ਲੁਧਿਆਣਾ ਵਿੱਚ ਫ਼ਿਲਮਾਂ ਅਤੇ ਗੀਤਾਂ ਵਾਲੀ ਸ਼ੂਟਿੰਗ ਦੀਆਂ ਸਰਗਰਮੀਆਂ ਵਿੱਚ ਵਾਧਾ ਜਾਰੀ ਹੈ। ਆਏ ਦਿਨ ਕੋਈ ਨ ਕੋਈ ਈਵੈਂਟ ਆਯੋਜਿਤ ਹੁੰਦੀ ਰਹਿੰਦੀ ਹੈ। ਹੁਣ ਇੱਕ ਆਡੀਸ਼ਨ ਹੋਈ ਹੈ ਬੀ ਆਰ ਐਸ ਨਗਰ ਵਿਖੇ। ਅੱਜ ਲੁਧਿਆਣਾ ਦੇ ਐਨਲਾਈਟਮੈਂਟ ਮਾਰਸ਼ਲ ਆਰਟ ਸਕੂਲ ਦੇ ਵਿੱਚ ਮੈਂਟਲ ਬੰਦੇ ਫਿਲਮਜ਼ ਵੱਲੋਂ ਐਕਟਿੰਗ ਦੇ ਆਡੀਸ਼ਨ ਲਏ ਗਏ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਕਲਾਕਾਰਾਂ ਨੇ ਭਾਗ ਲਿਆ। ਆਡੀਸ਼ਨ ਦੀ ਜੱਜਮੈਂਟ ਪਾਲੀਵੁੱਡ ਐਕਟਰ ਅਤੇ ਗਾਇਕ ਗੁਰਮੁੱਖ ਗਿੰਨੀ ,ਗਾਇਕਾ ਤੇ ਗੀਤ ਮਾਡਲ ਅਮਨ ਗਹੀਰ ਨੇ ਕੀਤੀ। ਇਸ ਆਡੀਸ਼ਨ ਦਾ ਮਕਸਦ ਨਵੇਂ ਚਿਹਰਿਆਂ ਨੂੰ ਲਘੂ ਫਿਲਮਾਂ, ਟੈਲੀ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦੇਣਾ ਹੈ। ਇਸ ਮੌਕੇ ਮੈਂਟਲ ਬੰਦੇ ਫਿਲਮਜ਼ ਦੇ ਸੀ.ਈ.ਓ. ਬਿੰਨੀ ਬਰਨਾਲਵੀ, ਐਗਜ਼ਿਕਿਊਟਿਵ ਡਾਇਰੈਕਟਰ ਪੈਰੀ ਛਾਬੜਾ ਮੈਨੇਜਿੰਗ ਡਾਇਰੈਕਟਰ ਅਮਨਦੀਪ ਬਰਨਾਲਾ, ਅਰਸ਼ਪ੍ਰੀਤ ਮਿੰਟੂ ਅਤੇ ਪਰਮਜੀਤ ਕੌਰ ਹਾਜ਼ਿਰ ਸਨ। ਪੈਰੀ ਛਾਬੜਾ ਦਾ ਕਹਿਣਾ ਹੈ ਕਿ ਅਜਿਹੇ ਆਯੋਜਨਾਂ ਨਾਲ ਜਿੱਥੇ ਵੱਖ ਇਲਾਕਿਆਂ ਦਾ ਨਵਾਂ ਟੈਲੈਂਟ ਸਾਹਮਣੇ ਆਉਂਦਾ ਹੈ ਉੱਥੇ ਇਸ ਨਾਲ ਜੁੜੇ ਛੋਟਾ ਛੋਟਾ ਕੰਮ ਕਰਨ ਵਾਲੇ ਕਈ ਵਿਅਕਤੀਆਂ ਨੂੰ ਰੋਜ਼ਗਾਰ ਵੀ ਮਿਲਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਉੱਦਮ ਉਪਰਾਲੇ ਕਰਨ ਵਾਲਿਆਂ ਸੰਸਥਾਵਾਂ ਨੂੰ ਫ਼ੰਡ ਵੀ ਦੇਵੇ, ਥਾਂ ਵੀ ਅਤੇ ਵੱਖ ਵੱਖ ਪ੍ਰੋਜੈਕਟਾਂ ਦਾ ਕੰਮ ਵੀ। ਅਜਿਹੇ ਕਲਾਕਾਰ ਸਰਕਾਰ ਦੀਆਂ ਨੀਤੀਆਂ ਨੂੰ ਬਹੁਤ ਆਸਾਨੀ ਨਾਲ ਅਤੇ ਬਹੁਤ ਘੱਟ ਖਰਚਿਆ ਵਿੱਚ ਲੋਕਾਂ ਦੇ ਦਿਲਾਂ ਤੱਕ ਲਿਜਾ ਸਕਦੇ ਹਨ।
No comments:
Post a Comment