Fri, Oct 6, 2017 at 3:25 PM
ਚੇਤਾਵਨੀ ਰੈਲੀ ਹੋਵੇਗੀ ਜਲੰਧਰ ਵਿੱਚ
ਲੁਧਿਆਣਾ: 06 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਪੰਜਾਬ ਦੇ ਸਮੂਹ ਜਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਸਾਹਮਣੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਵਨਦੀਪ ਸਿੰਘ ਮਾਨ ਜਿਲ੍ਹਾ ਪ੍ਰਧਾਨ ਅਤੇ ਜਗਤਾਰ ਸਿੰਘ ਰਾਜੋਆਣਾ ਜਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ.ਕਰਮਚਾਰੀ ਪੰਜਾਬ ਜਿਲ੍ਹਾ ਲੁਧਿਆਣਾ ਨੇ ਕਿਹਾ ਕਿ ਯੂਨੀਅਨ ਵੱਲੋ ਮਿਤੀ 30 ਜਨਵਰੀ 2016 ਤੋ ਲਗਤਾਰ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਸਬੰਧੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਮਿਤੀ ਪਹਿਲੀ ਜਨਵਰੀ 2004 ਤੋ ਬਾਅਦ ਭਰਤੀ ਹੋਏ ਸਮੂਹ ਸੀ.ਪੀ.ਐਫ. ਸਕੀਮ ਦੇ ਘੇਰੇ ਵਿਚ ਆਉਂਦੇ ਕਰਮਚਾਰੀਆਂ ਦੀ ਇੱਕੋ ਇੱਕ ਜਾਇਜ਼ ਮੰਗ ਨੂੰ ਮਨਵਾਉਣ ਲਈ ਪੂਰੇ ਪੰਜਾਬ ਵਿੱਚ ਸਰਕਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਪੂਰੇ ਸੂਬੇ ਭਰ ਵਿਚ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਕਾਂਗਰਸ ਪਾਰਟੀ ਦੇ ਕਈ ਆਗੂਆ ਵੱਲੋ ਹੁਣ ਮੰਤਰੀ ਅਤੇ ਵਿਧਾਇਕਾਂ ਵੱਲੋ ਸੀ.ਪੀ.ਐਫ.ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਸੂਬਾ ਕਮੇਟੀ ਦੀ ਟੀਮ ਨਾਲ ਮੀਟਿੰਗਾਂ ਕੀਤੀਆਂ ਗਿੰਸਨ। ਇਹਨਾਂ ਮੀਟਿੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਜਾਇਜ ਠਹਿਰਾਕੇ ਉਸ ਨੂੰ ਪੂਰਾ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਹੁਣ ਸਭ ਕੁਝ ਭੁਲਾਇਆ ਜਾ ਚੁੱਕਿਆ ਹੈ। ਹੁਣ ਕਾਂਗਰਸ ਸਰਕਾਰ ਸੱਤਾ ਚ ਆਈ ਹੈ ਤਾਂ ਅਜੇ ਤੱਕ ਕਿਸੇ ਵੀ ਮੰਤਰੀ/ਵਿਧਾਇਕ/ਕਾਂਗਰਸੀ ਆਗੂਆਂ ਵੱਲੋਂ ਪੁਰਾਣੀ ਪੈਨਸਨ ਸਕੀਮ ਦੀ ਬਹਾਲੀ ਸਬੰਧੀ ਕੋਈ ਵੀ ਬਿਆਨ ਜਾਂ ਹਾ ਪੱਖੀ ਹੁੰਗਾਰਾ ਨਹੀ ਦਿੱਤਾ। ਇਸ ਬਦਲੇ ਹੋਏ ਵਤੀਰੇ ਕਾਰਨ ਪੂਰੇ ਪੰਜਾਬ ਵਿਚ 1.35 ਲੱਖ ਮੁਲਾਜਮਾਂ ਅਤੇ ਅਧਿਕਾਰੀਆਂ ਦੀ ਨੁਮਾਇੰਦਗੀ ਕਰ ਰਹੀ ਇੱਕੋ ਇੱਕ ਜੱਥੇਬੰਦੀ ਸੀ.ਪੀ.ਐਫ.ਕਰਮਚਾਰੀ ਯੂਨੀਅਨ ਪੰਜਾਬਈ ਨਿਰਾਸ ਅਤੇ ਰੋਸ ਵਿੱਚ ਹੈ। ਇਸ ਲਈ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਮਿਤੀ 14 ਅਕਤੂਬਰ 2017 ਨੂੰ ਪੁੱਡਾ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਦੇ ਪੁੱਡਾ ਗਰਾਉਂਡ ਜਲੰਧਰ ਵਿਖੇ ਚੇਤਾਵਨੀ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਬਲਰਾਜ ਸਿੰਘ ਘਲੋਟੀ,ਸੰਦੀਪ ਭੰਬਕ ਵਾਈਸ ਚੇਅਰਮੈਨ, ਅਸਵਨੀ ਕੁਮਾਰ, ਹਰਕੰਵਲ ਸਿੰਘ, ਹਰਕੇਵਲ ਸਿੰਘ, ਵਿਕਰਾਤ ਸਿੰਘ, ਗੁਰਿੰਦਰ ਸਿੰਘ ਸਮਰਾ, ਸੁਖਵਿੰਦਰ ਸਿੰਘ ਸੁੱਖ, ਜ਼ਸਵੰਤ ਸਿੰਘ, ਨਰਿੰਦਰ ਕੌਰ, ਕਲਮਜੀਤ ਸਿੰਘ, ਗੋਬਿੰਦ, ਗੁਰਚਰਨ ਸਿੰਘ ਦੁੱਗਾ ਜਿਲ੍ਹਾਂ ਪ੍ਰਧਾਨ ਪੀ.ਐਸ.ਐਮ.ਯੂ ਲੁਧਿਆਣਾ,ਅਮ੍ਰਿਤ ਅਰੋੜਾ, ਗੁਰਪ੍ਰੀਤ ਨਿੱਝਰ, ਸਤੀਸ਼ ਸੇਠ,ਸਤਿੰਦਰ ਸਿੰਘ, ਸੁਮਨ, ਦਲਜੀਤ ਸਿੰਘ, ਬਿਕਰਮ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ ਕੋਟਾਲਾ, ਬਕੁਲਜੀਤ ਸਿੰਘ ਰਾਏ, ਜਰਨੈਲ ਸਿੰਘ, ਮੈਡਮ ਗੁਰਜੀਤ ਕੌਰ ਖੰਨਾ, ਗੁਰਪ੍ਰੀਤ ਸਿੰਘ ਦਹਿਲੀਜ, ਗੁਰਪ੍ਰੀਤ ਸਿੰਘ ਮਹੇ, ਬਲਜਿੰਦਰ ਸਿੰਘ ਕਾਲਸਾ, ਹਰਦੀਪ ਸਿੰਘ ਦੋਰਾਹਾ, ਸੰਦੀਪ ਸਿੰਘ ਪਾਇਲ, ਨਰਿੰਦਰ ਕੌਰ, ਮਨਪ੍ਰੀਤ ਕੌਰ, ਸਹਿਕਾਰਤਾ ਵਿਭਾਗ, ਸਿੱਖਿਆ ਵਿਭਾਗ,ਖਜਾਨਾ ਵਿਭਾਗ, ਡੀ.ਸੀ.ਦਫਤਰ, ਵਾਟਰ ਐਡ.ਜਲ ਸੈਟੀਨੇਸਨ ਵਿਭਾਗ, ਲੋਕ ਨਿਰਮਾਣ ਵਿਭਾਗ, ਭੂਮੀ ਸੰਭਾਲ ਅਤੇ ਜਲ ਸੰਭਾਲ ਵਿਭਾਗ, ਪੰਜਾਬ ਰੋਡਵੇਜ਼,ਆਈ.ਟੀ.ਆਈ,ਸਿਹਤ ਵਿਭਾਗ,ਐਕਸਸਾਈਜ ਵਿਭਾਗ, ਮੋਟੀਵੇਟਰ ਐਡ.ਮਾਸਟਰ ਮੋਟੀਵੇਟਰ ,ਪੰਜਾਬ ਪੈਨਸ਼ਨਰ ਐਸੋਸੀਏਸ਼ਨ ਲੁਧਿਆਣਾ ਦੇ ਸਾਥੀਆਂ ਸਮੇਤ ਮੁਲਾਜ਼ਮ ਭਾਰੀ ਗਿਣਤੀ ਵਿਚ ਹਾਜ਼ਰ ਹੋਏ।
No comments:
Post a Comment