Wed, Aug 3, 2016 at 1:44 PM
26 ਕਿਰਤੀਆਂ ਨੂੰ ਗੈਰ ਕਾਨੂੰਨੀ ਤੌਰ 'ਤੇ ਕੰਮ ਤੋਂ ਹਟਾਉਣ ਦਾ ਦੋਸ਼
ਲੁਧਿਆਣਾ: 3 ਅਗਸਤ 2016: (ਪੰਜਾਬ ਸਕਰੀਨ ਬਿਊਰੋ);
ਅੱਜ ਇੱਥੇ ਕਿਰਤ ਵਿਭਾਗ (ਗਿੱਲ ਰੋਡ) ਅੱਗੇ ਰੋਲੈਕਸ ਸਾਈਕਲ ਤੇ ਪ੍ਰਭਾਕਰ ਸਾਈਕਲ ਇੰਡਸਟ੍ਰੀਜ਼ ਚੋਂ ਜਬਰੀ ਕੱਢੇ ਕਿਰਤੀਅਂ ਨੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੀ ਅਗਵਾਈ `ਚ ਆਪਣੀ ਬਹਾਲੀ, ਪ੍ਰਬੰਧਕਂ ਦੀਅਂ ਧੱਕੇਸ਼ਾਹੀਅਂ ਤੇ ਛਂਟੀਅਂ ਨੂੰ ਰੋਕਣ ਤੇ ਲਟਕਦੀਅਂ ਮੰਗਂ ਨੂੰ ਹੱਲ ਨਾ ਕੀਤੇ ਜਾਣ ਦੇ ਵਿਰੋਧ `ਚ ਪੂਰਾ ਦਿਨ ਰੋਹ ਭਰਪੂਰ ਧਰਨਾ ਦੇ ਕੇ ਰੈਲੀ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੰਦੇ ਹੋਏ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਤੇ ਜੀ.ਐਸ. ਜੌਹਰੀ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ 26 ਕਿਰਤੀਆਂ ਨੂੰ ਪ੍ਰਬੰਧਕਾਂ ਨੇ ਗੈਰ ਕਾਨੂੰਨੀ ਤੌਰ `ਤੇ ਕੰਮ ਤੋਂ ਹਟਾਇਆ ਹੋਇਆ ਹੈ ਅਤੇ ਪਿਛਲੇ ਤਿੰਨ ਮਹੀਨਿਅਂ ਤੋਂ ਸਮੂਹ ਕਿਰਤੀਅਂ ਨੇ ਲੇਬਰ ਕਾਨੂੰਨ ਮੁਤਾਬਿਕ ਤਨਖਾਹ ਸਕੇਲ, ਬਕਾਇਆ ਦੋ ਸਾਲਂ ਦਾ ਬੋਨਸ, ਛੁੱਟੀਅਂ ਦੇ ਪੈਸੇ ਆਦਿ ਦਵਾਉਣ ਲਈ ਸਹਾਇਕ ਲੇਬਰ ਕਮਿਸ਼ਨਰ ਸਰਕਲ-4, ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਹੋਏ ਹਨ। ਪਰੰਤੂ ਪ੍ਰਬੰਧਕਂ ਨੇ ਕਿਰਤੀਅਂ ਦੀਅਂ ਬਿਲਕੁਲ ਵਾਜਿਬ ਤੇ ਕਾਨੂੰਨੀ ਮੰਗਂ ਲਾਗੂ ਕਰਨ ਦੀ ਬਿਜਾਏ ਬਦਲੇ ਦੀ ਭਾਵਨਾ ਨਾਲ ਕਿਰਤੀਅਂ ਦੇ ਏਕੇ ਤੇ ਯੂਨੀਅਨ ਨੂੰ ਤੋੜਣ ਦੇ ਮਨਸ਼ੇ ਨਾਲ 26 ਕਿਰਤੀਅਂ ਦੀ ਗੈਰ ਕਾਨੂੰਨੀ ਛਂਟੀ ਕੀਤੀ ਹੋਈ ਹੈ। ਜਿਸ ਖਿਲਾਫ਼ ਕਿਰਤੀ ਲਗਾਤਾਰ ਸਬੰਧਤ ਲੇਬਰ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੋਲੋਂ ਇਸ ਧੱਕੇਸ਼ਾਹੀ ਨੂੰ ਰੋਕਣ ਤੇ ਕਿਰਤੀਅਂ ਦੀਅਂ ਮੰਗਂ ਲਾਗੂ ਕਰਵਾਉਣ, ਛਂਟੀ ਕੀਤੇ ਕਿਰਤੀਅਂ ਦੀ ਬਹਾਲੀ ਲਈ ਜੂਝਦੇ ਆ ਰਹੇ ਹਨ। ਪਰੰਤੂ ਡੇਢ ਮਹੀਨਾ ਬੀਤਣ ਦੇ ਬਾਵਜੂਦ ਵੀ ਛਂਟੀ ਕੀਤੇ ਕਿਰਤੀਅਂ ਨੂੰ ਬਹਾਲ ਕਰਨ ਦੀ ਬਿਜਾਏ ਉਨ੍ਹਂ ਦੇ ਮਈ-ਜੂਨ ਮਹੀਨੇ ਕੀਤੇ ਕੰਮ ਤੇ ਓਵਰ ਟਾਈਮ ਦੀ ਪੇਮੈਂਟ, ਸਮੂਹ ਮਜ਼ਦੂਰਂ ਦਾ ਬਕਾਇਆ ਬੋਨਸ, ਛੁੱਟੀਅਂ ਦੇ ਪੈਸੇ ਆਦਿ ਵੀ ਨਾ ਦੇ ਕੇ ਮਜ਼ਦੂਰਂ ਨੂੰ ਬੇਰੁਜ਼ਗਾਰੀ ਤੇ ਭੁੱਖਮਰੀ ਦੇ ਮੂੰਹ `ਚ ਧੱਕਿਆ ਜਾ ਰਿਹਾ ਹੈ। ਇਸੇ ਕਰਕੇ ਅੱਜ ਇੱਥੇ ਪ੍ਰਬੰਧਕਂ, ਲੇਬਰ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਲੋਂ ਮਾਮਲੇ ਨੂੰ ਜਾਣਬੁਝ ਕੇ ਲਟਕਾਉਣ, ਥਕਾਉਣ ਦੀਅਂ ਕੋਝੀਅਂ ਸਾਜਿਸ਼ਂ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਕੇ ਇਨ੍ਹਂ ਨੂੰ ਨਾਕਾਮ ਕਰਨ ਦਾ ਸੱਦਾ ਦਿੱਤਾ।
No comments:
Post a Comment