Jul 18, 2019, 3:18 PM
ਬਹੁਤ ਸਾਰੇ ਖੇਤਰਾਂ ਵਿੱਚ ਹੋ ਸਕੇਗੀ ਲਾਹੇਵੰਦੀ ਵਰਤੋਂ
ਲੁਧਿਆਣਾ: 18 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਸੀਟੀ ਯੂਨੀਵਰਸਿਟੀ (ਸੀਟੀਯੂ) ਦੇ ਰਿਸਰਚ ਐਂਡ ਇਨੋਵੇਸ਼ਨ ਫਾਰ ਐਕਸੀਲੈਂਸ ਵਿਭਾਗ ਦੇ ਅਧੀਨ ਵਿਦਿਆਰਥੀਆਂ ਨੇ ਪਿ੍ਰਸਿਜਨ ਲਾਈਟ ਐਪਲੀਕੇਸ਼ਨ ਸੀਐੱਨਸੀ (ਕੰਪਿਊਟਰ ਨਯੂਮੇਰਿਕ ਕੰਟਰੋਲ) ਮਿਲਿੰਗ ਮਸ਼ੀਨ ਤਿਆਰ ਕੀਤੀ ਹੈ। ਇਹ ਬੇਸਟ ਆਓਟ ਆਫ਼ ਵੇਸਟ ਦੀ ਚੰਗੀ ਮਸਾਲ ਹੈ। ਇਹ ਮਸ਼ੀਨ ਘੱਟ ਲਾਗਤ ਨਾਲ ਬਣਾਈ ਗਈ ਹੈ। ਇਹ ਮਸ਼ੀਨ ਬੈਚਲਰ ਇੰਨ ਇੰਟਿਰਿਅਰ ਡਿਜ਼ਾਈਨਿੰਗ ਦੇ ਗੁਰਜੋਤ ਸਿੰਘ, ਬੀ.ਟੈਕ (ਮਕੈਨੀਕਲ ਇੰਜੀਨੀਅਰਿੰਗ) ਦੀ ਗੁਰਪ੍ਰੀਤ ਕੌਰ ਅਤੇ ਬੀ.ਟੈਕ.ਸੀਐੱਸਈ (ਆਰਟਿਫਿਸ਼ਲ ਇੰਟੈਲਿਜੈਂਸ) ਦੇ ਕਿਰਨ ਰੈਡੀ ਨੇ ਤਿਆਰ ਕੀਤੀ ਹੈ।
ਇਸ ਮਸ਼ੀਨ ਦੀ ਵਰਤੋਂ ਇੰਜੀਨੀਅਰਿੰਗ ਅਤੇ ਤਕਨਾਲੋਜੀ, ਆਰਕੀਟੈਕਚਰ, ਇੰਟਿਰਿਅਰ ਡਿਜ਼ਾਈਨਿੰਗ, ਡੈਂਟਲ ਅਤੇ ਮੈਡਿਕਲ ਸਾਇੰਸ ਆਦਿ ਦੇ ਖੇਤਰਾਂ ਵਿੱਚ ਇਸਤੇਮਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹ ਇੰਜੈਕਸ਼ਨ ਮੋਲਡਿੰਗ ਦੇ ਨਾਲ-ਨਾਲ ਐਲਮੀਨੀਅਮ ਰੰਗਾਂ ਦਾ ਉਤਪਾਦਨ ਵੀ ਕਰ ਸਕਦਾ ਹੈ।
ਇਸ ਪ੍ਰੋਜੈਕਟ ਦੇ ਬਾਰੇ ਵਿਸਥਾਰ ਨਾਲ ਗੱਲ ਕਰਦੇ ਹੋਇਆ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਮਸ਼ੀਨ ਏਵੀਆਰ ਕੰਟਰੋਲਰ ਨਾਲ ਚੱਲਦੀ ਹੈ ਅਤੇ ਨੇਮਾ 17 ਪਿ੍ਰਸਿਜਨ ਸਟੈਪਰ ਮੋਟਰਜ਼ ਨੂੰ ਬੋਲਡ ਡਰਾਇਵ ਅਤੇ ਲੀਡ ਸਕਰੂਜ਼ ਵਰਤ ਦੇ ਚਲਾਉਦੀ ਹੈ। ਇਸ ਦੇ ਬੈਡ ਦਾ ਸਾਇੰਜ 700੪੦੦੧੦੦ ਐੱਮ.ਐੱਮ ਹੈ। ਇਸ ਨੂੰ ਤਿਆਰ ਕਰਨ ਵਿੱਚ 25,000 ਰੁਪਏ ਦੀ ਲਾਗਤ ਆਈ ਹੈ।
ਆਰ ਐਂਡ ਡੀ ਇੰਜੀਨਿਅਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾ ਕੰਪੳੂਟਰ ਏਡੇਡ ਡਰਾਇੰਗ ਭਾਗ ਨੂੰ ਸੀਏਡੀ ਸਾਫਟਵੇਅਰ ਜਿਵੇਂ ਕਿ ਆਟੋ ਸੀਏਡੀ, ਸੋਲਿਡ ਵਰਕਸ, ਫਿੳੂਜ਼ਨ 360, ਕੈਟਿਆ ਆਦਿ ਨਾਲ ਤਿਆਰ ਕੀਤਾ ਹੈ। ਇਹ ਜੀ-ਕੋਡ ਦੇ ਜੀਆਰਬੀਐੱਲ ਕੰਟਰੋਲ ਦੀ ਦੇਖਭਾਲ ਕਰਦਾ ਹੈ। ਇਨ੍ਹਾਂ ਕੋਡਸ ਦੀ ਪਾਲਣਾ ਕਰਦੇ ਹੋਇਆਂ ਮਸ਼ੀਨ ਕੱਚੇ ਮਾਲ ਜਿਵੇਂ ਅਲਮੀਨੀਅਮ, ਪਿੱਤਲ, ਹਰ ਤਰ੍ਹਾਂ ਦਾ ਪਲਾਸਟਿਕ ਜਿਵੇਂ ਕਿ ਨਾਈਲੋਨ, ਪੌਲੀਪਰੋਪੀਲੇਨ ਆਦਿ ਨੂੰ ਕੱਟਣ ਵਿੱਚ ਮਾਹਿਰ ਹੈ।
ਸੀਟੀਯੂ ਦੇ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਇਹ ਮਸ਼ੀਨ ਸਟਾਰਟ-ਅਪ ਵਿਚਾਰ ਨੇਸਟ ਦੇ ਅਧੀਨ ਬਣਾਈ ਗਈ ਹੈ। ਦੱਸਣ ਵਾਲੀ ਗੱਲ ਹੈ ਕਿ ਸਟਾਰਟ-ਅਪ ਇੰਡੀਆ ਪੰਜਾਬ ਯਾਤਰਾਂ, ਬਿਜਨੇਸ ਆਈਡਿਆ ਵਿੱਚ ਇਸ ਮਸ਼ੀਨ ਦੇ ਆਈਡਿਆ ਨੇ ਤੀਜ਼ਾ ਸਥਾਨ ਹਾਸਿਲ ਕੀਤਾ ਸੀ। ਇਸ ਮਸ਼ੀਨ ਤੋਂ ਇਲਾਵਾ ਸੀਟੀਯੂ ਦੇ ਵਿਦਿਆਰਥੀਆਂ ਨੇ ਘੱਟ ਲਾਗਤ ਵਿੱਚ ਐੱਫਡੀਐੱਮ 3 ਡੀ ਪਿ੍ਰੰਟਰਸ ਵੀ ਤਿਆਰ ਕੀਤਾ ਸੀ। ਵਿਦਿਆਰਥੀਆਂ ਵੱਲੋਂ ਕੀਤੇ ਨਵੇਂ -ਨਵੇਂ ਅਵਿਸ਼ਕਾਰਾਂ ਦੀ ਸੀਟੀਯੂ ਸ਼ਲਾਘਾ ਕਰਦੀ ਹੈ।
No comments:
Post a Comment