ਨਾ ਕੋਈ ਬਿਲ ਨਾ ਕੋਈ ਰਸੀਦ-ਵਿਕਰੀ ਟਰੱਕਾਂ ਦੇ ਟਰੱਕ
ਡੇਰਿਆਂ ਅਤੇ ਵਿਵਾਦਾਂ ਦਾ ਸਬੰਧ ਕੋਈ ਨਵਾਂ ਨਹੀਂ। ਇਹ ਗੱਲ ਵੱਖਰੀ ਹੈ ਕਿ ਡੇਰਾ ਸਿਰਸਾ ਵਾਲਾ ਮਾਮਲਾ ਸਾਹਮਣੇ ਆਉਣ ਨਾਲ ਇਸਨੇ ਸਿਖਰਾਂ ਛੂਹ ਲਈਆਂ। ਜਿਹੜੇ ਪੈਰੋਕਾਰ ਬਾਬੇ ਰਾਮ ਰਹੀਮ ਨੂੰ ਰੱਬ ਮੰਨਦਿਆਂ ਆਖਦੇ ਸਨ ਕਿ ਬਾਬੇ ਨੂੰ ਕਿਵੇਂ ਫੜਿਆ ਜਾ ਸਕਦਾ ਹੈ? ਸਾਡਾ ਬਾਬਾ ਤਾਂ ਹਵਾ ਵਾਂਗ ਹੈ ਉਸਨੇ ਤਾਂ ਹੁਣੇ ਹੀ ਡੇਰੇ ਚੋਂ ਹੀ ਕਿਤਿਓਂ ਪ੍ਰਗਟ ਹੋ ਜਾਣਾ ਹੈ। ਜਦੋਂ ਅਜਿਹਾ ਕੁਝ ਨਾ ਵਾਪਰਿਆ ਤਾਂ ਆਖਿਰ ਉਹਨਾਂ ਪੈਰੋਕਾਰਾਂ ਨੇ ਹੀ ਬਾਬੇ ਦੀਆਂ ਤਸਵੀਰਾਂ ਤੱਕ ਗੱਟਰਾਂ ਵਿੱਚ ਸੁੱਟਦਿਆਂ ਦੇਰ ਨਹੀਂ ਲਾਈ। ਕਰਾਮਾਤਾਂ ਦੀਆਂ ਗੱਲਾਂ ਅਤੇ ਐਯਾਸ਼ੀ ਨੂੰ ਜਦੋਂ ਭਗਤੀ ਭਾਵਨਾ ਅਤੇ ਅਧਿਆਤਮਕ ਸਾਧਨਾ ਨਾਲ ਜੋੜਿਆ ਜਾਂਦਾ ਹੈ ਤਾਂ ਅਕਸਰ ਅਜਿਹੇ ਹਸ਼ਰ ਹੀ ਸਾਹਮਣੇ ਆਉਂਦੇ ਹਨ। ਉਮੀਦ ਸੀ ਪੰਜਾਬ ਹਰਿਆਣਾ ਦੇ ਲੋਕ ਕੁਝ ਸਿੱਖਣਗੇ ਅਤੇ ਡੇਰਿਆਂ ਵੱਲ ਜਾਂਦੀਆਂ ਭੀੜਾਂ ਘਟਣਗੀਆਂ ਪਰ ਅਜਿਹਾ ਕੁਝ ਹੁੰਦਾ ਨਜ਼ਰ ਨਹੀਂ ਆਉਂਦਾ।
Click to See More Pics on Facebook
Click to See More Pics on Facebook
ਲੁਧਿਆਣਾ ਦੇ ਦਰੇਸੀ ਮੈਦਾਨ ਵਿੱਚ 25 ਅਗਸਤ 2017 ਤੋਂ ਲਗਾਤਾਰ ਭੀੜਾਂ ਲੱਗੀਆਂ ਹੋਈਆਂ ਹਨ ਜਿਹੜੀਆਂ ਐਲਾਨੀ ਗਈ ਤਾਰੀਖ ਚਾਰ ਸਤੰਬਰ 2017 ਤੱਕ ਜਾਰੀ ਰਹਿਣਗੀਆਂ। ਇਹ ਭੀੜਾਂ ਹਰ ਸਾਲ ਲੱਗਦੀਆਂ ਹਨ। ਜੇ ਤਾਰੀਖ ਵੱਧ ਗਈ ਤਾਂ ਇਸ ਵਾਰ ਵੀ ਇਹ ਸਿਲਸਿਲਾ ਅੱਗੇ ਤੱਕ ਵੀ ਚੱਲੇਗਾ। ਦਰੇਸੀ ਮੈਦਾਨ ਵਿੱਚ ਲੱਗੇ ਲੰਮੇ ਚੋੜੇ ਸਟਾਲਾਂ ਤੋਂ ਵੇਚੀਆਂ ਜਾਂਦੀਆਂ ਹਨ ਵੱਖ ਮਰਜ਼ਾਂ ਲਈ ਦਵਾਈਆਂ ਜਿਹਨਾਂ ਨੂੰ ਗੁਰੂ ਪ੍ਰਸਾਦਮ ਆਖਿਆ ਜਾਂਦਾ ਹੈ। ਇੱਕ ਖਾਸ ਕਿਸਮ ਦਾ ਲਿਫ਼ਾਫ਼ਾ ਜਿਸ ਵਿੱਚ ਦੋ ਸੋ ਗ੍ਰਾਮ ਦਵਾਈ ਸੀ ਉਹ 400/- ਰੁਪਏ ਦਾ ਵੇਚਿਆ ਗਿਆ ਜਿਸਦੀ ਨਾ ਕੋਈ ਰਸੀਦ ਅਤੇ ਨਾ ਹੀ ਕੋਈ ਬਿੱਲ। ਇਸ ਤਰਾਂ ਉੱਥੇ ਆਈ ਇੱਕ ਸਤਸੰਗਣ ਨੇ ਦੱਸਿਆ ਕਿ ਉਹ ਲਗਾਤਾਰ ਚਾਰ ਸਾਲਾਂ ਤੋਂ ਸਤਿਸੰਗ ਵਿੱਚ ਆ ਰਹੀ ਹੈ ਅਤੇ ਦੋ ਸਾਲਾਂ ਤੋਂ ਦਵਾਈ ਵੀ ਲੈ ਰਹੀ ਹੈ। ਸ਼ੂਗਰ ਦੀ ਮਰੀਜ਼ ਇਸ ਔਰਤ ਨੇ ਦੱਸਿਆ ਕਿ ਉਸਨੂੰ ਫਾਇਦਾ ਵੀ ਹੋਇਆ ਹੈ। ਇਸਨੂੰ ਵੀ ਨਾ ਤਾਂ ਰਸੀਦ ਮਿਲੀ ਅਤੇ ਨਾ ਹੀ ਕੋਈ ਬਿੱਲ। ਇਸ ਔਰਤ ਨੇ ਦੋ ਹਜ਼ਾਰ ਰਿਪੇ ਦੀ ਦਵਾਈ ਲਈ ਸੀ। ਪੁੱਛਣ ਤੇ ਇਸ ਔਰਤ ਨੇ ਕਿਹਾ ਕਿ ਜੀਐਸਟੀ ਦਾ ਸਾਨੂੰ ਕੁਝ ਨਹੀਂ ਪਤਾ ਪਰ ਸਾਨੂੰ ਤਾਂ ਫਾਇਦਾ ਹੋ ਰਿਹਾ ਹੈ। ਇਸ ਤਰਾਂ ਇੱਥੇ ਟਰੱਕਾਂ ਦੇ ਟਰੱਕ ਦਵਾਈ ਦੇ ਹਰ ਰੋਜ਼ ਵੇਚੇ ਜਾਂਦੇ ਹਨ।

ਦੂਜੇ ਪਾਸੇ ਡੇਰੇ ਦੇ ਸਮਰਥਕਾਂ ਨੇ ਇਸ ਸਭ ਕੁਝ ਤੋਂ ਸਾਫ ਇਨਕਾਰ ਕਰਦਿਆਂ ਇਸਨੂੰ ਕੂੜ ਪ੍ਰਚਾਰ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਇਸ ਧਾਮ ਦਾ ਪ੍ਰਚਾਰ 21 ਟੀ ਵੀ ਚੈਨਲਾਂ ਉੱਤੇ ਹੁੰਦਾ ਹੈ ਇਸ ਲਈ ਸਾਡੇ ਬਾਰੇ ਕੌਣ ਕੀ ਕਹਿੰਦਾ ਹੈ ਜਾਂ ਲਿਖਦਾ ਹੈ ਸਾਨੂੰ ਕੋਈ ਪ੍ਰਵਾਹ ਨਹੀਂ। ਮੀਡੀਆ ਨਾਲ ਗੱਲ ਕਰਨ ਦੇ ਮਾਮਲੇ ਵਿੱਚ ਬਾਰ ਬਾਰ ਹਿਚਕਚਾਉਂਦੇ ਡੇਰਾ ਸਮਰਥਕ ਖੁਦ ਨੂੰ ਬਹੁਤ ਹੀ ਉੱਚੀ ਹਵਾ ਵਿੱਚ ਮਹਿਸੂਸ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਇਹ ਦਾਸ ਧਰਮ ਹੈ ਅਤੇ ਮਨੁੱਖਤਾ ਦੀ ਸੇਵਾ ਲਈ ਬਣਿਆ ਹੈ। ਦਾਸ ਅਖਵਾਉਂਦੇ ਇਹਨਾਂ ਲੋਕਾਂ ਵਿੱਚ ਕਿੰਨਾ ਹੰਕਾਰ ਹੈ ਇਸਦਾ ਪਤਾ ਇਹਨਾਂ ਨਾਲ ਗੱਲ ਕਰਕੇ ਸਹਿਜੇ ਹੀ ਲੱਗ ਜਾਂਦਾ ਹੈ। ਇਸਦੀ ਸਥਾਪਨਾ 16 ਫਰਵਰੀ 1980 ਨੂੰ ਸੂਰਜ ਗ੍ਰਹਿਣ ਵਾਲੇ ਦਿਨ ਲੋਨੀ ਵਾਲੇ ਦਰਬਾਰ ਵਿੱਚ ਹੋਈ। ਇਸ ਧਾਮ ਦੀ ਸਾਧ ਸੰਗਤ ਦਾ ਕਹਿਣਾ ਹੈ ਕਿ ਸੱਚ, ਸਿਦਕ, ਸਾਧ ਸੰਗਤ, ਸਰਬੱਤ ਦਾ ਭਲਾ ਅਤੇ ਸ਼ਹਾਦਤ-ਇਹ ਪੰਜ ਸਿਧਾਂਤ ਸਾਡੇ ਅਧਾਰ ਹਨ। ਸ਼ਹਾਦਤ ਦੇ ਮਾਮਲੇ ਵਿੱਚ ਇਹਨਾਂ ਦਾ ਕਹਿਣਾ ਹੈ ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਦੀ ਕੁਰਬਾਨੀ। ਉੱਚਾ ਸੁੱਚਾ ਨੈਤਿਕ ਜੀਵਨ। Click to See More Pics on Facebook
ਇਸ ਸੱਚਖੰਡ ਨਾਨਕ ਧਾਮ ਅਤੇ ਦਾਸ ਧਰਮ ਦੇ ਮੌਜੂਦਾ ਮੁਖੀ ਹਨ ਤਰਲੋਚਨ ਦਰਸ਼ਨ ਦਾਸ। ਬਾਬਾ ਤਰਲੋਚਨ ਦਰਸ਼ਨ ਦਾਸ ਦਾ ਜਨਮ ਬਟਾਲਾ ਵਿੱਚ ਹੀ ਹੋਇਆ , ਇਹ ਇਸ ਸੰਸਥਾ ਦੇ ਸੰਸਥਾਪਕ ਦਰਸ਼ਨ ਦਾਸ ਦੇ ਵੱਡੇ ਬੇਟੇ ਹਨ। ਦਰਸ਼ਨ ਦਾਸ ਦੇ ਕਤਲ ਮਗਰੋਂ ਤਰਲੋਚਨ ਦਾਸ ਨੂੰ ਗੱਦੀ ਤੇ ਬਿਠਾਇਆ ਗਿਆ। ਸ਼ੁਰੂ ਸ਼ੁਰੂ ਵਿੱਚ ਤਰਲੋਚਨ ਦਾਸ ਨੇ ਆਪਣੇ ਨਾਮ ਨਾਲ ਚੰਗਿਆੜਾ ਤਖੱਲਸ ਵੀ ਲਿਖਿਆ। ਤਰਲੋਚਨ ਦਾਸ ਵੱਲੋਂ ਗੱਦੀ ਸੰਭਾਲਣ ਮਗਰੋਂ ਇਸ ਸੰਸਥਾ ਨੇ ਬਹੁਤ ਹੀ ਤੇਜ਼ੀ ਨਾਲ ਤਰੱਕੀ ਕੀਤੀ। ਸਮਾਜ ਸੇਵਾ ਦੇ ਬਹੁਤ ਸਾਰੇ ਦਾਅਵੇ ਇਹਨਾਂ ਸਮਰਥਕਾਂ ਵੱਲੋਂ ਕੀਤੇ ਜਾਂਦੇ ਹਨ। ਇਸ ਵੇਲੇ ਇਸ ਡੇਰੇ ਦਾ ਨੈਟਵਰਕ ਜਿੱਥੇ ਵਿਦੇਸ਼ਾਂ ਵਿੱਚ ਫੇਲ ਚੁੱਕਿਆ ਹੈ ਉੱਥੇ ਪੰਜਾਬ ਵਿੱਚ ਇਸ ਧਾਮ ਦੇ ਕੇਂਦਰ ਲੁਧਿਆਣਾ, ਜਲੰਧਰ, ਪਾਇਲ ਅਤੇ ਖੰਨਾ ਵਿੱਚ ਮੌਜੂਦ ਹਨ। ਹਰਿਆਣਾ ਵਿੱਚ ਕੈਥਲ, ਪਾਨੀਪਤ ਅਤੇ ਗੁੜਗਾਵਾਂ ਵਿੱਚ ਇਹ ਕੇਂਦਰ ਸਰਗਰਮੀ ਨਾਲ ਚੱਲ ਰਹੇ ਹਨ। ਯੂਪੀ ਦੇ ਮੈਨਪੁਰੀ ਜ਼ਿਲੇ ਦੇ ਈਟਾ ਵਿੱਚ ਵੀ ਦਾਸ ਧਰਮ ਦਾ ਸਰਗਰਮ ਕੇਂਦਰ ਹੈ। ਜੰਮੂ ਵਿੱਚ ਵੀ ਅਜਿਹਾ ਹੀ ਕੇਂਦਰ ਚੱਲ ਰਿਹਾ ਹੈ। ਇਸੇ ਦੌਰਾਨ ਦਵਾਈਆਂ ਵਾਲਾ ਬਿਜ਼ਨਸ ਵੀ ਖੂਬ ਵਧ ਫੁਲ ਰਿਹਾ ਹੈ। ਇਸ ਨੂੰ ਦਵਾਈ ਨਹੀਂ ਬਲਕਿ ਗੁਰੂ ਪ੍ਰਸਾਦਮ, ਕਿਰਪਾ ਅਤੇ ਖੀਰ ਪ੍ਰਸਾਦਮ ਕਿਹਾ ਜਾਂਦਾ ਹੈ ਜਿਸ ਉੱਤੇ ਬਾਕਾਇਦਾ "ਮੰਤਰ ਪੜ੍ਹ ਕੇ ਇਸਨੂੰ ਅਲੌਕਿਕ ਸ਼ਕਤੀਸ਼ਾਲੀ" ਬਣਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਕਹਿਣ ਨੂੰ ਭਾਵੇਂ ਇਹ ਪ੍ਰਸਾਦ ਹੈ ਪਰ ਇਸਨੂੰ ਬਹੁਤ ਹੀ ਮਹਿੰਗੇ ਭਾਅ 'ਤੇ ਵੇਚਿਆ ਜਾਂਦਾ ਹੈ। ਇਸਦਾ ਬਿਲ ਨਾ ਤਾਂ ਸੰਗਤਾਂ ਨੂੰ ਦਿੱਤਾ ਜਾਂਦਾ ਹੈ ਅਤੇ ਨਾ ਹੀ ਸ਼ਾਇਦ ਇਸਦੀ ਜਾਣਕਾਰੀ ਸਰਕਾਰ ਨੂੰ ਦਿੱਤੀ ਜਾਂਦੀ ਹੋਵੇ, ਪਰ ਡੇਰੇ ਦੇ ਹੈਡਕੁਆਰਟਰ ਨੂੰ ਹਰ ਰੋਜ਼ ਪੂਰੀ ਵਿਕਰੀ ਦਾ ਪੂਰਾ ਵੇਰਵਾ ਭੇਜਿਆ ਜਾਂਦਾ ਹੈ। ਟਰੱਕਾਂ ਦੇ ਟਰੱਕ ਪ੍ਰਸਾਦ ਹਰ ਰੋਜ਼ ਵਿਕਦਾ ਹੈ। ਕਿਸੇ ਸੇਵਾਦਾਰ ਦੀ ਇਹ ਮਜਾਲ ਨਹੀਂ ਕਿ ਉਹ ਕਿਸੇ ਇਕ ਪੈਕੇਟ ਦੇ ਪੈਸੇ ਵੀ ਆਪਣੀ ਜੇਬ ਵਿੱਚ ਪਾ ਲਵੇ। ਸਾਰਾ ਕੰਮ ਏਨੀ ਪਾਰਦਰਸ਼ਿਤਾ ਨਾਲ ਹੁੰਦਾ ਹੈ ਜਿਵੇਂ ਪਤਾ ਨਹੀਂ ਕਿੰਨੇ ਹੀ ਸੀਸੀਟੀਵੀ ਕੈਮਰੇ ਲੱਗੇ ਹੋਣ ਪਾਰ ਅਸਲ ਵਿੱਚ ਅਜਿਹਾ ਇੱਕ ਵੀ ਕੈਮਰਾ ਉੱਥੇ ਨਹੀਂ।
Click to See More Pics on Facebook
Click to See More Pics on Facebook
ਇਸ ਤਰਾਂ ਹੁਣ ਵਾਂਗ ਪਹਿਲਾਂ ਵੀ ਸੱਚਖੰਡ ਧਾਮ ਦੀ ਸੰਗਤ ਖੁਦ ਨੂੰ ਉੱਚਾ ਸੁੱਚਾ ਦੱਸਦੀ ਰਹੀ ਸੀ ਪਰ ਇਸਦੇ ਵਿਰੋਧੀ ਇਸਨੂੰ ਆਪਣੀ ਆਲੋਚਨਾ ਦਾ ਲਗਾਤਾਰ ਨਿਸ਼ਾਨਾ ਬਣਾਉਂਦੇ ਰਹੇ। ਇੰਗਲੈਂਡ ਵਿੱਚ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਇਹ ਟਕਰਾਓ ਖੂਨ ਖਰਾਬੇ ਤੱਕ ਪੁੱਜ ਗਿਆ। ਇਹ ਘਟਨਾ 11 ਨਵੰਬਰ 1987 ਦੀ ਹੈ ਜਦੋਂ ਦੋ ਸਿੰਘਾਂ ਰਾਜਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ 400 ਸ਼ਰਧਾਲੂਆਂ ਦੇ ਇਕੱਠ ਸਾਹਮਣੇ ਇਸ ਧਾਮ ਦੇ ਸੰਸਥਾਪਕ ਦਰਸ਼ਨ ਦਾਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਡੇਰਾ ਮੁਖੀ ਦੇ ਦੋ ਬਾਡੀਗਾਰਡ ਜੋਗਾ ਸਿੰਘ ਅਤੇ ਸਤਵੰਤ ਸਿੰਘ ਵੀ ਇਸ ਫਾਇਰਿੰਗ ਵਿੱਚ ਮਾਰੇ ਗਏ। ਗੋਲੀ ਚਲਾਉਣ ਤੋਂ ਪਹਿਲਾਂ ਹਮਲਾਵਰਾਂ ਵਿੱਚੋਂ ਇੱਕ ਨੇ ਬਾਬਾ ਦਰਸ਼ਨ ਦਾਸ ਦੇ ਸਿਰ ਬੰਨੀ ਪਟਕੇ ਨੁਮਾ ਪਗੜੀ ਨੂੰ ਵੀ ਲਾਹਿਆ ਤਾਂ ਕਿ ਸਾਰੇ ਦੇਖ ਸਕਣ ਕਿ ਨਾਨਕ ਦੇ ਨਾਮ ਤੇ ਸੱਚਖੰਡ ਧਾਮ ਬਣਾਉਣ ਵਾਲੇ ਦੇ ਆਪਣੇ ਵੱਲ ਹੀ ਕੱਟੇ ਹੋਏ ਹਨ। ਅਸਲ ਵਿੱਚ ਇਹਨਾਂ ਦੋਹਾਂ ਸਿੰਘਾਂ ਨੇ ਲਗਾਤਾਰ ਇਸ ਡੇਰੇ ਦੀਆਂ ਸਰਗਰਮੀਆਂ ਨੋਟ ਕੀਤੀਆਂ ਸਨ। ਦੋ ਸਾਲ ਤੱਕ ਸਭ ਕੁਝ ਨੇੜਿਓਂ ਹੋ ਕੇ ਦੇਖਿਆ ਸੀ। ਛੇ ਮਹੀਨੇ ਇਸ ਸਭ ਕੁਝ ਦੀ ਪੁਸ਼ਟੀ ਕਰਨ ਲਈ ਇਸ ਸੈੱਟਅੱਪ ਵਿੱਚ ਦਾਖਲ ਹੋ ਕੇ ਬਹੁਤ ਹੀ ਨੇੜੇ ਹੋ ਕੇ ਲਾਏ ਸਨ। ਇਸ ਤੋਂ ਬਾਦ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਡੇਰੇ ਦੀਆਂ ਸਰਗਰਮੀਆਂ ਨੂੰ ਗਹੁ ਨਾਲ ਵਾਚਣ ਵਾਲੇ ਸਿੱਖ ਗਰੁੱਪਾਂ ਨੇ ਨਿਚੋੜ ਕੱਢਿਆ ਸੀ ਕਿ ਇਸ ਵਿਅਕਤੀ ਨੂੰ ਆਰ ਐਸ ਐਸ ਅਤੇ ਸਰਕਾਰ ਦੇ ਏਜੰਟ ਵੱਜੋਂ ਖੜਾ ਕੀਤਾ ਗਿਆ ਹੈ ਤਾਂ ਕਿ ਸਿੱਖ ਧਰਮ ਨੂੰ ਕਮਜ਼ੋਰ ਕੀਤਾ ਜਾ ਸਕੇ। ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਕਿ ਇਸ ਤਰਾਂ ਇਸ ਡੇਰੇ ਵੱਲ ਜਾਣ ਵਾਲੇ ਸਿੱਖਾਂ ਦੀ ਗਿਣਤੀ ਘਟ ਜਾਏਗੀ ਪਰ ਅਸਲ ਵਿੱਚ ਅੱਜ ਵੀ ਬਹੁਤ ਸਾਰੇ ਸਿੱਖੀ ਸਰੂਪ ਵਾਲੇ ਲੋਕ ਇਹਨਾਂ ਦੇ ਪ੍ਰੋਗਰਾਮਾਂ ਵਿੱਚ ਦੇਖੇ ਜਾ ਸਕਦੇ ਹਨ। ਹੁਣ ਦੇਖਣਾ ਹੈ ਸਿੱਖ ਥਿੰਕ ਟੈਂਕ ਨਾਲ ਜੁੜੇ ਲੋਕ ਇਸਦਾ ਕੀ ਹੱਲ ਕੱਢਦੇ ਹਨ? ਇੱਕ ਗੱਲ ਜ਼ਰੂਰ ਨਿਸਚਿਤ ਹੋ ਗਈ ਹੈ ਕਿ ਚਮਤਕਾਰਾਂ, ਕ੍ਰਿਸ਼ਮਿਆਂ ਅਤੇ ਜਾਦੂ ਮੰਤਰ ਵਰਗੀਆਂ ਗੱਲਾਂ ਨਾਲ ਕੀਲੇ ਹੋਏ ਆਮ ਲੋਕਾਂ ਦਾ ਹੁਣ ਬਾਬਿਆਂ ਬਿਨਾ ਨਹੀਂ ਸਰਦਾ। ਜੇ ਇੱਕ ਸਿਰਸੇ ਵਾਲਾ ਬੇਨਕਾਬ ਹੋਵੇਗਾ ਤਾਂ ਇਹ ਲੋਕ ਕੋਈ ਦੂਜਾ ਲੱਭ ਲੈਣਗੇ। Click to See More Pics on Facebook
No comments:
Post a Comment