ਭਾਜਪਾ ਆਗੂ ਪ੍ਰਵੀਨ ਬਾਂਸਲ ਵੀ ਉਚੇਚੇ ਤੌਰ 'ਤੇ ਪੁੱਜੇ
ਲੁਧਿਆਣਾ: 2 ਸਤੰਬਰ 2017 (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਰੱਬ ਹੈ ਜਾਂ ਨਹੀਂ ਇਸ ਬਾਰੇ ਵਿਵਾਦ ਸਦੀਆਂ ਤੋਂ ਚਲਿਆ ਆ ਰਿਹਾ ਹੈ ਪਰ ਇੱਕ ਗੱਲ ਸੱਚ ਹੈ ਕਿ ਜਿਸ ਨੂੰ ਪਰਮਾਤਮਾ ਦਾ ਡਰ ਹੋਵੇ ਉਹ ਵਿਅਕਤੀ ਕਿਸੇ ਨਾਲ ਵਧੀਕੀ ਕਰਦਿਆਂ ਕਈ ਵਾਰ ਸੋਚਦਾ ਹੈ। ਇਸ ਤਰ੍ਹਾਂ ਪਰਮਾਤਮਾ ਦਾ ਡਰ ਦੁਨੀਆ ਦੇ ਇਨਸਾਫ ਨੂੰ ਬਣਾਈ ਰੱਖਣ ਵਿੱਚ ਸਹਾਈ ਸਾਬਿਤ ਹੁੰਦਾ ਹੈ। ਪੂੰਜੀਵਾਦੀ ਦੌਰ ਵਿੱਚ ਜਿਸ ਤਰਾਂ ਇਹ ਡਰ ਘਟਦਾ ਜਾ ਰਿਹਾ ਹੈ ਉਹ ਇੱਕ ਚਿੰਤਾ ਵਾਲੀ ਗੱਲ ਹੈ। ਜਦੋਂ ਤੱਕ ਇਨਸਾਨ ਦੀ ਇਨਸਾਨੀਅਤ ਪੂਰੀ ਤਰ੍ਹਾਂ ਨਹੀਂ ਜਾਗਦੀ ਉਦੋਂ ਤੱਕ ਇਸ ਡਰ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ। ਅਦਿੱਖ ਪ੍ਰਮਾਤਮਾ ਦੇ ਖੌਫ ਅਤੇ ਪ੍ਰੇਮ ਨੂੰ ਬਣਾਈ ਰੱਖਣ ਵਿੱਚ ਅਧਿਆਤਮਿਕ ਪ੍ਰੋਗਰਾਮ ਬਹੁਤ ਸਹਾਈ ਹੁੰਦੇ ਹਨ। ਅਜਿਹਾ ਹੀ ਇੱਕ ਪ੍ਰੋਗਰਾਮ ਸੀ ਨਿਊ ਕੁੰਦਨ ਪੂਰੀ ਦੇ ਗੁਰਦਵਾਰਾ ਦੁੱਖ ਭੰਜਨ ਸਾਹਿਬ ਵਿਖੇ ਬੀਤੀ ਰਾਤ 2 ਸਤੰਬਰ ਨੂੰ। ਨਾਸਤਿੱਕਤਾ ਅਤੇ ਪੈਸੇ ਦੇ ਹੰਕਾਰ ਦੀ ਹਨੇਰੀ ਨੂੰ ਠੱਲ ਪਾਉਣ ਦੇ ਸਫਲ ਜਤਨਾਂ ਵਾਲਾ ਇਹ ਗੁਰਮਤਿ ਸਮਾਗਮ 6 ਵਜੇ ਸ਼ਾਮ ਨੂੰ ਸ਼ੁਰੂ ਹੋ ਕੇ ਰਾਤ ਦੇ 12 ਵਜੇ ਤੱਕ ਚੱਲਿਆ। ਇਸ ਮੌਕੇ ਭਾਈ ਪ੍ਰਿੰਸ ਪਾਲ ਸਿੰਘ, ਗਿਆਨੀ ਨਿਰਮਲ ਸਿੰਘ, ਭਾਈ ਹਰਵਿੰਦਰ ਸਿੰਘ ਅਤੇ ਭਾਈ ਰਾਣਾ ਪ੍ਰਤਾਪ ਸਿੰਘ ਜੀ ਦੇ ਜੱਥਿਆਂ ਨੇ ਕੀਰਤਨ ਅਤੇ ਕਥਾ ਵਿਖਿਆਨਾਂ ਰਾਹੀਂ ਮਨੁੱਖ ਨੂੰ ਸਮਝਾਇਆ ਅਗਲੇ ਸਾਹ ਦਾ ਵੀ ਕੋਈ ਭਰੋਸਾ ਨਹੀਂ ਇਸ ਲਈ ਦੁਨਿਆਵੀ ਚੀਜ਼ਾਂ 'ਤੇ ਮਨ ਕਰਨ ਦੀ ਬਜਾਏ ਆਪਣੀ ਲਿਵ ਉਸ ਪਰਮਾਤਮਾ ਨਾਲ ਜੋੜਨ ਰਹਿਣ ਨਾਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜਾ ਕਦੇ ਕਿਸੇ ਨੂੰ ਧੋਖਾ ਨਹੀਂ ਦੇਂਦਾ। ਉਸਦੇ ਨਾਮ ਵਿੱਚ ਲੈਣ ਰਹਿਣ ਦੀ ਕੋਸ਼ਿਸ਼ ਨਾਲ ਮਨ ਇਕਾਗਰ ਰਹਿੰਦਾ ਹੈ, ਦਿਮਾਗ ਵੀ ਇੱਕ ਥਾਂ ਟਿਕਿਆ ਰਹਿੰਦਾ ਹੈ ਅਤੇ ਇਸ ਨਾਲ ਮਨੁੱਖ ਦੇ ਦੁਨਿਆਵੀ ਕੰਮ ਵੀ ਠੀਕ ਹੁੰਦੇ ਜਾਂਦੇ ਹਨ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਹਰਮਨ ਪਿਆਰੇ ਲੋਕ ਆਗੂ ਪ੍ਰਵੀਨ ਬਾਂਸਲ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਉਹਨਾਂ ਕਾਫੀ ਸਮੇਂ ਤੱਕ ਇਲਾਹੀ ਬਾਣੀ ਕੀਰਤਨ ਦਾ ਆਨੰਦ ਮਾਣਿਆ।
ਇਹ ਬਹੁਤ ਹੀ ਤੱਸਲੀ ਵਾਲੀ ਗੱਲ ਹੈ ਕਿ ਇਸ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਜਿਹੇ ਪ੍ਰੋਗਰਾਮ ਅਕਸਰ ਕਰਾਉਂਦੀ ਰਹਿੰਦੀ ਹੈ। ਅਜਿਹੇ ਪ੍ਰੋਗਰਾਮਾਂ ਦੇ ਲਗਾਤਾਰ ਹੋਣ ਨਾਲ ਸਰੱਬਤ ਦੇ ਭਲੇ ਵਾਲੀ ਭਾਵਨਾ ਦਾ ਸੁਨੇਹਾ ਦੇਣ ਵਾਲੀ ਸਿੱਖੀ ਵੀ ਪ੍ਰਫੁਲਿਤ ਹੁੰਦੀ ਹੈ। ਅੱਜ ਕੱਲ੍ਹ ਮਹਿੰਗਾਈ ਅਤੇ ਜੀ ਐਸ ਟੀ ਦੇ ਜ਼ਮਾਨੇ ਵਿੱਚ ਵੀ ਗੁਰਦਵਾਰਾ ਸਾਹਿਬ ਵੱਲੋਂ ਗੁਰੂ ਕਾ ਅਤੁੱਟ ਲੰਗਰ ਲਗਾਇਆ ਗਿਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਾਈ ਗਈ। ਚਾਹ ਦੇ ਲੰਗਰ ਵੀ ਲੱਗੇ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ।
No comments:
Post a Comment