ ਦਰਬਾਰ ਵੀ ਹਮੇਸ਼ਾਂ ਇਹੀ ਸੁਨੇਹਾ ਦੇਂਦਾ ਹੈ. ਏਥੇ ਸਾਰਿਆਂ ਧਰਮਾਂ ਦੇ ਲੋਕਾਂ ਨੂੰ ਖੁੱਲਾ ਸੱਦਾ ਹੈ.22 ਅਪ੍ਰੈਲ 2011 ਨੂੰ ਇਸ ਅਸਥਾਨ ਤੇ ਸ਼੍ਰੀ ਲੱਖ ਦਾਤਾ ਪੀਰ ਦਾ ਆਗਮਨ ਦਿਵਸ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ  ਵਿੱਚ ਸਖੀ ਸਰਵਰ ਸ਼੍ਰੀ ਲੱਖ ਦਾਤਾ ਪੀਰ ਜੀ ਨਿਗਾਹੇ ਵਾਲਿਆਂ ਦਾ ਪ੍ਰਕਾਸ਼ ਦਿਵਸ ਮਨਾਉਣ ਲਈ ਕਲ੍ਹ ਸ਼ੁੱਕਰਵਾਰ 22 ਅਪ੍ਰੈਲ ਨੂੰ ਵਿਸ਼ਾਲ ਸਮਾਰੋਹ ਆਯੋਜਿਤ ਹੋ ਰਿਹਾ ਹੈ. 
ਇਸ ਸਮਾਰੋਹ ਵਿੱਚ ਗੀਤ ਸੰਗੀਤ ਦੀ ਦੁਨੀਆ ਦੇ ਕਈ ਪ੍ਰਸਿਧ ਕਲਾਕਾਰ ਉਚੇਚੇ ਤੌਰ ਤੇ ਪੁੱਜ ਰਹੇ ਹਨ.  ਇਹਨਾਂ ਕਲਾਕਾਰਾਂ ਵਿੱਚ  ਘੁੱਲਾ ਸਰਹਾਲੇ ਵਾਲਾ, ਲਖਵਿੰਦਰ ਵਡਾਲੀ, ਹਮਸਰ  ਹਯਾਤ ਨਿਜਾਮੀ, ਅਨਮੋਲ ਵਿਰਕ, ਰਾਕੇਸ਼ ਰਾਧੇ ਅਤੇ ਕਈ ਹੋਰ ਕਲਾਕਾਰ ਵੀ ਸ਼ਾਮਿਲ ਹਨ.  ਕਾਮੇਡੀ ਦੀ ਦੁਨੀਆ ਦੇ ਜਾਣੇ ਪਛਾਣੇ ਕਲਾਕਾਰ ਭੋਟੂ ਸ਼ਾਹ ਅਤੇ ਕਾਕੇ ਸ਼ਾਹ ਵੀ ਆਪਣੀਆਂ ਹਾਸ ਰਸ ਵਾਲੀਆਂ ਫੁੱਲਝੜੀਆਂ ਚਲਾਉਣਗੇ.  ਇਸ ਅਸਥਾਨ ਦੇ ਮੁੱਖ ਸੇਵਾਦਾਰ ਬੰਟੀ ਬਾਬਾ ਨੇ ਦੱਸਿਆ ਕਿ ਦਰਬਾਰ ਦੀ ਕਿਰਪਾ ਨਾਲ ਭੰਡਾਰਾ ਵੀ ਅਤੁੱਟ ਵਰਤੇਗਾ. ਇਹ ਪ੍ਰੋਗਰਾਮ ਸਵੇਰੇ ਹੀ ਸ਼ੁਰੂ ਹੋ ਜਾਣਗੇ. ਰੋਜ਼ੇ ਦੀ ਚਾਦਰ ਵਾਲੀ ਰਸਮ ਸਵੇਰੇ ਸਾਢੇ ਦਸ ਵਜੇ ਹੋਵੇਗੀ, ਝੰਡੇ ਦੀ ਰਸਮ  ਸਾਢੇ ਗਿਆਰਾਂ ਵਜੇ ਅਤੇ ਕਵਾਲੀਆਂ  ਸ਼ੁਰੂ ਹੋਣਗੀਆਂ ਦੁਪਹਿਰ ਨੂੰ ਢਾਈ ਵਜੇ. ਨਿਊ ਅੱਗਰਵਾਲ ਪੀਰਖਾਨਾ ਟਰਸਟ ਦੀ ਦੇਖ ਰੇਖ ਹੇਠ ਹੋ ਰਿਹਾ ਇਹ ਪ੍ਰੋਗਰਾਮ ਸਖੀ ਸਰਵਰ ਸ਼੍ਰੀ ਲੱਖ ਦਾਤਾ ਪੀਰ ਜੀ ਨਿਗਾਹੇ ਵਾਲਿਆਂ ਦੀ ਇਛਾ ਤੱਕ ਜਾਰੀ ਰਹੇਗਾ. ਬੰਟੀ ਬਾਬਾ ਨੇ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਓਹ ਵਧ ਚੜ੍ਹ ਕੇ ਦਰਬਾਰ ਵਿੱਚ ਪਹੁੰਚਣ ਅਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ.  ਇਸ ਮੌਕੇ ਤੇ ਹੋ ਰਹੇ ਵਿਸ਼ਾਲ ਇੱਕਠ ਲਈ ਸਾਰੇ ਜਰੂਰੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ. ਅਨੁਸ਼ਾਸਨ ਲਈ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ. ਵੱਖ ਵੱਖ ਟੀ ਵੀ ਚੈਨਲਾਂ ਵੱਲੋਂ ਇਸ ਸਾਰੇ ਪ੍ਰੋਗਰਾਮ ਦਾ ਸਿਧਾ ਪ੍ਰਸਾਰਣ ਵੀ ਹੋਵੇਗਾ.                     ਪ੍ਰੈਸ ਕਾਨਫਰੰਸ ਦੀ ਰਿਪੋਰਟ--ਵਿਸ਼ਾਲ ਗਰਗ  (ਫੋਟੋ: ਸੰਜੈ ਸੂਦ

ਨੋਟ: ਇਸ ਸਬੰਧ ਵਿੱਚ ਤੁਸੀਂ ਵੀ ਆਪਣੇ ਵਿਚਾਰ, ਆਪਣੀਆਂ ਜਾਣਕਾਰੀਆਂ  ਅਤੇ ਆਪਣੇ ਸਚੇ ਅਨੁਭਵ ਭੇਜ ਸਕਦੇ ਹੋ. ਜੇ ਓਹ  ਸਮਾਜ ਦੇ ਭਲੇ ਨਾਲ ਸਬੰਧਿਤ ਹੋਈਆਂ, ਲੋਕਾਂ ਨੂੰ ਇੱਕ ਦੂਜੇ ਨਾਲ ਜੋੜਾਂ ਲੈ ਪ੍ਰੇਰਿਤ ਕਰਦਿਆਂ ਹੋਈਆਂ ਤਾਂ ਉਹਨਾਂ ਲਿਖਤਾਂ ਨੂੰ ਵੀ ਥਾਂ ਦਿੱਤੀ ਜਾਵੇਗੀ.2 comments:

jayant said...

a darbar sacha darbar hai isi lai ethe sareya de kam hunde ne,,baba ji ne aj tak kadi kise di parchi nai katti or a gaddi bilkul safsuthri h is lai athe jo v bhagat apne man vich v mangda h usda kam ho janda h usnu puchn di v lod nai paindi......
baba ji apne shrir da moh tyag k pira di masti ch mast ho k sade vrge loka da uddar kerde ne.....
baki mai jyada ki kaha jo v kahanga ghat hi houga,,,,
jai pir sakhi sarvar sakhi sultan shri lakh data pir ji nigahe vale di,
jai ho baba haider shekh sadrudin ji malerkotle vale di......
jai bunti baba ji di........

ASHOK BHARTI said...

ye ek aisa darbar hai jahan par sab dharmo ki puja ki jati hai tatha aapki sabhi muskilo ko dur karne ke liye guru se arj ki jati hai