ਰਲੀਜ਼ ਕਰਨ ਦੀ ਰਸਮ ਨਿਭਾਈ ਡਾਕਟਰ ਸੁਰਜੀਤ ਪਾਤਰ ਨੇ

ਕੁਝ ਲੋਕ ਅਜਿਹੇ ਨਿਕਲੇ-ਜਿਹੜੇ ਪੰਜਾਬ ਦਾ ਪਾਣੀ ਪੀ ਕੇ, ਇਸਦਾ ਅੰਨ ਖਾ ਕੇ, ਇਸਦੀ ਹਵਾ ਵਿੱਚੇ ਸਾਹ ਲੈ ਕੇ ਇਸ ਨਾਲ ਧ੍ਰੋਹ ਕਮਾਉਂਦੇ ਰਹੇ। ਪੰਜਾਬੀ ਹੋ ਕੇ ਵੀ ਪੰਜਾਬੀ ਹੋਣ ਤੋਂ ਮੁਨਕਰ ਹੁੰਦੇ ਰਹੇ। ਸਿਆਸੀ ਆਕਾਵਾਂ ਦੇ ਨਿਸ਼ਾਨੇ ਪੂਰੇ ਕਰਨ ਲਈ ਉਹਨਾਂ ਆਪਣੀ ਜ਼ਮੀਰ ਵੀ ਮਾਰ ਲਈ ਅਤੇ ਧਰਮ ਕਰਮ ਵੀ ਭੁਲਾ ਦਿੱਤਾ। ਕੁਝ ਲੋਕ ਅਜਿਹੇ ਨਿਕਲੇ-ਜਿਹੜੇ ਪੰਜਾਬ ਦੀ ਹੱਸਦੀ ਵੱਸਦੀ ਧਰਤੀ ਦੇ ਸਭਿਆਚਾਰ ਨੂੰ ਲਾਂਬੂ ਲਾਉਣ ਤੁਰ ਪਏ। ਜਦੋਂ ਸੁਆਲ ਉਹਨਾਂ ਦੇ ਖੁਦ ਦਾ ਆਇਆ ਤਾਂ ਪਤਾ ਲੱਗਿਆ-ਅੱਗ ਲਾ ਕੇ ਆਪ ਡੱਬੂ ਕੰਧ ਉੱਤੇ ਜਾ ਚੜ੍ਹਿਆ। ਪੰਜਾਬ ਲਹੂਲੁਹਾਨ ਹੁੰਦਾ ਰਿਹਾ। ਪੰਜਾਬ ਬਾਰ ਬਾਰ ਟੁਕੜੇ ਹੁੰਦਾ ਰਿਹਾ। ਪੰਜਾਬ ਬਾਰ ਬਾਰ ਜ਼ਿਆਦਤੀਆਂ ਦਾ ਸ਼ਿਕਾਰ ਹੁੰਦਾ ਰਿਹਾ 'ਤੇ ਵਪਾਰਕ ਸੋਚ ਵਾਲੇ ਆਪਣੇ ਮੁਨਾਫਿਆਂ ਦਾ ਹਿਸਾਬ ਕਿਤਾਬ ਲਾਉਂਦੇ ਰਹੇ।

ਕਿਤਾਬ ਦੀ ਰਲੀਜ਼ਿੰਗ ਤਾਂ ਅਸਲ ਵਿੱਚ ਇੱਕ ਬਹਾਨਾ ਸੀ। ਇਸ ਕਿਤਾਬ ਨੇ ਪੰਜਾਬ ਦੇ ਦਰਦ ਨਾਲ ਤੜਪ ਰਹੇ ਪੰਜਾਬੀਆਂ ਨੂੰ ਇੱਕ ਮੰਚ 'ਤੇ ਲੈ ਆਂਦਾ ਸੀ ਜਿਹੜੇ ਇੱਕ ਦੂਜੇ ਨੂੰ ਹੋਂਸਲਾ ਦੇਂਦੇ ਹੋਏ ਯਕੀਨ ਦੁਆ ਰਹੇ ਸਨ ਕਿ ਅਸੀਂ ਪੰਜਾਬ ਨੂੰ ਫਿਰ ਪਹਿਲਾਂ ਵਰਗਾ ਬਣਾ ਦਿਆਂਗੇ।
ਕਿਤਾਬ ਰਲੀਜ਼ ਕੀਤੀ ਡਾਕਟਰ ਸੁਰਜੀਤ ਪਾਤਰ ਨੇ। ਇਸ ਵਿੱਚ ਆਮ ਆਦਮੀ ਪਾਰਟੀ ਦੀ ਰਾਜਿੰਦਰ ਪਾਲ ਕੌਰ ਵੀ ਸੀ। ਕਲਮੀ ਦੁਨੀਆ ਦੇ ਪੁਰਾਣੇ ਹਸਤਾਖਰ ਕਿਰਪਾਲ ਸਿੰਘ ਚੌਹਾਨ ਵੀ ਅਤੇ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਵੀ। ਕੁਲ ਮਿਲਾ ਕੇ ਕੁਝ ਓਹ ਲੋਕ ਆ ਮਿਲੇ ਜਿਹੜੇ ਪੰਜਾਬ ਨੂੰ ਬਦਲਣ ਲਈ ਦ੍ਰਿੜ ਸੰਕਲਪ ਹਨ। ਇਸ ਮਕਸਦ ਲਈ ਕਲਮ ਨੂੰ ਵੀ ਹਥਿਆਰ ਬਣਾਇਆ ਜਾਵੇਗਾ, ਰੰਗਮੰਚ ਨੂੰ ਵੀ ਅਤੇ ਫਿਲਮਸਾਜ਼ੀ ਨੂੰ ਵੀ।
No comments:
Post a Comment