Received on Monday 11th August 2025 at 20:38
ਸੋਮ ਸੁੰਦਰ ਨੇ ਸਕੱਤਰ ਜਨਰਲ ਲਈ ਕਾਗਜ਼ ਦਾਖ਼ਲ ਕੀਤੇ
ਚੰਡੀਗੜ੍ਹ: 11 ਅਗਸਤ 2025: (ਮੀਡੀਆ ਲਿੰਕ ਰਵਿੰਦਰ/ /ਪੰਜਾਬ ਸਕਰੀਨ ਡੈਸਕ)::ਕਲਮ ਅਤੇ ਕੈਮਰੇ ਦੇ ਕਿਰਤੀਆਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਔਕੜਾਂ ਹੁੰਦੀਆਂ ਹਨ। ਕਦੇ ਮਾਲਕਾਂ ਦੇ ਦਾਬੇ, ਕਦੇ ਗੁੰਡਿਆਂ ਦੀਆਂ ਗੁੰਡਾਗਾਰਦੀਆਂ, ਕਦੇ ਪੁਲਿਸ ਦੀਆਂ ਵਧੀਕੀਆਂ ਅਤੇ ਕਦੇ ਦੇ ਸੰਗੀਨ ਖਤਰਿਆਂ ਦੀ ਸਮੱਸਿਆ। ਆਮ ਲੋਕ ਸਿਰਫ ਚਾਹ ਦੀਆਂ ਚੁਸਕੀਆਂ ਨਾਲ ਅਖਬਾਰ ਪੜ੍ਹਦੇ ਹਨ ਜਾਂ ਟੀਵੀ ਦੇਖਦੇ ਹਨ ਪਰ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਦਾ ਕਦੇ ਵੀ ਪਤਾ ਨਹੀਂ ਲੱਗਦਾ ਜੋ ਖਬਰਾਂ ਵਾਲਿਆਂ ਦੀਆਂ ਜ਼ਿੰਦਗੀ ਵਿੱਚ ਸ਼ਾਮਿਲ ਰਹਿੰਦੀਆਂ ਹਨ।
ਕਦਮ ਕਦਮ 'ਤੇ ਦਰਪੇਸ਼ ਅਜਿਹੀਆਂ ਮੁਸ਼ਕਲਾਂ ਦੇ ਬਾਵਜੂਦ ਪੱਤਰਕਾਰ ਲਗਾਤਾਰ ਦਿਨ ਰਾਤ ਡਿਊਟੀ ਕਰਦੇ ਹਨ। ਇਹਨਾਂ ਦਾ ਦਰਦ ਕੋਈ ਨਹੀਂ ਜਾਣਦਾ। ਪੱਤਰਕਾਰਾਂ ਲਈ ਸੰਘਰਸ਼ਾਂ ਦਾ ਵੀ ਇੱਕ ਲੰਮਾ ਸਿਲਸਿਲਾ ਹੈ। ਇਸ ਸਿਲਿਸਲੇ ਦੇ ਜਿਹੜੇ ਨਾਇਕ ਸਾਡੇ ਸਾਹਮਣੇ ਹਨ ਉਹਨਾਂ ਵਿੱਚੋਂ ਹੀ ਇੱਕ ਬਲਵਿੰਦਰ ਜੰਮੂ ਇੱਕ ਵਾਰ ਫੇਰ ਸਰਗਰਮ ਹਨ। ਉਹਨਾਂ ਸੰਘਰਸ਼ਾਂ ਦੀ ਨਵੀਂ ਅਗਵਾਈ ਕਰਨ ਦੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਹਨ।
Indian Journalists Union (IJU) ਦੀ ਪ੍ਰਧਾਨਗੀ ਲਈ ਬਲਵਿੰਦਰ ਜੰਮੂ ਹੁਰਾਂ ਨੇ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਅੱਜ ਆਈਜੇਯੂ ਦੇ ਸੈਂਟਰਲ ਰਿਟਰਨਿੰਗ ਅਫ਼ਸਰ (ਸੀਆਰਓ) ਸ੍ਰੀ ਮਹੇਸ਼ ਸਿਨਹਾ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਹਨਾਂ ਦੇ ਨਾਲ ਸੋਮ ਸੁੰਦਰ ਨੇ ਵੀ ਸਕੱਤਰ ਜਨਰਲ ਲਈ ਆਪਣੇ ਕਾਗਜ਼ ਦਾਖ਼ਲ ਕੀਤੇ ਹਨ।
ਇਸ ਮੌਕੇ ਆਈਜੇਯੂ ਦੇ ਪ੍ਰਧਾਨ ਸ੍ਰੀਨਿਵਾਸ ਰੈਡੀ, ਸਾਬਕਾ ਪ੍ਰਧਾਨ ਐਸ ਐਨ ਸਿਨਹਾ,ਮੀਤ ਪ੍ਰਧਾਨ ਅਮਰ ਮੋਹਨ, ਆਂਧਰਾ ਪ੍ਰਦੇਸ਼ ਦੇ ਪ੍ਰਧਾਨ ਸੂਬਾ ਰਾਓ, ਤਿਲੰਗਾਨਾ ਦੇ ਪ੍ਰਧਾਨ ਵਿਰਾਹਤ ਅਲੀ ਅਤੇ ਬਿਹਾਰ ਦੇ ਜਨਰਲ ਸਕੱਤਰ ਕਮਲ ਕਾਂਤ ਨਾਲ ਹਨ।
No comments:
Post a Comment