Tuesday, March 25, 2014

ਨਵੰਬਰ 1984 ਸਿੱਖ ਨਸਲਕੁਸੀ ਮਾਮਲਾ ਫਿਰ ਭਖਿਆ


Tue, Mar 25, 2014 at 9:06 PM
AISSF ਨੇ ਕੀਤੀ ਕਾਗਰਸ ਪਾਰਟੀ ਨੂੰ ਤਾੜਨਾ 
ਟਾਈਟਲਰ ਅਤੇ ਸੱਜਣ ਕੁਮਾਰ ਨੂੰ ਚੋਣ ਪ੍ਰਚਾਰ ਕਮੇਟੀ ਚੋਂ ਬਾਹਰ ਕੱਡਿਆ ਜਾਵੇ - ਕਰਨੈਲ ਸਿੰਘ ਪੀਰ ਮੁਹੰਮਦ 
ਚੰਡੀਗੜ 25 ਮਾਰਚ 2014: (*ਕਰਨੈਲ ਸਿੰਘ ਪੀਰ ਮੁਹੰਮਦ//ਗੁਰਪਿਆਰ ਸਿੰਘ //ਪੰਜਾਬ ਸਕਰੀਨ ਬਿਊਰੋ):
ਨਵੰਬਰ 1984 ਸਿੱਖ ਨਸਲਕੁਸੀ ਦੇ ਦੋ ਪ੍ਰਮੁੱਖ ਦੋਸ਼ੀ ਕਾਗਰਸੀ ਨੇਤਾਵਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਕਾਗਰਸ ਪਾਰਟੀ ਵੱਲੋਂ ਐਲਾਨ ਕੀਤੀ 65 ਮੈਂਬਰੀ ਚੋਣ ਕਮੇਟੀ ਵਿੱਚ ਅਹਿਮ ਜਗਾ ਦੇਣ ਦੀ ਸਖ਼ਤ ਨਿੰਦਾ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਕਾਗਰਸ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਉਹ ਸਿੱਖ ਕੌਮ ਦੇ ਜਖ਼ਮਾ ਤੇ ਲੂਣ ਛਿੱੜਕਣ ਤੋਂ ਬਾਜ ਆਵੇ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਿੱਖ ਕੌਮ ਦੇ ਕਾਤਲਾ ਨੂੰ ਟਿਕਟਾ ਦੇਣਾ ਫਿਰ ਵਿਰੋਧ ਹੋਣ ਤੇ

ਟਿਕਟਾ ਕੱਟ ਕੇ ਚੋਣ ਪ੍ਰਚਾਰ ਕਮੇਟੀ ਦੇ ਮੈਂਬਰ ਬਨਾਉਣਾ ਸਾਬਤ ਕਰਦਾ ਹੈ ਕਿ ਕਾਗਰਸ ਆਪਣੇ ਫਿਰਕਾਪ੍ਰਸਤ ਏਜੰਡੇ ਨੂੰ ਲਾਗੂ ਕਰਨ ਵਿੱਚ ਬੇ ਜੀ.ਪੀ ਭਾਰਤੀ ਜਨਤਾ ਪਾਰਟੀ ਤੋਂ ਪਿਛੇ ਨਹੀ ਰਹਿਣਾ ਚਾਹੰੁਦੀ। ਉਹਨਾਂ ਕਿਹਾ ਕਿ ਟਾਈਟਲਰ ਅਤੇ ਸੱਜਣ ਕੁਮਾਰ ਖ਼ਿਲਾਫ ਅਦਾਲਤਾ ਵਿੱਚ ਕੇਸ ਚੱਲ ਰਹੇ ਹਨ ਰਾਹੁਲ ਗਾਧੀ ਖੁਦ ਮੰਨ ਚੁੱਕੇ ਹਨ ਕਿ ਕਾਗਰਸ ਪਾਰਟੀ ਦੇ ਕੁਝ ਨੇਤਾ ਸਿੱਖ ਨਸਲਕੁਸੀ ਲਈ ਜਿੰਮੇਵਾਰ ਸਨ ਤੇ ਹੁਣ ਇਹਨਾਂ ਕਾਤਲਾ ਨੂੰ ਚੋਣ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ। ਜੋ ਕਿ ਕਦਾਚਿਤ ਬਰਦਾਸ਼ਤ ਨਹੀ ਕੀਤਾ ਜਾਵੇਗਾ, ਫ਼ੈਡਰੇਸ਼ਨ ਬਹੁਤ ਜਲਦ ਇਸ ਫ਼ੈਸਲੇ ਖ਼ਿਲਾਫ ਜਨਤਕ ਲਾਮਬੰਦੀ ਕਰੇਗੀ। 
*ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ AISSF- 8872111984
 **Gurpayar Singh is  Media  Advisor of  AISSF

No comments: