Monday, September 05, 2022

ਕਿਰਤੀਆਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਸਹੂਲਤਾਂ ਯਕੀਨੀ ਬਣਾਈਆਂ ਜਾਣ

5th September 2022 at 02:32 PM

ਮੱਤੇਵਾੜਾ ਫਾਰਮ:ਮੀਟਿੰਗ ਮਗਰੋਂ ਦਿੱਤਾ ਡਿਪਟੀ ਡਾਇਰੈਕਟਰ ਨੂੰ ਮੰਗ ਪੱਤਰ 


ਲੁਧਿਆਣਾ:05 ਸਤੰਬਰ 2022::(ਐਮ ਐਸ ਭਾਟੀਆ//ਪੰਜਾਬ ਸਕਰੀਨ):: 

ਅੱਜ ਬਰੀਡਿੰਗ ਫਾਰਮ ਮੱਤੇਵਾੜਾ ਜ਼ਿਲਾ ਲੁਧਿਆਣਾ ਦੇ ਦਰਜਾਚਾਰ,ਕੰਟ੍ਰੈਕਟ ਅਤੇ ਆਊਟ ਸੋਰਸ਼ ਕਰਮਚਾਰੀਆਂ ਦੀਆਂ ਮੰੰਗਾਂ ਸਬੰਧੀ ਡਾ.ਅਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਜੀ ਨਾਲ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਮੱਤੇਵਾੜਾ ਫਾਰਮ ਵਿਖੇ ਹੋਈ ਮੀਟਿੰਗ ਵਿੱਚ ਮੱਤੇਵਾੜਾ ਫਾਰਮ ਵਿਖੇ ਲੰਮੇਂ ਅਰਸੇ ਤੋਂ ਕੰਮ ਕਰਦੇ ਆ ਰਹੇ ਕਿਰਤੀਆਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਸਹੂਲਤਾਂ ਯਕੀਨੀ ਬਣਾਉਣ,ਸਾਰੇ ਕੱਚੇ ਕਰਮਚਾਰੀਆਂ ਦਾ ਵੇਰਵਾ ਪੱਕਾ ਕਰਨ ਲਈ ਪੰਜਾਬ ਸਰਕਾਰ ਨੂੰ ਭੇਜਣ,ਕਿਰਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਅਣ-ਸਿਖਿਅਤ, ਸਿਖਿਅਤ,ਅਰਧ ਸਿੱਖਿਅਤ ਅਤੇ ਉੱਚ ਸਿੱਖਿਅਤ ਕੈਟਾਗਿਰੀ ਮੁਤਾਬਕ ਤਨਖਾਹ ਦੇਣ ਆਦਿ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਹੋਇਆ ਮੀਟਿੰਗ ਚੰਗੇ ਮਹੋਲ ਵਿੱਚ ਹੋਈ ਵਿਭਾਗ ਵੱਲੋਂ ਐਫ ਡੀ ਓ ਸ੍ਰੀ ਗੁਰਨਾਮ ਸਿੰਘ ਵੀ ਹਾਜ਼ਰ ਸਨ ਜਥੇਬੰਦੀ ਵੱਲੋਂ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ,ਸਕੱਤਰ ਅਮਰਜੀਤ ਸਿੰਘ ਚੋਪੜਾ,ਮੱਤੇਵਾੜਾ ਫਾਰਮ ਦੇ ਪ੍ਰਧਾਨ ਸ੍ਰੀ ਮਹਿੰਦਰ ਸਿੰਘ,ਸਕੱਤਰ ਬਲਦੇਵ ਸਿੰਘ,ਵਿੱਤ ਸਕੱਤਰ ਬਰੰਮ ਕੁਮਾਰ ਅਤੇ ਸੁੱਚਾ ਸਿੰਘ ਹਾਜਰ ਸਨ। 
ਸੂਬਾ ਸਕੱਤਰ ਜਨਰਲ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਮੁਲਾਜ਼ਮਾਂ-ਪੈਨਸ਼ਨਰਾਂ ਅਤੇ ਕੱਚੇ ਅਤੇ ਠੇਕਾ ਕਰਮੀਆਂ ਨਾਲ ਕੀਤੀਆਂ ਵਾਹਦੇ ਖਿਲਾਫੀਆਂ ਵਿਰੁੱਧ 10 ਸਤੰਬਰ ਨੂੰ ਸਾਂਝੇ ਫਰੰਟ ਵੱਲੋਂ ਜਬਰਦਸਤ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਹਜਾਰਾਂ ਮੁਲਾਜ਼ਮ ਤੇ ਪੈਨਸ਼ਨਰ ਸਾਮਲ ਹੋ ਕੇ ਰੋਸ ਮੁਜ਼ਾਹਰਾ ਕਰਨਗੇ। ਜੇਕਰ ਸਰਕਾਰ ਵੱਲੋਂ ਗੱਲਬਾਤ ਰਾਹੀਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: