Monday, November 26, 2018

ਪੈਨਸ਼ਨਰਾਂ ਵੱਲੋਂ ਵੀ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

ਡੀਸੀ ਦਫਤਰ ਲੁਧਿਆਣਾ ਸਾਹਮਣੇ ਦਿੱਤਾ ਵਿਸ਼ਾਲ ਧਰਨਾ
ਲੁਧਿਆਣਾ: 26 ਨਵੰਬਰ 2018: (ਪੰਜਾਬ ਸਕਰੀਨ ਟੀਮ):: 
ਅੱਜ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੇ ਪੱਛਮੀ ਸਰਕਲ ਲੁਧਿਆਣਾ ਦੇ ਪੈਨਸ਼ਨਰੰ ਦੀ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਵਿਸ਼ਾਲ ਧਰਨਾ ਦਿੱਤਾ। ਇਸ ਧਰਨੇ ਦੀ ਪ੍ਰਧਾਨਗੀ ਚਰਨ ਦਵੀਯਨਣਾਂ ਦੇ ਪਰਧਾਨਾਂ ਸਰਵ ਸ਼੍ਰੀ  ਤੇਜਵੰਤ ਸਿੰਘ ਸਿੱਧੂ, ਤਰਲੋਚਨ ਸਿੰਘ, ਹਰਦੇਵ ਸਿੰਘ ਅਤੇ ਵਿਨੋਦ ਕੁਮਾਰ ਲੜੋਆ ਨੇ ਕੀਤੀ। ਉਹਨਾਂ ਮੰਗ ਕੀਤੇ ਕਿ ਪੈਨਸ਼ਨਰਾਂ ਨੂੰ ਬਿਜਲੀ ਦੀਆਂ ਯੂਨਿਟਾਂ ਵਿੱਚ ਰਿਆਇਤ ਦਿੱਤੀ ਜਾਵੇ। ਬੰਦ ਕੀਤੀ ਗਈ ਕੈਸ਼ ਲੈਸ ਸਕੀਮ ਲਾਗੂ ਕੀਤੀ ਜਾਵੇ। ਮੈਡੀਕਲ ਭੱਤਾ ਵਧ ਕੇ 2500/- ਰੁਪਏ  ਕੀਤਾ ਜਾਵੇ। ਛੇਵਾਂ ਪੈ-ਕਮਿਸ਼ਨ ਲਾਗੂ ਕੀਤਾ ਜਾਵੇ। 22 ਮਹੀਨਿਆਂ ਦਾ ਡੀ ਏ ਅਦਾ ਕੀਤਾ ਜਾਵੇ।  ਡੀ ਏ ਦੀਆਂ ਕਿਸ਼ਤਾਂ ਵੀ ਦਿੱਤੀਆਂ ਜਾਣ। 
ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਅਤੇ ਦੇਵਰਾਜ ਨੇ ਚੇਤਾਵਨੀ ਦਿੱਤੀ ਕਿ ਜੇ ਇਹ ਜਾਇਜ਼ ਮੰਗਾਂ ਨਾ ਮੰਨਿਆਂ ਗਈਆਂ ਤਾਂ ਸੰਘਰਸ਼ ਟੀਜ਼ ਕੀਤਾ ਜਾਵੇਗਾ। 
ਸਰਕਲ ਪ੍ਰਧਾਨ ਚਮਕੌਰ ਸਿੰਘ ਅਤੇ ਸਰਕਲ ਸਕੱਤਰ ਕਸ਼ਮੀਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਦਸੰਬਰ 2018 ਨੂੰ ਪਟਿਆਲਾ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਇਆ ਜਾਵੇ। ਈਸਟ ਸਰਕਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਤੇ ਸਕੱਤਰ ਕੇਵਲ ਸਿੰਘ ਨੇ ਵੀ ਸੰਬੋਧਨ ਕੀਤਾ। 

ਧਰਨੇ ਤੋਂ ਬਾਅਦ ਸਬ ਡਵੀਯਨ ਮੈਜਿਸਟਰੇਟ ਵੈਸਟ ਲੁਧਿਆਣਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਜੁਆਇੰਟ ਟਰੇਡ ਯੂਨੀਅਨ ਕੌਂਸਿਲ ਵੱਲੋਂ ਕਾਮਰੇਡ ਡੀ ਪੀ ਮੌੜ ਇਸ ਧਰਨੇ ਵਿੱਚ ਉਚੇਚੇ ਤੌਰ 'ਤੇ ਪੁੱਜੇ। 

No comments: