ਅੰਦੋਲਨ ਨੂੰ ਪੰਜਾਬ ਪੱਧਰ ਤੱਕ ਤੇਜ਼ ਕਰਨ ਦੀ ਚੇਤਾਵਨੀ ਦਿੱਤੀ
ਲੁਧਿਆਣਾ: 20 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਨਗਰਨਿਗਮ ਦੇ ਸਫਾਈ ਮੁਲਾਜ਼ਮਾਂ ਦੀ ਤਨਖਾਹ ਦਾ ਮਾਮਲਾ ਲਗਾਤਾਰ ਲਟਕਦਾ ਆ ਰਿਹਾ ਹੈ। ਇਸ ਮੰਗ ਨੂੰ ਲੈ ਕੇ ਅੱਜ ਮਿਉਂਸਿਪਲ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਨੇ ਫਿਰ ਜ਼ੋਰਦਾਰ ਰੋਸ ਵਖਾਵਾ ਕੀਤਾ। ਰੋਸ ਵਖਾਵਿਆਂ ਅਤੇ ਨਾਅਰੇਬਾਜ਼ੀ ਦਾ ਇਹ ਸਿਲਸਿਲਾ ਕਾਫੀ ਸਮੇਂ ਤੋਂ ਜਾਰੀ ਹੈ। ਤਨਖਾਹ ਦੀ ਮੰਗ ਲਗਾਤਾਰ ਲਟਕਦੀ ਆ ਰਹੀ ਹੈ। ਲੁਧਿਆਣਾ ਵਾਲੀ ਸਥਿਤੀ ਜਲੰਧਰ ਅਤੇ ਅੰਮ੍ਰਿਤਸਰ ਦੀ ਵੀ ਦੱਸੀ ਜਾ ਰਹੀ ਹੈ। ਇਹਨਾਂ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਹੜਤਾਲ ਸ਼ੁਰੂ ਹੋ ਚੁੱਕੀ ਹੈ ਜਦਕਿ ਜਲੰਧਰ ਵਿੱਚ 25 ਨਵੰਬਰ ਤੋਂ ਹੜਤਾਲ ਸ਼ੁਰੂ ਹੋ ਸਕਦੀ ਹੈ। ਮੁਲਾਜ਼ਮ ਆਗੂ ਕਾਮਰੇਡ ਵਿਜੇ ਕੁਮਾਰ, ਭਾਗੀਰਥ ਪਾਲੀਵਾਲ ਅਤੇ ਘਣਸ਼ਾਮ ਸ਼ਰਮਾ ਨੇ ਦੱਸਿਆ ਕਿ ਸਾਡੇ ਬੱਚਿਆਂ ਨੂੰ ਹਰ ਰੋਜ਼ ਫੀਸ ਨਾ ਹੋਣ ਕਾਰਨ ਸਕੂਲੋਂ ਝਿੜਕਾਂ ਖਾਣੀਆਂ ਪੈਂਦੀਆਂ ਹਨ। ਰਾਸ਼ਨ ਵਾਲਿਆਂ ਨੇ ਸਾਨੂੰ ਉਧਾਰ ਦੇਣਾ ਬੰਦ ਕਰ ਦਿੱਤਾ ਹੈ। ਇਹਨਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇ ਨਗਰ ਨਿਗਮ ਅਫਸਰਾਂ ਦਾ ਵਤੀਰਾ ਇਹੀ ਰਿਹਾ ਤਾਂ ਸਾਨੂੰ ਮਜਬੂਰ ਹੋ ਕੇ ਆਪਣਾ ਇਹ ਅੰਦੋਲਨ ਸੂਬਾ ਪੱਧਰ ਤੇ ਲਿਜਾਣਾ ਪਵੇਗਾ।
ਦੂਜੇ ਪਾਸੇ ਨਗਰਨਿਗਮ ਅਧਿਕਾਰੀਆਂ ਦਾ ਇੱਕ ਵਾਰ ਫਿਰ ਇਹੀ ਕਹਿਣਾ ਹੈ ਕਿ ਸਾਡੇ ਕੋਲ ਪੈਸੇ ਨਹੀਂ ਹਨ। ਖਜ਼ਾਨਾ ਖਾਲੀ ਹੈ। ਪੈਸੇ ਆਉਂਦਿਆਂ ਹੀ ਤਨਖਾਹ ਦੇ ਦਿੱਤੀ ਜਾਵੇਗੀ।
ਅਸਲ ਗੱਲ ਕੀ ਇਹ ਤਾਂ ਸਰਕਾਰ ਹੀ ਜਾਣੇ ਪਰ ਸੁਣਿਆ ਇਹ ਵੀ ਗਿਆ ਹੈ ਕਿ ਅਸਲ ਵਿੱਚ ਸਰਕਾਰ ਕਿਸੇ ਗੁਪਤ ਨੀਤੀ ਅਧੀਨ ਇਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਨਿਰਾਸ਼ ਕਰਕੇ ਨਿਜੀਕਰਨ ਵਾਲੇ ਪਾਸੇ ਧੱਕ ਰਹੀ ਹੈ ਤਾਂਕਿ ਹਰ ਪਾਸੇ ਨਿਜੀਕਰਨ ਦਾ ਬੋਲਬਾਲਾ ਆਸਾਨੀ ਨਾਲ ਹੋ ਸਕੇ। ਹੁਣ ਕਈ ਲੋਕ ਆਖਣ ਲੱਗ ਪਾਏ ਹਨ ਕਿ ਇਸ ਨਾਲੋਂ ਤਾਂ ਪ੍ਰਾਈਵੇਟ ਨੌਕਰੀ ਹੀ ਚੰਗੀ।
ਇਸੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਸਥਾਨਕ ਆਗੂ ਕਾਮਰੇਡ ਗੁਰਨਾਮ ਸਿੱਧੂ ਨੇ ਇਹਨਾਂ ਮੁਲਾਜ਼ਮਾਂ ਕੋਲ ਪਹੁੰਚ ਕੇ ਹੋਂਸਲਾ ਦਿੱਤਾ ਕਿ ਅਸੀਂ ਤੁਹਾਡੇ ਸੰਘਰਸ਼ ਵਿੱਚ ਹਰ ਸੰਭਵ ਸਾਥ ਦਿਆਂਗੇ। ਬਾਅਦ ਵਿੱਚ ਇਹਨਾਂ ਮੁਲਾਜ਼ਮਾਂ ਨੇ ਟਰੇਡ ਯੂਨੀਅਨ ਆਗੂ ਦੀ ਪੀ ਮੋੜ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਮੋੜ ਨੇ ਵੀ ਕਿਹਾ ਕਿ ਅਸੀਂ ਹਰ ਹਾਲਤ ਵਿੱਚ ਤੁਹਾਡੀ ਮਿਹਨਤ ਦੀ ਤਨਖਾਹ ਤੁਹਾਨੂੰ ਦੁਆਵਾਂਗੇ।
2 comments:
CM Amarinder Singh has written to Prime Minister Narendra Modi to seek expansion of the central scheme for assistance to victims of terrorist and communal violence to cover the period of terrorism in the state.
<a href="http://indiantimesdaily.com/news/punjab-news>Today Latest Breaking News of Punjab</a>
नगर निगम के अधिकारी को नगर पालिका के स्वच्छता कर्मचारियों को वेतन देना चाहिए, उन्हें अपना घर परिवार भी चलाना है.
Today Breaking News of Punjab
Post a Comment