Showing posts with label Progressive Writers Association. Show all posts
Showing posts with label Progressive Writers Association. Show all posts

Thursday, October 01, 2026

ਸਿਰਮੌਰ ਪੱਤਰਕਾਰ ਜਤਿੰਦਰ ਪੰਨੂੰ ਦੀ ਕਿਤਾਬ ਦਾ ਲੋਕ ਅਰਪਣ

Gurbhajan Singh Gill  Email On Oct 1, 2026, 5:31 PM Regarding Book Release Punjab Screen Punjabi 

ਖੋਜ ਆਧਾਰਿਤ ਵੱਡ ਆਕਾਰੀ ਪੁਸਤਕ ਹੈ >ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ>  

ਡਾ. ਸ ਸ ਜੌਹਲ ਤੇ ਹੋਰਨਾਂ ਵੱਲੋਂ ਪੰਜਾਬੀ ਭਵਨ ਵਿੱਚ ਪੁਸਤਕ ਰਿਲੀਜ਼ 


ਲੁਧਿਆਣਾ: 1 ਅਕਤੂਬਰ 2026>ਜੀ ਐਸ ਜੀ//ਪੰਜਾਬ ਸਕਰੀਨ ਡੈਸਕ>

ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸ੍ਰੀ ਜਤਿੰਦਰ ਪੰਨੂੰ ਦੀ ਵੱਡ ਆਕਾਰੀ ਖੋਜ ਪੁਸਤਕ ਕਿਤਾਬ ‘ਪੰਜਾਬ ਦੇ ਲੋਕਤੰਤਰੀ ਇਤਿਹਾਸ ਦਾ ਸੰਖੇਪ ਸਾਰ’ ਡਾ. ਸ ਸ ਜੌਹਲ ਤੇ ਹੋਰ  ਸਿਰਕੱਢ ਹਸਤੀਆਂ ਵੱਲੋਂ ਵੱਲੋਂ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਪਦਮ ਭੂਸ਼ਨ ਡਾ. ਸ.ਸ. ਜੌਹਲ ਨੇ ਕੀਤੀ।

ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿਤਾਬ ਲੋਕ ਅਰਪਣ ਕਰਨ ਤੋਂ ਪਹਿਲਾਂ ਕਿਤਾਬ ਪੜ੍ਹੀ ਹੋਈ ਜਾਂ ਲੇਖਕ ਪੜ੍ਹਿਆ ਹੋਇਆ ਹੋਣਾ ਚਾਹੀਦਾ ਹੈ। ਅਸੀਂ ਲੇਖਕ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹਾਂ ਤੇ ਪੜ੍ਹਿਆ ਹੋਇਆ ਵੀ ਹੈ। ਸੰਘ ਦੇ ਜਨਰਲ ਸਕੱਤਰ ਜਸਵੀਰ ਝੱਜ ਨੇ ਕਿਹਾ ਕਿ ਜਤਿੰਦਰ ਪੰਨੂੰ ਉੱਘੇ ਪੱਤਰਕਾਰ ਹੀ ਨਹੀਂ ਖੋਜੀ ਲੇਖਕ ਵੀ ਹਨ।

ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਤਿੰਦਰ ਪੰਨੂੰ ਅਤੇ ਕਿਤਾਬ ਬਾਰੇ ਕਿਹਾ ਇਹ ਵੱਡ ਆਕਾਰੀ ਕਿਤਾਬ ਹੀ ਨਹੀਂ ਸਗੋਂ ਇਕ ਵਡਮੁੱਲਾ ਹਵਾਲਾ-ਦਸਤਾਵੇਜ਼ ਹੈ ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟ ਚੁੱਕੇ ਜਾਂ ਆਪਣਾ ਯੋਗਦਾਨ ਪਾਉਣ ਵਾਲੀਆਂ ਲੋਕਤੰਤਰੀ ਨਿਜ਼ਾਮ ਦੀਆਂ ਉੱਚ
ਸ਼ਖ਼ਸੀਅਤਾਂ ਦਾ ਇਤਿਹਾਸ ਦਰਜ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਆਧਾਰ ਭੂਮੀ ਹੈ। ਇਸ ਤੋਂ ਅੱਗੇ ਤੁਰਨਾ ਯੂਨੀਵਰਸਿਟੀਆਂ ਦੇ ਸਮਾਜ ਸ਼ਾਸਤਰੀਆਂ, ਯੋਜਨਾਕਾਰਾਂ ਤੇ ਰਾਜਨੀਤੀ ਸ਼ਾਸਤਰੀਆਂ ਕੰਮ ਹੈ।

ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਸ. ਸ. ਜੌਹਲ ਹੋਰਾਂ ਨੇ ਕਿਹਾ ਕਿ ਜਤਿੰਦਰ ਪੰਨੂੰ ਨੇ ਅਜੇ ਤਾਂ ਇਸ ਕਿਤਾਬ ਵਿਚ ਸੰਖੇਪ ਸਾਰ ਹੀ ਲਿਖਿਆ ਹੈ। ਜੇ ਘਟਨਾਵਾਂ ਤੇ ਵਿਅਕਤੀਆਂ ਨੂੰ ਵਿਸਥਾਰ ਦਿੱਤਾ ਹੁੰਦਾ ਤਾਂ ਇਸ ਕਿਤਾਬ ਦਾ ਆਕਾਰ ਬਹੁਤ ਵੱਡਾ ਹੋਣਾ ਸੀ। ਇਸ ਕਿਤਾਬ ਵਿਚੋਂ ਆਮ ਲੋਕਾਂ ਅਤੇ ਸਰਕਾਰੀ ਅਫ਼ਸਰਾਂ ਨੂੰ ਭਰਪੂਰ ਜਾਣਕਾਰੀ ਮਿਲੇਗੀ।

ਕਿਤਾਬ ਦੇ ਲੇਖਕ ਜਤਿੰਦਰ ਪੰਨੂੰ ਨੇ ਕਿਹਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਪੱਤਰਕਾਰ ਬਣਾਂਗਾ। ਇਸ ਕਿਤਾਬ ਨੂੰ ਲਿਖਣ ਦਾ ਕਾਰਨ ਵੀ ਇਹ ਹੈ ਕਿ ਅਸੀਂ ਪੰਜਾਬੀ ਆਪਣਾ ਲੋਕਤੰਤਰੀ ਪਿਛੋਕੜ ਭੁੱਲਦੇ ਜਾਂਦੇ ਹਾਂ। ਪਹਿਲਾਂ ਐਮ.ਐਲ.ਏ., ਐਮ.ਪੀ. ਕੌਣ ਸੀ। ਅਗਲਾ ਆਉਣ ਤੋਂ ਪਹਿਲਾ ਕੌਣ ਸੀ ਪਿਛਲਾ ਭੁੱਲ ਜਾਂਦੇ ਹਾਂ। ਇਥੋਂ ਤੱਕ ਕਿ ਸਰਕਾਰੀ ਰਿਕਾਰਡਾਂ ਵਿਚ ਵੀ ਬੇਅੰਤ ਊਣਤਾਈਆਂ ਤੇ ਗਲਤ ਇੰਦਰਾਜ ਮਿਲਦੇ ਹਨ। ਪਹਿਲੀ ਕੀਤੀ ਇੰਦਰਾਜ ਗਲਤੀ ਨੂੰ ਲਗਾਤਾਰ ਮੁੜ ਮੁੜ ਦੁਹਰਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਇਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੀ ਮੌਤ ਤੋਂ ਬਾਅਦ ਜ਼ਿਮਨੀ ਚੋਣ ਜਿੱਤੀ ਉਸ ਦੀ ਪਤਨੀ ਸਰਦਾਰਨੀ ਰਾਮ ਕੌਰ ਦਾ ਨਾਮ ਕਿਤੇ ਵੀ ਦਰਜ ਨਹੀਂ।

ਅੰਤ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸੀਨੀਅਰ ਮੀਤ ਪ੍ਰਧਾਨ ਸਰਦਾਰਨੀ ਇੰਦਰਜੀਤ ਪਾਲ ਕੌਰ ਭਿੰਡਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। 

ਇਸ ਮੌਕੇ ਜਨਾਬ ਪ੍ਰਾਈਮ ਏਸ਼ੀਆ ਟੀ ਵੀ ਚੈਨਲ ਕੈਨੇਡਾ ਦੇ ਸੀ ਈ ਓ ਅਮਨ ਖਟਕੜ, ਖ਼ਾਲਿਦ ਹੁਸੈਨ, ਨਾਵਲਕਾਰ ਬਲਬੀਰ ਪਰਵਾਨਾ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ.ਨਿਰਮਲ ਜੌੜਾ, ਡਾ. ਜਗਵਿੰਦਰ  ਜੋਧਾ, ਗੁਰਪ੍ਰੀਤ ਸਿੰਘ ਤੂਰ, ਕੇ. ਸਾਧੂ ਸਿੰਘ, ਪ੍ਰਿੰਸੀਪਲ  ਕ੍ਰਿਸ਼ਨ  ਸਿੰਘ, ਡਾ. ਗੁਰਇਕਬਾਲ ਸਿੰਘ, ਤੇਜ ਪ੍ਰਤਾਪ ਸਿੰਘ ਸੰਧੂ, ਬ੍ਰਿਜ ਭੂਸ਼ਨ ਗੋਇਲ,ਰਾਜਦੀਪ ਸਿੰਘ ਤੂਰ, ਬਰਜਿੰਦਰ ਕੌਰ ਬਿਸਰਾਓ, ਸੁਰਿੰਦਰ ਦੀਪ, ਹਰਵਿੰਦਰ ਥਰੀਕੇ, ਮਲਕੀਅਤ ਸਿੰਘ ਔਲਖ,ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਦਲਵੀਰ ਲੁਧਿਆਣਵੀ, ਹਰੀਸ਼ ਮੋਦਗਿੱਲ, ਵਿਜੇ, ਅਸ਼ਵਨੀ ਜੇਤਲੀ ਪ੍ਰੇਮ,ਡਾ. ਤਰਲੋਚਨ ਸਿੰਘ, ਜਨਮੇਜਾ ਸਿੰਘ ਜੌਹਲ, ਡਾ. ਦੁਲਚਾ ਸਿੰਘ ਬਰਾੜ ਸਮੇਤ ਕਾਫ਼ੀ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

Monday, May 11, 2026

ਇੱਕ ਵਾਰ ਫੇਰ ਬੋਲਣ ਦੀ ਆਜ਼ਾਦੀ ਨੂੰ ਬਣੇ ਵੱਡੇ ਖ਼ਤਰੇ- ਡਾ. ਸੁਖਦੇਵ ਸਿਰਸਾ

Panjabi Bhawan Ludhiana on May 11, 2026 at 1:41 PM Regarding PWA Meeting

ਪ੍ਰਗਤੀਸ਼ੀਲ ਲੇਖਕ ਸੰਘ ਦੀ ਬੈਠਕ ਵਿੱਚ ਹੋਈ ਮੌਜੂਦਾ ਚੁਣੌਤੀਆਂ ਦੀ ਚਰਚਾ 


ਲੁਧਿਆਣਾ
:11 ਮਈ 2026: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਅਗਾਂਹਵਧੂ ਲੇਖਕਾਂ ਦੇ ਸੰਗਠਨ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਇੱਕ ਵਾਰ ਫੇਰ ਲੇਖਕ ਨੂੰ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੀ ਸੂਬਾ ਇਕਾਈ ਦੀ ਅਹਿਮ ਬੈਠਕ ਸੂਬਾਈ ਪ੍ਰਧਾਨ ਪ੍ਰੋ. ਸੁਰਜੀਤ ਜੱਜ ਦੀ ਅਗਵਾਈ ਵਿਚ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਬੈਠਕ ਵਿਚ ਸੂਬਾ ਕਮੇਟੀ ਮੈਂਬਰਾਂ ਸਮੇਤ 17 ਜ਼ਿਲਾ ਇਕਾਈਆਂ ਦੇ 50 ਦੇ ਕਰੀਬ ਅਹੁਦੇਦਾਰਾਂ ਨੇ ਭਾਗ ਲਿਆ। 

ਇਸ ਮੀਟਿੰਗ ਵਿਚ ਵਿਚਾਰੇ ਗਏ ਅਹਿਮ ਮੁੱਦਿਆਂ ਦੀ ਜਾਣਕਾਰੀ ਦਿੰਦੇ ਹੋਏ ਸੂਬਾਈ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਇਹ ਬੈਠਕ 11-12 ਅਪ੍ਰੈਲ ਨੂੰ ਮੁੰਬਈ ਵਿਚ ਹੋਈ ਰਾਸ਼ਟਰੀ ਪੱਧਰ ਦੀ ਬੈਠਕ ਅਤੇ ਕੌਮੀ ਸੰਮੇਲਨ ਦੇ ਫੈਸਲਿਆਂ ਦੇ ਵਿਸ਼ੇਸ਼ ਪ੍ਰਸੰਗ ਵਿਚ ਹੋਈ। 

ਇਸ ਰਾਸ਼ਟਰੀ ਸਮਾਗਮ ਦੇ ਹਵਾਲੇ ਨਾਲ ਰਾਸ਼ਟਰੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਜਦੋਂ ਤੀਜੇ ਵਿਸ਼ਵ ਯੁੱਧ ਦੀ ਸਾਫ਼ ਆਹਟ ਸੁਣਾਈ ਦੇ ਰਹੀ ਹੈ, ਬੋਲਣ ਦੀ ਆਜ਼ਾਦੀ ਨੂੰ ਵੱਡੇ ਖ਼ਤਰੇ ਹਨ, ਮਨੁੱਖੀ ਅਧਿਕਾਰਾਂ ਦਾ ਗੌਰਵ ਸੰਕਟ ਵਿਚ ਹੈ, ਅਜਿਹੇ ਦੌਰ ਵਿਚ ਸਾਡਾ ਲੇਖਕ ਜ਼ਿਆਦਾਤਰ ਸੰਵੇਦਨਹੀਨ ਹੈ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਭਗੌੜਾ ਹੋ ਰਿਹਾ ਹੈ। 

ਸੂਬਾਈ ਜਨਰਲ ਸਕੱਤਰ ਨੇ ਕਿਹਾ ਕਿ ਇਸ ਵੇਲੇ ਸਮੁੱਚੇ ਹਾਸ਼ੀਆਗਤ ਸਮਾਜ, ਔਰਤਾਂ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਨਾਲ ਜੋੜਨ ਦੀ ਜ਼ਰੂਰਤ ਹੈ ਅਤੇ ਪੰਜਾਬ ਦੀਆਂ ਅਗਾਂਹਵਧੂ ਧਿਰਾਂ ਨੂੰ ਸਿੱਖ ਦਰਸ਼ਨ ਦੇ ਲੋਕਪੱਖੀ ਫ਼ਲਸਫੇ ਨੂੰ ਤਵੱਜੋਂ ਦੇਕੇ ਲੋਕਾਂ ਦੇ ਬੁਨਿਆਦੀ ਮਸਲੇ ਉਠਾਉਣ ਦੀ ਜ਼ਰੂਰਤ ਹੈ। 

ਕੌਮੀ ਵਿੱਤ ਸਕੱਤਰ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ ਇਸ ਵਕਤ ਲੋਕਰਾਜੀ ਕਦਰਾਂ-ਕੀਮਤਾਂ ਤੇ ਮਨੁੱਖਤਾ ਲਈ ਜ਼ਰੂਰੀ ਵਡੇਰੇ ਆਦਰਸ਼ਾਂ ਨੂੰ ਵੱਡੇ ਖਤਰੇ ਹਨ। ਇਹਨੀਂ ਦਿਨੀਂ ਪ੍ਰਲੇਸ ਨੂੰ ਭਗਤ ਰਵਿਦਾਸ ਜੀ ਦੀ ਰਚਨਾ ਅਤੇ ਉਹਨਾਂ ਦੇ ਲੋਕ ਕਲਿਆਕਾਰੀ ਮਾਡਲ ਨੂੰ ਵਧੇਰੇ ਪ੍ਰਚਾਰਨ-ਪ੍ਰਸਾਰਨ ਦੀ ਜ਼ਰੂਰਤ ਹੈ। ਉਹਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਅੱਗੇ ਆਉਣ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਐਨ ਪੀ ਈ 2020 ਦੀਆਂ ਬਹੁਤ ਸਾਰੀਆਂ ਮੱਦਾਂ ਬਹੁਤ ਨੁਕਸਾਨਦੇਹ ਹਨ, ਇਹਨਾਂ ਉੱਪਰ ਹੋਰ ਨਿੱਠ ਕੇ ਚਿੰਤਨ ਕਰਨ ਦੀ ਜ਼ਰੂਰਤ ਹੈ।

ਸ਼ਾਇਰ ਸ਼ਬਦੀਸ਼ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਫਾਸ਼ੀਵਾਦ ਦੇ ਖਿਲਾਫ਼ ਲੋਕਪੱਖੀ ਨੈਰੇਟਿਵ ਖੜ੍ਹਾ ਕਰਨ ਲਈ ਪ੍ਰਗਤੀਸ਼ੀਲ ਲੇਖਕ ਸੰਘ ਵਰਗੀਆਂ ਸੰਸਥਾਵਾਂ ਦੀ ਬੇਹੱਦ ਜ਼ਰੂਰਤ ਹੈ। ਇਸ ਮੀਟਿੰਗ ਵਿਚ ਵੱਖ ਵੱਖ ਜ਼ਿਲ੍ਹਾ ਇਕਾਈਆਂ ਦੇ ਨੁਮਾਇੰਦਿਆਂ ਦੇ ਰੂਪ ਵਿਚ ਡਾ. ਗੁਲਜਾਰ ਸਿੰਘ ਪੰਧੇਰ (ਲੁਧਿਆਣਾ), ਜਸਪਾਲ ਮਾਨਖੇੜਾ (ਬਠਿੰਡਾ), ਸੰਤੋਖ ਸਿੰਘ ਸੁੱਖੀ (ਪਟਿਆਲਾ), ਹਰਮੀਤ ਵਿਦਿਆਰਥੀ (ਫਰੀਦਕੋਟ ਅਤੇ ਫਿਰੋਜ਼ਪੁਰ), ਕੁਲਦੀਪ ਚੌਹਾਨ (ਮਾਨਸਾ), ਡਾ. ਅਨੂਪ ਸਿੰਘ (ਗੁਰਦਾਸਪੁਰ), ਸੁਖਵਿੰਦਰ ਪੱਪੀ (ਸੰਗਰੂਰ), ਭਗਵੰਤ ਰਸੂਲਪੁਰੀ (ਜਲੰਧਰ), ਤਲਵਿੰਦਰ ਸ਼ੇਰਗਿਲ (ਨਵਾਂ ਸਹਿਰ), ਧਰਵਿੰਦਰ ਔਲਖ (ਅੰਮ੍ਰਿਤਸਰ), ਭੋਲਾ ਸਿੰਘ ਸੰਘੇੜਾ (ਬਰਨਾਲਾ), ਕਰਨੈਲ ਸਿੰਘ ਵਜ਼ੀਰਾਬਾਦ (ਫ਼ਤਹਿਗੜ੍ਹ ਸਾਹਿਬ), ਡਾ. ਗੁਰਮੇਲ ਸਿੰਘ (ਚੰਡੀਗੜ੍ਹ), ਗੁਰਪ੍ਰੀਤ ਸਿੰਘ (ਮੁਕਤਸਰ), ਡਾ. ਬਲਵਿੰਦਰ ਸਿੰਘ (ਮੁਹਾਲੀ), ਰਾਬਿੰਦਰ ਸਿੰਘ ਰੱਬੀ (ਰੋਪੜ) ਸਮੇਤ ਸੂਬਾ ਕਮੇਟੀ ਮੈਂਬਰ ਡਾ. ਅਰਵਿੰਦਰ ਕਾਕੜਾ, ਰਮੇਸ਼ ਯਾਦਵ ਤੇ ਤਰਸੇਮ ਅਤੇ ਹੋਰ ਮੈਂਬਰਾਂ ਵਿੱਚੋਂ ਸ਼ਬਦੀਸ਼, ਡਾ. ਚਰਨਦੀਪ ਸਿੰਘ, ਮਨਦੀਪ ਭਮਰਾ, ਵਰਗਿਸ ਸਲਾਮਤ, ਜਗਪਾਲ ਸਿੰਘ ਚਹਿਲ,ਬਲਵਿੰਦਰ ਸਿੰਘ ਭੱਟੀ, ਇੰਦਰਜੀਤ ਪਾਲ ਕੌਰ, ਅਮਰਜੀਤ ਸ਼ੇਰਪੁਰੀ, ਹਰਜਿੰਦਰ ਸੂਰੇਵਾਲੀਆ, ਹਰਭਗਵਾਨ ਸ਼ਰਮਾ ਅਤੇ ਮਨਦੀਪ ਰਿੰਪੀ ਨੇ ਵੀ ਵੱਖ ਵੱਖ ਮੁੱਦਿਆਂ ਤੇ ਵਿਚਾਰ ਰੱਖੇ। 

ਆਪਣੀ ਪ੍ਰਧਾਨਗੀ ਟਿੱਪਣੀ ਵਿਚ ਸੁਰਜੀਤ ਜੱਜ ਨੇ ਕਿਹਾ ਕਿ ਬੇਸ਼ਕ ਲੇਖਕ ਨੇ ਆਪਣੀ ਲੜਾਈ ਕਲਮ ਨਾਲ ਲੜਨੀ ਹੁੰਦੀ ਹੈ ਫਿਰ ਵੀ ਜਦ ਹਾਲਤ ਬਹੁਤ ਸੰਕਟ ਭਰਪੂਰ ਹੋਣ ਤਾਂ ਲੇਖਕ ਨੂੰ ਸਿੱਧੀ ਲੜਾਈ ਲੜਨ ਵਾਲੇ ਸਮਾਜਿਕ ਸੰਘਰਸ਼ਾਂ ਵਿਚ ਵੀ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੁਣ ਪ੍ਰਗਤੀਸ਼ੀਲ ਲੇਖਕ ਸੰਘ ਖਟਕੜ ਕਲਾਂ ਸਮੇਤ ਪੰਜਾਬ ਦੀ ਇਨਕਲਾਬੀ ਵਿਰਾਸਤ ਵਾਲੀਆਂ ਥਾਵਾਂ ਤੇ ਲੱਗਣ ਵਾਲੇ ਮੇਲਿਆਂ ਵਿਚ ਆਪਣੇ ਸਮਾਗਮ ਕਰਵਾਏਗਾ ਤਾਂ ਜੋ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਜੁੜਿਆ ਜਾ ਸਕੇ। 

ਇਸ ਮੌਕੇ ਹੁਣੇ ਜਿਹੇ ਹੀ ਫੌਤ ਹੋਏ ਚਿੰਤਕ ਮਾਲਵਿੰਦਰਜੀਤ ਸਿੰਘ ਵੜੈਚ, ਕ੍ਰਿਸ਼ਨ ਬੇਤਾਬ ਅਤੇ ਡਾ. ਅਮਰ ਕੋਮਲ ਨੂੰ ਇਕ ਮਿੰਟ ਦਾ ਮੌਨ ਰੱਖ ਕੇ ਅਕੀਦਤ ਪੇਸ਼ ਕੀਤੀ। ਇਹ ਬਹੁਤ ਵੱਡਿਆਂ ਸ਼ਖਸੀਅਤਾਂ ਸਨ ਜਿਹੜੀਆਂ ਸਾਡੇ ਕੋਲੋਂ ਵਿਛੜ ਗਈਆਂ ਹਨ। ਇਹਨਾਂ ਦੀਆਂ ਲਿਖਤਾਂ ਸਾਨੂੰ ਰਾਹ ਦਿਖਾਉਂਦੀਆਂ ਰਹਿਣਗੀਆਂ। 

ਇਸ ਮੀਟਿੰਗ ਵਿੱਚ ‘ਪਿੰਡੋ ਪਿੰਡੀ ਸਾਹਿਤ’ ਮੁਹਿੰਮ ਨੂੰ ਹੋਰ ਵੱਡੇ ਪੱਧਰ ਤੇ ਲਾਗੂ ਕਰਨ ਦਾ ਮਤਾ ਵੀ ਪਾਸ ਕੀਤਾ।

Sunday, December 12, 2021

ਲੇਖਕਾਂ ਨੇ ਕੀਤਾ ਕਿਸਾਨਾਂ ਦੇ ਫਤਹਿ ਮਾਰਚ ਦਾ ਗਰਮਜੋਸ਼ੀ ਨਾਲ ਸਵਾਗਤ

 12th December 2021 at 04:57 PM

ਲੇਖਕਾਂ ਤੇ ਰੰਗਕਰਮੀਆਂ ਵੱਲੋਂ ਕਿਸਾਨ ਜਥੇਬੰਦੀਆਂ ਦਾ ਭਰਵਾਂ ਸਵਾਗਤ 


ਚੰਡੀਗੜ੍ਹ
: 12 ਦਸੰਬਰ 2021: (ਕਰਮ ਵਕੀਲ//ਕਾਰਤਿਕਾ ਸਿੰਘ//ਸਾਹਿਤ ਸਕਰੀਨ
//ਪੰਜਾਬ ਸਕਰੀਨ )::

ਕਿਸਾਨ ਅੰਦੋਲਨ ਦੀ ਜਿੱਤ ਸਮਾਜ ਦੇ ਸਭਨਾਂ ਵਰਗਾਂ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਇਹਨਾਂ ਖੁਸ਼ੀਆਂ ਨੂੰ ਮਨਾਉਣ ਇਹਨਾਂ ਜਜ਼ਬਾਤਾਂ ਨੂੰ  ਕਿਸਾਨਾਂ ਨਾਲ ਸਾਂਝੀਆਂ ਕਰਨ ਲਈ ਅੱਜ ਸ਼ੰਭੂ ਬਾਰਡਰ ਤੇ ਵੀ ਕਲਮਾਂ ਵਾਲਿਆਂ ਦਾ ਭਾਰੀ ਇਕੱਠ ਹੋਇਆ। ਇਹਨਾਂ ਵਿਹੁੱਚ ਅਗਾਂਹਵਧੂ ਲੇਖਕਾਂ ਦੇ ਨਾਲ ਇਪਟਾ ਨਾਲ ਸਬੰਧਤ ਕਲਾਕਾਰ ਅਤੇ ਰੰਗਕਰਮੀ ਵੀ ਸਨ।  ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸਿੰਘ ਇੰਗਲੈਂਡ ਵੱਲੋਂ ਛਪਵਾਇਆ ਗਿਆ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਇਸ ਖੂਬਸੂਰਤ ਕੈਲੰਡਰ ਵਿਚ ਇਸ ਅੰਦੋਲਨ ਦੀਆਂ ਬਹੁਤ ਸਾਰੀਆਂ ਯਾਦਾਂ ਹਨ। 

ਭਵਿੱਖ ਦਾ ਇਤਿਹਾਸ ਸਿਰਜਣ ਦੇ ਨਾਲ ਨਾਲ ਸਭਨਾਂ ਦਾ ਭਵਿੱਖ ਸੰਵਾਰਨ ਵਾਲੇ ਕਿਸਾਨਾਂ ਦਾ ਕਾਫ਼ਿਲਾ ਜਦੋਂ ਦਿੱਲੀ ਜਿੱਤ ਕੇ ਪੰਜਾਬ ਵੱਲ ਮੁੜਿਆ ਤਾਂ ਰਸਤੇ ਵਿੱਚ ਅਣਗਿਣਤ ਥਾਂਵਾਂ ਤੇ ਇਸ ਕਾਫ਼ਿਲੇ ਦਾ ਸੁਆਗਤ ਕੀਤਾ ਗਿਆ। ਸ਼ੰਭੂ ਬਾਰਡਰ ਤੇ ਵੀ ਜਾਹੋ ਜਲਾਲ ਦੇਖਣ ਵਾਲਾ ਸੀ। ਇਹ ਉਹੀ ਥਾਂ ਸੀ ਜਿੱਥੇ ਵੱਖਵਾਦੀਆਂ ਨੇ ਆਕਾਸ਼ਵਾਣੀ ਜਲੰਧਰ ਦੇ ਡਾਇਰੈਕਟਰ ਮੋਹਨਲਾਲ ਮਨਚੰਦਾ ਨੂੰ ਕਤਲ ਕਰਨ ਮਗਰੋਂ ਉਸਦੇ ਜਿਸਮ ਦੇ ਹਿੱਸੇ ਪੰਜਾਬ ਅਤੇ ਹਰਿਆਣਾ ਵਿੱਚ ਦੋਹੀਂ ਪਾਸੀਂ ਸੁੱਟੇ ਸਨ।  ਅੱਜ ਉਸੇ ਥਾਂ ਇਕਜੁੱਟਤਾ ਅਤੇ ਸਾਂਝੀਵਾਲਤਾ ਦੀ ਭਾਵਨਾ ਵਾਲੇ ਕਿਰਤੀਆਂ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਇਹਨਾਂ ਦੇ ਸੁਆਗਤ ਲਈ ਪੰਜਾਬੀ ਲੇਖਕ, ਕਲਾਕਾਰ ਅਤੇ ਰੰਗਕਰਮੀ ਵੀ ਪੁੱਜੇ ਹੋਏ ਸਨ। ਫਿਰਕੂ ਅਤੇ ਫਾਸ਼ੀ ਅਨਸਰਾਂ ਨੂੰ ਸਖਤ ਟੱਕਰ ਦੇ ਕੇ ਦਿੱਲੀ ਦੀ ਹਿੱਕ ਤੇ ਇਹ ਲੋਕ ਜ਼ਿੰਦਾਬਾਦ ਲਿਖ ਕੇ ਆਏ ਸਨ। ਇਹ ਸਾਰੇ ਦਿੱਲੀ ਜਿੱਤ ਕੇ ਪੰਜਾਬ ਆਏ ਸਨ।  

ਕਿਸਾਨ ਸੰਘਰਸ਼ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਘਰ ਵਾਪਸੀ ਲਈ ਮੁੜ ਰਹੀਆਂ ਕਿਸਾਨ ਜਥੇਬੰਦੀਆਂ ਦਾ ਪੰਜਾਬੀ ਲੇਖਕਾਂ, ਰੰਗਕਰਮੀਆਂ ਅਤੇ ਕਲਾਕਾਰਾਂ ਵੱਲੋਂ ਰਾਜਪੁਰਾ ਵਿਖੇ ਨਿੱਘਾ ਸੁਆਗਤ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਲੇਖਕਾਂ ਅਤੇ ਰੰਗਕਰਮੀਆਂ ਨੇ ਸੰਘਰਸ਼ਸ਼ੀਲ ਕਿਸਾਨਾਂ ਦਾ ਅਕਾਸ਼ ਗੂੰਜਾਊ ਨਾਹਰਿਆਂ ਤੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੀਨੀ. ਮੀਤ ਪ੍ਰਧਾਨ ਡਾ. ਜੋਗਾ ਸਿੰਘ, ਖੇਤੀ ਮਾਹਿਰ ਡਾ. ਸੁਖਪਾਲ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਕੱਤਰ ਡਾ. ਗੁਰਮੇਲ ਸਿੰਘ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਲਗਭਗ 50 ਲੇਖਕ, ਰੰਗਕਰਮੀ ਅਤੇ ਕਲਾਕਾਰ ਸ਼ਾਮਲ ਸਨ। ਸੁਆਗਤ ਕਰਨ ਵਾਲੇ ਲੇਖਕਾਂ ਵਿੱਚ ਕਰਮ ਸਿੰਘ ਵਕੀਲ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੰਵਲਨੈਣ ਸਿੰਘ ਸੇਖੋਂ, ਕੁਲਦੀਪ ਸਿੰਘ ਦੀਪ, ਬਲਵਿੰਦਰ ਸੰਧੂ, ਜੈਨੇਂਦਰ ਚੌਹਾਨ, ਜਗਜੀਤ ਸਿੰਘ, ਕਿਰਪਾਲ ਸਿੰਘ ਹੀਰਾ, ਬਲਵਿੰਦਰ ਚਹਿਲ, ਪ੍ਰੋ. ਮਨਪ੍ਰੀਤ ਜੱਸ, ਡਾ. ਵੀਰਪਾਲ ਕੌਰ, ਡਾ. ਮਲਕੀਤ ਕੌਰ, ਬਲਦੇਵ ਸਪਤਰਿਸ਼ੀ, ਵਿੱਕੀ ਮਹੇਸ਼ਵਰੀ ਅਤੇ ਪ੍ਰੋ. ਸੰਦੀਪ ਕੌਰ ਸ਼ਾਮਲ ਸਨ। 

ਕਿਸਾਨਾਂ ਦਾ ਕਾਫ਼ਲਾ ਸ਼ਾਮੀਂ ਚਾਰ ਵਜੇ ਦੇ ਆਸ-ਪਾਸ ਜਦੋਂ ਸੰਭੂ ਬੈਰੀਅਰ 'ਤੇ ਪਹੁੰਚਿਆ ਤਾਂ ਲੋਕਾਂ ਦੇ ਵੱਡੇ ਇਕੱਠ ਨੇ ਕਿਸਾਨ ਨੇਤਾਵਾਂ ਅਤੇ ਸੰਘਰਸ਼ੀ ਕਿਸਾਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ ਅਤੇ ਹਵਾ ਵਿੱਚ ਤਣੇ ਹੋਏ ਮੁੱਕੇ ਇੱਕ ਅਜਬ ਨਜ਼ਾਰਾ ਪੇਸ਼ ਕਰ ਰਹੇ ਸਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇਪਟਾ ਦੇ ਆਗੂਆਂ ਨੇ ਇੰਗਲੈਂਡ ਦੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਛਪਵਾਇਆ ਗਿਆ ਕਿਸਾਨ ਅੰਦੋਲਨ ਨੂੰ ਸਮਰਪਿਤ 2022 ਦਾ ਕੈਲੰਡਰ ਲੋਕ-ਅਰਪਣ ਕੀਤਾ। ਬਹੁਤ ਹੀ ਖ਼ੂਬਸੂਰਤੀ ਨਾਲ ਡਿਜ਼ਾਈਨ ਕੀਤਾ ਗਿਆ ਇਹ ਕੈਲੰਡਰ ਸੰਘਰਸ਼ੀ ਕਿਸਾਨਾਂ ਨੂੰ ਭੇਂਟ ਕੀਤਾ ਗਿਆ। ਥਾਂ ਥਾਂ ਉੱਪਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਚਾਹ ਅਤੇ ਸਮੋਸਿਆਂ ਦੇ ਲੰਗਰ ਲਗਾਏ ਗਏ ਸਨ। ਮੁਸਲਿਮ ਭਾਈਚਾਰੇ ਨੇ ਲੰਗਰ ਲਗਾ ਕੇ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ।

ਕਿਸਾਨ ਅੰਦੋਲਨ ਨੂੰ ਕਿਰਤੀਆਂ ਅਤੇ ਮਜ਼ਦੂਰਾਂ ਦੀ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੇ ਸੰਘਰਸ਼ ਖ਼ਤਮ ਨਹੀਂ ਹੋਇਆ। ਇਹ ਕਾਰਪੋਰੇਟਸ ਖ਼ਿਲਾਫ਼ ਭਾਰਤੀ ਕਿਸਾਨ-ਮਜ਼ਦੂਰ ਸੰਘਰਸ਼ ਦਾ ਪਹਿਲਾ ਪੜਾਅ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਭਾਰਤੀ ਆਵਾਮ ਦੀ ਸਰਗਰਮ ਭਾਗੀਦਾਰੀ ਨਾਲ ਫਤਹਿ ਕੀਤਾ ਹੈ। ਡਾ. ਸਿਰਸਾ ਨੇ ਕਿਹਾ ਕਿ ਇਹ ਅੰਦੋਲਨ ਦੁਨੀਆਂ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਵੱਡੇ ਅਤੇ ਦੂਰਗਾਮੀ ਸਬਕ ਲੈ ਕੇ ਸਫਲਤਾ ਦੀ ਪੌੜੀ ਚੜ੍ਹਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਕੇਂਦਰੀ ਸਭਾ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿਸਾ ਪਾਉਂਦੀ ਰਹੇਗੀ। 

ਇਸੇ ਨਾਲ ਸਬੰਧਤ ਖਬਰ ਲਈ ਸਾਹਿਤ ਸਕਰੀਨ ਵੀ ਪੜ੍ਹੋ

Monday, August 12, 2019

ਲੇਖਕਾਂ ਨੂੰ ਸੰਘਰਸ਼ ਕਰਦੇ ਲੋਕਾਂ ਕੋਲ ਜਾਣ ਦਾ ਸੱਦਾ

Aug 12, 2019, 5:56 PM
ਸੰਗਠਨ ਦੀ ਮਜ਼ਬੂਤੀ, ਬੰਦਸ਼ਾਂ ਅਤੇ ਲੇਖਕ ਦੀ ਆਜ਼ਾਦੀ ਦਾ ਸੁਮੇਲ ਜ਼ਰੂਰੀ
                       --ਡਾ. ਸਵਰਾਜਬੀਰ ਵੱਲੋਂ ਖਰੀਆਂ ਖਰੀਆਂ 
ਚੰਡੀਗੜ੍ਹ: 12 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਅਜੋਕੀ ਚੁਣੌਤੀਆਂ ਪੂਰਨ ਸਥਿਤੀ ਜਿਸ ਵਿਚ ਅਸਹਿਮਤੀ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ, ਵਿਚ ਲੇਖਕਾਂ ਦੇ ਸੰਗਠਨ ਦੀ ਵੱਡੀ ਅਹਿਮੀਅਤ ਹੈ, ਜੋ ਬੰਦਸ਼ਾਂ ਤੋਂ ਮੁਕਤ ਹੋਵੇ ਅਤੇ ਸੰਘਰਸ਼ ਲੜ ਰਹੇ ਤਬਕਿਆਂ ਦੀ ਆਵਾਜ਼ ਨੂੰ ਆਪਣੀਆਂ ਕਲਮਾਂ ਦੇ ਬੋਲ ਦੇਵੇ।
ਇਹ ਵਿਚਾਰ ਕੱਲ੍ਹ ਇਥੇ ਪੀਪਲਜ਼ ਕਨਵੈਨਸ਼ਨ ਸੈਂਟਰ ਵਿਚ ਹੋਈ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਤੇ ਚੰਡੀਗੜ੍ਹ ਦੀ ਸੂਬਾ ਕਾਨਫਰੰਸ ਵਿਚ ਕੁੰਜੀਵਤ ਭਾਸ਼ਣ ਦਿੰਦਿਆਂ ਪੰਜਾਬੀ ਦੇ ਸਿਰਕੱਢ ਨਾਟਕਕਾਰ, ਵਿਦਵਾਨ ਅਤੇ ਪੰਜਾਬੀ ਟਿ੍ਰਬਿਊਨ ਦੇ ਸੰਪਾਦਕ ਡਾ. ਸਵਰਾਜਬੀਰ ਨੇ ਕਹੇ। ਬੁਲ੍ਹੇਸ਼ਾਹ, ਬਾਹੂ, ਗੁਰਬਾਣੀ ਵਿਚੋ ਹਵਾਲੇ ਦਿੰਦਿਆਂ ਉਹਨਾਂ ਸੰਗਠਨ ਦੀ ਮਹੱਤਤਾ ਨੂੰ ਉਭਾਰ ਕੇ ਪੇਸ਼ ਕੀਤਾ। ਉਹਨਾਂ ਨਾਲ ਹੀ ਕਿਹਾ ਕਿ ਲੇਖਕ ਨੂੰ ਸਮਕਾਲੀ ਚੁਣੌਤੀਆਂ ਉਤੇ ਆਪਣੀ ਆਵਾਜ਼ ਕਲਾਮਈ ਢੰਗ ਨਾਲ ਚੁਕਣੀ ਚਾਹੀਦੀ ਹੈ ਅਤੇ ਪਾਰਟੀਆਂ ਤੋਂ ਵਖਰੀ ਆਵਾਜ਼ ਵੀ ਨਿਡਰ ਹੋ ਕੇ ਬੁਲੰਦ ਕਰਨ. ਚਾਹੀਦੀ ਹੈ। ਜੋ ਲੋਕਾਂ ਦੀਆਂ ਉਮੰਗਾਂ ਦੀ ਪੂਰਤੀ ਕਰਦੀ ਹੋਵੇ।
ਡਾ. ਤੇਜਵੰਤ ਗਿੱਲ, ਡਾ. ਸਵਰਾਜਬੀਰ, ਪ੍ਰੋ. ਅਲੀ ਜਾਵੇਦ ਤੇ ਡਾ. ਸੁਖਦੇਵ ਸਿੰਘ ਤੇ ਆਧਾਰਤ ਪ੍ਰਧਾਨਗੀ ਮੰਡਲ ਹੇਠ ਕਨਵੈਨਸ਼ਨ ਸੈਂਟਰ ਦੇ ਖਚਾ-ਖਚ ਭਰੇ ਸੈਮੀਨਾਰ ਹਾਲ ਵਿਚ ਪੰਜਾਬ ਦੇ ਹਰ ਜ਼ਿਲੇ ਅਤੇ ਚੰਡੀਗੜ੍ਹ ਤੋਂ ਆਏ ਲੇਖਕ ਡੈਲੀਗੇਟਾਂ ਨੂੰ ਆਰੰਭ ਵਿਚ ਜੀ ਆਇਆਂ ਆਖਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਦੇ ਸਮੇਂ ਕਲਮਾਂ ਦਾ ਚੁਪ ਰਹਿਣਾ ਇਕ ਗੁਨਾਹ ਹੋਵੇਗਾ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੁਲ-ਹਿੰਦ ਕਾਰਜਕਾਰੀ ਪ੍ਰਧਾਨ ਪ੍ਰੋ. ਅਲੀ ਜਾਵੇਦ ਨੇ ਕਿਹਾ ਕਿ ਜੇ ਸੰਗਠਨ ਉਸਾਰੂ ਸੇਧ ਦੇਣ ਵਿਚ ਅਸਫਲ ਰਹੇ ਤਾਂ ਦਿਸ਼ਾਹੀਣ ਤੇ ਬੇਕਾਰ ਨੌਜਵਾਨਾਂ ਦੀ ਭੀੜ ਖਤਰਨਾਕ ਲੋਕਾਂ ਰਾਹੀਂ ਗੁਮਰਾਹ ਹੋ ਜਾਂਦੀ ਹੈ ਅਤੇ ਖਤਰਨਾਕ ਰਸਤਾ ਅਖਤਿਆਰ ਕਰ ਸਕਦੀ ਹੈ। ਉਹਨਾਂ ਕਿਹਾ ਸੱਤਾ-ਪੱਖ ਲੇਖਕਾਂ ਬੁਧੀਜੀਵੀਆਂ ਤੋਂ ਡਰਦਾ ਹੈ, ਇਸ ਲਈ ਕਲਬੁਰਗੀ, ਪਨਸਰੇ, ਦਬੋਲਕਾਰ, ਗੌਰੀ ਲੰਕੇਸ਼ ਵਰਗੇ ਨਿਡਰ ਲੇਖਕ ਸ਼ਹੀਦੀ ਪ੍ਰਾਪਤ ਕਰਦੇ ਹਨ। ਦੇਸ ਵਿਚ ਬਣ ਰਹੇ ਸੰਵੇਦਨਹੀਣ ਮਾਹੌਲ ਵਿਚ ਜਥੇਬੰਦੀ ਦੀ ਅਹਿਮੀਅਤ ਬਹੁਤ ਵੱਡੀ ਹੈ। ਜੈਪੁਰ ਵਿਚ ਹੋਣ ਵਾਲੀ ਪ੍ਰਗਤੀਸ਼ੀਲ ਲੇਖਕ ਸੰਘ ਦੀ 13-14-15 ਸਤੰਬਰ ਦੀ ਕੌਮੀ ਕਾਨਫਰੰਸ ਲੇਖਕਾਂ ਨੂੰ ਲਾਮਬੰਦੀ ਕਰਕੇ ਉਸਾਰੂ ਦਿਸ਼ਾ ਦੇਣ ਦਾ ਉਪਰਾਲਾ ਕਰੇਗੀ। ਇਸ ਪਹਿਲੇ ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਪ੍ਰੋ. ਸੁਰਜੀਤ ਜੱਜ, ਜਨਰਲ ਸਕੱਤਰ, ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਨੇ ਕੀਤਾ। 
ਦੂਸਰੇ ਜਥੇਬੰਦਕ ਸੈਸ਼ਨ ਵਿਚ ਪ੍ਰੋ. ਸੁਰਜੀਤ  ਜੱਜ ਨੇ ਪੰਜਾਬ ਪੀ. ਡਬਲਯੂ. ਏ. ਦੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਦੀ ਉਤਸ਼ਾਹਜਨਕ ਰਿਪੋਰਟ ਪੜ੍ਹੀ ਜਿਸ ਦੌਰਾਨ ਸੂਬਾ ਟੀਮ ਨੂੰ ਸਰਗਰਮ ਕਰਕੇ ਪੰਜਾਬ ਦੇ 9 ਜ਼ਿਲਿਆਂ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਜ਼ਿਲਾ ਇਕਾਈਆਂ ਕਾਇਮ ਕੀਤੀਆਂ ਗਈਆਂ, ਪ੍ਰਗਟਾਵੇ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ ਅਤੇ  ਲੇਖਕਾਂ ਨੂੰ ਨਰੋਈ ਸਾਹਿਤਕ ਸੇਧ ਦਿਤੀ ਗਈ। ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ। ਡਾ. ਸੁਖਦੇਵ ਸਿੰਘ ਨੇ ਜੰਮੂ ਕਸ਼ਮੀਰ ਦੀ ਇਕਾਈ ਨੂੰ 17 ਸਾਲ ਬਾਅਦ ਮੁੜ-ਸਰਗਰਮ ਕਰਨ ਦੀ ਉਤਸ਼ਾਹਜਨਕ ਰਿਪੋਰਟ ਦਿਤੀ,। ਕੇਂਦਰੀ ਟੀਮ ਨੂੰ ਦਿਤੇ ਫੰਡ ਦਾ ਜ਼ਿਕਰ ਕੀਤਾ। ਉਹਨਾਂ ਲੇਖਕਾਂ ਨੂੰ ਸੱਦਾ ਦਿੱਤਾ ਕਿ ਸਮਕਾਲੀ ਸਥਿਤੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵਕਤ ਦੀਆਂ ਵੰਗਾਰਾਂ ਦੇ ਸਨਮੁਖ ਲਿਖੀਏ।
ਰਿਪੋਰਟ ਉਤੇ ਸਰਵਸਾਥੀ ਡਾ. ਸੁਰਿੰਦਰ ਗਿੱਲ, ਅਰਵਿੰਦਰ ਕਾਲੜਾ, ਡਾ. ਕੁਲਦੀਪ ਦੀਪ, ਡਾ. ਸਵਰਾਜਬੀਰ, ਵਰਗਿਸ ਸਲਾਮਤ, ਨਵਤੇਜ ਗੜ੍ਹਦੀਵਾਲਾ, ਡਾ. ਅਨੂਪ ਸਿੰਘ, ਗੁਰਦਰਸ਼ਨ ਮਾਵੀ, ਡਾ. ਸਾਹਿਬ ਸਿੰਘ, ਜਸਪਾਲ ਮਾਨਖੇੜਾ, ਡਾ. ਲਾਭ ਸਿੰਘ ਖੀਵਾ, ਡਾ. ਗੁਲਜ਼ਾਰ ਪੰਧੇਰ, ਮਦਨਵੀਰਾ, ਭੂਪਿੰਦਰ ਸੰਧੂ, ਜਸਬੀਰ ਝੱਜ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਰਿਪੋਰਟ ਸਰਬਸਮੰਤੀ ਨਾਲ ਪਾਸ ਹੋਈ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸਰਬਜੀਤ ਸਿੰਘ ਵੀ ਸ਼ਾਮਲ ਸਨ ਅਤੇ ਮੰਚ ਸੰਚਾਲਨ ਡਾ. ਗੁਰਮੇਲ ਸਿੰਘ ਨੇ ਕੀਤਾ।
ਅੰਤ ਉਤੇ ਡਾ. ਤੇਜਵੰਤ ਗਿੱਲ ਪ੍ਰਧਾਨ, ਡਾ. ਸੁਰਜੀਤ ਬਰਾੜ ਕਾਰਜਕਾਰੀ ਪ੍ਰਧਾਨ, ਪ੍ਰੋ. ਸੁਰਜੀਤ ਜੱਜ ਜਨਰਲ ਸਕੱਤਰ ਦੀ ਅਗਵਾਈ ਵਿਚ ਪੰਜਾਬ ਦੀ ਟੀਮ ਅਤੇ ਡਾ. ਲਾਭ ਸਿੰਘ ਖੀਵਾ ਚੇਅਰਮੈਨ, ਡਾ. ਸਰਬਜੀਤ ਸਿੰਘ ਪ੍ਰਧਾਨ ਅਤੇ ਡਾ. ਗੁਰਮੇਲ ਸਿੰਘ ਜਨਰਲ ਸਕੱਤਰ ਦੀ ਅਗਵਾਈ ਵਿਚ ਚੰਡੀਗੜ੍ਹ ਦੀ ਟੀਮ ਚੁਣੀ ਗਈ ਜਿਹਨਾਂ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਨਾਮਵਰ ਵਿਦਵਾਨ ਅਤੇ ਨੌਜਵਾਨ ਲੇਖਕ ਵੀ ਸ਼ਾਮਲ ਕੀਤੇ ਗਏ।
ਅੰਤ ਇਹ ਕਾਨਫਰੰਸ ਲੇਖਕਾਂ ਨੂੰ ਸੰਗਰਾਮ ਕਰਦੇ ਲੋਕਾਂ ਕੋਲ ਜਾਣ, ਉਹਨਾਂ ਨਾਲ ਜੁੜਣ, ਆਵਾਜ਼ ਬੁਲੰਦ ਕਰਨ, ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਕਰਨ ਦੇ ਸੱਦੇ ਨਾਲ ਸਿਰੇ ਚੜ੍ਹ ਗਈ। ਕਾਨਫਰੰਸ ਨੇ ਜੰਮੂ-ਕਸ਼ਮੀਰ ਦੇ ਸੂਬੇ ਨੂੰ ਉਥੋਂ ਦੇ ਲੋਕਾਂ ਨੂੰ ਬਿਨਾਂ ਭਰੋਸੇ ਵਿਚ ਲਿਅਆਂ ਤੋੜਣ ਦੀ ਨਿਖੇਧੀ ਕੀਤੀ। ਆਸਾਮ ਦੇ ਮੀਆਂਤਾਬ 46 ਲੇਖਕਾਂ ਉਤੇ ਜਬਰ ਢਾਹੁਣ ਦੀ ਨਿੰਦਿਆ ਕੀਤੀ। ਜਸਬੀਰ ਝੱਜ, ਮੇਜਰ ਗਿੱਲ, ਜਸਪਾਲ  ਮਾਨਖੇੜਾ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
ਕਾਨਫਰੰਸ ਵਿਚ ਉਪਰ ਜ਼ਿਕਰ ਹੋਏ ਲੇਖਕਾਂ ਵਿਦਵਾਨਾਂ ਤੋਂ ਇਲਾਵਾ ਸ਼ਮਸ਼ੇਰ ਮੋਹੀ, ਪ੍ਰੀਤ ਨੀਤਪੁਰ, ਹਰਦੀਪ ਢਿਲੋਂ, ਗੁਰਦੇਵ ਖੋਖਰ, ਅਵਤਾਰ ਸਿੰਘ ਪਤੰਗ, ਰਾਜਿੰਦਰ ਸਿੰਘ, ਅਵਤਾਰ ਪਾਲ, ਬਲਵਿੰਦਰ ਸਿੰਘ,  ਵਾਹਿਦ, ਰਮੇਸ਼ ਯਾਦਵ, ਕਾਨਾ ਸਿੰਘ, ਸੰਤੋਖ ਸਿੰਘ ਸੁੱਖੀ, ਸਿਰੀ ਰਾਮ ਅਰਸ਼, ਜਗਦੀਪ ਸਿਧੂ, ਤਰਸੇਮ, ਰਮਨ ਸੰਧੂ, ਰਾਬਿੰਦਰਨਾਥ ਸ਼ਰਮਾ, ਦੇਵਿੰਦਰ ਬੋਹਾ, ਪ੍ਰਵੀਨ ਕੁਮਾਰ, ਵੀਰਪਾਲ ਕੌਰ, ਦਮਜੀਤ ਦਰਸ਼ਨ, ਰਣਬੀਰ ਰਾਣਾ, ਜੈਪਾਲ, ਹਰਬੰਸ ਹੀੳਂੁ, ਕਰਮ ਸਿੰਘ ਵਕੀਲ, ਗੁਰਨਾਮ ਕੰਵਰ, ਜੋਗਿੰਦਰ ਸਿੰਘ ਨਿਰਾਲਾ, ਦਲਬੀਰ ਲੁਧਿਆਣਵੀ, ਰਵੀ, ਸੁਨੀਤਾ ਅਤੇ ਬਹੁਤ ਹੋਰ ਲੇਖਕ ਸਾਥੀ ਹਾਜ਼ਰ ਸਨ।