Sunday, November 25, 2018

ਗੋਵਿੰਦ ਗੋਧਾਮ ਵਿੱਚ ਮਨਾਇਆ ਗਿਆ ਗੁਰੂਨਾਨਕ ਦੇਵ ਜੀ ਦਾ ਪਰਕਾਸ਼ ਪੁਰਬ

ਨਾਮਧਾਰੀਆਂ ਨੇ ਵੀ ਉਤਸ਼ਾਹ ਅਤੇ ਸ਼ਰਧਾ ਨਾਲ ਕੀਤੀ ਸ਼ਮੂਲੀਅਤ 
ਲੁਧਿਆਣਾ: 25 ਨਵੰਬਰ 2018: (ਪੰਜਾਬ ਸਕਰੀਨ ਟੀਮ):: 
ਜਦੋਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਇੱਕ ਵਾਰ ਫੇਰ ਲਾਂਬੂ ਲਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ।  ਧਾਰਮਿਕ ਸਮਾਗਮਾਂ 'ਤੇ ਗਰਨੇਡ ਹਮਲੇ ਸ਼ੁਰੂ ਹੋ ਗਏ ਹਨ। ਇੱਕ ਦੂਜੇ ਦੇ ਖਿਲਾਫ ਨਫਰਤਾਂ ਭਰੇ ਬਿਆਨ ਦਿੱਤੇ ਜਾ ਰਹੇ ਹਨ। ਮਾਹੌਲ ਇੱਕ ਵਾਰ ਫੇਰ ਨਾਜ਼ੁਕ ਰੂਪ ਧਾਰਨ ਕਰ ਰਿਹਾ ਹੈ ਉਦੋਂ ਠਾਕੁਰ ਦਲੀਪ ਸਿੰਘ ਦੇ ਦਿਲ ਚੋਂ ਨਿਕਲੀ ਆਵਾਜ਼ ਰੰਗ ਲਿਆਈ ਹੈ। ਮੰਦਰਾਂ ਵਿੱਚ ਗੁਰਪੁਰਬ ਮਨਾਉਣ ਦੀ ਰੀਤ ਸ਼ੁਰੂ ਹੋ ਚੁੱਕੀ ਹੈ। ਅੱਜ ਰਾਤ ਗੋਵਿੰਦ ਗੋਧਾਮ ਵਿਖੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਜੈਕਾਰੇ ਲੱਗੇ ਉੱਥੇ ਰਾਮ, ਕ੍ਰਿਸ਼ਨ ਅਤੇ ਰਾਧੇ ਰਾਧੇ ਦੇ ਨਾਮ ਵਾਲੀ ਜੈ ਜੈ ਕਾਰ ਵੀ ਹੋਈ। ਸ਼ਬਦਾਂ ਅਤੇ ਭਜਨਾਂ ਦਾ ਗਾਇਨ ਬਹੁਤ ਹੀ ਯਾਦਗਾਰੀ ਸੀ। ਸੰਗਤਾਂ ਮਸਤੀ ਵਿੱਚ ਝੂਮਦੀਆਂ ਨਜ਼ਰ ਆਈਆਂ। ਮਸਤੀ ਦਾ ਇਹ ਆਲਮ ਰਾਤ ਸਾਢੇ ਅਠ-ਪੌਣੇ 9 ਵਜੇ ਤੱਕ ਜਾਰੀ ਰਿਹਾ। ਮੰਦਰ ਦੀ ਕਮੇਟੀ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਈ ਨਾਮਧਾਰੀ ਸੰਗਤਾਂ ਦਾ ਵੀ ਉਚੇਚਾ ਧੰਨਵਾਦ ਕੀਤਾ ਅਤੇ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੇ ਉੱਦਮ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਗੋਵਿੰਦ ਗੋਧਾਮ ਮੰਦਰ ਕਮੇਟੀ ਦੇ ਚੇਅਰਮੈਨ ਸੁੰਦਰ ਦਸ ਧਮੀਜਾ ਨੇ ਇਸ ਮੌਕੇ ਉੱਤੇ ਜਿੱਥੇ ਆਈਆਂ ਹੋਈਆਂ ਸੰਗਤਾਂ ਦਾ ਧਨਵਾਦ ਕੀਤਾ ਉੱਥੇ ਸਭਨਾਂ ਨੂੰ ਪ੍ਰਕਾਸ਼ ਉਤਸਵ ਮਨਾਉਣ ਦੀ ਵਧਾਈ ਵੀ  ਦਿੱਤੀ। ਉਹਨਾ  ਕਿਹਾ ਕਿ ਇਸ ਮਕਸਦ ਲਈ ਸਦੀਆਂ ਤਿਆਰੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ।  ਮੰਦਰ ਕਮੇਟੀ ਦੇ ਨਾਲ ਨਾਲ ਮੰਦਰ ਦੀ ਸੰਗਤ ਨੇ ਵੀ ਬੜੇ ਉਤਸ਼ਾਹ ਅਤੇ ਸ਼ਰਧਾਂ ਨਾਲ ਇਸ ਤਿਆਰੀ ਵਿੱਚ ਭਾਗ ਲਿਆ। ਚੇਅਰਮੈਨ ਧਮੀਜਾ ਨੇ ਕਿਹਾ ਕਿ ਅੱਜ ਮੰਦਰ ਵਿੱਚ ਹੋਏ ਸ਼ਬਦ ਗਾਇਨ ਨਾਲ ਅਲੌਕਿਕ ਅਨੰਦ ਆਇਆ ਜਿਸਦਾ ਵਰਣਨ ਸ਼ਬਦਾਂ ਵਿੱਚ ਕਰਨਾ ਸੰਭਵ ਹੀ ਨਹੀਂ।
ਗੋਵਿੰਦ ਗੋਧਾਮ ਮੰਦਰ ਦੀ ਕਮੇਟੀ ਵੱਲੋਂ ਹੀ ਮੈਡਮ ਉਦੇਸ਼ ਸੂਦ ਨੇ ਵੀ ਇਸ ਮੌਕੇ ਬਹੁਤ ਹੀ ਹਾਰਦਿਕ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਅੱਜ ਦਾ ਇਹ ਆਯੋਜਨ ਅਸਲ ਵਿੱਚ ਸਦੀਆਂ ਤੋਂ ਚਲੀ ਆ ਰਹੀ ਹਿੰਦੂ ਸਿੱਖ ਏਕਤਾ ਦਾ ਜ਼ੋਰਦਾਰ ਪ੍ਰਗਟਾਵਾ ਸੇ। ਉਹਨਾਂ ਕਿਹਾ ਕਿ ਅਸੀਂ ਹੁਣ ਹਰ ਸਾਲ ਇਹ ਪਰਕਾਸ਼ ਉਤਸਵ ਇਸੇ ਤਰਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਕਰਾਂਗੇ। ਉਹਨਾਂ ਨੇ ਵੀ ਨਾਮਧਾਰੀ ਸੰਗਤਾਂ ਦਾ ਇਸ ਸਮਾਗਮ ਵਿੱਚ ਆਉਣ ਲਈ ਉਚੇਚਾ ਧੰਨਵਾਦ ਕੀਤਾ।
ਇਸ ਮੌਕੇ ਨਾਮਧਾਰੀ ਸੰਪਰਦਾ ਵੱਲੋਂ ਉਚੇਚ ਨਾਲ ਪੁਜੇ ਸੂਬਾ ਅਮਰੀਕ ਸਿੰਘ ਹੁਰਾਂ ਨੇ ਇਹ ਪਰਕਾਸ਼ ਪੁਰਬ ਮਨਾਉਣ ਲਈ ਮੰਦਰ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਰੀਤ ਠਾਕੁਰ ਚਲਾਉਣ ਦਾ ਸੱਦਾ ਨਾਮਧਾਰੀ ਸਤਿਗੁਰੁ ਠਾਕੁਰ ਦਲੀਪ ਨੇ ਦਿੱਤਾ ਸੀ। ਗੋਵਿੰਦ ਗੋਧਾਮ ਦੀ ਮੰਦਰ ਕਮੇਟੀ ਨੇ ਜਿਸ ਪਰੇਮ ਨਾਲ ਇਸ ਸੜਦੇ ਦਾ ਹੁੰਗਾਰਾ ਭਰਦੀਆਂ ਇਹ ਪੁਰਬ ਮਨਾਇਆ ਉਹ ਬਹੁਤ ਹੀ ਯਾਦਗਾਰੀ ਹੈ।
ਇਸ ਮੌਕੇ ਮੰਦਰ ਵਿੱਚ ਮੌਜੂਦ ਹਿੰਦੂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਨਾਮਧਾਰੀਆਂ ਦੀ ਮਾਲਾ ਪਹਿਨ ਕੇ ਇਸ ਗੱਲ ਦੇ ਹਾਮੀ ਭਰੀ ਕਿ ਹਿੰਦੁਆਂ ਸਿੱਖਾਂ ਦਰਮਿਆਨ ਕੋਈ ਫਰਕ ਨਹੀਂ। ਇਹ ਇਕ ਸਨ-ਇੱਕ ਹਨ ਅਤੇ ਇੱਕ ਹੀ ਰਹਿਣਗੇ। ਕੁਲ ਮਿਲਾ ਕੇ ਇਹ ਪ੍ਰੋਗਰਾਮ ਉਹਨਾਂ ਅਨਸਰਾਂ ਨੂੰ ਮੂੰਹ ਤੋੜ ਉੱਤਰ ਵੀ ਸੀ ਜਿਹੜੇ ਇਸ ਏਕ੍ਤਾਂ ਨੂੰ ਤਾਰ ਤਾਰ ਕਰਨ ਦੀਆਂ ਨਾਪਾਕ ਸਾਜ਼ਿਸ਼ਾਂ ਰਚ ਰਹੇ ਹਨ।
ਸਮਾਗਮ ਵਿੱਚ ਕੜਾਹ ਪਰਸ਼ਾਦ ਦੀ ਦੇਗ ਵੀ ਵਰਤੀ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲੱਗੇ। ਮੰਦਰ ਕਮੇਟੀ ਅਤੇ ਸੰਗਤਾਂ ਵੱਲੋਂ ਠਾਕੁਰ ਦਲੀਪ ਸਿੰਘ ਦੇ ਪ੍ਰਵਚਨਾਂ ਵਾਲੇ ਬੈਨਰ ਵੀ ਥਾਂ ਥਾਂ ਲਗਾਏ ਹੋਏ ਸਨ। ਰਾਤ ਦੇ ਨਾਲ ਨਾਲ ਵਧ ਰਹੀ ਠੰਡਕ ਦਾ ਮਾਹੌਲ ਹਿੰਦੁਆਂ ਸਿੱਖਾਂ ਦੀ ਇਸ ਏਕ੍ਤਾਂ ਵਾਲੇ ਨਿਘ ਨਾਲ ਬਹੁਤ ਹੀ ਸੁਹਾਵਨਾ ਹੋ ਗਿਆ ਸੀ। 

No comments: