Wednesday: 14th July 2021 at 10:30 PM WhatsApp
ਅੰਦੋਲਨ ਨੂੰ ਲੀਹੋਂ ਲਾਹੁਣ ਲਈ RSS ਤੇ ਮੋਦੀ ਦੇ ਜੇਠੇ ਪੁੱਤ ਪੰਨੂੰ ਦੀ ਹੁੰਕਾਰ
ਪੰਜਾਬ ਅਤੇ ਦੁਨੀਆ ਨੂੰ ਨਫਰਤਾਂ ਵਾਲੇ ਪਾਸੇ ਤੋਂ ਹਟਾ ਕੇ ਸੰਵਾਦ ਵਾਲੇ ਪਾਸੇ ਲਿਜਾਣ ਵਾਲੇ ਲੋਕ ਇਸ ਸਾਰੀ ਸਥਿਤੀ ਤੋਂ ਚਿੰਤਿਤ ਹਨ। ਇਹਨਾਂ ਖਤਰਨਾਕ ਖਦਸ਼ਿਆਂ ਬਾਰੇ ਆਗਾਹ ਕਰਦਿਆਂ ਇਹ ਚੇਤਾਵਨੀ ਦਿੱਤੀ ਹੈ ਮਾਲਵਿੰਦਰ ਸਿੰਘ ਮਾਲੀ ਨੇ। ਇਹੀ ਮਾਲਵਿੰਦਰ ਸਿੰਘ ਮਾਲੀ ਜਿਹਨਾਂ ਨੇ ਪੈਗਾਮ ਗਰੁੱਪ ਦੇ ਨੁਮਾਇੰਦੇ ਵੱਜੋਂ ਅੱਸੀਵਿਆਂ ਦੌਰਾਨ ਵੀ ਅਤੇ ਨੱਬੇਵਿਆਂ ਦੇ ਸ਼ੁਰੂ ਵਿੱਚ ਵੀ ਜਿੱਥੇ ਸਰਕਾਰ ਦੀਆਂ ਸਖਤੀਆਂ ਨੂੰ ਆਲੋਚਨਾ ਦਾ ਨਿਸ਼ਾਨ ਬਣਾਇਆ ਸੀ ਓੱਥੇ ਖਾਲਿਸਤਾਨੀ ਧਿਰਾਂ ਨੂੰ ਵੀ ਬਾਰ ਬਾਰ ਟੋਕਿਆ ਸੀ। ਹੂ ਵੀ 26 ਜਨਵਰੀ 2021 ਦੀਆਂ ਘਟਨਾਵਾਂ ਮਗਰੋਂ ਦੀਪ ਸਿੱਧੂ ਅਤੇ ਉਸਦੇ ਸਾਥੀ ਲਗਾਤਾਰ ਪੰਜਾਬ ਹਿਤੈਸ਼ੀ ਬੁੱਧੀਜੀਵੀ ਮਾਲਵਿੰਦਰ ਮਾਲੀ ਦੀ ਆਲੋਚਨਾ ਦੇ ਨਿਸ਼ਾਨੇ ਤੇ ਹਨ।
ਪੰਜਾਬ ਦੀ ਜਵਾਨੀਂ ਨੂੰ ਸੰਵਾਦ ਵਾਲੇ ਪਾਸਿਓਂ ਹਟਾ ਕੇ ਅੰਨ੍ਹੇ ਜਨੂੰਨ ਅਤੇ ਫਿਰਕੂ ਸੋਚ ਵਾਲੀ ਹਨੇਰੀ ਗੁਫਾ ਵਿੱਚ ਧੱਕਣ ਦੀਆਂ ਇਹਨਾਂ ਬੇਹੱਦ ਖਤਰਨਾਕ ਸਾਜ਼ਿਸ਼ਾਂ ਵੱਲ ਇੱਕ ਵਾਰ ਫੇਰ ਸਪਸ਼ਟ ਇਸ਼ਾਰਾ ਕੀਤਾ ਹੈ ਮਾਲਵਿੰਦਰ ਸਿੰਘ ਮਾਲੀ ਨੇ। ਅੰਜਾਮ ਕੀ ਹੋਣਗੇ ਦੱਸਣਗੇ ਦੀ ਲੋੜ ਨਹੀਂ। ਇਸ ਤਰ੍ਹਾਂ ਇੱਕ ਵਾਰ ਫੇਰ ਕਿਸਾਨੀ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਸਕ੍ਰਿਪਟ ਲਿਖੀ ਜਾ ਚੁਕੀ ਹੈ। ਕੀ ਕਿਸਾਨ ਅੰਦੋਲਨ ਦੇ ਰਖਵਾਲੇ ਇਹਨਾਂ ਸਾਜ਼ਿਸ਼ੀ ਚਾਲਾਂ ਦੇ ਖਿਲਾਫ ਤਿਆਰ ਹਨ? ਜ਼ਰਾ ਧਿਆਨ ਨਾਲ ਪੜ੍ਹੋ ਕਿ ਸਰਦਾਰ ਮਾਲੀ ਆਪਣੀ ਇਸ ਚੇਤਾਵਨੀ ਵਿੱਚ ਕੀ ਲਿਖਦੇ ਹਨ। ਉਹਨਾਂ ਕਿਹਾ ਹੈ:
*ਧਰਤ ਤੋਂ ਪੰਜਾਬ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਬਿਪਰ ਸੰਸਕਾਰ ਤੇ ਬਰਾਹਮਨਵਾਦ ਸਰਗਰਮ ਹੈ ਪਰ ਬਰਾਰਾਹਮਨਵਾਦ ਦੇ ਡੋਗਰੇ ਗੁਰਪਤਵੰਤ ਪੰਨੂ ਵਰਗੇ ਵੀ ਸਰਗਰਮ ਨੇ। ਇਹ ਦੇਸ਼ ਪੰਜਾਬ ਦੇ ਕਾਤਿਲ ਦੋ ਕੌਮਾਂ ਦੇ ਫਿਰਕੂ ਸਿਧਾਂਤ ਦੇ ਹੀ ਪੈਰੋਕਾਰ ਨੇ, ਤੀਜੀ ਸਿੱਖ ਕੌਮ ਦੇ ਨਾਮ ‘ਤੇ ਪਾਕਿਸਤਾਨ , ਹਿੰਦੋਸਤਾਨ ਦੀ ਤਰਜ਼ ‘ਤੇ ਖਾਲਿਸਤਾਨ ਸਿਰਜਣ ਵਾਲੇ*
* ਪੰਜਾਬ ਤੋਂ ਸ਼ੁਰੂ ਹੋਏ ਕਿਸਾਨਾਂ ਦੇ ਲੋਕ ਅੰਦੋਲਨ ਨੂੰ ਤਬਾਹ ਕਰਨ ਲਈ ਮੋਦੀ ਸਰਕਾਰ ਦਾ ਗੁਮਾਸ਼ਤਾ ਹੈ ਇਹ ਪੰਨੂ ਜੋ ਮੋਦੀ ਵਾਂਗੂੰ ਹੀ ਨਵਾਂ ਭੇਸ ਧਾਰ ਰਿਹਾ ਹੈ ਜਿਵੇ ਮੋਦੀ ਦਾ ਜੇਠਾ ਪੁੱਤ ਹਵੇ *
** 25-26 ਜਨਵਰੀ ਵਾਲਾ ਕਾਂਢ ਇਹਨਾ ਦੇ ਨਾਪਾਕ ਇਰਾਦਿਆਂ ਦੀ ਹੀ ਉਪਜ ਸੀ ਜਿਸ ਵਿੱਚ ਅਜਮੇਰ, ਸੁਖਪ੍ਰੀਤ ਉੱਧੋਕੇ, ਅਮਰੀਕਣ ਸਿੱਖ ਕਾਕਸ ਦੀ ਹਿਮਾਇਤੀ ਪਿਰਤਪਾਲ ਤੇ ਜਸਜੀਤ ਚੇਲੇ ਦੀ ਧਿਰ, ਰਵੀ ਸਿੰਘ ਖਾਲਸਾ ਏਡ ਵਾਲਾ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਵੀ ਸਨ।
ਸਿਖਸ ਫੇਰ ਜਸਟਿਸ ਦੀ ਇਸ ਵੀਡੀਓ ਨੂੰ ਫੇਸਬੁਕ ਤੇ ਪਾਇਆ ਗਿਆ ਹੈ ਅਤੇ ਇਸ ਵਿੱਚ ਕਰਨ ਵਾਲਾ ਗੁਰਪਤਵੰਤ ਸਿੰਘ ਪੰਨੂੰ ਇਸ ਵਾਰ ਵੀ ਗਰਮ ਭਾਸ਼ਾ ਵਾਲੀ ਬੋਲੀ ਹੀ ਬੋਲ ਰਿਹਾ ਹੈ। ਉਸਦੇ ਭਾਸ਼ਣ ਦੇ ਪਿੱਛੇ 26 ਜਨਵਰੀ 2021 ਨੂੰ ਲਾਲ ਕਿਲੇ ਤੇ ਵਾਪਰੀਆਂ ਘਟਨਾਵਾਂ ਦੀ ਵੀਡੀਓ ਵੀ ਚੱਲਦੀ ਦਿਖਾਈ ਗਈ ਹੈ। ਇਸ ਵੀਡੀਓ ਦੀ ਆਵਾਜ਼ ਬੰਦ ਕੀਤੀ ਗਈ ਹੈ ਪਰ ਪੰਨੂੰ ਦੀ ਆਵਾਜ਼ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਬੁਲੰਦ ਸੁਰ ਵਾਲੀ ਜਾਪਦੀ ਹੈ। ਹੈ। ਇਸ ਤਰ੍ਹਾਂ ਇੱਕ ਸੁਪਨਾ ਜਿਹਾ ਸਿਰਜਿਆ ਗਿਆ ਹੈ ਕਿ ਬਦ ਜਿਵੇਂ 26 ਜਨਵਰੀ ਨੂੰ ਲਖਾਲਿਸਟਾਂ ਬਣ ਗਿਆ ਸੀ ਉਸੇ ਤਰ੍ਹਾਂ ਹੁਣ 22 ਜੁਲਾਈ ਨੂੰ ਵੀ "ਖਾਲਿਸਤਾਨ ਦੀ ਜੰਗ" ਦੋ ਕਦਮ ਹੋਰ ਅੱਗੇ ਵੱਧ ਜਾਵੇਗੀ।
ਇਸਦੇ ਨਾਲ ਹੀ ਸਰਕਾਰ ਦੇ ਜਬਰ ਦੀ ਕਹਾਣੀ ਫਿਰ ਦੁਹਰਾਈ ਜਾਵੇਗੀ ਜਿਸਦੇ ਸੇਕ ਦਾ ਅਹਿਸਾਸ ਨਾ ਤਾਂ ਪੰਨੂੰ ਵਰਗਿਆਂ ਨੂੰ ਪਹਿਲਾਂ ਕਦੇ ਹੋਇਆ ਸੀ ਤੇ ਨਾ ਹੀ ਹੁਣ ਹੋਵੇਗਾ। ਜਿਹਨਾਂ ਦੇ ਘਰਾਂ ਦੇ ਮੁੰਡੇ ਜਜ਼ਬਾਤੀ ਹੋ ਕੇ ਇਹਨਾਂ ਚਾਲਾਂ ਵਿੱਚ ਫਸ ਜਾਣਗੇ ਉਹਨਾਂ ਦੇ ਪਰਿਵਾਰਾਂ ਲਈ ਬਰਬਾਦੀ ਦੀ ਇੱਕ ਨਵੀਂ ਕਹਾਣੀ ਸ਼ੁਰੂ ਹੋ ਜਾਵੇਗੀ। ਪੰਜਾਬ ਦੇ ਮਸਲੇ, ਕਿਸਾਨੀ ਦੇ ਮਸਲੇ, ਅਨੰਦਪੁਰ ਸਾਹਿਬ ਦਾ ਮਤਾ, ਬੇਰੋਜ਼ਗਾਰੀ, ਮਹਿੰਗਾਈ ਅਤੇ ਪਾਣੀਆਂ ਦੀ ਲੁੱਟ ਫਿਰ ਖੁਦ-ਬ-ਖੁਦ ਕਿਸੇ ਠੰਡੇ ਬਸਤੇ ਵਿੱਚ ਚਲੇ ਜਾਣਗੇ। ਇਸ ਤਰ੍ਹਾਂ ਸਿਰਫ ਕਿਸਾਨੀਂ ਦਾ ਮਸਲਾ ਹੀ ਨਹੀਂ ਪੰਜਾਬ ਦੇ ਹੋਰ ਬਹੁਤ ਸਾਰੇ ਭਖਦੇ ਮਸਲੇ ਵੀ ਇੱਕ ਵਾਰ ਫੇਰ ਅੱਖੋਂ ਓਹਲੇ ਹੋ ਜਾਣਗੇ।
ਪੰਨੂ ਦੀ ਇਸ ਵੀਡੀਓ ਵਿੱਚ ਕਾਮਰੇਡਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਪੋਸਟ ਸਕਰਿਪਟ:
ਇਸੇ ਦੌਰਾਨ ਸੁਰਿੰਦਰ ਕੌਰ ਨਿਹਾਲ Surinder Kaur Nihal ਨੇ ਆਪਣੀ ਟਿੱਪਣੀ ਕਰਦਿਆਂ ਲਿਖਿਆ ਹੈ:ਪਨੂੰਆਂ ਤੂੰ ਹਮੇਸ਼ਾਂ ਓਸੇ ਹੀ ਤਰੀਕ ਤੇ ਕਿਉਂ ਲੋਕਾਂ ਨੂੰ ਕੁਰਾਹੇ ਪਾਉਂਣ ਦੀ ਗੱਲ ਕਰਦਾ ਹੈਂ ਜਿਹੜੀ ਤਰੀਕ ਕਿਸਾਨ ਮੋਰਚਾ ਤਹਿ ਕਰਦਾ ਹੈ ?
ਪਹਿਲਾਂ ਤੂੰ ਪੰਜਾਬ ਆ ਤੇ ਫਿਰ ਤੂੰ ਆਪਣਾ ਵੱਖਰਾ ਮੋਰਚਾ ਲਗਾ ਅਤੇ ਫਿਰ ਤੂੰ ਆਪਣੀ ਵੱਖਰੀ ਤਰੀਕ ਤਹਿ ਕਰ, ਪਾਰਲੀਮੈਂਟ ਤੇ ਚੜ੍ਹਾਈ ਕਰਨ ਦੀ ਤੇ ਖੁਦ ਅਗਵਾਈ ਕਰ ਉਸ ਫੌਜ ਦੀ ਜੀਹਨੂੰ ਤੂੰ ਵਿਦੇਸ਼ਾਂ ਵਿੱਚ ਬਹਿਕੇ ਉਕਸਾ ਰਿਹਾ ਹੈਂ l
ਇਸੇ ਤਰ੍ਹਾਂ Harpal Sandhu ਹੁਰਾਂ ਨੇ ਟਿੱਪਣੀ ਕਰਦਿਆਂ ਲਿਖਿਆ ਹੈ:
ਇਸਦਾ ਮੱਤਲਵ ਤਿਰੰਗਾ ਵੀਰ ਚੱਕਰ ਖਤਮ ਕਰ ਦਿਓ ਜੋ ਸਾਡੇ ਫੋਜ ਵੀਰ ਜੋਧਿਆਂ ਕੁਰਬਾਨੀਆਂ ਕੀਤੀਆਂ ਜੋ ਆਏ ਦਿਨ ਗੋਲ਼ੀਆਂ ਨਾਲ ਕੁਰਬਾਨੀਆਂ ਦੇ ਰਹੇ ...ਇਹ ਲੋਕ ਸੁੱਤੇ ਹੁੰਦੇ ਤੇ ਉਹ ਬੋਡਰਾ ਤੇ ਗੋਲ਼ੀਆਂ ਤਾਣ ਡੱਟੇ ਹੁੰਦੇ ਹਨ । ਇਹ ਪੰਜਾਬ ਹਿਤੈਸ਼ੀ ਖੜਨ ਲੜਨ ਕਿਸਾਨੀ ਸੰਘਰਸ਼ ਜਿੱਤ ਕੇ ਦੇਣ ਕਿਸਾਨੀ ਮੋਰਚਾ .,
ਆਪ ਘੁਰਨਿਆਂ ਚ ਲੋਕਾਂ ਨੂੰ ਭੜਕਾ ਘਾਣ ਕਰਵਾ ਲੁਕ ਜਾਂਦੇ ਜਦੋਂ ਆਉਂਦੀਆਂ ਵੋਟਾਂ ਉਦੋਂ ਉਜਾਗਰ ਹੋ ਜਾਂਦੇ ...ਜੋ ਸੰਤਾਪ ਝੱਲ ਰਹੇ ਉਂਨਾਂ ਲਈ ਕਚਿਹਰਿਆ ਧੱਕੇ ਇਨਸਾਫ਼ ਲਈ ਕੋਈ ਹੋਰ ਲੜਨ ...ਕਦੇ ਕਾਂਗਰਸ ਅਕਾਲੀ ਬੀ ਜੇ ਪੀ ਵਾਲਿਆ ਵਾਰੇ ਬੋਲੇ ...ਕਾਮਰੇਡ ਕਿਸਾਨੀ ਮੁੰਦਿਆ ਤੇ ਲੜ ਰਹੇ ਹਨ ਲੀਡਰੀ ਅਤੇ ਲੋਕਾਂ ਦਾ ਘਾਣ ਕਰਵਾਉਣ ਲਈ ਨਹੀਂ ਇਸੇ ਕਰਕੇ ਡੱਟੇ ਹੋਏ ਏਨਾ ਤੋ ਬਰਦਾਸ਼ਤ ਨਹੀਂ ਹੋ ਰਹੇ ,,,ਹੁਣ ਇਹ ਜੋ ਕਿਸਾਨ ਲੀਡਰਾ ਨੇ ਪਾਰਲੀਮੈਂਟ ਘੇਰਨ ਵਾਰੇ ਕਿਹਾ ਕੇ ਦੋ ਦੋ ਸੋ ਮੈਂਬਰ ਪਾਰਲੀਮੈਂਟ ਸ਼ੂੈਸਨ ਚ ਲਈ ਰੋਸ ਧਰਨਾ ਦਿਆਂ ਕਰਨਗੇ ...ਇ ਮਨਸੂਬਾ ਉਸ ਨੂੰ ਖੁਰਾਬ ਕਰ ਦਾ ਬਾਈ ਜੁਲਾਈ ਏਨੇ ਕਹਿ ਦਿੱਤਾ ...ਲੋਕੋ ਆਪਣੇ ਦਿਮਾਗਾ ਤੌ ਕੰਮ ਲਿਓ ਨਹੀਂ ਤੇ ਮਾਰੇ ਜਾਵੋਗੇ ...
No comments:
Post a Comment