Showing posts with label Cancer. Show all posts
Showing posts with label Cancer. Show all posts

Sunday, September 26, 2021

ਕ੍ਰਿਸ਼ਚੀਅਨ ਮੈਡੀਕਲ ਕਾਲਜ ਵੱਲੋਂ ਵਿਸ਼ੇਸ਼ ਉਪਰਾਲਾ

Sunday: 26th September 2021 at 04:12 PM WhatsApp

ਬਚਪਨ ਦੇ ਕੈਂਸਰ ਦੀ ਚੇਤਨਾ ਲਈ ਵਾਕ ਐਥਨ ਦਾ ਸਫਲ ਸੰਚਾਲਨ ਕੀਤਾ 


ਲੁਧਿਆਣਾ
: 26 ਸਤੰਬਰ 2021: (ਪ੍ਰਦੀਪ ਸ਼ਰਮਾ ਇਪਟਾ//ਪੰਜਾਬ ਸਕਰੀਨ)::

ਸਤੰਬਰ ਦਾ ਮਹੀਨਾ ਖਾਸ ਮਹੀਨਾ ਹੈ। ਬਦਲਦੇ ਮੌਸਮ ਦਾ ਮਹੀਨਾ। ਝੁਲਸ ਦੇਣ ਵਾਲੀ ਗਰਮੀ ਦੀ ਤਪੋਸ਼ ਤੋਂ ਬਾਅਦ ਸਰਦੀਆਂ ਦੀ ਦਸਤਕ ਦੇਣ ਵਾਲਾ ਮਹੀਨਾ। ਇਸ ਵਿਛਕ ਜਾਗ੍ਰਤੀ ਵੀ ਜ਼ਰੂਰੀ ਹੈ। ਇਹ ਮਹੀਨਾ ਬਚਪਨ ਵਾਲੇ ਕੈਂਸਰ ਪ੍ਰਤੀ ਜਾਗਰੂਕਤਾ ਦਾ ਮਹੀਨਾ ਵੀ ਹੈ। 

ਸਮਾਜ ਵਿੱਚ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ, ਪੇਡਿਟਰਿਕ ਸਰਜਰੀ ਵਿਭਾਗ ਨੇ ਬਚਪਨ ਦੇ ਕੈਂਸਰ ਜਾਗਰੂਕਤਾ ਸੈਰ ਦਾ ਆਯੋਜਨ ਰੱਖ ਬਾਗ ਤੋਂ ਲੈ ਕੇ ਸੀਐਮਸੀ ਹਸਪਤਾਲ ਤੱਕ ਕੀਤਾ। ਇਸ ਸੈਰ ਅਰਥਾਤ ਵਾਕ ਵਿੱਚ 300 ਮੈਡੀਕਲ ਅਤੇ ਨਰਸਿੰਗ ਵਿਦਿਆਰਥੀਆਂ ਨੇ ਜੋਸ਼ੋ ਖਰੋਸ਼ ਨਾਲ ਭਾਗ ਲਿਆ। ਉਹਨਾਂ ਦੇ ਨਾਲ 50 ਸੀਨੀਅਰ ਡਾਕਟਰ ਅਤੇ ਨਰਸਿੰਗ ਦੇ ਕੋਲਾਜ ਦੇ ਫੈਕਲਟੀ ਵੀ ਇਸ ਵਾਕ ਵਿੱਚ ਸ਼ਾਮਲ ਹੋਏ। ਡਾਕਟਰ ਤ੍ਰਿਜ਼ਾ ਜੀਵਨ, ਪ੍ਰਿੰਸੀਪਲ, ਕਾਲਜ ਆਫ਼ ਨਰਸਿੰਗ, ਡੀਐਮਸੀ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ ਅਤੇ ਉਹਨਾਂ ਨੇ ਵੀ ਸੈਰ ਵਿੱਚ ਹਿੱਸਾ ਲਿਆ। ਰੱਖ ਬਾਗ ਵਿਖੇ ਇੱਕ ਛੋਟਾ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਅਤੇ ਬਚਪਨ ਦੇ ਕੈਂਸਰ ਤੋਂ ਬਚਣ ਵਾਲੇ ਬੱਚਿਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ। 

ਇਸ ਸੈਰ ਦਾ ਸਵਾਗਤ ਨੇਚਰਜ਼ ਗਰੁੱਪ ਨੇ ਜਗਰਾਉਂ ਪੁਲ, ਫੀਲਡ ਗੰਜ ਮਾਰਕੀਟ ਵਿੱਚ ਰਾਜ ਕਰਿਆਨਾ ਸਟੋਰ ਅਤੇ ਭੂਰੇ ਰੋਡ 'ਤੇ ਕਲਵਰੀ ਚਰਚ ਵਿਖੇ ਵੀ ਕੀਤਾ। ਕਲਵਰੀ ਚਰਚ ਅਤੇ ਹੋਰ ਗੈਰ ਸਰਕਾਰੀ ਸੰਗਠਨਾਂ ਵੱਲੋਂ ਇਸ ਸੈਰ ਵਿੱਚ ਹਿੱਸਾ ਲੈਣ ਵਾਲਿਆਂ ਦੇ ਰਸਤੇ ਵਿੱਚ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਵੀ ਕੀਤੀ ਗਈ। 

ਡਾ ਵਿਸ਼ਾਲ ਮਾਈਕਲ ਨੇ ਬਚਪਨ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਬਾਰੇ ਦੱਸਿਆ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸੇ ਵੀ ਬੱਚੇ ਨੂੰ ਬਚਪਨ ਦੇ ਕੈਂਸਰ ਨਾਲ ਨਹੀਂ ਮਰਨਾ ਚਾਹੀਦਾ। ਡਾ: ਵਿਲੀਅਮ ਭੱਟੀ ਨੇ ਦੱਸਿਆ ਕਿ ਮਰੀਜ਼ ਮੁੱਖ ਮੰਤਰੀ ਫੰਡ ਅਤੇ ਪੀਐਮ ਫੰਡ ਦਾ ਲਾਭ ਲੈ ਸਕਦੇ ਹਨ ਅਤੇ ਉਨ੍ਹਾਂ ਨੂੰ ਇਲਾਜ ਦੇ ਖਰਚਿਆਂ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਬਚਪਨ ਦੇ ਕੈਂਸਰ ਦੇ ਮਰੀਜ਼ਾਂ ਦੀ ਮਦਦ ਵੀ ਕਰਦੀਆਂ ਹਨ। 

ਬਾਲ ਸਰਜਰੀ ਵਿਭਾਗ ਕੋਲ ਬਚਪਨ ਦੇ ਕੈਂਸਰ ਦੇ ਇਲਾਜ ਲਈ ਸਾਰੀਆਂ ਉੱਨਤ ਸਹੂਲਤਾਂ ਹਨ। ਸੈਰ ਦੇ ਸਾਰੇ ਭਾਗੀਦਾਰਾਂ ਲਈ ਸੀਐਮਸੀ ਵਿਖੇ ਰਿਫਰੈਸ਼ਮੈਂਟ ਅਤੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਵਾਕਥੌਨ ਡਾ: ਵਿਸ਼ਾਲ ਮਾਈਕਲ, ਡਾ: ਤਨਵੀ ਗੋਇਲ, ਡਾ: ਨਿਖਿਲ, ਡਾ: ਸਵਾਤੀ ਅਤੇ ਸ਼੍ਰੀ ਵਰੁਣ ਹੈਨਰੀ ਦੇ ਉੱਦਮ ਉਪਰਾਲਿਆਂ ਨਾਲ ਆਯੋਜਿਤ ਕੀਤਾ ਗਿਆ ਸੀ। ਸੀਐਮਸੀ ਹਸਪਤਾਲ ਦੇ ਇਤਿਹਾਸਿਕ ਆਯੋਜਨਾਂ ਵਿੱਚ ਇਹ ਉਪਰਾਲਾ ਵੀ ਸ਼ਾਨ ਨਾਲ ਸ਼ਾਮਲ ਹੋ ਗਿਆ।    

Tuesday, January 21, 2014

ਛਾਤੀ ਦੇ ਕੈਂਸਰ ਬਾਰੇ ਜਾਂਚ ਕੈਂਪ ਦਾ ਆਯੋਜਨ

 200 ਤੋਂ ਵਧੇਰੇ ਔਰਤਾਂ ਦੀ ਜਾਂਚ ਕੀਤੀ ਗਈ        Tue, Jan 21, 2014 at 4:46 PM
ਲੁਧਿਆਣਾ: 21 ਜਨਵਰੀ 2014: (ਸਤਪਾਲ ਸੋਨੀ//ਪੰਜਾਬ ਸਕਰੀਨ):
ਸਥਾਨਕ ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ 'ਰੋਕੋ ਕੈਂਸਰ' ਸੰਸਥਾ ਦੇ ਸਹਿਯੋਗ ਨਾਲ ਛਾਤੀ ਦੇ ਕੈਂਸਰ ਬਾਰੇ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਿਲਟਰੀ ਸਟੇਸ਼ਨ ਦੇ 200 ਤੋਂ ਵਧੇਰੇ ਔਰਤਾਂ ਦੀ ਜਾਂਚ ਕੀਤੀ ਗਈ। ਇਹ ਕੈਂਪ ਔਰਤਾਂ ਵਿੱਚ ਕੈਂਸਰ, ਇਸਦੇ ਲੱਛਣ ਅਤੇ ਇਸਦੇ ਇਲਾਜ ਲਈ ਜਾਗਰੂਕਤਾ ਲਿਆਉਣ ਦੇ ਮਨਸ਼ੇ ਤਹਿਤ ਲਗਾਇਆ ਗਿਆ ਸੀ। ਇਸ ਕੈਂਪ ਵਿੱਚ 15 ਦੇ ਕਰੀਬ ਮਾਹਿਰ ਡਾਕਟਰਾਂ ਨੇ ਔਰਤਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਈ. ਸੀ. ਜੀ., ਬਲੱਡ ਪ੍ਰੈਸ਼ਰ ਅਤੇ ਸੂਗਰ ਦੀ ਜਾਂਚ ਵੀ ਕੀਤੀ ਗਈ। ਜਿਹਨਾ ਜਿਹਨਾਂ ਮਰੀਜਾਂ ਵਿੱਚ ਕੈਂਸਰ ਦੇ ਲੱਛਣਾਂ ਬਾਰੇ ਪਤਾ ਲੱਗਾ, ਉਨ੍ਹਾਂ ਨੂੰ ਵੱਖ-ਵੱਖ ਸੰਬੰਧਤ ਹਸਪਤਾਲਾਂ ਵਿੱਚ ਭੇਜਿਆ ਗਿਆ। ਡਾ. ਧਰਮਿੰਦਰ ਸਿੰਘ ਢਿੱਲੋਂ ਵੱਲੋਂ ਮਰੀਜਾਂ ਨੂੰ ਕੈਂਸਰ ਬਾਰੇ ਵਿਸਥਾਰ ਨਾਲ ਚਾਨਣਾ ਵੀ ਪਾਇਆ। 

Saturday, October 12, 2013

ਪੰਜਾਬ 'ਚ ਕੈਂਸਰ ਦੀ ਰੋਕਥਾਮ ਲਈ ਕੀਤੀ ਅਰਦਾਸ

Sat, Oct 12, 2013 at 3:48 PM
ਗੁਰੂ ਰਾਮਦਾਸ ਜੀ ਮਿਹਰ ਕਰਨ ਕਿ ਪੰਜਾਬ 'ਚ ਕੈਂਸਰ ਤੇ ਕਾਬੂ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਫ਼ਲਤਾ ਮਿਲੇ
ਡਾਕਟਰ ਆਰ.ਏ. ਬਦਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ
ਅੰਮ੍ਰਿਤਸਰ-12 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ): ਗੁਰੂ ਰਾਮਦਾਸ ਜੀ ਮਿਹਰ ਕਰਨ ਕਿ ਪੰਜਾਬ ਵਿੱਚੋੰ ਕੈਂਸਰ ਰੋਗ ਤੇ ਕਾਬੂ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਫ਼ਲਤਾ ਮਿਲੇ। ਇਹ ਵਿਚਾਰ ਅੱਜ ਇਥੇ ਟਾਟਾ ਮੈਮੋਰੀਅਲ ਸੈਂਟਰ (ਹਸਪਤਾਲ) ਮੁੰਬਈ ਦੇ ਡਾਇਰੈਕਟਰ ਆਰ.ਕੇ.ਬਦਵੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਣ ਉਪਰੰਤ ਕਹੇ। ਉਹਨਾਂ ਦੇ ਨਾਲ ਸ੍ਰੀ ਵਿਮਲ ਸੇਤੀਆ ਐਸ.ਡੀ.ਐਮ. ਵਨ ਅਤੇ ਡਾਕਟਰ ਜੈ.ਸਿੰਘ ਡਿਪਟੀ ਡਾਇਰੈਕਟਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਉਹਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰ ਬਦਵੇ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਏਕਤਾ, ਅਖੰਡਤਾ ਤੇ ਸਾਂਝੀ ਵਾਲਤਾ ਦਾ ਕੇਂਦਰ ਹੈ। ਉਹਨਾਂ ਕਿਹਾ ਕਿ ਏਥੇ ਆ ਕੇ ਹਰ ਇਨਸਾਨ ਦਾ ਹਿਰਦਾ ਰੱਬੀ ਬਾਣੀ ਸੁਣ ਕੇ ਸ਼ਾਂਤ ਹੁੰਦਾ ਹੈ ਤੇ ਮਨ ਨੂੰ ਸਕੂਨ ਮਿਲਦਾ ਹੈ। ਇੱਕ ਸਵਾਲ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ ਮੁੱਲਾਂਪੁਰ ਵਿੱਚ ਜੋ ਕੈਂਸਰ ਹਸਪਤਾਲ ਖੁਲ੍ਹ ਰਿਹਾ ਹੈ ਉਸਦਾ ਕੰਮ ਬਹੁਤ ਜਲਦ ਮੁਕੰਮਲ ਹੋ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ 'ਚ ਕੈਂਸਰ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੈਂਸਰ ਨੂੰ ਠੱਲ ਪਾਉਣ ਲਈ ਯਤਨ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਰਾਜ ਦੇ ਕਿਹੜੇ ਹਿੱਸੇ ਵਿੱਚ ਕਿਸ ਤਰ੍ਹਾਂ ਦੀ ਕੈਂਸਰ ਦੀ ਬਹੁਤਾਤ ਹੈ। ਉਹਨਾਂ ਅੱਗੇ ਕਿਹਾ ਕਿ ਜਿਸ ਮਕਸਦ ਨੂੰ ਮੁੱਖ ਰੱਖ ਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਸ਼ੀਰਵਾਦ ਲੈਣ ਆਏ ਹਾਂ ਸਤਿਗੁਰੂ ਕਰੇ ਕਿ ਉਸ ਮਕਸਦ ਵਿੱਚ ਵੱਡੀ ਪੱਧਰ ਤੇ ਸਫ਼ਲਤਾ ਮਿਲੇ। ਮੇਰੇ ਦੇਸ਼ ਦਾ ਹਰ ਇਨਸਾਨ ਤੰਦਰੁਸਤ ਰਹੇ ਤੇ ਜੋ ਇਸ ਭਿਆਨਕ ਰੋਗ ਤੋਂ ਪੀੜਤ ਹਨ ਉਹਨਾਂ ਨੂੰ ਜਲਦੀ ਅਰੋਗ ਜੀਵਨ ਮਿਲੇ। 
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਸ.ਦਿਲਜੀਤ ਸਿੰਘ 'ਬੇਦੀ', ਸੂਚਨਾ ਅਧਿਕਾਰੀ ਸ.ਜਸਵਿੰਦਰ ਸਿੰਘ, ਸ.ਹਰਪ੍ਰੀਤ ਸਿੰਘ, ਸ.ਅੰਮ੍ਰਿਤਪਾਲ ਸਿੰਘ ਅਤੇ ਸ.ਸਰਬਜੀਤ ਸਿੰਘ ਵੱਲੋਂ ਡਾਕਟਰ.ਆਰ.ਏ ਬਦਵੇ ਤੇ ਉਹਨਾਂ  ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ.ਵਿਮਲ ਸੇਤੀਆ ਤੇ ਡਾਕਟਰ ਜੈ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਧਾਰਮਿਕ ਪੁਸਤਕਾਂ ਦਾ ਸੈੱਟ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।


Friday, February 03, 2012

ਇੰਟਰਨੈਸ਼ਨਲ ਕੈਂਸਰ ਅਵੇਅਰਨਸ ਦਿਵਸ ਦੇ ਮੌਕੇ 'ਤੇ

 ਕੈਂਸਰ ਕੌਸਲ ਆਫ ਇੰਡੀਆ ਵੱਲੋਂ ਕਰਾਇਆ ਗਿਆ ਵਿਸ਼ੇਸ਼ ਲੈਕਚਰ ਦਾ ਆਯੋਜਨ 
ਕੈਂਸਰ ਕੌਸਲ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਕੈਂਸਰ ਅਵੇਅਰਨਸ ਦਿਨ ਅਰਥਾਤ 4 ਫਰਵਰੀ" ਨੂੰ ਸਮਰਪਤ, ਇੱਕ ਵਿਸ਼ੇਸ਼ ਆਯੋਜਨ ਅੱਜ ਲੁਧਿਆਣਾ ਵਿੱਚ ਲੱੜਕਿਆਂ ਦੇ ਆਰੀਆ ਕਾਲਜ ਵਿਖੇ ਲੈਕਚਰ ਕਰਵਾਇਆ ਗਿਆ।ਇਹ ਉਪਰਾਲਾ ਕੈਂਸਰ ਕੌਸਲ ਆਫ ਇਂਡੀਆ ਵੱਲੋ ਆਮ ਆਦਮੀ ਨੂੰ ਕੈਂਸਰ ਦੇ ਪ੍ਰਤੀ ਜਾਗਰੂਕ ਕਰਾਉਣਾ ਅਤੇ ਇਸ ਕੈਂਸਰ ਰੋਕਥਾਮ ਦੀ ਜਾਣਕਾਰੀ ਪਹੁੱਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਇਕ ਹਿੱਸਾ ਹੈ।
ਇਸ ਮੋਕੇ ਤੇ ਬੋਲਦਿਆਂ ਲੈਕਚਰ ਦੇ ਮੁਖ ਬੁਲਾਰੇ ਕੈਂਸਰ ਕੌਸਲ ਆਫ ਇਂਡੀਆ ਦੇ ਐਗਜੈਕੁਟਿਵ ਚੇਅਰਮੈਨ ਕੈਂਸਰ ਦੇ ਮਾਹਿਰ ਡਾਕਟਰ ਦਵਿੰਦਰ ਸਿੰਘ ਸੰਧੂ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਕੈਂਸਰ ਦੀ ਰੋਕਥਾਮ ਅਤੇ ਇਲਾਜ਼ ਹੁਣ ਪੂਰੀ ਤਰ੍ਹਾਂ ਸੰਭਵ ਹੈ। ਉਹਨਾਂ ਕਿਹਾ ਕਿ ਕੈਂਸਰ ਦਾ ਇਲਾਜ਼ ਬਿਮਾਰੀ ਦੇ ਪਤਾ ਲਗਣ ਦੇ ਵਕਤ ਅਤੇ ਕਿਸਮ ਤੇ ਨਿਰਭਰ ਕਰਦਾ ਹੈ। ਭਾਰਤ ਵਿੱਚ ਜਿਆਦਾ ਕਰਕੇ ਇਹ ਬਿਮਾਰੀ ਦੇ ਮਰੀਜ਼, ਬਿਮਾਰੀ ਦੇ ਵਧਣ ਤੇ ਹੀ ਡਾਕਟਰ ਕੋਲ ਜਾਂਦੇ ਹਨ, ਜਿਸ ਕਾਰਣ ਇਲਾਜ਼ ਦੇ ਸਹੀਂ ਨਤੀਜੇ ਨਹੀ ਨਿਕਲਦੇ। ਸਹੀ ਸਮੇਂ ਤੇ ਜੇਕਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਸ ਦੀ ਰੋਕਥਾਮ ਅਤੇ ਇਲਾਜ਼ ਸੰਭਵ ਹੈ। ਉਹਨਾਂ ਕਿਹਾ ਕਿ ਇਹ ਸਹੀ ਸਮਾ ਹੈ ਕਿ ਸਾਨੂੰ ਇਕੱਠੇ ਹੋ ਕੇ ਕੈਂਸਰ ਹੋਣ ਦੇ ਮੁੱਖ ਕਾਰਨਾਂ ਅਤੇ ਇਸ ਦੇ ਰੋਕਥਾਮ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਉਹਨਾਂ ਬੜਾ ਜ਼ੋਰ ਦੇ ਕੇ ਕਿਹਾ ਕਿ 40% ਕੈਂਸਰ, ਰੋਜ਼ਮਰਾ ਜਿੰਦਗੀ ਦੇ ਰਹਿਣ ਸਹਿਣ ਦੇ ਢੰਗ ਦੇ ਬਦਲਣ ਨਾਲ ਹੀ ਰੋਕਿਆ ਜਾ ਸਕਦਾ ਹੈ।
ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਜ਼ਿਆਦਾ ਚਰਬੀ ਵਾਲਾ ਭੋਜਨ, ਮੋਟਾਪਾ, ਕਸਰਤ ਨਾ ਕਰਨਾ, ਘੱਟ ਫਲ ਅਤੇ ਸਬਜ਼ੀਆਂ ਖਾਣਾ, ਪ੍ਰਦੂਸ਼ਣ ਆਦਿ ਕੈਂਸਰ ਦੇ ਕੁਝ ਪ੍ਰਮੁੱਖ ਕਾਰਨ ਹਨ। ਕੈਂਸਰ ਦੀ ਰੋਕਥਾਮ ਲਈ ਪਿਆਜ਼, ਲਸਣ, ਮੂਲੀ, ਟਮਾਟਰ, ਬੰਦ ਗੋਭੀ, ਸੋਇਆ, ਹਰੇ ਪੱਤੇ ਵਾਲੀ ਸਬਜ਼ੀਆਂ, ਆਲੂ, ਸੇਬ ਆਦ ਕਾਫੀ ਲਾਭਦਾਇਕ ਹਨ।ਉਹਨਾ ਦੱਸਿਆ ਕਿ ਦੁਨੀਆ ਵਿੱਚ ਹਰ ਸਾਲ ਤਕਰੀਬਨ 76 ਲੱਖ ਲੋਕ ਕੈਂਸਰ ਦੀ ਬਿਮਾਰੀ ਨਾਲ ਮਰਦੇ ਹਨ ਜਿਸ ਵਿੱਚੋ 8-9 ਲੱਖ ਮੋਤਾਂ ਤਮਾਕੂ ਦੇ ਸੇਵਨ ਨਾਲ ਹੁੰਦੀਆਂ ਹਨ। ਬੀੜੀ ਨਾਲ ਤਕਰੀਬਨ 6 ਲੱਖ ਲੋਕ ਮਰਦੇ ਹਨ।ਜੇ ਕਰ ਇਸ ਵੱਲ ਧਿਆਨ ਨਾ ਦਿਤਾ ਗਿਆ ਤਾਂ ਤਮਾਕੂ ਦਾ ਸੇਵਨ ਕਰਨ ਵਾਲੇ ਆਪਣੀ ਜਵਾਨੀ ਵਿੱਚ ਹੀ ਮਰ ਜਾਣਗੇ।

ਇਥੇ ਇਹ ਧਿਆਨ ਵਿੱਚ ਲਿਆਉਣਾ ਜਰੂਰੀ ਹੈ ਕਿ ਡਾਕਟਰ ਦਵਿੰਦਰ ਸਿੰਘ ਸੰਧੂ  ਨੇ ਆਪਣੀ ਡੀ ਐਮ  ਦੀ ਪੜ੍ਹਾਈ, ਆਲ ਇੰਡੀਆ ਇੰਸਟੀਚੀਊਟ ਆਫ ਮੈਡੀਕਲ ਸਾਇੱਸ ਕਰਣ ਉਪਰਾਂਤ,"ਮੈਮੋਰੀਅਲ ਸਲੋਨ ਕੈਟਰਿੰਗ ਕੈਂਸਰ ਸੈਂਟਰ ਨਿਊ ਯਾਰਕ ਅਤੇ ਐਂਡਰਸਨ ਕੈਂਸਰ ਸੈਂਟਰ, ਹੋਸਟਨ, ਟੈਕਸਅਸ, ਅਮਰੀਕਾ" ਤੋਂ ਸਿੱਖਿਆ ਲਈ ਹੈ। ਉਹਨਾਂ ਨੇ, ਪੰਜਾਬ ਵਿੱਚ ਪਹਿਲੀ ਵਾਰ 2006 ਵਿੱਚ ਬੋਨ ਮੈਰੋ ਟਰਾਂਸਪਲਾਂਟ ਕਰਕੇ ਕੈਂਸਰ ਦੇ ਇਲਾਜ਼ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਵੀ ਹੈ।

ਇਸ ਮੋਕੇ ਡਾ. ਮੀਨਾਕਸ਼ੀ ਮਿਤਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਵੀ ਇੰਟਰਨੈਸ਼ਨਲ ਕੈਂਸਰ ਅਵੇਅਰਨਸ ਦਿਨ" ਨੂੰ  ਨੈਸ਼ਨਲ ਕੈਂਸਰ ਅਵੇਅਰਨਸ ਦਿਨ ਦੇ ਤੋਰ ਤੇ ਮੱਨਿਆ ਹੈ। ਉਹਨਾਂ ਕਿਹਾ ਕਿ ਕੈਂਸਰ ਲਈ ਸਿਹਤ ਵਿਭਾਗ ਵਿੱਚ ਇਕ ਵਖਰਾ ਡਿਪਾਰਟਮੈਂਟ ਹੋਣਾ ਚਾਹਿਦਾ ਹੈ ਅਤੇ ਸਰਕਾਰ ਵੱਲੋ ਇਸ ਲਈ ਮਾਲੀ ਸਹਾਇਤਾ ਮਿਲਣੀ ਚਾਹਿਦੀ ਹੈ।

ਡਾ ਕੇ ਐਸ ਸੋਢੀ ਨੇ ਕਿਹਾ ਕਿ ਕੈਂਸਰ ਨੂੰ ਨੋਟੀਵਾਇਬਲ ਰੌਗ ਘੋਸ਼ਿਤ ਕਰਨ ਚਾਹਿਦਾ ਹੈ। ਸੁਬਾ ਸਰਕਾਰ ਦੇ ਵਿਦਿਆ ਵਿਭਾਗ ਦਾ ਇਸ ਕੈਂਸਰ ਪ੍ਰਤੀ ਜਾਗਰੂਕ ਕਰਾਉਣਾ ਅਤੇ ਇਸ ਦੀ ਰੋਕਥਾਮ ਦੀ ਜਾਣਕਾਰੀ ਪਹੁੱਚਾਉਣ ਦੇ ਉਪਰਾਲੇ ਵਿੱਚ ਹਿਸਾ ਲੈਣਾ ਬੜਾ ਜਰੂਰੀ ਹੈ ਤਾ ਬੱਚਿਆਂ ਨੂੰ ਇਸ ਰੋਗ ਦੇ ਲੱਸ਼ਣ ਬਾਰੇ ਜਾਣਕਾਰੀ ਹੋਵੇ ਤਾ ਕਿ ਕੈਂਸਰ ਦੇ ਰੋਗ ਦਾ ਸ਼ੁਰਵਾਤੀ ਸਟੇਜ਼ ਤੇ ਹੀ ਇਲਾਜ ਕੀਤਾ ਜਾ ਸਕੇ। ਉਹਨਾਂ ਨੇ ਵਿਇਹ ਗੱਲ ਦੋਹਰਾਈ ਕਿ ਕੈਂਸਰ ਦਾ ਇਲਾਜ ਇਸ ਦੀ ਸਟੇਜ਼ ਤੇ ਨਿਰਭਰ ਹੁੰਦਾ ਹੈ ਅਤੇ ਜਿਆਦਾ ਕਰਕੇ ਲੋਕ ਅਖੀਰਲੀ ਸਟੇਜ਼ ਤੇ ਮਾਹਿਰ ਡਾਕਟਰ ਕੋਲ ਜਾਂਦੇ ਹਨ
ਕੈਂਸਰ ਕੌਸਲ ਆਫ ਇਂਡੀਆ ਦੇ ਚੇਅਰਮੈਨ ਡਾਕਟਰ  ਐਸ ਐਸ ਜੋਹਲ  ਨੇ ਦੱਸਿਆ ਕਿ ਕੈਂਸਰ ਕੌਸਲ ਆਫ ਇਂਡੀਆ, ਆਮ ਲੋਕਾਂ ਲਈ  ਕੈਂਸਰ ਦੇ ਪ੍ਰਤੀ ਜਾਗਰੂਕਤਾ ਅਤੇ ਇਸ ਦੀ ਰੋਕਥਾਮ ਦੀ ਜਾਣਕਾਰੀ ਪਹੁੰਚਾਉਣ ਦੇ ਉਪਰਾਲੇ ਕਰਦੀ ਰਹਿੰਦੀ ਹੈ ਇਸ ਲੜੀ ਤਹਿਤ ਪਹਿਲਾ ਲੈਕਚਰ ੩ ਫਰਵਰੀ ਨੂੰ ਆਰੀਆ ਕਾਲਜ਼, ਸਿਵਲ ਲਾਇਨ, ਦੂਜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ  ਅਤੇ ਤੀਜਾ ਸੀਨੀਅਰ ਸਿਟੀਜ਼ਨ ਭਵਨ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ।