ਨਾਮਧਾਰੀ ਨਿਰੰਤਰ ਸਰਗਰਮ ਹਨ ਭਲਾਈ ਦੇ ਇਹਨਾਂ ਕੰਮਾਂ ਵਿੱਚ
ਜਲੰਧਰ: 26 ਅਗਸਤ 2019: (ਰਾਜਪਾਲ ਕੌਰ//ਪੰਜਾਬ ਸਕਰੀਨ)::
ਹਿਊਮਨ ਕੇਯਰ ਫਾਊਂਡੇਸ਼ਨ, ਲੁਧਿਆਣਾ ਦੀ ਟੀਮ ਵਲੋਂ ਤਕਰੀਬਨ 6-7 ਸਾਲਾਂ ਤੋਂ ਚਲ ਰਹੀ ਇਹ ਸੰਸਥਾ ਮਾਨਵ ਭਲਾਈ ਦੇ ਕੰਮ ਕਰਨ ਵਿੱਚ ਕਦੇ ਪਿੱਛੇ ਨਹੀਂ ਹਟਦੀ। ਭਾਵੇਂ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦੇ ਖਰਚੇ ਦੀ ਗੱਲ ਹੋਵੇ, ਭਾਵੇਂ ਉਹਨਾਂ ਦੀ ਮੁੱਢਲੀ ਲੋੜਾਂ ਦੀ ਗੱਲ ਜਾਂ ਕਿਸੇ ਬਿਮਾਰ ਗਰੀਬ ਦੇ ਹਸਪਤਾਲਾਂ ਦਾ ਖਰਚਾ ਹੋਵੇ, ਹਰ ਕੰਮ ਵਿੱਚ ਸੰਸਥਾ ਦੇ ਸਾਰੇ ਹੀ ਮੈਂਬਰ ਵੱਧ ਚੜ੍ਹ ਕੇ, ਇਕਜੁੱਟ ਹੋ ਕੇ ਸੇਵਾ ਕਰਦੇ ਹਨ। ਇਸ ਤੋਂ ਇਲਾਵਾ ਕੋਈ ਤਿਉਹਾਰ ਹੋਵੇ ਜਾਂ ਕਿਸੇ ਮੈਂਬਰ ਦਾ ਜਨਮਦਿਨ ਹੋਵੇ ਹਰ ਖੁਸ਼ੀ ਦਾ ਮੌਕੇ ਆਪਣੇ ਪੈਸਿਆਂ ਨੂੰ ਪਾਰਟੀਆਂ ਤੇ ਵਾਧੂ ਖਰਚ ਨਾ ਕਰ ਕੇ ਗਰੀਬਾਂ ਨੂੰ ਲੰਗਰ, ਪਦਾਰਥ ਆਦਿ ਛਕਾ ਕੇ ਜਾਂ ਉਹਨਾਂ ਨੂੰ ਲੋੜਵੰਦ ਚੀਜਾਂ ਦੇ ਕੇ ਹੀ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਗਰੀਬ ਦੇ ਸਿਰ ਤੇ ਛੱਤ ਨਹੀਂ ਤਾਂ ਉਹਨਾਂ ਦੇ ਗੁਜਾਰੇ ਲਾਇਕ ਉਹਨਾਂ ਦੇ ਰਹਿਣ ਲਈ ਮਕਾਨ ਆਦਿ ਵੀ ਬਣਾਉਣ ਤੋਂ ਪਿੱਛੇ ਨਹੀਂ ਹਟਦੇ। ਸੰਸਥਾ ਦੇ ਚੇਅਰਮੈਨ ਮਾਨ ਸਿੰਘ ਨਾਮਧਾਰੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਕਿਸੇ ਰੂਪਾ ਦੇਵੀ ਨਾਂ ਦੇ ਮਰੀਜ ਨੂੰ,ਜੋ ਕਿ ਸੀ. ਐਮ. ਸੀ. ਹੌਸਪੀਟਲ ਵਿੱਚ ਦਾਖਿਲ ਸੀ ਅਤੇ ਸਰਜਰੀ ਕਰਾਉਣ ਵਾਸਤੇ ਪੈਸਿਆਂ ਦੀ ਲੋੜ ਸੀ ਜੋ ਕਿ ਇਸ ਸੰਸਥਾ ਦੇ ਮੈਂਬਰਾਂ ਨੇ ਰੱਲ ਕੇ ਆਪਸ ਵਿੱਚ ਇਕੱਠਿਆਂ ਕਰ ਕੇ 11 ਹਜਾਰ ਰੁਪਏ ਦਾ ਚੈਕ ਰੁਪਾ ਦੇਵੀ ਦੇ ਪਰਿਵਾਰ ਨੂੰ ਸਹਿਯੋਗ ਵਜੋਂ ਦਿੱਤਾ। ਜਿਨ੍ਹਾਂ ਵਿੱਚ ਸੰਸਥਾ ਦੇ ਪ੍ਰੈਸੀਡੈਂਟ ਕਮਲ ਸਹਿਗਲ, ਗੌਰਵ ਮਠਾੜੂ, ਮਨਪ੍ਰੀਤ ਸਿੰਘ ਗਰੇਵਾਲ, ਤਜਿੰਦਰ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਅਮਰਜੀਤ ਸਿੰਘ, ਸਵਰਨ ਸਿੰਘ, ਜਗਦੀਪ ਸਿੰਘ ਅਤੇ ਬਾਬਾ ਦੀਪ ਸਿੰਘ ਸੋਸਾਇਟੀ ਦੇ ਮੈਂਬਰ ਵੀ ਹਾਜਿਰ ਸਨ। ਇਹਨਾਂ ਦੇ ਉਪਰਾਲਿਆਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਸ਼ਾਇਦ ਅਜਿਹੇ ਮਹਾਨ ਲੋਕਾਂ ਦੀ ਬਦੌਲਤ ਹੀ ਸਾਡੇ ਦੇਸ਼ ਵਿੱਚ ਕੁਝ ਇਨਸਾਨੀਅਤ ਕਾਇਮ ਹੈ ਅਤੇ ਗਰੀਬ ਪਰਿਵਾਰਾਂ ਦਾ ਬਚਾਅ ਵੀ ਹੈ ਨਹੀਂ ਤਾ ਅੱਜਕਲ ਸਭ ਨੂੰ ਆਪੋ- ਧਾਪੀ ਪਈ ਹੈ ਕੋਈ ਕਿਸੇ ਵੱਲ ਧਿਆਨ ਨਹੀਂ ਕਰਦਾ।
No comments:
Post a Comment