Friday:18th May 2018: 6:38 PM
Friਚੰਡੀਗੜ ਵਿੱਚ ਲਾਈ ਗਈ ਹੈ ਸਿਖਲਾਈ ਵਰਕਸ਼ਾਪ
ਐੱਸ.ਏ.ਐੱਸ. ਨਗਰ: 18 ਮਈ 2018: (ਪੰਜਾਬ ਸਕਰੀਨ ਬਿਊਰੋ)::
ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰੀਰਕ ਸਿੱਖਿਆ ਦੀਆਂ ਲੈਕਚਰਾਰਾਂ, ਡੀਪੀਈਜ਼ ਅਤੇ ਪੀਟੀਆਈਜ਼ ਨੂੰ ਸਵੈ-ਸੁਰੱਖਿਆ ਅਤੇ ਆਤਮ-ਵਿਸ਼ਵਾਸ ਵਧਾਉਣ ਸਬੰਧੀ ਸਿਖਲਾਈ ਵਰਕਸ਼ਾਪ ਦਾ ਚੌਥਾ ਗੇੜ 14 ਮਈ ਤੋਂ 19 ਮਈ ਤੱਕ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ, ਸੈਕਟਰ 32, ਚੰਡੀਗੜ ਵਿਖੇ ਆਯੋਜਿਤ ਕੀਤਾ ਗਿਆ ਹੈ ਤੇ ਇਸ ਸਖਲਾਈ ਵਰਕਸ਼ਾਪ ਵਿੱਚ ਤਿੰਨ ਜ਼ਿਲ਼ਿਆਂ ਬਰਨਾਲਾ, ਫਿਰੋਜ਼ਪੁਰ ਅਤੇ ਜਲੰਧਰ ਤੋਂ 100 ਦੇ ਕਰੀਬ ਅਧਿਆਪਕਾਵਾਂ ਕਰਾਟੇ, ਸਵੈ-ਸੁਰੱਖਿਆ ਅਤੇ ਹਲਕੀ ਕਸਰਤਾਂ ਦੀ ਸਿਖਲਾਈ ਲੈ ਰਹੀਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਐਸਪੀਡੀ ਸੁਭਾਸ਼ ਮਹਾਜਨ ਨੇ ਦੱਸਿਆ ਕਿ ਭਾਗ ਲੈਣ ਵਾਲੀਆਂ ਸਰੀਰਕ ਸਿੱਖਿਆ ਦੀਆਂ ਸਮੂਹ ਅਧਿਆਪਕਾਵਾਂ ਨੇ ਇਸ ਸਿਖਲਾਈ ਵਰਕਸ਼ਾਪ ਨੂੰ ਬਹੁਤ ਹੀ ਲਾਭਕਾਰੀ ਦੱਸਿਆ ਹੈ। ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਸਿਖਲਾਈ ਵਰਕਸ਼ਾਪ ਨਾਲ ਅਧਿਆਪਕਾਂ ਦੇ ਆਤਮ-ਵਿਸ਼ਵਾਸ਼ 'ਚ ਵਾਧਾ ਹੋਇਆ ਹੈ ਅਤੇ ਉਹਨਾਂ ਨੇ ਸਵੈ ਰੱਖਿਆ ਦੇ ਗੁਰ ਵੀ ਸਿੱਖੇ ਹਨ। ਉਹਨਾਂ ਕਿਹਾ ਕਿ ਅਧਿਆਪਕਾਵਾਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਸਕੂਲਾਂ 'ਚ ਪੜਦੀਆਂ ਬੱਚੀਆਂ ਨੂੰ ਇਹਨਾਂ ਮਹੱਤਵਪੂਰਨ ਗੱਲਾਂ ਦੀ ਜਾਣਕਾਰੀ ਅਤੇ ਕਰਾਟੇ ਦੇ ਗੁਰ ਜ਼ਰੂਰ ਸਿਖਾਉਣਗੀਆ। ਇਸ ਮੌਕੇ ਵਿਭਾਗ ਵੱਲੋਂ ਸਿਖਲਾਈ ਦੇਣ ਲਈ ਕਰਾਟੇ ਕੋਚ, ਏਐੱਸਪੀਡੀ ਸੁਰੇਖਾ ਠਾਕੁਰ, ਸੰਜੀਵ ਭੂਸ਼ਨ, ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਸਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ ਸਵੈ-ਸੁਰੱਖਿਆ ਕਰਨ ਅਤੇ ਆਤਮ-ਵਿਸਵਾਸ਼ ਵਧਾਉਣ ਸਬੰਧੀ ਸਿਖਲਾਈ ਵਰਕਸ਼ਾਪ 'ਚ ਭਾਗ ਲੈਂਦੀਆਂ ਹੋਈਆਂ
No comments:
Post a Comment