ਚਾਰਲਸ ਡਾਰਵਿਨ ਦੇ ਜਨਮਦਿਵਸ ਨੂੰ ਸਮਰਪਿਤ ਸੀ ਇਹ ਵਿਚਾਰ ਚਰਚਾ
ਲੁਧਿਆਣਾ: 12 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):
ਅੰਧਵਿਸ਼ਵਾਸ ਅਤੇ ਵਿਗਿਆਨਕ ਸਮਝ ਦਾ ਟਕਰਾਓ ਬਹੁਤ ਪੁਰਾਣਾ ਹੈ। ਚਾਰਲਸ ਡਾਰਵਿਨ ਸੱਚ ਅਤੇ ਝੂਠ ਦੀ ਇਸ ਜੰਗ ਦਾ ਗਵਾਹ ਵੀ ਹੈ। ਉਸਦੀ ਜ਼ਿੰਦਗੀ ਸਾਬਿਤ ਕਰਦੀ ਹੈ ਕਿ ਸੱਚ ਨੂੰ ਲੱਭਦਿਆਂ ਲੱਭਦਿਆਂ ਵੀ ਇਨਸਾਨ ਉਹ ਸਾਰੇ ਕੰਮ ਕਰ ਸਕਦਾ ਹੈ ਜਿਹੜੇ ਉਸਨੂੰ ਕੁਦਰਤ ਨਾਲ ਜੋੜਦੇ ਹਨ। ਕੁਦਰਤ ਨਾਲ ਪ੍ਰੇਮ ਬਿਨਾ ਕਿਸੇ ਮਜ਼੍ਹਬੀ ਮੁਖੌਟੇ ਤੋਂ ਵਧੇਰੇ ਸੱਚਾ ਹੁੰਦਾ ਹੈ। ਡਾਰਵਿਨ ਦੇ ਸਿਧਾਂਤ ਅਤੇ ਖੋਜਾਂ ਬਾਰੇ ਕਿਸੇ ਨੂੰ ਵੀ ਮਤਭੇਦ ਹੋ ਸਕਦੇ ਹਨ ਪਰ ਬਹੁ ਗਿਣਤੀ ਅੱਜ ਵੀ ਉਸਦੀਆਂ ਖੋਜਾਂ ਦੀ ਕਦਰ ਕਰਦੀ ਹੈ। ਉਸ ਮਹਾਨ ਵਿਗਿਆਨ ਬਾਰੇ ਇੱਕ ਵਿਚਾਰ ਚਰਚਾ ਹਾਲ ਹੀ ਵਿੱਚ ਆਯੋਜਿਤ ਕਰਾਈ ਗਈ।
ਅੱਜ ਮਿਤੀ 11 ਫਰਵਰੀ 2017 ਨੂੰ ਨੌਜਵਾਨ ਭਾਰਤ ਸਭਾ ਦੀ ਇਲਾਕਾ ਇਕਾਈ ਲੁਧਿਆਣਾ ਵੱਲੌਂ ਮਹਾਨ ਕੁਦਰਤ ਵਿਗਿਆਨੀ ਚਾਰਲਸ ਡਾਰਵਿਨ ਦੇ ਜਨਮਦਿਵਸ ਨੂੰ
ਸਮਰਪਿਤ, 'ਵਿਗਿਆਨ ਅਤੇ ਸਮਾਜ' ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਵਿਚਾਰ ਚਰਚਾ ਵਿੱਚ ਤਕਰੀਬਨ 40 ਸਾਥੀਆਂ ਨੇ ਸ਼ਮੂਲੀਅਤ ਕੀਤੀ । ਚਰਚਾ ਦੌਰਾਨ ਸਾਥੀਆਂ ਨੇ ਦੱਸਿਆ ਕਿ ਕਿਸ ਤਰਾਂ ਨਾਲ ਪੱਥਰ ਦੇ
ਔਜਾਰਾਂ ਦੀ ਕਾਢ ਤੋਂ ਲੈ ਕੇ ਆਧਨਿਕ ਵਿਗਆਨ ਤੱਕ
ਮਨੁੱਖ ਨੇ ਅਨੇਕਾਂ ਘਾਲਨਾਵਾਂ ਘਾਲੀਆਂ, ਆਧੁਨਿਕ ਯੁੱਗ
ਵਿੱਚ ਧਰਮ ਅਤੇ ਸਮਾਜਿਕ ਵਿਰੋਧ ਦੇ ਬਾਵਜੂਦ ਵੀ ਇਹ ਮਹਾਨ ਇਨਸਾਨ ਸੱਚ ਨੂੰ ਸਾਹਮਣੇ ਲਿਆਉਣ ਤੋਂ ਪਿੱਛੇ ਨਹੀ ਹਟੇ
ਜਿਸਸਦਕਾ ਮਨੱਖਤਾ ਅੱਜ ਇਕ ਨਵੇਂ ਮੁਕਾਮ ਤੇ ਪਹੰਚ ਚੁੱਕੀ ਹੈ, ਪਰ ਹਾਲੇ ਵੀ ਇਹ ਮਨੁਖਦੋਖੀ ਢਾਂਚਾ ਲੋਕਾਂ
ਤੱਕ ਵਿਗਿਆਨਕ ਨਜਰੀਏ ਨੂੰ ਪਹੁੰਚਣ ਨਹੀ ਦੇਣਾ ਚਾਹੁੰਦਾ, ਜੋ ਵਿਗਿਆਨਕ ਖੋਜਾਂ, ਆਵਿਸ਼ਕਾਰ ਮਨੁੱਖਤਾ ਦੀ ਸੇਵਾ ਲਈ ਹੋ ਰਹੇ ਹਨ, ਉਹ ਇਸ ਮੁਨਾਫੇਖੋਰ ਢਾਂਚੇ ਕਾਰਨ ਬਹੁਗਿਣਤੀ ਦੀ ਪਹੁੰਚ ਤੋਂ ਬਾਹਰ ਹਨ, ਕੇਂਦਰ ਦੀ ਸਰਕਾਰ ਵਿਗਿਆਨ ਦੇ ਇਤਿਹਾਸ ਤੇ
ਹਮਲੇ ਕਰਕੇ ਆਪਣੇ ਹਿੰਦੂਵਾਦੀ ਏਜੰਡੇ ਨੂੰ ਵਧਾਉਣਾ ਚਾਹੰਦੀ ਹੈ। ਬਾਅਦ, ਸਵਾਲ-ਜਵਾਬ ਦਾ ਇਕ ਦੌਰ ਚਲਾਇਆ ਗਿਆ,
ਜਿਸ ਵਿਚ ਸਾਰੇ ਸਾਥੀਆਂ ਨੇ ਸਰਗਰਮ ਢੰਗ ਨਾਲ ਸਵਾਲ-ਜਵਾਬ
ਕੀਤੇ। ਅੰਤ ਵਿੱਚ ਇਸ ਵਿਸ਼ੇ ਤੇ ਚਰਚਾ ਕੀਤੀ ਗਈ ਕਿ ਕਿਸ ਤਰਾਂ ਨਾਲ ਆਮ ਲੋਕਾਂ ਤੱਕ ਇਹ
ਜਾਣਕਾਰੀਆਂ ਪੁਚਾਈਆਂ ਜਾਣ ਤਾ ਜੋ ਆਮ ਜਨਤਾ ਦਾ ਸਮਾਜਿਕ ਵਰਤਾਰਿਆਂ ਪ੍ਰਤੀ ਇਕ ਵਿਗਿਆਨਕ
ਨਜਰੀਆ ਬਣ ਸਕੇ ।
ਇਸ ਵਿਚਾਰ ਚਰਚਾ ਵਿਚ ਸਾਥੀ ਸਤੀਸ਼ ਸਚਦੇਵਾ, ਦਲਵੀਰ ਕਟਾਣੀ, ਰਜਿੰਦਰ, ਸ੍ਰੀਮਤੀ ਪੁਸ਼ਪਿੰਦਰ
ਕੌਰ, ਸ੍ਰੀਮਤੀ ਵਰਿੰਦਰ, ਦਲਵਿੰਦਰ ਸਿੰਘ, ਸਾਥੀ ਪ੍ਰਦੀਪ, ਸਤਵੀਰ, ਰਵਿੰਦਰ, ਹਰਮਨ, ਲਵਿਸ਼ ਅਤੇ
ਹੋਰ ਸਾਥੀ ਮੌਜੂਦ ਸਨ। ਉਮੀਦ ਕਰਨੀ ਚਾਹੀਦੀ ਹੈ ਕਿ ਇਹ ਵਿਚਾਰ ਚਰਚਾ ਅੰਧਵਿਸ਼ਵਾਸ਼ੀਆਂ ਵੱਲੋਂ ਫੈਲਾਈ ਜਾ ਰਹੀ ਵਹਿਮਾਂ-ਭਰਮਾਂ ਦੀ ਧੁੰਧ ਨੂੰ ਹਟਾ ਕੇ ਗਿਆਨ ਦੇ ਸੂਰਜ ਦੀ ਰੌਸ਼ਨੀ ਨਾਲ ਸਮਾਜ ਨੂੰ ਮਜ਼ਬੂਤ ਬਣਾਏਗੀ।
No comments:
Post a Comment