Showing posts with label Master Feroz. Show all posts
Showing posts with label Master Feroz. Show all posts

Wednesday, May 03, 2017

INTUC: ਪਰਮਿੰਦਰ ਪੱਪੂ ਨੂੰ ਹਟਾਇਆ ਮਾਲਵਾ ਜ਼ੋਨ ਦੇ ਪ੍ਰਧਾਨ ਵਾਲੇ ਅਹੁਦੇ ਤੋਂ

ਨਵੀਂ ਨਿਯੁਕਤੀ ਵੱਜੋਂ ਪੰਜਾਬ ਇਕਾਈ ਦੇ ਸੱਕਤਰ ਦਾ ਅਹੁਦਾ ਦਿੱਤਾ 
ਲੁਧਿਆਣਾ: 3 ਮਈ 2017: (ਪੰਜਾਬ ਸਕਰੀਨ ਬਿਊਰੋ):: 
ਲੁਧਿਆਣਾ ਵਿੱਚ ਮਈ ਦਿਵਸ ਮਨਾਉਣ ਦਾ ਸੁਪਨਾ ਇੰਟਕ ਦੇ ਦਿਨੇਸ਼ ਸੁੰਦਰਿਆਲ ਗਰੁੱਪ ਵੱਲੋਂ ਬੜੇ ਚਾਵਾਂ ਨਾਲ ਦੇਖਿਆ ਗਿਆ ਸੀ। ਇਸ ਸੁਪਨੇ ਨੂੰ ਕਿਸ ਕਿਸ ਨੇ ਤੋੜਿਆ ਇਹ ਇੱਕ ਲੰਮੀ ਕਹਾਣੀ ਹੈ। ਅਸੀਂ ਇਸ ਬਾਰੇ ਕੁਝ ਨਹੀਂ ਕਹਿਣਾ ਪਰ ਇਸ ਸਮਾਗਮ ਮਗਰੋਂ ਪਰਮਿੰਦਰ ਪੱਪੂ ਨੂੰ ਮਾਲਵਾ ਜ਼ੋਨ ਦੇ ਪ੍ਰਧਾਨ ਵਾਲੇ ਅਹੁਦੇ ਤੋਂ ਹਟਾਉਣ ਦੀ ਖਬਰ ਆਈ ਹੈ। ਸ਼੍ਰੀ ਪੱਪੂ ਪਹਿਲਾਂ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਰਹੇ ਹਨ ਅਤੇ ਅੱਜਕਲ ਕਾਂਗਰਸ ਸਮਰਥਕ ਮਜ਼ਦੂਰ ਸੰਗਠਨ ਇੰਟਕ ਨਾਲ ਸਬੰਧਿਤ ਹਨ। ਇਹਨਾਂ ਨੂੰ ਮਹੀਨਾ ਕੁ ਪਹਿਲਾਂ ਹੀ ਜ਼ੀਰਕਪੁਰ ਵਿਖੇ ਮਾਲਵਾ ਜ਼ੋਨ ਦਾ ਪ੍ਰਧਾਨ ਬਣਾਇਆ ਗਿਆ ਸੀ। ਮਾਲਵਾ ਜ਼ੋਨ ਦੇ ਅੱਠਾਂ ਜ਼ਿਲਿਆਂ ਵਿੱਚ ਇੰਟਕ ਦੀ ਇਤਿਹਾਸਿਕ ਕਾਰਗੁਜ਼ਾਰੀ ਬਾਰੇ ਉਹਨਾਂ ਨੇ ਵੀ ਕਈ  ਸੁਪਨੇ ਦੇਖੇ ਸਨ। ਆਖਿਰ ਅਚਾਨਕ ਅਜਿਹਾ ਕੀ ਹੋਇਆ ਕਿ ਉਹਨਾਂ ਨੂੰ ਮਾਲਵਾ ਜ਼ੋਨ ਦੇ ਪ੍ਰਧਾਨ ਪਦ ਤੋਂ ਹਟਾ ਦਿੱਤਾ ਗਿਆ।
May Day:'इंटक" के मंच से हुआ वृद्ध स्वतंत्रता सेनानी का अपमान
ਇੰਟਕ ਦੇ ਦਿਨੇਸ਼ ਸ਼ਰਮਾ ਸੁਦਰਿਆਲ ਗਰੁੱਪ ਨੇ ਲੁਧਿਆਣਾ ਦੇ ਰਹਿਣ ਵਾਲੇ ਪਰਮਿੰਦਰ ਪੱਪੂ ਨੂੰ ਮਾਲਵਾ ਜ਼ੋਨ ਦੇ ਪ੍ਰਧਾਨ ਵਾਲੇ ਅਹੁਦੇ ਤੋਂ ਹਟਾ ਕੇ ਪੰਜਾਬ ਇਕਾਈ ਦਾ ਸਕੱਤਰ ਬਣਾ ਦਿੱਤਾ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਇਸ ਮਕਸਦ ਦਾ ਹੁਕਮ ਇੱਕ ਵਿਸ਼ੇਸ਼ ਚਿੱਠੀ ਰਾਹੀਂ ਸਾਰੇ ਸਬੰਧਿਤ ਯੂਨਿਟਾਂ ਅਤੇ ਵਿਅਕਤੀਆਂ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਲਾਗੂ ਸਮਝਿਆ ਜਾਵੇਗਾ। ਇੰਟਕ ਦੀ ਪੰਜਾਬੀ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਾਰੀ ਇਸ ਹੁਕਮ ਵਾਲੀ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਆਦੇਸ਼ ਪਰਮਿੰਦਰ ਪੱਪੂ ਹੁਰਾਂ ਦੀ "ਵਫ਼ਾਦਾਰੀ, ਲਗਨ ਅਤੇ ਸੇਵਾਵਾਂ" ਨੂੰ ਮੱਦੇ ਨਜ਼ਰ ਰੱਖਦਿਆਂ ਕੀਤਾ ਗਿਆ ਹੈ।
 May Day:'इंटक" के मंच से हुआ वृद्ध स्वतंत्रता सेनानी का अपमान
ਚੇਤੇ ਰਹੇ ਕਿ ਲੁਧਿਆਣਾ ਦੀ ਬਹਾਦਰ ਕੇ ਰੋਡ ਵਿਖੇ ਹੋਇਆ ਮਈ ਦਿਵਸ ਸਮਾਗਮ ਬੁਰੀ ਤਰ੍ਹਾਂ ਫਲਾਪ ਰਿਹਾ ਸੀ ਅਤੇ ਇਸ ਨਾਕਾਮੀ ਦਾ ਸਾਰਾ ਭਾਂਡਾ ਪੱਪੂ ਸਿਰ ਭੰਨਿਆ ਗਿਆ ਹੈ। ਇਸ ਸਮਾਗਮ ਵਿੱਚ ਕਿਸ ਨੇ ਸਮਾਗਮ ਨੂੰ ਹਾਈਜੈਕ ਕੀਤਾ ਅਤੇ ਕਿਸ ਨੇ ਖਰਾਬ ਕੀਤਾ ਇਹ ਗੱਲ ਅਜੇ ਵੀ  ਇਕ ਭੇਦ ਬਣੀ ਹੋਈ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਇੰਟੈਲੀਜੈਂਸ ਨੇ ਸਮਾਗਮ ਤੋਂ ਪਹਿਲਾਂ ਹੀ ਸੂਚਨਾ ਦੇ ਦਿੱਤੀ ਸੀ ਕਿ ਇਸ ਸਮਾਗਮ ਨੂੰ  ਨਾਕਾਮ ਬਣਾਉਣ ਲਈ ਗੜਬੜ ਕਰਨ ਵਾਲੇ ਵਿਅਕਤੀ ਸਮਾਗਮ ਵਿੱਚ ਪਹੁੰਚ ਚੁੱਕੇ ਹਨ।
 May Day:'इंटक" के मंच से हुआ वृद्ध स्वतंत्रता सेनानी का अपमान
ਪ੍ਰਬੰਧਕਾਂ ਵੱਲੋਂ ਇਸ ਸੂਚਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ  ਬਾਕਾਇਦਾ ਬਾਊਂਸਰ ਟਾਈਪ ਵਿਅਕਤੀਆਂ ਦਾ ਪ੍ਰਬੰਧ  ਕਰ ਲਿਆ ਗਿਆ ਸੀ ਜਿਹਨਾਂ ਨੇ ਗੜਬੜ ਕਰਨ ਵਾਲਿਆਂ ਨੰ ਬਿਨਾ ਮਾਰ ਕੁੱਟ ਕੀਤੇ ਸਮਾਗਮ ਚੋਂ  ਚੁੱਕ ਕੇ ਗੱਡੀ ਵਿੱਚ ਸੁੱਟਣਾ ਸੀ ਅਤੇ ਪੁਲਿਸ ਦੇ ਹਵਾਲੇ ਕਰਨਾ ਸੀ। ਇਸਦੇ ਬਾਵਜੂਦ ਸਮਾਗਮ ਫਲਾਪ ਹੋਇਆ ਕਿਓਂਕਿ ਕਈ ਹੋਰ ਕਮੀਆਂ ਵੀ ਸਨ। ਸਮਾਗਮ ਕੋ ਤੋਂ ਅਪਨੋਂ ਨੇ ਲੁਟਾ --ਗ਼ੈਰੋਂ ਮੈਂ ਕਹਾਂ ਦਮ ਥਾਂ...! 
May Day:'इंटक" के मंच से हुआ वृद्ध स्वतंत्रता सेनानी का अपमान
ਸਮਾਗਮ ਸ਼ੁਰੂ ਹੋਣ ਦਾ ਸਮਾਂ ਪਹਿਲੀ ਮਈ  ਵਾਲੇ ਦਿਨ ਸ਼ਾਮ ਨੂੰ ਚਾਰ ਵਜੇ ਸੀ ਪਰ ਸਮਾਗਮ ਵਾਲੀ ਸਟੇਜ ਤੋਂ ਸਾਊਂਡ ਸ਼ੁਰੂ ਹੋਈ 4:35 ਵਜੇ ਸ਼ਾਮ ਨੂੰ। ਪੇਮੈਂਟ ਕਰਨ ਦੇ ਬਾਵਜੂਦ ਜਨਰੇਟਰ ਵਿੱਚ ਤੇਲ ਤੱਕ ਨਹੀਂ ਪੁਆਇਆ ਗਿਆ। ਸਿੰਗਰ ਨੇ ਭੀੜ ਨੂੰ ਆਕਰਸ਼ਿਤ ਕਰਨਾ ਅਤੇ ਬੁਲਾਰਿਆਂ ਦੇ ਆਉਣ ਤੱਕ ਪੰਡਾਲ ਵਿੱਚ ਸੀਟਾਂ ਤੇ ਬਿਠਾ ਕੇ ਰੱਖਣਾ ਸੀ ਪਰ ਸਿੰਗਰ ਕਿਸ ਦੇ ਕਹਿਣ ਤੇ ਸਟੇਜ ਸਕੱਤਰ ਦਾ ਫਰਜ਼ ਨਿਭਾਉਣ ਲਗ ਪਿਆ? ਇੱਕ  ਸੁਤੰਤਰਤਾ ਸੈਨਾਨੀ ਦਾ ਪਤਾ ਲੱਗਦਿਆਂ  ਹੀ ਉਸਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਲੇਕਿਨ ਸਟੇਜ ਤੋਂ ਰੌਸ਼ਨੀ ਬੰਦ ਕਰ ਦਿੱਤੀਆਂ ਗਈ। ਇਸ ਅਪਮਾਨ ਨੂੰ ਦੇਖ ਕੇ ਹੀ ਉਸ ਬਜ਼ੁਰਗ ਬਾਬੇ ਨੇ ਕਿਹਾ--ਚੋਰ ਉਚੱਕਾ ਚੌਧਰੀ-ਗੁੰਡੀ ਰੰਨ ਪ੍ਰਧਾਨ। ਹਨੇਰੇ ਵਿੱਚ ਹੀ ਉਸ ਬਾਬੇ ਦਾ ਰਸਮੀ ਜਿਹਾ ਸਨਮਾਨ ਕਰਕੇ ਬੁੱਤਾ ਸਾਰਿਆ ਗਿਆ।
May Day:'इंटक" के मंच से हुआ वृद्ध स्वतंत्रता सेनानी का अपमान
ਕੌਣ ਸੰਨ ਉਹ ਲੋਕ ਜਿਹਨਾਂ ਨੇ ਬਜ਼ੁਰਗ ਸੁਤੰਤਰਤਾ ਸੈਨਾਨੀ ਦਾ ਪੱਤਾ ਲੱਗਣ ਦੇ ਬਾਵਾਜੂਦ ਵੀ ਉਸ ਨੂੰ ਸਟੇਜ ਤੇ ਨਾ ਬੁਲਾਉਣ ਦੀ ਅੜੀ ਨਹੀਂ ਛੱਡੀ।  ਚੇਤੇ ਰਹੇ ਕਿ ਇਸ ਬਜ਼ੁਰਗ ਵਿਅਕਤੀ ਬਾਰੇ ਮਾਸਟਰ ਫ਼ਿਰੋਜ਼, ਕਰਨ ਬੇਦੀ ਅਤੇ ਅਨੀਤਾ ਸ਼ਰਮਾ ਨੇ ਵੀ ਬਾਰ ਬਾਰ ਪ੍ਰਬੰਧਕਾਂ ਨੂੰ ਕਿਹਾ। 
ਆਖਿਰ ਕੀ ਕਾਰਨ ਸੀ ਕਿ ਊਸ਼ਾ ਮਲਹੋਤਰਾ ਅਤੇ ਸ਼ਾਰਦਾ ਸ਼ਰਮਾ ਸਮੇਤ ਕਈ ਮਹਿਲਾ ਲੀਡਰਾਂ ਨੇ ਸਮਾਗਮ ਦਾ ਬਾਈਕਾਟ ਕੀਤਾ ਅਤੇ ਵਿੱਚੇ ਹੀ ਛੱਡ ਕੇ ਚਲੇ ਗਈ। 
ਕੌਣ ਸੰਨ  ਉਹ ਲੋਕ ਜਿਹਨਾਂ ਨੇ ਐਡਵਾਂਸ ਪੇਮੈਂਟ ਦੇ ਬਾਵਜੂਦ ਨਾ ਟੈਂਟ ਵਾਲਿਆਂ ਨੂੰ ਪੇਮੈਂਟ ਕੀਤੀ ਅਤੇ ਨਾ ਹੀ ਸਾਊਂਡ ਵਾਲਿਆਂ ਨੂੰ?  May Day:'इंटक" के मंच से हुआ वृद्ध स्वतंत्रता सेनानी का अपमान
ਕੌਣ ਸਨ ਉਹ ਲੋਕ ਜਿਹਨਾਂ ਨੇ ਇੰਟਕ ਦੀ ਨਵ ਨਿਯੁਕਤ ਮਹਿਲਾ ਵਿੰਗ ਦੀ ਪ੍ਰਧਾਨ ਅਨੀਤਾ ਸ਼ਰਮਾ ਨੂੰ ਕਾਫੀ ਦੇਰ ਤੱਕ ਹੇਠਾਂ ਸਰੋਤਿਆਂ ਵਿੱਚ ਬੈਠਾਈ ਰੱਖਿਆ। ਕੀ ਹੁਣ ਸਮਾਗਮ ਲੰਘ ਜਾਣ  ਮਗਰੋਂ ਵੀ ਕਿਧਰੇ ਉਸ ਬਜ਼ੁਰਗ ਸੁਤੰਰਤਾ ਸੈਨਾਨੀ ਬਾਬਾ ਰਮਤੇ ਸ਼ਾਹ ਦੀ ਕੋਈ ਬਦਦੁਆ ਤਾਂ ਕੰਮ ਨਹੀਂ ਕਰ ਰਹੀ?
May Day:'इंटक" के मंच से हुआ वृद्ध स्वतंत्रता सेनानी का अपमान

Saturday, July 23, 2016

ਸੰਘ ਪਰਿਵਾਰ ਦੀ ਇਹ ਖਤਰਨਾਕ ਸਾਜ਼ਿਸ਼ ਨਾਕਾਮ ਕਰਾਂਗੇ--CPI

ਸਮਾਜ ਨੂੰ  ਜਾਤ ਤੇ ਧਰਮ ਦੇ ਅਧਾਰ ਤੇ ਵੰਡਣ ਨਹੀਂ ਦਿੱਤਾ ਜਾਏਗਾ
ਸੀ ਪੀ ਆਈ ਵੱਲੋਂ ਲੁਧਿਆਣਾ ਵਿੱਚ ਵੀ ਰੋਹ ਭਰਿਆ ਰੋਸ ਪ੍ਰਗਟਾਵਾ 
ਲੁਧਿਆਣਾ: 23 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਰੋਹਿਤ ਵੈਮੁਲਾ ਦੀ ਮੌਤ  ਤੋ ਲੈ ਕੇ ਗੁਜਰਾਤ ਦੇ ਨਗਰ ਊਨਾ ਵਿਖੇ ਆਰ ਐਸ ਐਸ ਦੀ ਵਿਚਾਰਧਾਰਾ ਨਾਲ ਸਬੰਧਤ ਜੱਥੇਬੰਦੀਆਂ ਅਤੇ ਹੁਣ ਉੱਤਰ ਪ੍ਰਦੇਸ਼ ਦੇ ਭਾਜਪਾ ਦੇ ਇੱਕ ਪ੍ਰਮੁੱਖ ਆਗੂ ਦਯਾਸ਼ੰਕਰ ਵਲੋ ਮਾਯਾਵਤੀ ਬਾਰੇ ਘਟੀਆ ਸ਼ਬਦ ਵਰਤਣ  ਦੇ ਵਿਰੋਧ ਵਿੱਚ ਭਾਰਤੀ ਕਮਿਉਨਿਸਟ ਪਾਰਟੀ ਵਲੋ ਇੱਕ ਜੋਰਦਾਰ ਰੈਲੀ ਅਤੇ ਸਟੇਸ਼ਨ ਤੋ ਲੈ ਕੇ ਘੰਟਾਘਰ ਤੱਕ ਜਲੂਸ ਕੱਢਿਆ ਗਿਆ। ਇਸ ਮੌਕੇ ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਆਰ ਐਸ ਐਸ ਤੇ ਭਾਜਪਾ ਦੀ ਕੱਟੜਵਾਦੀ ਸੋਚ ਤੇ ਦਲਿਤ ਅਤੇ ਘਟਗਿਣਤੀਆਂ ਵਿਰੋਧੀ ਮਾਨਸਿਕਤਾ ਨੰੂ ਦਰਸਾੳਦੀਆਂ ਹਨ ਅਤੇ ਇਸੇ ਦਾ ਹੀ ਨਤੀਜਾ ਹਨ। ਇਸ ਕਿਸਮ ਦੀਆਂ ਕਾਰਗੁਜਾਰੀਆਂ ਸਮਾਜ ਨੂੰ ਧਰਮ ਅਤੇ ਜਾਤਪਾਤ ਤੇ ਵੰਡ ਰਹੀਆਂ ਹਨ ਤੇ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ। ਜਦੋ ਤੋ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ, ਇਤਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ, ਨਹਿਰੂ ਤੇ ਗਾਂਧੀ ਦੇ ਨਾਮ ਨੂੰ ਖਤਮ ਕਰ ਕੇ ਅਤੇ ਭਗਤ ਸਿੰਘ ਦੀ ਧਰਮ ਨਿਰਪੱਖਤਾ ਦੀ ਵਿਚਾਰਧਾਰਾ ਨੂੰ ਛਿੱਕੇ ਟੰਗ ਕੇ ਕਟੱੜਪੰਥੀ ਹਿੰਦੂਵਾਦੀ ਭਗੌੜੇ ਸਾਵਰਕਰ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ ਤੇ ਮਹਾਤਮਾ ਗਾਂਧੀ ਦੇ ਕਾਤਿਲ ਨਾਥੂ ਰਾਮ ਗੌਡਸੇ ਦੀਆਂ ਵਡਿਆਈਆਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਨੂੰ ਪੂਰੀ ਖੱੁਲ੍ਹ ਦਿੱਤੀ ਗਈ ਹੈ।  ਦਾਦਰੀ ਵਿਖੇ ਗੌ ਰਕਸ਼ਾ ਦੇ ਨਾਮ ਤੇ ਅਖ਼ਲਾਕ ਨਾਮ ਦੇ ਵਿਅਕਤੀ ਦਾ ਕਤਲ ਤੇ ਬਾਅਦ ਵਿੱਚ ਪੀੜਿਤ ਪਰਿਵਾਰ ਤੇ ਕੇਸ ਬਨਾਉਣੇ; ਮਰੀ ਹੋਈ ਗਾਂ ਦਾ ਚਮੜਾ ਉਤਾਰਨ ਵਾਲਿਆਂ ਨੂੰ ਘਿਨੌਣੇ ਢੰਗ ਦੇ ਨਾਲ ਕੁੱਟਨਾ ਮਾਰਨਾ; ਗਾਂ ਦਾ ਵਪਾਰ ਕਰਨ ਦੇ ਮਨਘੜੰਤ ਦੋਸ਼ ਲਗਾ ਕੇ  ਫੜ ਕੇ ਬੰਦਿਆਂ ਨੂੰ ਗੋਹਾ ਖਾਣ ਤੇ ਮਜਬੂਰ ਕਰਨ ਵਰਗੀਆਂ ਗੱਲਾਂ ਆਮ ਹੋ ਗਈਆ ਹਨ। ਵੱਖ ਵੱਖ ਇਦਾਰਿਆਂ ਵਿੱਚ ਉੱਚ ਪਦਵੀਆਂ ਤੇ ਹਿੰਦੂਤਵਵਾਦੀ ਸੋਚ ਦੇ ਬੰਦੇ ਫਿਟ ਕੀਤੇ ਜਾ ਰਹੇ ਹਨ। ਯੂਨੀਵਰਸਿਟੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਤੇ ਹਮਲੇ ਕੀਤੇ ਗ਼ਹੇ ਤੇ ਵਿਡੀਓ ਨੂੰ ਤੋੜ ਮਰੋੜ ਕੇ ਦਿਖਾ ਕੇ ਵਿਦਿਅਰਥੀ ਆਗੂ ਕਨਹਈਆ ਤੇ ਝੂਠਾ ਕੇਸ ਦਰਜ ਕੀਤਾ ਗਿਆ। ਵਿਗਿਆਨ ਤੇ ਮਿੱਥਿਆ ਨੂੰ ਰਲਗੱਢ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਧ ਵਿਸ਼ਵਾਸ ਬੜੀ ਤੇਜੀ ਦੇ ਲਾਲ ਫੈਲਾਇਆ ਜਾ ਰਿਹਾ ਹੈ। ਅਫ਼ਸੋਸ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਖੁੱਦ ਪੁਰਾਤਨ ਸਮਾਜ ਵਿਚ ਪਲਾਸਟਿਕ ਸਰਜਰੀ ਦੇ ਨਾਲ ਬੰਦੇ ਦੇ ਉੱਪਰ ਪਸ਼ੂ ਦਾ ਸਿਰ ਲਾਉਣ ਦੀਆਂ ਗੱਲਾਂ ਕਰ ਰਹੇ ਹਨ ਤੇ ਅਤੀ ਆਧੁਨਿਕਤਮ ਖੋਜ, ਸਟੈਮ ਸੈਲ, ਪੁਰਾਤਨ ਸਮੇਂ ਵਿੱਚ ਭਾਰਤ ਵਿੱਚ ਹੋਣ ਦੀਆਂ ਗੱਲਾਂ ਕਰ ਰਹੇ ਹਨ। ਪੰਜਾਬ ਵਿੱਚ ਵੀ ਇਸ ਕਿਸਮ ਦੀਆਂ ਘਟਨਾਵਾਂ ਦੀ ਕਮੀ ਨਹੀੰ, ਪਰ ਅਕਾਲੀ ਭਾਜਪਾ ਸਰਕਾਰ ਕੋਈ ਕਾਰਵਾਈ ਨਹੀੰ ਕਰਦੀ। ਕਸ਼ਮੀਰ ਦੀ ਹਾਲਤ ਇੰਨੀਂ ਕਦੇ ਵੀ ਖਰਾਬ ਨਹੀ ਹੋਈ ਜਿੰਨੀਂ ਹੁੁਣ ਹੈ। ਦੇਸ਼ ਦੀ ਪ੍ਰਭੁਸੱਤਾ ਵੀ ਖਤਰੇ ਵਿੱਚ ਪੈ ਗਈ ਹੈ ਕਿਉਕਿ ਡਿਫ਼ੈਂਸ ਸਮੇਤ ਹਰ ਖੇਤਰ ਵਿੱਚ ਵਿਦੇਸ਼ੀ ਪੂੰਜੀ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ।  ਮਹਿੰਗਾਈ ਛਾਲਾਂ ਮਾਰ ਰਹੀ ਹੈ । ਆਮ ਬੰਦੇ ਰੋਟੀ ਖਾਣ ਤੋਂ ਔਖੇ ਹੋ ਰਹੇ ਹਨ ਤੇ ਅੱਛੇ ਦਿਨਾਂ ਦਾ ਇੰਤਜਾਰ ਕਰ ਰਹੇ ਹਨ। ਮਜਦੂਰਾਂ ਤੋ ਉਹਨਾਂ ਦੇ ਹੱਕ ਖੋਹੇ ਜਾ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਹੁਣ ਆਉਦੀਆਂ ਚੋਣਾ ਵਿੱਚ ਪੂਰਾ ਖਦਸ਼ਾ ਹੈ ਕਿ ਦੰਗੇ ਕਰਵਾਏ ਜਾਣਗੇ ਤੇ ਸਮਾਜ ਨੂੰ ਹੋਰ ਅਸਥਿਰ ਕਰਨ  ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਬੁਲਾਰਿਆਂ ਕਿਹਾ ਕਿ ਭਾਰਤੀ ਕਮਿਉਨਿਸਟ ਪਾਰਟੀ ਇਹਨਾਂ ਕੁਚਾਲਾਂ ਨੂੰ ਸਫਲ ਨਹੀਂ ਹੋਦ ਦੇਵੇਗੀ ਤੇ ਦੇਸ ਦੀ ਏਕਤਾ ਅਖੰਡਤਾ, ਧਰਮ ਨਿਰਪੱਖਤਾ ਅਤੇ ਸੰਵਿਧਾਨ ਦੀ ਰੱਖਿਆ ਦੇ ਲਈ ਹਰ ਕੁਰਬਾਨੀ ਦੇਵੇਗੀ।

ਇਸ ਮੌਕੇ ਤੇ  ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਡਾ: ਅਰੁਣ ਮਿੱਤਰਾ ਤੇ ਕਾ: ਡੀ ਪੀ ਮੌੜ ਜ਼ਿਲ੍ਹਾ ਸਹਾਇਕ ਸਕੱਤਰ, ਡਾ: ਗੁਲਜ਼ਾਰ ਪੰਧੇਰ, ਕਾ: ਜੀਤ ਕੁਮਾਰੀ, ਕਾ: ਕੁਲਦੀਪ ਬਿੰਦਰ, ਕਾ: ਵਲੈਤੀ ਖ਼ਾਨ, ਕਾ: ਵਿਜੈ ਕੁਮਾਰ, ਕਾ: ਫ਼ਿਰੋਜ਼ ਮਾਸਟਰ। ਰੈਲੀ ਨੂੰ ਸਫ਼ਲ ਬਨਾਉਣ ਵਿੱਚ ਯੋਗਦਾਨ ਪਾਉਣ ਵਾਲਿਆਂ ਵਿੱਚ ਕਾ: ਗੁਰਨਾਮ ਸਿੱਧੂ, ਕਾ: ਗੁਰਨਾਮ ਗਿੱਲ,  ਕਾ: ਟੁਨ ਟੁਨ, ਕਾ: ਆਨੋਦ ਕੁਮਾਰ, ਕਾ: ਰਾਮ ਚੰਦਰ, ਕਾ: ਰਾਮ ਚੰਦ, ਕਾ: ਅਨਿਲ, ਕਾ: ਸਰੋਜ, ਅਤੇ ਕਾ: ਇਕਬਾਲ ਸਿੰਂਘ ਸ਼ਾਮਿਲ ਸਨ।

Wednesday, August 26, 2015

ਇੱਕਤਰਫ਼ਾ ਸੋਧਾਂ ਨਾਲ 70% ਮਜ਼ਦੂਰ ਕਿਰਤ ਕਾਨੂੰਨਾਂ ਤੋਂ ਵਾਂਝੇ ਹੋਣਗੇ

Wed, Aug 26, 2015 at 4:29 PM
ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁਧ 2 ਸਤੰਬਰ ਨੂੰ ਮੁਕੰਮਲ ਹੜਤਾਲ 
ਲੁਧਿਆਣਾ: 26 ਅਗਸਤ 2015: (ਪੰਜਾਬ ਸਕਰੀਨ ਬਿਓਰੋ): 
ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ 2 ਸਤੰਬਰ 2015 ਨੂੰ ਮੋਦੀ ਸਰਕਾਰ ਦੀਆਂ ਮਜ਼ਦੂਰ, ਮੁਲਾਜ਼ਮ, ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਵਜੋਂ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਹੌਜ਼ਰੀ ਵਰਕਰਜ਼ ਯੂਨੀਅਨ ਰਜਿ: (ਏਟਕ) ਲੁਧਿਆਣਾ ਵਲੋਂ ਵਿਸ਼ਾਲ ਜੱਥਾ ਮਾਰਚ ਕਰ ਕੇ ਬਹਾਦਰ ਕੇ ਰੋਡ ਦੇ ਆਲੇ ਦੁਆਲੇ ਮਜ਼ਦੂਰਾਂ ਦੇ ਨਾਲ ਰੈਲੀਆਂ ਅਤੇ ਨੁੱਕੜ ਮੀਟਿੰਗਾਂ ਕਰਕੇ ਵਿਚਾਰ ਸਾਂਝੇ ਕੀਤੇ ਅਤੇ ਹੱਥ ਪਰਚੇ ਵੰਡੇ। ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਆਗੂਆਂ ਕਾ ਡੀਪੀਮੌੜ, ਫ਼ਿਰੋਜ਼ ਮਾਸਟਰ, ਰਾਮਪ੍ਰਤਾਪ, ਰਾਮਰੀਤ, ਲਲਿਤ ਕੁਮਾਰ, ਰਾਕੇਸ਼ ਕੁਮਾਰ, ਵੇਦ ਪ੍ਰਕਾਸ਼ਲਾਲੂ, ਕੁਲਦੀਪਸਿੰਘਬਿੰਦਰ, ਕੇਵਲਸਿੰਘ, ਮਨਜੀਤ ਸਿੰਘ ਬੂਟਾ ਨੇ ਕਿਹਾ ਕਿ 2 ਸਿਤੰਬਰ ਨੂੰ ਕੀਤੀ ਜਾ ਰਹੀ ਇਹ ਹੜਤਾਲ ਦੇਸ਼ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਮਿਹਨਤਕਸ਼ਾਂ ਵਿੱਚ ਪਨਪ ਰਹੇ ਗੁੱਸੇ ਦਾ ਪ੍ਰਗਟਾਵਾ ਕਰੇਗੀ। ਇਹ ਹੜਤਾਲ ਕੇਂਦਰ ਸਰਕਾਰਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਛੋਟੇ ਤੇ ਦਰਮਿਆਨੇ ਦੁਕਾਨਦਾਰ ਤੇ ਉਦਯੋਗਪਤੀਆਂ ਵਿਰੋਧੀ ਨੀਤੀਆਂ ਦੇ ਵਿਰੁੱਧ ਹੈ। ਉਹਨਾਂਕਿਹਾਕਿ ਕੇਂਦਰ ਦੀ ਮੋਦੀ ਅਗਵਾਈ ਵਾਲੀ ਭਾਜਪਾ ਸਰਕਾਰ ਜੋ  ਕਿਰਤ ਕਾਨੂੰਨ ਵਿੱਚ ਇੱਕਤਰਫ਼ਾ  ਸੋਧਾਂ ਕਰ ਰਹੀ ਹੈ, ਉਸ ਨਾਲ 70% ਮਜ਼ਦੂਰ ਕਿਰਤ ਕਾਨੂੰਨਾਂ ਦੇ ਦਾਇਰੇ ਚੋਂ ਬਾਹਰ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਦੇਸ਼ ਆਰਥਿਕ ਮੰਦੀ ਤੋਂ ਪਰੇਸ਼ਾਨ ਹੈ, ਬੇਰੁਜ਼ਗਾਰੀ 10 ਕਰੋੜ ਦਾ ਆਂਕੜਾ ਪਾਰ ਕਰ ਗਈ ਹੈ।ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਧੰਨ ਲਗਾਤਾਰ ਵੱਧ ਰਿਹਾ ਹੈ ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਆ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ। ਪਰੰਤੂ ਦੇਸ਼ ਦਾ ਪ੍ਰਧਾਨਮੰਤਰੀ ਖੁਲ੍ਹੇ ਆਮ ਕਾਰਪੋਰੇਟ ਜਗਤ ਦੀ ਹਿਮਾਇਤ ਕਰ ਰਿਹਾ ਹੈ। 
ਉਹਨਾਂ ਨੇ ਮੰਗ ਕੀਤੀ ਕਿ ਮਹਿੰਗਾਈ ਨੂੰ ਨੱਥ ਪਾਈ ਜਾਏ, ਘੱਟੋ ਘੱਟ ਉਜਰਤ 15,000 ਰੁਪਏ ਮਿਥੀ ਜਾਵੇ,  ਕਿਰਤ ਕਾਨੂੰਨਾਂ ਦੀ ਉਲੰਘਣਾ ਰੋਕੀ ਜਾਵੇ ਅਤੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ।  ਜਨਤੱਕ ਖੇਤਰ (ਪਬਲਿਕ ਸੈਕਟਰ) ਦਾ ਨਿਜੀਕਰਨ ਬੰਦ ਕੀਤਾ ਜਾਏ। ਸਭ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਏ। 
ਉਹਨਾਂ ਅੱਗੇ ਮੰਗ ਕੀਤੀ ਕਿ ਮਜ਼ਦੂਰਾਂ ਵਾਸਤੇ ਰਿਹਾਇਸ਼ੀ ਕਲੋਨੀਆਂ ਦਾ ਪ੍ਰਬੰਧ ਕੀਤਾ ਜਾਏ ਜਿਸ ਵਿੱਚ ਪੀਣ ਦੇ ਸਾਫ਼ ਪਾਣੀ ਅਤੇ ਬੱਚਿਆਂ ਦੇ ਲਈ ਸਕੂਲਾਂ ਦਾ ਪ੍ਰਬੰਧ ਹੋਵੇ। ਸਭ ਮਜ਼ਦੂਰਾਂ ਦੇ ਮੁਫ਼ਤ ਡਾਕਟਰੀ ਇਲਾਜ ਲਈ ਈ ਐਸ ਆਈ ਕਾਰਡ ਬਣਾਏ ਜਾਣ। ਪੈਨਸ਼ਨ ਅਤੇ ਗੇ੍ਰਚੁਟੀ ਲਈ ਪ੍ਰਾਵੀਡੰਟ ਫ਼ੰਡ ਜਮਾਂ ਕਰਾਇਆ ਜਾਵੇ। ਕਾਰਖਾਨਿਆਂ ਵਿੱਚ ਹਾਜ਼ਰੀ ਲਾਉਣੀ ਯਕੀਨੀ ਬਣਾਈ ਜਾਵੇ। ਬਿਨਾਂ ਕਿਸੇ ਰੋਕਟੋਕ ਦੇ ਮਜ਼ਦੂਰਾਂ ਦੇ ਅਧਾਰ ਕਾਰਡ, ਪਹਿਚਾਨ ਪੱਤਰ, ਵੋਟਰ ਕਾਰਡ ਅਤੇ ਰਾਸ਼ਨ ਕਾਰਡ ਬਣਾਏ ਜਾਣ। ਮਜ਼ਦੂਰਾਂ ਨੇ ਇਸ ਜੱਥਾ ਮਾਰਚ ਦੌਰਾਨ ਉਪਰੋਕਤ ਮੰਗਾਂ ਅਤੇ 2 ਤਰੀਕ ਦੀ ਹੜਤਾਲ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਹੜਤਾਲ ਵਿਚੱ ਵੱਧ ਚੱੜ੍ਹ ਕੇ ਹਿੱਸਾ ਲੈਣ ਦਾ ਭਰੋਸਾ ਦਿਵਾਇਆ।