Tuesday, June 29, 2021

ਸੰਘੀ ਪਰਵਚਨ ‘ਲਵ-ਜਹਾਦ’ ਦੇ ਮੁੱਦੇ ਤੇ ਸਾਹਮਣੇ ਆਈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

WhatsApp: Wednesday: 29th June 2021 at 3:37 PM

ਸਿੱਖ ਲੀਡਰਾਂ ਨੇ ਉਛਾਲਿਆ ਕਸ਼ਮੀਰੀ ਸਿੱਖ ਲੜਕੀਆਂ ਦਾ ਕੇਸ 


ਚੰਡੀਗੜ੍ਹ
: 29 ਜੂਨ 2021: (ਪੰਜਾਬ ਸਕਰੀਨ ਬਿਊਰੋ)::

ਦੋ ਕਸ਼ਮੀਰੀ ਸਿੱਖ ਲੜਕੀਆਂ ਦੇ ਮੁਸਲਮਾਨਾਂ ਨਾਲ  ਵਿਆਹ ਕਰਾਉਣ ਦੇ ਮਾਮਲੇ ਨੂੰ ਲੈ ਕੇ ਚੱਲ ਰਹੀ ਸਿਆਸਤ ਦਾ ਸ੍ਰੀ ਗੁਰੂ ਕੇਂਦਰੀ ਸਿੰਘ ਸਭ ਨੇ ਗੰਭੀਰ ਨੋਟਿਸ ਲਿਆ ਹੈ। ਇਸ ਕੰਮ ਵਿੱਚ ਲੱਗੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਮਨਜਿੰਦਰ ਸਿੰਘ ਸਿਰਸਾ ਅਤੇ ਅਤੇ ਹੋਰਨਾਂ ਨੂੰ ਕੇਂਦਰੀ ਸਿੰਘ ਸਭਾ ਨੇ ਲੰਮੇ ਹੱਥੀਂ ਲਿਆ ਹੈ। ਇਸ ਮਾਮਲੇ ਵਿੱਚ ਅੱਗੇ ਅੱਗੇ ਹੋ ਰਹੀ ਭਾਜਪਾ ਦੇ ਆਗੂਆਂ ਨੂੰ ਕੇਂਦਰੀ ਸਭਾ ਨੇ ਅਜਿਹੇ ਬਹੁਤ ਸਾਰੇ ਧਾਰਮਿਕ ਮਾਮਲੇ ਵੀ ਗਿਣਵੇਂ ਹਨ ਜਿਹਨਾਂ ਬਾਰੇ ਸਰਕਾਰ ਕੁਝ ਨਹੀਂ ਬੋਲਦੀ ਲੱਗਦੀ। 

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਇੱਕਠੇ ਹੋਏ ਸਿੱਖ ਬੁਧੀਜੀਵੀਆਂ ਨੇ ਕਿਹਾ ਦੋ ਕਸ਼ਮੀਰੀ ਸਿੱਖ ਲੜਕੀਆਂ ਦੇ ਮੁਸਲਮਾਨਾਂ ਨਾਲ ਵਿਆਹ ਕਰਾਉਣ ਦੇ ਮਸਲੇ ਨੂੰ ਤੱਥਾਂ ਤੋਂ ਪਰ੍ਹੇ ਉਛਾਲਕੇ/ਭੜ੍ਹਕਾ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਸਿੱਖ ਲੀਡਰ ਭਾਜਪਾ ਦੀ ਮੁਸਲਮਾਨ-ਵਿਰੋਧੀ ‘ਲਵ-ਜ਼ਹਾਦ’ ਵਾਲੀ ਸਿਆਸਤ ਦੀ ਸੇਵਾ ਕਰ ਰਹੇ ਹਨ।

ਕਈ ਸਿੱਖ ਲੀਡਰਾਂ ਨੇ ਇਹਨਾਂ ਲੜਕੀਆਂ ਦੇ ਵਿਆਹ ਦੀ ਅਸਲੀਅਤ ਨੂੰ ਦਬਾ ਕੇ ਅਤੇ ਉਹਨਾਂ ਦੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਨੂੰ ਧਾਰਮਿਕ ਰੰਗਤ ਦੇਕੇ ਇੱਕ ਘੱਟ-ਗਿਣਤੀ ਭਾਈਚਾਰੇ ਨੂੰ ਦੂਜੇ ਘੱਟ-ਗਿਣਤੀ ਸਮਾਜ ਵਿਰੁੱਧ ਖੜ੍ਹਾ ਕਰਕੇ, ਭਾਜਪਾ ਦੀ ਸਿਆਸਤ ਦਾ ਦਮ ਭਰਨ ਵਾਲਾ ਕੰਮ ਹੀ ਕੀਤਾ ਹੈ। 

ਭਾਜਪਾ ਸਰਕਾਰ ਵੀ ਇਹਨਾਂ ਸਿੱਖ ਲੀਡਰਾਂ ਨੂੰ ਇਸ ਕੇਸ ਨੂੰ ਸਿਆਸੀ ਰੂਪ ਦੇਣ ਲਈ ਲਗਾਤਾਰ ਉਕਸਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਵੀ ਇਸ ਸਬੰਧ ਵਿੱਚ ਤੁਰੰਤ ਜੰਮੂ-ਕਸ਼ਮੀਰ ਸਰਕਾਰ ਨੂੰ ਲੋੜੀਦੀਆਂ ਹਦਾਇਤਾਂ ਦਿੱਤੀਆਂ ਹਨ। ਜਦੋਂ ਕਿ ਅਮਿਤ ਸ਼ਾਹ ਨੇ ਸੱਤ ਮਹੀਨਿਆਂ ਤੋਂ ਚਲਦੇ ਕਿਸਾਨ ਅੰਦੋਲਨ ਬਾਰੇ ਅਤੇ ਸ਼ਹੀਦ ਹੋਏ 500 ਤੋਂ ਵੱਧ ਕਿਸਾਨਾਂ ਬਾਰੇ ਅਜੇ ਇੱਕ ਸ਼ਬਦ ਨਹੀਂ ਬੋਲਿਆ। ਸਰਕਾਰ ਹਰਿਦਵਾਰ ਦੇ ਗਿਆਨ ਗੋਦੜੀ, ਪੁਰੀ ਵਿੱਚ ਮਗੂੰਮੱਠ ਅਤੇ ਲਦਾਖ ਵਿਚਲੇ ਡਾਗਮਾਰ ਗੁਰਦਵਾਰਿਆਂ ਦੇ ਮਸਲਿਆਂ ਬਾਰੇ ਲੰਬੇ ਸਮੇਂ ਤੋਂ ਦੜ੍ਹ ਵੱਟੀ ਬੈਂਠੇ ਹਨ। ਅਤੇ ਸਿੱਖਾਂ ਦੀ ਜੰਮੂ-ਕਸ਼ਮੀਰ ਵਿੱਚ ਘੱਟ ਗਿਣਤੀ ਦਾ ਦਰਜਾ ਦੇਣ ਤੋਂ ਵੀ ਦਿੱਲੀ ਸਰਕਾਰ ਚੁੱਪ ਵੱਟੀ ਬੈਠੀ ਹੈ।     

ਕਈ ਸਿੱਖ ਲੀਡਰ ਦਿੱਲੀ ਤੋਂ ਹਵਾਈ ਉਡਾਨਾ ਰਾਹੀਂ ਕਸ਼ਮੀਰ ਪਹੁੰਚ ਗਏ ਹਨ ਅਤੇ ਦਿੱਲੀ ਵਿੱਚ ਜੰਮੂ-ਕਸ਼ਮੀਰ ਹਾਊਸ ਅਤੇ ਇੱਕ ਦੂਜੇ ਤੋਂ ਵੱਧ ਚੜ੍ਹਕੇ ਮੁਕਾਬਲੇਬਾਜ਼ੀ ਵਾਲੇ ਜਲੂਸ ਕੱਢ ਰਹੇ ਹਨ। ਜਦੋਂ ਕਿ ਸ੍ਰੀਨਗਰ ਵਿੱਚ ਲੋਕਲ ਸਿੱਖਾਂ ਨੇ ਪ੍ਰੈਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ “ਲੜਕੀਆਂ ਦੇ ਮਸਲੇ ਦਾ ਸਿਆਸੀ ਕਰਨ ਕਰਨਾ ਸਥਾਨਕ ਸਿੱਖ ਭਾਈਚਾਰੇ ਦੇ ਬਹੁਗਿਣਤੀ ਵਸੋਂ ਨਾਲ ਸਬੰਧਾਂ ਨੂੰ ਖਰਾਬ ਕਰੇਗਾ ਅਤੇ ਭਵਿੱਖ ਵਿੱਚ ਉਹਨਾਂ ਲਈ ਮੁਸ਼ਕਲਾਂ ਪੈਂਦਾ ਕਰੇਗਾ।”

ਸਿੱਖ ਬੁੱਧੀਜੀਵੀਆਂ ਨੇ ਕਿਹਾ ਕਸ਼ਮੀਰ ਸਿੱਖ ਭਾਈਚਾਰੇ ਨੂੰ ਆਪਣੇ ਸਮਾਜਿਕ ਮਸਲੇ ਗੱਲਬਾਤ ਰਾਹੀਂ ਅਤੇ ਸਮਾਜਿਕ ਦਬਾ ਰਾਹੀ ਹੱਲ ਕਰਨੇ ਚਾਹੀਦੇ ਹਨ ਅਤੇ ਬਾਹਰਲੇ ਸਿੱਖ ਲੀਡਰਾਂ ਦੇ ਸਿਆਸੀ ਹੱਥਠੋਕੇ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਇਸ ਸਾਂਝੇ ਬਿਆਨ ਵਿੱਚ ਹਾਮੀ ਭਰਨ ਵਾਲਿਆਂ ਵਿੱਚ ਸ਼ਾਮਲ ਹਨ ਉੱਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ, ਗੁਰਬਚਨ ਸਿੰਘ ਸੰਪਾਦਕ-ਦੇਸ ਪੰਜਾਬ, ਡਾ: ਕੁਲਦੀਪ ਸਿੰਘ-ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਡਾ. ਪਿਆਰੇ ਲਾਲ ਗਰਗ, ਇੰਜ. ਗੁਰਪਾਲ ਸਿੰਘ ਸਿੱਧੂ, ਪ੍ਰੋਫੈਸਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ।

ਇਸ ਸਬੰਧੀ ਹੋਰ ਵੇਰਵਾ ਲੈ ਸਕਦੇ ਹੋ ਖੁਸ਼ਹਾਲ ਸਿੰਘ ਹੁਰਾਂ ਕਿ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਹਨ। ਉਹਨਾਂ ਦਾ ਮੋਬਾਈਲ ਨੰਬਰ ਹੈ: 9316107093

No comments: