Sat, Sep 2, 2017 at 5:31 PM
ਮੇਲੇ ਦੀ ਸਫ਼ਲਤਾ ਸਬੰਧੀ ਹੋਈ ਵਿਸ਼ੇਸ਼ ਵਿਚਾਰ-ਚਰਚਾ
ਮੇਲੇ ਦੀ ਸਫ਼ਲਤਾ ਸਬੰਧੀ ਹੋਈ ਵਿਸ਼ੇਸ਼ ਵਿਚਾਰ-ਚਰਚਾ
ਜਲੰਧਰ: 2 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਗ਼ਦਰੀ ਬਾਬਿਆਂ ਦੇ ਮੇਲੇ ਨੂੰ ਹਰ ਪੱਖੋਂ ਸਫ਼ਲਤਾ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਗੰਭੀਰ ਵਿਚਾਰਾਂ ਕਰਨ ਵਾਸਤੇ ਬੁੱਧੀਜੀਵੀਆਂ, ਰੰਗ ਕਰਮੀਆਂ, ਗ਼ਦਰੀ ਦੇਸ਼ ਭਗਤਾਂ ਦੇ ਪਿੰਡਾਂ ਨਾਲ ਜੁੜੀਆਂ ਕਮੇਟੀਆਂ ਦੇ ਪ੍ਰਤੀਨਿਧਾਂ ਦੀ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਮੀਟਿੰਗ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਦੇ ਸ਼ੁਰੂਆਤ ’ਚ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੇਲੇ ਨੂੰ ਨਵੀਂ ਪੁਲਾਂਘ ਵੱਲ ਲਿਜਾਣ ਦੇ ਮਨੋਰਥ ਬਾਰੇ ਦੱਸਦਿਆਂ ਹਾਜ਼ਰੀਨ ਦੇ ਸੁਝਾਅ ਮੰਗੇ।
30-31 ਅਕਤੂਬਰ ਅਤੇ 1 ਨਵੰਬਰ ਸਾਰਾ ਦਿਨ ਸਾਰੀ ਰਾਤ ਚੱਲਣ ਵਾਲੇ ਤਿੰਨ ਰੋਜ਼ਾ ਇਸ 26ਵੇਂ ਮੇਲੇ ਵਿਚ ਢੁਕਵੇਂ ਵਿਸ਼ਿਆਂ, ਕਲਾਤਮਕ ਪੱਖਾਂ, ਪ੍ਰਬੰਧਾਂ, ਹਾਜ਼ਰੀ, ਲੋਕ-ਸ਼ਮੂਲੀਅਤ, ਤਿਆਰੀ ਮੁਹਿੰਮ, ਲੰਗਰ ਅਤੇ ਜਨਤਕ ਉਗਰਾਹੀ ਆਦਿ ਨਾਲ ਜੁੜਵੇਂ ਅਨੇਕਾਂ ਪੱਖਾਂ ਉਪਰ ਵਿਚਾਰ-ਚਰਚਾ ਹੋਈ।
ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਤ ਗ਼ਦਰੀ ਬਾਬਿਆਂ ਦੇ ਇਸ ਮੇਲੇ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਝੰਡਾ ਲਹਿਰਾਉਣਗੇ। ਇਸ ਮੌਕੇ ਹੋਣ ਵਾਲੇ ਝੰਡੇ ਦੇ ਗੀਤ ਦੀ ਨਿਕੜੀ ਝਲਕ ਅਤੇ ਲਾਈਟ ਐਂਡ ਸਾਊਂਡ ਵਿਚ ਮੁਕੰਮਲ ਪੇਸ਼ਕਾਰੀ ਦੇ ਸੁਝਾਅ ਆਏ।
ਜਲੰਧਰ, ਆਸ-ਪਾਸ ਦੇ ਪਿੰਡਾਂ, ਵਿਸ਼ੇਸ਼ ਕਰਕੇ ਨੌਜਵਾਨ ਪੀੜੀ ਨੂੰ ਮੇਲੇ ਨਾਲ ਜੋੜਨ ਲਈ ਵਿਸ਼ੇਸ਼ ਉੱਦਮ ਜੁਟਾਉਣ ਉਪਰ ਜ਼ੋਰ ਦਿੱਤਾ ਗਿਆ।
ਸ਼ੋਸ਼ਲ ਮੀਡੀਆ ਦੀ ਸੁਯੋਗ ਵਰਤੋਂ, ਨੁੱਕੜ ਨਾਟਕਾਂ ਦੀ ਅਕਤੂਬਰ ਮਹੀਨਾ ਲੰਮੀ ਮੁਹਿੰਮ, ਢੁਕਵੇਂ ਪ੍ਰਭਾਵਸ਼ਾਲੀ ਢੰਗਾਂ, ਕਲਾ ਕਿਰਤਾਂ ਅਤੇ ਢੁਕਵੀਆਂ ਤਕਰੀਰਾਂ ਰਾਹੀਂ ਲੋਕਾਂ ਨੂੰ ਮੇਲੇ ’ਚ ਹਿੱਸੇਦਾਰ ਬਣਾਉਣ ’ਤੇ ਜ਼ੋਰ ਦਿੱਤਾ।
No comments:
Post a Comment