PAU ਇੰਪਲਾਈਜ਼ ਯੂਨੀਅਨ ਚੋਣਾਂ ਦੇ ਨਤੀਜਿਆਂ ਮਗਰੋਂ ਜਸ਼ਨਾਂ ਦਾ ਮਾਹੌਲ
ਪੀ ਏ ਯੂ ਇੰਪਲਾਈਜ਼ ਯੂਨੀਅਨ (ਮਾਨਤਾ ਪ੍ਰਾਪਤ) ਲਈ ਮਿਤੀ ਸੋਲਾਂ ਮਾਰਚ ਨੂੰ ਪਈਆਂ ਵੋਟਾਂ ਦੀ ਅੱਜ ਸਵੇਰੇ ਗਿਣਤੀ ਸ਼ੁਰੂ ਹੋਈ ਤੇ ਦੁਪਹਿਰ ਬਾਅਦ ਇਸ ਦੇ ਨਤੀਜੇ ਪ੍ਰਾਪਤ ਹੋਏ। ਕੁੱਲ 974 ਵੋਟਾਂ ਵਿੱਚੋਂ 961 ਵੋਟਾਂ ਪੋਲ ਹੋਈਆਂ। ਅੰਬ ਗਰੁੱਪ ਅਤੇ ਸਾਈਕਲ ਗਰੁੱਪ ਨੇ ਆਪਣੇ ਉਮੀਦਵਾਰ ਸਾਰੀਆਂ 15 ਪੋਸਟਾਂ ਲਈ ਖੜ੍ਹੇ ਕੀਤੇ ਸਨ।
ਵੋਟਾਂ ਦੀ ਗਿਣਤੀ ਤੋਂ ਬਾਅਦ ਆਏ ਨਤੀਜਿਆਂ ਵਿੱਚ ਅੰਬ ਗਰੁੱਪ ਨੇ ਬਲਦੇਵ ਸਿੰਘ ਵਾਲੀਆ ਦੀ ਅਗਵਾਈ ਵਿੱਚ ਸਾਰੀਆਂ ਦੀਆਂ ਸਾਰੀਆਂ ਪੰਦਰਾਂ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਜਨਰਲ ਸਕੱਤਰ ਦੇ ਅਹੁਦੇ ਲਈ ਮੁਕਾਬਲਾ ਫਸਵਾਂ ਰਿਹਾ ਜੋ ਆਖ਼ਰ ਵਿਚ ਅੰਬ ਗਰੁੱਪ ਦੇ ਉਮੀਦਵਾਰ ਮਨਮੋਹਨ ਸਿੰਘ ਨੇ ਸਾਈਕਲ ਗਰੁੱਪ ਦੇ ਉਮੀਦਵਾਰ ਨੂੰ ਹਰਾ ਕੇ 15 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਇਸ ਵਾਰ ਦੀ ਟੱਕਰ ਸਖਤ ਸੀ।
ਪ੍ਰਧਾਨਗੀ ਲਈ ਬਲਦੇਵ ਸਿੰਘ ਵਾਲੀਆ ਨੇ ਇੱਕ ਵਾਰ ਫੇਰ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਸੀਨੀਅਰ ਮੀਤ ਪ੍ਰਧਾਨ-ਓਪਨ ਲਾਲ ਬਹਾਦੁਰ ਯਾਦਵ ਸੀਨੀਅਰ ਮੀਤ ਪ੍ਰਧਾਨ-ਰਿਜਰਵ ਗੁਰਪ੍ਰੀਤ ਸਿੰਘ ਢਿੱਲੋਂ,ਮੀਤ ਪ੍ਰਧਾਨ ਓਪਨ-ਨਵਨੀਤ ਸ਼ਰਮਾ, ਮੀਤ ਪ੍ਰਧਾਨ-ਰਿਜ਼ਰਵ ਕੇਸ਼ਵ ਰਾਏ ਸੈਣੀ,ਜਨਰਲ ਸਕੱਤਰ- ਮਨਮੋਹਨ ਸਿੰਘ, ਖਜ਼ਾਨਚੀ-ਦਲਜੀਤ ਸਿੰਘ, ਸੈਕਟਰੀ (।) ਗੁਰਇਕਬਾਲ ਸਿੰਘ, ਸੈਕਟਰੀ (।।) ਧਰਮਿੰਦਰ ਸਿੰਘ ਸਿੱਧੂ, ਜੁਆਇੰਟ ਸਕੱਤਰ (।) ਮੋਹਨ ਲਾਲ ਸ਼ਰਮਾ, ਜੁਆਇੰਟ ਸਕੱਤਰ (।।) ਭੁਪਿੰਦਰ ਸਿੰਘ, ਆਰਗੇਨਾਈਜਿੰਗ ਸੈਕਰੇਟਰੀ-ਓਪਨ-ਹਰਮਿੰਦਰ ਸਿੰਘ, ਆਰਗੇਨਾਈਜਿੰਗ ਸੈਕਰੇਟਰੀ-ਰਿਜ਼ਰਵ ਬਲਜਿੰਦਰ ਸਿੰਘ , ਪ੍ਰੋਪੇਗੰਡਾ ਸੈਕਟਰੀ- ਓਪਨ ਸੁਰਜੀਤ ਸਿੰਘ ਅਤੇ ਪ੍ਰਾਪੇਗੰਡਾ ਸੈਕਟਰੀ- ਰਿਜ਼ਰਵ ਨੰਦ ਕਿਸ਼ੋਰ ਚੁਣੇ ਗਏ।
ਅੱਜ ਪੰਦਰਾਂ ਦੀਆਂ ਪੰਦਰਾਂ ਜਿੱਤਣ ਵਾਲਾ ਅੰਬ ਗਰੁੱਪ ਉਹੀ ਗਰੁੱਪ ਹੈ ਜਿਸ ਵਿਚ ਰੂਪ ਸਿੰਘ ਰੂਪਾ ਅਤੇ ਉਸ ਤੋਂ ਬਾਅਦ ਡੀ ਪੀ ਮੌੜ ਛੇ ਵਾਰੀ ਪੀਏਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਰਹੇ ਤੇ ਹੁਣ ਬਲਦੇਵ ਸਿੰਘ ਵਾਲੀਆ ਦੀ ਅਗਵਾਈ ਵਿਚ ਚੌਥੀ ਵਾਰੀ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ।
No comments:
Post a Comment