Wednesday, November 21, 2018

ਵਿਸ਼ੇਸ਼ ਸਰਜਰੀ ਨਾਲ ਠੀਕ ਕੀਤੀ NRI ਦੀ ਇਰੈਕਟਿਲ ਡਿਸਫੰਕਸ਼ਨ ਦੀ ਸਮੱਸਿਆ

Nov 21, 2018, 3:06 PM
ਇਸ ਸਮੱਸਿਆ ਕਾਰਣ ਐਨਆਰਆਈ ਦਾ ਦੂਜਾ ਵਿਆਹ ਵੀ ਲੱਗਾ ਸੀ ਟੁੱਟਣ 
ਲੁਧਿਆਣਾ:21 ਨਵੰਬਰ 2018: (ਪੰਜਾਬ ਸਕਰੀਨ ਬਿਊਰੋ)::
ਇਰੈਕਟਿਲ ਡਿਸਫੰਕਸ਼ਨ ਨਾਮਰਦੀ ਦੀ ਹੀ ਇੱਕ ਗੰਭੀਰ  ਕਿਸਮ ਹੈ ਜਿਸਦੇ ਕਈ ਕਾਰਨ ਹੋ ਸਕਦੇ ਹਨ। ਅਜਿਹੇ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲੁਧਿਆਣਾ ਦੇ ਇੱਕ ਪ੍ਰਸਿਧ ਹਸਪਤਾਲ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਡਾਕਟਰਾਂ ਕੋਲ ਇਸ ਬਿਮਾਰੀ ਦਾ ਬੇਹਦ ਕਾਰਗਰ ਇਲਾਜ ਮੌਜੂਦ ਹੈ। ਇਹ ਸਮੱਸਿਆ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ ਅਤੇ ਇਸਦਾ ਕਾਰਨ ਜਿਸਮਾਨੀ, ਮਾਨਸਿਕ ਜਾਂ ਦੋਵੇਂ ਵੀ ਹੋ ਸਕਦੇ ਹਨ। ਸਿਰਫ ਪੰਜਾਬ ਜਾਂ ਹੋਰ ਸੂਬਿਆਂ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਰਹਿੰਦੇ ਵਿਅਕਤੀਆਂ ਨੂੰ ਵੀ ਇਹ ਸਮੱਸਿਆ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਹੁਣ ਸਾਹਮਣੇ ਆਇਆ ਹੈ ਲੁਧਿਆਣਾ ਦੇ ਇੱਕ ਪ੍ਰਸਿੱਧ ਹਸਪਤਾਲ ਵਿੱਚ ਇਸਦੇ ਸਫਲ ਇਲਾਜ ਦਾ ਮਾਮਲਾ। 
ਕਨੇਡਾ ਵਿੱਚ ਰਹਿ ਰਹੇ ਐਨਆਰਆਈ ਸੁਰਜੀਤ (ਬਦਲਿਆ ਹੋਇਆ ਨਾਮ) ਨੂੰ ਆ ਰਹੀ ਇਰੈਕਟਿਲ ਡਿਸਫੰਕਸ਼ਨ (ਨਾਮਰਦੀ) ਦੀ ਸਮੱਸਿਆ ਕਾਰਣ ਉਸਦਾ ਦੂਜਾ ਵਿਆਹ ਵੀ ਟੁੱਟਣ ਲੱਗਾ ਸੀ ਕਿਓਂਕਿ ਸੈਕਸੁਅਲ ਸਮੱਸਿਆ ਕਾਰਣ ਉਹ ਆਪਣੀ ਪਤਨੀ ਨੂੰ ਸੰਤੁਸ਼ਟ ਨਹੀਂ ਕਰ ਪਾ ਰਿਹਾ ਸੀ। ਜਦੋਂ ਕਿਸੇ ਵੀ ਡਾਕਟਰ ਦਾ ਇਲਾਜ ਉਸਦੇ ਕੰਮ ਨਹੀਂ ਆਇਆ ਤਾਂ ਉਸਨੇ ਦੀਪ ਹਸਪਤਾਲ ਦੇ ਸੀਨੀਅਰ ਯੂਰੋਲੋਜਿਸਟ ਡਾ. ਆਨੰਦ ਸਹਿਗਲ ਨਾਲ ਸੰਪਰਕ ਕੀਤਾ। ਉਹਨਾਂ ਨੇ ਸੁਰਜੀਤ ਦੀ ਪੈਨਿਲ ਇੰਪਲਾਂਟ ਸਰਜਰੀ ਰਾਹੀਂ ਸਿਲੀਕੌਨ ਸਲੰਡਰ ਇੰਪਲਾਂਟ ਕਰਕੇ ਇਸ ਸਮੱਸਿਆ ਦਾ ਪੱਕਾ ਇਲਾਜ ਕਰ ਦਿੱਤਾ।
ਬੁੱਧਵਾਰ ਨੂੰ ਹੋਈ ਪਰੈਸ ਕਾਨਫਰੰਸ ਦੌਰਾਨ ਦੀਪ ਹਸਪਤਾਲ ਦੇ ਯੂਰੋਲੋਜੀ ਵਿਭਾਗ ਦੇ ਡਾਇਰੈਕਟਰ ਡਾ. ਆਨੰਦ ਸਹਿਗਲ ਨੇ ਦੱਸਿਆ ਕਿ 17 ਨਵੰਬਰ ਨੂੰ ਹਸਪਤਾਲ ਦੇ ਐਕਸਟਰਾ ਮਾਡਰਨ ਆਪਰੇਸ਼ਨ ਥਿਏਟਰ ਵਿੱਚ ਉਸਦੀ ਪੈਨਿਲ ਇੰਪਲਾਂਟ ਸਰਜਰੀ ਕੀਤੀ ਗਈ। ਜਿਸ ਰਾਹੀਂ ਇੰਪੋਰਟੇਡ ਇੰਫਲਾਟੇਬਲ ਸਿਲੀਕੌਨ ਸਲੰਡਰ ਇੰਪਲਾਂਟ ਕੀਤੇ ਗਏ। ਸਰਜਰੀ ਦੌਰਾਨ ਇੰਪਲਾਂਟ ਕਰਦੇ ਸਮੇਂ ਸਾਵਧਾਨੀ ਵਰਤਦੇ ਹੋਏ ਬੈਕਟੀਰੀਆ ਫਰੀ ਮਾਹੌਲ ਦੀ ਜਰੂਰਤ ਹੁੰਦੀ ਹੈ ਤਾਂ ਜੋ ਰਿਜ਼ਲਟ ਸੌ ਫੀਸਦੀ ਸਹੀ ਹੋਵੇ।  ਇਸ ਸਰਜਰੀ ਵਿੱਚ ਢਾਈ ਘੰਟੇ ਦਾ ਸਮਾਂ ਲੱਗਾ। ਇੰਪਲਾਂਟ ਵਿੱਚ ਇਸਤੇਮਾਲ ਕੀਤਾ ਗਿਆ ਸਮਾਨ ਅਮਰੀਕਨ ਮੈਡੀਕਲ ਸਿਸਟਮਜ (ਏਐਮਐਸ) ਕੰਪਨੀ ਕੋਲੋਂ ਮੰਗਵਾਇਆ ਗਿਆ ਸੀ। ਪਰੋਸੀਜਰ ਦੇ ਕੁਝ ਘੰਟਿਆਂ ਬਾਦ ਹੀ ਸੁਰਜੀਤ ਨੇ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਦਿਨ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਡਾ. ਸਹਿਗਲ ਨੇ ਦੱਸਿਆ ਕਿ ਇਹ ਇੰਪਲਾਂਟ ਉਹਨਾਂ ਲੋਕਾਂ ਲਈ ਵਰਦਾਨ ਹੈ, ਜੋ ਇਸ ਤਰਾਂ ਦੀ ਸਮੱਸਿਆ ਝੱਲ ਰਹੇ ਹਨ ਤੇ ਦਵਾਈ ਨਾਲ ਉਹਨਾਂ ਦਾ ਇਲਾਜ ਨਹੀਂ ਹੋ ਪਾ ਰਿਹਾ। ਉਹਨਾਂ ਦੱਸਿਆ ਕਿ ਸ਼ੂਗਰ ਮੈਲੀਟਸ, ਏਥਰੋਸਕਲੇਰੋਸਿਸ ਦੇ ਕਾਰਣ ਬਲੱਡ ਸਪਲਾਈ ਵਿੱਚ ਆਈ ਕਮੀ ਤੇ ਹਾਰਮੋਨਲ ਅਸੰਤੁਲਨ ਸਮੇਤ ਕਈ ਕਾਰਣਾਂ ਕਰਕੇ ਇਸ ਸਮੱਸਿਆ ਪੈਦਾ ਹੁੰਦੀ ਹੈ। ਹਾਈਪਰਲਿਪੀਮੀਡੀਆ, ਹਾਈ ਬਲੱਡ ਪ੍ਰੈਸ਼ਰ, ਤਨਾਅ, ਮੋਟਾਪਾ, ਭਾਰ ਜਿਆਦਾ ਹੋਣਾ ਤੇ ਸਿਗਰੇਟ ਆਦਿ ਪੀਣ ਕਾਰਣ ਇਹ ਸਮੱਸਿਆ ਪੈਦਾ ਹੋ ਸਕਦੀ ਹੈ। ਕਸਰਤ ਨਹੀਂ ਕਰਨਾ ਵੀ ਇਸਦਾ ਕਾਰਣ ਬਣਦਾ ਹੈ। ਲਗਾਤਾਰ ਕਸਰਤ ਕਰਕੇ, ਸ਼ਰੀਰਿਕ ਤੇ ਮਾਨਸਿਕ ਤੌਰ ਤੇ ਫਿਟ ਰਹਿ ਕੇ ਇਸ ਸਮੱਸਿਆ ਤੋੱੰ ਬਚਿਆ ਜਾ ਸਕਦਾ ਹੈ। ਦੀਪ ਹਸਪਤਾਲ ਦੇ ਐਮਡੀ ਡਾ. ਬਲਦੀਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਹਸਪਤਾਲ ਵਿੱਚ ਹੁਣ ਯੂਰੋਲੋਜੀ ਦੇ ਫੀਲਡ ਵਿੱਚ ਸੰਸਾਰ ਪੱਥਰੀ ਰੀਕੰਟਰਕਟਿਵ ਤੇ ਆਧੁਨਿਕ ਸਰਜਰੀ ਦੀ ਸੁਵਿਧਾ ਉਪਲਬਧ ਹੈ। ਇਸ ਕਾਰਣ ਲੋਕਾਂ ਨੂੰ ਹੁਣ ਇਸ ਸਮੱਸਿਆ ਲਈ ਦੇਸ਼ ਦੇ ਕਿਸੇ ਹੋਰ ਸ਼ਹਿਰ ਵਿੱਚ ਜਾਣ ਦੀ ਜਰੂਰਤ ਨਹੀਂ ਪਵੇਗੀ।
ਦੂਜੇ ਪਾਸੇ ਹੋਮਿਓਪੈਥੀ, ਆਯੁਰਵੈਦ ਅਤੇ ਯੋਗਸਾਧਨਾ ਵਿੱਚ ਵੀ ਇਸਦੇ ਇਲਾਜ ਦੇ ਦਾਅਵੇ ਕੀਤੇ ਜਾਂਦੇ ਹਨ ਜਿਹਨਾਂ ਦੀ ਚਰਚਾ ਅਸੀਂ ਕਿਸੇ ਵੱਖਰੀ ਪੋਸਟ ਵਿੱਚ ਕਰਾਂਗੇ। 
  

No comments: