Showing posts with label Ganpati bappa Morya. Show all posts
Showing posts with label Ganpati bappa Morya. Show all posts

Saturday, September 07, 2019

ਨਾਮਧਾਰੀ ਕਰਨਗੇ ਗਣਪਤੀ ਰੱਥ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ

Sep 7, 2019, 5:28 PM
ਗੁਰੂ ਜੱਸ ਦਾ ਗਾਇਨ ਵੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕੀਤਾ ਜਾਏਗਾ 
ਲੁਧਿਆਣਾ: 7 ਸਤੰਬਰ 2019: (ਪੰਜਾਬ ਸਕਰੀਨ ਬਿਊਰੋ):: 
ਵਿਵਾਦਾਂ ਅਤੇ ਵਿਰੋਧਾਂ ਦੇ ਬਾਵਜੂਦ ਨਾਮਧਾਰੀ ਸੰਪਰਦਾ ਨੇ ਹਿੰਦੂ ਸਿੱਖ ਏਕਤਾ ਵਾਲਿਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਠਾਕੁਰ ਦਲੀਪ ਸਿੰਘ ਜੀ ਆਦੇਸ਼ਾਂ ਨੂੰ ਲਾਗੂ ਕਰਦਿਆਂ ਇਹ ਸੰਗਤ ਬਾਕਾਇਦਾ ਮੰਦਰਾਂ ਵਿੱਚ ਵੀ ਜਾ ਰਹੀ ਹੈ ਅਤੇ ਸ਼ੋਭਾ ਯਾਤਰਾਵਾਂ ਵਿੱਚ ਵੀ ਵੱਧ ਚੜ੍ਹ ਕੇ ਸ਼ਾਮਲ ਸ਼ਾਮਲ ਹੁੰਦੀ ਹੈ। ਨਾਮਧਾਰੀ ਸੰਗਤ ਦਾ ਕਹਿਣਾ ਹੈ ਕਿ ਅਸੀਂ ਇਹ ਸਭ ਕੁਝ ਆਪਣੇ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮਾਂ ਅਨੁਸਾਰ ਹੀ ਕਰ ਰਹੇ ਹਾਂ। ਇਸਦੇ ਨਾਲ ਹੀ ਨਾਮਧਾਰੀਆਂ ਦੀਆਂ ਪੜ੍ਹੀਆਂ ਲਿਖੀਆਂ ਔਰਤਾਂ ਝੁੱਗੀਆਂ ਝੌਂਪੜੀਆਂ ਵਿੱਚ ਜਾ ਕੇ ਹਰ ਧਰਮ ਦੇ ਬੱਚੇ ਨੂੰ ਜ਼ਿੰਦਗੀ ਲਈ ਲੁੜੀਂਦੀ ਹਰ ਚੀਜ਼ ਵੀ ਦੇਂਦੀਆਂ ਹਨ ਅਤੇ ਉਹਨਾਂ ਨੂੰ ਪੜ੍ਹਾਈ ਲਿਖਾਈ ਵਾਲੇ ਪਾਸੇ ਵੀ ਤੋਰ ਰਹੀਆਂ ਹਨ। ਇਹਨਾਂ ਬੱਚਿਆਂ ਨੂੰ ਚੰਗੀਆਂ ਉਸਾਰੂ ਫ਼ਿਲਮਾਂ ਵੀ ਦਿਖਾਈਆਂ ਜਾਂਦੀਆਂ ਹਨ ਅਤੇ ਇਹਨਾਂ ਬੱਚਿਆਂ ਦੇ ਪ੍ਰਤਿਭਾ ਮੁਕਾਬਲੇ ਵੀ ਕਰਾਏ। 
ਹੁਣ ਨਾਮਧਾਰੀ ਸੰਗਤ ਲੁਧਿਆਣਾ (ਸ੍ਰੀ ਜੀਵਨ ਨਗਰ) ਵੱਲੋ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਕੱਲ ਐਤਵਾਰ 8 ਸਤੰਬਰ 2019 ਨੂੰ ਸ੍ਰੀ ਗਣਪਤੀ ਰੱਥ ਯਾਤਰਾ ਦਾ ਭਰਾਵਾਂ ਸਵਾਗਤ ਦੁਗਰੀ ਵਿਖ਼ੇ ਨਾਮਧਾਰੀ ਸੰਗਤ ਵੱਲੋ ਕੀਤਾ ਜਾਏਗਾ।  ਇਸ ਸਮਾਗਮ ਦੌਰਾਨ ਜਥੇਦਾਰ ਗੁਰਦੀਪ ਸਿੰਘ ਜੀ ਆਪਣੇ ਜੱਥੇ ਨਾਲ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਤੇ ਪ੍ਰਧਾਨ ਰਾਜ ਕੁਮਾਰ, ਵਿਜੈ ਬਾਂਸਲ, ਅਜੈ ਮਹਿਤਾ, ਲਲਿਤ ਸੂਦ, ਰਜਤ ਸ਼ਰਮਾ, ਕਪਿਲ ਜਿੰਦਲ, ਰਾਜ ਕੁਮਾਰ ਸ਼ਰਮਾ, ਸੰਦੀਪ ਗੋਇਲ, ਹਰੀਦੇਵ ਜੋਸ਼ੀ, ਹਰਭਜਨ ਸਿੰਘ ਫੋਰਮੈਨ, ਨਵਤੇਜ ਸਿੰਘ ਨਾਮਧਾਰੀ, ਹਰਵਿੰਦਰ ਸਿੰਘ ਨਾਮਧਾਰੀ, ਜਗਜੀਤ ਸਿੰਘ, ਸੁਰਿੰਦਰ ਸਿੰਘ ਬਾਂਸਲ ਅਤੇ ਅਰਵਿੰਦਰ ਲਾਡੀ ਹਾਜ਼ਰ ਸਨ।

Tuesday, September 03, 2013

ਯੁਵਾ ਜਾਗ੍ਰਤੀ ਮੰਚ ਵਲੋਂ ਗਣਪਤੀ ਮਹਾਂਉਤਸਵ ਦੀਆਂ ਤਿਆਰੀਆਂ ਜੋਰਾਂ 'ਤੇ

ਦਰੇਸੀ ਗਰਾਉਂਡ ਗੂੰਜੇਗਾ ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਨਾਲ
                                                                                                          Courtesy File Photo 
ਲੁਧਿਆਣਾ, 3 ਸਤੰਬਰ 2013: (ਵਿਸ਼ਾਲ//ਪੰਜਾਬ ਸਕਰੀਨ): ਯੁਵਾ ਜਾਗ੍ਰਤੀ ਮੰਚ ਵਲੋਂ ਆਯੋਜਿਤ ਹੋਣ ਵਾਲੇ ਚੌਥੇ ਗਣਪਤੀ ਮਹਾਂਉਤਸਵ ਦੀਆਂ ਤਿਆਰੀਆਂ ਜੋਰਾਂ 'ਤੇ ਹਨ। ਇਸ ਸੰਬੰਧ ਵਿਚ ਇਕ ਵਿਸ਼ੇਸ਼ ਮੀਟਿੰਗ ਸ਼ਿਵਰਾਤਰੀ ਮਹਾਂਉਤਸਵ ਕਮੇਟੀ ਦੇ ਚੇਅਰਮੈਨ ਚਰਣਜੀਤ ਭਾਰਗਵ ਅਤੇ ਪ੍ਰਧਾਨ ਸੁਨੀਲ ਮਹਿਰਾ ਦੀ ਪ੍ਰਧਾਨਗੀ ਹੇਠ ਹੋਈ। 
ਮੰਦਰ ਗਊਘਾਟ ਵਿਖੇ ਆਯੋਜਿਤ ਇਸ ਮੀਟਿੰਗ ਵਿਚ ਭਾਰੀ ਗਿਣਤੀ 'ਚ ਵੱਖ ਵੱਖ ਐਸੋਸੀਏਸ਼ਨਾਂ ਅਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਪ੍ਰਤੀਨਿੱਧ ਸ਼ਾਮਲ ਹੋਏ। 
ਸੋਮਵਾਰ 9 ਤੋਂ 17 ਸਤੰਬਰ ਤੱਕ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਹੇਸ਼ ਦੱਤ ਸ਼ਰਮਾ ਅਤੇ ਸੰਦੀਪ ਥਾਪਰ ਗੋਰਾ ਨੇ ਦੱਸਿਆ ਕਿ 9 ਸਤੰਬਰ ਨੂੰ ਇਸ ਪ੍ਰੋਗਰਾਮ ਤਹਿਤ ਦਰੇਸੀ ਗਰਾਉਂਡ ਵਿਖੇ ਸੰਤ ਤਰਲੋਚਨ ਦਾਸ ਜੀ ਮਹਾਰਾਜ ਦੀ ਅਗਵਾਈ ਵਿਚ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਵੀ ਕੀਤਾ ਜਾਏਗਾ। ਇਸ ਤੋਂ ਬਾਅਦ ਅਗਾਮੀ 10 ਦਿਨ ਤੱਕ ਵੱਖ-ਵੱਖ ਭਜਨ ਪਾਰਟੀਆਂ ਗਣਪਤੀ ਬੱਪਾ ਦਾ ਗੁਣਗਾਨ ਕਰਨਗੀਆ। 18 ਸਤੰਬਰ ਨੂੰ ਗਣਪਤੀ ਦੀ ਵਿਸ਼ਾਲ ਸ਼ੋਭਾਯਾਤਰਾ ਦਾ ਆਯੋਜਨ ਹੋਵੇਗਾ, ਜਿਹੜਾ ਸਵੇਰੇ 10 ਵਜੇ ਦਰੇਸੀ ਗਰਾਉਂਡ ਤੋਂ ਸ਼ੁਰੂ ਹੋਵੇਗੀ ਅਤੇ ਵੱਖ ਵੱਖ ਖੇਤਰਾਂ ਤੋਂ ਹੁੰਦੀ ਹੋਈ ਸਤਲੁਜ ਦਰਿਆ ਤੱਕ ਵਿਸਰਜਨ ਦੇ ਨਾਲ ਸਮਾਪਤ ਹੋਵੇਗੀ।
ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਸੰਬੰਧ ਵਿਚ ਸੱਦਾ ਪੱਤਰ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਸ ਸਮਾਗਮ ਦੇ ਸੰਬੰਧ ਵਿਚ ਉਹਨਾਂ ਵਲੋਂ ਪੂਰਣ ਸਹਿਯੋਗ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਵਿਚ ਏਕਤਾ ਅਤੇ ਸਦਭਾਵਨਾ ਦੀ ਮਿਸਾਲ ਪੈਦਾ ਕਰਦੇ ਹਨ। ਸ੍ਰੀ ਥਾਪਰ ਨੇ ਦੱਸਿਆ ਕਿ ਮੰਚ ਦੀ ਆਗਾਮੀ ਮੀਟਿੰਗ ਐਤਵਾਰ ਨੂੰ ਸੁਨੀਲ ਮਹਿਰਾ ਦੇ ਨਿਵਾਸ ਸਿਵਲ ਲਾਇਨਜ ਵਿਖੇ ਆਯੋਜਿਤ ਕੀਤੀ ਜਾਏਗੀ ਅਤੇ ਇਸ ਮੌਕੇ ਆਮ ਲੋਕਾਂ ਲਈ ਮੁਫ਼ਤ ਦੰਦਾਂ ਦੀਆਂ ਬੀਮਾਰੀਆਂ ਦਾ ਚੈਕਅੱਪ ਕੈਂਪ ਵੀ ਲਗਾਇਆ ਜਾਏਗਾ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਸਤੀਸ਼ ਨਾਗਰ, ਡਿਪਟੀ ਮੇਅਰ ਆਰ.ਡੀ. ਸ਼ਰਮਾ, ਪੰਕਜ ਭਨੋਟ, ਨਵੀਨ ਭਨੋਟ, ਈਸ਼ੂ ਭਨੋਟ, ਹਿਮਾਂਸ਼ੂ ਵਾਲੀਆ, ਗਿਰੀਸ਼ ਚੋਪੜਾ, ਲੱਕੀ ਕਪੂਰ, ਹਰੀਸ਼ ਸ਼ਰਮਾ, ਅਸ਼ਵਨੀ ਮਹਾਜਨ, ਅਸ਼ਵਨੀ ਖਰਬੰਦਾ, ਨਵੀਨ ਅਵਸਥੀ, ਲੋਕੇਸ਼ ਜੈਨ, ਮਨੋਜ ਭਾਟੀਆ, ਸੰਗੀਤ ਸਾਗਰ, ਪ੍ਰੀਤੀ ਸ਼ਰਮਾ, ਗੌਰਵ ਸ਼ਰਮਾ, ਸ਼ੈਲੀ ਸ਼ਰਮਾ, ਕਮਲ ਸਿੱਕਾ ਅਤੇ ਮੁਕੇਸ਼ ਸੋਨੀ ਵਿਸ਼ੇਸ਼ ਤੌਰ 'ਤੇ ਹਾਜ਼ਿਰ ਸੀ।

ਨੋਟ:ਜੇ ਤੁਸੀਂ ਵੀ ਇਸ ਸਬੰਧ ਵਿੱਚ ਕੋਈ ਸਮਾਗਮ ਕਰ ਰਹੇ ਹੋ ਤਾਂ ਉਸਦੀਆਂ ਤਿਆਰੀਆਂ ਦਾ ਪੂਰਾ ਵੇਰਵਾ ਜਰੂਰ ਭੇਜੋ ਤਾਂਕਿ ਉਸਦੀ ਕਵਰੇਜ ਲਈ ਲੁੜੀਂਦੇ ਪ੍ਰਬੰਧ ਕੀਤੇ ਜਾ ਸਕਣ-ਰੈਕਟਰ  ਕਥੂਰੀਆ 

ਇਹ ਖਬਰ ਪੰਜਾਬ ਸਕਰੀਨ ਹਿੰਦੀ ਵਿੱਚ ਵੀ ਦੇਖੋ