ਲੁਧਿਆਣਾ 'ਚ ਅੰਤਿਮ ਸੰਸਕਾਰ ਸਮੇਂ ਪੁੱਜੀਆਂ ਅਹਿਮ ਸ਼ਖਸੀਅਤਾਂ
ਲੁਧਿਆਣਾ: 26 ਦਸੰਬਰ 2019: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਉਹਨਾਂ ਨੂੰ ਸਾਹਿਤ ਨਾਲ ਇਸ਼ਕ ਸੀ। ਕਿਤਾਬਾਂ ਨਾਲ ਇਸ਼ਕ ਸੀ। ਲੋਕਾਂ ਨੂੰ ਗਿਆਨ ਵੰਡਣ ਵਿੱਚ ਉਹਨਾਂ ਨੂੰ ਇੱਕ ਅਲੌਕਿਕ ਆਨੰਦ ਆਉਂਦਾ ਸੀ। ਉਹਨਾਂ ਨੂੰ ਕਦੇ ਥੱਕਿਆ ਹੋਇਆ ਨਹੀਂ ਸੀ ਦੇਖਿਆ। ਉਹਨਾਂ ਨੂੰ ਕਦੇ ਮਾਯੂਸ ਨਹੀਂ ਸੀ ਦੇਖਿਆ। ਸ਼ਬਦਾਂ ਦਾ ਇਹ ਇਸ਼ਕ ਉਹਨਾਂ ਤਕਰੀਬਨ ਆਖ਼ਿਰੀ ਸਾਹਾਂ ਤੀਕ ਨਿਭਾਇਆ। ਨਾ ਕਿਸੇ ਦੁਨਿਆਵੀ ਫਾਇਦੇ ਦੀ ਚਾਹ ਰੱਖੀ ਨਾ ਹੀ ਕੁਝ ਲਿਆ। ਜਿਸ ਜਿਸ ਦਾ ਵੀ ਭਲਾ ਹੋ ਸਕਿਆ ਉਹ ਕਰਦੇ ਗਏ। ਕਿਸੇ ਨੂੰ ਪੜ੍ਹਾਈ ਕਰਵਾਈ, ਕਿਸੇ ਨੂੰ ਕਿਤਾਬਾਂ ਦੁਆਈਆਂ, ਕਿਸੇ ਦੀ ਫੀਸ ਮੁਆਫ ਕਰਾਈ, ਕਿਸੇ ਨੂੰ ਰੋਜ਼ਗਾਰ ਦੁਆਇਆ। ਅਜਿਹੇ ਲੋਕ ਕਦੇ ਮਰਿਆ ਨਹੀਂ ਕਰਦੇ। ਸਿਰਫ ਸਰੀਰਕ ਪੱਖੋਂ ਅਦਿੱਖ ਹ ਜਾਂਦੇ ਹਨ। ਕੁਦਰਤ ਦਾ ਸਤਿਕਾਰ ਕਰਦਿਆਂ ਪੰਜਾਂ ਤੱਤਾਂ ਵਿੱਚ ਮਿਲ ਜਾਂਦੇ ਹਨ। ਉਹ ਅੰਦਰੋਂ ਜੁੜੇ ਹੋਏ ਸਨ ਕਿਸੇ ਅਲੌਕਿਕ ਸ਼ਕਤੀ ਨਾਲ। ਇਸ ਮਿਲਾਪ ਦਾ ਰੰਗ ਉਹਨਾਂ ਦੇ ਚਿਹਰੇ 'ਤੇ ਸਪਸ਼ਟ ਦੇਖਿਆ ਵੀ ਜਾ ਸਕਦਾ ਸੀ। ਆਪਣੀ ਧੁੰਨ ਵਿੱਚ ਪੱਕੇ। ਆਪਣੇ ਨੇਮ ਵਿੱਚ ਪੱਕੇ। ਆਪਣੀ ਲਗਨ ਵਿੱਚ ਪੱਕੇ। ਕਦੇ ਕਿਸੇ ਨੂੰ ਇਹ ਨਹੀਂ ਆਖਿਆ ਮੈਂ ਅੱਜ ਬਿਜ਼ੀ ਬਹੁਤ ਹਾਂ--ਅੱਜ ਨਹੀਂ ਕੱਲ ਆਈਂ। ਬਿਨਾ ਕਿਸੇ ਵਖਾਵੇ ਵਾਲੇ ਰੰਗ ਢੰਗ ਤੋਂ ਉਹ ਆਖ਼ਿਰੀ ਸਾਹਾਂ ਤੀਕ ਸਾਦਗੀ ਭਰੀ ਜ਼ਿੰਦਗੀ ਜਿਊਂਦੇ ਰਹੇ। ਕਦੇ ਕਦਾਈਂ ਹੀ ਆਉਂਦੀਆਂ ਹਨ ਧਰਤੀ ਤੇ ਅਜਿਹੀਆਂ ਸ਼ਖਸੀਅਤਾਂ। ਉਹਨਾਂ ਦੇ ਅੰਤਿਮ ਸੰਸਕਾਰ ਸਮੇਂ ਪੁੱਜੇ ਹੋਏ ਲੋਕ ਕਿਸੇ ਰਸਮ ਪੂਰਤੀ ਲਈ ਨਹੀਂ ਸਨ ਆਏ। ਉਹਨਾਂ ਦੇ ਚਿਹਰਿਆਂ 'ਤੇ ਵਿਛੋੜੇ ਦਾ ਦੁੱਖ ਸਾਫ ਦੇਖਿਆ ਜਾ ਸਕਦਾ ਸੀ। ਅੰਤਿਮ ਸੰਸਕਾਰ ਸਮੇਂ ਸ਼ਮਸ਼ਾਨਘਾਟ ਦਾ ਵਿਹੜਾ ਭਰਿਆ ਹੋਇਆ ਸੀ। ਅਲਵਿਦਾ ਕਹਿਣ ਵਾਲਿਆਂ ਦੀ ਵੱਡੀ ਭੀੜ ਸੀ। ਇੱਕ ਝਲਕ ਦੇਖਣ ਵਾਲਿਆਂ ਦੀ ਲੰਮੀ ਲਾਈਨ ਸੀ। ਪ੍ਰਿੰਸੀਪਲ ਬਜਾਜ ਹੁਰਾਂ ਦੇ ਚਿਹਰੇ ਤੇ ਇੱਕ ਅਨੰਦ ਸੀ। ਇੱਕ ਤਸੱਲੀ ਸੀ ਜਿਹੜੀ ਅਕਸਰ ਮੌਤ ਮਗਰੋਂ ਬਹੁਤ ਹੀ ਵਿਰਲੇ ਟਾਂਵੇਂ ਚਿਹਰਿਆਂ ਤੇ ਮਹਿਸੂਸ ਹੁੰਦੀ ਹੈ।
ਪ੍ਰਿੰਸੀਪਲ ਬਜਾਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਰੈਫ਼ਰੈਂਸ ਲਾਇਬਰੇਰੀ ਤੇ ਡੀ. ਏ. ਵੀ. ਪਬਲਿਕ ਸਕੂਲ ਮੁਕੰਦਪੁਰ(ਨਵਾਂ ਸ਼ਹਿਰ) ਦੇ ਵੀ ਬਾਨੀ ਪ੍ਰਿੰਸੀਪਲ ਸਨ।
ਪ੍ਰਿੰਸੀਪਲ ਬਜਾਜ ਦੀ ਮ੍ਰਿਤਕ ਦੇਹ ਤੇ ਪੰਜਾਬ ਆਰਟ ਕਾਉਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸੀਨੀ.ਮੀਤ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਲੋਕ ਵਿਰਾਸਤ ਅਕਾਡਮੀ ਤੇ ਡਾ. ਸ. ਸ ਜੌਹਲ ਜੀ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪਰਗਟਸਿੰਘ ਗਰੇਵਾਲ, ਗੁਰਦੁਆਰਾ ਮਾਡਲ ਟਾਉਨ ਐਕਸਟੈਨਸ਼ਨ ਵੱਲੋਂ ਕਿਰਪਾਲ ਸਿੰਘ ਚੌਹਾਨ, ਪੰਜਾਬੀ ਗੀਤਕਾਰ ਸਭਾ ਵੱਲੋਂ ਸਰਬਜੀਤ ਵਿਰਦੀ ਨੇ ਦੋਸ਼ਾਲੇ ਪਹਿਨਾਏ।
ਨਾਮਧਾਰੀ ਦਰਬਾਰ ਵਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿ ਸ. ਹਰਪਾਲ ਸਿੰਘ ਸੇਵਕ ਨਾਮਧਾਰੀ ਨੇ ਕਿਹਾ ਕਿ ਪ੍ਰਿੰ. ਪ੍ਰੇਮ ਸਿੰਘ ਬਜਾਜ ਸਤਿਗੁਰੂ ਜਗਜੀਤ ਸਿੰਘ ਅਤੇ ਸਤਿਗੁਰੂ ਉਦੈ ਸਿੰਘ ਦੇ ਵਿਸ਼ਵਾਸਪਾਤਰ ਸਨ।
ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਮਮਤਾ ਆਸ਼ੂ ਨੇ ਵੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਸਾਡੇ ਸਭ ਦੇ ਚਾਨਣ ਮੁਨਾਰੇ ਸਨ।
ਪ੍ਰਿੰਸੀਪਲ ਬਜਾਜ ਦੇ ਦੇਹਾਂਤ ਤੇ ਦੇਸ਼ ਵਿਦੇਸ਼ ਤੋਂ ਸ਼ੋਕ ਸੰਦੇਸ਼ ਮਿਲ ਰਹੇ ਹਨ।ਸਰੀ ਕੈਨੇਡਾ ਕੋਂ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨਗਿੱਲ, ਕਵਿੰਦਰ ਚਾਂਦ, ਭੁਪਿੰਦਰ ਮੱਲੀ, ਕੁਲਦੀਪ ਸਿੰਘ ਗਿੱਲ, ਡੀ ਪੀ ਅਰਸ਼ੀ, ਹਰਜਿੰਦਰ ਸਿੰਘ ਚੀਮਾ ਠਾਣਾ, ਰਛਪਾਲ ਗਿੱਲ, ਟੋਰੰਟੋ ਤੋਂ ਇਕਬਾਲ ਮਾਹਲ, ਇੰਦਰਜੀਤ ਸਿੰਘ ਬੱਲ, ਜਾਗੀਰ ਸਿੰਘ ਕਾਹਲੋਂ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਕੈਲਗਰੀ ਤੋਂ ਕੇਸਰ ਸਿੰਘ ਨੀਰ, ਐਡਮਿੰਟਨ ਤੋਂ ਪ੍ਰੋ: ਸੁਖਵੰਤ ਸਿੰਘ ਗਿੱਲ, ਮੌਂਟਰੀਆਲ ਤੋਂ ਅਜਾਇਬ ਸਿੰਘ ਸੰਧੂ, ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਗੁਰਜਤਿੰਦਰ ਸਿੰਘ ਰੰਧਾਵਾ, ਇੰਦਰਜੀਤ ਸਿੰਘ ਝੱਜ, ਕੁਲਵਿੰਦਰ, ਦਲਜਿੰਦਰ ਸਹੋਤਾ, ਹਰਜਿੰਦਰ ਕੰਗ, ਲਾਸ ਐਂਜਲਸ ਤੋਂ ਹਰਿੰਦਰ ਬੀਸਲਾ, ਗੁਰਸ਼ਰਨ ਸਿੱਧੂ, ਰਾਜਵਿੰਦਰ ਬੋਪਾਰਾਏ, ਨਿਉਯਾਰਕ ਤੋਂ ਦਲਜੀਤ ਕੈਸ, ਆਸਟਰੇਲੀਆ ਤੋਂ ਸਰਬਜੀਤ ਸੋਹੀ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਇਟਲੀ ਤੋਂ ਦਲਜਿੰਦਰ ਰਹਿਲ, ਇੰਗਲੈਂਡ ਤੋਂ ਡਾ: ਤਾਰਾ ਸਿੰਘ ਆਲਮ, ਕੁਲਵੰਤ ਕੌਰ ਢਿੱਲੋਂ, ਅਜ਼ੀਮ ਸ਼ੇਖਰ, ਰਣਜੀਤ ਸਿੰਘ ਰਾਣਾ ਤੇ ਬਲਵਿੰਦਰ ਸਿੰਘ ਚਾਹਲ ਨੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਅੰਤਿਮ ਸੰਸਕਾਰ ਮੌਕੇ ਹਰਜੀਤ ਸਿੰਘ ਦੂਰਦਰਸ਼ਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ:ਐੱਸ. ਪੀ. ਸਿੰਘ, ਰਣਜੋਧ ਸਿੰਘ ਜੀ. ਐੱਸ, ਡਾ. ਗੁਰਇਕਬਾਲਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਤੇਜ ਪਰਤਾਪ ਸਿੰਘ ਸੰਧੂ, ਕੰਵਲਜੀਤ ਸਿੰਘ ਸ਼ੰਕਰ, ਸਾਬਕਾ ਪ੍ਰਿੰਸੀਪਲ ਸਾਹਿਬਾਨ ਹਰਮੀਤ ਕੌਰ, ਮਨਜੀਤ ਕੌਰ ਸੋਢੀਆ, ਡਾ. ਸਤੀਸ਼ ਸ਼ਰਮਾ, ਮਨਜਿੰਦਰ ਕੌਰ, ਪ੍ਰੋ. ਜਗਮੋਹਨ ਸਿੰਘ, ਸੰਤੋਖ ਸਿੰਘ ਔਜਲਾ, ਕ੍ਰਿਸ਼ਨ ਸਿੰਘ, ਡਾ. ਸ ਨ ਸੇਵਕ, ਮਲਕੀਤ ਸਿੰਘ ਔਲਖ, ਡਾ. ਫ਼ਕੀਰ ਚੰਦ ਸ਼ੁਕਲਾ, ਪ੍ਰੋ. ਵਰਿਆਮ ਸਿੰਘ ਬਜਾਜ, ਸਕੱਤਰ, ਸਰਬਜੀਤ ਸਿੰਘ ਵਿਰਦੀ, ਪ੍ਰੋ. ਜਗਮੋਹਨ ਸਿੰਘ, ਸਾਬਕਾ ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ, ਸਤਿਬੀਰ ਸਿੰਘ ਸਿੱਧੂ, ਅਜੀਤ ਸਿੰਘ ਅਰੋੜਾ, ਸਤੀਸ਼ ਗੁਲਾਟੀ, ਰਾਜਦੀਪ ਤੂਰ, ਡਾ. ਸਰੂਪ ਸਿੰਘ ਅਲੱਗ, ਪਰਮਜੀਤ ਸੋਹਲ, ਗੁਰਚਰਨ ਕੌਰ ਕੋਚਰ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਸ੍ਰੀਮਤੀ ਜਸਵੀਰ ਕੌਰ ਅਲੱਗ, ਸੁਰਿੰਦਰ ਕੌਰ,ਬਲਕੌਰ ਸਿੰਘ ਗਿੱਲ, ਅਜਮੇਰ ਸਿੰਘ, ਸਤਨਾਮ ਸਿੰਘ, ਗੁਰਮੰਨਤ ਸਿੰਘ ਲਾਹੌਰ ਬੁੱਕ ਸ਼ਾਪ, ਰੈਕਟਰ ਕਥੂਰੀਆ ਨਾਲ ਪੰਜਾਬ ਸਕਰੀਨ ਦੀ ਸਮੁੱਚੀ ਟੀਮ, ਮਹਿੰਦਰ ਸੇਖੋਂ, ਗੁਰਨਾਮ ਸਿੰਘ ਧਾਲੀਵਾਲ, ਜਸਬੀਰ ਸਿੰਘ ਘੁਲਾਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
ਇਪਟਾ ਵੱਲੋਂ ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀਆ, ਪ੍ਰਦੀਪ ਸ਼ਰਮਾ ਅਤੇ ਪੀਪਲਜ਼ ਮੀਡੀਆ ਲਿੰਕ ਵੱਲੋਂ ਕਾਰਤਿਕਾ ਸਿੰਘ ਨੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਚੰਡੀਗੜ੍ਹ ਤੋਂ ਉੱਘੇ ਲੇਖਕ ਅਤੇ ਅਨੁਵਾਦਕ ਗੁਰਨਾਮ ਕੰਵਰ ਅਤੇ ਹੋਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦੇ ਸੁਨੇਹੇ ਭੇਜੇ।
ਐਫ ਆਈ ਬੀ ਮੀਡੀਆ ਵੱਲੋਂ ਡਾਕਟਰ ਭਾਰਤ, ਓਂਕਾਰ ਸਿੰਘ ਪੁਰੀ, ਨਰਿੰਦਰ ਸੋਨੀ ਅਤੇ ਹੋਰਾਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਹਿੰਦੀ ਸਾਹਿਤ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਵਿੱਚੋਂ ਬੇਨੂ ਸਤੀਸ਼ ਕਾਂਤ, ਇਰਾ ਤ੍ਰੇਹਨ, ਨੀਲੂ ਬੱਗਾ ਲੁਧਿਆਣਵੀ, ਏਕਤਾ ਪੂਜਾ ਸ਼ਰਮਾ, ਅਮਨਦੀਪ ਦਰਦੀ, ਰਾਜਨ ਸ਼ਰਮਾ, ਏ ਐਸ ਮੋਰਿਆ ਅਤੇ ਹੋਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 30 ਦਸੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਲੁਧਿਆਣਾ (ਸਾਹਮਣੇ ਡਾਕਖ਼ਾਨਾ) ਵਿਖੇ ਦੁਪਹਿਰ 12 ਵਜੇ ਤੋਂ 1.30 ਵਜੇ ਤੀਕ ਹੋਵੇਗੀ।
No comments:
Post a Comment