Wed, Jun 21, 2017 at 3:19 PM
ਸਵਰਗਵਾਸੀ ਸੰਤ ਜਗਦੀਸ਼ ਸਿੰਘ ਵਰਿਆਮ ਦੀ ਭੂਮਿਕਾ ਵੀ ਯਾਦ ਕੀਤੀ
ਜਲੰਧਰ: 12 ਜੂਨ 2017: (ਕੇਸਰ//ਪੰਜਾਬ ਸਕਰੀਨ)::
ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬੀ ਲੇਖਕ ਸਭਾ ਜਲੰਧਰ ਨਾਲ ਲੰਬੇ ਸਮੇਂ ਤੋਂ ਜੁੜੇ ਆ ਰਹੇ ਲੇਖਕ ਮਿੱਤਰਾਂ ਦੀ ਇਕੱਤਰਤਾ ਹੋਈ। ਇਸ ਵਿਚ ਸਵਰਗਵਾਸੀ ਸੰਤ ਜਗਦੀਸ਼ ਸਿੰਘ ਵਰਿਆਮ ਦੀ ਇਸ ਸਭਾ ਲਈ ਨਿਭਾਈ ਭੂਮਿਕਾ ਨੂੰ ਯਾਦ ਕੀਤਾ ਗਿਆ। ਇਸ ਸਭਾ ਦੇ ਗੌਰਵਮਈ ਇਤਿਹਾਸ ਨੂੰ ਅੱਗੇ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਵਟਾਂਦਰੇ ਉਪਰੰਤ ਸਭਾ ਦੀ ਨਵੀਂ ਟੀਮ ਦਾ ਗਠਿਨ ਕੀਤਾ ਗਿਆ ਜਿਸ ਵਿਚ ਪ੍ਰੋ. ਪਿਆਰਾ ਸਿੰਘ ਭੋਗਲ ਅਤੇ ਡਾ. ਵਰਿਆਮ ਸਿੰਘ ਸੰਧੂ ਨੂੰ ਸਭਾ ਦਾ ਸਰਪ੍ਰਸਤ ਬਣਾਇਆ ਗਿਆ। ਡਾ. ਹਰਜਿੰਦਰ ਸਿੰਘ ਅਟਵਾਲ ਨੂੰ ਪ੍ਰਧਾਨ ਅਤੇ ਕਾਮਰੇਡ ਗੁਰਮੀਤ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸਥਾਪਤ ਗਲਪਕਾਰ ਬਲਬੀਰ ਪਰਵਾਨਾ ਅਤੇ ਸੰਤ ਨਰਾਇਣ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਡਾ. ਉਮਿੰਦਰ ਜੌਹਲ ਸਕੱਤਰ ਅਤੇ ਸਵਰਨ ਟਹਿਣਾ ਪ੍ਰੈਸ ਸਕੱਤਰ ਬਣਾਏ ਗਏ। ਖਜਾਨਚੀ ਦੀ ਜ਼ਿੰਮੇਵਾਰੀ ਕੇਸਰ ਨੂੰ ਦਿੱਤੀ ਗਈ। ਕਾਰਕਾਰਨੀ ਵਿਚ ਕੁਲਦੀਪ ਸਿੰਘ ਬੇਦੀ, ਡਾ. ਲਖਵਿੰਦਰ ਸਿੰਘ ਜੌਹਲ, ਚਿਰੰਜੀ ਲਾਲ ਕੰਗਣੀਵਾਲ, ਨਿਰੰਜਣ ਸਿੰਘ ਸਾਥੀ, ਸਤਨਾਮ ਸਿੰਘ ਮਾਣਕ, ਡਾ. ਸੁਰਿੰਦਰ ਸਿੱਧੂ, ਡਾ. ਨਿਰਮਲ ਕੌਰ ਸੰਧੂ, ਪ੍ਰੋ. ਕਮਲਜੀਤ ਕੌਰ ਅਤੇ ਵਿਪਨ ਕੁਮਾਰ ਲਏ ਗਏ। ਇਸ ਇਕੱਤਰਤਾ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਅਮੋਲਕ ਸਿੰਘ ਹੋਰਾਂ ਵੱਲੋਂ ਸੰਪਾਦਿਤ ਪੁਸਤਕ ਕਿਰਤੀ ਲਹਿਰ ਦੀ ਕਵਿਤਾ ‘ਕਿਰਤੀ ਕਾਵਿ’ ਬਾਰੇ 22 ਜੁਲਾਈ 2017 ਨੂੰ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ। ਜਿਸ ਵਿਚ ਡਾ. ਲਖਵਿੰਦਰ ਸਿੰਘ ਜੌਹਲ ਇਸ ਪੁਸਤਕ ਬਾਰੇ ਪਰਚਾ ਪੇਸ਼ ਕਰਨਗੇ ਅਤੇ ਇਸ ਵਿਚਾਰ ਚਰਚਾ ਦਾ ਆਰੰਭ ਡਾ. ਸੁਰਜੀਤ ਕਰਨਗੇ ਅਤੇ ਹਰਵਿੰਦਰ ਭੰਡਾਲ ਅਤੇ ਦੇਸ ਰਾਜ ਕਾਲੀ ਇਸ ਪੁਸਤਕ ਅਤੇ ਕਿਰਤੀ ਲਹਿਰ ਬਾਰੇ ਵਿਚਾਰ ਪੇਸ਼ ਕਰਨਗੇ।
No comments:
Post a Comment