Monday, June 01, 2020

ਕੋਰੋਨਾ ਨੂੰ ਦੇਖਦਿਆਂ ਅਦਾਲਤ ਦੇ ਗੇਟਾਂ ਤੇ ਕੀਤੇ ਗਏ ਵਿਸ਼ੇਸ਼ ਪ੍ਰਬੰਧ

Monday: 1st  June 2020 at 1:59 PM
DLSA ਲੁਧਿਆਣਾ ਵੱਲੋਂ ਇਨਫੈਕਸ਼ਨ ਤੋਂ ਬਚਾਓ ਲਈ ਚੁੱਕੇ ਗਏ ਵਿਸ਼ੇਸ਼ ਕਦਮ 
ਲੁਧਿਆਣਾ: 1 ਜੂਨ  2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੁਧਿਆਣਾ ਦੀਆਂ ਜ਼ਿਲਾ ਕਚਹਿਰੀਆਂ ਵਿੱਚ ਬੇਸ਼ੁਮਾਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ।  ਕੋਰੋਨਾ ਦੇ ਦਿਨਾਂ ਵਿੱਚ ਭਾਵੇਂ ਸੋਸ਼ਲ ਡਿਸਟੈਂਸ  ਦਾ ਸਿਲਸਿਲਾ ਵੀ ਚੱਲ ਰਿਹਾ ਹੈ ਇਸਦੇ ਬਾਵਜੂਦ ਕੋਵਿਡ-19 ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਇਸ ਖਤਰਨਾਕ ਵਾਇਰਸ ਤੋਂ ਬਚਾਓ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਲੁਧਿਆਣਾ ਨੇ ਬਹੁਤ ਹੀ ਸ਼ਲਾਘਾਯੋਗ ਪ੍ਰਬੰਧ ਕੀਤੇ ਹਨ। ਇਸ ਮਕਸਦ ਲਈ ਸਾਰੇ ਕਦਮ ਬੜੀ ਉਚੇਚ ਨਾਲ ਚੁੱਕੇ ਗਏ ਹਨ। ਕੋਰੋਨਾ ਮਹਾਂਮਾਰੀ ਤੋਂ ਬਚਾਅ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਅੱਜ ਜਿਲ੍ਹਾ ਕਚਹਿਰੀਆਂ, ਲੁਧਿਆਣਾ ਦੀ ਇਮਾਰਤਾਂ ਦੇ ਐਂਟਰੀ ਗੇਟਾਂ ਤੇ ਆਮ ਪਬਲਿਕ ਲਈ ਹੱਥ ਥੋਣ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਵਾਸ ਬੇਸਿਨ  ਲਗਵਾਏ ਗਏ ਤਾਂ ਜੋ ਕੋਰੋਨਾ ਵਾਇਰਸ ਦੇ ਫੈਲ ਰਹੇ ਇੰਨਫੈਕਸ਼ਨ ਤੋਂ ਬਚਿਆ ਜਾ ਸਕੇ।  ਉਕਤ ਵਾਸ਼ ਬੇਸਿਨਾਂ  ਦਾ ਉਦਘਾਟਨ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਲੁਧਿਆਣਾ ਸ੍ਰ੍ਰੀ ਗੁਰਬੀਰ ਸਿੰਘ ਜੀ ਵੱਲੋਂ ਕੀਤਾ ਗਿਆ। ਮਾਨਯੋਗ ਸੈਸ਼ਨ ਜੱਜ ਸਾਹਿਬ ਵੱਲੋਂ ਦੱਸਿਆ ਕਿ ਇਹ ਵਾਸ਼ ਬੇਸਿਨ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਹੋਏ ਹਨ ਜਿਨ੍ਹਾਂ ਨੂੰ ਵਿਅਕਤੀ ਵੱਲੋਂ ਪੈਰ ਨਾਲ ਚਲਾਇਆ ਜਾ ਸਕੇਗਾ ਅਤੇ ਇਸ ਨੂੰ ਚਲਾਉਣ ਲਈ ਟੂਟੀ ਜਾਂ ਹੈਂਡਲ ਆਦਿ ਨੂੰ ਹੱਥ ਲਗਾਉਣ ਦੀ ਲੋੜ ਨਹੀਂ ਹੈ ਤਾਂ ਜੋ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਕੋਲ ਟਰਾਂਸਫਰ ਹੋਣ ਦੇ ਖਤਰੇ ਤੋਂ ਬਚਿਆ ਜਾ ਸਕੇ ।  ਇਸ ਨਾਲ ਜਿੱਥੇ ਕਚਹਿਰੀਆਂ ਵਿੱਚ ਆਉਣ ਵਾਲੇ ਲਿਟੀਗੈਂਟਸ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰਹਿ ਸਕਣਗੇ ਉਥੇ ਹੀ ਜਿਲ੍ਹਾ ਕਚਹਿਰੀਆਂ ਵਿੱਚ ਤੈਨਾਤ ਸਟਾਫ ਮੈਂਬਰ ਵੀ ਸੁਰੱਖਿਅਤ ਰਹਿ ਸਕਣਗੇ । ਉਨ੍ਹਾਂ ਦੱਸਿਆ ਕਿ ਕਚਹਿਰੀਆਂ ਦੀ ਇਮਾਰਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਰੇਕ ਵਿਅਕਤੀ ਲਈ ਇਨ੍ਹਾਂ ਵਾਸ ਬੇਸਿਨਾਂ ਤੇ ਆਪਣੇ ਹੱਥ ਚੰਗੀ ਤਰ੍ਹਾਂ ਧੋਣੇ ਲਾਜ਼ਮੀ ਹੋਣਗੇ । ਇਸ ਮੌਕੇ ਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਆਮ ਜਨਤਾ ਲਈ ਪੀਣ ਵਾਲੇ ਪਾਣੀ ਦੀ ਸੁਵਿਧਾ ਦੀ ਕਿੱਲਤ ਨੂੰ ਦੂਰ ਕਰਨ ਲਈ ਇੱਕ 500 ਲੀਟਰ ਦਾ ਵਾਟਰ ਕੂਲਰ ਵੀ ਲਗਵਾਇਆ ਗਿਆ ਜਿਸਦਾ ਉਦਘਾਟਨ ਵੀ ਮਾਨਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਵੱਲੋਂ ਕੀਤਾ ਗਿਆ । ਇਸ ਮੌਕੇ ਤੇ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ ਜੀ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਲੋਕ ਆਪੋ-ਆਪਣੇ ਘਰਾਂ ਅੰਦਰ ਰਹਿਣ ਤਾਂ ਜੋ ਦੇਸ਼ ਅੰਦਰ ਫੈਲ ਰਹੀ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਤੋਂ ਬਚਿਆ ਜਾ ਸਕੇ । ਉਨ੍ਹਾਂ ਵੱਲੋਂ ਲੋਕਾਂ ਨੂੰ ਸਮੇਂ-ਸਮੇਂ ਸਿਰ  
 ਸੈਨੀਟਾਈਜਰ ਦੀ ਵਰਤੋਂ ਕਰਨ ਅਤੇ ਮਾਸਕ ਨਾਲ ਮੂੰਹ ਢੱਕ ਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਇਸ ਮਹਾਂਮਾਰੀ ਤੋਂ ਸੁਰੱਖਿਅਤ ਰਿਹਾ ਜਾ ਸਕੇ।  ਇਸ ਮੌਕੇ ਤੇ ਮੈਡਮ ਪ੍ਰੀਤੀ ਸੁਖੀਜਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਨਾਲ-ਨਾਲ ਸ੍ਰੀ ਵਿਕਰਾਂਤ ਕੁਮਾਰ, ਸਿਵਲ ਜੱਜ (ਸੀਨੀਅਰ ਡਵੀਜਨ) ਅਤੇ ਸ੍ਰੀ ਪ੍ਰਭਜੋਤ ਸਿੰਘ ਕਾਲੇਕਾ, ਚੀਫ ਜ਼ੂਡੀਸਿ਼ਅਲ ਮੈਜਿਸਟਰੇਟ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

No comments: