Thursday, April 07, 2016

ਮਾਤਾ ਚੰਦ ਕੌਰ ਦੇ ਕਾਤਲਾਂ ਦਾ ਪਤਾ ਦੇਣ ਵਾਲੇ ਨੂੰ ਦਸ ਲੱਖ ਰੁਪਏ ਇਨਾਮ

DGP ਵੱਲੋਂ ਦਿੱਤਾ ਜਾਵੇਗਾ ਇਨਾਮ 
ਲੁਧਿਆਣਾ: 7 ਅਪ੍ਰੈਲ 2016: (ਪੰਜਾਬ ਸਕਰੀਨ ਬਿਓਰੋ):
ਹਾਲ ਹੀ ਵਿੱਚ ਜਾਰੀ ਕੀਤੇ ਗਏ ਸਕੈਚ 
ਨਾਮਧਾਰੀ ਸੰਪਰਦਾ ਲਈ ਵਿਸ਼ੇਸ਼ ਸਥਾਨ ਰੱਖਣ ਵਾਲੀ ਸ਼ਖਸੀਅਤ ਗੁਰੂ ਮਾਤਾ ਚੰਦ ਕੌਰ ਦੇ ਕਾਤਲਾਂ ਦਾ ਪਤਾ ਲਾਉਣ ਲਈ ਪੰਜਾਬ ਪੁਲਿਸ ਨੇ ਦਸ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਪੁਲਿਸ ਕਮਿਸ਼ਨਰ ਸਰਦਾਰ ਜਤਿੰਦਰ ਸਿੰਘ ਔਲਖ IPS ਅਤੇ ਡਿਪਟੀ ਕਮਿਸ਼ਨਰ ਪੁਲਿਸ ਧਰੁਮਲ ਨਿੰਬਲੇ IPS ਵੱਲੋਂ ਦੱਸਿਆ ਗਿਆ ਹੈ ਕਿ ਜੇ ਕੋਈ ਗੁਰੂ ਮਾਤਾ ਚੰਦ ਕੌਰ ਦੇ ਕਾਤਲਾਂ ਦਾ ਸੁਰਾਗ ਦੇਵੇਗਾ ਤਾਂ ਡੀਜੀਪੀ ਪੰਜਾਬ ਚੰਡੀਗੜ੍ਹ ਵੱਲੋਂ ਉਸਨੂੰ  ਦਸ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਉਸਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਇਸ ਸਬੰਧੀ ਕਿਸੇ ਨੂੰ ਵੀ ਕੋਈ ਸੂਚਨਾ ਮਿਲੇ ਤਾਂ ਉਹ ਤੁਰੰਤ ਹੇਠ ਲਿਖੇ ਨੰਬਰਾਂ ਤੇ ਇਤਲਾਹ ਦੇਵੇ। 

ਸ਼੍ਰੀ ਧਰੁਮਲ ਨਿੰਬਲੇ IPS                                 ਡੀਸੀਪੀ ਲੁਧਿਆਣਾ:      78730 18502
ਸ਼੍ਰੀ ਸਤਵੀਰ ਸਿੰਘ ਅਟਵਾਲ PPS                     ADCP-4                    98159 00016
                                                                                                      98159 00001



ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਮਾਤਾ ਚੰਦ ਕੌਰ ਦਾ ਸੰਸਕਾਰ


ਕੁਝ ਹੋਰ ਸਬੰਧਿਤ ਲਿੰਕ-


ਨਾਮਧਾਰੀ ਵਿਵਾਦ ਹੋਰ ਤਿੱਖਾ:ਏਕਤਾ ਧੜੇ ਵੱਲੋਂ ਜਲੰਧਰ ਵਿਚ ਮੀਡੀਆ ਮੀਟ

                                                                                                

No comments: