2nd September 2022 at 3:19 PM
ਸ਼ਾਨਦਾਰ ਯੋਗਦਾਨ ਲਈ ਇਹ ਐਵਾਰਡ ਲੈਣ ਵਾਲੀ ਉੱਤਰ ਭਾਰਤ 'ਚ ਇਕਲੌਤੀ ਯੂਨੀਵਰਸਿਟੀ
ਲੁਧਿਆਣਾ: 2 ਸਤੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸੀਟੀ ਯੂਨੀਵਰਸਿਟੀ ਨੂੰ ਆਈਆਈਟੀ ਬੰਬੇ ਵੱਲੋਂ ਆਈਆਈਟੀ ਬੰਬੇ ਸਪੋਕਨ ਟਿਊਟੋਰਿਅਲ ਦੁਆਰਾ ਐਫ ਐਲ ਓ ਐਸ ਐਸ ਅਤੇ ਐਮ ਓ ਓ ਸੀ ਬਾਰੇ ਸਿਖਲਾਈ ਦੇ ਆਯੋਜਨ ਅਤੇ ਜਾਗਰੂਕਤਾ ਫੈਲਾਉਣ ਵਿੱਚ ਸ਼ਾਨਦਾਰ ਯੋਗਦਾਨ ਲਈ ਪੁਰਸਕਾਰ ਦਿੱਤਾ ਗਿਆ। ਖਾਸ ਗੱਲ ਇਹ ਰਹੀ ਕਿ ਸੀਟੀ ਯੂਨੀਵਰਸਿਟੀ ਇਹ ਐਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਇਕਲੌਤੀ ਯੂਨੀਵਰਸਿਟੀ ਹੈ। ਇਹ ਹੀ ਨਹੀਂ, ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਿਖਲਾਈ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰਨ ਲਈ ਉੱਤਰੀ ਖੇਤਰ ਵਿੱਚ ਪਹਿਲਾ ਸਥਾਨ ਵੀ ਪ੍ਰਾਪਤ ਕੀਤਾ । ਇਹ ਐਵਾਰਡ ਮੈਡਮ ਸੁਖਮਨੀ ਨੇ ਸੀਟੀ ਯੂਨੀਵਰਸਿਟੀ ਵੱਲੋਂ ਪ੍ਰਾਪਤ ਕੀਤਾ।
ਐਮਓਓਸੀ ਸੈੱਲ ਦੀ ਡਿਪਟੀ ਡਾਇਰੈਕਟਰ ਡਾ. ਕਮਲ ਮਲਿਕ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਵਿਖੇ ਐਮਓਓਸੀ ਸੈੱਲ ਨੇ ਆਈ ਆਈ ਟੀ ਬੰਬੇ ਸਪੋਕਨ ਟਿਊਟੋਰਿਅਲ ਦੇ ਵੱਖ-ਵੱਖ ਕੋਰਸਾਂ ਦੇ ਤਹਿਤ ਪ੍ਰਤੀ ਸਮੈਸਟਰ 1000 ਤੋਂ ਵੱਧ ਪ੍ਰਮਾਣੀਕਰਣ ਕਰਵਾਏ ਗਏ । ਵਿਦਿਆਰਥੀਆਂ ਨੇ ਪਹਿਲਾਂ ਵੀਡੀਓ ਲੈਕਚਰਾਂ ਰਾਹੀਂ ਸਿਖਲਾਈ ਲਈ ਅਤੇ ਫਿਰ ਪ੍ਰੋਕਟਰਿੰਗ ਪ੍ਰੀਖਿਆਵਾਂ ਕਰਵਾਈਆਂ ਗਈਆਂ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਆਈਆਈਟੀ ਬੰਬੇ ਸਪੋਕਨ ਟਿਊਟੋਰਿਅਲ ਤੋਂ ਸਰਟੀਫਿਕੇਟ ਪ੍ਰਾਪਤ ਕੀਤੇ। ਡਾ. ਮਲਿਕ ਨੇ ਇਹ ਵੀ ਕਿਹਾ ਕਿ ਸਿਰਫ਼ ਵਿਦਿਆਰਥੀਆਂ ਨੂੰ ਹੀ ਨਹੀਂ ਬਲਕਿ ਸੀਟੀ ਯੂਨੀਵਰਸਿਟੀ ਦੇ ਅਧਿਆਪਕਾਵਾਂ ਨੂੰ ਇਸ ਤੋਂ ਫਾਇਦਾ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਐਮ ਓ ਓ ਸੀ ਸੈੱਲ ਰਾਹੀਂ ਅਧਿਆਪਕਾਵਾਂ ਦੇ ਹੁਨਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਕੋਰਸਾਂ ਜਿਵੇਂ ਆਰ ਪ੍ਰੋਗਰਾਮਿੰਗ, ਮੂਡਲ ਲਰਨਿੰਗ ਆਦਿ ਲਈ ਵੱਖ-ਵੱਖ ਫੈਕਲਟੀ ਵਿਕਾਸ ਪ੍ਰੋਗਰਾਮ ਵੀ ਕਰਵਾਏ ਗਏ। ਸੀਟੀ ਯੂਨੀਵਰਸਿਟੀ ਕੋਲ ਐਮ ਓ ਓ ਸੀ ਕੋਰਸਾਂ ਲਈ ਇੱਕ ਸਮਰਪਿਤ ਲੈਬ ਹੈ। ਸੀਟੀ ਯੂਨੀਵਰਸਿਟੀ ਭਵਿੱਖ ਵਿੱਚ ਵੀ ਹਮੇਸ਼ਾ ਇਹੀ ਮਿਆਰ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗਾ।
ਇਸ ਸ਼ੁਭ ਮੌਕੇ 'ਤੇ ਸੀਟੀ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਅਤੇ ਕਾਰਜਕਾਰੀ ਵਾਈਸ-ਚਾਂਸਲਰ, ਡਾ. ਸਤੀਸ਼ ਕੁਮਾਰ ਨੇ ਐਮਓਓਸੀ ਸੈੱਲ ਅਤੇ ਸੀਟੀਯੂ ਦੀ ਸਮੁੱਚੀ ਟੀਮ ਨੂੰ ਉਨ੍ਹਾਂ ਦੇ ਨਿਰੰਤਰ ਯਤਨਾਂ ਲਈ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਸਫਲਤਾ ਦੇ ਸਿਖਰ 'ਤੇ ਪਹੁੰਚਣ ਲਈ ਵੀ ਪ੍ਰੇਰਿਤ ਕੀਤਾ ਹੈ।
ਡਾ. ਮਨਬੀਰ ਸਿੰਘ ਨੇ ਕਿਹਾ ਕਿ ਸੀਟੀ.ਯੂਨੀਵਰਸਿਟੀ ਇੱਕ ਅਜਿਹਾ ਪਰਿਵਾਰ ਹੈ ਜੋ ਵਿਦਿਆਰਥੀਆਂ ਨੂੰ ਹਰ ਰੋਜ਼ ਨਵੀਂ ਉਡਾਣ ਲਈ ਤਿਆਰ ਕਰਦਾ ਹੈ ਅਤੇ ਇਸ ਦੇ ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਸਾਰੀਆਂ ਖੋਜਾਂ ਅਤੇ ਨਵੀਆਂ ਤਕਨੀਕਾਂ ਨੂੰ ਪ੍ਰਮਾਣਿਤ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ।
No comments:
Post a Comment