ਸ਼ਿਵਰਾਜ ਨੇ ਬੜੇ ਮੋਹ ਨਾਲ ਭੇਟ ਕੀਤੀ "ਕਲੰਦਰੀ"
ਲੁਧਿਆਣਾ: 18 ਨਵੰਬਰ 2017: (ਸਾਹਿਤ ਡੈਸਕ ਪੰਜਾਬ ਸਕਰੀਨ)::
ਲੋਕਾਂ ਦੇ ਹੱਕਾਂ ਅਤੇ ਜਨਤਾ ਨੂੰ ਦਰਪੇਸ਼ ਔਕੜਾਂ ਦਾ ਦਰਦ ਬਿਆਨ ਕਰਨ ਦੇ ਨਾਲ ਨਾਲ ਸ਼ਾਇਰ ਹਰਮੀਤ ਵਿਦਿਆਰਥੀ ਨੇ ਆਪਣੀ ਪਛਾਣ ਇੱਕ ਬਾਗੀ ਸੁਰ ਵਾਲੇ ਕਲਮਕਾਰ ਵਾਲੀ ਬਣਾਈ। ਇਸ ਬਾਗੀ ਆਵਾਜ਼ ਨੂੰ ਬੁਲੰਦ ਕਰਨ ਲਈ ਕਦੇ ਸਰਕਾਰਾਂ ਨਾਲ ਅਤੇ ਕਦੇ ਖੱਬੇ ਸਿਆਸੀ ਮਿੱਤਰਾਂ ਨਾਲ ਵੀ ਟੱਕਰ ਲੈਣ ਤੋਂ ਗੁਰੇਜ਼ ਨਹੀਂ ਕੀਤਾ। ਬਿਨਾ ਕੋਈ ਬਿੱਲਾ ਲਾਏ ਜਾਂ ਲਗਵਾਏ ਲੋਕਾਂ ਦੇ ਹੱਕ ਸੱਚ ਦੀ ਗੱਲ ਕੀਤੀ। ਪਾਰਟੀਆਂ ਤੋਂ ਦੂਰੀ ਰੱਖ ਕੇ ਲੋਕਾਂ ਦਾ ਬਣ ਕੇ ਦਿਖਾਉਣਾ ਆਸਾਂ ਨਹੀਂ ਹੁੰਦਾ। ਸ਼ਨੀਵਾਰ 18 ਨਵੰਬਰ ਨੂੰ ਜਦੋਂ ਜਨਾਬ ਅਚਾਨਕ ਪੰਜਾਬੀ ਭਵਨ ਵਿੱਚ ਪ੍ਰਗਟ ਹੋਏ ਤਾਂ ਮਹਿਸੂਸ ਹੋਇਆ ਕਿ ਜ਼ਰੂਰ ਕਿਸੇ ਸਾਹਿਤਿਕ ਤੂਫ਼ਾਨ ਨੇ ਅੱਜ ਇਥੋਂ ਉੱਠਣਾ ਹੀ ਉੱਠਣਾ ਹੈ। ਪੁੱਛਣ ਤੇ ਪਤਾ ਲੱਗਾ ਕਿ ਪਟਵਾਰੀਆਂ ਦੀ ਮੀਟਿੰਗ ਵਿੱਚ ਸ਼ਾਮਿਲ ਹੋਣਾ ਵੀ ਜ਼ਰੂਰੀ ਸੀ ਇਸ ਲਈ ਆਉਣਾ ਪਿਆ। ਪਟਵਾਰੀਆਂ ਦੀ ਮੀਟੀਂਗ ਬੱਚਤ ਭਵਨ ਵਿੱਚ ਚਲਦੀ ਰਹੀ ਅਤੇ ਰਸਤੇ ਵਿੱਚ ਹੀ ਰੋਕ ਲਿਆ ਸੁਰੀਲੀ ਆਵਾਜ਼ ਵਾਲੇ ਸ਼ਾਇਰ ਸ਼ਿਵਰਾਜ ਲੁਧਿਆਣਵੀ ਨੇ। ਚਾਹ ਦਾ ਕੱਪ ਬਹਾਨਾ ਬਣਿਆ ਅਤੇ ਚੇਤਨਾ ਪ੍ਰਕਾਸ਼ਨ ਵਾਲਿਆਂ ਕੋਲ ਬੈਠ ਕੇ ਫਿਰੋਜ਼ਪੁਰ ਦੀਆਂ ਗੱਲਾਂ, ਸਾਹਿਤਿਕ ਖੇਤਰ ਦੀ ਸਿਆਸਤ ਦੀਆਂ ਗੱਲਾਂ ਅਤੇ ਹੋਰ ਛੋਟਾ ਮੋਟਾ ਕਾਫੀ ਕੁਝ ਚਲਦਾ ਰਿਹਾ। ਇਸੇ ਦੌਰਾਨ ਸ਼ਿਵ ਰਾਜ ਲੁਧਿਆਣਵੀ ਨੇ ਹਰਮੀਤ ਵਿਦਿਆਰਥੀ ਹੁਰਾਂ ਨੂੰ ਆਪਣੀ ਕਾਵਿ ਪੁਸਤਕ ਕਲੰਦਰੀ ਭੇਟ ਕੀਤੀ। "ਕਲੰਦਰੀ" ਵਿੱਚ ਕਿ ਹੈ ਇਸਦਾ ਖੁਲਾਸਾ ਜਨਾਬ ਹਰਮੀਤ ਵਿਦਿਆਰਥੀ ਜਲਦੀ ਹੀ ਕਰਨਗੇ।
1 comment:
punjab news
Post a Comment