ਇਸਦੇ ਨਾਲ ਹੀ ਖੁਦ ਆਪਣੇ ਘਰਾਂ ਵਿੱਚ ਵੀ ਪੰਜਾਬੀ ਦੀ ਵਰਤੋਂ ਵਧਾਉਣ'ਤੇ ਜ਼ੋਰ
ਚੰਡੀਗੜ੍ਹ//ਲੁਧਿਆਣਾ: 26 ਫਰਵਰੀ 2017 (ਪੰਜਾਬ ਸਕਰੀਨ ਬਿਊਰੋ)::
ਇਸ ਵਾਰ ਮਾਤ ਭਾਸ਼ਾ ਦਿਵਸ ਮੌਕੇ ਇੱਕ ਚੰਗੀ ਗੱਲ ਇਹ ਸੀ ਕਿ ਤਕਰੀਬਨ ਸਮੂਹ ਜੱਥੇਬੰਦੀਆਂ ਆਪਣੇ ਸਿਆਸੀ ਅਤੇ ਗੈਰ ਸਿਆਸੀ ਵਖਰੇਵਿਆਂ ਨੂੰ ਇੱਕ ਪਾਸੇ ਕਰਕੇ ਇਸ ਮੁਹਿੰਮ ਵਿੱਚ ਸ਼ਾਮਿਲ ਹੋਈਆਂ। ਨਾਮਧਾਰੀ ਵੀ ਇਸ ਮਕਸਦ ਲਈ ਉਚੇਚੇ ਤੌਰ ਤੇ ਚੰਡੀਗੜ੍ਹ ਪੁੱਜੇ। ਠਾਕੁਰ ਦਲੀਪ ਸਿੰਘ ਹੁਰਾਂ ਦੇ ਪ੍ਰਤੀਨਿਧਾਂ ਨੇ ਤਾਂ ਬਾਕਾਇਦਾ ਗ੍ਰਿਫਤਾਰੀ ਵੀ ਦਿੱਤੀ। ਇਸ ਸਫਲ ਐਕਸ਼ਨ ਲਈ ਠਾਕੁਰ ਦਲੀਪ ਸਿੰਘ ਨੇ ਇਸ ਵਿੱਚ ਸ਼ਾਮਲ ਹੋਈਆਂ ਸਭਨਾਂ ਧਿਰਾਂ ਨੂੰ ਵਧਾਈ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਚੰਡੀਗੜ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਦੀ ਮੰਗ ਕੀਤੀ ਗਈ ਇਹ ਬਹੁਤ ਵਧੀਆ ਗੱਲ ਹੈ। ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਅਸੀਂ ਖੁਦ ਸਾਰੇ ਇੱਕਮੁੱਠ ਹੋ ਕੇ ਇਸ ਮਕਸਦ ਲਈ ਅੱਗੇ ਆਈਏ। ਪਹਿਲਾਂ ਖੁਦ ਆਪਣੇ ਕੰਮਕਾਜ ਅਤੇ ਬੋਲਚਾਲ ਵਿੱਚ ਪੰਜਾਬੀ ਨੂੰ ਲਾਗੂ ਕਰੀਏ। ਉਹਨਾਂ ਸੁਆਲ ਵੀ ਕੀਤਾ ਕਿ ਪੰਜਾਬੀ ਦੀ ਮੰਗ ਕਰਨ ਵਾਲੇ ਆਪਣੇ ਘਰਾਂ ਚ ਪੰਜਾਬੀ ਕਿਉਂ ਨਹੀਂ ਬੋਲਦੇ, ਮੰਮੀ ਡੈਡੀ ਕਿਉਂ ਅਖਵਾਉਦੇ ਨੇ। ਪੰਜਾਬੀ ਦੇ ਸ਼ਬਦ ਹੁੰਦਿਆਂ ਵੀ ਅੰਗਰੇਜ਼ੀ ਸ਼ਬਦਾਂ ਦੀ ਵਰਤੋ ਘਰਾਂ ਚ ਕਿਉ ਹੁੰਦੀ ਹੈ ਜਿਵੇਂ: ਚਾਹ ਨੂੰ ਟੀ, ਸੱਜਰੀ ਸਵੇਰ ਨੂੰ ਗੁਡ ਮਾਰਨਿੰਗ , ਚਾਚੇ ਤੇ ਮਾਮੇ ਸਾਰਿਆਂ ਨੂੰ ਅੰਕਲ ਆਖਣ ਦਾ ਰਿਵਾਜ ਕਿਓਂ? ਚਾਚੀ,ਮਾਮੀ, ਮਾਸੀ ਗੁਆਂਢਣ ਸਭਨਾਂ ਨੂੰ-ਆਂਟੀ ਆਖ ਦਾ ਸਿਲਸਿਲਾ ਕਿਓਂ? ਉਹਨਾਂ ਦੇ ਬੱਚੇ ਅੰਗਰੇਜ਼ੀ ਮਾਧਿਅਮ ਸਕੂਲਾਂ ਚ ਕਿਉਂ ਪੜਦੇ ਹਨ? ਕੀ ਉਹਨਾਂ ਦਿਆਂ ਬਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਆਉਦੀ ਹੈ? ਠਾਕੁਰ ਦਲੀਪ ਸਿੰਘ ਹੁਰਾਂ ਨੇ ਜ਼ੋਰ ਦਿੱਤਾ ਕਿ ਅਸਾਨੂੰ ਆਪਣੇ ਘਰਾਂ ਤੋਂ ਆਪਣੀ ਮਾਂ ਬੋਲੀ ਦਾ ਸਤਿਕਾਰ ਸ਼ੁਰੂ ਕਰਨ ਦੀ ਲੋੜ ਹੈ। ਉਹਨਾਂ ਯਾਦ ਕਰਾਇਆ ਕਿ ਅਸੀਂ ਭਾਰਤੀ ਸਭਿਅਤਾ ਵਿੱਚ ਚੰਦਰਮਾ ਨੂੰ ਸਿਰਫ ਚੰਨ ਨਹੀਂ ਆਖਦੇ ਬਲਕਿ ਚੰਨ ਮਾਮਾ ਆਖਦੇ ਹਾਂ। ਉਸ ਨਾਲ ਵੀ ਸਾਡਾ ਇੱਕ ਨੇੜਲਾ ਅਤੇ ਸਤਿਕਾਰਤ ਰਿਸ਼ਤਾ ਬਣਦਾ ਹੈ। ਇਸ ਲਈ ਪੰਜਾਬੀ ਵਿੱਚ ਮੌਜੂਦ ਬਹੁਤ ਸਾਰੇ ਸ਼ਬਦਾਂ ਦੀ ਵਰਤੋਂ ਕਰੀਏ ਅਤੇ ਆਪਣੇ ਰਿਸ਼ਤਿਆਂ ਦਾ ਅਹਿਸਾਸ ਦਿਲ ਅਤੇ ਦਿਮਾਗ ਵਿੱਚ ਜਿਊਂਦਾ ਰੱਖੀਏ। ਮਾਮੀ ਨੂੰ ਮਾਮੀ, ਚਾਚੀ ਨੂੰ ਚਾਚੀ, ਤਾਈ ਨੂੰ ਤਾਈ ਆਖੀਏ। ਪੰਜਾਬੀ ਭਾਸ਼ਾ, ਮਾਤ ਭਾਸ਼ਾ ਸਿਰਫ ਸਾਡੇ ਅੰਦੋਲਨ ਦੀ ਮੰਗ ਨਾ ਬਣੇ ਬਲਕਿ ਸਾਡੀ ਅਮਲੀ ਜ਼ਿੰਦਗੀ ਵਿਹਚਕ ਵੀ ਉਸਦੀ ਮਹਾਨਤਾ ਨਜ਼ਰ ਆਵੇ।
No comments:
Post a Comment