Showing posts with label Video Message. Show all posts
Showing posts with label Video Message. Show all posts

Thursday, July 15, 2021

ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਖਤਰਨਾਕ ਸਾਜ਼ਿਸ਼-ਮਾਲੀ ਵੱਲੋਂ ਚੇਤਾਵਨੀ

Wednesday: 14th July 2021 at 10:30 PM WhatsApp

ਅੰਦੋਲਨ ਨੂੰ ਲੀਹੋਂ  ਲਾਹੁਣ ਲਈ RSS ਤੇ ਮੋਦੀ ਦੇ ਜੇਠੇ ਪੁੱਤ ਪੰਨੂੰ ਦੀ ਹੁੰਕਾਰ 


ਸੋਸ਼ਲ ਮੀਡੀਆ//ਫੇਸਬੁੱਕ: 14 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਨੂੰ ਇੱਕ ਵਾਰ ਫੇਰ ਬਰਬਾਦੀ ਵਾਲੇ ਪਾਸੇ ਲਿਜਾਣ ਦੀ ਖਤਰਨਾਕ ਸਾਜ਼ਿਸ਼ ਤਿਆਰ ਹੋ  ਚੁੱਕੀ ਹੈ। ਇੱਕ ਵਾਰ ਫੇਰ 26 ਜਨਵਰੀ 2021 ਵਾਲਾ ਘਟਨਾਕ੍ਰਮ ਦੁਹਰਾਏ ਜਾਣ ਦੀਆਂ ਤਿਆਰੀਆਂ ਹਨ। ਤਿਰੰਗੇ ਪ੍ਰਤੀ ਨਫਰਤ ਫੈਲਾਈ ਜਾ ਰਹੀ ਹੈ ਅਤੇ ਕੇਸਰੀ ਨਿਸ਼ਾਨ ਸਾਹਿਬ ਨੂੰ ਖਾਲਿਸਤਾਨੀ ਝੰਡਾ ਦੱਸਦਿਆਂ ਹਰ ਹੱਥ ਵਿੱਚ ਲਹਿਰਾਉਣ ਦੇ ਸੱਦੇ ਜਾਰੀ ਹੋ ਰਹੇ ਹਨ। ਹਾਲਾਤ ਇੱਕ ਵਾਰ ਫੇਰ ਖਤਰਨਾਕ ਮੋੜ ਤੇ ਹਨ। ਇਹ ਸਭ ਕੁਝ 22 ਜੁਲਾਈ ਨੂੰ ਕੀਤੇ ਜਾਣ ਦੀਆਂ ਸਕੀਮਾਂ ਬਣਾਈਆਂ ਗਈਆਂ ਹਨ। 

ਪੰਜਾਬ ਅਤੇ ਦੁਨੀਆ ਨੂੰ ਨਫਰਤਾਂ ਵਾਲੇ ਪਾਸੇ ਤੋਂ ਹਟਾ ਕੇ ਸੰਵਾਦ ਵਾਲੇ ਪਾਸੇ ਲਿਜਾਣ ਵਾਲੇ ਲੋਕ ਇਸ ਸਾਰੀ ਸਥਿਤੀ ਤੋਂ ਚਿੰਤਿਤ ਹਨ। ਇਹਨਾਂ ਖਤਰਨਾਕ ਖਦਸ਼ਿਆਂ ਬਾਰੇ ਆਗਾਹ ਕਰਦਿਆਂ ਇਹ ਚੇਤਾਵਨੀ ਦਿੱਤੀ ਹੈ ਮਾਲਵਿੰਦਰ ਸਿੰਘ ਮਾਲੀ ਨੇ। ਇਹੀ ਮਾਲਵਿੰਦਰ ਸਿੰਘ ਮਾਲੀ ਜਿਹਨਾਂ ਨੇ ਪੈਗਾਮ ਗਰੁੱਪ ਦੇ ਨੁਮਾਇੰਦੇ ਵੱਜੋਂ ਅੱਸੀਵਿਆਂ ਦੌਰਾਨ ਵੀ ਅਤੇ ਨੱਬੇਵਿਆਂ ਦੇ ਸ਼ੁਰੂ ਵਿੱਚ ਵੀ ਜਿੱਥੇ ਸਰਕਾਰ ਦੀਆਂ ਸਖਤੀਆਂ ਨੂੰ ਆਲੋਚਨਾ ਦਾ ਨਿਸ਼ਾਨ ਬਣਾਇਆ ਸੀ ਓੱਥੇ ਖਾਲਿਸਤਾਨੀ ਧਿਰਾਂ ਨੂੰ ਵੀ ਬਾਰ ਬਾਰ ਟੋਕਿਆ ਸੀ। ਹੂ ਵੀ 26 ਜਨਵਰੀ 2021 ਦੀਆਂ ਘਟਨਾਵਾਂ ਮਗਰੋਂ ਦੀਪ ਸਿੱਧੂ ਅਤੇ ਉਸਦੇ ਸਾਥੀ ਲਗਾਤਾਰ ਪੰਜਾਬ ਹਿਤੈਸ਼ੀ ਬੁੱਧੀਜੀਵੀ ਮਾਲਵਿੰਦਰ ਮਾਲੀ ਦੀ ਆਲੋਚਨਾ ਦੇ ਨਿਸ਼ਾਨੇ ਤੇ ਹਨ। 

ਪੰਜਾਬ ਦੀ ਜਵਾਨੀਂ ਨੂੰ ਸੰਵਾਦ ਵਾਲੇ ਪਾਸਿਓਂ ਹਟਾ ਕੇ ਅੰਨ੍ਹੇ ਜਨੂੰਨ ਅਤੇ ਫਿਰਕੂ ਸੋਚ ਵਾਲੀ ਹਨੇਰੀ ਗੁਫਾ ਵਿੱਚ ਧੱਕਣ ਦੀਆਂ ਇਹਨਾਂ ਬੇਹੱਦ ਖਤਰਨਾਕ  ਸਾਜ਼ਿਸ਼ਾਂ ਵੱਲ ਇੱਕ ਵਾਰ ਫੇਰ ਸਪਸ਼ਟ ਇਸ਼ਾਰਾ ਕੀਤਾ ਹੈ ਮਾਲਵਿੰਦਰ ਸਿੰਘ ਮਾਲੀ ਨੇ। ਅੰਜਾਮ ਕੀ ਹੋਣਗੇ ਦੱਸਣਗੇ ਦੀ ਲੋੜ ਨਹੀਂ। ਇਸ ਤਰ੍ਹਾਂ ਇੱਕ ਵਾਰ ਫੇਰ ਕਿਸਾਨੀ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਸਕ੍ਰਿਪਟ ਲਿਖੀ ਜਾ ਚੁਕੀ ਹੈ। ਕੀ ਕਿਸਾਨ ਅੰਦੋਲਨ ਦੇ ਰਖਵਾਲੇ ਇਹਨਾਂ ਸਾਜ਼ਿਸ਼ੀ ਚਾਲਾਂ ਦੇ ਖਿਲਾਫ ਤਿਆਰ ਹਨ? ਜ਼ਰਾ ਧਿਆਨ ਨਾਲ ਪੜ੍ਹੋ ਕਿ ਸਰਦਾਰ ਮਾਲੀ ਆਪਣੀ ਇਸ ਚੇਤਾਵਨੀ ਵਿੱਚ ਕੀ ਲਿਖਦੇ ਹਨ। ਉਹਨਾਂ ਕਿਹਾ ਹੈ:

*ਧਰਤ ਤੋਂ ਪੰਜਾਬ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਬਿਪਰ ਸੰਸਕਾਰ ਤੇ ਬਰਾਹਮਨਵਾਦ ਸਰਗਰਮ ਹੈ ਪਰ ਬਰਾਰਾਹਮਨਵਾਦ ਦੇ ਡੋਗਰੇ ਗੁਰਪਤਵੰਤ ਪੰਨੂ ਵਰਗੇ ਵੀ ਸਰਗਰਮ ਨੇ। ਇਹ ਦੇਸ਼ ਪੰਜਾਬ ਦੇ ਕਾਤਿਲ ਦੋ ਕੌਮਾਂ ਦੇ ਫਿਰਕੂ ਸਿਧਾਂਤ ਦੇ ਹੀ ਪੈਰੋਕਾਰ ਨੇ, ਤੀਜੀ ਸਿੱਖ ਕੌਮ ਦੇ ਨਾਮ ‘ਤੇ  ਪਾਕਿਸਤਾਨ , ਹਿੰਦੋਸਤਾਨ  ਦੀ ਤਰਜ਼ ‘ਤੇ ਖਾਲਿਸਤਾਨ  ਸਿਰਜਣ ਵਾਲੇ* 

* ਪੰਜਾਬ ਤੋਂ ਸ਼ੁਰੂ ਹੋਏ ਕਿਸਾਨਾਂ ਦੇ ਲੋਕ ਅੰਦੋਲਨ ਨੂੰ ਤਬਾਹ ਕਰਨ ਲਈ ਮੋਦੀ ਸਰਕਾਰ ਦਾ ਗੁਮਾਸ਼ਤਾ ਹੈ ਇਹ ਪੰਨੂ ਜੋ ਮੋਦੀ ਵਾਂਗੂੰ ਹੀ ਨਵਾਂ ਭੇਸ ਧਾਰ ਰਿਹਾ ਹੈ ਜਿਵੇ ਮੋਦੀ ਦਾ ਜੇਠਾ ਪੁੱਤ ਹਵੇ *

** 25-26 ਜਨਵਰੀ ਵਾਲਾ ਕਾਂਢ ਇਹਨਾ ਦੇ ਨਾਪਾਕ ਇਰਾਦਿਆਂ ਦੀ ਹੀ ਉਪਜ ਸੀ ਜਿਸ ਵਿੱਚ ਅਜਮੇਰ, ਸੁਖਪ੍ਰੀਤ ਉੱਧੋਕੇ, ਅਮਰੀਕਣ ਸਿੱਖ ਕਾਕਸ ਦੀ ਹਿਮਾਇਤੀ ਪਿਰਤਪਾਲ ਤੇ ਜਸਜੀਤ ਚੇਲੇ ਦੀ ਧਿਰ, ਰਵੀ ਸਿੰਘ ਖਾਲਸਾ ਏਡ ਵਾਲਾ ਤੇ ਸਿਮਰਨਜੀਤ  ਸਿੰਘ ਮਾਨ ਵਰਗੇ ਵੀ ਸਨ। 

https://fb.watch/v/9qx157ngF/

ਸਿਖਸ ਫੇਰ ਜਸਟਿਸ ਦੀ ਇਸ ਵੀਡੀਓ ਨੂੰ ਫੇਸਬੁਕ ਤੇ ਪਾਇਆ ਗਿਆ ਹੈ ਅਤੇ ਇਸ ਵਿੱਚ  ਕਰਨ ਵਾਲਾ ਗੁਰਪਤਵੰਤ ਸਿੰਘ ਪੰਨੂੰ ਇਸ ਵਾਰ ਵੀ ਗਰਮ ਭਾਸ਼ਾ ਵਾਲੀ ਬੋਲੀ ਹੀ ਬੋਲ ਰਿਹਾ ਹੈ। ਉਸਦੇ ਭਾਸ਼ਣ ਦੇ ਪਿੱਛੇ 26 ਜਨਵਰੀ 2021 ਨੂੰ ਲਾਲ ਕਿਲੇ ਤੇ ਵਾਪਰੀਆਂ ਘਟਨਾਵਾਂ ਦੀ ਵੀਡੀਓ ਵੀ ਚੱਲਦੀ ਦਿਖਾਈ ਗਈ ਹੈ। ਇਸ ਵੀਡੀਓ ਦੀ ਆਵਾਜ਼ ਬੰਦ ਕੀਤੀ ਗਈ ਹੈ ਪਰ ਪੰਨੂੰ ਦੀ ਆਵਾਜ਼ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਬੁਲੰਦ ਸੁਰ ਵਾਲੀ ਜਾਪਦੀ ਹੈ।  ਹੈ। ਇਸ ਤਰ੍ਹਾਂ ਇੱਕ ਸੁਪਨਾ ਜਿਹਾ ਸਿਰਜਿਆ ਗਿਆ ਹੈ ਕਿ ਬਦ ਜਿਵੇਂ 26 ਜਨਵਰੀ ਨੂੰ ਲਖਾਲਿਸਟਾਂ ਬਣ ਗਿਆ ਸੀ ਉਸੇ ਤਰ੍ਹਾਂ ਹੁਣ 22 ਜੁਲਾਈ ਨੂੰ ਵੀ "ਖਾਲਿਸਤਾਨ ਦੀ ਜੰਗ" ਦੋ ਕਦਮ ਹੋਰ ਅੱਗੇ ਵੱਧ ਜਾਵੇਗੀ। 

ਇਸਦੇ ਨਾਲ ਹੀ ਸਰਕਾਰ ਦੇ ਜਬਰ ਦੀ ਕਹਾਣੀ ਫਿਰ ਦੁਹਰਾਈ ਜਾਵੇਗੀ ਜਿਸਦੇ ਸੇਕ ਦਾ ਅਹਿਸਾਸ ਨਾ ਤਾਂ ਪੰਨੂੰ ਵਰਗਿਆਂ ਨੂੰ ਪਹਿਲਾਂ ਕਦੇ ਹੋਇਆ ਸੀ ਤੇ ਨਾ ਹੀ ਹੁਣ ਹੋਵੇਗਾ। ਜਿਹਨਾਂ ਦੇ ਘਰਾਂ ਦੇ ਮੁੰਡੇ ਜਜ਼ਬਾਤੀ ਹੋ ਕੇ ਇਹਨਾਂ ਚਾਲਾਂ ਵਿੱਚ ਫਸ ਜਾਣਗੇ ਉਹਨਾਂ ਦੇ ਪਰਿਵਾਰਾਂ ਲਈ ਬਰਬਾਦੀ ਦੀ ਇੱਕ ਨਵੀਂ ਕਹਾਣੀ ਸ਼ੁਰੂ ਹੋ ਜਾਵੇਗੀ। ਪੰਜਾਬ ਦੇ ਮਸਲੇ, ਕਿਸਾਨੀ ਦੇ ਮਸਲੇ, ਅਨੰਦਪੁਰ ਸਾਹਿਬ ਦਾ ਮਤਾ, ਬੇਰੋਜ਼ਗਾਰੀ, ਮਹਿੰਗਾਈ ਅਤੇ ਪਾਣੀਆਂ ਦੀ ਲੁੱਟ ਫਿਰ ਖੁਦ-ਬ-ਖੁਦ ਕਿਸੇ ਠੰਡੇ ਬਸਤੇ ਵਿੱਚ ਚਲੇ ਜਾਣਗੇ। ਇਸ ਤਰ੍ਹਾਂ ਸਿਰਫ ਕਿਸਾਨੀਂ ਦਾ ਮਸਲਾ ਹੀ ਨਹੀਂ ਪੰਜਾਬ ਦੇ ਹੋਰ ਬਹੁਤ ਸਾਰੇ ਭਖਦੇ ਮਸਲੇ ਵੀ ਇੱਕ ਵਾਰ ਫੇਰ ਅੱਖੋਂ ਓਹਲੇ ਹੋ ਜਾਣਗੇ। 

ਪੰਨੂ ਦੀ ਇਸ ਵੀਡੀਓ ਵਿੱਚ ਕਾਮਰੇਡਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। 

ਪੋਸਟ ਸਕਰਿਪਟ: 

ਗੁਰਪਤਵੰਤ ਸਿੰਘ ਪੰਨੂੰ ਦੇ ਇਹਨਾਂ ਤਿੱਖੇ ਵਿਚਾਰਾਂ ਦਾ ਵਿਰੋਧ ਵੀ ਤਿੱਖਾ ਹੋ ਰਿਹਾ ਹੈ। ਕਈ ਲੋਕਾਂ ਨੇ ਇਹਨਾਂ ਵਿਚਾਰਾਂ ਦੀ ਨਿਖੇਧੀ ਕੀਤੀ ਹੈ ਪਰ  ਚੁੱਪ ਹਨ ਉਹਨਾਂ ਦੀ ਗਿਣਤੀ ਅਜੇ ਵੀ ਵੱਡੀ ਹੈ। 

ਇਸੇ ਦੌਰਾਨ ਸੁਰਿੰਦਰ ਕੌਰ ਨਿਹਾਲ Surinder Kaur Nihal ਨੇ ਆਪਣੀ ਟਿੱਪਣੀ ਕਰਦਿਆਂ ਲਿਖਿਆ ਹੈ:ਪਨੂੰਆਂ ਤੂੰ ਹਮੇਸ਼ਾਂ ਓਸੇ ਹੀ ਤਰੀਕ ਤੇ ਕਿਉਂ ਲੋਕਾਂ ਨੂੰ ਕੁਰਾਹੇ ਪਾਉਂਣ ਦੀ ਗੱਲ ਕਰਦਾ ਹੈਂ ਜਿਹੜੀ ਤਰੀਕ ਕਿਸਾਨ ਮੋਰਚਾ ਤਹਿ ਕਰਦਾ ਹੈ ?

ਪਹਿਲਾਂ ਤੂੰ ਪੰਜਾਬ ਆ ਤੇ ਫਿਰ ਤੂੰ ਆਪਣਾ ਵੱਖਰਾ ਮੋਰਚਾ ਲਗਾ ਅਤੇ ਫਿਰ ਤੂੰ ਆਪਣੀ ਵੱਖਰੀ ਤਰੀਕ ਤਹਿ ਕਰ, ਪਾਰਲੀਮੈਂਟ ਤੇ ਚੜ੍ਹਾਈ ਕਰਨ ਦੀ ਤੇ ਖੁਦ ਅਗਵਾਈ ਕਰ ਉਸ ਫੌਜ ਦੀ ਜੀਹਨੂੰ ਤੂੰ ਵਿਦੇਸ਼ਾਂ ਵਿੱਚ ਬਹਿਕੇ ਉਕਸਾ ਰਿਹਾ ਹੈਂ l

ਇਸੇ ਤਰ੍ਹਾਂ Harpal Sandhu ਹੁਰਾਂ ਨੇ ਟਿੱਪਣੀ ਕਰਦਿਆਂ ਲਿਖਿਆ ਹੈ:

ਇਸਦਾ ਮੱਤਲਵ ਤਿਰੰਗਾ ਵੀਰ ਚੱਕਰ ਖਤਮ ਕਰ ਦਿਓ ਜੋ ਸਾਡੇ ਫੋਜ ਵੀਰ ਜੋਧਿਆਂ ਕੁਰਬਾਨੀਆਂ ਕੀਤੀਆਂ ਜੋ ਆਏ ਦਿਨ ਗੋਲ਼ੀਆਂ ਨਾਲ ਕੁਰਬਾਨੀਆਂ ਦੇ ਰਹੇ ...ਇਹ ਲੋਕ ਸੁੱਤੇ ਹੁੰਦੇ ਤੇ ਉਹ ਬੋਡਰਾ ਤੇ ਗੋਲ਼ੀਆਂ ਤਾਣ ਡੱਟੇ ਹੁੰਦੇ ਹਨ । ਇਹ ਪੰਜਾਬ ਹਿਤੈਸ਼ੀ ਖੜਨ ਲੜਨ ਕਿਸਾਨੀ ਸੰਘਰਸ਼ ਜਿੱਤ ਕੇ ਦੇਣ ਕਿਸਾਨੀ ਮੋਰਚਾ .,

ਆਪ ਘੁਰਨਿਆਂ ਚ ਲੋਕਾਂ ਨੂੰ ਭੜਕਾ ਘਾਣ ਕਰਵਾ ਲੁਕ ਜਾਂਦੇ ਜਦੋਂ ਆਉਂਦੀਆਂ ਵੋਟਾਂ ਉਦੋਂ ਉਜਾਗਰ ਹੋ ਜਾਂਦੇ ...ਜੋ ਸੰਤਾਪ ਝੱਲ ਰਹੇ ਉਂਨਾਂ ਲਈ ਕਚਿਹਰਿਆ ਧੱਕੇ ਇਨਸਾਫ਼ ਲਈ ਕੋਈ ਹੋਰ ਲੜਨ ...ਕਦੇ ਕਾਂਗਰਸ ਅਕਾਲੀ ਬੀ ਜੇ ਪੀ ਵਾਲਿਆ ਵਾਰੇ ਬੋਲੇ ...ਕਾਮਰੇਡ ਕਿਸਾਨੀ ਮੁੰਦਿਆ ਤੇ ਲੜ ਰਹੇ ਹਨ ਲੀਡਰੀ ਅਤੇ ਲੋਕਾਂ ਦਾ ਘਾਣ ਕਰਵਾਉਣ ਲਈ ਨਹੀਂ ਇਸੇ ਕਰਕੇ ਡੱਟੇ ਹੋਏ ਏਨਾ ਤੋ ਬਰਦਾਸ਼ਤ ਨਹੀਂ ਹੋ ਰਹੇ ,,,ਹੁਣ ਇਹ ਜੋ ਕਿਸਾਨ ਲੀਡਰਾ ਨੇ ਪਾਰਲੀਮੈਂਟ ਘੇਰਨ ਵਾਰੇ ਕਿਹਾ ਕੇ ਦੋ ਦੋ ਸੋ ਮੈਂਬਰ ਪਾਰਲੀਮੈਂਟ ਸ਼ੂੈਸਨ ਚ ਲਈ ਰੋਸ ਧਰਨਾ ਦਿਆਂ ਕਰਨਗੇ ...ਇ ਮਨਸੂਬਾ ਉਸ ਨੂੰ ਖੁਰਾਬ ਕਰ ਦਾ ਬਾਈ ਜੁਲਾਈ ਏਨੇ ਕਹਿ ਦਿੱਤਾ ...ਲੋਕੋ ਆਪਣੇ ਦਿਮਾਗਾ ਤੌ ਕੰਮ ਲਿਓ ਨਹੀਂ ਤੇ ਮਾਰੇ ਜਾਵੋਗੇ ...

Wednesday, July 07, 2021

ਠਾਕੁਰ ਦਲੀਪ ਸਿੰਘ ਜੀ ਨੇ ਦੱਸੇ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਦੇ ਗੁਰ

Wednesday: 7th July 2021 at 10:50 AM

ਸੁਖੀ ਜੀਵਨ ਮਾਣਨ ਲਈ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਸਮਝਣ ਦੀ ਲੋੜ 

ਅਮਰੀਕਾ ਤੋਂ ਵੀਡੀਓ ਸੁਨੇਹਾ: 7 ਜੁਲਾਈ 2021: (ਅਰਾਧਨਾ ਟਾਈਮਜ਼//ਪੰਜਾਬ ਸਕਰੀਨ)::
ਹਾਲ ਹੀ ਵਿੱਚ ਜਿੱਥੇ ਕੋਰੋਨਾ ਦੀ ਮਾਰ ਵਾਲੀਆਂ ਖਬਰਾਂ ਨੇ ਡਰਾਇਆ ਹੋਇਆ ਸੀ ਉੱਥੇ ਹੋਰ ਖਬਰਾਂ ਵੀ ਘੱਟ ਖਤਰਨਾਕ ਨਹੀਂ ਸਨ। ਕਿਧਰੇ ਪਤਨੀ ਨੇ ਪਤੀ ਦਾ ਕਤਲ ਕਰ ਜਾਂ ਕਰਵਾ ਦਿੱਤਾ ਤੇ ਕਿਧਰੇ ਪਤੀ ਨੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 
ਭਾਰਤੀ ਸੰਸਕ੍ਰਿਤੀ ਵਿੱਚ ਪਤੀ ਪਤਨੀ ਦਾ ਰਿਸ਼ਤਾ ਸੱਤਾਂ ਜਨਮਾਂ ਦਾ ਸੰਬੰਧ ਗਿਣਿਆ ਜਾਂਦਾ ਹੈ। ਪਤਨੀ ਨੂੰ ਕਿਸੇ ਦੂਜੇ ਘਰੋਂ ਆਈ ਕੋਈ ਬੇਗਾਨੀ ਔਰਤ ਨਹੀਂ ਬਲਕਿ ਅਰਧਾਂਗਨੀ ਗਿਣਿਆ ਜਾਂਦਾ ਹੈ। ਬਹੂ ਅਰਥਾਤ ਨੂੰਹ ਨੂੰ ਘਰ ਦੀ ਲਕਸ਼ਮੀ ਆਖਿਆ ਜਾਂਦਾ ਹੈ। ਇਸਦੇ ਬਾਵਜੂਦ ਮਾੜੀਆਂ ਖਬਰਾਂ ਨਹੀਂ ਰੁਕੀਆਂ। 
ਪਿਛਲੇ ਕੁਝ ਅਰਸੇ ਤੋਂ ਵਾਪਰੀਆਂ ਇਹਨਾਂ ਮੰਦਭਾਗੀਆਂ ਅਤੇ ਹਿਰਦੇਵੇਧਕ ਘਟਨਾਵਾਂ ਨੇ ਭਾਰਤੀ ਸੰਸਕ੍ਰਿਤੀ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸਦੇ ਬਾਵਜੂਦ ਅਜੇ ਵੀ ਵਿਆਹ ਨਾਮ ਦੀ ਇਹ ਸੰਸਥਾ ਚੱਲ ਰਹੀ ਹੈ ਤਾਂ ਇਹ ਇਸਦਾ ਕੋਈ ਨ ਕੋਈ ਠੋਸ ਅਧਾਰ ਜ਼ਰੂਰ ਹੈ। 
ਭਾਰਤੀ ਸੰਸਕ੍ਰਿਤੀ ਦੇ ਇਹਨਾਂ ਠੋਸ ਆਧਾਰਾਂ ਨੂੰ ਸਾਹਮਣੇ ਰੱਖ ਕੇ ਹੀ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਹੁਰਾਂ ਨੇ ਵਿਆਹਾਂ ਮਗਰੋਂ ਆ ਰਹੇ ਵਿਗਾੜਾਂ ਨੂੰ ਰੋਕਣ ਦੀਆਂ ਜੁਗਤਾਂ ਦੱਸੀਆਂ ਹਨ। ਇਸ ਜ਼ਿੰਦਗੀ ਨੂੰ ਸਫਲ ਅਤੇ ਅਨੰਦਮਈ ਬਣਾਉਣ ਦੇ ਗੁਰ ਸਮਝਾਏ ਹਨ। ਇਸ ਸਬੰਧੀ ਪਾਏ ਜਾਂਦੇ ਬਹੁਤ ਸਾਰੇ ਵਹਿਮਾਂ ਭਰਮਾਂ ਨੂੰ ਦੂਰ ਕੀਤਾ ਹੈ ਅਤੇ ਪ੍ਰੇਮ ਵਿਆਹਾਂ ਨੂੰ ਸਮਰਥਨ ਵੀ ਦਿੱਤਾ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ ਜਿਸਦਾ ਦੁਨੀਆ ਭਰ ਵਿਚ ਸੁਆਗਤ ਹੋਣ ਲੱਗ ਪਿਆ ਹੈ। 
ਨਾਮਧਾਰੀ ਸੰਪਰਦਾਇ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਨਿਭਾਉਂਦਿਆਂ ਸੁਖੀ ਜੀਵਨ ਮਾਣਨ ਦੀ ਸਿੱਖਿਆ ਦਿੱਤੀ ਹੈ। ਆਪਣੇ ਵੀਡੀਓ ਸੁਨੇਹੇ ਵਿਚ ਉਨ੍ਹਾਂ ਕਿਹਾ ਹੈ ਕਿ ਵਿਆਹ ਤਾਂ ਹੀ ਕਰਵਾਉਣਾ ਚਾਹੀਦਾ ਹੈ ਜੇਕਰ ਵਿਆਹ ਨਿਭਾਉਣ ਦੀ ਜਾਚ ਹੋਵੇ। ਪਤੀ-ਪਤਨੀ ਨੂੰ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਿਵੇਂ ਕਰਨੀ ਹੈ, ਇਕ ਦੂਜੇ ਨੂੰ ਖੁਸ਼ ਕਿਵੇਂ ਰੱਖਣਾ ਹੈ? 
ਉਹੀ ਏ ਪ੍ਰੀਤ ਜਿਹੜੀ ਨਿਭਦੀ ਅਖੀਰ ਤੱਕ 
ਉਨ੍ਹਾਂ ਇਸ ਸਬੰਧ ਵਿਚ ਮਾਪਿਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਿਆਂ ਕਿਹਾ ਹੈ ਕਿ ਬੱਚਿਆਂ ਨਾਲ ਖੁੱਲ੍ਹ ਕੇ ਪਿਆਰ ਕੀਤਾ ਜਾਵੇ, ਉਨ੍ਹਾਂ ਨਾਲ ਵਿਆਹ ਬਾਰੇ ਹਰ ਗੱਲਬਾਤ ਸਾਂਝੀ ਕੀਤੀ ਜਾਵੇ ਅਤੇ ਵਿਆਹ ਬਾਰੇ ਸਿੱਖਿਆ ਦਿੱਤੀ ਜਾਵੇ ਕਿ ਪਤੀ ਜਾਂ ਪਤਨੀ ਦੀ ਚੋਣ ਵੇਲੇ ਸਿਰਫ ਸ਼ਕਲ ਸੂਰਤ ਹੀ ਨਹੀਂ ਸਗੋਂ ਇਕ ਦੂਜੇ ਦੇ ਸੁਭਾਅ, ਗੁਣਾਂ, ਆਦਤਾਂ ਬਾਰੇ ਪੂਰੀ ਤਰ੍ਹਾਂ ਜਾਣਨਾ ਚਾਹੀਦਾ ਹੈ। ਬੱਚਿਆਂ ਨੂੰ ਵਿਆਹ ਤੋਂ ਬਾਅਦ ਵਿਆਹੁਤਾ ਜੀਵਨ ਵਿੱਚ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਦੱਸਣਾ ਚਾਹੀਦਾ ਹੈ ਅਤੇ ਸਭ ਤੋਂ ਅਹਿਮ ਗੱਲ ਕਿ ਵਿਆਹ ਕਦੇ ਵੀ ਬੱਚਿਆਂ ਦੀ ਸਹਿਮਤੀ ਤੋਂ ਬਗ਼ੈਰ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਸਮਾਜਿਕ ਵਿਆਹ ਹੋਵੇ ਜਾਂ ਪ੍ਰੇਮ ਵਿਆਹ ਹੋਵੇ। ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਵਿਆਹ ਸਬੰਧੀ ਕੋਈ ਫੈਸਲਾ ਲੈਣ ਵੇਲੇ ਮਾਪਿਆਂ ਦੀ ਰਜ਼ਾਮੰਦੀ ਜ਼ਰੂਰ ਹਾਸਲ ਕਰਨ। 
ਠਾਕੁਰ ਦਲੀਪ ਸਿੰਘ ਜੀ ਨੇ ਪ੍ਰੇਮ ਵਿਆਹ ਸਬੰਧੀ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਪ੍ਰੇਮ ਵਿਆਹ ਗਲਤ ਨਹੀਂ। ਸਾਡੇ ਇਤਿਹਾਸ ਵਿਚ ਅਜਿਹੀਆਂ ਅਨੇਕਾਂ ਮਿਸਾਲਾਂ ਮੌਜੂਦ ਹਨ ਜਿੱਥੇ ਸਾਡੀਆਂ ਮਾਣਯੋਗ ਹਸਤੀਆਂ ਨੇ ਸਮਾਜਿਕ ਬੰਧਨ ਤੋਂ ਬਿਨਾ ਆਪਣੇ ਜੀਵਨ ਸਾਥੀ ਦੀ ਚੋਣ ਕਰ ਕੇ ਸਫਲ ਜੀਵਨ ਬਤੀਤ ਕੀਤਾ ਹੈ। ਉਨ੍ਹਾਂ ਇਸ ਸਬੰਧ ਵਿਚ ਭਗਵਾਨ ਕ੍ਰਿਸ਼ਨ ਅਤੇ ਰਾਜਾ ਭਰਤ ਦੇ ਮਾਤਾ ਪਿਤਾ ਦੀ ਉਦਾਹਰਣ ਦਿੰਦਿਆਂ ਕਿਹਾ  ਕਿ ਉਨ੍ਹਾਂ ਵੀ ਪ੍ਰੇਮ ਵਿਆਹ ਕੀਤੇ ਸਨ।
ਉਨ੍ਹਾਂ ਕਿਹਾ ਕਿ ਅਸਲ ਵਿਚ ਪ੍ਰੇਮ ਵਿਆਹ ਕੋਈ ਮਾੜੀ ਗੱਲ ਨਹੀਂ ਪਰ ਅਸੀਂ ਉਸ ਨੂੰ ਗਲਤ ਬਣਾ ਲਿਆ ਹੈ। ਪ੍ਰੇਮ ਵਿਆਹ ਨੂੰ ਗਲਤ  ਦਰਸਾਉਣ ਲਈ ਸਮਾਜ ਨੇ ਬੜਾ ਵੱਡਾ ਰੋਲ ਅਦਾ ਕੀਤਾ ਹੈ ਅਤੇ ਸਮਾਜ ਨੇ ਪ੍ਰੇਮ ਵਿਆਹ ਸਬੰਧੀ ਭੰਡੀ ਪ੍ਰਚਾਰ ਕਰ ਕੇ ਸਾਡੇ ਮਨਾਂ ਵਿਚ ਗਲਤ ਧਾਰਨਾ ਬਣਾ ਦਿੱਤੀ ਹੈ।
ਪੁਰਾਣੀ ਪੀੜ੍ਹੀ ਦੇ ਨਾਲ ਨਾਲ ਨਵੀਂ ਪੀੜ੍ਹੀ ਵਿੱਚ ਵੀ ਠਾਕੁਰ ਜੀ ਦੇ ਇਸ ਬਿਆਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇਸ ਨਾਲ ਜਿੱਥੇ ਸਾਦਗੀ ਭਰੇ ਵਿਆਹਾਂ ਦੀ ਰਵਾਇਤ ਨੂੰ ਹੋਰ ਹੁਲਾਰਾ ਮਿਲੇਗਾ ਉੱਥੇ ਵਿਆਹ ਨਾਮ ਦੀ ਸੰਸਥਾ ਹੋਰ ਮਜ਼ਬੂਤ ਹੋ ਕੇ ਭਰੇਗੀ। ਉਹ ਜਿਹੜੀ ਭਾਵਨਾ ਹੈ ਨ--ਪੋਥੀ ਪੜ੍ਹ ਪੜ੍ਹ ਜਗ ਮੂਆ,
ਪੰਡਿਤ ਭਇਆ ਨ ਕੋਇ !
ਢਾਈ ਆਖਰ ਪ੍ਰੇਮ ਕੇ ਪੜ੍ਹੇ ਸੁ ਪੰਡਿਤ ਹੋਏ!
ਉਹ ਭਾਵਨਾ ਠਾਕੁਰ ਜੀ ਦੇ ਇਸ ਨਵੇਂ ਬਿਆਨ ਨਾਲ ਹੋਰ ਮਜ਼ਬੂਤ ਹੋਣ ਵਾਲਾ ਜ਼ੋਰ ਫੜ੍ਹਨ ਲੱਗ ਪਈ ਹੈ। ਪ੍ਰੇਮ ਸਿਖਾਉਣ ਦੀ ਗੱਲ ਕਰਕੇ ਠਾਕੁਰ ਜੀ ਨੇ ਸਾਰੇ ਧਰਮਾਂ ਦੇ ਨਿਚੋੜ ਦਾ ਸਾਰ ਤੱਤ ਸਾਡੇ ਸਾਹਮਣੇ ਲਿਆ ਰੱਖਿਆ ਹੈ। ਔਰਤਾਂ ਨੂੰ ਅੰਮ੍ਰਿਤ ਛਕਾਉਣ, ਸਭਨਾਂ ਨਾਮਧਾਰੀਂ ਨੂੰ ਸਤਿ ਸ੍ਰੀ ਅਕਾਲ ਅਤੇ ਗੁਰ ਫਤਹਿ ਵਾਲਾ ਜੈਕਾਰਾ ਬੁਲਵਾਉਣ, ਵੱਡੀ ਸ੍ਰੀ ਸਾਹਿਬ ਹੱਥਾਂ ਵਿੱਚ ਫੜ੍ਹਨ ਅਤੇ ਹੁਣ ਪ੍ਰੇਮ ਦੀ ਗੱਲ ਕਰਕੇ ਠਾਕੁਰ ਜੀ ਨੇ ਨਵਾਂ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ।  ਦੁਨੀਆ ਭਰ ਦੇ ਲੋਕਾਂ ਵਿੱਚ ਇਸ ਬਿਆਨ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ। ਜਦੋਂ ਕੁਝ ਲੋਕ ਸਿਰਫ ਨਫਰਤਾਂ ਫੈਲਾਉਣ ਲੱਗੇ ਹੋਏ ਹਨ ਉਦੋਂ ਪ੍ਰੇਮ ਦਾ ਇਹ ਸੁਨੇਹਾ ਇੱਕ ਬਹੁਤ ਵੱਡੀ ਗੱਲ ਹੈ। ਵਿਆਹ ਆਖ਼ਿਰੀ ਸਾਹਾਂ ਤੀਕ ਖੁਸ਼ੀਆਂ ਭਰੇ ਰਹਿਣ ਇਸਦੀ ਜ਼ਰੂਰਤ ਹੁਣ ਪਹਿਲਾਂ ਅਲੋਂ ਕੀਤੇ ਜ਼ਿਆਦਾ ਵੱਧ ਹੈ। ਪੂਰੀ ਦੁਨੀਆ ਵਿਚ ਇਸਦੀ ਲੋੜ ਹੈ। ਇਸਤਰੀ ਨੂੰ ਵਸਤੂ ਨਹੀਂ ਅਰਧਾਂਗਨੀ ਸਮਝਣਾ ਫਿਰ ਜ਼ਰੂਰੀ ਹੋ ਗਿਆ ਹੈ। ਇਹ ਬੜੀ ਵੱਡੀ ਗੱਲ ਹੈ ਕਿ ਵਿਦੇਸ਼ੀ ਲੋਕ ਤਾਂ ਭਾਰਤੀ ਸੰਸਕ੍ਰਿਤੀ ਨੂੰ ਸਲਾਮ ਕਰਦੇ ਹੋਏ ਆਖ਼ਿਰੀ ਸਾਹਾਂ ਤੀਕ ਨਿਭਾਉਣ ਵਾਲੇ ਪਾਸੇ ਤੁਰ ਰਹੇ ਹਨ ਅਤੇ ਖੁਦ ਅਸੀਂ ਭਾਰਤੀਆਂ ਨੇ ਇਸ ਪਾਵਨ ਪਵਿੱਤਰ ਰਿਸ਼ਤੇ ਨੂੰ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਵਿਆਹ ਮਗਰੋਂ ਪ੍ਰੀਤ ਸਿਰਫ ਜੁਆਨੀ ਵਾਲੇ ਚਾਰ ਦਿਨਾਂ ਦੀ ਕਹਾਣੀ ਨਹੀਂ ਹੁੰਦੀ ਬਲਕਿ ਬੁਢਾਪੇ ਦੇ ਦੁੱਖਾਂ ਨੂੰ ਵੀ ਸਾਂਝਿਆਂ ਕਰਨ ਦਾ ਉਪਦੇਸ਼ ਦੇਂਦੀ ਹੈ। ਇਹੀ ਹੁੰਦਾ ਹੈ ਸੱਤਾਂ ਜਨਮਾਂ ਵਾਲਾ ਰਿਸ਼ਤਾ। ਇਹੀ ਸੁਨੇਹਾ ਲੈ ਕੇ ਜਾਣਾ ਹੈ ਆਪਾਂ ਭਾਰਤੀਆਂ ਨੇ ਸਾਰੀ ਦੁਨੀਆ ਵਿੱਚ। ਠਾਕੁਰ ਜੀ ਪਰਿਵਾਰਿਕ ਦੁੱਖਾਂ ਕਲੇਸ਼ਾਂ ਨੂੰ ਦੂਰ ਕਰਨ ਵਾਲੇ ਗੁਰ ਵੀ ਸਮਝਾਏ ਹਨ। ਇਸ ਲਈ ਦੇਖ ਸਕਦੇ ਹੋ ਹੇਠਾਂ ਦਿੱਤੀ ਵੀਡੀਓ।