Monday, October 18, 2021

ਇੰਜੀ. ਪੁਨਰਦੀਪ ਸਿੰਘ ਬਰਾੜ ਨੇ ਸੰਭਾਲਿਆ ਡਿਪਟੀ CE ਇਨਫੋਰਸਮੈਂਟ ਦਾ ਅਹੁਦਾ

 18th  October 2021 at 03:04 PM

ਅਹੁਦਾ ਸੰਭਾਲਦਿਆਂ ਹੀ ਕਿਹਾ-ਰੈਵਨਿਊ ਦਾ ਖੋਰਾ ਹਰ ਹੀਲੇ ਰੋਕਿਆ ਜਾਏਗਾ

ਲੁਧਿਆਣਾ: 18 ਅਕਤੂਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਵਿੱਚ ਬਿਜਲੀ ਦੀ ਵੰਡ, ਸਪਲਾਈ ਅਤੇ ਹੋਰ ਖੇਤਰਾਂ ਨੂੰ ਬੇਹਤਰ ਬਣਾਉਣ ਦੀਆਂ ਸਰਗਰਮੀਆਂ ਤੇਈ ਨਾਲ ਜਾਰੀ ਹਨ। ਇਸ ਸਿਲਸਿਲੇ ਅਧੀਨ ਹੀ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਨੇ ਡਿਪਟੀ ਚੀਫ ਇੰਜੀਅਨਰ ਇਨਫੋਰਸਮੈਂਟ ਲੁਧਿਆਣਾ ਵੱਜੋਂ ਆਪਣਾ  ਅਹੁਦਾ ਸੰਭਾਲ ਲਿਆ ਹੈ। 
ਇਸ ਖੇਤਰ ਦੇ ਅਪ੍ਰੇਸ਼ਨ ਅਤੇ ਇੰਫੋਰਸਮੈਂਟ ਵਿੰਗਾਂ ਦੀ ਕਾਰਕਰਦਗੀ ਦਾ ਉਹਨਾਂ ਨੂੰ ਬਹੁਤ ਚੰਗਾ ਤਜਰਬਾ ਹੈ। ਉਹਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਐਡੀਸ਼ਨਲ ਸੁਪਰਟੈਂਡਿੰਗ ਇੰਜੀਨੀਅਰ ਵੱਜੋਂ ਅਸਟੇਟ ਵਿਖੇ ਅਤੇ ਸੁੰਦਰ ਨਗਰ ਦੀਆਂ ਡਵੀਯਨਾਂ ਵਿੱਚ ਐਡੀਸ਼ਨਲ ਐਸ ਈ ਇੰਫੋਰਸਮੈਂਟ ਵੱਜੋਂ ਵੀ ਆਪਣੀ ਜ਼ਿੰਮੇਵਾਰੀ ਦਿਖਾ ਕੇ ਆਪਣੀ ਕਾਰਗੁਜ਼ਾਰੀ ਦਾ ਲੋਹਾ ਮਨਵਾਇਆ ਹੋਇਆ ਹੈ। ਇਸ ਤਰ੍ਹਾਂ ਉਹ ਬਿਜਲੀ ਵਿਭਾਗ ਨੂੰ ਬਹੁਤ ਤਜਰਬੇਕਾਰ ਅਧਿਕਾਰੀ ਦੀਆਂ ਸੇਵਾਵਾਂ ਦਾ ਲਾਭ ਮਿਲ ਰਿਹਾ ਹੈ। 

ਆਪਣਾ ਇਹ ਅਹੁਦਾ ਸੰਭਾਲਦਿਆਂ ਸਾਰ ਹੀ ਉਹਨਾਂ ਕਿਹਾ ਕਿ ਅਨੁਸ਼ਾਸਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਏਗਾ ਅਤੇ ਰੈਵਨਿਊ ਦਾ ਖੋਰਾ ਹਰ ਹੀਲੇ ਰੋਕਿਆ ਜਾਏਗਾ। ਉਹਨਾਂ ਨਾਲ ਕੰਮ ਕਰ ਚੁੱਕੇ ਬਿਜਲੀ ਅਧਿਕਾਰੀ ਅਤੇ ਮੁਲਾਜ਼ਮ ਦੱਸਦੇ ਹਨ ਕਿ ਬਰਾੜ ਸਾਹਿਬ ਕਹਿਣੀ ਅਤੇ ਕਰਨੀ ਦੇ ਬੜੇ ਪੱਕੇ ਹਨ। ਉਹਨਾਂ ਦੇ ਆਉਣ ਨਾਲ ਹੁਣ ਡਸਿਪਲਿਨ ਵੀ ਸੁਧਰੇਗਾ ਅਤੇ ਬਿਜਲੀ ਬੋਰਡ ਦੀ ਆਮਦਨ ਵੀ ਵਧੇਗੀ। ਇਸ ਕੰਮ ਵਿੱਚ ਕੋਈ ਵੀ ਕੁਤਾਹੀ ਉਹ ਬਰਦਾਸ਼ਤ ਕਰਨ ਵਾਲੇ ਨਹੀਂ ਹਨ। 

ਆਮ ਲੋਕਾਂ ਦਾ ਵੀ ਕਹਿਣਾ ਹੈ ਇਸ ਨਾਲ ਜਿੱਥੇ ਸਰਕਾਰ ਨੂੰ ਫਾਇਦਾ ਹੋਵੇਗਾ ਉੱਥੇ ਬਿਜਲੀ ਮੁਲਾਜ਼ਮ ਵੀ ਫਾਇਦੇ ਵਿੱਚ ਰਹਿਣਗੇ। ਆਮ ਲੋਕਾਂ ਨੂੰ ਵੀ ਇਸਦਾ ਲਾਭ ਪਹੁੰਚੇਗਾ। -ਉੱਚ ਅਧਿਕਾਰੀਆਂ ਦੀ ਚੰਗੀ ਪਰਫਾਰਮੈਂਸ ਦਾ ਫਾਇਦਾ ਆਖਿਰਕਾਰ ਆਮ ਵਿਅਕਤੀ ਤੱਕ ਹੀ ਪਹੁੰਚਦਾ ਹੈ। 

No comments: