ਪੌਦੇ ਲਗਾ ਕੇ ਕੀਤਾ ਗਿਆ ਸਮਾਗਮ ਦਾ ਆਰੰਭ
ਲੁਧਿਆਣਾ: 29 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਸਟੇਟ ਕੌਸਲ ਆਫ਼ ਸਾਇੰਸ ਐਂਡ ਟੈਕਨੋਲਜੀ ਚੰਡੀਗੜ ਦੇ ਸਹਿਯੋਗ ਨਾਲ ਭਾਰਤ ਜਨ ਗਿਆਨ ਵਿਗਿਆਨ ਜੱੱਥਾ (ਰਜਿ:) ਵੱਲੋਂ ਸਰਕਾਰੀ ਇਨ ਸਰਵਿਸ ਟੀਚਰਜ ਟ੍ਰੇਨਿੰਗ ਇੰਸੀਚੀਊਟ,ਲੁਧਿਆਣਾ ਵਿਖੇ ਵਣ ਮਹਾਉਤਸਵ ਮਨਾਇਆ ਗਿਆ। ਸਮਾਗਮ ਦਾ ਆਰੰਭ ਸੰਸਥਾ ਦੇ ਪ੍ਰਿੰਸੀਪਲ ਸ: ਰਣਜੀਤ ਸਿੰਘ ਮਲੀ, ਸ: ਮਨਿੰਦਰ ਸਿੰਘ ਭਾਟੀਆ ਜਥੇਬਦੰਕ ਸੱਕਤਰ ਅਤੇ ਸ: ਰਣਜੀਤ ਸਿੰਘ ਨੈਸ਼ਨਲ ਅਵਾਰਡੀ ਵਲੋਂ ਪੌਦੇ ਲਗਾ ਕੇ ਕੀਤਾ ਗਿਆ। ਇਸ ਮੋੋਕੇ ਤੇ ਬੋਲਦਿਆ ਸ: ਭਾਟੀਆ ਜੀ ਨੇ ਵਾਤਾਵਰਣ ਦੀ ਸ਼ੁਧਤਾ ਲਈ ਵੱਧ ਤੋਂ ਵੱਧ ਪੌਦੇ ਲਾਉੇਣ ਤੇ ਜੋਰ ਦਿਤਾ ਗਿਆ। ਸ: ਰਣਜੀਤ ਸਿੰਘ ਨੇ ਹਰ ਮਨੁੱਖ
ਲਾਵੇ ਇੱਕ ਰੁੱਖ ਬਾਰੇ ਸਭ ਨੂੰ ਜਾਗਰੂਕ ਕੀਤਾ ਅਤੇ ਆਪਣੇ ਆਪਣੇ ਇਲਾਕੇ ਵਿੱਚ ਰੁੱਖ ਲਾਉਣ ਅਤੇ ਉਨਾਂ ਦੀ ਸੰਭਾਲ ਲਈ ਪ੍ਰੇਰਿਤ ਕੀਤਾ। ਸੀਨੀਅਰ ਲੈਕਚਰਰ ਸ਼੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਧਰਤੀ ਹੇਠਲੇਂ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਏ ਜਾਣ।
ਇਸ ਮੋਕੇ ਤੇ ਸ: ਉਜਲਵੀਰ ਸਿੰਘ, ਸ: ਸੁਰਿੰਦਰਪਾਲ ਸਿੰਘ, ਡਾ: ਦਵਿੰਦਰ ਸਿੰਘ ਛੀਣਾ, ਡਾ: ਅਰਵਿੰਦਰਪਾਲ ਕੌਰ, ਸ੍ੀ ਪਰਮੋਦ ਜੋਸ਼ੀ, ਅਮਨ ਜੋਤੀ, ਨੀਲਮ, ਸੋਨੀਆ ਅਤੇ ਸ: ਖੁਸਵਿੰਦਰ ਪਾਲ ਸਿੰਘ ਹਾਜਰ ਸਨ। ਅੰਤ ਵਿੱਚ ਸੰਸਥਾ ਦੇ ਪਿ੍ੰਸੀਪਲ ਨੇ ਜਥੇ ਦੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ।
No comments:
Post a Comment