Wednesday, March 02, 2022

ਮਹਾਂਸ਼ਿਵਰਾਤਰੀ ਦੇ ਤਿਉਹਾਰ ਮੌਕੇ ਮੋਹਾਲੀ ਦੇ ਮੰਦਰਾਂ ਵਿੱਚ ਵੀ ਰੌਣਕਾਂ

1st March 2022 at 9:02 PM 

ਸਾਬਕਾ ਮੇਅਰ ਕੁਲਵੰਤ ਸਿੰਘ ਨੇ ਵੀ ਮੰਦਰਾਂ ’ਚ ਲਗਵਾਈ ਹਾਜ਼ਰੀ


ਮੋਹਾਲੀ
: 1 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਮਹਾਸ਼ਿਵਰਾਤਰੀ ਦਾ ਪਾਵਨ ਤਿਓਹਾਰ ਦੇਸ਼ ਦੁਨੀਆ ਵਿੱਚ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਮੰਦਰਾਂ ਵਿੱਚ ਭੀੜਾਂ ਰਹੀਆਂ ਅਤੇ ਲੰਗਰ ਵੀ ਥਾਂ ਥਾਂ ਤੇ ਲਗਾਏ ਗਏ। ਮੋਹਾਲੀ ਵਿੱਚ ਵੀ ਸਾਰਾ ਮਾਹੌਲ ਸ਼ਿਵਮਈ ਬਣਿਆ ਹੋਇਆ ਸੀ। ਸ਼ਿਵ ਭਗਵਾਨ ਜਿੱਥੇ ਅਮੀਰ ਗਰੀਬ, ਦੇਵਤੇ ਅਤੇ ਰਾਖਸ਼ਸ ਇੱਕੋ ਵੇਲੇ ਜਾ ਸਕਦੇ ਹਨ। ਜਿੱਥੇ ਹਰ ਦੁੱਖ ਦਾ ਦਾਰੂ। ਜਿੱਥੇ ਜਾ ਕੇ ਲੋਕਾਂ ਦੀ ਭਲਿਆ ਲਈ ਜ਼ਹਿਰ ਤੱਕ ਪੀਣ ਦੀ ਪ੍ਰੇਰਨਾ ਮਿਲਦੀ ਹੈ। ਉਸ ਭਗਵਾਨ ਸ਼ਿਵ ਦੀ ਅਰਾਧਨਾ ਕਰਨ ਲਈ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਵੀ ਉਚੇਚ ਨਾਲ ਪੁੱਜੇ। 

ਸਾਡਾ ਭਾਰਤ ਦੇਸ਼ ਭਿੰਨਤਾਵਾਂ ਭਰਿਆ ਦੇਸ਼ ਹੈ ਜਿੱਥੇ ਕਿ ਵੱਖ-ਵੱਖ ਧਰਮਾਂ ਤੇ ਮਜ਼ਹਬਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਹੀ ਧਰਮਾਂ-ਮਜ਼ਹਬਾਂ ਦੇ ਲੋਕਾਂ ਵੱਲੋਂ ਹਰੇਕ ਤਿਉਹਾਰ ਨੂੰ ਬਡ਼ੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜੋ ਕਿ ਸਾਡੀਆਂ ਭਾਈਚਾਰਕ ਤੰਦਾਂ ਮਜ਼ਬੂਤ ਕਰਨ ਵਿੱਚ ਸਹਾਈ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਅਤੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਅੱਜ ਮਹਾਂਸ਼ਿਵਰਾਤਰੀ ਦੇ ਪਵਿੱਤਰ  ਤਿਉਹਾਰ ਮੌਕੇ ਮੋਹਾਲੀ ਸ਼ਹਿਰ ਸਥਿਤ ਵੱਖ-ਵੱਖ ਮੰਦਰਾਂ ਵਿੱਚ ਮੱਥਾ ਟੇਕਣ ਉਪਰੰਤ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਨੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਹਲਕਾ ਮੋਹਾਲੀ ਸਮੇਤ ਸਮੁੱਚੇ ਪੰਜਾਬੀਆਂ ਨੂੰ ਵਧਾਈ ਵੀ ਦਿੱਤੀ ਅਤੇ ਅਪੀਲ ਕੀਤੀ ਕਿ ਇਸੇ ਪ੍ਰਕਾਰ ਆਪਸੀ ਭਾਈਚਾਰਾ ਬਣਾਈ ਰੱਖਣ।

ਨਿਗਮ ਮੋਹਾਲੀ ਅਧੀਨ ਆਉਂਦੇ ਪਿੰਡ ਮਟੌਰ ਸਥਿਤ ਪ੍ਰਾਚੀਨ ਸ਼ਿਵ ਮੰਦਰ (ਬਾਬਾ ਬਾਲ ਭਾਰਤੀ ਜੀ) ਵਿਖੇ ਪਹੁੰਚਣ ’ਤੇ ਮੰਦਰ ਦੇ ਪ੍ਰਧਾਨ ਮੇਵਾ ਸਿੰਘ, ਵਾਈਸ ਪ੍ਰਧਾਨ ਤਰਲੋਚਨ ਸਿੰਘ, ਕੈਸ਼ੀਅਰ ਮਲਕੀਤ ਸਿੰਘ, ਮੈਂਬਰ ਡਾ. ਬਾਲ, ਨੰਬਰਦਾਰ ਸੁਰਿੰਦਰਪਾਲ ਸਿੰਘ ਬੱਬੂ, ਜਸਪਾਲ ਸਿੰਘ, ਰਣਦੀਪ ਸਿੰਘ, ਮਹਿਲਾ ਮੰਡਲ ਕਮੇਟੀ ਦੀ ਪ੍ਰਧਾਨ ਬੀਬੀ ਰਾਣੋ, ਦਿਆਵੰਤੀ ਅਤੇ ਫੇਜ਼ 6 ਸਥਿਤ ਸ੍ਰੀ ਦੁਰਗਾ ਮੰਦਰ ਵਿਖੇ ਪ੍ਰਧਾਨ ਅਤੇ ਸਾਬਕਾ ਨਿਗਮ ਕੌਂਸਲਰ ਆਰ.ਪੀ. ਸ਼ਰਮਾ ਸਮੇਤ ਸੁਰੇਸ਼ ਕੁਮਾਰ ਗੋਇਲ, ਸੱਤ ਨਰਾਇਣ ਅਤੇ ਮਹਿਲਾ ਮੰਡਲ ਦੀ ਸਮੁੱਚੀ ਟੀਮ ਵੱਲੋਂ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਚੋਣਾਂ ਵਿੱਚ ਜਿੱਤ ਲਈ ਕਾਮਨਾ ਵੀ ਕੀਤੀ ਗਈ।

No comments: