Showing posts with label ਕੁੜੀਆਂ. Show all posts
Showing posts with label ਕੁੜੀਆਂ. Show all posts

Saturday, March 16, 2013

ਓ ਬਈ ਏਨੇ ਸੁਆਲ ਤਾਂ ਮੇਰੀ ਮਾਂ ਵੀ ਨਹੀਂ ਪੁਛਦੀ !

ਬਿਪਾਸ਼ਾ ਬਸੁ ਵੀ ਮੀਡੀਆ ਤੋਂ ਹੋਈ ਪਰੇਸ਼ਾਨ 
ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ
ਜੇ ਕੋਈ ਸੁੰਦਰੀ ਫਿਲਮੀ ਦੁਨੀਆ  ਨਾਲ ਜੁੜੀ ਹੋਵੇ ਤਾਂ ਉਸ ਕੋਲੋਂ ਤਰ੍ਹਾਂ ਤਰ੍ਹਾਂ ਦੇ ਸੁਆਲ ਪੁਛਣਾ ਸ਼ਾਇਦ ਇੱਕ ਅਧਿਕਾਰ ਹੀ ਸਮਝਿਆ ਜਾਣ ਲੱਗ ਪਿਆ ਹੈ। ਉਹ ਕਿਹੜਾ ਸ਼ੈਂਪੂ ਲਾਉਂਦੀ ਹੈ? ਕਿਹੜਾ ਸਾਬਣ ਵਰਤਦੀ ਹੈ? ਖਾਂਦੀ ਕੀ ਹੈ? ਪੀਂਦੀ ਕੀ ਹੈ? ਸੌਂਦੀ ਕਿਵੇਂ ਹੈ? ਉਠਦੀ ਕਿਵੇਂ ਹੈ? ਕਿਹੜੀ ਅਖਬਾਰ ਪਸੰਦ ਹੈ? ਕਿਹੜਾ ਰੰਗ ਪਸੰਦ ਹੈ? ਗੱਲ ਕੀ ਉਸਦੇ ਬੈਡਰੂਮ ਤੋਂ ਲੈ ਕੇ ਬਾਥਰੂਮ ਤੱਕ, ਮਾਤਾ ਪਿਤਾ ਤੋਂ ਲੈ ਕੇ ਮਿੱਤਰਾਂ ਅਤੇ ਸਹੇਲੀਆਂ ਤੱਕ, ਖਾਣ ਪੀਣ, ਪਹਿਨਣ ਤੱਕ ਅਤੇ  ਬਹੁਤ ਸਾਰੇ ਹੋਰ ਨਿਜੀ ਕਿਸਮ ਦੇ ਪਹਿਲੂਆਂ  ਬਾਰੇ ਬਹੁਤ ਕੁਝ ਪੁਛ ਲਿਆ ਜਾਂਦਾ ਹੈ। ਉਸਦੇ ਵਾਲ ਕਿੰਨੇ ਲੰਮੇ ਹਨ? ਉਸਦਾ ਵੇਟ ਕਿੰਨਾ ਹੈ? ਉਸਦੀ ਕਮਰ ਕਿੰਨੀ ਹੈ---ਸੁਆਲਾਂ ਦੀ ਲਿਸਟ ਕਾਫੀ ਲੰਬੀ ਹੋ ਸਕਦੀ ਹੈ। ਹੁਣ ਪਤਾ ਲੱਗਿਆ ਹੈ ਕਿ ਬਿਪਾਸ਼ਾ ਬਸੁ ਵੀ ਅਜਿਹੇ ਸੁਆਲਾਂ ਤੋਂ ਤੰਗ ਆ ਚੁੱਕੀ ਹੈ। ਉਸ ਨੂੰ ਸ਼ਿਕਾਇਤ ਹੈ ਉਸਦੇ ਵਿਆਹ ਬਾਰੇ ਏਨੇ ਸੁਆਲ ਤਾਂ ਕਦੇ ਉਸਦੀ ਮਾਂ ਨੇ ਵੀ ਨਹੀਂ ਪੁਛੇ ਹੋਣੇ ਜਿਨ੍ਹੇ ਅਕਸਰ ਮੀਡੀਆ ਵਾਲੇ ਪੁਛਦੇ  ਰਹਿੰਦੇ ਹਨ। ਇਸ ਮਕਸਦ ਦੀ ਇੱਕ ਤਸਵੀਰ ਪ੍ਰਕਾਸ਼ਿਤ ਕੀਤੀ ਹੈ ਹਰਮਨ ਪਿਆਰੇ ਅਖਬਾਰ ਰੋਜ਼ਾਨਾ ਜਗ ਬਾਣੀ ਨੇ। ਧੰਨਵਾਦ ਸਹਿਤ ਇਥੇ ਵੀ ਉਸ ਖਬਰ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। --ਰੈਕਟਰ ਕਥੂਰੀਆ 

Friday, November 23, 2012

ਗ਼ਦਰ ਲਹਿਰ ਦੀ ਵੀਰਾਂਗਣ-ਗੁਲਾਬ ਕੌਰ

ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਪਰ ਪਾਰਟੀ ਭੇਦ ਨਹੀਂ ਦੱਸੇ
ਫਰੰਗੀਆਂ (ਅੰਗਰੇਜ਼ਾਂ) ਨੂੰ ਹਿੰਦੋਸਤਾਨ 'ਚੋਂ ਕੱਢਣ ਅਤੇ ਹਿੰਦੀਆਂ ਨੂੰ ਗੁਲਾਮਾਂ ਵਾਲੀ ਜ਼ਿੰਦਗੀ ਤੋਂ ਆਜ਼ਾਦ ਕਰਾਉਣ ਲਈ ਪਰਦੇਸੀ ਹਿੰਦੀਆਂ ਵੱਲੋਂ ਅਮਰੀਕਾ ਤੋਂ ਸ਼ੁਰੂ ਕੀਤੀ ਲਹਿਰ ਇਹਨਾਂ ਵੱਲੋਂ ਕੱਢੇ ਜਾ ਰਹੇ ਪਰਚੇ ਗਦਰ ਦੇ ਨਾਮ ਨਾਲ ਮਸ਼ਹੂਰ ਹੋ ਗਈ ਅਤੇ ਜਲਦੀ ਹੀ ਬਦੇਸ਼ਾਂ ਤੋਂ ਹਿੰੰਦੋਸਤਾਨ ਵਿੱਚ ਫੈਲ ਗਈ। ਇਸਦਾ ਪ੍ਰੋਗਰਾਮ ਇਨਕਲਾਬੀ ਅਤੇ ਧਰਮ-ਨਿਰੱਖ ਸੀ। ਇਸਦਾ ਮਨੋਰਥ ਆਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ 'ਤੇ ਲੋਕਾਂ ਦੇ ਜਮਹੂਰੀ ਰਾਜ ਦੀ ਸਥਾਪਨਾ ਕਰਨਾ ਸੀ ਅਤੇ ਧਰਮ ਨੂੰ ਨਿੱਜੀ ਮਸਲਾ ਗਰਦਾਨਿਆਂ ਗਿਆ ਸੀ। 
ਇਸ ਗਦਰ ਲਹਿਰ ਤੋਂ ਪ੍ਰਭਾਵਤ ਹੋ ਕੇ ਬਹੁਤ ਸਾਰੇ ਹਿੰਦੀ ਨੌਕਰੀਆਂ, ਪਡ਼੍ਹਾਈਆਂ ਅਤੇ ਹੋਰ ਕਿੱਤੇ ਆਦਿ ਛੱਡ ਕੇ ਇਸ ਲਹਿਰ 'ਚ ਕੁੱਦ ਪਏ ਅਤੇ ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ, ਫਾਂਸੀ ਦੇ ਰੱਸਿਆਂ ਨੂੰ ਹੱਸਦਿਆਂ ਗਲੇ 'ਚ ਪਾਇਆ। ਇਹਨਾਂ 'ਚੋਂ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਹਰਨਾਮ ਦਾਸ ਟੁੰਡੀਲਾਟ, ਭਾਈ ਕੇਸਰ ਸਿੰਘ ਠਾਠਗਡ਼੍ਹ ਸਮੇਤ ਅਨੇਕਾਂ ਹੀ ਗਦਰ ਲਹਿਰ ਅਤੇ ਲੋਕਾਂ ਦੇ ਹੀਰੋ ਬਣੇ। ਗਦਰ ਲਹਿਰ 'ਚ ਔਰਤਾਂ ਨੇ ਵੀ ਵਡਮੁੱਲਾ ਹਿੱਸਾ ਪਾਇਆ, ਪੈਗਾਮ ਰਸਾਈ, ਗੁਪਤ ਅੱਡੇ ਬਨਾਉਣ ਲਈ ਇਨਕਲਾਬੀਆਂ ਦੀਆਂ ਝੂਠੀਆਂ ਭੈਣਾਂ, ਪਤਨੀਆਂ ਬਣ ਕੇ ਕਿਰਾਏ 'ਤੇ ਮਕਾਨ ਦਵਾਉਣੇ, ਪੁਲਸ ਤੇ ਸੀ. ਆਈ. ਡੀ. ਨੂੰ ਧੋਖਾ ਦੇਣ ਲਈ ਭੇਸ ਵਟਾ ਕੇ ਇਨਕਲਾਬੀਆਂ ਨਾਲ ਸਫਰ ਕਰਨਾ, ਜਖਮੀ ਤੇ ਬਿਮਾਰ ਇਨਕਲਾਬੀਆਂ ਦੀ ਦੇਖਭਾਲ ਕਰਨਾ, ਔਰਤਾਂ ਦੀਆਂ ਮੀਟਿੰਗਾਂ ਕਰਕੇ ਔਰਤਾਂ ਨੂੰ ਗਦਰ ਲਹਿਰ 'ਚ ਸਰਗਰਮ ਕਰਨਾ, ਹਥਿਆਰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ, ਅਜਿਹੇ ਢੰਗਾਂ ਨਾਲ ਗਦਰ ਲਹਿਰ 'ਚ ਹਿੱਸਾ ਪਾਉਂਦਿਆਂ ਕਈ ਔਰਤਾਂ ਵਰੰਟਡ ਹੋਈਆਂ, ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਪਰ ਪਾਰਟੀ ਭੇਦ ਨਹੀਂ ਦੱਸੇ। ਗਦਰ ਲਹਿਰ ਦੇ ਵੱਡਮੁੱਲੇ ਇਤਿਹਾਸ 'ਚ ਔਰਤਾਂ ਦੇ ਰੋਲ ਬਾਰੇ ਅਜੇ ਬਹੁਤ ਕੁੱਝ ਖੋਜ ਕਰਨ ਵਾਲਾ ਬਾਕੀ ਹੈ। ਗਦਰ ਲਹਿਰ ਦੇ ਇਤਿਹਾਸ ਵਿਚ ਗੁਲਾਬ ਕੌਰ ਦਾ ਉਭਰਵਾਂ ਜਿਕਰ ਆਉਂਦਾ ਹੈ। ਇਨਕਲਾਬ ਇਸ ਵੀਰਾਂਗਣਾ ਦੇ ਰੋਮ ਰੋਮ 'ਚ ਰਚਿਆ ਹੋਇਆ ਸੀ।
ਗੁਲਾਬ ਕੌਰ ਦਾ ਜਨਮ ਸੰਗਰੂਰ ਜਿਲ੍ਹੇ 'ਚ ਸੁਨਾਮ ਨੇਡ਼ੇ ਪੈਂਦੇ ਪਿੰਡ ਬਖਸ਼ੀਵਾਲਾ 'ਚ 1890 ਦੇ ਕਰੀਬ ਇਕ ਕਿਸਾਨ ਪਰਿਵਾਰ 'ਚ ਹੋਇਆ। ਉਸ ਦਾ ਵਿਆਹ ਗੁਆਂਢੀ ਪਿੰਡ ਜੱਖੋਵਾਲ ਦੇ ਨੌਜਵਾਨ ਬਚਿੱਤਰ ਸਿੰਘ ਨਾਲ (ਇਤਿਹਾਸ 'ਚ ਕਿਤੇ ਕਿਤੇ ਉਸ ਦੇ ਘਰ ਵਾਲੇ ਦਾ ਨਾਮ ਮਾਨ ਸਿੰਘ ਵੀ ਆਉਂਦਾ ਹੈ) ਹੋਇਆ। ਦੋਵੇਂ ਕੁੱਝ ਸਮਾਂ ਮਨੀਲਾ ਬਤੀਤ ਕਰਨ ਤੋਂ ਬਾਅਦ ਅਮਰੀਕਾ ਚਲੇ ਗਏ। ਉਥੇ ਉਹ ਗਦਰ ਪਾਰਟੀ ਦੇ ਸੰਪਰਕ ਵਿੱਚ ਆਏ ਅਤੇ ਦੋਵਾਂ ਨੇ ਫਰੰਗੀਆਂ ਨੂੰ ਹਿੰਦ 'ਚੋਂ ਕੱਢਣ ਲਈ ਵਤਨ ਵਾਪਸ ਆਕੇ ਗਦਰ ਲਹਿਰ 'ਚ ਸਰਗਰਮ ਹੋਣ ਦਾ ਫੈਸਲਾ ਕੀਤਾ। ਪਰ ਜਹਾਜ਼ ਚਡ਼੍ਹਨ ਤੋਂ ਪਹਿਲਾਂ ਬਚਿੱਤਰ ਸਿੰਘ ਦੋ-ਚਿੱਤੀ 'ਚ ਪੈ ਕੇ ਯਰਕ ਗਿਆ। ਪਰ ਦ੍ਰਿਡ਼੍ਹ ਇਰਾਦੇ ਵਾਲੀ ਗੁਲਾਬ ਕੌਰ ਨੇ ਆਪਣਾ ਇਰਾਦਾ ਨਾ ਬਦਲਿਆ। ਆਪਣੇ ਘਰ ਵਾਲੇ ਨੂੰ ਫਿੱਟਲਾਹਣਤਾਂ ਪਾਈਆਂ ਅਤੇ ਚੂਡ਼ੀਆਂ ਲਾਹ ਕੇ ਉਸਦੀ ਛਾਤੀ 'ਤੇ ਵਗਾਹ ਮਾਰੀਆਂ ਤੇ ਉਸ ਨਾਲੋਂ ਆਪਣਾ ਰਿਸ਼ਤਾ ਤੋਡ਼ ਦਿੱਤਾ ਅਤੇ ਦੂਜੇ ਇਨਕਲਾਬੀਆਂ ਬਾਬਾ ਜੁਆਲਾ ਸਿੰਘ, ਬਾਬਾ ਕੇਸਰ ਸਿੰਘ ਆਦਿ ਨਾਲ ''ਤੋਸ਼ਾਂ ਮਾਰੂ'' ਜਹਾਜ 'ਚ ਸਵਾਰ ਹੋ ਗਈ।
ਬਾਕੀ ਗਦਰੀਆਂ ਵਾਂਗ ਦੇਸ਼ ਵਾਪਸ ਮੁਡ਼ਦਿਆਂ ਉਸ ਨੇ ਹਾਂਗਕਾਂਗ, ਸਿੰਘਾਪੁਰ, ਪੀਨਾਂਗ ਤੇ ਰੰਗੂਨ ਦੇ ਗੁਰੂਦਵਾਰਿਆਂ ਵਿੱਚ ਹਿੰਦੀਆਂ ਨੂੰ ਦੇਸ਼ ਦੀ ਆਜਾਦੀ ਲਈ ਕੁਰਬਾਨੀਆਂ ਦੇਣ ਲਈ ਵੰਗਾਰਿਆ। ਉਸ ਨੇ ਗਦਰ ਦੀ ਗੂੰਜ ਦੀਆਂ ਕਈ ਕਵਿਤਾਵਾਂ ਚੇਤੇ ਕਰ ਲਈਆਂ ਅਤੇ ਗਾ-ਗਾ ਕੇ ਲੋਕਾਂ ਨੂੰ ਗਦਰ ਲਹਿਰ 'ਚ ਕੁੱਦਣ ਲਈ ਪ੍ਰੇਰਤ ਕੀਤਾ। ਜਹਾਜ 'ਚ ਸਫਰ ਕਰਦਿਆਂ ਵੀ ਉਹ ਮੁਸਾਫਰਾਂ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਲਈ ਉਭਾਰਦੀ ਰਹੀ ਅਤੇ 16 ਅਕਤੂਬਰ 1914 ਨੂੰ ਉਹਨਾਂ ਦਾ ਜਹਾਜ ਕਲਕੱਤੇ ਪਹੁੰੰਚ ਗਿਆ। 
ਕਲਕੱਤੇ 'ਚ ਸਰਕਾਰ ਨੇ ਬਿਦੇਸ਼ਾਂ 'ਚੋਂ ਆ ਰਹੇ ਗਦਰੀਆਂ ਨੂੰ ਫਡ਼ਨ ਲਈ ਤਲਾਸ਼ੀਆਂ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ। ਹਰੇਕ ਦੇ ਸਾਮਾਨ ਦੀ ਤਲਾਸ਼ੀ ਲਈ ਜਾਂਦੀ ਸੀ  ਅਤੇ ਘਰ ਬਾਰ ਬਾਰੇ ਪੁੱਛ ਪਡ਼ਤਾਲ ਕੀਤੀ ਜਾਂਦੀ ਸੀ। ਪੁਲਸ ਦੇ ਕਬਜੇ 'ਚ ਆਉਣ ਤੋਂ ਬਚਣ ਲਈ ਉਸਨੇ ਜੀਵਨ ਸਿੰਘ ਦੌਲੇ ਸਿੰਘ ਵਾਲਾ ਨੂੰ ਝੂਠਾ ਹੀ ਆਪਣਾ ਪਤੀ ਬਣਾ ਲਿਆ ਅਤੇ ਦੋਵੇਂ ਹੀ ਪੁਲਸ ਦੀਆਂ ਨਜ਼ਰਾਂ ਤੋਂ ਬਚ ਕੇ ਨਿਕਲ ਗਏ। ਇਸ ਤੋਂ ਬਾਅਦ ਗੁਲਾਬ ਕੌਰ ਲਾਹੌਰ ਚਲੀ ਗਈ। 
ਲਾਹੌਰ ਪਹੁੰਚਣ ਤੋਂ ਬਾਅਦ ਗੁਲਾਬ ਕੌਰ ਦੀ ਡਿਊਟੀ ਗਦਰ ਪਾਰਟੀ ਦੀ ਕੇਂਦਰੀ ਕਮੇਟੀ ਨਾਲ ਜੁਡ਼ ਕੇ ਕੰਮ ਕਰਨ ਦੀ ਲੱਗੀ। ਉਸ ਦੀ ਜੁੰਮੇਵਾਰੀ ਇਨਕਲਾਬੀਆਂ ਲਈ ਗੁਪਤ ਅੱਡੇ ਬਣਾਉਣ ਲਈ ਲਾਹੌਰ ਦੀਆਂ ਗਲੀਆਂ 'ਚ ਕਿਰਾਏ 'ਤੇ ਮਕਾਨ ਲੈ ਕੇ ਦੇਣਾ ਸੀ। ਕਿਉਂਕਿ ਉਹਨਾਂ ਦਿਨਾਂ 'ਚ  ਲਾਹੌਰ 'ਚ ਕਵਾਰਿਆਂ ਨੂੰ ਕੋਈ ਕਿਰਾਏ 'ਤੇ ਮਕਾਨ ਦੇ ਕੇ ਖੁਸ਼ ਨਹੀਂ ਸੀ ਹੁੰਦਾ। ਗੁਲਾਬ ਕੌਰ ਕਿਸੇ ਦੀ ਭੈਣ, ਕਿਸੇ ਦੀ ਭਰਜਾਈ, ਕਿਸੇ ਦੀ ਪਤਨੀ ਬਣ ਕੇ ਮਕਾਨ ਮਾਲਕ ਕੋਲ ਜਾਂਦੀ  ਅਤੇ ਮਕਾਨ ਦਵਾਉਣ 'ਚ ਸਹਾਈ ਹੁੰਦੀ। 
ਇਕ ਹੋਰ ਬਹੁਤ ਮਹੱਤਵਪੂਰਨ ਕੰਮ ਪਾਰਟੀ ਵੱਲੋਂ ਉਸਨੂੰ ਸੌਂਪਿਆ ਹੋਇਆ ਸੀ। ਉਹ ਸੀ ਇਨਕਲਾਬੀਆਂ ਦੇ ਇੱਕ ਦੂਜੇ ਕੋਲ ਸੁਨੇਹੇ ਪੁਚਾਉਣ ਦਾ, ਖਾਸ ਕਰਕੇ ਜਦੋਂ ਗਦਰ ਫੇਲ੍ਹ ਹੋ ਗਿਆ ਸੀ। ਸੀ. ਆਈ. ਡੀ. ਤੇ ਪੁਲਸ ਅੰਡਰ ਗਰਾਊਂਡ ਇਨਕਲਾਬੀਆਂ ਦੀਆਂ ਪੈਡ਼ਾਂ ਸੁੰਘਦੀ ਫਿਰਦੀ ਸੀ ਅਤੇ ਉਨ੍ਹਾਂ ਦੀ ਡਾਕ ਨੂੰ ਸੈਂਸਰ ਕੀਤਾ ਜਾਣ ਲੱਗ ਪਿਆ ਸੀ। ਗੁਲਾਬ ਕੌਰ ਨੇ ਅੰਡਰ ਗਰਾਊਂਡ ਹੋਣ ਦੇ ਬਾਅਦ ਵੀ ਆਪਣੀ ਡਿਊਟੀ ਬਡ਼ੀ ਖੂਬੀ ਨਾਲ ਨਿਭਾਈ। ਉਸ ਵੇਲੇ ਸਰਕਾਰ ਨੇ ਉਹਦੀ ਗ੍ਰਿਫਤਾਰੀ ਲਈ ਇਨਾਮ ਰੱਖਿਆ ਹੋਇਆ ਸੀ। ਉਸ ਨੇ ਭੇਸ ਬਦਲ ਕੇ ਪੁਲਸ ਦੀਆਂ ਨਜਰਾਂ ਤੋਂ ਬਚਦਿਆਂ-ਪੈਗਾਮ ਰਸਾਈ ਦਾ ਕੰਮ ਜਾਰੀ ਰੱਖਿਆ ਅਤੇ ਪੁਲਸ ਨੂੰ ਕਈ ਵਾਰ ਚਕਮਾ ਵੀ ਦਿੱਤਾ। ਇੱਕ ਵਾਰ ਪਿੰਡ ਸੰਗਵਾਲ 'ਚ ਗਦਰੀਆਂ ਦੀ ਮੀਟਿੰਗ ਹੋ ਰਹੀ ਸੀ। ਕਿਸੇ ਮੁਖਬਰ ਦੇ ਪੁਲਸ ਨੂੰ ਸੂਚਨਾ ਦੇਣ 'ਤੇ ਪੁਲਸ ਨੇ ਪਿੰਡ ਨੂੰ ਘੇਰ ਲਿਆ। ਗਦਰੀਆਂ ਨੂੰ ਪੁਲਸ ਬਾਰੇ ਪਤਾ ਲੱਗਣ 'ਤੇ ਉਹ ਭੱਜ ਗਏ। ਗੁਲਾਬ ਕੌਰ ਲੰਮਾ ਕੁਡ਼ਤਾ ਤੇ ਲਹਿੰਗਾ ਪਾ ਕੇ, ਲੰਮਾ ਘੁੰਡ ਕੱਢ ਕੇ, ਸਿਰ ਤੇ ਮਟਕੀ ਰੱਖ ਕੇ ਪੁਲਸ ਦੇ ਸਾਹਮਣੇ ਪਿੰਡ ਤੋਂ ਬਾਹਰ ਨਿਕਲ ਗਈ ਅਤੇ ਪੁਲਸ ਦੇ ਹੱਥ ਨਾ ਆਈ।
ਗੁਲਾਬ ਕੌਰ ਨੇ ਲਹੌਰ ਸਟੇਸ਼ਨ ਦੇ ਨੇਡ਼ੇ ਬੰਗੀ ਲਾਲ ਦੇ ਮੰਦਰ 'ਚ ਇੱਕ ਕਮਰਾ ਕਿਰਾਏ 'ਤੇ ਲੈ ਲਿਆ ਸੀ ਅਤੇ ਪੁਲਸ ਨੂੰ ਧੋਖਾ ਦੇਣ ਲਈ ਸਾਧਾਰਨ ਔਰਤਾਂ ਵਾਂਗ ਬੈਠੀ ਚਰਖਾ ਕੱਤਦੀ ਰਹਿੰਦੀ। ਇਨਕਲਾਬੀ ਸਟੇਸ਼ਨ ਤੋਂ ਉੱਤਰ ਕੇ ਉਸ ਕੋਲ ਆਉਂਦੇ ਅਤੇ ਦੂਜੇ ਇਨਕਲਾਬੀਆਂ ਬਾਰੇ ਜਾਣਕਾਰੀ ਹਾਸਲ ਕਰਕੇ ਚਲੇ ਜਾਂਦੇ ਅਤੇ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ। ਬਾਅਦ 'ਚ ਉਸ ਨੇ ਦਿਨ-ਰਾਤ ਗੱਡੀਆਂ, ਲਾਰੀਆਂ 'ਚ ਸਫਰ ਕਰਕੇ ਲੁਕੇ ਹੋਏ ਗਦਰੀਆਂ ਦੀਆਂ ਚਿੱਠੀਆਂ ਅਤੇ ਹਥਿਆਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਕੰਮ ਵੀ ਸੰਭਾਲਿਆ। 
ਪੁਲਸ ਨੇ ਉਸ ਨੂੰ ਪਿੰਡ ਕੋਟਲਾ ਨੌਧ ਸਿੰਘ (ਹੁਸਿਆਰਪੁਰ) ਤੋਂ ਗ੍ਰਿਫਤਾਰ ਕਰ ਲਿਆ ਅਤੇ ਪੁਲਸ ਅਫਸਰਾਂ ਵੱਲੋਂ ਖੁਦ ਉਸ ਨੂੰ ਬਡ਼ੇ ਤਸੀਹੇ ਦਿੱਤੇ ਗਏ ਕਿ ਉਹ  ਆਪਣੇ ਨਾਲ ਦੇ ਸਾਥੀਆਂ ਦੇ ਨਾਂ ਤੇ ਟਿਕਾਣੇ ਦੱਸ ਦੇਵੇ। ਪਰ ਗੁਲਾਬ ਕੌਰ ਨੇ ਦ੍ਰਿਡ਼੍ਹਤਾ ਨਾਲ ਤਸੀਹੇ ਝੱਲੇ ਤੇ ਆਖਰ ਤੱਕ ਖਾਮੋਸ਼ ਰਹੀ।

ਗੁਲਾਬ ਕੌਰ ਵਿਰੁੱਧ ਸਰਕਾਰ ਕੋਲ ਕੋਈ ਠੋਸ ਸਬੂਤ ਨਾ ਹੋਣ ਦੇ ਕਾਰਨ ਸਰਕਾਰ ਉਸ ਨੂੰ ਲਾਹੌਰ ਕੰਸਪੀਰੇਸੀ ਕੇਸ 'ਚ ਫਸਾ ਕੇ ਕਾਲੇ ਪਾਣੀ ਜਾਂ ਮੌਤ ਦੀ ਸਜਾ ਦੇਣ 'ਚ ਨਾ-ਕਾਮਯਾਬ ਰਹੀ। ਪਰ ਡੀਫੈਂਸ ਆਫ ਇੰਡੀਆ ਦੇ ਨਜ਼ਰਬੰਦੀ ਕਾਨੂੰਨ ਹੇਠ ਉਸਨੂੰ ਪੰਜ ਸਾਲਾਂ ਲਈ ਜੇਲ੍ਹ 'ਚ ਨਜ਼ਰਬੰਦ ਕਰ ਦਿਤਾ ਗਿਆ। ਗੁਲਾਬ ਕੌਰ ਆਖਰ ਤੱਕ ਗਦਰ ਲਹਿਰ 'ਚ ਸਰਗਰਮ ਰਹੀ ਅਤੇ ਫਰੰਗੀਆਂ ਵਿਰੁੱਧ ਜੂਝਦੀ ਰਹੀ। ਸ਼ਹੀਦਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਤੋਂ ਕੁੱਝ ਦਿਨਾਂ ਮਗਰੋਂ ਉਹ ਕਾਫਲੇ ਨਾਲੋਂ ਸਦਾ ਲਈ ਵਿਛਡ਼ ਗਈ।### (ਸੁਰਖ ਰੇਖਾ ਚੋਂ ਧੰਨਵਾਦ ਸਹਿਤ)

ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ




Saturday, June 25, 2011

ਫ਼ੀਫ਼ਾ ਮਹਿਲਾ ਫੁਟਬਾਲ ਵਿਸ਼ਵ ਕੱਪ

26 ਜੂਨ ਤੋਂ ਸ਼ੁਰੂ ਹੋ ਰਿਹਾ ਹੈ                                                           ਰਣਜੀਤ ਸਿੰਘ ਪ੍ਰੀਤ                                                                                                               
ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਨਾਂਅ ਨਾਲ ਇਹ ਪਹਿਲਾ ਮੁਕਾਬਲਾ ਚੀਨ ਵਿੱਚ 16 ਨਵੰਬਰ ਤੋਂ 30 ਨਵੰਬਰ1991 ਤੱਕ ਹੋਇਆ,12 ਟੀਮਾਂ ਨੇ 3 ਗਰੁੱਪਾਂ ਵਿੱਚ ਸਿਰਕਤ ਕੀਤੀ,ਖੇਡੇ ਗਏ 26 ਮੈਚਾਂ ਵਿੱਚ 99 ਗੋਲ ਹੋਏ ,10 ਗੋਲ ਕਰਕੇ ਮਿਚੈਲੀ ਐਕਰਜ਼ ਟਾਪ ਸਕੋਰਰ ਰਹੀ। ਚੈਂਪੀਅਨਸ਼ਿਪ ਦੀ ਵਧੀਆ ਖਿਡਾਰਨ ਕੇਰਿਨ ਜੀਨਿੰਗਜ਼ ਬਣੀ।ਇਹ ਪਹਿਲਾ ਮੁਕਾਬਲਾ ਅਮਰੀਕਾ ਨੇ ਨਾਰਵੇ ਨੂੰ 2-1ਨਾਲ ਹਰਾ ਕੇ ਜਿਤਿਆ,ਜਦੋਂ ਕਿ ਤੀਜਾ ਸਥਾਨ ਸਵੀਡਨ ਨੇ ਜਰਮਨੀ ਨੂੰ 4-0 ਨਾਲ ਹਰਾ ਕੇ ਹਾਸਲ ਕੀਤਾ।1995 ਦਾ ਵਿਸ਼ਵ ਚੈਂਪੀਅਨਸ਼ਿੱਪ ਮੁਕਾਬਲਾ ਸਵੀਡਨ ਵਿੱਚ 5 ਤੋਂ 18 ਜੂਨ ਤੱਕ ਖੇਡਿਆ ਗਿਆ, ਪਹਿਲਾਂ ਵਾਂਗ ਰਾਊਂਡ ਰੌਬਿਨ ਅਤੇ ਨਾਕ ਆਊਟ ਅਧਾਰ ਤੇ  ਹੀ ਹੋਇਆ, ਸ਼ਾਮਲ ਹੋਈਆਂ 12 ਟੀਮਾਂ ਨੂੰ 4 ਗਰੁੱਪਾਂ ਵਿੱਚ ਵੰਡਿਆ ਗਿਆ।ਉਵੇਂ 26 ਮੈਚਾਂ ਵਿੱਚ 99 ਗੋਲ ਹੋਏ।ਅਨ ਕਰਸਿਟਨ ਅਰਨਿਸ 6 ਗੋਲ ਕਰਕੇ ਸ਼ਿਖ਼ਰ ਤੇ ਰਹੀ,ਵਧੀਆਂ ਪਲੇਅਰ ਹੈਗ ਰੇਸ ਅਖਵਾਈ।ਨਾਰਵੇ ਨੇ ਜਰਮਨੀ ਨੂੰ  2-0 ਨਾਲ  ਹਰਾਕੇ ਪਹਿਲਾ ,ਅਤੇ ਅਮਰੀਕਾ ਨੇ ਚੀਨ ਨੂੰ ਵੀ ਏਸੇ ਗੋਲ ਅੰਤਰ ਨਾਲ ਹਰਾਕੇ ਤੀਜਾ ਸਥਾਨ ਮੱਲਿਆ।
            19 ਜੂਨ ਤੋਂ 10 ਜੁਲਾਈ 1999 ਤੱਕ ਅਮਰੀਕਾ ਵਿੱਚ ਪਹਿਲੇ ਨਿਯਮਾਂ ਅਨੁਸਾਰ ਹੀ ਇਹ ਵਿਸ਼ਵ ਕੱਪ ਖੇਡਿਆ ਗਿਆ,ਪਰ ਟੀਮਾਂ ਦੀ ਗਿਣਤੀ 16 ਅਤੇ ਮੈਚਾਂ ਦੀ ਗਿਣਤੀ 32 ਹੋ ਗਈ।ਇਹਨਾਂ ਮੈਚਾਂ ਵਿੱਚ 123 ਗੋਲ ਹੋਏ ਸਿਸੀ ਅਤੇ ਸਨ ਵੈੱਨ ਨੇ 7-7 ਗੋਲ ਕਰਕੇ ਵਾਹਾਵਾ ਖੱਟੀ,ਜਦੋਂਕਿ ਸਨ ਵੈਨ ਵਧਆਿਂ ਖਿਡਾਰਨ ਅਖਵਾਈ। ਫਾਈਨਲ ਵਿੱਚ ਅਮਰੀਕਾ ਅਤੇ ਚੀਨ 0-0 ਤੇ ਬਰਾਬਰ ਰਹੇ,ਪਰ ਪਨੈਲਟੀ ਸ਼ੂਟ ਆਊਟ ਜ਼ਰੀਏ ਅਮਰੀਕਾ 5-4 ਨਾਲ ਖ਼ਿਤਾਬ ਜੇਤੂ ਬਣਨ ਵਿੱਚ ਸਫ਼ਲ ਰਿਹਾ। ਤੀਜੇ ਸਥਾਨ ਲਈ ਵੀ ਬਰਾਜ਼ੀਲ ਅਤੇ ਨਾਰਵੇ ਦੇ 0-0 ਤੇ ਬਰਾਬਰ ਰਹਿਣ ਉਤੇ ਪਂਨੈਲਟੀ ਸ਼ੂਟ ਆਊਟ ਰਾਹੀ ਨਾਰਵੇ ਨੂੰ 5-4 ਨਾਲ ਂਹਰਾਕੇ ਬਰਾਜ਼ੀਲ ਨੇ ਤੀਜੀ ਪੁਜੀਸ਼ਨ ਲਈ। 20 ਸਤੰਬਰ ਤੋਂ 12 ਅਕਤੂਬਰ 2003 ਤੱਕ ਇੱਕ ਵਾਰ ਫਿਰ ਅਮਰੀਕਾ ਵਿੱਚ ਹੀ ਇਹ ਮੁਕਾਬਲਾ ਹੋਇਆ।ਉਵੇਂ 16 ਟੀਮਾਂ 4 ਗਰੁੱਪਾਂ ਵਿੱਚ ਪਹਿਲੇ ਨਿਯਮਾਂ ਅਨੁਸਾਰ ਹੀ ਖੇਡੀਆਂ। 32 ਮੈਚਾਂ ਵਿੱਚ 107 ਗੋਲ ਹੋਏ। ਬਰਾਈਟ ਪਰਿੰਨਜ਼ 7 ਗੋਲ ਕਰਕੇ ਟਾਪਰ ਰਹੀ। ਜਦੋਂ ਕਿ ਇਹੀ ਖ਼ਿਡਾਰਨ ਵਿਸ਼ਵ ਕੱਪ ਦੀ ਸਰਵੋਤਮ ਖਿਡਾਰਨ ਬਣੀ। ਫ਼ਾਈਨਲ ਜਰਮਨੀ ਨੇ ਸਵੀਡਨ ਨੂੰ 2-1 ਨਾਲ ਹਰਾ ਕੇ ਜਿਤਿਆ। ਤੀਜੇ ਸਥਾਨ ਲਈ ਅਮਰੀਕਾ ਨੇ ਕੈਨੇਡਾ ਨੂੰ 3-1 ਨਾਲ ਮਾਤ ਦਿੱਤੀ।
             2007 ਵਾਲਾ ਵਿਸ਼ਵ ਕੱਪ 10 ਸਤੰਬਰ ਤੋਂ 30 ਸਤੰਬਰ ਤੱਕ ਚੀਨ ਵਿੱਚ ਖੇਡਿਆ ਗਿਆ ਪਿਛਲੇ ਨਿਯਮ ਹੀ ਇਸ ਵਾਰੀ ਵੀ ਲਾਗੂ ਸਨ,16 ਟੀਮਾਂ ਨੇ ਲੀਗ ਅਧਾਰ (ਰਾਊਂਡ ਰਾਬਿਨ) ਅਤੇ ਨਾਕ ਆਊਟ ਅਧਾਰ ਤੇ 32 ਮੈਚ ਖੇਡਦਿਆਂ, 111 ਗੋਲ ਕੀਤੇ।ਮਾਰਟਾ 7 ਗੋਲ ਕਰਕੇ ਟਾਪ ਸਕੋਰਰ ਵੀ ਬਣੀ ਅਤੇ ਟੂਰਨਾਂਮੈਂਟ ਦੀ ਵਧੀਆ ਖਿਡਾਰਨ ਦਾ ਖ਼ਿਤਾਬ ਵੀ ਹਾਸਲ ਕੀਤਾ। 30 ਸਤੰਬਰ ਨੂੰ ਜਰਮਨੀ ਨੇ ਬਰਾਜ਼ੀਲ ਨੂੰ 2-0 ਨਾਲ ਹਰਾ ਕੇ ਪਹਿਲੀ ਅਤੇ ਅਮਰੀਕਾ ਨੈ ਨਾਰਵੇ ਨੂੰ 4-1 ਨਾਲ ਹਰਾ ਕੇ ਤੀਜੀ ਥਾਂ ਮੱਲੀ।
       2011 ਵਾਲਾ ਵਿਸ਼ਵ ਕੱਪ ਜਰਮਨੀ ਅਤੇ 2015 ਵਾਲਾ ਕੈਨੇਡਾ ਵਿੱਚ ਹੋਣਾ ਹੈ ਅਮਰੀਕਾ ਨੇ 1991,1999, ਜਰਮਨੀ ਨੇ 2003,2007,ਅਤੇ ਨਾਰਵੇ ਨੇ 1995 ਵਿੱਚ ਇਹ ਖਿਤਾਬ ਜਿਤਿਆ ਹੈ।ਫੀਫਾ ਫ਼ੇਅਰ ਪਲੇਅ ਟਰਾਫ਼ੀ 1991-ਚੀਨ,1995- ਸਵੀਡਨ,1999-ਚੀਨ,2003-ਚੀਨ,2007-ਨਾਰਵੇ ਦੇ ਹਿੱਸੇ ਰਹੀ ਹੈ।
      26 ਜੂਨ ਤੋਂ 17 ਜੁਲਾਈ 2011 ਤੱਕ ਜਰਮਨੀ ਵਿੱਚ ਖੇਡੇ ਜਾਣ ਵਾਲੇ ਇਸ ਮੁਕਾਬਲੇ ਵਿੱਚ 4 ਗਰੁੱਪਾਂ ਵਿੱਚ ਵੰਡੀਆਂ 16 ਟੀਮਾਂ ਨੇ ਪਿਛਲੇ ਹੀ ਨਿਯਮਾਂ ਅਨੁਸਾਰ 32 ਮੈਚ ਖੇਡਣੇ ਹਨ,ਇੱਕ ਵਾਰ ਫ਼ਿਰ ਭਾਰਤੀ ਟੀਮ ਸ਼ਾਮਲ ਨਹੀਂ ਹੈ। ਸਾਰੇ ਮੈਚਾਂ ਦੇ ਵੇਰਵਿਆਂ ਦਾ ਐਲਾਨ ਹੋ ਚੁੱਕਿਆ ਹੈ,ਜਿਸ ਦਾ ਕੰਪਲੀਟ ਵੇਰਵਾ ਇਸ ਤਰ੍ਹਾਂ ਹੈ;--------
                 ਗਰੁੱਪ ਏ ਦੇ ਮੈਚਾਂ ਦਾ ਵੇਰਵਾ;- ਟੀਮਾਂ;ਜਰਮਨੀ,ਨਾਇਜ਼ੀਰੀਆ,ਕੈਨੇਡਾ, ਫ਼ਰਾਂਸ,

ਮੈਚ ਨੰ      ਮਿਤੀ          ਸਮਾਂ               ਸਥਾਨ                                ਟੀਮਾਂ
1          26 ਜੂਂਨ     18:00             ਬਰਲਿਨ                       ਜਰਮਨੀ  ਬਨਾਮ ਕੈਨੇਡਾ

2         26 ਜੂਂਨ      15:00            ਸਿਨਸ਼ੇਅਮ                       ਨਾਈਜ਼ੀਆ ਬਨਾਮ ਫ਼ਰਾਂਸ

9         30 ਜੁਨ      20:45        ਫਰੈਂਕਫਰਟ /ਮੇਨ                     ਜਰਮਨੀ ਬਨਾਮ ਨਾਈਜ਼ੀਆ

10       30ਜੁਨ       18:00              ਬੌਚੁੰਮ                         ਕੈਨੇਡਾ ਬਨਾਮ ਫ਼ਰਾਂਸ

17       5ਜੁਲਾਈ       20:45           ਮੌਇਨਚਿੰਗਲਡਬਾਚ               ਫ਼ਰਾਂਸ  ਬਨਾਮ ਜਰਮਨੀ

18       5ਜੁਲਾਈ       20:45            ਡਰਿਸਡਨ                      ਕੈਨੇਡਾ ਬਨਾਮ ਨਾਈਜ਼ੀਆ


ਗਰੁੱਪ ਬੀ ਦੇ ਮੈਚਾਂ ਦਾ ਵੇਰਵਾ:--ਟੀਮਾਂ ;ਜਪਾਨ,ਮੈਕਸੀਕੋ,ਨਿਊਜ਼ੀਲੈਂਡ,ਇੰਗਲੈਂਡ...
ਮੈਚ ਨੰ      ਮਿਤੀ          ਸਮਾਂ                ਸਥਾਨ                                  ਟੀਮਾਂ
3         27 ਜੂਂਨ     15:00           ਬੌਚੁੰਮ                       ਜਪਾਨ ਬਨਾਮ  ਨਿAਜ਼ੀਲੈਂਡ
4         27 ਜੂਂਨ     18:00        ਵੌਲਫ਼ਸਬਰਗ                    ਮੈਕਸੀਕੋ ਬਨਾਮ ਇੰਗਲੈਂਡ

11       ਇੱਕ ਜੁਲਾਈ  15:00         ਲਿਵਰਕੁਸੀਨ                      ਜਪਾਨ ਬਨਾਮ ਮੈਕਸੀਕੋ

12       ਇੱਕ ਜੁਲਾਈ  18:15         ਡਰਿਸਡਨ                         ਨਿਊਜ਼ੀਲੈਂਡ ਬਨਾਮ ਇੰਗਲੈਂਡ

19       5ਜੁਲਾਈ     18 :15        ਅਗਬਰਗ                          ਇੰਗਲੈਂਡ ਬਨਾਮ ਜਪਾਨ

20       5ਜੁਲਾਈ     18 :15        ਨਸ਼ੇਅਮ                          
 ਨਿਊਜ਼ੀਲੈਂਡ ਬਨਾਮ ਮੈਕਸੀਕੋ


ਗਰੁੱਪ ਸੀ ਦੇ ਮੈਚਾਂ ਦਾ ਵੇਰਵਾ-ਅਮਰੀਕਾ,ਕੋਲੰਬੀਆ,ਡੀਪੀਆਰ ਕੋਰੀਆ,ਸਵੀਡਨ,
ਮੈਚ ਨੰ       ਮਿਤੀ        ਸਮਾਂ            ਸਥਾਨ                                    ਟੀਮਾਂ
੫          28 ਜੁਨ      18:15       ਡਰਿਸਡਨ                   ਅਮਰੀਕਾ ਬਨਾਮ ਡੀਪੀਆਰ ਕੋਰੀਆ
6          28 ਜੁਨ      15:00       ਲਿਵਰਕੁਸੀਨ                  ਕੋਲੰਬੀਆ  ਬਨਾਮ ਸਵੀਡਨ

13         2 ਜੁਲਾਈ     18:00      ਸਿਨਸ਼ੇਅਮ                      ਅਮਰੀਕਾ ਬਨਾਮ ਕੋਲੰਬੀਆ

14         2 ਜੁਲਾਈ      14:00     ਅਗਬਰਗ ਡੀਪੀਆਰ             ਕੋਰੀਆ   ਬਨਾਮ ਸਵੀਡਨ

21         6 ਜੁਲਾਈ      20:45      ਵੌਲਫ਼ਸਬਰਗ                   ਸਵੀਡਨ ਬਨਾਮ ਅਮਰੀਕਾ

੨੨         6 ਜੁਲਾਈ      20:45        ਬੌਚੁੰਮ ਡੀਪੀਆਰ               ਕੋਰੀਆ ਬਨਾਮ ਕੋਲੰਬੀਆ


ਗਰੁੱਪ  ਡੀ ਦੇ ਮੈਚਾਂ ਦਾ ਵੇਰਵਾ:- ਨਾਰਵੇ,ਬਰਾਜ਼ੀਲ,ਆਸਟਰੇਲੀਆ,ਇਕਟੋਰੀਅਲ ਗੁਨੀਆਂ
ਮੈਚ ਨੰ        ਮਿਤੀ            ਸਮਾਂ             ਸਥਾਨ                            ਟੀਮਾਂ
7           29 ਜੂਨ         18:15     ਮੌਇਨਚਿੰਗਲਡਬਾਚ          ਬਰਾਜ਼ੀਲ 
ਬਨਾਮ ਆਸਟਰੇਲੀਆ

8           29 ਜੂਨ         15:00       ਅਗਬਰਗ                 ਨਾਰਵੇ ਬਨਾਮ ਇਕਟੋਰੀਅਲ ਗੁਨੀਆਂ

15         3 ਜੁਲਾਈ        18:15        ਵੌਲਫ਼ਸਬਰਗ               ਬਰਾਜ਼ੀਲ  ਬਨਾਮ ਨਾਰਵੇ

16         3 ਜੁਲਾਈ        14:00         ਬੌਚੁੰਮ               ਆਸਟਰੇਲੀਆ ਬਨਾਮ ਇਕਟੋਰੀਅਲ ਗੁਨੀਆਂ

23         6 ਜੁਲਾਈ        18:00   ਫਰੈਂਕਫਰਟ /ਮੇਨ ਇਕਟੋਰੀਅਲ    ਗੁਨੀਆਂ ਬਨਾਮ ਬਰਾਜ਼ੀਲ

24         6 ਜੁਲਾਈ         18:00      ਲਿਵਰਕੁਸੀਨ            ਆਸਟਰੇਲੀਆ ਬਨਾਮ ਨਾਰਵੇ


ਕੁਆਰਟਰ ਫ਼ਾਈਨਲ ਂਨਾਕ ਆਊਟ ਗੇੜ ਸ਼ੁਰੂ----
   
ਮੈਚ ਨੰ         ਮਿਤੀ             ਸਮਾਂ           ਸਥਾਨ                          ਟੀਮਾਂ  
25         9 ਜੁਲਾਈ          20:45       ਵੌਲਫ਼ਸਬਰਗ               1ਏ   ਬਨਾਮ 2ਬੀ
26         9 ਜੁਲਾਈ          18:00        ਲਿਵਰਕੁਸੀਨ              1ਬੀ   ਬਨਾਮ 2ਏ
27        10 ਜੁਲਾਈ         13:00        ਅਡਬਰਗ                 1ਸੀ   ਬਨਾਮ 2 ਡੀ
28        10 ਜੁਲਾਈ         17:30        ਡਰਿਸਡਨ                 1ਡੀ   ਬਨਾਮ 2ਸੀ


ਸੈਮੀਫਾਈਨਲ ਮੈਚ :-

ਮੈਚ ਨੰ        ਮਿਤੀ          ਸਮਾਂ          ਸਥਾਨ                  ਟੀਮਾਂ

29        13 ਜੁਲਾਈ     20:45     ਫਰੈਂਕਫਰਟ /ਮੇਨ       ਜੇਤੂ 25   ਬਨਾਮ  ਜੇਤੂ 27
30        13 ਜੁਲਾਈ     18:00    ਮੌਇਨਚਿੰਗਲਡਬਾਚ      ਜੇਤੂ 26   ਬਨਾਮ  ਜੇਤੂ 28

ਤੀਜੇ ਸਥਾਂਨ ਲਈ ਮੈਚ:-

ਮੈਚ ਨੰ        ਮਿਤੀ          ਸਮਾਂ            ਸਥਾਨ                      ਟੀਮਾਂ
31         16 ਜੁਲਾਈ    17:30         ਸਿਨਸ਼ੇਅਮ         ਲੂਜ਼ਰ 29   ਬਨਾਮ ਲੂਜ਼ਰ 30

ਫਾਈਨਲ ਮੈਚ :---------17 ਜੁਲਾਈ
ਮੈਚ ਨੰ        ਮਿਤੀ        ਸਮਾਂ          ਸਥਾਨ                         ਟੀਮਾਂ
32         17 ਜੁਲਾਈ   20:45     ਫਰੈਂਕਫਰਟ /ਮੇਨ        ਜੇਤੂ 29   ਬਨਾਮ ਜੇਤੂ 30

Sunday, May 08, 2011

ਅਸ਼ਲੀਲ ਐਮ ਐਮ ਐਸ ਅਤੇ ਅਸੀਂ

Fri, May 6, 2011 at 5:47 PM
ਕੁੜੀਆਂ ਭੋਲ਼ੀਆਂ ਨਹੀਂ ਹੁੰਦੀਆਂ, ਉਨ੍ਹਾਂ ਨੂੰ ਭੋਲ਼ੀਆਂ ਰੱਖ ਲਿਆ ਜਾਂਦਾ ਹੈ। ਏਸੇ ਲਈ ਉਹ ਸਮਾਜ ਵਿੱਚ ਤਰਸ ਦੇ ਪਾਤਰ ਦੇ ਤੋਰ ਤੇ ਜਾਣੀਆਂ ਜਾਂਦੀਆਂ ਹਨ। ਕੁੜੀਆਂ ਨੇ ਆਪ ਕਦੇ ਨਹੀਂ ਚਾਹਿਆ ਕਿ ਉਹ ਸਮਾਜ ਵਿੱਚ ਕਿਸੇ ਨਾਲੋਂ ਵੀ ਘੱਟ ਅਖਵਾਉਣ। ਜੇਕਰ ਕੁੜੀਆਂ ਦੀ ਜੰਮਦੇ ਸਾਰ ਮੁੰਡਿਆਂ ਵਰਗੀ ਪਰਵਰਿਸ਼ ਕੀਤੀ ਜਾਵੇ ਤਾਂ ਛੇ ਸਾਲ ਦੀ ਉਮਰ ਤੱਕ ਕੁੜੀਆਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੁੜੀਆਂ ਹਨ, ਤੇ ਉਨ੍ਹਾਂ ਦੇ ਭਰਾ ਮੁੰਡੇ। ਅਣਜਾਣੇ ਵਿੱਚ ਕੁੜੀਆਂ 'ਤੇ ਲਗਾਈਆਂ ਗਈਆਂ ਬੰਦਿਸ਼ਾਂ ਹੀ ਉਨ੍ਹਾਂ ਲਈ ਘਾਤਕ ਸਾਬਿਤ ਹੁੰਦੀਆਂ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੰਦਿਸ਼ਾਂ ਹੀ ਬਗਾਵਤ ਉਪਜਦੀਆਂ ਹਨ ਤੇ ਬਗਾਵਤਾਂ ਹਾਨੀ-ਲਾਭ ਨਹੀਂ ਵੇਖਦੀਆਂ। 
ਅਜਕੱਲ ਜ਼ਮਾਨਾ ਕਾਫ਼ੀ ਬਦਲ ਗਿਆ ਹੈ। ਹੁਣ ਟੈਕਨੋਲੋਜੀ ਦਾ ਜ਼ਮਾਨਾ ਹੈ। ਹੁਣ ਕੁੜੀਆਂ ਨੇ ਸਿਰਫ਼ ਘਰ ਹੀ ਨਹੀਂ ਸਾਂਭਣੇ, ਬਲਕਿ ਘਰ ਚਲਾਉਣ ਵਿੱਚ ਵੀ ਅਹਿਮ ਯੋਗਦਾਨ ਪਾਉਣਾ ਹੁੰਦਾ ਹੈ। ਤੇ ਇਸ ਲਈ ਉਸ ਨੂੰ ਘਰ ਦੀ ਚਾਰਦੀਵਾਰੀ ਉਲੰਘਣੀ ਪੈਂਦੀ ਹੈ। ਸਿਰਫ਼ ਚਾਰਦੀਵਾਰੀ ਹੀ ਨਹੀਂ ਹੋਰ ਵੀ ਕਾਫ਼ੀ ਕੁਛ ਉਲੰਘਣਾ ਪੈਂਦਾ ਹੈ। ਤੇ ਇਹ ਉਨ੍ਹਾਂ ਦੀ ਜਰੂਰਤ ਜਾਂ ਮਜ਼ਬੂਰੀ ਕੁੱਝ ਵੀ ਹੋ ਸਕਦਾ ਹੈ। ਬੇਰੁਜ਼ਗਾਰੀ ਅਤੇ ਮੁਕਾਬਲੇ ਦੇ ਯੁੱਗ ਵਿੱਚ ਕਿਸੇ ਤੋਂ ਅੱਗੇ ਲੰਘਣਾ ਤਾਂ ਦੂਰ ਦੀ ਗੱਲ, ਅਪਣੇ ਪੈਰਾਂ ਤੇ ਖਲੋਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਇਨ੍ਹਾਂ ਮੁਸ਼ਕਿਲਾਂ ਨੂੰ ਆਸਾਨ ਕਰਨ ਲਈ ਕੁੱਝ ਮਾਨਸਿਕ ਸਮਝੋਤੇ ਵੀ ਕਰਨੇ ਪੈ ਸਕਦੇ ਹਨ।ਇਹ ਮੁਸ਼ਕਿਲਾਂ ਮੁੰਡਿਆਂ ਨੂੰ ਵੀ ਪੇਸ਼ ਆਉਂਦੀਆਂ ਹਨ ਪਰ ਜ਼ਿਆਦਾਤਰ ਕੁੜੀਆਂ ਨੂੰ ਹੀ ਇਸ ਦੌਰ 'ਚੋਂ ਲੰਘਣਾ ਪੈਂਦਾ ਹੈ।
ਅਜਕੱਲ 12-12 ਸਾਲ ਦੇ ਮੁੰਡਿਆਂ ਕੋਲ ਵੀ ਮੋਬਾਈਲ ਫੋਨ ਹਨ। ਤੇ ਉਹ ਫੋਨ ਵੀ ਲੇਟੈਸਟ ਟੈਕਨੋਲਜੀ ਦੇ ਹਨ।ਕੁੜੀਆਂ ਸਿਰਫ਼ ਅਪਣੇ ਭਰਾਵਾਂ ਦਾ ਜਾਂ ਪਿਤਾ ਜੀ ਦਾ ਫੋਨ ਲੈ ਕੇ ਹੀ ਉਸ ਬਾਰੇ ਸੀਮਿਤ ਜਿਹੀ ਜਾਣਕਾਰੀ ਲੈ ਸਕਦੀਆਂ ਹਨ। ਜੇਕਰ ਕੁੜੀਆਂ ਨੂੰ ਸਮਝਾਇਆ ਵੀ ਜਾਂਦਾ ਹੈ ਤਾਂ ਉਨ੍ਹਾਂ ਨੂੰ ਮੋਬਾਈਲ ਫੋਨ ਦੇ ਫ਼ਾਇਦੇ ਹੀ ਦੱਸੇ ਜਾਂਦੇ ਹਨ, ਉਸ ਦੇ ਨੁਕਸਾਨ ਜਾਂ ਸੰਭਾਵੀ ਨੁਕਸਾਨ/ਖਤਰੇ ਨਹੀਂ ਦੱਸੇ ਜਾਂਦੇ। ਜਿਸ ਕਾਰਨ ਕੁੜੀਆਂ ਨੂੰ ਅਣਜਾਣੇ ਵਿੱਚ ਹੀ ਭੋਲ਼ੀਆਂ ਰੱਖ ਲਿਆ ਜਾਂਦਾ ਹੈ। ਤੇ ਉਹ ਭੋਲ਼ੀਆਂ ਨੂੰ ਮਾਪਿਆਂ ਦੀ ਇਸ ਛੋਟੀ ਜਿਹੀ ਅਣਗਹਿਲੀ ਕਾਰਨ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਤੇ ਅਣਭੋਲਾਂ ਦੇ ਨਾਂ ਤੇ ਅਸੱਭਿਆ ਸਮਾਜ ਵਲੋਂ ਸੱਭਿਅਕ ਮਾਪਿਆਂ ਦਾ ਵੀ ਜੀਣਾ ਹਰਾਮ ਕਰ ਦਿੱਤਾ ਜਾਂਦਾ ਹੈ। 

ਹਰ ਦੂਜੇ ਤੀਜੇ ਦਿਨ ਅਖਬਾਰਾਂ ਵਿੱਚ ਇਹ ਸੁਰਖੀਆਂ ਆਮ ਹੀ ਪੜ੍ਹਨ ਨੂੰ ਮਿਲ ਜਾਂਦੀਆਂ ਹਨ ਕਿ ਫਲਾਂ ਕੁੜੀ ਦਾ ਐਮ ਐਮ ਐਸ ਬਜ਼ਾਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦਾ ਕੋਈ ਵੀ ਸ਼ਹਿਰ/ਕਸਬਾ ਅਜਿਹਾ ਨਹੀਂ ਬਚਿਆ ਜਿੱਥੇ ਕੋਈ ਅਜਿਹਾ ਅਸ਼ਲੀਲ ਵਰਤਾਰਾ ਸੁਰਖੀਆਂ ਵਿੱਚ ਨਾ ਆਇਆ ਹੋਵੇ। ਇਸ ਦਾ ਕਾਰਨ ਕੀ ਹੈ ? ਕੀ ਲੜਕੀਆਂ ਨੂੰ ਅਪਣੇ ਭਲੇ-ਬੁਰੇ ਦੀ ਪਛਾਣ ਨਹੀਂ ਹੈ, ਕੀ ਉਨ੍ਹਾਂ ਨੂੰ ਸ਼ਰਮ ਹਯਾ ਹੀ ਨਹੀਂ ਹੈ ? ਕੀ ਇਹ ਲੜਕੀਆਂ ਧੰਦਾ ਕਰਦੀਆਂ ਹਨ ? ਅਜਿਹੇ ਸਵਾਲ ਆਮ ਉਠਾਏ ਜਾਂਦੇ ਹਨ। ਇਨ੍ਹਾਂ ਅਸ਼ਲੀਲ ਵੀਡੀਓ ਨੂੰ ਮੋਬਾਈਲਾਂ ਵਿੱਚ ਭਰਾ ਕੇ ਇੱਕ ਦੂਜੇ ਨੂੰ ਵਿਖਾ ਕੇ ਚਟਖਾਰੇ ਵੀ ਉਹ ਹੀ ਲਗਾਉਂਦੇ ਹਨ ਜਿਨ੍ਹਾਂ ਨੇ ਅਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਿਆ ਹੁੰਦਾ, ਜਿਨ੍ਹਾਂ ਦੇ ਅਪਣੇ ਘਰੋਂ ਖਬਰਾਂ ਨਹੀਂ ਨਿਕਲੀਆਂ ਹੁੰਦੀਆਂ। ਕੁੜੀਆਂ ਜਾਂ ਮੁੰਡਿਆਂ ਦਾ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਸਮਾਜਿਕ ਮਰਿਆਦਾਵਾਂ ਉਲੰਘਣਾ ਕੋਈ ਅਲੋਕਾਰੀ ਗੱਲ ਨਹੀਂ ਹੈ। ਅਲੋਕਾਰੀ ਗੱਲ ਹੈ ਇਨ੍ਹਾਂ ਨਿਜੀ ਗੱਲਾਂ ਦਾ ਲੁਕਾਉਣ ਵਾਲੀਆਂ ਗੱਲਾਂ ਦਾ ਤਮਾਸ਼ਾ ਬਣਾਇਆ ਜਾਣਾ।  
ਅਜਿਹਾ ਨਹੀਂ ਹੈ ਕਿ ਏਸ ਤਰਾਂ ਪਹਿਲਾਂ ਕਦੇ ਨਾ ਹੋਇਆ ਹੋਵੇ। ਲੋਕ ਕਥਾਵਾਂ, ਦੰਦ ਕਥਾਵਾਂ, ਇਤਿਹਾਸ, ਮਿਥਿਹਾਸ ਵਿੱਚ ਅਜਿਹੀਆਂ ਬਹੁਤ ਉਦਾਹਰਨਾਂ ਮਿਲ ਜਾਂਦੀਆਂ ਹਨ। ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਅਤੇ ਸੱਸੀ ਪੁਨੂੰ ਉਹ ਉਦਾਹਰਨਾਂ ਹਨ ਜੋ ਅਪਣੀਆਂ ਨਿਜੀ ਸਾਂਝਾਂ ਨੂੰ ਲੁਕੋ ਤਾਂ ਨਾ ਸਕੇ ਪਰ ਉਨ੍ਹਾਂ ਨੇ ਇਸ ਨੂੰ ਤਮਾਸ਼ਾ ਵੀ ਨਹੀਂ ਬਣਨ ਦਿੱਤਾ। ਰਾਵਣ ਤਾਂ ਸੀਤਾ ਦੇ ਨੇੜੇ ਵੀ ਨਹੀਂ ਸੀ ਢੁੱਕਿਆ ਉਸ ਦਾ ਪੁਤਲਾ ਸਾੜਨ ਵੇਲੇ ਅਸੀਂ ਪਤਾ ਨਹੀਂ ਕਿਹੜੇ ਆਦਰਸ਼ਾਂ ਦੀ ਗੱਲ ਕਰਦੇ ਹਾਂ। ਸਿੰਘਾਂ ਨੇ ਤਾਂ ਔਰਤਾਂ ਨੂੰ ਮੁਗਲਾਂ/ਲੁਟੇਰਿਆਂ ਤੋਂ ਛੁਡਾ-ਛੁਡਾ ਕੇ ਉਨ੍ਹਾਂ ਦੇ ਘਰ ਵਸਾਏ ਹਨ। ਜਿਨ੍ਹਾਂ ਔਰਤਾਂ ਨੂੰ ਘਰਦਿਆਂ ਨੇ ਅਪਣਾਉਣ ਤੋਂ ਮਨ੍ਹਾ ਕਰਿਆ ਸੀ ਉਨ੍ਹਾਂ ਔਰਤਾਂ ਨੂੰ ਵੀ ਸਿੰਘਾਂ ਨੇ ਇੱਜ਼ਤ ਦਿੱਤੀ ਸੀ, ਕਿਸੇ ਦੀ ਇੱਜ਼ਤ ਦਾ ਫਲੂੰਦਾ ਨਹੀਂ ਸੀ ਬਣਾਇਆ।(ਯਾਦ ਰਹੇ ਕਿ ਇਹ ਵੀਡੀਓ ਮੂਵੀਆਂ ਕੋਈ ਹੋਰ ਨਹੀਂ ਬਣਾਉਂਦਾ, ਇਹ ਉਨ੍ਹਾਂ ਲੜਕੀਆਂ/ਔਰਤਾਂ ਦੇ ਸਹਿਭਾਗੀ ਪੁਰਸ਼ ਮਿੱਤਰ ਹੀ ਬਣਾਉਂਦੇ ਹਨ, ਜਿਨ੍ਹਾਂ ਤੇ ਐਮ ਐਮ ਐਸ ਦਾ ਸ਼ਿਕਾਰ ਹੋਈਆਂ ਲੜਕੀਆਂ ਨੂੰ ਰੱਬ ਜਿੰਨਾ ਵਿਸ਼ਵਾਸ ਹੁੰਦਾ ਹੈ। ਉਹ ਹੀ ਉਸ ਦੇ ਵਿਸ਼ਵਾਸ ਨੂੰ ਤਾਰ ਤਾਰ ਕਰਦੇ ਹਨ। ਜਦੋਂ ਕਿ ਲੜਕੀਆਂ ਬੁਆਏ ਫਰੈਂਡਾਂ ਵਲੋਂ ਇਸ ਵੀਡੀਓ ਮੂਵੀ ਦੇ ਜਨਤਕ ਕਰ ਦੇਣ ਦੇ ਇਰਾਦਿਆਂ ਤੋਂ ਅਤੇ ਮੋਬਾਈਲ ਦੀ ਲੇਟੈਸਟ ਟੈਕਨੋਲੋਜੀ ਤੋਂ ਨਾ ਵਾਕਿਫ਼ ਹੁੰਦੀਆਂ ਹਨ।) ਯਾਦ ਨਹੀਂ ਕਿਹੜੀ ਰਿਪੋਰਟ ਵਿੱਚ ਦੱਸਿਆ ਜਾ ਚੁੱਕਿਆ ਹੈ ਪਰ ਇਹ ਸਭ ਨੂੰ ਮੰਨਣਾ ਪਵੇਗਾ ਕਿ ਉਹ ਰਿਪੋਰਟ ਝੂਠੀ ਨਹੀਂ ਹੋ ਸਕਦੀ। ਦਿੱਲੀ ਦੀ ਕਿਸੇ ਸੰਸਥਾ ਦੀ ਰਿਪੋਰਟ ਹੈ ਕਿ ਕਾਲਜਾਂ/ਯੂਨਿਵਰਸਿਟੀਆਂ ਵਿੱਚ ਪੜ੍ਹਦੀਆਂ ਲੜਕੀਆਂ ਵਿੱਚੋਂ 20% ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ ਤੇ 80% ਲੜਕੀਆਂ ਅਪਣਾ ਕੁਆਰਾਪਨ ਗੁਆ ਚੁੱਕੀਆਂ ਹਨ। ਇਹ ਸੋਚਣਾ ਅਪਣੇ ਆਪ ਨੂੰ ਹਨੇਰੇ ਵਿੱਚ ਰੱਖਣਾ ਹੀ ਹੈ ਕਿ ਅਸੀਂ ਸ਼ਾਇਦ ਬਾਕੀ ਬਚਦੇ 30% ਵਿੱਚ ਆਉਂਦੇ ਹੋਵਾਂਗੇ।ਇਹ ਇੱਕ ਵੱਖਰਾ ਵਿਸ਼ਾ ਹੈ, ਇਸ ਦੀ ਉਦਾਹਰਨ ਏਸ ਲਈ ਜਰੂਰੀ ਸੀ ਕਿ ਇਹ ਉਹ ਹਿੱਸਾ ਹੈ ਜਿਸ ਦੇ ਅਸ਼ਲੀਲ ਐਮ ਐਮ ਐਸ ਨਹੀਂ ਬਣੇ ਜਾਂ ਬਜ਼ਾਰ ਵਿੱਚ ਨਹੀਂ ਆਏ। 
ਸਕੂਲਾਂ ਵਿੱਚ ਸੈਕਸ ਸਿੱਖਿਆ ਦੀ ਅਣਹੋਂਦ ਕਾਰਨ ਲੜਕੀਆਂ ਦਾ ਭਟਕ ਜਾਣਾ ਆਮ ਗੱਲ ਹੋ ਚੁੱਕੀ ਹੈ। ਬਹੁਤੇ ਪੜ੍ਹੇ ਲਿਖੇ ਮਾਪੇ ਵੀ ਅਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦੇਣ ਵਿੱਚ ਝਿਜਕ ਮਹਿਸੂਸ ਕਰਦੇ ਹਨ, ਭਾਵੇਂ ਉਹ ਸਮਝਦੇ ਹਨ ਕਿ ਇਹ ਸਿੱਖਿਆ ਅਤਿ ਜਰੂਰੀ ਹੈ। ਪਰ ਇਸ ਤੋਂ ਹਟਵੀਂ ਸਿਖਿਆ ਜੋ ਅਸੀਂ ਦੇ ਸਕਦੇ ਹਾਂ ਉਸ ਪਾਸੇ ਵੱਲ ਧਿਆਨ ਹੀ ਨਹੀਂ ਜਾਂਦਾ ਅਤੇ ਬਾਅਦ ਵਿੱਚ ਮੱਥੇ ਤੇ ਹੱਥ ਮਾਰਨ ਤੋਂ ਇਲਾਵਾ ਕੁੱਝ ਵੀ ਨਹੀਂ ਕਰ ਸਕਦੇ। 
ਲੜਕੇ ਲੜਕੀਆਂ ਵਲੋਂ ਵਿਆਹ ਤੋਂ ਪਹਿਲਾਂ ਸ਼ਰੀਰਕ ਸਬੰਧ ਨਾਜਾਇਜ਼ ਹਨ ਜਾਂ ਜਾਇਜ਼ ਇਹ ਇੱਕ ਬਹਿਸ ਦਾ ਵਿਸ਼ਾ ਹੈ ਅਤੇ ਜੇ ਉਨ੍ਹਾਂ ਨੂੰ ਸੱਭਿਅਤਾ ਦਾ ਵਾਸਤਾ ਦੇ ਕੇ ਸਮਝਾਉਣਾ ਹੈ ਤਾਂ ਕਿਵੇਂ ਸਮਝਾਇਆ ਜਾਵੇ ਇਹ ਵੱਖਰਾ ਵਿਸ਼ਾ ਹੈ। ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਹਰੇ ਸਰੀਰਕ ਸਬੰਧ ਕਿਸੇ ਦੇ ਵੀ ਹੋ ਸਕਦੇ ਹਨ ਪਰ ਅਸ਼ਲੀਲ ਐਮ ਐਮ ਐਸ ਦਾ ਸ਼ਿਕਾਰ ਸਿਰਫ਼ ਉਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਮਾਪਿਆਂ ਨੇ ਭੋਲ਼ੀਆਂ ਰੱਖ ਲਿਆ ਹੁੰਦਾ ਹੈ, ਜਿਨ੍ਹਾਂ ਨੂੰ ਅਸੱਭਿਅਕ ਸਮਾਜ ਤੋਂ ਪਾਸੇ ਰਹਿਣਾ ਤਾਂ ਸਿਖਾਇਆ ਜਾਂਦਾ ਹੈ ਪਰ ਉਸ ਅਸੱਭਿਅਕ ਸਮਾਜ ਵਿੱਚ ਮਹਿਫ਼ੂਜ਼ ਰਹਿਣ ਬਾਰੇ ਕੁੱਝ ਨਹੀਂ ਸਿਖਾਇਆ ਜਾਂਦਾ। ਅਣਖ ਦੀ ਖਾਤਰ ਹੁੰਦੇ ਕਤਲ ਵੀ ਕਿਸੇ ਨਾ ਕਿਸੇ ਤਰਾਂ ਅਸ਼ਲੀਲ ਐਮ ਐਮ ਐਸ ਵਿੱਚੋਂ ਪੈਦਾ ਹੋਏ ਸੰਭਾਵੀ ਖਤਰੇ ਕਾਰਨ ਹੀ ਹੁੰਦੇ ਹਨ। ਜਦੋਂ ਸਮਾਜ ਦੀਆਂ ਉੰਗਲਾਂ ਸ਼ਰੀਫ਼ ਘਰਾਂ ਵੱਲ ਉੱਠਦੀਆਂ ਹਨ ਤਾਂ ਘਰਾਂ ਵਿੱਚੋਂ ਲਾਸ਼ਾਂ ਹੀ ਨਿਕਲਦੀਆਂ ਹਨ। ਉਹ ਲਾਸ਼ਾਂ ਜੋ ਇਨ੍ਹਾਂ ਸੰਭਾਵੀ ਖਤਰਿਆਂ ਪ੍ਰਤੀ ਅਣਗਹਿਲੀ ਵਰਤ ਜਾਂਦੀਆਂ ਹਨ। ਸਮਾਜ ਗਰਕ ਰਿਹਾ ਹੈ, ਸਮਾਜ ਤਰੱਕੀ ਕਰ ਰਿਹਾ ਹੈ। ਦੋਵੇਂ ਸ਼ਬਦ ਇੱਕ ਦੂਜੇ ਦੇ ਵਿਰੋਧੀ ਸ਼ਬਦ ਹੋਣ ਦੇ ਬਾਵਜੂਦ ਸਮਾਂਤਰ ਚੱਲ ਰਹੇ ਹਨ। ਬਚਾਅ ਸਿਰਫ਼ ਸਮਾਜਿਕ ਜਾਗਰੂਕਤਾ ਰਾਹੀਂ ਹੀ ਹੋ ਸਕਦਾ ਹੈ ਕਿਉਂਕਿ ਅਸੀਂ ਬਹੁਤ ਤੜਫ਼ੇ ਹਾਂ, ਕਲਪੇ ਹਾਂ। ਲਾਡਾਂ ਨਾਲ ਪਾਲ਼ੀਆਂ ਨੂੰ ਨਰੜਾਂ ਨਾਲ ਨੂੜਨ ਲਈ ਮਜ਼ਬੂਰ ਹੋਏ ਹਾਂ ਜਾਂ ਹੱਥੀਂ ਉਨ੍ਹਾਂ ਦਾ ਫ਼ਾਹ ਵੱਢਣ ਵਾਲਾ ਅੱਕ ਵੀ ਸਾਨੂੰ ਚੱਬਣਾ ਪਿਆ ਹੈ।
ਧੀਆਂ ਪੁੱਤਰ ਕੋਈ ਤਿੱਤਰ ਬਟੇਰੇ ਜਾਂ ਮੁਰਗੇ-ਮੁਰਗੀਆਂ ਨਹੀਂ ਹਨ ਜਿਨ੍ਹਾਂ ਨੂੰ ਪਾਲ਼-ਪੋਸ ਕੇ ਵੱਢਣਾ ਹੁੰਦਾ ਹੈ, ਨਾ ਹੀ ਮੱਝਾਂ ਗਾਵਾਂ ਹਨ ਜਿਨ੍ਹਾਂ ਨੂੰ ਉਮੀਦਾਂ ਤੇ ਖਰੇ ਨਾ ਉਤਰਨ ਕਾਰਨ ਗਲ਼ੋਂ ਲਾਹੁਣਾ ਹੁੰਦਾ ਹੈ।ਧੀਆਂ-ਪੁੱਤ ਕੋਈ ਹੱਡ-ਮਾਸ ਦਾ ਟੁਕੜਾ ਨਹੀਂ, ਉਨ੍ਹਾਂ ਦਾ ਵੀ ਸਮਾਜਿਕ ਰੁਤਬਾ ਹੈ, ਸਮਾਜਿਕ ਪਹਿਚਾਣ ਹੈ। ਉਹ ਵੀ ਅਪਣੇ ਮਨ ਵਿੱਚ ਅਪਣੇ ਲਈ ਸੁਪਨੇ ਸੰਜੋਅ ਕੇ ਰੱਖਦੇ ਹਨ। ਭਟਕੇ ਹੋਏ ਨੂੰ ਰਾਹ ਤੇ ਲਿਆਉਣਾ ਸਾਡਾ ਫਰਜ਼ ਹੈ, ਨਾ ਕਿ ਭਟਕੇ ਹੋਏ ਨੂੰ ਹੋਰ ਭਟਕਣ ਦੇਣਾ।ਜੇਕਰ ਅਸੀਂ ਉਨ੍ਹਾਂ ਤੋਂ ਕੋਈ ਉਮੀਦ ਰੱਖਣੀ ਹੈ, ਤਾਂ ਉਨ੍ਹਾਂ ਨੂੰ ਉਸ ਦੇ ਕਾਬਲ ਬਣਾਉਣਾ ਵੀ ਸਾਡਾ ਹੀ ਫ਼ਰਜ਼ ਹੈ, ਗੁਆਂਢੀਆਂ ਦਾ ਨਹੀਂ।
ਕਿਤੇ ਇਹ ਨਾ ਹੋਵੇ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਦਾਜ ਦੀ ਬਜਾਏ ਐਮ ਐਮ ਐਸ ਕਾਰਨ ਭਰੂਣ ਹੱਤਿਆ ਵਰਗੇ ਗੈਰ ਮਨੁੱਖੀ ਅਪਰਾਧ ਕਰਨੇ ਪੈਣ। ਹਰ ਘਰ ਵਿੱਚ ਜੁਆਕ ਮੋਬਾਈਲਾਂ ਦੇ ਫੰਕਸ਼ਨ ਵੱਡਿਆਂ ਨਾਲੋਂ ਸੋਖਿਆਂ ਹੀ ਸਿੱਖ ਲੈਂਦੇ ਹਨ। ਮੇਰਾ ਇੱਕ ਲੜਕਾ ਹੈ ਉਮਰ 9 ਸਾਲ ਅਤੇ ਇੱਕ ਲੜਕੀ ਉਮਰ 6 ਸਾਲ। ਮੇਰੇ ਮੋਬਾਈਲ ਨਾਲ ਉਨ੍ਹਾਂ ਨੇ ਪੰਗੇ ਲੈ-ਲੈ ਕੇ ਏਨਾ ਕੁੱਝ ਸਿੱਖ ਲਿਆ ਹੈ ਕਿ ਦੱਸਣ ਦੀ ਲੋੜ ਨਹੀਂ। ਕਦੇ ਐਡਵੋਕੇਟ ਹਰਿੰਦਰ ਲਾਲੀ ਨੂੰ ਖਾਲੀ ਮੈਸੇਜ, ਕਦੇ ਮਿੱਸ ਕਾਲਾਂ, ਕਦੇ ਕਿਸੇ ਨੂੰ ਮਿੱਸ ਕਾਲਾਂ ਕਦੇ ਫੋਨ ਕਰ-ਕਰ ਕੇ ਉਨ੍ਹਾਂ ਨੇ ਪਤਾ ਨਹੀਂ ਫੋਨ ਵਿੱਚੋਂ ਕਿੰਨੇ ਪੈਸੇ ਫਜ਼ੂਲ ਉਡਾਏ ਹਨ ਪਰ ਮੈਂ ਇਨ੍ਹਾਂ ਨੂੰ ਫਜੂਲ ਨਹੀਂ ਗਿਣਦਾ। ਇਹ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਹੈ। ਉਹ ਅਜੇ ਛੋਟੇ ਹਨ, ਵੱਡੇ ਹੋ ਜਾਣਗੇ ਹੋਰ ਵੀ ਕਾਫ਼ੀ ਕੁੱਝ ਸਿੱਖ ਜਾਣਗੇ, ਏਨਾ ਕੁੱਝ ਸਿੱਖ ਜਾਣਗੇ ਕਿ ਮੈਨੂੰ ਵੀ ਸਿਖਾਉਣ ਦੇ ਕਾਬਲ ਹੋ ਜਾਣਗੇ। ਪਰ ਅਜੇ ਉਹ ਬੱਚੇ ਹਨ। ਟੈਕਨੋਲੋਜੀ ਸਿੱਖ ਗਏ ਹਨ, ਫਾਇਦੇ ਸਿੱਖ ਗਏ ਹਨ, ਨੁਕਸਾਨਾਂ ਦੀ ਵੀ ਸਮਝ ਆਉਣ ਲੱਗ ਪਈ ਹੈ। ਪਰ ਸਮਾਜਿਕ ਨੁਕਸਾਨ, ਮਾਨਸਿਕ ਨੁਕਸਾਨ ਬਾਰੇ ਸਾਨੂੰ ਆਪ ਹੀ ਅਪਣੇ ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ-ਸਨੇਹੀਆਂ ਨੂੰ ਸਤਰਕ ਕਰਨਾ ਪਵੇਗਾ। ਮੈਂ ਮੋਬਾਈਲ ਰਾਹੀਂ ਅਪਣੇ ਬੱਚਿਆਂ ਦੀਆਂ ਕਵਿਤਾਵਾਂ/ਸ਼ਰਾਰਤਾਂ  ਦੀ ਵੀਡੀਓ ਬਣਾ ਕੇ ਬਹੁਤੇ ਰਿਸ਼ਤੇਦਾਰਾਂ, ਮਿੱਤਰਾਂ ਦੇ ਫੋਨਾਂ ਵਿੱਚ ਭੇਜ ਚੁੱਕਿਆ ਹਾਂ। ਤੇ ਉਨ੍ਹਾਂ ਦੇ ਬੱਚਿਆਂ ਦੀਆਂ ਸ਼ਰਾਰਤਾਂ ਮੇਰੇ ਬੱਚੇ ਮੇਰੇ ਫੋਨ ਰਾਹੀਂ ਘਰ ਬੈਠੇ ਵੇਖ ਲੈਂਦੇ ਹਨ। ਉਨ੍ਹਾਂ ਨੂੰ ਏਨੀ ਕੁ ਸਮਝ ਆ ਗਈ ਹੈ ਕਿ ਜਦੋਂ ਡੈਡੀ ਫੋਨ ਵਿੱਚ ਫਿਲਮ ਬਣਾਉਣ ਲਗਦੇ ਹਨ ਤਾਂ ਕੋਈ ਵੀ ਅਜਿਹੀ ਸ਼ਰਾਰਤ ਨਾ ਕਰੀਏ ਕਿ ਬਾਅਦ ਵਿੱਚ ਨਮੋਸ਼ੀ ਝੱਲਣੀ ਪਵੇ। ਜਦੋਂ ਕਦੇ ਉਹ ਪੜ੍ਹਾਈ ਜਾਂ ਸ਼ਰਾਰਤਾਂ ਕਾਰਨ ਕੁੱਟ ਖਾ ਲੈਂਦੇ ਹਨ ਤਾਂ ਉਨ੍ਹਾਂ ਦੇ ਰੋਂਦਿਆਂ ਦੀ ਵੀਡੀਓ ਬਣਾਉਣ ਦਾ ਇਹ ਫਾਇਦਾ ਹੁੰਦਾ ਹੈ ਕਿ ਉਹ ਮੋਬਾਈਲ ਸਾਹਮਣੇ ਰੋਂਦੇ-ਰੋਂਦੇ ਹੱਸਣ ਲੱਗ ਜਾਂਦੇ ਹਨ। ਉਨ੍ਹਾਂ ਨੂੰ ਪਤਾ ਹੈ ਜਦ ਉਨ੍ਹਾਂ ਦੇ ਹਮਉਮਰ ਇਹ ਰੋਂਦਿਆਂ ਦੀ ਫਿਲਮ ਵੇਖਣਗੇ ਤਾਂ ਚਿੜਾਉਣਗੇ ਜਾਂ ਮਖੌਲ ਉਡਾਉਣਗੇ। ਉਹ ਸਤਰਕ ਹੋ ਜਾਂਦੇ ਹਨ। ਇਹ ਸਤਰਕਤਾ ਅੱਲੜ੍ਹ ਉਮਰ ਦੇ ਬੱਚਿਆਂ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ। ਕਿਉਂਕਿ  ਭਟਕਣ ਦੀ ਉਮਰ ਵਿੱਚ ਵੀ ਉਹ ਅਪਣੇ ਆਪ ਬਾਰੇ ਪੂਰਨ ਤੌਰ ਤੇ ਸੁਚੇਤ ਰਹਿਣਗੇ।
ਇਹ ਤਾਂ ਸੀ ਬੱਚਿਆਂ ਦੇ ਸਤਰਕ ਹੋਣ ਦੀ ਗੱਲ। ਏਸੇ ਤਰਾਂ ਅੱਲੜ੍ਹ ਉਮਰ ਦੇ ਨੋਜਵਾਨ ਲੜਕੇ ਲੜਕੀਆਂ ਨੂੰ ਵੀ ਸਤਰਕ ਕੀਤਾ ਜਾ ਸਕਦਾ ਹੈ। ਲੜਕੇ ਤੇਜ਼ ਹੁੰਦੇ ਹਨ, ਲੜਕੀਆਂ ਨੂੰ ਹੀ ਸਤਰਕ ਕਰਨਾ ਲਾਜ਼ਮੀ ਅਤੇ ਗੁੰਝਲਦਾਰ ਹੈ।ਉਸ ਦੀ ਭਰਾਵਾਂ ਨਾਲ ਜਾਂ ਗੁਆਂਢੀਆਂ ਨਾਲ ਲੜਦੀ ਦਾ ਐਮ ਐਮ ਐਸ ਬਣਾ ਕੇ ਕਹਿਣਾ ਕਿ ਇਹ ਤੇਰੇ ਹੋਣ ਵਾਲੇ ਸਹੁਰਿਆਂ ਨੂੰ ਭੇਜਾਂਗੇ। ਅਜਿਹੇ ਐਮ ਐਮ ਐਸ ਭਰਾ ਦੇ ਫੋਨ ਤੋਂ ਡੈਡੀ ਦੇ ਫੋਨ ਤੇ ਭੇਜਣੇ ਸਿਖਾਏ ਜਾਣ, ਭੈਣਾਂ ਅਤੇ ਜੀਜੇ ਦੇ ਫੋਨ ਤੇ ਭੇਜੀਏ ਤਾਂ ਲਾਜ਼ਮੀ ਹੈ ਕਿ ਇਸ ਟੇਢੇ ਢੰਗ ਨਾਲ ਦਿੱਤੀ ਜਾਣਕਾਰੀ ਉਸ ਲਈ ਸਹਾਈ ਸਿੱਧ ਹੋਵੇਗੀ। ਤੇ ਉਹ ਮੋਬਾਈਲ ਦੇ ਖਤਰਿਆਂ ਤੋਂ ਹਮੇਸ਼ਾ ਸਤਰਕ ਰਹੇਗੀ। ਜਿੰਨੀ ਲੋੜ ਉਸ ਨੂੰ ਸਮਝਾਉਣ ਦੀ ਹੈ ਉਸ ਤੋਂ ਕਿਤੇ ਵੱਧ ਲੋੜ ਆਪ ਸਮਝਣ ਦੀ ਹੈ। ਲੋੜ ਸਾਨੂੰ ਅਪਣੀ ਔਲਾਦ ਤੇ ਵਿਸ਼ਵਾਸ ਕਰਨ ਦੀ ਹੈ। ਉਸ ਦੇ ਸਭ ਤੋਂ ਨੇੜਲੇ ਮਿੱਤਰ ਅਤੇ ਦੁਸ਼ਮਣ ਅਸੀਂ ਹੀ ਹਾਂ। ਜੇ ਕਰ ਸਾਡੀ ਲੜਕੀ ਨੂੰ ਟੈਕਨੋਲੋਜੀ ਦੀ ਪੂਰੀ ਜਾਣਕਾਰੀ ਹੋਵੇਗੀ ਤਾਂ ਅਜਿਹੀ ਨੋਬਤ ਕਦੇ ਨਹੀਂ ਆਏਗੀ ਕਿ ਕੋਈ ਮਨਚਲਾ ਉਸ ਨੂੰ ਪ੍ਰੇਸ਼ਾਨ ਕਰ ਸਕੇ। ਕਿਉਂਕਿ ਉਹ ਅਪਣੇ ਪੈਰਾਂ ਤੇ ਹੀ ਨਹੀਂ ਅਪਣੇ ਵਿਸ਼ਵਾਸ ਤੇ ਵੀ ਖੜੀ ਹੋਵੇਗੀ। ਅਜਿਹਾ ਤਦੇ ਹੀ ਹੋਵੇਗਾ ਜਦੋਂ ਅਸੀਂ ਉਸ ਨੂੰ ਪੁੱਤਰਾਂ ਬਰਾਬਰ ਹੀ ਨਹੀਂ ਪੁੱਤਰਾਂ ਵਾਂਗ ਹੀ ਉਸ ਦੀ ਪਰਵਰਿਸ਼ ਕਰਾਂਗੇ। ਜਦੋਂ ਤੱਕ ਉਹ ਮੁੰਡਿਆਂ ਵਿੱਚ ਕੁੜੀਆਂ ਵਾਂਗ ਵਿਚਰੇਗੀ ਉਦੋਂ ਤੱਕ ਅਸੀਂ ਉਸ ਬਾਰੇ ਫਿਕਰਮੰਦ ਹੀ ਰਹਾਂਗੇ। ਜਦੋਂ ਉਹ ਮੁੰਡਿਆਂ ਵਿੱਚ ਮੁੰਡਿਆਂ ਵਾਂਗ ਰਹੇਗੀ ਤਾਂ ਕੋਈ ਉਸ ਦੀ ਅਣਖ ਵੱਲ ਝਾਕਣ ਦੀ ਹਿੰਮਤ ਵੀ ਨਹੀਂ ਕਰੇਗਾ। ਉਸ ਦਾ ਆਤਮ-ਵਿਸ਼ਵਾਸ ਹੀ ਉਸ ਦੀ ਪਹਿਚਾਣ ਹੋਵੇਗੀ। ਆਤਮ-ਵਿਸ਼ਵਾਸ ਉਸ ਨੂੰ ਸਿਰਫ਼ ਥਿੜ੍ਹਕਣ ਤੋਂ ਹੀ ਨਹੀਂ ਬਚਾਏਗਾ।  ਆਤਮ-ਵਿਸ਼ਵਾਸ ਕਾਰਨ ਉਸ ਨੂੰ ਅਪਣੀ ਜ਼ਿੰਦਗੀ ਬਾਰੇ ਲਏ ਗਏ ਹਰ ਸੂਖਮ ਤੋਂ ਸੂਖਮ ਅਤੇ ਵੱਡੇ ਤੋਂ ਵੱਡੇ ਫੈਸਲੇ 'ਤੇ ਵੀ ਕੋਈ ਨਮੋਸ਼ੀ ਨਹੀਂ ਹੋਵੇਗੀ, ਸਗੋਂ ਸਮਾਜ ਅੱਗੇ ਅਪਣਾ ਪੱਖ ਮਜ਼ਬੂਤੀ ਨਾਲ ਰੱਖਣ ਦੇ ਕਾਬਲ ਵੀ ਹੋਵੇਗੀ। 

ਗੁਰਬਾਣੀ ਵਿੱਚ ਲਿਖਿਆ ਹੈ, "ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣ"। ਜੇ ਕਿਸੇ ਨੇ ਗੁਰਬਾਣੀ ਦੀ ਏਸ ਤੁੱਕ ਤੇ ਅਮਲ ਨਹੀਂ ਕਰਨਾ ਹੈ ਤਾਂ ਨਾ ਕਰੇ ਪਰ ਏਨਾ ਖ਼ਿਆਲ ਜਰੂਰ ਰੱਖਣਾ ਚਾਹੀਦਾ ਹੈ ਕਿ ਜੇ ਬੇਗਾਨੀਆਂ ਸਾਡੀਆਂ ਮਾਵਾਂ ਧੀਆਂ ਭੈਣਾਂ ਨਹੀਂ
ਵੀ ਹਨ ਤਾਂ ਉਹ ਕਿਸੇ ਦੀਆਂ ਧੀਆਂ ਭੈਣਾਂ ਤਾਂ ਹਨ ਹੀ। ਜਿਵੇਂ ਅਸੀਂ ਕਿਸੇ ਦੀਆਂ ਧੀਆਂ ਭੈਣਾਂ ਨੂੰ ਸਮਝਦੇ ਹਾਂ, ਉਵੇਂ ਹੀ ਕੋਈ ਸਾਡੀਆਂ ਧੀਆਂ-ਭੈਣਾਂ ਨੂੰ ਸਮਝੇਗਾ।

ਆਓ ਇਸ ਸਮਾਜਿਕ ਕੋਹੜ ਨੂੰ ਅਪਣੇ ਘਰਾਂ ਵੱਲ ਵਧਣ ਤੋਂ ਰੋਕੀਏ ਅਤੇ ਪ੍ਰਣ ਕਰੀਏ ਕਿ ਅਸੀਂ ਅਪਣੀਆਂ ਲੜਕੀਆਂ ਨੂੰ ਲੜਕਿਆਂ ਬਰਾਬਰ ਖੁੱਲ੍ਹ ਅਤੇ ਅਧਿਕਾਰ ਦੇਣੇ ਹਨ। ਯਾਦ ਰੱਖੋ ਕਸੂਰ ਹਮੇਸ਼ਾ ਲੜਕੀਆਂ ਦਾ ਹੀ ਕੱਢਿਆ ਜਾਂਦਾ ਹੈ, ਨਮੋਸ਼ੀ ਲੜਕੀ ਪੱਖ ਨੂੰ ਹੀ ਝੱਲਣੀ ਪੈਂਦੀ ਹੈ। ਇਸ ਲਈ ਜ਼ਿਆਦਾ ਸਿੱਖਿਅਤ ਜ਼ਿਆਦਾ ਆਤਮ ਨਿਰਭਰ ਲੜਕੀਆਂ ਨੂੰ ਹੀ ਬਣਾਉਣਾ ਪਵੇਗਾ। ਲੜਕੀਆਂ ਨੂੰ ਭੋਲ਼ੀਆਂ ਨਹੀਂ ਉਨ੍ਹਾਂ ਨੂੰ ਚੁਸਤ-ਚਲਾਕ ਬਣਾਉਣਾ ਪਵੇਗਾ। ਤਦੇ ਹੀ ਸਾਡੇ ਮੂੰਹ ਤੇ ਅਖੌਤੀ ਨੱਕ ਸ਼ਾਨ ਨਾਲ ਰਹਿ ਸਕੇਗਾ। 

ਸੁਰਜੀਤ ਗੱਗ


ਰਾਜਨੀਤਿਕ ਅਤੇ ਸਮਾਜਿਕ ਮਸਲਿਆਂ ਬਾਰੇ ਲਿਖਣ ਅਤੇ ਪਡ਼੍ਹਨ ਵਾਲਾ  ਲੇਖਕ ਸੁਰਜੀਤ ਗੱਗ ਗੀਤ ਕਵਿਤਾਵਾਂ, ਗਜ਼ਲਾਂ ਅਤੇ ਕਹਾਣੀਆਂ ਵੀ ਲਿਖਦਾ ਹੈ। ਜਿਲਾ ਲਿਖਾਰੀ ਸਭਾ ਰੂਪਨਗਰ ਦਾ ਮੈਂਬਰ ਹੈ ਅਤੇ ਅਪਣੇ ਤੋਰ ਤੇ ਸਾਹਿਤਕ ਸਾਥੀਆਂ ਦੇ ਸਹਿਯੋਗ ਨਾਲ ਇੱਕ ਤ੍ਰੈਮਾਸਕ ਪਰਚਾ "ਇਨਕਲਾਬ" ਵੀ ਕੱਢਦਾ ਹੈ। ਇਹੋ ਸਾਹਿਤਕ ਸਫਰ ਹੈ। ਲਿਖਣ ਦਾ ਮੰਤਵ ਇਹੋ ਹੈ ਕਿ ਅਪਣੀਆਂ ਲਿਖਤਾਂ ਰਾਹੀਂ ਸਮਾਜ ਸੁਧਾਰ ਲਹਿਰ ਵਿੱਚ ਛੋਟਾ ਜਿਹਾ ਯੋਗਦਾਨ ਪਾ ਸਕਾਂ, ਜਿਨ੍ਹਾਂ ਲੋਕਾਂ ਨੇ ਸੁਪਨੇ ਵੇਖਣੇ ਬੰਦ ਕਰ ਦਿੱਤੇ ਹਨ ਉਨ੍ਹਾਂ ਲੋਕਾਂ ਨੂੰ ਸੁਪਨਿਆਂ ਦਾ ਮਹੱਤਵ ਸਮਝਾ ਸਕਾਂ। ਅਪਣੇ ਬਾਰੇ ਸਿਰਫ਼ ਏਨਾ ਹੀ ਆਖ ਸਕਦਾ ਹਾਂ:
ਮੰਨਿਆ ਕਿ ਹਾਲਾਤ ਅਨੁਸਾਰ ਢਲ਼ ਗਿਆ ਹਾਂ ਕਾਫ਼ੀ, 
ਢਲ਼ਿਆ ਨਹੀਂ ਹੈ ਜਜ਼ਬਾ ਹਾਲਾਤ ਨੂੰਬਦਲਾਉਣ ਦਾ ! 
ਸੰਪਰਕ: -ਸੁਰਜੀਤ ਗੱਗ
ਮੋਬਾਈਲ ਫੋਨ ਨੰਬਰ: 94633-89628
ਪਿੰਡ ਤੇ ਡਾ. ਢੇਰ, ਤਹਿ. ਅਨੰਦਪੁਰ ਸਾਹਿਬ
ਜਿਲਾ ਰੋਪੜ (ਪੰਜਾਬ)