Aug 27, 2019, 5:20 PM
ਸਾਵਰਕਰ ਨੇ ਮੰਗੀ ਸੀ ਅੰਗਰੇਜ਼ਾਂ ਤੋਂ 6 ਵਾਰ ਲਿਖਤੀ ਮਾਫੀ
ਲੁਧਿਆਣਾ: 27 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਲੁਧਿਆਣਾ ਦੇ ਵਿਦਿਆਰਥੀਆਂ ਨੇ ਦਿਲੀ ਦੇ ਦਿੱਲੀ ਯੂਨੀਵਰਸਿਟੀ ਵਿਚ (ਏ ਬੀ ਵੀ ਪੀ) ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੇ ਬੁਤ ਨਾਲ ਸਾਵਰਕਰ ਦਾ ਬੁਤ ਲਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਸਬੰਧੀ ਰੋਹ ਵਿੱਚ ਆਏ ਹੋਏ ਖੱਬੇਪੱਖੀ ਵਿਦਿਆਰਥੀਆਂ ਨੇ ਕਾਫੀ ਕੁਝ ਕਿਹਾ। ਏ ਆਈ ਐਸ ਐਫ ਦੇ ਜਿਲ੍ਹਾ ਸਕੱਤਰ ਦੀਪਕ ਕੁਮਾਰ ਨੇ ਸਾਵਰਕਰ ਦੇ ਬੁਤ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਾਵਰਕਰ ਨੇ ਅੰਡੇਮਾਨ ਨਿਕੋਬਾਰ ਦੇ ਜੇਲ੍ਹ ਵਿੱਚੋਂ ਰਿਹਾਅ ਹੋਣ ਲੈਂਦਿਆਂ ਅੰਗਰੇਜ਼ਾਂ ਤੋਂ 6 ਵਾਰ ਲਿਖਤੀ ਰੂਪ ਵਿੱਚ ਮਾਫੀ ਮੰਗੀ ਸੀ। ਦੀਪਕ ਕੁਮਾਰ ਨੇ ਕਿਹਾ ਕਿ ਸਾਵਰਕਰ ਨੇ ਅੰਗਰੇਜ਼ਾਂ ਨੂੰ ਕਿਹਾ ਸੀ, ਅੰਗਰੇਜ਼ੋ ਤੁਸੀਂ ਮੈਨੂੰ ਮਾਫ ਕਰੋ ਤੇ ਮੈਂ ਤੁਹਾਡੇ ਨਾਲ ਮਿਲ ਕੇ ਕੰਮ ਕਰਾਗਾਂ।ਇੱਕ ਪਾਸੇ ਸਾਡੇ ਸ਼ਹੀਦ ਜਿਹਨਾਂ ਨੇ ਹਸ ਹਸ ਕੇ ਫਾਂਸੀਆਂ ਦੇ ਰੱਸੀਆਂ ਨੂੰ ਚੁੰਮਿਆ ਤੇ ਦੂਜੇ ਪਾਸੇ ਅੰਗਰੇਜ਼ਾਂ ਸਾਹਮਣੇ ਮਾਫੀਆਂ ਮੰਗਣ ਦੀਆਂ ਲਿੱਲੜੀਆਂ ਕੱਢਣ ਵਾਲੇ ਇਹ ਕਾਇਰ ਲੋਕ।
ਦੀਪਕ ਕੁਮਾਰ ਨੇ ਕਿਹਾ ਕਿ ਇਤਿਹਾਸਕ ਤੱਥਾਂ ਦੇ ਮੁਤਾਬਿਕ ਸਾਵਰਕਰ ਦੇਸ਼ ਭਗਤ ਨਹੀ ਬਲਕਿ ਦੇਸ਼ ਦਰੋਹੀ ਸਾਬਤ ਹੋਇਆ ਪਰ ਬਹੁਤ ਸ਼ਰਮ ਦੀ ਗੱਲ ਹੈ ਕਿ ABVP ਦੇ ਮੈਂਬਰਾਂ ਨੇ ਸਾਵਰਕਰ ਨੂੰ ਦੇਸ਼ ਭਗਤ ਦੱਸ ਕੇ ਉਸ ਦਾ ਬੁਤ ਦਿਲੀ ਯੂਨੀਵਰਸਿਟੀ ਵਿਚ ਸ਼ਹੀਦ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੇ ਬੁਤ ਦੇ ਨਾਲ ਲਾਇਆ ਹੈ। ਦੀਪਕ ਕੁਮਾਰ ਨੇ ਕਿਹਾ ਕਿ ਇਹ ਇੱਕ ਸਾਜ਼ਿਸ਼ ਹੈ ਜਿਸ ਅਧੀਨ ਕਾਇਰ ਸਾਵਰਕਰ ਨੂੰ ਬਹਾਦਰ ਅਤੇ ਦੇਸ਼ ਭਗਤ ਦੱਸ ਕੇ ਇਤਿਹਾਸ ਨੂੰ ਬਦਲਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਏ ਆਈ ਐਸ ਐਫ ਕਿ ਸਾਵਰਕਰ ਦਾ ਬੁਤ ਸ਼ਹੀਦ ਭਗਤ ਸਿੰਘ ਦੇ ਨਾਲ ਲਗਾਉਣਾ ਸ਼ਹੀਦ ਭਗਤ ਸਿੰਘ ਦਾ ਅਪਮਾਨ ਹੈ ਇਸ ਲਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਇਸਦਾ ਵਿਰੋਧ ਕਰਦੇ ਹੋਏ ਇਹ ਫੈਸਲਾ ਲਿਆ ਕਿ ਕਿਸੇ ਵੀ ਕੀਮਤ ਚ ਦੇਸ਼ ਦੇ ਕਿਸੀ ਵੀ ਕੋਨੇ ਵਿੱਚ ਸਾਵਰਕਰ ਦਾ ਬੁਤ ਨਹੀ ਲਾਉਣ ਦਿਆਂਗੇ।
ਜ਼ਿਕਰਯੋਗ ਹੈ ਕਿ ਇਹ ਬੁੱਤ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਇੱਕ ਸਰਗਰਮ ਆਗੂ ਸ਼ਕਤੀ ਸਿੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਇਜ਼ਾਜ਼ਤ ਲਏ ਬਗੈਰ ਹੀ ਆਪਣੀ ਮਨਮਰਜ਼ੀ ਨਾਲ ਸਥਾਪਿਤ ਕਰ ਦਿੱਤਾ ਸੀ। ਉਂਝ ਅਜਿਹੇ ਢੰਗ ਤਰੀਕਿਆਂ ਨਾਲ ਕੰਮ ਕਰਨਾ ਸਿੰਘ ਪਰਿਵਾਰ ਦੀ ਕਾਰਜਸ਼ੈਲੀ ਵਿੱਚ ਵੀ ਸ਼ਾਮਲ ਹੈ।
ਇਸ ਬੁੱਤ ਦੀ ਸਥਾਪਤੀ ਦੇ ਛੇਤੀ ਹੀ ਮਗਰੋਂ ਵਿਦਿਆਰਥੀਆਂ ਨੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕੀਤਾ। ਕਾਂਗਰਸ ਸਮਰਥਕ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ ਐਸ ਯੂ ਆਈ) ਦੇ ਮੈਂਬਰਾਂ ਨੇ ਨਾ ਸਿਰਫ ਤਿੱਖੀ ਨਾਅਰੇਬਾਜ਼ੀ ਕੀਤੀ ਬਲਕਿ ਕਿਸੇ ਨੇ ਸਾਵਰਕਰ ਦੇ ਬੁੱਤ 'ਤੇ ਕਾਲਖ ਵੀ ਮਿਲ ਦਿੱਤੀ ਅਤੇ ਜੁੱਤੀਆਂ ਦਾ ਹਰ ਵੀ ਪਹਿਨਾ ਦਿੱਤਾ। ਇਸ ਸਾਰੇ ਵਿਵਾਦ ਦੇ ਭੜਕਣ ਤੋਂ ਬਾਅਦ ਸਿੰਘ ਪਰਿਵਾਰ ਨੂੰ ਵੀ ਲੱਗਿਆ ਕਿ ਅਜੇ ਸਾਡੀ ਮਰਜ਼ੀ ਨਹੀਂ ਚੱਲਣੀ। ਦੋ ਕੁ ਦਿਨ ਪਹਿਲਾਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਵਿਵਾਦਿਤ ਪ੍ਰਤਿਮਾ ਨੂੰ ਖੁਦ ਹੀ ਹਟਾ ਲਿਆ।
ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਏ ਆਈ ਐਸ ਐਫ ਨੇ ਵੀ ਅੱਜ ਇਸਦਾ ਤਿੱਖਾ ਵਿਰੋਧ ਕੇਤਾ ਅਤੇ ਕਿਹਾ ਕਿ ਉਹ ਦੇਸ਼ ਵਿੱਚ ਕਿਧਰੇ ਵੀ ਸਾਵਰਕਰ ਦਾ ਬੁੱਤ ਨਹੀਂ ਲੱਗਣ ਦੇਣਗੇ।
ਏ ਆਈ ਐਸ ਐਫ ਦੀ ਅੱਜ ਵਾਲੀ ਇਸ ਮੀਟਿੰਗ ਵਿੱਚ ਇਸ ਮੌਕੇ ਜਿਲ੍ਹਾ ਸਕੱਤਰ ਦੀਪਕ ਕੁਮਾਰ, ਮਾਛੀਵਾੜਾ ਬਲਾਕ ਪ੍ਰਧਾਨ ਰਾਜੀਵ ਕੁਮਾਰ, ਸੌਰਵ ਯਾਦਵ, ਭਾਵੀਸ਼ ਮਾਹਾਤੋ, ਪਰਦੀਪ ਯਾਦਵ, ਕਿਸ਼ਨ ਕੁਮਾਰ, ਸਨੀ ਖੈਰਾ, ਕਰਨ ਕੁਮਾਰ, ਮਨੀ ਸਿੰਘ ,ਵਿਸ਼ੂ ਕੁਮਾਰ, ਲਲਿਤ ਯਾਦਵ, ਜੋਤੀ ਕੁਮਾਰੀ ,ਰੇਖਾ ਕੁਮਾਰੀ ਸਮੇਤ ਕਈ ਹੋਰ ਮੈਂਬਰ ਵੀ ਸ਼ਾਮਲ ਸਨ।
No comments:
Post a Comment