Sep 7, 2019, 5:28 PM
ਗੁਰੂ ਜੱਸ ਦਾ ਗਾਇਨ ਵੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕੀਤਾ ਜਾਏਗਾ
ਲੁਧਿਆਣਾ: 7 ਸਤੰਬਰ 2019: (ਪੰਜਾਬ ਸਕਰੀਨ ਬਿਊਰੋ)::
ਵਿਵਾਦਾਂ ਅਤੇ ਵਿਰੋਧਾਂ ਦੇ ਬਾਵਜੂਦ ਨਾਮਧਾਰੀ ਸੰਪਰਦਾ ਨੇ ਹਿੰਦੂ ਸਿੱਖ ਏਕਤਾ ਵਾਲਿਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਠਾਕੁਰ ਦਲੀਪ ਸਿੰਘ ਜੀ ਆਦੇਸ਼ਾਂ ਨੂੰ ਲਾਗੂ ਕਰਦਿਆਂ ਇਹ ਸੰਗਤ ਬਾਕਾਇਦਾ ਮੰਦਰਾਂ ਵਿੱਚ ਵੀ ਜਾ ਰਹੀ ਹੈ ਅਤੇ ਸ਼ੋਭਾ ਯਾਤਰਾਵਾਂ ਵਿੱਚ ਵੀ ਵੱਧ ਚੜ੍ਹ ਕੇ ਸ਼ਾਮਲ ਸ਼ਾਮਲ ਹੁੰਦੀ ਹੈ। ਨਾਮਧਾਰੀ ਸੰਗਤ ਦਾ ਕਹਿਣਾ ਹੈ ਕਿ ਅਸੀਂ ਇਹ ਸਭ ਕੁਝ ਆਪਣੇ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮਾਂ ਅਨੁਸਾਰ ਹੀ ਕਰ ਰਹੇ ਹਾਂ। ਇਸਦੇ ਨਾਲ ਹੀ ਨਾਮਧਾਰੀਆਂ ਦੀਆਂ ਪੜ੍ਹੀਆਂ ਲਿਖੀਆਂ ਔਰਤਾਂ ਝੁੱਗੀਆਂ ਝੌਂਪੜੀਆਂ ਵਿੱਚ ਜਾ ਕੇ ਹਰ ਧਰਮ ਦੇ ਬੱਚੇ ਨੂੰ ਜ਼ਿੰਦਗੀ ਲਈ ਲੁੜੀਂਦੀ ਹਰ ਚੀਜ਼ ਵੀ ਦੇਂਦੀਆਂ ਹਨ ਅਤੇ ਉਹਨਾਂ ਨੂੰ ਪੜ੍ਹਾਈ ਲਿਖਾਈ ਵਾਲੇ ਪਾਸੇ ਵੀ ਤੋਰ ਰਹੀਆਂ ਹਨ। ਇਹਨਾਂ ਬੱਚਿਆਂ ਨੂੰ ਚੰਗੀਆਂ ਉਸਾਰੂ ਫ਼ਿਲਮਾਂ ਵੀ ਦਿਖਾਈਆਂ ਜਾਂਦੀਆਂ ਹਨ ਅਤੇ ਇਹਨਾਂ ਬੱਚਿਆਂ ਦੇ ਪ੍ਰਤਿਭਾ ਮੁਕਾਬਲੇ ਵੀ ਕਰਾਏ।
ਹੁਣ ਨਾਮਧਾਰੀ ਸੰਗਤ ਲੁਧਿਆਣਾ (ਸ੍ਰੀ ਜੀਵਨ ਨਗਰ) ਵੱਲੋ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਕੱਲ ਐਤਵਾਰ 8 ਸਤੰਬਰ 2019 ਨੂੰ ਸ੍ਰੀ ਗਣਪਤੀ ਰੱਥ ਯਾਤਰਾ ਦਾ ਭਰਾਵਾਂ ਸਵਾਗਤ ਦੁਗਰੀ ਵਿਖ਼ੇ ਨਾਮਧਾਰੀ ਸੰਗਤ ਵੱਲੋ ਕੀਤਾ ਜਾਏਗਾ। ਇਸ ਸਮਾਗਮ ਦੌਰਾਨ ਜਥੇਦਾਰ ਗੁਰਦੀਪ ਸਿੰਘ ਜੀ ਆਪਣੇ ਜੱਥੇ ਨਾਲ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਤੇ ਪ੍ਰਧਾਨ ਰਾਜ ਕੁਮਾਰ, ਵਿਜੈ ਬਾਂਸਲ, ਅਜੈ ਮਹਿਤਾ, ਲਲਿਤ ਸੂਦ, ਰਜਤ ਸ਼ਰਮਾ, ਕਪਿਲ ਜਿੰਦਲ, ਰਾਜ ਕੁਮਾਰ ਸ਼ਰਮਾ, ਸੰਦੀਪ ਗੋਇਲ, ਹਰੀਦੇਵ ਜੋਸ਼ੀ, ਹਰਭਜਨ ਸਿੰਘ ਫੋਰਮੈਨ, ਨਵਤੇਜ ਸਿੰਘ ਨਾਮਧਾਰੀ, ਹਰਵਿੰਦਰ ਸਿੰਘ ਨਾਮਧਾਰੀ, ਜਗਜੀਤ ਸਿੰਘ, ਸੁਰਿੰਦਰ ਸਿੰਘ ਬਾਂਸਲ ਅਤੇ ਅਰਵਿੰਦਰ ਲਾਡੀ ਹਾਜ਼ਰ ਸਨ।
No comments:
Post a Comment