Jul 29, 2019, 4:49 PM
ਲੋਕ ਅਰਪਣ ਕੀਤੀ ਪ੍ਰੋ: ਰਵਿੰਦਰ ਭੱਠਲ ਤੇ ਕਈ ਹੋਰ ਸਾਥੀ ਲੇਖਕਾਂ ਨੇ
ਲੁਧਿਆਣਾ: 29 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੇਖਕ ਸਭਾ ਵੱਲੋਂ ਕੀਤੀ ਇਕੱਤਰਤਾ ਵਿੱਚ ਅਧਿਆਪਕ ਜਥੇਬੰਦੀਆਂ ਤੇ ਲੋਕ ਸਮੱਸਿਆਵਾਂ ਨਾਲ ਜੂਝਦੇ ਜੁਝਾਰ ਸੂਰਮੇ ਸੁਖਦੇਵ ਸਿੰਘ ਬੜੀ ਦੇ ਜੀਵਨ ਤੇ ਸੰਘਰਸ਼ ਬਾਰੇ ਪੰਜਾਬੀ ਕਵੀ ਸੁਖਦੇਵ ਸਿੰਘ ਔਲਖ ਦੀ ਲਿਖੀ ਪੁਸਤਕ ਸੰਘਰਸ਼ੀ ਯੋਧਾ ਸੁਖਦੇਵ ਸਿੰਘ ਬੜੀ ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਸਕੱਤਰ ਡਾ: ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਪ੍ਰੋ: ਸੁਰਜੀਤ ਜੱਜ ਤੋਂ ਇਲਾਵਾ ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਡਾ: ਤੇਜਾ ਸਿੰਘ ਤਿਲਕ ਤੇ ਡਾ: ਸੁਰਜੀਤ ਬਰਾੜ ਨੇ ਲੋਕ ਅਰਪਨ ਕੀਤੀ।
ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਨਿਰੰਤਰ ਅੱਠ ਮਹੀਨੇ ਦੀਆਂਹਫ਼ਤੇ ਚ ਦੋ ਦੋ ਬੈਠਕਾਂ ਦੌਰਾਨ ਲਗਪਗ 161 ਸਵਾਲਾਂ ਤੇ ਆਧਾਰਿਤ ਇਸ ਕਿਤਾਬ ਨੂੰ ਸਕੂਲ ਅਧਿਆਪਕ ਲਹਿਰ ਤੇ ਸੰਗਰੂਰ ਜ਼ਿਲ੍ਹੇ ਦੇ 2018 ਤੀਕ ਲੋਕ ਸੰਘਰਸ਼ਾਂ ਦੇ ਨਾਇਕ ਸੁਖਦੇਵ ਸਿੰਘ ਬੜੀ ਦੇ ਸਹਿਯੋਗ ਨਾਲ ਲਿਖਿਆ।
ਪੁਸਤਕ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਇਸ ਪੁਸਤਕ ਚ ਸਿਰਫ਼ ਮਹਿਮਾ ਗਾਨ ਨਹੀਂ, ਸਗੋਂ ਸਿੱਧਮ ਸਿੱਧੇ ਸਵਾਲ ਹਨ ਜਿੰਨ੍ਹਾਂ ਦੇੇ ਜਵਾਬ ਸੁਖਦੇਵ ਬੜੀ ਜੀ ਨੇ ਬਹੁਤ ਬੇਬਾਕੀ ਨਾਲ ਦਿੱਤੇ ਹਨ।
ਲੋਕ ਸੰਘਰਸ਼ਾਂ ਦੇ ਨਾਇਕਾਂ ਬਾਰੇ ਲਿਖਿਆ ਜਾਣਾ ਬਹੁਤ ਜ਼ਰੂਰੀ ਹੈ, ਚੰਗੀ ਗੱਲ ਇਹ ਹੈ ਕਿ ਇਸ ਪੁਸਤਕ ਨੂੰ ਅਕਾਡਮੀ ਦੇ ਮੈਂਬਰ ਸੁਖਦੇਵ ਸਿੰਘ ਔਲਖ ਨੇ ਲਿਖਿਆ ਹੈ।
ਪੁਸਤਕ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਕਹਾਣੀਕਾਰ ਰਘਬੀਰ ਢੰਡ ਦੇ ਵਿਦਿਆਰਥੀ ਹੋਣ ਕਾਰਨ ਹੀ ਉਹ ਜਥੇਬੰਦਕ ਕਾਰਜਾਂ ਵਿੱਚ ਅੱਗੇ ਆਏ।
ਸ੍ਵ:ਹਰਨੇਕ ਸਿੰਘ ਸਰਾਭਾ ਲੁਧਿਆਣਾ ,ਮਾਸਟਰ ਰਘੁਬੀਰ ਸਿੰਘ ਗੁਰਦਾਸਪੁਰ,ਪਰਮਜੀਤ ਸਿੰਘ ਗਾਂਧਰੀ ਜਲੰਧਰ,ਸੁਖਦੇਵ ਬੜੀ ਸੰਗਰੂਰ, ਹਰਕੰਵਲ ਸਿੰਘ ਹੋਸ਼ਿਆਰਪੁਰ,ਤੇ ਤਰਲੋਚਨ ਸਿੰਘ ਰਾਣਾ ਰੋਪੜ ਕਾਰਨ ਉਦੋਂ ਅਧਿਆਪਕ
ਜਥੇਬੰਦੀ ਬਹੁਤ ਮਜਬੂਤ ਸੀ ,ਪਰ ਹੌਲੀ ਹੌਲੀ ਹਕੂਮਤਾਂ ਨੇ ਵਰਗ ਵੰਡੀਆਂ ਕਰਕੇ ਹਿਤਾਂ ਅਨੁਸਾਰ ਟੁਕੜੇ ਕਰ ਦਿੱਤੇ ਅਤੇ ਜਥੇਬੰਦੀ ਦੀ ਰੀੜ੍ਹ ਦੀ ਹੱਡੀ ਕਮਜ਼ੋਰ ਪਾ ਦਿੱਤੀ। ਪਰ ਚੰਗੀ ਗੱਲ ਇਹ ਹੈ ਕਿ ਸ: ਸੁਖਦੇਵ ਸਿੰਘ ਬੜੀ ਸਾਹਿਬ ਸੇਵਾਮੁਕਤੀ ਤੋਂ ਬਾਦ ਵੀ ਘਰ ਨਹੀਂ ਬੈਠੇ,ਸਗੋਂ ਜੀਵਨ ਘੋਲਾਂ ਚ ਸਰਗਰਮ ਰਹੇ ਹਨ। ਇਹ ਪੁਸਤਕ 2018 ਤੀਕ ਉਨ੍ਹਾਂ ਦੇ ਲੋਕ ਸੰਘਰਸ਼ ਵੇਰਵੇ ਇਸ ਪੁਸਤਕ ਚ ਅੰਕਿਤ ਹਨ।
ਪੰਜਾਬੀ ਆਲੋਚਕ ਡਾ: ਸੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਨਵੇਂ ਪੋਚ ਨੂੰ ਸੇਧ ਦੇਣ ਲਈ ਪਹਿਲੇ ਸਿਰੜੀ ਆਗੂਆਂ ਦੇ ਜੀਵਨ ਬਿਰਤਾਂਤ ਛਪਣੇ ਜ਼ਰੂਰੀ ਹਨ। ਇਹ ਲੋਕ ਸੰਘਰਸ਼ਾਂ ਦੇ ਚਾਨਣ ਮੁਨਾਰੇ ਬਣਨ ਦੇ ਸਮਰੱਥ ਹਨ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਡਾ: ਗੁਰਇਕਬਾਲ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੋ: ਸੁਰਜੀਤ ਜੱਜ,ਡਾ: ਤੇਜਾ ਸਿੰਘ ਤਿਲਕ ਦਾਨਗੜ੍ਹ(ਬਰਨਾਲਾ) ਤੇ ਫੀਰੋਜ਼ਪੁਰ ਤੋਂ ਆਏ ਲੇਖਕ ਤੇ ਮੁਲਾਜ਼ਮ ਆਗੂ ਹਰਮੀਤ ਵਿਦਿਆਰਥੀ ਨੇ ਵੀ ਪੁਸਤਕ ਨੂੰ ਜੀ ਆਇਆਂ ਨੂੰ ਕਿਹਾ ਤੇ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੂੰ ਮੁਬਾਰਕ ਦਿੱਤੀ ਜਿੰਨ੍ਹਾਂ ਨੇ ਇਸ ਮੁੱਲਵਾਨ ਪੁਸਤਕ ਨੂੰ ਬੜੇ ਚੰਗੇ ਅੰਦਾਜ਼ ਚ ਪ੍ਰਕਾਸ਼ਿਤ ਕੀਤਾ ਹੈ।
ਇਸ ਮੌਕੇ ਉੱਘੇ ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਅਨਿਲ ਆਦਮ ਫੀਰੋਜ਼ਪੁਰ, ਗੁਰਮੀਤ ਕੜਿਆਲਵੀ, ਹਾਕਮ ਰੂੜੇ ਕੇ, ਅਮਨਦੀਪ ਸਿੰਘ ਟੱਲੇਵਾਲੀਆ ਤੇ ਸੁਖਵਿੰਦਰ ਸਨੇਹ ਬਰਨਾਲਾ ਹਾਜ਼ਰ ਸਨ।
No comments:
Post a Comment