Sunday, July 07, 2019

ਪੰਜਾਬ ਇਸਤਰੀ ਸਭਾ ਹੋਈ ਫੇਰ ਜ਼ਿਆਦਾ ਸਰਗਰਮ

ਜੈਪੁਰ ਵਾਲੀ ਕੌਮੀ ਕਾਨਫਰੰਸ ਵਿੱਚ ਜਾਣਗੀਆਂ 35 ਡੈਲੀਗੇਟ 
ਲੁਧਿਆਣਾ: 7 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਚੋਣ ਨਤੀਜਿਆਂ ਅਤੇ ਬਜਟ-2019 ਮਗਰੋਂ ਪੰਜਾਬ ਇਸਤਰੀ ਸਭਾ ਨੇ ਬੜਾ ਦੂਰ ਅੰਦੇਸ਼ੀ ਵਾਲਾ ਪੈਂਤੜਾ ਅਪਣਾਇਆ  ਹੈ ਠੋਸ ਨਤੀਜੇ ਦੇਣ ਵਾਲੀ ਰਣਨੀਤੀ ਵੀ ਉਲੀਕੀ ਹੈ। ਇਸ  ਪੈਂਤੜੇ ਦਾ ਅਸਰ ਜੈਪੁਰ ਵਿੱਚ ਹੋਣ ਵਾਲੀ "ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਕਾਨਫਰੰਸ ਵਿੱਚ ਵੀ ਦੇਖਣ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ 11 ਨਵੰਬਰ ਤੋਂ ਲੈ ਕੇ 14 ਨਵੰਬਰ 2019 ਤੱਕ ਜੈੋਪੁਰ (ਰਾਜਿਸਥਾਨ) ਵਿੱਚ ਹੋਣ ਵਾਲੀ ਨੈਸ਼ਨਲ ਕਾਨਫ਼ਰੰਸ ਵਿੱਚ ਪੰਜਾਬ ਚੋਂ 35 ਡੈਲੀਗੇਟ ਔਰਤਾਂ ਹਿੱਸਾ ਲੈਣਗੀਆ। ਇਹ ਜਾਣਕਾਰੀ ਪੰਜਾਬ ਇਸਤਰੀ ਸਭਾ ਦੀ ਅੱਜ ਲੁਧਿਆਣਾ ਵਿੱਚ ਹੋਈ ਮੀਟਿੰਗ ਦੌਰਾਨ ਦਿੱਤੀ ਗਈ।  ਸੂਬਾ ਪ੍ਰਧਾਨ ਕਾਮਰੇਡ ਕੁਸ਼ਲ ਭੌਰਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ  ਕੌਂਸਲ ਦੀ  ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਕੁਸ਼ਲ ਭੌਰਾ ਨੇ ਇਸ ਬਾਬਤ ਬੜੇ ਵਿਸਥਾਰ ਨਾਲ ਦੱਸਿਆ।     ਉਨ੍ਹਾਂ ਕਿਹਾ ਕਿ ਦੇਸ਼ ਭਰ ਚੋਂ ਕੁੱਲ 603 ਡੈਲੀਗੇਟ ਔਰਤਾਂ  ਹਿੱਸਾ ਲੈਣਗੀਆ' ਅਤੇ ਔਰਤਾਂ ਦੇ ਬੇਹਤਰ ਭਵਿੱਖ ਲਈ ਸੰਘਰਸ਼ ਦੀ ਨਵੀਂ ਰਣਨੀਤੀ ਤਹਿ ਕਰਨ ਦੇ ਨਾਲ ਨਵੀਂ ਲੀਡਰਸ਼ਿਪ ਦੀ  ਚੋਣ ਵੀ ਕਰਨਗੀਆ'। ਕਾਮਰੇਡ ਕੁਸ਼ਲ ਭੌਰਾ  ਨੇ 5 ਜੂਨ 2019 ਨੂੰ  ਨਵੀਂ ਦਿੱਲੀ ਵਿੱਚ ਹੋਈ ਭਾਰਤੀ ਮਹਿਲਾ ਫੈਡਰੇਸ਼ਨ ਦੀ ਕੇਂਦਰੀ ਕਾਰਜਕਾਰਨੀ ਦੇ ਫੈਸਲਿਆਂ ਦੀ ਜਾਣਕਾਰੀ ਸਾ'ਝੀ ਕਰਦਿਆਂ ਪੰਜਾਬ ਇਸਤਰੀ ਸਭਾ ਦੀਆਂ ਸੂਬਾ ਕੌਂਸਲ ਮੈਂਬਰਾਂ ਨੂੰ ਇਸ ਸਬੰਧੀ ਹੋਰ ਵੀ ਵਿਸਥਾਰ ਨਾਲ ਦੱਸਿਆ। ਇਸ ਤੋਂ ਪਹਿਲਾਂ ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਰਜਿੰਦਰ ਪਾਲ ਕੌਰ ਨੇ ਪਿਛਲੇ ਕੰਮਾਂ ਦੀ ਰੀਪੋਰਟ ਪੇਸ਼ ਕਰਦਿਆਂ  ਪੰਜਾਬ ਇਸਤਰੀ ਸਭਾ  ਦੀ ਤਰਨਤਾਰਨ ਵਿੱਚ ਹੋਈ ਸੂਬਾ ਕਾਨਫ਼ਰੰਸ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਦੇ ਫੈਸਲਿਆ' ਬਾਰੇ  ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਸਤੰਬਰ 2019 ਦੇ ਪਹਿਲੇ ਹਫ਼ਤੇ ਵਿੱਚ ਪੰਜਾਬ ਇਸਤਰੀ ਸਭਾ ਚੰਡੀਗੜ੍ਹ ਵਿੱਚ ਨੌਜਵਾਨ ਔਰਤਾਂ  ਨੂੰ ਜਾਗਰੂਕ ਕਰਨ ਲਈ ਇਕ ਰਾਜਨੀਤਕ ਸਕੂਲ ਦਾ ਅਯੋਜਨ ਕਰੇਗੀ। ਮੀਟਿੰਗ ਨੇ ਸਰਬਸੰਮਤੀ ਨਾਲ ਦੇਸ਼ ਵਿੱਚ ਛੋਟੀਆਂ ਬੱਚੀਆਂ ਤੇ ਔਰਤਾਂ ਉਪਰ ਵਧ ਰਹੇ ਅੱਤਿਆਚਾਰਾਂ ਉੱਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਸੰਵਿਧਾਨਕ ਬਚਾਓ ਦੇਸ਼ ਬਚਾਓ ਦੇ ਨਾਅਰੇ ਤਹਿਤ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ। ਪੰਜਾਬ ਇਸਤਰੀ ਸਭਾ ਨੇ ਮੋਦੀ ਸਰਕਾਰ  ਵੱਲੋਂ ਪੇਸ਼ ਕੀਤੇ  ਬਜਟ ਵਿੱਚ ਔਰਤਾਂ  ਪ੍ਰਤੀ ਅਣਦੇਖੀ ਕਰਨ ਲਈ ਵੀ ਤਿੱਖੀ ਆਲੋਚਨਾ ਕੀਤੀ। ਮੀਟਿੰਗ ਵਿੱਚ ਹਾਜ਼ਰ ਮਹੱਤਵਪੂਰਣ ਇਸਤਰੀ ਆਗੂਆਂ ਵਿੱਚ ਕਾਮਰੇਡ ਨਰਿੰਦਰ ਪਾਲ ਪਾਲੀ, ਸੁਰਜੀਤ ਕਾਲੜਾ, ਰਵਿੰਦਰ ਜੀਤ ਕੌਰ, ਰੁਪਿੰਦਰ ਮਾੜੀ ਮੇਘਾ, ਸੀਮਾ ਸੋਹਲ, ਪ੍ਰਵੀਨ ਕੌਰ, ਸੁਮਿੱਤਰਾ, ਮੂਰਤੀ ਦੇਵੀ, ਰਵੀ ਕਾਂਤਾ ਅਤੇ ਹਰਸ਼ਰਨਜੀਤ ਕੌਰ ਵਗ਼ੈਰਾ ਦੇ ਨਾਂ ਵਰਨਣ ਯੋਗ ਹਨ।

No comments: