Wed, Oct 26, 2016 at 4:22 PM
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ ਟੀਮ-ਤਵਜਪੋਸ਼ੀ 6 ਨੂੰ?
ਡਾ. ਸਰਬਜੀਤ ਸਿੰਘ , ਸੁਸ਼ੀਲ ਦੁਸਾਂਝ , ਅਤੇ ਡਾ. ਜੋਗਾ ਸਿੰਘ ਪ੍ਰਧਾਨ , ਜਨਰਲ ਸਕੱਤਰ ਅਤੇ ਸੀ. ਮੀਤ ਪ੍ਰਧਾਨ ਬਣੇ
ਸਕੱਤਰਾਂ ਦੇ ਅਹੁਦਿਆਂ ਲਈ ਚੋਣ ਹੋਵੇਗੀ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ 6 ਨਵੰਬਰ 2016 ਨੂੰ ਹੋ ਰਹੀ ਚੋਣ ਸਬੰਧੀ ਕਾਗਜ਼ ਵਾਪਸ ਲੈਣ ਤੋਂ ਬਾਅਦ ਕਈ ਸਾਰੇ ਅਹੁਦਿਆਂ ਤੇ ਸਰਵ ਸੰਮਤੀ ਹੋ ਗਈ ਹੈ। ਪ੍ਰਧਾਨ ਦੇ ਅਹੁਦੇ ਤੇ ਸ੍ਰੀ ਅਤਰਜੀਤ, ਪ੍ਰੋ. ਸੁਰਜੀਤ ਜੱਜ , ਸੁਸ਼ੀਲ ਦੁਸਾਂਝ , ਡਾ. ਕਰਮਜੀਤ ਸਿੰਘ , ਸ੍ਰੀ ਦਰਸ਼ਨ ਬੁੱਟਰ ਦੇ ਕਾਗਜ਼ ਵਾਪਸ ਲੈ ਲੈਣ ਤੋਂ ਬਾਅਦ ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ ਨੂੰ ਸਰਵ ਸੰਮਤੀ ਨਾਲ ਪ੍ਰਧਾਨ ਐਲਨਿਆ ਜਾਂਦਾ ਹੈ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ, ਡਾ. ਕਰਮਜੀਤ ਸਿੰਘ, ਸ੍ਰੀ ਮੱਖਣ ਕੁਹਾੜ ਦੇ ਕਾਗਜ਼ ਵਾਪਸ ਲੈਣ ਤੋਂ ਬਾਅਦ ਸ੍ਰੀ ਸੁਸ਼ੀਲ ਦੁਸਾਂਝ ਸੰਪਾਦਕ ਹੁਣ ਨੂੰ ਸਰਵ ਸੰਮਤੀ ਨਾਲ ਜਨਰਲ ਸਕੱਤਰ ਐਲਾਨਿਆ ਜਾਂਦਾ ਹੈ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸ਼੍ਰੀ ਸੁਲੱਖਣ ਸਰਹੱਦੀ, ਡਾ. ਗੁਰਮੇਲ ਸਿੰਘ ਅਤੇ ਸ਼੍ਰੀ ਮੱਖਣ ਕੁਹਾੜ ਦੇ ਕਾਗਜ਼ ਵਾਪਸ ਲੈ ਲੈਣ ਤੋਂ ਬਾਅਦ ਡਾ. ਜੋਗਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸਰਵ ਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਐਲਾਨਿਆਂ ਜਾਂਦਾ ਹੈ।
ਮੀਤ ਪ੍ਰਧਾਨ ( ਪੰਜ ) ਸੂਬਾ ਸੁਰਿੰਦਰ ਕੌਰ ਖਰਲ, ਸ੍ਰੀ ਸੁਰਿੰਦਰਪ੍ਰੀਤ ਘਣੀਆਂ , ਜਸਪਾਲ ਮਾਨਖੇੜਾ, ਸ੍ਰੀ ਜਸਬੀਰ ਝੱਜ, ਦੀਪ ਦੇਪਿੰਦਰ ਸਿੰਘ ਸਰਬ ਸੰਮਤੀ ਨਾਲ ਜੇਤੂ ਐਲਾਨਿਆਂ ਜਾਂਦਾ ਹੈ।
ਸਿਰਫ ਤਿਨ ਸਕੱਤਰਾਂ ਦੇ ਅਹੁਦਿਆਂ ਲਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ 6 ਨਵੰਬਰ 2016 ਨੂੰ ਚੋਣ ਹੋਵੇਗੀ। ਮਿਤੀ 6 ਨਵੰਬਰ 2016 ਨੂੰ ਸ. ਕਰਮ ਸਿੰਘ ਵਕੀਲ, ਡਾ ਹਰਵਿੰਦਰ ਸਿੰਘ ਸਿਰਸਾ, ਵਰਗਿਸ ਸਲਾਮਤ, ਦੀਪ ਜਗਦੀਪ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਹਨ। ਸ੍ਰੀ ਮਤੀ ਅਰਤਿੰਦਰ ਕੌਰ ਸੰਧੂ ਅੋਰਤ ਲੇਖਿਕਾ ਹੋਣ ਕਰਕੇ ਸਕੱਤਰ ਦੇ ਤੋਰ ਤੇ ਜੇਤੂ ਐਲਾਨੀ ਗਈ ਹੈ।
ਮੀਤ ਪ੍ਰਧਾਨਾਂ ਵਿੱਚ ਸ੍ਰੀ ਮਤੀ ਅਮਰਜੀਤ ਕੌਰ ਹਿਰਦੇ, ਡਾ. ਸੁਰਜੀਤ ਬਰਾੜ, ਸ੍ਰੀ ਮਤੀ ਸੁਖਵਿੰਦਰ ਆਹੀ, ਪ੍ਰੋ ਹਰਜਿੰਦਰ ਸਿੰਘ ਅਟਵਾਲ ਸ੍ਰੀ ਜਸਪਾਲ ਮਾਨਖੇੜਾ, ਸ੍ਰੀ ਤਰਸੇਮ, ਸ੍ਰੀ ਤਰਲੋਚਨ ਝਾਂਡੇ, ਸ੍ਰੀ ਮਤੀ ਮਨਜੀਤ ਕੌਰ ਮੀਤ, ਡਾ. ਰਾਮ ਮੂਰਤੀ ਨੇ ਆਪਣੀ ਉਮੀਦਵਾਰੀ ਦੇ ਕਾਗਜ਼ ਵਾਪਸ ਲੈ ਲਏ ਹਨ। ਇਸੇ ਤਰ੍ਹਾਂ ਸਕੱਤਰਾਂ ਵਿੱਚੋ ਸ੍ਰੀ ਅਸਵਨੀ ਬਾਗੜੀਆਂ, ਸ੍ਰੀ ਮਤੀ ਸੁਰਿੰਦਰ ਕੌਰ, ਸੂੂਬਾ ਸੁਰਿੰਦਰ ਕੌਰ ਖਰਲ, ਸਰਦਾਰਾ ਸਿੰਘ ਚੀਮਾ, ਡਾ. ਹਰਵਿੰਦਰ ਸਿੰਘ, ਸ੍ਰੀ ਤਰਲੋਚਨ ਝਾਂਡੇ, ਦੀਪ ਦੇਵਿੰਦਰ ਸਿੰਘ, ਸ੍ਰੀ ਮਤੀ ਮਨਜੀਤ ਕੌਰ ਮੀਤ ਨੇ ਆਪਣੀ ਉਮੀਦਵਾਰੀ ਦੇ ਕਾਗਜ਼ ਵਾਪਸ ਲੈ ਲਏ ਹਨ।
ਚੋਣ ਅਧਿਕਾਰੀ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਉਪਰਲੇ ਤਿੰਨ ਅਹੁਦਿਆਂ ਤੇ ਸਰਵ ਸੰਮਤੀ ਨਾਲ ਹੋਈ ਚੋਣ ਦੀ ਸਮਾਜ ਦੇ ਸਾਰੇ ਪਾਸਿਆਂ ਤੋਂ ਸ਼ਲਾਘਾ ਹੋ ਰਹੀ ਹੈ। ਸਰਬ ਸੰਮਤੀ ਦੀ ਸਾਰੀ ਪ੍ਰਕਿਰਿਆ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸੇ ਤਰ੍ਹਾਂ ਸ੍ਰੀ ਤਰਲੋਚਨ ਝਾਂਡੇ ਨੇ ਆਪਣੇ ਕਾਗਜ਼ ਵਾਪਸ ਲੈਦਿਆਂ ਸਮੁੱਚੇ ਕਾਗਜ਼ ਵਾਪਸ ਲੈਣ ਵਾਲੇ ਉਮੀਦਵਾਰਾਂ ਦਾ ਧੰਨਵਾਦ ਕੀਤਾ ਹੈ ਅਤੇ ਜੇਤੂ ਐਲਾਨੇ ਗਏ ਉਮੀਦਵਾਰਾਂ ਨੂੰ ਵਧਾਈ ਦਿੱਤੀ।
ਮੁੱਖ ਚੋਣ ਅਧਿਕਾਰੀ ਡਾ. ਗੁਲਜਾਰ ਸਿੰਘ ਪੰਧੇਰ, ਸਹਾਇਕ ਚੋਣ ਅਧਿਕਾਰੀ ਡਾ. ਕੁਲਵਿੰਦਰ ਕੌਰ ਮਿਨਹਾਸ ਅਤੇ ਸ. ਹਕੀਕਤ ਸਿੰਘ ਮਾਂਗਟ ਨੇ ਸਮੁੱਚੇ ਲੇਖਕਾਂ ਦੇ ਇਸ ਪ੍ਰਕਿਰਿਆ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਮੁੱਚੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ 6 ਨਵੰਬਰ 2016 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਆਉਣ ਲਈ ਆਖਿਆ ਤਾਂ ਕਿ ਉਹਨਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਜਾ ਸਕੇ ਅਤੇ ਇਹ ਸਮੁੱਚੀ ਟੀਮ ਭਾਸ਼ਾ ਸਾਹਿਤ ਤੇ ਸਭਿਆਚਾਰ ਸਬੰਧੀ ਮਸਲਿਆਂ ਤੇ ਕੋਈ ਢੁੱਕਵੀਂ ਯੋਜਨਾਬੰਦੀ ਦਾ ਐਲਾਨ ਕਰਨ।
1 comment:
ਸਭ ਦਾ ਹਾਰਦਿਕ ਧੰਨਵਾਦ। ਚੁਣਿਆਂ ਨੂੰ ਵਧਾਈਆਂ। ਡਾ. ਜੋਗਾ ਸਿੰਘ
Post a Comment